|
ਤਸਵੀਰ-ਯੂਨੀਵਰਸਿਟੀ ਕਾਲਜ ਜੈਤੋ
ਵਿਖੇ ਰਾਸ਼ਟਰੀ ਸੈਮੀਨਾਰ ਮੌਕੇ ਮੁੱਖ ਮਹਿਮਾਨ ਮੈਡਮ ਨੀਲਿਮਾ ਨੂੰ
ਸਨਮਾਨ ਨਿਸ਼ਾਨੀ ਭੇਟ ਕਰਨ ਸਮੇਂ ਪ੍ਰਿੰਸੀਪਲ
ਅਤੇ ਪ੍ਰੋਫ਼ੈਸਰ ਸਹਿਬਾਨ
|
‘ਸਾਹਿਤ ਵਿਚ ਰੁਚੀ ਰੱਖਣ ਨਾਲ ਵਿਅਕਤੀ ਵਿਚ ਉਸਾਰੂ ਵਿਚਾਰਧਾਰਾ ਦਾ
ਨਿਰਮਾਣ ਹੁੰਦਾ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਉਸਾਰੂ
ਵਿਚਾਰਧਾਰਾ ਵਾਲੇ ਸਾਹਿਤ ਨੂੰ ਪਹਿਲ ਦੇਣ।’ ਇਨ੍ਹਾਂ ਭਾਵਪੂਰਤ ਸ਼ਬਦਾਂ ਦਾ
ਪ੍ਰਗਟਾਵਾ ਮੈਡਮ ਨੀਲਿਮਾ ਆਈ. ਏ. ਐਸ., ਏ. ਡੀ. ਸੀ. (ਵਿਕਾਸ) ਫ਼ਰੀਦਕੋਟ
ਨੇ ‘ਪੁਸਤਕ-ਪਾਠਨ ਸਭਿਆਚਾਰ ਦਾ ਉਤਸ਼ਾਹੀਕਰਨ’ ਮੁੱਖ
ਵਿਸ਼ੇ ਤਹਿਤ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਕਰਾਏ ਇਕ ਰੋਜ਼ਾ ਰਾਸ਼ਟਰੀ
ਸੈਮੀਨਾਰ ਦੇ ਵਿਦਾਇਗੀ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਸਮੇਂ
ਕੀਤਾ।
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦਾ ਆਰੰਭ ਗੁਰਮਤਿ ਸੰਗੀਤ ਦੇ
ਵਿਦਿਆਰਥੀਆਂ ਵੱਲੋਂ ਪ੍ਰੋ. ਹਰਮਨਦੀਪ ਸਿੰਘ ਦੀ ਅਗਵਾਈ ਵਿਚ ‘ਯੂਨੀਵਰਸਿਟੀ
ਧੁਨੀ’ ਦੇ ਗਾਇਨ ਨਾਲ ਕੀਤਾ ਗਿਆ। ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਡਾ.
ਬਲਵਿੰਦਰ ਸਿੰਘ ਟਿਵਾਣਾ, ਪ੍ਰੋਫ਼ੈਸਰ ਅਰਥ ਵਿਗਿਆਨ ਵਿਭਾਗ ਅਤੇ ਨਿਰਦੇਸ਼ਕ
ਅਕਾਦਮਿਕ ਸਟਾਫ਼ ਕਾਲਜ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ ਅਤੇ ਉਨ੍ਹਾਂ
ਨਾਲ ਮੁੱਖ ਮੰਚ ’ਤੇ ਅੰਬਾਲਾ (ਹਰਿਆਣਾ) ਤੋਂ ਪਿ੍ਰੰਸੀਪਲ ਦੇਸ਼ਬੰਧੂ, ਡਾ.
ਆਰ. ਕੇ. ਮਹਾਜਨ, ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ,
ਬਠਿੰਡਾ ਅਤੇ ਪ੍ਰਿੰ: ਡਾ. ਸੁਮਨ ਲਤਾ ਸ਼ਾਮਲ
ਸਨ। ਸਵਾਗਤੀ ਸ਼ਬਦ ਅਤੇ ਮਹਿਮਾਨਾਂ ਨਾਲ ਵਿਸਥਾਰਤ ਜਾਣ-ਪਛਾਣ
ਪ੍ਰਿੰ: ਡਾ. ਸੁਮਨ ਲਤਾ
ਕਰਾਈ।
ਪ੍ਰਿੰ: ਡਾ. ਦੇਸ਼ਬੰਧੂ ਨੇ
ਆਪਣੇ ਦਿਲਚਸਪ ਅੰਦਾਜ਼ ਵਿਚ ਦਿੱਤੇ ਕੁੰਜੀਵਤ ਭਾਸ਼ਨ ਵਿਚ ਵਿਦਿਆਰਥੀਆਂ
ਦੁਆਰਾ ਪੁਸਤਕ ਪਾਠਨ ਵੱਲੋਂ ਬੇਮੁਖਤਾ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ
ਪ੍ਰਸਿਧ ਪੁਸਤਕਾਂ ਪੜ੍ਹਨ ਦੀ ਆਦਤ ਪਾਉਣ ਲਈ, ਪਹਿਲ ਆਪਣੀ ਪਸੰਦ ਦੀਆਂ
ਹਲਕੇ-ਫੁਲਕੇ ਪਰ ਉਸਾਰੂ ਵਿਸ਼ਿਆਂ ਨਾਲ ਸਬੰਧਤ ਪੁਸਤਕਾਂ ਤੋਂ ਕਰਨ ਦੀ ਗੱਲ
ਕਹੀ। ਮੁੱਖ ਮਹਿਮਾਨ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਵਿਦਿਆਰਥੀਆਂ
ਵਲੋਂ ਅਜੋਕੇ ਦੌਰ ਵਿਚ ਮੋਬਾਇਲ ਫ਼ੋਨ ਅਤੇ
ਇੰਟਰਨੈੱਟ ਦੀ ਅੰਧਾ-ਧੁੰਦ ਹੋ ਰਹੀ ਵਰਤੋਂ ਨਾਲ ਸਮੇਂ ਅਤੇ ਤਾਕਤ ਦੀ ਹੋ
ਰਹੀ ਬਰਬਾਦੀ ਨੂੰ ਰੋਕ ਕੇ ਪੁਸਤਕ ਪਾਠਨ ਲਈ ਸਮਾਂ ਰਾਖ਼ਵਾਂ ਰੱਖਣ ਦਾ
ਸੁਨੇਹਾ ਦਿੱਤਾ। ਮੰਚ ਸੰਚਾਲਨ ਡਾ. ਕਰਮਜੀਤ ਸਿੰਘ ਨੇ ਕੀਤਾ।
ਦੂਜੇ ਸੈਸ਼ਨ ਦੀ ਪ੍ਰਧਾਨਗੀ
ਪ੍ਰਿੰ: ਦੇਸ਼ਬੰਧੂ ਨੇ ਕੀਤੀ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਸੰਜੇ ਕੌਸ਼ਿਕ ਨੇ ਸਹਾਇਕ ਪੁਸਤਕਾਂ
ਤੋਂ ਦੂਰੀ ਬਣਾਉਂਦਿਆਂ ਨਿਰਧਾਰਤ ਪਾਠ ਪੁਸਤਕਾਂ ਵਿਚ ਰੁਚੀ ਦਿਖਾ ਕੇ
ਮੌਲਿਕ ਸਿਰਜਣ ਪ੍ਰਕਿਰਿਆ ਵੱਲ ਰੁਚਿਤ ਹੋਣ ਦੀ ਗੱਲ ਕਹੀ। ਤੀਜੇ ਸੈਸ਼ਨ ਵਿਚ
ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਆਰ. ਕੇ. ਮਹਾਜਨ ਨੇ ਕਿਹਾ ਕਿ ਇੰਟਰਨੈੱਟ
ਕੇਵਲ ਜਾਣਕਾਰੀ ਪ੍ਰਦਾਨ ਕਰਨ ਤੱਕ ਸੀਮਤ ਹੈ ਜਦ ਕਿ ਪੁਸਤਕਾਂ ਉਸ ਜਾਣਕਾਰੀ
ਨੂੰ ਗਿਆਨ ਵਿਚ ਤਬਦੀਲ ਕਰਨ ਵਿਚ ਸਹਾਈ ਹੁੰਦੀਆਂ ਹਨ।
ਪ੍ਰਿੰ: ਡਾ. ਖ਼ੁਸ਼ਵਿੰਦਰ
ਕੁਮਾਰ ਬੀ. ਸੀ. ਐਮ. ਕਾਲਜ ਲੁਧਿਆਣਾ ਨੇ ਆਪਣੇ ਸੰਬੋਧਨ ਵਿਚ ਅਜੋਕੇ
ਵਿਦਿਆਰਥੀਆਂ ਨੂੰ ਪਰੰਪਰਾ ਵਿਚ ਪਈਆਂ ਗਿਆਨ ਦੀ ਜੜ੍ਹਾਂ ਨੂੰ ਜਾਨਣ ਦੇ
ਗੁਰ ਦੱਸੇ। ਵੱਖ ਵੱਖ ਉਪ-ਵਿਸ਼ਿਆਂ ਤਹਿਤ ਪਰਚੇ ਪੇਸ਼ ਕਰਨ ਵਾਲਿਆਂ ਵਿਚ
ਪ੍ਰੋ. ਪ੍ਰੀਆਤੋਸ਼, ਡਾ. ਭਾਰਤ ਭੂਸ਼ਨ ਤੇ ਡਾ ਚਮਕੌਰ ਸਿੰਘ ਗੁਰੂ ਨਾਨਕ
ਕਾਲਜ ਕਿੱਲਿਆਂ ਵਾਲੀ, ਡਾ. ਪਰਮਿੰਦਰ ਸਿੰਘ ਤੱਗੜ ਯੂਨੀਵਰਸਿਟੀ ਕਾਲਜ
ਜੈਤੋ, ਡਾ. ਜਗਦੀਪ ਕੌਰ ਆਹੂਜਾ ਪਿ੍ਰੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ
ਸੰਘੇੜਾ, ਨਿੰਮੀ ਜਿੰਦਲ ਪੰਜਾਬੀ ਯੂਨੀਵਰਸਿਟੀ ਖੇਤਰੀ ਕੇਂਦਰ ਬਠਿੰਡਾ,
ਪ੍ਰੋ. ਅੰਮਿ੍ਰਤ ਕੌਰ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ (ਲੜਕੀਆਂ)
ਚੰਡੀਗੜ੍ਹ, ਸੁਖਪ੍ਰੀਤ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਨੀਲਮ ਗੁਪਤਾ
ਅਤੇ ਸੁਮਨ ਬਾਵਾ ਸ੍ਰੀ ਸਨਾਤਨ ਧਰਮ ਕੰਨਿਆ ਕਾਲਜ ਬਠਿੰਡਾ ਸ਼ਾਮਲ ਸਨ। ਹੋਰ
ਡੈਲੀਗੇਟਾਂ ਵਿਚ ਪ੍ਰੋ. ਰਜਨੀ ਪਾਂਧੀ, ਪ੍ਰੋ. ਮੀਨਾਕਸ਼ੀ ਅਰੋੜਾ, ਮੀਨਾਕਸ਼ੀ
ਗੁਪਤਾ ਅਤੇ ਡਾ. ਬੋਸਕੀ ਮੈਂਗੀ ਸ਼ਾਮਲ ਸਨ। ਸੈਮੀਨਾਰ ਦੀ ਸਫ਼ਲਤਾ ਵਿਚ
ਵਿਸ਼ੇਸ਼ ਤੌਰ ’ਤੇ ਡਾ. ਸੁਭਾਸ਼ ਕੁਮਾਰ, ਡਾ. ਰੂਪਕਮਲ ਕੌਰ,
ਪ੍ਰੋ.. ਸ਼ਿਲਪਾ, ਪ੍ਰੋ. ਸੁਪਿੰਦਰਪਾਲ ਸਿੰਘ, ਪ੍ਰੋ.
ਤਰਿੰਦਰ ਕੌਰ ਅਤੇ ਡਾ. ਆਸ਼ਾ ਰਾਣੀ ਦੀ ਭੂਮਿਕਾ ਰਹੀ। ਡੈਲੀਗੇਟਾਂ ਨੂੰ
ਪ੍ਰਮਾਣ ਪੱਤਰ ਦੇਣ ਦੀ ਰਸਮ ਮੈਡਮ ਨੀਲਿਮਾ ਆਈ. ਏ. ਐਸ. ਨੇ ਨਿਭਾਈ।