ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ ਅਰਪਨ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ

 

anand1
 
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਉਘੇ ਲੇਖਕ, ਪੰਤਰਕਾਰ, ਅਤੇ ਰਾਜਨੀਤੀਵੇਤਾ ਸ੍ਰ. ਜਗਜੀਤ ਸਿੰਘ ਅਨੰਦ ਸਾਬਕਾ ਐਮ. ਪੀ. ਬਾਰੇ ਪ੍ਰਕਾਸ਼ਤ ਅਭਿਅਨੰਦਨ ਗ੍ਰੰਥ ਦੀ ਪਹਿਲੀ ਕਾਪੀ ਜਲੰਧਰ ਵਿਖੇ ਸ. ਜਗਜੀਤ ਸਿੰਘ ਅਨੰਦ ਨੂੰ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਇਸ ਅਭਿਅਨੰਦਨ ਗ੍ਰੰਥ ਦੇ ਸੁਪਨਕਾਰ ਅਮਰੀਕਾ ਨਿਵਾਸੀ ਸ. ਰੂਪ ਸਿੰਘ ਰੂਪਾ, ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਬਟਾਲਾ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸੁਰਿੰਦਰ ਕੈਲੇ ਕਾਰਜਕਾਰੀ ਮੈਂਬਰ ਜਨਮੇਜਾ ਸਿੰਘ ਜੌਹਲ, ਮੈਂਬਰ ਸ੍ਰ. ਸੁਖਦੇਵ ਸਿੰਘ ਪ੍ਰੇਮੀ ਅਤੇ ਮਨਜਿੰਦਰ ਸਿੰਘ ਧਨੋਆ ਨੇ ਭੇਂਟ ਕੀਤੀ। ਸ੍ਰ. ਜਗਜੀਤ ਸਿੰਘ ਆਨੰਦ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣ ਕਾਰਨ ਲੁਧਿਆਣਾ ਪਹੁੰਚਣ ਤੋਂ ਅਸਮਰਥ ਸਨ।
ਅਭਿਨੰਦਨ ਗ੍ਰੰਥ ਦੇ ਸੰਪਾਦਕ ਡਾ ਰਜਨੀਸ਼ ਬਹਾਦਰ ਸਿੰਘ, ਜਗਜੀਤ ਸਿੰਘ ਆਨੰਦ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਉਰਮਿਲਾ ਆਨੰਦ, ਨਵਾਂ ਜ਼ਮਾਨਾ ਦੇ ਟਰੱਸਟੀ ਅਤੇ ਲੇਖਕ ਜਸ ਮੰਡ ਅਤੇ ਆਨੰਦ ਜੀ ਦੇ ਸਪੁੱਤਰ ਸ਼੍ਰੀ ਸੁਕੀਰਤ ਵੀ ਹਾਜ਼ਰ ਸਨ। ਸ ਆਨੰਦ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੀਤੇ ਇਸ ਉਦਮ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਅਗੇ ਤੋਂ ਅੱਗੇ ਵਧੀ ਚੱਲੋ।

ਲੁਧਿਆਣਾ ਵਿਖੇ ਅੱਜ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਇਹ ਅਭਿਨੰਦਨ ਗ੍ਰੰਥ ਬਾਅਦ ਦੁਪਹਿਰ ਲੋਕ-ਅਰਪਣ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਦੇ ਚਾਂਸਲਰ ਡਾ ਸਰਦਾਰਾ ਸਿੰਘ ਜੌਹਲ, ਲੁਧਿਆਣਾ ਨਗਰ ਨਿਗਮ ਦੇ ਮੇਅਰ ਸ ਹਰਚਰਨ ਸਿੰਘ ਗੋਲਵੜੀਆ, ਸ ਰੂਪ ਸਿੰਘ ਰੂਪਾ, ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਹੋਰ ਅਹੁਦੇਦਾਰਾਂ ਨੇ ਕੀਤੀ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸੁਆਗਤੀ ਸ਼ਬਦ ਬੋਲਦਿਆਂ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ ਰੂਪ ਸਿੰਘ ਰੂਪਾ ਦੀ ਪ੍ਰੇਰਨਾ ਅਤੇ ਦਿੱਤੀ ਧਨ ਰਾਸ਼ੀ ਨਾਲ ਸਰਦਾਰ ਜਗਜੀਤ ਸਿੰਘ ਆਨੰਦ ਬਾਰੇ ਇਹ ਅਭਿਨੰਦਨ ਗ੍ਰੰਥ ਪ੍ਰਕਾਸ਼ਿਤ ਹੋਣਾ ਭਵਿੱਖ ਪੀੜੀਆਂ ਲਈ ਰਾਹ ਦਸੇਰਾ ਬਣੇਗਾ। ਉਨਾਂ ਆਖਿਆ ਕਿ ਆਨੰਦ ਜੀ ਹਮੇਸ਼ਾ ਸਾਡੇ ਸਾਰਿਆਂ ਲਈ ਪ੍ਰੇਰਕ ਸ਼ਕਤੀ ਰਹੇ ਹਨ ਅਤੇ ਅਕਾਡਮੀ ਲਈ ਵੀ ਉਨਾਂ ਦਾ ਯੋਗਦਾਨ ਭੁਲਾਉਣ ਯੋਗ ਨਹੀਂ। ਆਪਣੀ ਵਿਸ਼ਲੇਸ਼ਣੀ ਅੰਦਾਜ਼ ਵਾਲੀ ਵਾਰਤਕ ਵਿਚ ਸਿਆਸੀ ਪੁਣ-ਛਾਣ ਕਰਕੇ ਨਿਖੇੜ ਨਤੀਜੇ ਪੇਸ਼ ਕਰਨੇ ਉਨਾਂ ਦੀ ਵਿਸ਼ੇਸ਼ ਕਾਬਲੀਅਤ ਸੀ। ਅਗਲੇ ਸਾਲ ਤੋਂ ਅਕਾਡਮੀ ਵੱਲੋਂ ਇਕ ਪ੍ਰਮੁੱਖ ਵਾਰਤਕਕਾਰ ਨੂੰ ਸ ਜਗਜੀਤ ਸਿੰਘ ਆਨੰਦ ਪੁਰਸਕਾਰ ਹਰ ਵਰੇ ਦਿੱਤਾ ਜਾਵੇਗਾ, ਜਿਸ ਲਈ ਸ ਰੂਪ ਸਿੰਘ ਰੂਪਾ ਨੇ ਢਾਈ ਲੱਖ ਰੁਪਏ ਦੀ ਧਨ ਰਾਸ਼ੀ ਅੱਜ ਅਕਾਡਮੀ ਨੂੰ ਸੌਂਪ ਦਿੱਤੀ ਹੈ। ਇਸ ਦੇ ਵਿਆਜ ਨਾਲ ਹਰ ਵਰੇ ਇਹ ਪੁਰਸਕਾਰ ਦਿੱਤਾ ਜਾਵੇਗਾ।

ਸ ਹਰਚਰਨ ਸਿੰਘ ਗੋਹਲਵੜੀਆ ਨੇ ਸੰਬੋਧਨ ਕਰਦਿਆਂ ਆਖਿਆ ਕਿ ਤਰਨਤਾਰਨ ਦੀ ਧਰਤੀ ਵਿਚ ਪੈਦਾ ਹੋਏ ਸ ਆਨੰਦ ਵਿਸ਼ਵ ਵਿਆਪੀ ਪਛਾਣ ਦੇ ਹੱਕਦਾਰ ਬਣੇ ਅਤੇ ਉਨਾਂ ਦੀਆਂ ਘਾਲਣਾਵਾਂ ਨੂੰ ਸਨਮਾਨਿਤ ਕਰਕੇ ਅਕਾਡਮੀ ਨੇ ਚੰਗੇਰਾ ਕਾਰਜ ਕੀਤਾ ਹੈ। ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਬਠਿੰਡਾ ਦੇ ਚਾਂਸਲਰ ਡਾ ਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਆਨੰਦ ਜੀ ਦੀਆਂ ਲਿਖਤਾਂ ਸਮਾਂ ਕਾਲ ਦਾ ਅਹਿਮ ਦਸਤਾਵੇਜ਼ ਹੈ ਅਤੇ ਉਨਾਂ ਦੀ ਚੋਣਵੀਂ ਵਾਰਤਕ ਦਾ ਪ੍ਰਕਾਸ਼ਨ ਕਰਕੇ ਨਵੀਂ ਪੀੜੀ ਨੂੰ ਨਿਵੇਕਲੀ ਸ਼ਬਦ ਭੰਡਾਰ ਨਾਲ ਜੋੜਿਆ ਜਾ ਸਕਦਾ ਹੈ।

anand4ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਨੇ ਮੰਚ ਸੰਚਾਲਣ ਕਰਦਿਆਂ ਆਖਿਆ ਕਿ ਸ ਆਨੰਦ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਬਾਕੀ ਰਾਜਾਂ ਵਿਚ ਵੀ ਸਿਰਕੱਢ ਪੱਤਰਕਾਰ ਅਤੇ ਕਮਿਊਨਿਸਟ ਆਗੂ ਵੱਜੋਂ ਨਵੇਕਲੀ ਪਛਾਣ ਰੱਖਦੇ ਹਨ। ਨਵਾਂ ਜ਼ਮਾਨਾ ਦੇ ਕਾਰਜਕਾਰੀ ਸੰਪਾਦਕ ਸ਼੍ਰੀ ਜਤਿੰਦਰ ਪੰਨੂ ਨੇ ਆਖਿਆ ਕਿ ਆਨੰਦ ਜੀ ਸਾਡੇ ਲਈ ਅਥਾਹ ਊਰਜਾ ਵਾਂਗ ਹਨ ਅਤੇ ਉਨਾਂ ਦੀ ਨੇੜਤਾ ਕਾਰਨ ਹੀ ਸਾਡੀ ਸਿਰਜਣਾਤਮਕ ਪ੍ਰਤਿਭਾ ਵਿਕਸਤ ਹੋਈ ਹੈ।

ਡਾ ਰਜਨੀਸ਼ ਬਹਾਦਰ ਸਿੰਘ ਨੇ ਆਖਿਆ ਕਿ ਆਨੰਦ ਜੀ ਦੀ ਬਹੁ-ਦਿਸ਼ਾਵੀ ਸ਼ਖ਼ਸੀਅਤ ਨੂੰ ਇਸ ਗ੍ਰੰਥ ਵਿਚ ਸਮੇਟਨਾ ਬੜਾ ਮੁਸ਼ਕਲ ਕਾਰਜ ਸੀ, ਪਰ ਲੇਖਕਾਂ ਦੇ ਸਹਿਯੋਗ ਨਾਲ ਇਹ ਸੰਪੂਰਨ ਹੋ ਸਕਿਆ ਹੈ। ਇਸ ਕਾਰਜ ਲਈ ਪੰਜਾਬੀ ਸਾਹਿਤ ਅਕਾਡਮੀ ਅਤੇ ਰੂਪ ਸਿੰਘ ਰੂਪਾ ਮੁਬਾਰਕ ਦੇ ਹੱਕਦਾਰ ਹਨ। ਜਗਜੀਤ ਸਿੰਘ ਆਨੰਦ ਜੀ ਦੇ ਸਪੁੱਤਰ ਸ਼੍ਰੀ ਸੁਕੀਰਤ ਨੇ ਆਖਿਆ ਕਿ ਉਨਾਂ ਦਾ ਆਪਣੇ ਬਾਪ ਨਾਲ ਫ਼ਾਸਲੇ ਅਤੇ ਨੇੜਤਾ ਦਾ ਰਿਸ਼ਤਾ ਰਿਹਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਉਹ ਮਹਿਸੂਸ ਕਰਦੇ ਹਨ ਕਿ ਉਨਾਂ ਨੇ ਪਰਿਵਾਰਕ ਗਰਜ਼ਾਂ ਦੀ ਥਾਂ ਸਮਾਜਕ ਫ਼ਰਜ਼ਾਂ ਨੂੰ ਪਹਿਲ ਦੇ ਕੇ ਆਪਣਾ ਆਪ ਨਿਰਲੇਪ ਰੱਖਿਆ ਹੈ। ਸ ਰੂਪ ਸਿੰਘ ਰੂਪਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੈਂ ਮਾਸਟਰ ਬਾਬੂ ਸਿੰਘ ਰਾਮਪੁਰਾ ਫੂਲ ਦੀ ਉਂਗਲ ਫੜ ਕੇ ਟਰੇਡ ਯੂਨੀਅਨ ਲਹਿਰ ਵਿਚ ਉਤਰਿਆ ਸੀ, ਪਰ ਕੌਮੀ ਪਛਾਣ ਸ ਜਗਜੀਤ ਸਿੰਘ ਆਨੰਦ ਨੇ ਦਿਵਾਈ। ਉਹ ਇੱਕੋ ਵੇਲੇ ਮੇਰੇ ਆਗੂ, ਸ਼ਕਤੀ ਅਤੇ ਰਾਹ-ਦਸੇਰਾ ਸਨ। ਉਨਾਂ ਦੇ ਆਦਰ ਵਿਚ ਇਹ ਸਮਾਗਮ ਬਹੁਤ ਨਿਮਾਣਾ ਯਤਨ ਹੈ। ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਬ ਵੱਲੋਂ ਸ ਹਰਪਾਲ ਸਿੰਘ ਸੇਵਕ ਨੇ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਸ ਜਗਜੀਤ ਸਿੰਘ ਆਨੰਦ ਦੇ ਵਿਸ਼ਵ ਸ਼ਾਂਤੀ ਅਤੇ ਸਾਂਝੀਵਾਲਤਾ ਦੇ ਹਵਾਲੇ ਨਾਲ ਬਹੁਤ ਨੇੜਲੇ ਸੰਬੰਧ ਸਨ। ਵਰਤਮਾਨ ਸਤਿਗੁਰੂ ਉਦੈ ਸਿੰਘ ਜੀ ਵੀ ਸ ਆਨੰਦ ਦੇ ਲਈ ਸ਼ੁਭ ਚਿੰਤਨ ਰੱਖਦੇ ਹਨ, ਇਸੇ ਕਰਕੇ ਅੱਜ ਸ ਅਜੀਤ ਸਿੰਘ ਲਾਇਲ, ਸ ਰਛਪਾਲ ਸਿੰਘ ਸੇਵਕ ਅਤੇ ਉਨਾਂ ਦੀਅ ਅਗੁਵਾਈ ਵਿਚ ਨਾਮਧਾਰੀ ਦਰਬਾਰ ਵੀ ਪੰਜਾਬੀ ਭਵਨ ਵਿਚ ਹਾਜ਼ਰ ਹੋਇਆ ਹੈ।

ਇਸ ਮੌਕੇ ਉਘੇ ਲੇਖਕ ਪ੍ਰੋ ਰਵਿੰਦਰ ਭੱਠਲ, ਅਕਾਡਮੀ ਦੇ ਮੀਤ ਪ੍ਰਧਾਨ ਡਾ ਗੁਰਇਕਬਾਲ ਸਿੰਘ, ਡਾ ਜੁਗਿੰਦਰ ਸਿੰਘ ਨਿਰਾਲਾ, ਸਕੱਤਰ ਸੁਰਿੰਦਰ ਕੈਲੇ, ਡਾ ਗੁਲਜ਼ਾਰ ਪੰਧੇਰ, ਕਾਰਜਕਾਰਨੀ ਮੈਂਬਰ ਤਰਸੇਮ ਬਰਨਾਲਾ, ਖੁਸ਼ਵੰਤ ਬਰਗਾੜੀ, ਅਮਰਜੀਤ ਸੂਫ਼ੀ, ਮੇਜਰ ਸਿੰਘ ਗਿੱਲ ਬਰਨਾਲਾ, ਤਰਲੋਚਨ ਝਾਡੇ, ਜਸਵੰਤ ਸਿੰਘ ਪੀ ਏ ਯੂ, ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ, ਡਾ ਲਾਭ ਸਿੰਘ ਖੀਵਾ, ਸ ਚਰਨਜੀਤ ਸਿੰਘ ਯੂ ਐਸ ਏ, ਸ ਸਰੂਪ ਸਿੰਘ ਅਲੱਗ, ਸ ਹਕੀਕਤ ਸਿੰਘ ਮਾਂਗਟ, ਡਾ ਸਰਦਾਰ ਸਿੰਘ ਪੁਆਰ, ਸ ਵਿਸਾਖਾ ਸਿੰਘ, ਸਰਵਣ ਸਿੰਘ ਜ਼ਫ਼ਰ, ਹਰੀ ਕ੍ਰਿਸ਼ਨ ਮਾਇਰ, ਡਾ ਅਮਰਜੀਤ ਸਿੰਘ ਗੋਰਕੀ, ਜਸਵੰਤ ਸਿੰਘ ਅਮਨ, ਭਗਵੰਤ ਰਸੂਲਪੁਰੀ, ਡਾ ਜਗਵਿੰਦਰ ਜੋਧਾ, ਸ਼ਿੰਗਾਰਾ ਸਿੰਘ, ਭਗਵਾਨ ਢਿੱਲੋਂ, ਹਰਮੀਤ ਵਿਦਿਆਰਥੀ, ਗਿਆਨ ਸੈਦਪੁਰੀ, ਕੇਵਲ ਦੀਵਾਨਾ, ਦੀਪ ਜਗਦੀਪ, ਅੰਮ੍ਰਿਤਬੀਰ ਕੌਰ, ਸਵਰਨ ਸਿੰਘ ਸਨੇਹੀ, ਦਰਸ਼ਨ ਸਿੰਘ ਓਬਰਾਏ, ਹਰਕੇਸ਼ ਸਿੰਘ ਕਹਿਲ, ਗੁਰਦੀਸ਼ ਕੌਰ ਗਰੇਵਾਲ, ਬਲਵਿੰਦਰ ਸਿੰਘ ਔਲਖ, ਦਲਬੀਰ ਲੁਧਿਆਣਵੀ, ਤਰਸੇਮ ਨੂਰ, ਅਮਰਜੀਤ ਸ਼ੇਰਪੁਰੀ, ਰਿਤੂ ਕਲਸੀ, ਜੀਤ ਕੁਮਾਰੀ, ਸਤੀਸ਼ ਗੁਲਾਟੀ, ਪਵਨ ਗੁਲਾਟੀ, ਬੁੱਧ ਸਿੰਘ ਨੀਲੋਂ, ਜਸਬੀਰ ਸਿੰਘ ਮਾਂਹਪੁਰ, ਇੰਦਰਜੀਤਪਾਲ ਕੌਰ ਭਿੰਡਰ ਸਮੇਤ ਕਈ ਹੋਰ ਸਿਰਕੱਢ ਲੇਖਕ ਸ਼ਖ਼ਸੀਅਤਾਂ ਹਾਜ਼ਰ ਸਨ।

ਡਾ. ਗੁਲਜ਼ਾਰ ਸਿੰਘ ਪੰਧੇਰ
ਪ੍ਰੈੱਸ ਸਕੱਤਰ,
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ

03/03/2013

anand2
 
anand4

     

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

anand1ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ ਅਰਪਨ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ

PUBPA1ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼ ਬਾਰੇ ਸੈਮੀਨਾਰ
 ਕੁਲਜੀਤ ਸਿੰਘ ਜੰਜੂਆ, ਟਰਾਂਟੋ

moga1ਮੋਗਾ ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ

ugcਯੂ. ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ

palli1ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ

festival1ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ' ਸ਼ੁਰੂ
ਅੰਮ੍ਰਿਤ ਅਮੀ, ਪਟਿਆਲਾ

ਸ਼ਿਵਰਾਜ1ਗਾਇਕ ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ

hockeyਵਿਸ਼ਵ ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

women1"ਸੌ ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ, ਸਾਊਥਾਲ (ਲੰਡਨ) ਵਿਖੇ ਇਕੱਠ - ਬਿੱਟੂ ਖੰਗੂੜਾ, ਲੰਡਨ

UGC1ਕੌਮੀ ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

calgary1ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

Athelete1ਰਜਨਪ੍ਰੀਤ ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

work1ਬਠਿੰਡੇ ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ ਵਰਕਸ਼ਾਪ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

Khudda1ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ

Kahani1ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ

Rashter1‘ਪੁਸਤਕ-ਪਾਠਨ ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

ਪੁਸਤਕ ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ

ਅੰਮ੍ਰਿਤ ਅਮੀ, ਜੈਤੋ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ
ਸੁਪਰੀਮ ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ
ਯੂ.ਜੀ.ਸੀ. ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
ਕਲਮ ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ - ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)