ਲੀਅਰ - ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ
ਗੁਰੂ ਘਰ ਦੀ ਪ੍ਰੰਬੱਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਸੱਦਕੇ ਦੋ ਦਿਨ ਸਿੱਖ
ਗੁਰਮੱਤ ਪਰਿਵਾਰ ਕੈਪ ਲਗਾਇਆ ਗਿਆ ਜੋ ਕਿ ਮੁੱਖ ਤੋਰ ਤੇ ਦਸਮੇਸ਼ ਪਿਤਾ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆ ਦੀ ਸ਼ਹੀਦੀਆ ਨੂੰ ਸਮਰਪਿਤ ਸੀ, ਇਸ
ਵਿੱਚ ਤਕਰੀਬਨ ਡੇਢ ਸੋ (150) ਤੋ ਉਪਰ ਸਿੱਖ ਰਹਿਤ ਮਰਿਆਦਾ ਚ ਵਿਸ਼ਵਾਸ
ਰੱਖਣ ਵਾਲੇ ਲੜਕੇ ਲੜਕੀਆ ਅਤੇ ਸੰਗਤ ਨੇ ਭਾਗ ਲਿਆ। ਇੰਗਲੈਡ ਤੋ ਵਿਸ਼ੇਸ ਤੋਰ
ਤੇ ਭਾਈ ਮਨਵੀਰ ਸਿੰਘ, ਭਾਈ ਵਿਜੈ ਸਿੰਘ ਤੇ ਗਿਆਨੀ ਕੁਲਵਿੰਦਰ ਸਿੰਘ ਜੀ
ਹੋਣਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਸਰਲ ਭਾਸ਼ਾ ਚ ਸਿੱਖ ਇਤਿਹਾਸ, ਰਹਿਤ
ਮਰਿਆਦਾ, ਸਿੱਖ ਧਰਮ ਅਤੇ ਕੇਸਾ ਦੀ ਮਹੱਤਵਤਾ, ਸਿਮਰਨ ਆਦਿ ਦਾ ਮਹੱਤਵ ਕੈਪ ਚ
ਹਾਜ਼ਰ ਸੰਗਤ ਨਾਲ ਸਾਂਝਾ ਕੀਤਾ ।
ਲੜਕੇ ਲੜਕੀਆ ਵੱਲੋ ਵੀ ਬੁਲਾਰਿਆ ਨੂੰ ਪ੍ਰਸ਼ਨ ਕਰ ਸਿੱਖ ਧਰਮ ਨਾਲ ਸਬੰਧਤ
ਕਈ ਵਿਸਿ਼ਆ ਦੀ ਜਾਣਕਾਰੀ ਹਾਸਿਲ ਕੀਤੀ।ਇਸ ਤੋ ਇਲਾਵਾ ਸਿੱਖ ਧਰਮ ਨਾਲ
ਸੰਬਧਿੱਤ ਕਈ ਪਹਿਲੂਆ ਤੇ ਵੀ ਚਰਚਾ ਕੀਤੀ ਗਈ। ਕੈਂਪ ਦਾ ਮੁੱਖ ਮਹੱਤਵ ਹੀ
ਸਿੱਖ ਬੱਚਿਆ ਨੂੰ ਉਹਨਾ ਦੇ ਧਰਮ ਪ੍ਰਤੀ ਹੋਰ ਜਾਗਰ੍ਰਿਤ ਕਰਨਾ ਸੀ, ਤਾਕਿ
ਕੱਲ ਦਾ ਇਹ ਭਵਿੱਖ ਬੱਚੇ ਇੱਕ ਚੰਗੇ ਸਿੱਖ ਬਣ ਆਪਣੇ ਦੇਸ਼, ਕੋਮ ਦੀ ਖਿਦਮਤ
ਕਰ ਸਕਣ। ਪੰਜਾਬ ਤੋ ਆਏ ਕੀਰਤਨੀਆ ਜੱਥੇ ਦੇ ਭਾਈ ਸੁਰਿੰਦਰ ਸਿੰਘ, ਭਾਈ
ਨੱਛਤਰ ਸਿੰਘ, ਭਾਈ ਸਿਮਰਨਪਾਲ ਸਿੰਘ ਤੇ ਪਟਿਆਲਾ ਤੋ ਹਰਚਰਨ ਸਿੰਘ, ਭਾਈ
ਹਰਮੰਦਰ ਸਿੰਘ, ਭਾਈ ਰਣਧੀਰ ਸਿੰਘ ਹੋਣਾ ਨੇ ਵੀ ਦੋ ਦਿਨ ਰੱਬੀ ਬਾਣੀ ਨਾਲ
ਸੰਗਤ ਨੂੰ ਨਿਹਾਲ ਕੀਤਾ। ਕੈਪ ਚ ਭਾਗ ਲੈਣ ਵਾਲੇ ਬੱਚੇ ਬੱਚੀਆ ਨੂੰ ਹੋਸਲਾ
ਅਫਜਾਈ ਲਈ ਸਨਮਾਨ ਪੱਤਰ ਦੇ ਨਿਵਾਜਿਆ ਗਿਆ।ਤਿੰਨ ਦਿਨ ਚੱਲੇ ਇਸ ਕੈਪ ਚ
ਸ਼ਰਧਾਲੂ ਪਰਿਵਾਰਾ ਵੱਲੋ ਲੰਗਰ ਸੇਵਾ ਵੀ ਨਿਭਾਈ ਗਈ ਅਤੇ ਦੁਰੋ ਨੇੜਿਉ ਆਈਆ
ਸੰਗਤਾ ਨੇ ਗੁਰੂ ਘਰ ਹਾਜ਼ਰੀਆ ਲਵਾਈਆ। ਇਸ ਕੈਂਪ ਦੀ ਇਲਾਕੇ ਦੀ ਸੰਗਤ ਵੱਲੋ
ਬਹੁਤ ਹੀ ਪ੍ਰੰਸ਼ਸਾ ਕੀਤੀ ਜਾ ਰਹੀ ਹੈ ਅਤੇ ਸੰਗਤ ਵੱਲੋ ਗੁਰੂ ਘਰ ਦੀ
ਪ੍ਰੰਬੱਧਕ ਕਮੇਟੀ ਕੋਲੋ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਭਵਿੱਖ ਚ
ਪ੍ਰੰਬੱਧਕ ਕਮੇਟੀ ਅਜਿਹੇ ਕੈਪਾ ਦਾ ਆਜੋਯਨ ਕਰਵਾਉਦੀ ਰਹੇਗੀ। ਗੁਰੂਦੁਆਰਾ
ਪ੍ਰੰਬੱਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਅਜੈਬ ਸਿੰਘ ਦੂਸਰੇ ਕਮੇਟੀ ਮੈਬਰ
ਸਕੈਟਰੀ ਭਾਈ ਚਰਨਜੀਤ ਸਿੰਘ,ਖਜਾਨਚੀ ਭਾਈ ਗਿਆਨ ਸਿੰਘ, ਫੋਰਸਤਾਨਦਰ ਭਾਈ
ਹਰਵਿੰਦਰ ਸਿੰਘ ਤਰਾਨਬੀ ਅਤੇ ਭਾਈ ਸਰਬਜੀਤ ਸਿੰਘ, ਭਾਈ ਬਲਦੇਵ ਸਿੰਘ ਵੱਲੋ
ਯੂ ਕੇ ਤੋ ਆਏ ਸਿੱਖ ਪ੍ਰਚਾਰਕਾ ਅਤੇ ਬੱਚੇ ਬੱਚੀਆ ਅਤੇ ਉਹਨਾ ਦੇ ਮਾਪਿਆ ਇਸ
ਕੈਪ ਚ ਭਾਗ ਲੈਣ ਤੇ ਅਤਿ ਧੰਨਵਾਦ ਕੀਤਾ।
|