|
|
"ਦੇਗ ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"
ਜੋਗਿੰਦਰ ਸੰਘੇੜਾ,
ਟੋਰਾਂਟੋ
|
|
|
ਸਤਾਰਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਜਾਲਮ ਹਕੂਮਤ ਵੱਲੋਂ ਜਦੋਂ
ਚਾਰੇ ਪਾਸੇ ਹਕੂਮਤ ਦੀ ਸ਼ੈਅ ਤੇ ਅੱਤਿਆਚਾਰ, ਪਾਪ, ਜ਼ੁਲਮ, ਜ਼ੋਰ-ਜਬਰ,
ਮੱਕਾਰੀ, ਹੱਤਿਆਵਾਂ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਸੀ, ਆਵਾਮ ਵੱਖ ਵੱਖ
ਗੁੱਟਾਂ ਵਿੱਚ ਵੰਡੀ ਹੋਈ ਸੀ ਲੋਕ ਹਕੂਮਤ ਦੇ ਕਹਿਰ ਤੋਂ ਦੱਬੇ ਸਹਿਮੇ ਹੋਏ
ਡਰ ਨਾਲ ਮਜਬੂਰੀ ਦੀ ਤਰਸਯੋਗ ਹਾਲਤ ਵਿਚ ਸਨ। ਸਭ ਨੂੰ ਉਸ ਦਹਿਸ਼ਤ ਦੇ ਮਾਹੌਲ
ਵਿੱਚੋਂ ਕੱਢ ਕੇ ਇਕ ਮੰਚ ਤੇ ਇਕੱਠਿਆਂ ਕਰ, ਬੇਖੌਫ ਡਟ ਕੇ ਮੁਕਾਬਲਾ ਕਰਨ ਲਈ
ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਿਰਜਣਾ
ਕੀਤੀ। ਨਾਟਕ "ਦੇਗ ਤੇਗ ਫਤਿਹ" ਨੇ ਇਸ ਇਤਿਹਾਸਕ ਬਦਲਾਵ ਦੇ ਸਾਰੇ ਮਾਹੌਲ
ਨੂੰ ਬਾਖੂਬੀ ਸਟੇਜ ਤੇ ਪੇਸ਼ ਕੀਤਾ। 1699 ਤੋਂ ਲੈ ਕੇ
1710 ਈਸਵੀ ਤੱਕ ਦੇ ਸਮੇਂ ਨੂੰ ਬੜੀ ਨਿਪੁੰਨਤਾ ਨਾਲ
ਦਰਸ਼ਕਾਂ ਦੇ ਰੂ-ਬ-ਰੂ ਕੀਤਾ। ਜਿੱਥੇ ਦਰਸ਼ਕ ਸਮੇਂ ਸਮੇਂ ਤੇ ਭਾਵੁਕ ਹੋ
ਪੈਂਦੇ ਸਨ, ਉਥੇ ਸਿੰਘਾਂ ਦਾ ਜ਼ੋਸ਼ ਵੇਖ ਕੇ ਰੌਅ ਵਿਚ ਵੀ ਆ ਜਾਂਦੇ ਸਨ।
ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ 'ਗੁਰਚਰਨ' ਦੀ
ਬਰੀਕੀ ਭਰੀ ਬੇਮਿਸਾਲ ਨਿਰਦੇਸ਼ਨ ਦਾ ਹੀ ਕਮਾਲ ਸੀ ਕਿ ਹਰ ਇਕ ਦ੍ਰਿਸ਼
ਦਰਸ਼ਕਾਂ ਤੇ ਇਕ ਡੂੰਗੀ ਛਾਪ ਛੱਡ ਗਿਆ. 30 ਦੇ ਕਰੀਬ ਅਦਾਕਾਰਾਂ ਵਿੱਚੋਂ
ਸਿਰਫ 3 ਜਾਂ 4 ਹੀ ਪੇਸ਼ੇਵਰ ਅਦਾਕਾਰ ਸਨ. ਬਾਕੀ ਸਭ ਨੇ ਪਹਿਲੀ ਵਾਰ ਨਾਟਕ
ਵਿੱਚ ਹਿੱਸਾ ਲਿਆ ਸੀ. ਪਰ ਫੇਰ ਵੀ ਸ਼ਾਬਾਸ਼ੀ ਦਾ ਹੱਕਦਾਰ ਹੈ ਗੁਰਚਰਨ, ਜਿਸ
ਨੇ ਨਵੇਂ ਅਦਾਕਾਰਾਂ ਕੋਲੋਂ ਵੀ ਏਨੇ ਪੇਚੀਦਾ ਅਤੇ ਮੁਸ਼ਕਲ ਨਾਟਕ ਨੂੰ ਸਰਲ
ਬਣਾ ਕੇ ਅੱਵਲ ਦਰਜੇ ਦੀ ਅਦਾਕਾਰੀ ਕਰਵਾਈ. ਧਰਮਪਾਲ ਸ਼ੇਰਗਿੱਲ
"ਬਜ਼ੁਰਗ", ਬਲਵੰਤ ਸ਼ੇਰਗਿੱਲ "ਬਘੇਲਾ", ਹਰਬਿੰਦਰ
ਗਰੇਵਾਲ "ਭਾਗਾ", ਅਤੇ ਰਜਿੰਦਰ ਬੋਇਲ "ਦਰਸ਼ਾ" ਦੇ ਕਿਰਦਾਰ ਵਿਚ ਏਨੇ ਰਚ ਗਏ
ਕਿ ਉਹਨਾਂ ਨੂੰ ਵੇਖ ਲਗਦਾ ਸੀ ਕਿ ਵਾਕਈ ਇਕ ਪਿੰਡ ਵਿੱਚ ਬਾਬਿਆਂ ਦੀ ਢਾਣੀ
ਕਦੇ ਮਜ਼ਾਕੀਆ ਅਤੇ ਕਦੇ ਸੰਵੇਦਨ-ਸ਼ੀਲ ਗੱਲਾਂ ਦੀ ਹਾਮੀ ਭਰ ਰਹੀ ਸੀ।
ਉਹਨਾਂ ਨੇ ਅਦਾਕਾਰੀ ਦੇ ਅਜਿਹੇ ਜਲਵੇ ਬਿਖੇਰੇ ਕਿ ਜਵਾਨਾਂ ਵਿੱਚ ਜੋਸ਼ ਭਰਿਆ
ਗਿਆ. ਪਿੰਡ ਦੇ ਗੱਭਰੂ ਸੰਦੀਪ ਢੋਟ "ਜਗਤੇ" ਦੇ ਕਿਰਦਾਰ ਵਿਚ ਅਤੇ ਰਿੱਕੀ
ਖੱਟੜਾ "ਜੈ ਰਾਮ" ਦੇ ਕਿਰਦਾਰ ਵਿਚ ਜਾਨ ਪਾ ਰਹੇ ਸਨ. "ਦੇਗ ਤੇਗ ਫਤਿਹ" ਦੀ
ਟੀਮ ਦਾ ਸਭ ਤੋਂ ਛੋਟਾ ਮੈਂਬਰ ਸੰਜੋਤ ਬੋਇਲ "ਭੁਚੰਗੀ" ਦੇ ਕਿਰਦਾਰ ਨੂੰ
ਬਾਖੂਬੀ ਨਿਭਾ ਗਿਆ. ਇਹਨਾਂ ਤਿੰਨਾਂ ਜਵਾਨਾਂ ਦੀਆਂ ਭਾਵੁਕ ਤਕਰੀਰਾਂ ਨੇ
ਪਿੰਡ ਦੇ ਬਜੁਰਗਾਂ ਦਾ ਮਾਣ ਨਾਲ ਸਿਰ ਤਾਂ ਉਚਾ ਕੀਤਾ ਹੀ ਸੀ, ਨਾਲ ਨਾਲ
ਦਰਸ਼ਕਾਂ ਵਿੱਚ ਬੈਠੇ ਬੱਚਿਆਂ ਲਈ ਵੀ ਉਹ ਚਾਨਣ ਮੁਨਾਰਾ ਬਣ ਗਏ।
ਪਿੰਕੀ ਚੌਹਾਨ ਨੇ ਇਕ ਸਿੱਖ ਬੀਬੀ ਦਾ ਕਿਰਦਾਰ ਅਦਾ
ਕੀਤਾ। ਜਿਸ ਨੇ ਔਰਤ ਦੀ ਮਹੱਤਤਾ ਤੇ ਚਾਨਣਾ
ਪਾਉਂਦਿਆਂ ਹੋਇਆਂ ਸਿੰਘਾਂ ਨਾਲ ਬਰਾਬਰ ਜੰਗ ਵਿਚ ਲੜਨ ਲਈ ਅਰਜ਼ੋਈ ਕੀਤੀ ਤੇ
ਨਾਲ ਨਾਲ ਇਸ ਮਰਦ ਪ੍ਰਧਾਨ ਸਮਾਜ ਨੂੰ ਯਾਦ ਦਵਾਇਆ ਕਿ ਕਿਸ ਤਰਾਂ ਔਰਤ ਨੇ
ਇਤਿਹਾਸ ਵਿਚ ਹਾਂ ਪੱਖੀ ਯੋਗਦਾਨ ਪਾਇਆ।
ਸੰਦੀਪ ਸਿੱਧੂ ਦੀ ਅਦਾਕਾਰੀ ਲਾਜ਼ਵਾਬ ਸੀ ਜਿਸ ਨੇ ਵਜ਼ੀਰ ਖਾਨ ਦੀ ਬੇਗਮ
ਜੈਨਬ ਬਣ ਕੇ ਸਿੱਖ ਕੌਮ ਪ੍ਰਤੀ ਵਫਾਦਾਰੀ ਨਿਭਾਈ ਅਤੇ ਸਾਹਿਜ਼ਾਦਿਆਂ ਦੀ
ਸ਼ਹੀਦੀ ਦੀ ਖਬਰ ਸੁਣਦਿਆਂ ਹੀ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ।
ਬੇਗਮ ਜ਼ੈਨਬ ਦੀ ਸਖੀ ਦੇ ਰੋਲ ਵਿਚ ਹਰਜੀਤ ਕੌਰ ਨੇ ਆਪਣੇ ਕਿਰਦਾਰ ਪ੍ਰਤੀ
ਪੂਰੀ ਤਨਦੇਹੀ ਦਿਖਾਈ ਅਤੇ ਸਮੇਂ ਸਮੇਂ ਤੇ ਜ਼ੈਨਬ ਨੂੰ ਦਰਬਾਰ ਦੀ ਸਿਆਸਤ
ਤੋਂ ਜਾਣੂ ਕਰਵਾਇਆ। ਅਮਰਜੀਤ ਵੜੈਚ ਅਤੇ
ਪੋਇੰਤਵਾਲਾ ਅਮਰਜੀਤ ਨੇ ਕ੍ਰਮਵਾਰ ਸਿਪਾਹੀ ਅਤੇ ਕੋਤਵਾਲ ਦੀ ਭੂਮਿਕਾ ਨਿਭਾਈ।
ਬਿਕਰਮਜੀਤ ਰੱਖੜਾ ਨੇ ਇਸ ਨਾਟਕ ਵਿਚ ਇਕ ਹਕੀਮ ਅਤੇ ਦੂਜਾ ਫ਼ਕੀਰ ਦਾ ਰੋਲ
ਨਿਭਾਇਆ ਜੋ ਕਿ ਕਹਾਣੀ ਨੂੰ ਇਕ ਨਵਾਂ ਮੋੜ ਦਿੰਦਾ ਹੈ ਅਤੇ ਵਜ਼ੀਰ ਖਾਨ ਦੇ
ਗੁੱਸੇ ਦਾ ਸਿ਼ਕਾਰ ਹੁੰਦਾ ਹੈ, "ਸੁੱਚਾ ਨੰਦ" ਦਾ ਕਿਰਦਾਰ ਜੋਗੀ ਸੰਘੇੜਾ ਨੇ
ਏਨਾਂ ਬਾਖੂਬੀ ਨਿਭਾਇਆ ਕਿ ਇਸ ਗੱਲ ਦੀ ਜ਼ਾਹਰ ਤੌਰ ਤੇ ਸਮਝ ਆਉਂਦੀ ਸੀ ਕਿ
ਉਹਨਾਂ ਵੇਲਿਆਂ ਵਿੱਚ ਵੀ ਕੌਮ ਦੇ ਗੱਦਾਰਾਂ ਦੀ ਮਿਲੀ ਭਗੁਤ ਤੋਂ ਬਿਨਾ ਬਾਹਰ
ਵਾਲੀਆਂ ਤਾਕਤਾਂ ਮਜ਼ਬੂਤ ਨਹੀਂ ਹੋ ਸਕਦੀਆਂ ਸਨ।
ਹਰਪ੍ਰੀਤ ਖੋਸਾ ਨੇ ਕਾਜ਼ੀ ਦੇ ਕਿਰਦਾਰ ਵਿੱਚ ਜਾਨ ਪਾ ਦਿੱਤੀ ਤੇ ਆਪਣੀਆਂ
ਘ੍ਰਿਣਾਂ ਭਰੀਆਂ ਤਕਰੀਰਾਂ ਨਾਲ ਦਰਸ਼ਕਾਂ ਦੇ ਮੱਥਿਆਂ ਤੇ ਤਿਊੜੀਆਂ ਪਾ
ਦਿੱਤੀਆਂ।
"ਮੁੱਲਾਂ" ਦੇ ਕਿਰਦਾਰ ਵਿਚ ਦਿਲਪ੍ਰੀਤ ਧਾਲੀਵਾਲ ਦੇ
ਕੱਟੜਪੰਥੀ ਵਿਚਾਰਾਂ ਨੇ ਅੱਗ ਵਿਚ ਘਿਓ ਪਾਉਣ ਦਾ ਕੰਮ ਕੀਤਾ। "ਸ਼ੇਰ
ਮੁਹੰਮਦ" ਦੀ ਭੂਮਿਕਾ ਵਿਚ ਸ਼ਾਹਨਾਜ਼ ਸਿੰਘ ਗੋਰਾਇਆ ਨੇ ਜਾਨ ਪਾ ਦਿੱਤੀ।
ਆਪਣੀ ਸ਼ਾਨਦਾਰ ਅਦਾਕਾਰੀ ਦੀ ਮਿਸਾਲ ਦਿੰਦਿਆਂ ਤਕਰੀਰਾਂ ਦਰਬਾਰ ਵਿਚ ਮੁਗਲਾਂ
ਦੇ ਮੂੰਹ ਤੇ ਚਪੇੜਾਂ ਵਾਂਗ ਵੱਜ ਰਹੀਆਂ ਸਨ। ਸ਼ਾਹਨਾਜ਼ ਨੇ ਦੂਜਾ ਕਿਰਦਾਰ
"ਟੋਡਰ ਮੱਲ" ਦਾ ਕਿਰਦਾਰ ਨਿਭਾਉਂਦਿਆਂ ਏਨਾਂ ਭਾਵੁਕ ਮਾਹੌਲ ਸਿਰਜ ਦਿੱਤਾ ਕਿ
ਦਰਸ਼ਕਾਂ ਦੀਆਂ ਅੱਖਾਂ ਨਮ ਕਰ ਗਿਆ "ਪੰਥਕ ਗਤਕਾ ਅਖਾੜਾ" ਭਾਈ ਤਰਨਜੀਤ ਸਿੰਘ
ਅਤੇ ਉਹਨਾਂ ਦੀ ਟੀਮ ਦੇ ਸਿੰਘਾਂ ਨੇ ਬਾਕਮਾਲ ਗੱਤਕੇ ਦੇ ਜ਼ੌਹਰ ਵਿਖਾਏ ਅਤੇ
ਨਾਟਕ ਵਿਚ ਅਦਾਕਾਰੀ ਵੀ ਕੀਤੀ। "ਸੰਦੀਪ ਧੋਟ, ਬਲਜੀਤ ਗਿੱਲ ਅਤੇ ਸ਼ਾਹਨਾਜ਼
ਸਿੰਘ ਨੇ ਸੂਤਰਧਾਰਾਂ ਦਾ ਰੋਲ ਅਦਾ ਕੀਤਾ। ਨਾਟਕ "ਦੇਗ ਤੇਗ ਫ਼ਤਿਹ" ਦੇ
ਲੇਖਕ ਅਤੇ ਨਿਰਦੇਸ਼ਕ ਗੁਰਚਰਨ ਨੇ ਦਮਦਾਰ ਤੇ ਲਾਜਵਾਬ ਅਦਾਕਾਰੀ ਨਾਲ ਵਜ਼ੀਰ
ਖਾਨ ਦੇ ਚਰਿੱਤਰ ਨੂੰ ਹੂ-ਬ-ਹੂ ਸਟੇਜ ਤੇ ਉਤਾਰ ਦਿੱਤਾ ਮੰਨੋ ਕਿ ਸੱਚ ਮੁੱਚ
ਵਜ਼ੀਰ ਖਾਨ ਵਾਪਸ ਆ ਗਿਆ ਲੱਗਦਾ ਸੀ। ਅਦਾਕਾਰਾਂ ਦੀਆਂ ਕਾਸਟਿਊਮ ਦੇਖ ਕੇ
ਇੰਝ ਲੱਗਦਾ ਸੀ ਜਿਵੇਂ ਕਿ ਸਤਾਰਵੀਂ ਸਦੀ ਵਾਪਿਸ ਆ ਗਈ ਹੋਵੇ। ਇਸ ਦਾ ਸਿਹਰਾ
ਪ੍ਰਭਜੀਤ ਕੌਰ ਅਤੇ ਅਮਨ ਪਵਾਰ ਨੂੰ ਜਾਂਦਾ ਹੈ। ਲਾਈਟਿੰਗ ਦੀ ਡਿਊਟੀ
ਜਗਵਿੰਦਰ ਜੱਜ ਨੇ ਬਾਖੂਬੀ ਨਿਭਾਈ। ਸੈੱਟ ਡਿਜਾਈਨਰ ਬਣਨ ਦਾ ਮਾਣ ਜੋਗੀ
ਸੰਘੇੜਾ ਅਤੇ ਗੁਰਚਰਨ ਨੂੰ ਮਿਲਿਆ। ਸੰਗੀਤ ਲਖਵੀਰ ਖਾਨ, ਬਲਵਿੰਦਰ ਬੋਲਟ,
ਸਿਮਰਨ ਅਤੇ ਨਵਜੋਤ ਵਲੋਂ ਤਿਆਰ ਕੀਤਾ ਗਿਆ ਸੀ। "ਨੇਤੀ ਥਿਏਟਰ ਗਰੁੱਪ
ਪਟਿਆਲਾ" ਦੀ ਇਸ ਪਰੋਡਕਸ਼ਨ ਵਿਚ ਸਹਿਯੋਗੀ ਸਨ। ਮਨਜੀਤ ਬੇਦੀ, ਰਜਿੰਦਰ
ਗਰੇਵਾਲ, ਡਾ ਗੁਰਨਾਮ ਸਿੰਘ ਢਿੱਲੋਂ, ਮਨਦੀਪ ਔਜਲਾ, ਓਂਕਾਰਪ੍ਰੀਤ ਸਿੰਘ,
ਗੁਰਪਾਲ ਸਿੰਘ, ਪੰਜਾਬ ਚੈਰਟੀ ਅਤੇ ਸਮੂਹ ਮੀਡੀਆ ਨੇ ਨਾਟਕ ਨੂੰ ਸਫਲ ਬਣਾਓਣ
ਲਈ ਖਾਸ ਭੂਮੀਕਾ ਨਭਾਈ। ਇਸ ਨਾਟਕ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਇਕ
ਹਫਤਾ ਪਹਿਲਾਂ ਹੀ ਸੋਲਡ ਆਊਟ ਹੋ ਗਿਆ ਸੀ। ਅਤੇ ਹੁਣ ਇਸ ਦੇ ਹੋਰ ਸ਼ੋਅਜ਼
ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਨਾਟਕ ਨੂੰ ਕਾਮਯਾਬ ਬਣਾਉਣ ਲਈ
ਨੇਤੀ ਥਿਏਟਰ ਗਰੁੱਪ ਹਮੇਸ਼ਾਂ ਦਰਸ਼ਕਾਂ ਦਾ ਰਿਣੀ ਰਹੇਗਾ ਅਤੇ ਇਸੇ ਤਰਾਂ
ਅਗੇ ਤੋਂ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। |
17/03/2013 |
|
|
|
"ਦੇਗ
ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"
ਜੋਗਿੰਦਰ ਸੰਘੇੜਾ, ਟੋਰਾਂਟੋ |
ਕਲਮ
ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਪੰਜਾਬੀ
ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ |
ਯਾਦਗਾਰੀ
ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ
ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ
ਅਰਪਨ ਡਾ. ਗੁਲਜ਼ਾਰ ਸਿੰਘ
ਪੰਧੇਰ, ਲੁਧਿਆਣਾ
|
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼
ਬਾਰੇ ਸੈਮੀਨਾਰ ਕੁਲਜੀਤ
ਸਿੰਘ ਜੰਜੂਆ, ਟਰਾਂਟੋ
|
ਮੋਗਾ
ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ
|
ਯੂ.
ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ
ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ
|
ਪਲੀ
ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ'
ਸ਼ੁਰੂ ਅੰਮ੍ਰਿਤ ਅਮੀ,
ਪਟਿਆਲਾ
|
ਗਾਇਕ
ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ
ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਵਿਸ਼ਵ
ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
"ਸੌ
ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ,
ਸਾਊਥਾਲ (ਲੰਡਨ) ਵਿਖੇ ਇਕੱਠ -
ਬਿੱਟੂ ਖੰਗੂੜਾ, ਲੰਡਨ
|
ਕੌਮੀ
ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ
ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|