ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ ਚਰਚਾ
ਮੇਜਰ ਮਾਂਗਟ, ਟੋਰਾਂਟੋ,
ਕਨੇਡਾ

 

ਗੁਆਲਫ (ਮੇਜਰ ਮਾਂਗਟ) ਪੰਜਾਬੀ ਲੇ਼ਖਕ ਬਲਦੇਵ ਦੂਹੜੇ ਦਾ ਗੁਆਲਫ ਵਿੱਚ ਸਥਿਤ ਆਰਵੀਜ ਰੈਸਟੋਰੈਂਟ, ਜਿੱਥੇ ਇਸ ਵਾਰ ਦੀ ਤ੍ਰੈ ਮਾਸਿਕ ਮਿਲਣੀ ਲਈ ਲੇਖਕਾਂ ਦਾ ਇਕੱਠ ਜੁੜਿਆ ਹੈ। ਮੀਟਿੰਗ ਦੀ ਸ਼ੁਰਆਤ, ਸੰਚਾਲਕ ਬਲਬੀਰ ਸੰਘੇੜਾ ਦੇ ਸੁਆਗਤੀ ਬੋਲਾਂ ਨਾਲ ਹੋਈ। ਉਨਾਂ ਮੇਜਰ ਮਾਂਗਟ ਨੂੰ ਸੰਸਥਾ ਦਾ ਵਿਧਾਨ ਪੜ੍ਹਨ ਲਈ ਕਿਹਾ ਤਾਂ ਕੇ ਤਬਦੀਲੀਆਂ ਬਾਰੇ ਵਿਚਾਰ ਚਰਚਾ ਹੋ ਸਕੇ। ਤੇ ਇਹ ਵੀ ਕਿਹਾ ਕਿ ਸਵਿਧਾਨ ਵਿੱਚ ਕੋਈ ਵੀ ਬਦਲਾਅ ਜੇ ਮੈਂਬਰ ਕਰਨਾ ਚਾਹੁਣ ਤਾਂ ਉਹ ਆਪਣੇ ਸੁਝਾਅ ਲਿਖਤੀ ਰੂਪ ਵਿੱਚ ਸੰਚਾਲਕਾਂ ਤੱਕ ਪੁੱਜਦੇ ਕਰ ਦੇਣ ਤਾਂ ਕਿ ਸਭਾ ਦੇ ਜਨਰਲ ਇਜਲਾਸ ਵਿੱਚ ਇਹਨਾਂ ਨੂੰ ਪ੍ਰਵਾਨਗੀ ਮਿਲ ਸਕੇ।

ਸਨੈਕ ਉਪਰੰਤ ਕਹਾਣੀਆਂ ਪੜ੍ਹਨ ਦਾ ਦੌਰ ਆਰੰਭ ਹੋਇਆ। ਇਸ ਸੈਸ਼ਨ ਦੇ ਮੁੱਖ ਮਹਿਮਾਨ ਕੈਲੇਫੋਰਨੀਆਂ ਅਮਰੀਕਾ ਵਿੱਚ ਰਹਿ ਰਹੀ ਪੰਜਾਬੀ ਕਹਾਣੀਕਾਰਾ ਅਮਰਜੀਤ ਕੌਰ ਪਨੂੰ ਸੀ। ਉਨ੍ਹਾਂ ਬੈਠਕ ਦੀ ਸ਼ੁਰੂਆਤ ਆਪਣੀ ਕਹਾਣੀ ‘ਵੰਡਰ ਵੁਮੈਨ’ ਨਾਲ ਕੀਤੀ। ਇਸ ਕਹਾਣੀ ਵਿੱਚ ਉਨ੍ਹਾਂ ਬੇਟੀ ਦੇ ਵਿਆਹ ਮੰਡਪ ਵਿੱਚ ਸ਼ਾਮਲ ਇੱਕ ਮਾਂ ਦੀ ਮਾਨਸਿਕਤਾ ਨੂੰ ਚਿਤਰਿਆ ਸੀ, ਜਿਸ ਦਾ ਪਿਤਾ ਕਿਸੇ ਹੋਰ ਔਰਤ ਨਾਲ ਦੌੜ ਜਾਂਦਾ ਹੈ। ਇਸ ਕਹਾਣੀ ਵਿੱਚ ਕੁੜੀਆਂ ਨਾਲ ਵਿਤਕਰਾ, ਬੱਚਿਆਂ ਦੇ ਬੇਬੀ ਸਿਟਰ ਕੋਲ ਰਹਿਣ ਦਾ ਪ੍ਰਭਾਵ, ਵਿਆਹਾਂ ਤੇ ਬੇਲੋੜੇ ਬੁਲਾਰਿਆਂ ਦਾ ਬਣਾਇਆ ਬੋਝਲ ਮਹੌਲ ਤੇ ਹੋਰ ਸਥਿਤੀਆਂ ਨੂੰ ਬਾਖੂਬੀ ਚਿਤਰਿਆ ਗਿਆ ਸੀ। ਇਸ ਕਹਾਣੀ ਦੀ ਤੇਜ ਚਾਲ, ਗੁੰਦਵੀ ਵਾਕ ਬਣਤਰ ਤੇ ਬੱਝਵੇ ਪ੍ਰਭਾਵ ਨੇ ਸਭ ਦਾ ਮਨ ਮੋਹ ਲਿਆ। ਇਸ ਤੇ ਭਰਪੂਰ ਵਿਚਾਰ ਚਰਚਾ ਹੋਈ ਤੇ ਕੁੱਝ ਸੁਝਾਅ ਵੀ ਪੇਸ਼ ਕੀਤੇ ਗਏ ਜਿਸ ਨੂੰ ਲੇਖਿਕਾ ਨੇ ਖਿੜੇ ਮੱਥੇ ਕਬੂਲਿਆ।

ਦੂਸਰੀ ਕਹਾਣੀ ਗੁਰਮੀਤ ਪਨਾਗ ਦੀ ‘ਟੇਕ ਮੀ ਬੈਕ’ ਸੀ। ਇਹ ਕਹਾਣੀ ਕੰਮ ਵਿੱਚ ਖਚਿਤ ਇੱਕ ਕਾਮਯਾਬ ਔਰਤ ਦੀ ਕਹਾਣੀ ਸੀ ਜੋ ਪਤੀ ਵਰਗੇ ਰਿਸ਼ਤਿਆਂ ਨੂੰ ਸਮਾਂ ਨਹੀਂ ਦੇ ਸਕਦੀ। ਪਤੀ ਇਹ ਘਾਟ ਕਿਸੇ ਹੋਰ ਔਰਤ ਵਿੱਚੋਂ ਪੂਰੀ ਕਰਨ ਲਈ ਭਟਕ ਜਾਂਦਾ ਹੈ। ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਪਰ ਜਦੋਂ ਉਹ ਠੰਢੇ ਦਿਮਾਗ ਨਾਲ ਅਤੇ ਕੌਂਸਲਰ ਦੀ ਮੱਦਦ ਨਾਲ ਘਰ ਤੇ ਟੁੱਟ ਜਾਣ ਦਾ ਅਸਰ ਅਤੇ ਬੱਚਿਆਂ ਦੀ ਬਰਬਾਦੀ ਬਾਰੇ ਸੋਚਦੇ ਹਨ ਤਾਂ ਦੋਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਪਤੀ ਇੱਕ ਦਿਨ ਆਖਦਾ ਹੈ ‘ਟੇਕ ਮੀ ਬੈਕ’ ਤੇ ਪਤਨੀ ਪ੍ਰਵਾਨ ਕਰ ਲੈਂਦੀ ਹੈ।

ਵਿਚਾਰ ਚਰਚਾ ਵਿੱਚ ਇਸ ਕਹਾਣੀ ਦੇ ਨਿਵੇਕਲੇ ਅਤੇ ਪੱਛਮੀ ਰਹਿਤਲ ਵਾਲੇ ਵਿਸ਼ੇ ਦੀ ਤਾਰੀਫ ਹੋਈ। ਕਈਆਂ ਅਲੋਚਕਾਂ ਨੇ ਇਸ ਨੂੰ ਬਹੁਤ ਵਧੀਆ ਕਹਾਣੀ ਕਿਹਾ ਤੇ ਕਈਆਂ ਨੇ ਸੁਝਾਅ ਦਿੰਦਿਆਂ ਆਖਿਆ ਕਿ ਅਜੇ ਹੋਰ ਮਾਨਸਿਕ ਪਰਤਾਂ ਫਰੋਲੇ ਜਾਣ ਦੀ ਜਰੂਰਤ ਹੈ। ਕੁੱਝ ਅਲੋਚਕਾਂ ਨੇ ਕਹਾਣੀ ਦੇ ਸੁਖਾਵੇਂ ਅੰਤ ਨਾਲ ਅਸਹਿਮੀ ਵੀ ਪ੍ਰਗਟਾਈ। ਗੁਰਮੀਤ ਪਨਾਗ ਨੇ ਅੰਤ ਤੇ ਆਪਣੇ ਵਿਚਾਰ ਦਿੰਦਿਆਂ ਇਸ ਕਹਾਣੀ ਦੀ ਖੁੱਲ ਕੇ ਗੱਲ ਕੀਤੀ ਅਤੇ ਦਿੱਤੇ ਸੁਝਾਅ ਵੀ ਪ੍ਰਵਾਨ ਕੀਤੇ। ਇਹ ਕਹਾਣੀ ਵੀ ਇੱਕ ਵਧੀਆ ਕਹਾਣੀ ਮੰਨੀ ਗਈ।

ਤੀਸਰੀ ਕਹਾਣੀ ਚਿੱਤਰਕਾਰ ਪ੍ਰਵੀਨ ਕੌਰ ਨੇ ਪੜ੍ਹੀ। ਜਿਸ ਦਾ ਸਿਰਲੇਖ ਸੀ ਮੈ ਦੇਖਦੀ ਰਹਿ ਗਈ। ਇਹ ਕਹਾਣੀ ਵਭਿੰਨ ਸੱਭਿਆਚਾਰਾਂ ਨਾਲਾਂ ਜੁੜੀ ਦੋਹਰੀ ਕਿਸਮ ਦੀ ਸੋਚ ਦਾ ਵਰਨਿਣ ਸੀ। ਕੈਨੇਡਾ ਆਰਜੀ ਤੌਰ ਤੇ ਆਇਆ ਇੱਕ ਕਾਮਾ ਜੋ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਲੈਂਡਸਕੇਪਿੰਗ ਦਾ ਕੰਮ ਕਰਦਾ ਹੈ। ਪਰ ਉਸ ਦੀ ਆਂਪਣੀ ਜਿੰਦਗੀ ਵੀ ਇੱਧਰੋਂ ਪੁੱਟ ਕੇ ਉੱਧਰ ਲਾਉਣ ਵਾਂਗ ਆਪਣੇ ਆਪ ਵਿੱਚ ਖੁਬਸੂਰਤੀ ਸਮੋਈਂ ਬੈਂਠੀ ਹੈ। ਜੇ ਉਸ ਦਾ ਇੱਕ ਪਰਿਵਾਰ ਸ੍ਰੀ ਲੰਕਾ ਵਿੱਚ ਹੈ ਤਾਂ ਦੂਸਰਾ ਟੋਰਾਂਟੋ ਵਿੱਚ ਹੈ। ਉਜ ਜੀਵਨ ਵਿੱਚ ਪੱਤਝੜ ਨਹੀਂ ਆਉਣ ਦਿੰਦਾ ਜਦੋਂ ਸੰਸਕਾਰਾਂ ਨਾਲ ਬੱਝੀ ਇੱਕ ਭਾਰਤੀ ਔਰਤ, ਉਸਦੀ ਇਹ ਕਹਾਣੀ ਸੁਣ ਕੇ ਦੇਖਦੀ ਹੀ ਰਹਿ ਜਾਂਦੀ ਹੈ। ਇਹ ਕਹਾਣੀ ਇੱਕ ਲਘੂ ਕਹਾਣੀ ਸੀ ਜਿਸ ਨੂੰ ਵਿਸ਼ੇ ਪੱਖੋਂ ਸਭ ਨੇ ਸਲਾਹਿਆ ਤੇ ਕਹਾਣੀ ਦੀ ਚਾਲ ਢਾਲ ਗੁੰਦਵੀਂ ਕਰਨ ਲਈ ਲੇਖਿਕਾ ਨੂੰ ਕੁੱਝ ਸੁਝਾਅ ਵੀ ਦਿੱਤੇ ਜੋ ਪ੍ਰਵੀਨ ਕੌਰ ਨੇ ਸੁਹਿਰਦਤਾ ਨਾਲ ਨੋਟ ਕਰ ਲਏ।

ਚੌਥੀ ਕਹਾਣੀ ਪਾਕਿਸਤਾਨੀ ਮੂ਼ਲ ਦੀ ਲੇਖਿਕਾ ਤਲਤ ਜਾਹਰਾ ਦੀ ਸੀ। ਇਸ ਕਹਾਣੀ ਦਾ ਨਾਂ ਸੀ ‘ਡੇਵਡ ਕਲੋਨੀ’ ਇਹ ਵੀ ਇੱਕ ਕਮਾਲ ਦੀ ਕਹਾਣੀ ਸੀ। ਜਿਸ ਵਿੱਚ ਫਿਰਕਾਪ੍ਰਸਤੀ ਅਤੇ ਠੋਸੇ ਗਏ ਸੰਸਕਾਰਾਂ ਤੇ ਭਰਪੂਰ ਕਟਾਕਸ਼ ਕੀਤਾ ਗਿਆ ਸੀ। ਇਸ ਕਹਾਣੀ ਵਿੱਚ ਅਜੋਕੇ ਮੀਡੀਏ ਦੇ ਰੋਲ ਤੇ ਵੀ ਪ੍ਰਸ਼ਨ ਚਿੰਨ ਲਗਾਇਆ ਗਿਆ ਸੀ ਕਿ ਕਿਸ ਤਰ੍ਹਾਂ ਉਹ ਖਬਰਾਂ ਨੂੰ ਗੋਲਮੋਲ ਕਰ ਦਿੰਦਾ ਹੈ। ਸਿਆਸਦਾਨ ਅਤੇ ਪੂੰਜੀਪਤੀ ਲੋਕ ਕਿਵੇਂ ਆਪਣੀ ਪਾਰੀ ਖੇਡਦੇ ਹਨ ਅਤੇ ਕਿਵੇਂ ਇੱਕ ਸ਼ੋਪਿੰਗ ਕੰਪਲੈਕਸ ਬਣਾਉਣ ਲਈ ਧਾਰਮਿਕ ਜਨੂੰਨ ਦੇ ਨਾਂ ਤੇ ਬਸਤੀ ਉਜਾੜੀ ਜਾਂਦੀ ਹੈ। ਸੱਚ ਬੋਲਣ ਵਾਲੇ ਪੱਤਰਕਾਰਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਇਹਨਾਂ ਨੂੰ ਫਿਰਕੂ ਦੰਗੇ ਕਹਿ ਕੇ ਖਹਿੜਾ ਛੁਡਾ ਲਿਆ ਜਾਂਦਾ ਹੈ। ਇਸ ਕਹਾਣੀ ਦੇ ਅੰਤ ਦੀਆਂ ਕੁੱਝ ਸਤਰਾਂ ਤੋਂ ਇਲਾਵਾ ਸਮੁੱਚੀ ਕਹਾਣੀ ਦੀ ਭਰਪੂਰ ਪ੍ਰਸੰਸ਼ਾ ਹੋਈ। ਜਿਸ ਦੀ ਸ਼ੈਲੀ ਵੀ ਕਮਾਲ ਦੀ ਸੀ।

ਸਭਾ ਦੀ ਅੰਤਿਮ ਕਹਾਣੀ ਬਰਜਿੰਦਰ ਗੁਲਾਟੀ ਨੇ ਮੱਮਤਾ ਸਿਰਲੇਖ ਹੇਠ ਪੜ੍ਹੀ। ਇਹ ਕਹਾਣੀ ਦੱਸਦੀ ਸੀ ਕਿ ਪਰਦੇਸ ਤੋਰੇ ਪੁੱਤਰ ਦਾ ਵਿਯੋਗ ਇੱਕ ਮਾਂ ਨੂੰ ਕਿਵੇਂ ਪ੍ਰਭਾਵਤ ਕਰਦਾ। ਅੱਖਾਂ ਦੀ ਰੋਸ਼ਨੀ ਗੁਆ ਚੁੱਕੀ ਮਾਂ ਪੁੱਤਰ ਨੂੰ ਉਡੀਕਦੀ ਹੈ ਤੇ ਪੁੱਤਰ ਦੀ ਬਜਾਏ ਰਾਤ ਦੇ ਹਨੇਰੇ ਵਿੱਚ ਚੋਰ ਆ ਜਾਂਦਾ ਹੈ ਜਿਸ ਨੂੰ ਉਹ ਆਪਣਾ ਪੁੱਤਰ ਸਮਝ ਕੇ ਸਾਰਾ ਕੁੱਝ ਲੁਟਾ ਦਿੰਦੀ ਹੈ। ਇਹ ਚੋਰ ਜਿਸ ਦੀ ਮਾਂ ਨਹੀਂ ਹੁੰਦੀ, ਇਸ ਗੱਲ ਤੋਂ ਐਨਾਂ ਪ੍ਰਭਾਵਤ ਹੁੰਦਾ ਹੈ ਕਿ ਉਸ ਨੂੰ ਹੀ ਆਪਣੀ ਮਾਂ ਸਮਝ ਕੇ ਲੁੱਟਿਆ ਮਾਲ ਵਾਪਿਸ ਕਰ ਦਿੰਦਾ ਹੈ ਅਤੇ ਪੁੱਤਰ ਬਣ ਕੇ ਇੱਕ ਚਿੱਠੀ ਵੀ ਲਿਖਦਾ ਹੈ। ਕਹਾਣੀ ਵਿੱਚ ਦੱਸਿਆ ਗਿਆ ਸੀ ਕਿ ਕਿਵੇਂ ਪਿਆਰ ਮਰ ਚੁੱਕੀ ਇਨਸਾਨੀਅਤ ਦੁਬਾਰਾ ਜਗਾ ਸਕਦਾ ਹੈ। ਇਸ ਦੀ ਤਕਨੀਕ ਅਤੇ ਪਹੁੰਚ ਆਦਰਸ਼ਕ ਹੋਣ ਕਾਰਨ ਕੁੱਝ ਕਿੰਤੂ ਪਰੰਤੂ ਵੀ ਹੋਏ। ਇਹ ਵੀ ਆਖਿਆ ਗਿਆ ਕਿ ਕਹਾਣੀ ਹਕੀਕਤ ਦੇ ਹੋਰ ਨੇੜੇ ਹੋਣੀ ਚਾਹੀਦੀ ਹੈ। ਬਰਜਿੰਦਰ ਗੁਲਾਟੀ ਨੇ ਸੁਝਾਵਾਂ ਨੂੰ ਪ੍ਰਵਾਨ ਕਰਦਿਆਂ ਹੋਇਆਂ ਵਿਚਾਰ ਦੇਣ ਲਈ ਸਭ ਦਾ ਧਨਵਾਦ ਕੀਤਾ।

ਕਹਾਣੀ ਵਿਚਾਰ ਮੰਚ ਦੀ ਇਹ ਤ੍ਰੈ ਮਾਸਿਕ ਮਿਲਣੀ ਜੋ ਦੁਪਹਿਰੇ ਦੋ ਵਜੇ ਆਰੰਭ ਹੋਈ ਰਾਤ ਦੇ ਨੌਂ ਵਜੇ ਜਾ ਕੇ ਸਮਾਪਤ ਹੋਈ। ਬਲਦੇਵ ਦੂਹੜੇ, ਉਨ੍ਹਾਂ ਦੀ ਪਤਨੀ ਕੁਲਦੀਪ ਦੂਹੜੇ ਅਤੇ ਰੈਸਟੋਰੈਂਟ ਦਾ ਸਾਰਾ ਸਟਾਫ ਲੇਖਕਾਂ ਦੀ ਆਓ ਭਗਤ ਵਿੱਚ ਲੱਗੇ ਰਹੇ। ਇੱਕ ਬਹੁਤ ਵਧੀਆਂ ਅਤੇ ਸੁਖਾਵਾਂ ਮਹੌਲ ਅੰਤ ਤੱਕ ਬਣਿਆ ਰਿਹਾ। ਕੁੱਲ ਪੰਜ ਕਹਾਣੀਆਂ ਪੜ੍ਹੀਆਂ ਗਈਆਂ ਤੇ ਕੁੱਝ ਸਮੇਂ ਦੀ ਘਾਟ ਕਾਰਨ ਅਨਪੜ੍ਹੀਆਂ ਵੀ ਰਹਿ ਗਈਆ। ਇਸ ਮਿਲਣੀ ਵਿੱਚ ਬਹੁਤ ਸਾਰੇ ਪਾਠਕ ਲੇਖਕ ਅਤੇ ਅਲੋਚਕ ਸ਼ਾਮਲ ਹੋਏ ਜਿਨ੍ਹਾਂ ਪੜ੍ਹੀਆਂ ਕਹਾਣੀਆਂ ਤੇ ਭਰਪੂਰ ਪਰਖ ਪੜਚੋਲ ਕਰਦਿਆਂ ਆਪਣੇ ਸੁਝਾਅ ਦਿੱਤੇ। ਸ਼ਾਮਲ ਹੋਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਸੁਰਜਣ ਜੀਰਵੀ, ਬਲਰਾਜ ਚੀਮਾਂ, ਸੁਰਜੀਤ ਕੌਰ, ਡੌਲੀ ਔਜਲਾ, ਲਾਲ ਸਿੰਘ ਸੰਘੇੜਾ, ਮਨਮੋਹਣ ਸਿੰਘ ਗੁਲਾਟੀ, ਲਖਬੀਰ ਸਿੰਘ ਤੁਲੀ, ਸੁੰਦਰਪਾਲ ਕੌਰ ਰਾਜਾਸਾਂਸੀ ਨੇ ਵੀ ਅਲੋਚਨਾ ਵਿੱਚ ਭਾਗ ਲਿਆ।

ਮੀਟਿੰਗ ਦੇ ਅੰਤ ਤੇ ਸੁਆਦਲਾ ਭੋਜਨ ਪਰੋਸਿਆ ਗਿਆ। ਇਸ ਉਪਰੰਤ ਕੁੱਝ ਭਵਿੱਖ ਦੀਆਂ ਯੋਜਨਾਵਾਂ ਵੀ ਉਲੀਕੀਆਂ ਗਈਆਂ। ਸਭਾ ਦੇ ਸੰਚਾਲਕ ਬਲਬੀਰ ਕੌਰ ਸੰਘੇੜਾ ਨੇ ਮਹਿਮਾਨ ਨਿਵਾਜੀ ਲਈ ਦੂਹੜੇ ਜੋੜੀ ਅਤੇ ਉਨ੍ਹਾਂ ਦੇ ਸਮੂਹ ਸਟਾਫ ਦਾ ਧਨਵਾਦ ਕੀਤਾ। ਬਾਹਰ ਨਿੱਕਲੇ ਤਾਂ ਕਿਣਮਿਣ ਹੋ ਰਹੀ ਸੀ। ਪਰ ਕਹਾਣੀਆਂ ਦੀ ਅਗਲੀ ਬਰਸਾਤ ਤਾਂ ਹੁਣ ਤਿੰਨ ਮਹੀਨੇ ਦੇ ਵਕਫੇ ਬਾਅਦ ਹੋਣੀ ਸੀ। ਲੇਖਕ ਦੌੜ ਕੇ ਆਪੋ ਅਪਣੀਆਂ ਕਾਰਾਂ ਚ ਜਾ ਵੜੇ ਤੇ ਇਹ ਕਹਾਣੀ ਬੈਠਕ ਵੀ ਯਾਗਾਰੀ ਹੋ ਨਿੱਬੜੀ।

ਰਿਪੋਰਟ ਕਰਤਾ:-
ਮੇਜਰ ਮਾਂਗਟ
ਮੀਡੀਆ ਸੰਚਾਲਕ - ਕਹਾਣੀ ਵਿਚਾਰ ਮੰਚ ਟੋਰਾਂਟੋ

29/10/2013


     

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

  ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੰਜ ਕਹਾਣੀਆਂ ਤੇ ਚਰਚਾ
ਮੇਜਰ ਮਾਂਗਟ, ਟੋਰਾਂਟੋ,
ਕਨੇਡਾ
ਕੇਂਦਰੀ ਸਭਾ ਯੂ ਕੇ ਦੀ ਕਾਰਜਕਾਰਨੀ ਵਿਸ਼ੇਸ਼ ਮੀਟਿੰਗ ਸਮੇਂ ਪ੍ਰੋ: ਸੁਰਜੀਤ ਸਿੰਘ ਖ਼ਾਲਸਾ ਸਨਮਾਨਤ
ਰਜਿੰਦਰਜੀਤ, ਵੁਲਵਰਹੈਂਪਟਨ, ਯੂ ਕੇ
ਨਾਰਵੇ ਚ ਦੀਵਾਲੀ ਨੂੰ ਸਮਰਪਿੱਤ ਮੇਲਾ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੁਰੂਕਸ਼ੇਤਰ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੇ ਰਚਨਾ ਬਾਰੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਜੈਤੋ
ਪੰਜਾਬੀ ਲੈਂਗੂਏਜ਼ ਐਸੋਸੀਏਸ਼ਨ (ਪਲੀ) ਦੀ ਵਰਕਸ਼ਾਪ ਰਿਪੋਰਟ
ਬਲਵੰਤ ਸਿੰਘ ਸੰਘੇੜਾ, ਕਨੇਡਾ
ਕੇਂਦਰੀ ਪੰਜਾਬੀ ਸਾਹਿਤ ਸਭਾ ਯੂ ਕੇ ਦੇ ਪ੍ਰਬੰਧਕਾਂ ਦੀ ਸਰਬ-ਸੰਮਤੀ ਨਾਲ ਚੋਣ ਹੋਈ। ਡਾ: ਸਾਥੀ ਲੁਧਿਆਣਵੀ ਚੇਅਰਮੈਨ ਅਤੇ ਸੰਤੋਖ ਧਾਲੀਵਾਲ ਪ੍ਰਧਾਨ ਥਾਪੇ ਗਏ
ਮਹਿੰਦਰ ਦਿਲਬਰ, ਵੁਲਵਰਹੈਂਪਟਨ
ਇੰਡੀਅਨ ਵੈਲਫੇਅਰ ਸੋਸਾਇਟੀ ਨਾਰਵੇ ਵੱਲੋ ਡੀ ਸੀ ਪਟਿਆਲਾ ਸ੍ਰ ਜੀ ਕੇ ਸਿੰਘ ਦੇ ਨਾਰਵੇ ਆਗਮਨ ਤੇ ਸਨਮਾਨ ਸਮਾਰੋਹ ਦਾ ਆਜੋਯਨ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕਲਵਿੰਦਰਜੀਤ ਧਾਲੀਵਾਲ ਯਾਦਗਾਰੀ ਟਰਸਟ ਵਲੋਂ ਬ੍ਰਤਾਨਵੀ ਕਵੀਆਂ ਅਜ਼ੀਮ ਸ਼ੇਖਰ ਤੇ ਦਲਜੀਤ ਕੌਰ ਨਿਜਰਾਨ ਦਾ ਸਨਮਾਨ
ਸੰਤੋਖ ਧਾਲੀਵਾਲ, ਨੌਟਿੰਘਮ, ਬਰਤਾਨੀਆ
ਸਾਗਾਫੂਅਰ ਸਿ਼ਪ (ਡੈਨਮਾਰਕ) ਚ ਇੰਡੀਆ ਡੇ ਸ਼ਾਮ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ, ੳਸਲੋ 
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤ
ਜੱਸ ਚਾਹਲ, ਕੈਲਗਰੀ
ਯੂ ਕੇ ਵਿਚ ‘ਵਿਗਿਆਨ ਅਤੇ ਪੰਜਾਬੀ ਭਾਸ਼ਾ’ ਦੇ ਵਿਸ਼ੇ ਤੇ ਕਾਨਫਰੰਸ ਦੀ ਸ਼ਾਨਦਾਰ ਕਾਮਯਾਬੀ ਉਪਰੰਤ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ‘ਪੰਜਾਬੀ ਵਿਕਾਸ ਮੰਚ’ ਦੀ ਸਥਾਪਨਾ - ਮੋਤਾ ਸਿੰਘ, ਲਮਿੰਗਟਨ ਸਪਾ, ਯੂ ਕੇ
ਕੇਂਦਰੀ ਪੰਜਾਬੀ ਸਾਹਿਤ ਸਭਾ ਯੂ ਕੇ ਵਲੋਂ ਸਰਦਾਰ ਪੰਛੀ ਸਨਮਾਨਤ
ਡਾ: ਰਤਨ ਰੀਹਲ, ਵੁਲਵਰਹੈਂਪਟਨ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲੋਂ ਅਜਮੇਰ ਕਵੈਂਟਰੀ ਦੇ ਅਕਾਲ ਚਲਾਣੇ 'ਤੇ ਅਫ਼ਸੋਸ
ਅਜ਼ੀਮ ਸ਼ੇਖ਼ਰ, ਲੰਡਨ
ਐਮ.ਪੀ. ਸ਼ੀ ਵਿਜੈ ਇੰਦਰ ਸਿੰਗਲਾ ਸ਼ਹੀਦ ਊਧਮ ਸਿੰਘ ਦੇ 74ਵੇਂ ਸ਼ਹੀਦੀ ਦਿਹਾੜੇ ਮੌਕੇ ਐਮ.ਪੀ. ਲੈਡ ਫੰਡ ਦਾ ਦਸਵਾਂ ਹਿੱਸਾ ਕੌਮੀ ਏਕਤਾ ਗਤੀਵਿਧੀਆਂ ਲਈ ਖਰਚ ਕਰਨ ਦਾ ਸੁਝਾਵ ਦਿੱਤਾ ਸ੍ਰੀ ਗੁਰੁ ਸਿੰਘ ਸਭਾ ਸਾਉਥਾਲ ਵੱਲੋ ਚਲਾਏ ਜਾ ਰਹੇ ਖਾਲਸਾ ਪ੍ਰਾਇਮਰੀ ਸਕੂਲ ਵਲੋ ਸਮਰ ਸੱਭਿਆਚਾਰਕ ਮੇਲਾ
ਬਿੱਟੂ ਖੰਗੂੜਾ, ਸਾਉਥਾਲ, ਲੰਡਨ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਗੁਰਚਰਨ ਕੌਰ ਥਿੰਦ ਦਾ ਨਾਵਲ “ਚੰਦਰਯਾਨ-ਤਿਸ਼ਕਿਨ” ਰੀਲੀਜ਼
ਬਲਜਿੰਦਰ ਸੰਘਾ ਕੈਲਗਰੀ, ਕਨੇਡਾ
ਡਾ: ਨਛੱਤਰ ਸਿੰਘ ਮੱਲੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ
ਪੰਜਵੀਂ ਅਮਰੀਕੀ ਪੰਜਾਬੀ ਕਹਾਣੀ ਕਾਨਫਰੰਸ ਬੇਮਿਸਾਲ ਸਫਲਤਾ ਸਹਿਤ ਸੰਪੰਨ
ਹਰਜਿੰਦਰ ਪੰਧੇਰ, ਕੈਲੀਫੋਰਨੀਆ
ਛੇਵੀ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ - ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਫਿਨਲੈਡ ਚ ਦਸਤਾਰ ਮਸਲਾ ਹੱਲ ਹੋਇਆ ਤੇ ਪੱਗ ਦੀ ਸ਼ਾਨ ਬਰਕਰਾਰ- ਸੁਖਦਰਸ਼ਨ ਸਿੰਘ ਗਿੱਲ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਸਾਹਿਤ ਕਲਾ ਕੇਂਦਰ, ਲੰਡਨ, ਵਲ੍ਹੋਂ ਇਲਿਆਸ ਘੁੰਮਣ ਦਾ ਸੁਆਗਤ
ਅਜ਼ੀਮ ਸ਼ੇਖ਼ਰ, ਲੰਡਨ
ਰੈਕਸਡੇਲ ‘ਚ ਐਸ ਐਂਡ ਐਸ ਲਾਅ ਆਫਿਸ ਦਾ ਉਦਘਾਟਨ ਹੋਇਆ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਪੰਜਾਬੀ ਕਵੀ ਰਾਮ ਸਰੂਪ ਸ਼ਰਮਾ ਦਾ ਸਨਮਾਨ
ਅਜ਼ੀਮ ਸ਼ੇਖ਼ਰ, ਲੰਡਨ
ਨਾਰਵੇ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਲੋਕ-ਲਿਖਾਰੀ ਸਾਹਿਤ ਸਭਾ (ਉੱਤਰੀ ਅਮਰੀਕਾ) ਵਲੋਂ ਅਨਮੋਲ ਕੌਰ ਦਾ ਨਾਵਲ ‘ ਹੱਕ ਲਈ ਲੜਿਆ ਸੱਚ’ ਰਿਲੀਜ਼
ਸੁਖਵਿੰਦਰ ਕੌਰ, ਕਨੇਡਾ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਫਿਨ਼ਲੈਡ ਵਾਸੀ ਸੁਖਦਰਸ਼ਨ ਸਿੰਘ ਗਿੱਲ(ਮੋਗਾ)ਵੱਲੋ ਫਿਨ਼ਲੈਡ ਚ ਦਸਤਾਰ ਦੇ ਮੁੱਦੇ ਸੰਬੱਧੀ ਕੁੱਲ ਦੁਨੀਆ ਦੇ ਸਿੱਖਾ ਦੇ ਸਹਿਯੋਗ ਦੀ ਬੇਨਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਨਾਰਵੀਜਿਨ (ਨਾਰਵੇ) ਲੋਕਾ ਦਾ ਪੇਂਡੂ ਮੇਲਾ – ਲੀਅਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ
ਹਰਦੀਪ ਕੰਗ, ਇਟਲੀ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦਾ ਪ੍ਰੋਗਰਾਮ ਸਫ਼ਲਤਾ ਭਰਪੂਰ
ਅਜ਼ੀਮ ਸ਼ੇਖ਼ਰ, ਲੰਡਨ
ਪੰਜਾਬੀ ਸਕੂਲ( ਓਸਲੋ )ਨਾਰਵੇ ਵੱਲੋ ਸਾਲਾਨਾ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 14ਵਾਂ ਸਲਾਨਾ ਸਮਾਗਮ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਭਾਰਤ ਦੀ ਓਲੰਪਿਕ ਵਿੱਚ ਹੋਈ ਵਾਪਸੀ - ਸੱਭ ਮੰਨੀਆਂ ਸ਼ਰਤਾਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਵਲੋਂ ਕੈਨੇਡਾ ਦੇ ਸ਼ਾਇਰ ਮੁਹਿੰਦਰਪਾਲ ਸਿੰਘ ਦਾ ਸੁਆਗਤ
ਡਾ. ਸਾਥੀ ਲੁਧਿਆਣਵੀ, ਲੰਡਨ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
ਪੰਜਾਬੀ ਯੂਨੀਵਰਸਿਟੀ ਵਿਖੇ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਸਫ਼ਲਤਾ ਪੂਰਵਕ ਸੰਪੰਨ
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ
ਪਿੰਡ ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
‘ਪੋਲੀਟੀਕਲ ਇਨਸਾਈਕਲੋਪੀਡੀਆ ਆਫ਼ ਪੰਜਾਬ’ ਦਾ ਰਿਲੀਜ਼ ਸਮਾਗਮ ਸੈਮੀਨਾਰ ਹੋ ਨਿਬੜਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਇਨਾਮ ਵੰਡ ਸਮਾਗਮ 'ਚ ਡਾ. ਜਮਸ਼ੀਦ ਅਲੀ ਖ਼ਾਨ ਮੁੱਖ ਮਹਿਮਾਨ ਵਜੋਂ ਸ਼ਾਮਲ
ਗੁਰਮੀਤ ਸਿੰਘ, ਫ਼ਰੀਦਕੋਟ
ਤੁਰ ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਭਾਰਤੀ ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ਚ ਬਾਲੀਵੂਡ ਸਟਾਰ ਵਿਨੋਦ ਖੰਨੇ ਨੇ ਸਿ਼ਰਕਤ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੋਟਕਪੂਰੇ ਦੇ ਸੰਨੀ ਨੇ ਬੀ. ਕਾਮ. ਪ੍ਰੋਫ਼ੈਸ਼ਨਲ ’ਚ ਪੰਜਾਬੀ ਮਾਧਿਅਮ ਰਾਹੀਂ ਝੰਡਾ ਗੱਡਿਆ
ਅੰਮ੍ਰਿਤ ਅਮੀ, ਪਟਿਆਲਾ
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ੳਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਕੁਵੈਤ ਵਿਖੇ ਭਾਰੀ ਤਰਕਸ਼ੀਲ ਮੇਲਾ
ਮੇਘ ਰਾਜ ਮਿੱਤਰ, ਕੁਵੈਤ
ਦਵਿੰਦਰ ਨੀਟੂ ਰਾਜਪਾਲ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤ ਅਮੀ, ਪਟਿਆਲਾ
ਭਾਰਤ ਸਵਾਭਿਮਾਨ ਟ੍ਰਸਟ ਅਤੇ ਪਤੰਜਲੀ ਯੋਗ ਸਮਿਤੀ ਵਲੋ ਮਹਿਲਾ ਸਸ਼ਕਤੀਕਰਣ ਦਿਵਸ
ਸ਼੍ਰੀ ਰਾਜਿੰਦਰ ਸ਼ੰਗਾਰੀ, ਜਿਲਾ ਪ੍ਰਭਾਰੀ, ਜਲੰਧਰ
ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮੀਟਿੰਗ ਬੇਹੱਦ ਸਫਲ ਰਹੀ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਸਰਦ ਰੁੱਤ ਦੀ ਖੇਡਾਂ ਲਈ ੳਸਲੋ(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ
ਰੁਪਿੰਦਰ ਢਿੱਲੋ ਮੋਗਾ, ਓਸਲੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਤਾ ਦੇ ਸਲਾਨਾ ਸਮਾਗਮ ’ਚ ਮੈਗਜ਼ੀਨ ‘ਸਿਰਜਣਾ’ ਲੋਕ ਅਰਪਣ
ਅੰਮ੍ਰਿਤ ਅਮੀ,
ਪਟਿਆਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਵੇਂ ਮੁਖੀ ਥਾਪੇ
ਹਰਪ੍ਰੀਤ ਸਿੰਘ, ਲੁਧਿਆਣਾ
ਵਿਵਸਥਾ ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ
ਡਾ. ਇੰਦਰਜੀਤ ਸਿੰਘ ਭੱਲਾ, ਜਲੰਧਰ
ਭਾਈ ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਉਜਾਗਰ ਸਿੰਘ, ਸਾਬਕ ਜਿਲਾ ਲੋਕ ਸੰਪਰਕ ਅਫਸਰ, ਪਟਿਆਲਾ
ਪੰਜਾਬੀ ’ਵਰਸਿਟੀ ਦੀ ਪੰਜਾਬੀ ਵਿਸ਼ੇ ਵਿਚ ਝੰਡੀ -ਯੂ. ਜੀ. ਸੀ. ਨੈੱਟ ਪ੍ਰੀਖਿਆ ਦਸੰਬਰ 2012
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਗੁਰਦਾਸ ਮਾਨ ਦਾ ਯੂ ਕੇ ਟੂਰ
ਬਿੱਟੂ ਖੰਗੂੜਾ, ਲੰਡਨ
ਸ਼ਾਨਦਾਰ ਸਲਾਨਾ ਸਮਾਰੋਹ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਗਾਇਨ, ਨਾਚ ਅਤੇ ਥੀਏਟਰ ਵੰਨਗੀਆਂ ਪੇਸ਼ ਕੀਤੀਆਂ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਮੇਜਰ ਮਾਂਗਟ ਦਾ ਪਲੇਠਾ ਨਾਵਲ ਸਮੁੰਦਰ ਮੰਥਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਵਿਦਵਾਨਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼
ਕੁਲਬੀਰ ਸਿੰਘ ਟੋਡਰਪੁਰ, ਪਟਿਆਲਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
ਡਾ. ਪਰਮਵੀਰ ਸਿੰਘ, ਇੰਚਾਰਜ, ਸਿੱਖ ਵਿਸ਼ਵਕੋਸ਼ ਵਿਭਾਗ
"ਦੇਗ ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"

ਜੋਗਿੰਦਰ ਸੰਘੇੜਾ, ਟੋਰਾਂਟੋ
ਕਲਮ ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ
, ਕੈਲਗਰੀ
ਪੰਜਾਬੀ ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ
ਯਾਦਗਾਰੀ ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

029-PU1ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

anand1ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ ਅਰਪਨ
ਡਾ. ਗੁਲਜ਼ਾਰ ਸਿੰਘ ਪੰਧੇਰ, ਲੁਧਿਆਣਾ

PUBPA1ਪੰਜਾਬੀ ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼ ਬਾਰੇ ਸੈਮੀਨਾਰ
 ਕੁਲਜੀਤ ਸਿੰਘ ਜੰਜੂਆ, ਟਰਾਂਟੋ

moga1ਮੋਗਾ ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ

ugcਯੂ. ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ

palli1ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ

festival1ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ' ਸ਼ੁਰੂ
ਅੰਮ੍ਰਿਤ ਅਮੀ, ਪਟਿਆਲਾ

ਸ਼ਿਵਰਾਜ1ਗਾਇਕ ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ

hockeyਵਿਸ਼ਵ ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

women1"ਸੌ ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ, ਸਾਊਥਾਲ (ਲੰਡਨ) ਵਿਖੇ ਇਕੱਠ - ਬਿੱਟੂ ਖੰਗੂੜਾ, ਲੰਡਨ

UGC1ਕੌਮੀ ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

calgary1ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

Athelete1ਰਜਨਪ੍ਰੀਤ ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

work1ਬਠਿੰਡੇ ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ ਵਰਕਸ਼ਾਪ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

Khudda1ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ

Kahani1ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ

Rashter1‘ਪੁਸਤਕ-ਪਾਠਨ ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

ਪੁਸਤਕ ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ

ਅੰਮ੍ਰਿਤ ਅਮੀ, ਜੈਤੋ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ
ਸੁਪਰੀਮ ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ
ਯੂ.ਜੀ.ਸੀ. ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
ਕਲਮ ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ - ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)