|
|
ਰਜਨਪ੍ਰੀਤ ਕੌਰ
ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ
ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ ਡਾ. ਪਰਮਿੰਦਰ ਸਿੰਘ ਤੱਗੜ,
ਪਟਿਆਲਾ
|
|
|
ਯੂਨੀਵਰਸਿਟੀ ਕਾਲਜ ਜੈਤੋ ਦਾ ਦੂਜਾ ਸਲਾਨਾ ਖੇਡ ਸਮਾਰੋਹ ਸਥਾਨਕ ਖੇਡ
ਸਟੇਡੀਅਮ ਵਿਖੇ ਹੋਇਆ। ਮੁੱਖ ਮਹਿਮਾਨ ਵਜੋਂ ਅਰਜਨ ਐਵਾਰਡੀ ਰਾਜਪਾਲ ਸਿੰਘ
ਕੌਮਾਂਤਰੀ ਹਾਕੀ ਖਿਡਾਰੀ ਅਤੇ ਉਪ ਪੁਲਿਸ ਕਪਤਾਨ ਪੰਜਾਬ ਪੁਲਿਸ ਨੇ
ਸ਼ਮੂਲੀਅਤ ਕੀਤੀ। ਖੇਡਾਂ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਉਨ੍ਹਾਂ ਵਿਦਿਆਰਥੀ
ਖਿਡਾਰੀਆਂ ਨੂੰ ਸੱਚੀ ਲਗਨ ਅਤੇ ਖੇਡ ਭਾਵਨਾ ਨੂੰ ਬਰਕਰਾਰ ਰੱਖਦਿਆਂ ਖੇਡਾਂ
ਵਿਚ ਪ੍ਰਾਪਤੀਆਂ ਹਾਸਲ ਕਰਕੇ ਜ਼ਿੰਦਗੀ ਵਿਚ ਸਫ਼ਲਤਾ ਹਾਸਲ ਕਰਨ ਦਾ ਸੁਨੇਹਾ
ਦਿੱਤਾ।
ਖੇਡ ਸਮਾਰੋਹ ਵਿਚ ਵੱਖ ਵੱਖ ਐਥਲੈਟਿਕਸ ਮੁਕਾਬਲਿਆਂ ਵਿਚ ਵਿਦਿਆਰਥੀ
ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕੀਤਾ, ਜਿਸ ਦੇ ਨਤੀਜੇ
ਇਸ ਪ੍ਰਕਾਰ ਰਹੇ:
ਸੌ
ਮੀਟਰ ਦੌੜ
- ਲੜਕਿਆਂ ਦੀ ਸੌ ਮੀਟਰ ਦੌੜ ਵਿਚ ਜਸਵੰਤ ਸਿੰਘ ਪਹਿਲੇ, ਬਲਕਰਨ
ਸਿੰਘ ਦੂਜੇ ਅਤੇ ਵਿੱਕੀ ਤੀਜੇ ਸਥਾਨ ’ਤੇ,
- ਲੜਕੀਆਂ ਵਿਚ ਰਜਨਪ੍ਰੀਤ ਕੌਰ ਪਹਿਲੇ, ਗਗਨਦੀਪ ਕੌਰ ਦੂਜੇ,
ਕਰਮਜੀਤ ਕੌਰ ਤੀਜੇ ਸਥਾਨ ’ਤੇ,
ਦੋ ਸੌ ਮੀਟਰ ਦੌੜ
- ਦੋ ਸੌ ਮੀਟਰ ਦੌੜ ਵਿਚ ਲੜਕਿਆਂ ’ਚੋਂ ਜਸਵੰਤ ਸਿੰਘ ਨੇ ਪਹਿਲਾ,
ਸੁਖਮੰਦਰ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ
ਕੀਤਾ, ਜਦ ਕਿ
- ਦੋ ਸੌ ਮੀਟਰ ਦੌੜ ਵਿਚ ਲੜਕੀਆਂ ’ਚੋਂ ਰਜਨਪ੍ਰੀਤ ਕੌਰ ਨੇ
ਪਹਿਲਾ, ਸੰਦੀਪ ਕੌਰ ਨੇ ਦੂਜਾ ਅਤੇ ਵੀਰਪਾਲ ਕੌਰ ਨੇ ਤੀਜਾ ਸਥਾਨ
ਪ੍ਰਾਪਤ ਕੀਤਾ।
ਚਾਰ ਸੌ ਮੀਟਰ ਦੌੜ
- ਚਾਰ ਸੌ ਮੀਟਰ ਦੌੜ ਵਿਚ ਲੜਕੀਆਂ ’ਚੋਂ ਰਜਨਪ੍ਰੀਤ ਕੌਰ ਪਹਿਲੇ,
ਸੰਦੀਪ ਕੌਰ ਦੂਜੇ, ਕਰਮਜੀਤ ਕੌਰ ਤੀਜੇ ਅਤੇ
- ਲੜਕਿਆਂ ’ਚੋਂ ਜਸਵੰਤ ਸਿੰਘ ਪਹਿਲੇ, ਸੁਖਚੈਨ ਸਿੰਘ ਦੂਜੇ ਅਤੇ
ਜਸਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਹੇ।
ਅੱਠ ਸੌ ਮੀਟਰ ਦੌੜ
- ਅੱਠ ਸੌ ਮੀਟਰ ਦੌੜ ਵਿਚ ਲੜਕਿਆਂ ਵਿਚ ਜਸਵੰਤ ਸਿੰਘ ਪਹਿਲੇ,
ਸੁਖਚੈਨ ਸਿੰਘ ਦੂਜੇ, ਵਿੱਕੀ ਤੀਜੇ ਸਥਾਨ ’ਤੇ ਰਹੇ।
ਪੰਦਰਾਂ ਸੌ ਮੀਟਰ ਦੌੜ
- ਪੰਦਰਾਂ ਸੌ ਮੀਟਰ ਦੌੜ ਵਿਚ ਕੁਲਵਿੰਦਰ ਸਿੰਘ ਪਹਿਲੇ, ਜਸਵੰਤ
ਦੂਜੇ ਅਤੇ ਬੰਟੀ ਰਾਜਪੂਤ ਤੀਜੇ ਸਥਾਨ ’ਤੇ ਰਹੇ।
ਪੱਚੀ ਸੌ ਮੀਟਰ ਪੈਦਲ-ਚਾਲ
- ਪੱਚੀ ਸੌ ਮੀਟਰ ਪੈਦਲ-ਚਾਲ ਵਿਚ ਰਮਨਦੀਪ ਕੌਰ ਪਹਿਲੇ, ਬਲਜੀਤ
ਕੌਰ ਦੂਜੇ ਅਤੇ ਰਾਜਿੰਦਰਪਾਲ ਕੌਰ ਤੀਜੇ ਸਥਾਨ ’ਤੇ ਰਹੀਆਂ।
ਲੜਕਿਆਂ ਦੀ ਲੰਬੀ ਛਾਲ
- ਲੜਕਿਆਂ ਦੀ ਲੰਬੀ ਛਾਲ ਵਿਚ ਹਰਿੰਦਰ ਸਿੰਘ ਨੇ ਪਹਿਲਾ, ਲਖਵੀਰ
ਸਿੰਘ ਨੇ ਦੂਜਾ ਅਤੇ ਜਗਸੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਰੱਸਾਕਸ਼ੀ
- ਰੱਸਾਕਸ਼ੀ ਵਿਚ ਲੜਕਿਆਂ ਦੇ ਮੁਕਾਬਲੇ ਵਿਚ ਬੀ. ਏ. ਭਾਗ ਪਹਿਲਾ
ਦੇ ਗੱਭਰੂਆਂ ਨੇ ਪਹਿਲਾ ਸਥਾਨ, ਬੀ. ਏ. ਭਾਗ ਦੂਜਾ ਨੇ ਦੂਜਾ ਸਥਾਨ
ਅਤੇ ਬੀ. ਕਾਮ. ਨੇ ਤੀਜਾ ਸਥਾਨ ਪ੍ਰਾਪਤ ਕੀਤਾ।
- ਰੱਸਾਕਸ਼ੀ ਵਿਚ ਲੜਕੀਆਂ ਨੇ ਵਿਸ਼ੇਸ਼ ਉਤਸ਼ਾਹ ਨਾਲ ਭਾਗ ਲਿਆ ਜਿਸ
ਵਿਚ ਸੰਦੀਪ ਕਾਲੜਾ ਦੀ ਟੀਮ ਨੇ ਪਹਿਲਾ, ਜਸਪ੍ਰੀਤ ਕੌਰ ਦੀ ਟੀਮ ਨੇ
ਦੂਜਾ ਅਤੇ ਰਜਨਪ੍ਰੀਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।
ਉਪਰੋਕਤ ਤੋਂ ਇਲਾਵਾ ਡਿਸਕਸ ਥ੍ਰੋਅ, ਹੈਮਰ ਥ੍ਰੋਅ, ਸ਼ਾਟਪੁਟ,
ਤਿੰਨ-ਲੱਤੀ ਦੌੜ, ਬੋਰੀ ਦੌੜ, ਆਲੂ ਦੌੜ ਜਿਹੀਆਂ ਰਸਮੀ ਅਤੇ ਮਨੋਰੰਜਕ
ਖੇਡਾਂ ਵਿਚ ਭਾਗ ਲੈ ਕੇ ਖੇਡ ਸਮਾਰੋਹ ਦਾ ਅਨੰਦ ਮਾਣਿਆ। ਸਮੁੱਚੀ
ਖੇਡ ਕਾਰਗ਼ੁਜ਼ਾਰੀ ਦੇ ਆਧਾਰ ’ਤੇ ਬੀ. ਏ. ਭਾਗ ਦੂਜਾ ਦੀ ਰਜਨਪ੍ਰੀਤ ਕੌਰ
ਇਸਤ੍ਰੀ ਖਿਡਾਰੀਆਂ ’ਚੋਂ ਅਤੇ ਬੀ. ਏ. ਭਾਗ ਪਹਿਲਾ ਦਾ ਜਸਵੰਤ ਸਿੰਘ ਪੁਰਸ਼
ਖਿਡਾਰੀਆਂ ’ਚੋਂ ਸਰਵੋਤਮ ਐਥਲੀਟ ਐਲਾਨੇ ਗਏ। ਪਹਿਲੇ ਤਿੰਨ ਜੇਤੂ
ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ। ਕਾਲਜ ਦੇ
ਪ੍ਰਿੰਸੀਪਲ ਅਤੇ ਸਟਾਫ਼ ਤੋਂ ਇਲਾਵਾ ਗੰਗਸਰ
ਸਪੋਰਟਸ ਕਲੱਬ ਦੇ ਕੋਚ ਸਹਿਬਾਨ ਅਤੇ ਅਹੁਦੇਦਾਰਾਂ ਨੇ ਖੇਡ ਸਮਾਰੋਹ ਦੀ
ਸਫ਼ਲਤਾ ਵਿਚ ਵਿਸ਼ੇਸ਼ ਯੋਗਦਾਨ ਪਾਇਆ।
|
08/02/2013 |
|
|
|
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|