ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ

 

ਜਲੰਧਰ -ਵਿਸ਼ਵ ਪੰਜਾਬੀ ਰੇਡੀਓ ਟੈਲੀਵਿਜ਼ਨ ਅਕਾਦਮੀ ਵੱਲੋਂ ਪਲੇਠੀ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਦਾ ਆਯੋਜਨ ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਜਲੰਧਰ ਦੇ ਖ਼ੂਬਸੂਰਤ ਕਾਨਫ਼ਰੰਸ ਹਾਲ ਵਿਚ ਕੀਤਾ ਗਿਆ ਜਿਸ ਵਿਚ ਦੁਨੀਆ ਦੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਕਈ ਸੂਬਿਆਂ ਤੋਂ ਆਏ ਵਿਦਵਾਨਾਂ, ਮੀਡੀਆ ਸੰਚਾਲਕਾਂ ਅਤੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ ਪ੍ਰੋ. ਕੁਲਬੀਰ ਸਿੰਘ ਅਤੇ ਦੀਪਕ ਬਾਲੀ ਦੀ ਅਗਵਾਈ ਵਿਚ ਹੋਈ ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਮੌਕੇ ਮੰਚ ’ਤੇ ਸੁਸ਼ੋਭਤ ਪ੍ਰਧਾਨਗੀ ਮੰਡਲ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਉਪ ਕੁਲਪਤੀ ਪ੍ਰੋਫ਼ੈਸਰ ਅਜੈਬ ਸਿੰਘ ਬਰਾੜ, ਅਜੀਤ ਦੇ ਸਹਿ ਸੰਪਾਦਕ ਸਤਨਾਮ ਸਿੰਘ ਮਾਣਕ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਮੈਂਬਰ ਸਰਦਾਰਨੀ ਬਲਬੀਰ ਕੌਰ, ਪ੍ਰਿੰਸੀਪਲ ਡਾ. ਕੁਲਦੀਪ ਕੌਰ ਧਾਲੀਵਾਲ, ਡਾ. ਜਸਪਾਲ ਸਿੰਘ ਰੰਧਾਵਾ, ਪ੍ਰੋ. ਕੁਲਬੀਰ ਸਿੰਘ, ਸ਼ੰਗਾਰਾ ਸਿੰਘ ਭੁੱਲਰ, ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ, ਦੀਪਕ ਬਾਲੀ, ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਓਮ ਗੌਰੀ ਦੱਤ ਸ਼ਰਮਾ ਸ਼ਾਮਲ ਸਨ ਕਾਨਫ਼ਰੰਸ ਦਾ ਆਗਾਜ਼ ਦੀਪ ਰੌਸ਼ਨ ਕਰਕੇ ਕੀਤਾ ਗਿਆ ਅਕਾਦਮੀ ਦੇ ਰੂਹ-ਇ-ਰਵਾਂ ਪ੍ਰੋ. ਕੁਲਬੀਰ ਸਿੰਘ ਵੱਲੋਂ ਅਕਾਦਮੀ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਬਿਆਨ ਕਰਦਿਆਂ ਇਸ ਦੇ ਭਵਿੱਖੀ ਅਹਿਦਨਾਮਿਆਂ ਦਾ ਜ਼ਿਕਰ ਕੀਤਾ

ਕਾਨਫ਼ਰੰਸ ਵਿਚ ਸੰਸਾਰ ਪੱਧਰ ’ਤੇ ਪੰਜਾਬੀ ਮੀਡੀਆ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਚਾਰ-ਚਰਚਾ ਕੀਤੀ ਗਈ ਅਤੇ ਇਸ ਦੇ ਉਭਾਰ ਲਈ ਸਾਂਝੇ ਹੰਭਲੇ ਸੰਭਵ ਬਨਾਉਣ ਦਾ ਸੱਦਾ ਦਿੱਤਾ ਗਿਆ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਮੀਡੀਆ ਨਾਲ ਸਬੰਧਤ ਅਖ਼ਬਾਰਾਂ, ਰੇਡੀਓ, ਟੀ. ਵੀ. ਅਤੇ ਆਨਲਾਈਨ ਸੰਚਾਰ ਸਾਧਨਾਂ ਦੀ ਤਰੱਕੀ ਉਪਰ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਵਕਤਾਵਾਂ ਨੇ ਪੰਜਾਬੀ ਮੀਡੀਆ ਦੇ ਮਿਆਰ ਵੱਲ ਉਚੇਚਾ ਧਿਆਨ ਦੇਣ ਦੀ ਗੱਲ ਕਹੀ ਪ੍ਰਧਾਨਗੀ ਭਾਸ਼ਣ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਅਜੈਬ ਸਿੰਘ ਬਰਾੜ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਤਰੱਕੀ ਲਈ ਵਚਨਬੱਧ ਹੈ ਤੇ ਅਜਿਹੇ ਕੰਮ ਲਈ ਯਤਨਸ਼ੀਲ ਹਰ ਅਦਾਰੇ ਨਾਲ ਸਹਿਯੋਗ ਕਰਨ ਲਈ ਹਰ ਸਮੇਂ ਤਿਆਰ ਹੈ ਉਨ੍ਹਾਂ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ ਅਤੇ ਇਸ ਪਵਿੱਤਰ ਫ਼ਰਜ਼ ਨੂੰ ਨੇਪਰੇ ਚਾੜ੍ਹਨ ਲਈ ਕਥਿਤ ਪੰਜਾਬੀ ਹਿਤੈਸ਼ੀਆਂ ਵੱਲੋਂ ਪਾਈਆਂ ਅੜਚਨਾਂ ਨੂੰ ਸਫ਼ਲਤਾ ਸਹਿਤ ਲਾਂਭੇ ਕਰਦਿਆਂ ਸਫ਼ਲ ਸੰਘਰਸ਼ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਜੀਤ ਦੇ ਸਹਿ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕੁੰਜੀਵਤ ਭਾਸ਼ਣ ’ਚ ਅਕਾਦਮੀ ਵੱਲੋਂ ਕਰਵਾਈ ਜਾਣ ਵਾਲੀ ਕਾਨਫ਼ਰੰਸ ਦੇ ਮਨੋਰਥ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਕਾਨਫ਼ਰੰਸ ਪੰਜਾਬੀ ਮੀਡੀਆ ਨੂੰ ਆਪਣੇ ਅੰਦਰ ਝਾਤ ਮਾਰਨ ਦਾ ਵੀ ਮੌਕਾ ਹੈ ਉਨ੍ਹਾਂ ਪੰਜਾਬ ਅੰਦਰ ਵਿਦਿਅਕ ਅਦਾਰਿਆਂ, ਖਾਸ ਕਰ ਪੰਜਾਬੀ ਮਾਧਿਅਮ ਵਾਲੇ ਸਕੂਲਾਂ ਤੇ ਸਿਹਤ ਸੇਵਾਵਾਂ ’ਚ ਆਈ ਗਿਰਾਵਟ, ਲਗਾਤਾਰ ਪਲੀਤ ਹੋਏ ਵਾਤਾਵਰਨ, ਰਵਾਇਤੀ ਖੇਤੀ ਵਿਕਾਸ ਮਾਡਲ ਕਾਰਨ ਕਿਸਾਨਾਂ ਦੀ ਮੰਦਹਾਲੀ ਅਤੇ ਭਿਆਨਕ ਬਿਮਾਰੀਆਂ ਦੀ ਲਪੇਟ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਉਨ੍ਹਾਂ ਕਿਹਾ ਕਿ ਪੰਜਾਬ ਨਾਲ ਗਹਿਰਾ ਮੋਹ ਰੱਖਣ ਵਾਲੇ ਪੰਜਾਬੀ ਮੀਡੀਏ ਲਈ ਪੰਜਾਬ ਦੇ ਇਹ ਸਰੋਕਾਰ ਵੀ ਬੜੇ ਮਹੱਤਵਪੂਰਨ ਹਨ ਤੇ ਇਨ੍ਹਾਂ ਦੇ ਹੱਲ ਲਈ ਆਪੋ-ਆਪਣੇ ਪੱਧਰ ’ਤੇ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ ਟੋਰਾਂਟੋ ਤੋਂ ‘ਪੰਜਾਬੀ ਲਹਿਰਾਂ’ ਰੇਡੀਓ ਦੇ ਸੰਚਾਲਕ ਸ: ਸਤਿੰਦਰਪਾਲ ਸਿੰਘ ਸਿਧਵਾਂ ਨੇ ਆਪਣੇ ਦਿਲਕਸ਼ ਅੰਦਾਜ਼ ’ਚ ਵਿਚਾਰ ਪੇਸ਼ ਕੀਤੇ ਅਤੇ ਕੈਨੇਡਾ ’ਚ ਰੇਡੀਓ ਸੰਚਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਥੇ ਜੰਮੀ-ਪਲ਼ੀ ਨਵੀਂ ਪੰਜਾਬੀ ਪੀੜ੍ਹੀ ਵੀ ਪੰਜਾਬੀ ਮੀਡੀਆ ਵਿਚ ਕੰਮ ਕਰਨ ਪ੍ਰਤੀ ਦਿਲਚਸਪੀ ਜ਼ਾਹਰ ਕਰਦੀ ਹੈ ਓਮ ਗੌਰੀ ਦੱਤ ਸ਼ਰਮਾ ਨੇ ਦੂਰਦਰਸ਼ਨ ਵੱਲੋਂ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਦੇ ਖੇਤਰ ਵਿਚ ਨਿਭਾਏ ਜਾ ਰਹੇ ਮਿਆਰੀ ਰੋਲ ਦੀ ਚਰਚਾ ਕੀਤੀ

ਪਹਿਲੇ ਦਿਨ ਦੇ ਦੂਜੇ ਸੈਸ਼ਨ ਦੌਰਾਨ ਪਰਚੇ ਪੜ੍ਹਨ ਵਾਲਿਆਂ ਵਿਚ ਸਤਨਾਮ ਸਿੰਘ ਮਾਣਕ ਨੇ ਪੰਜਾਬ ਦੇ ਮੌਜੂਦਾ ਦੌਰ ਵਿਚ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਤੇ ਕੇਂਦਰ ਸਰਕਾਰ ਦੇ ਅੱਠਵੀਂ ਜਮਾਤ ਤੱਕ ਵਿਦਿਆਰਥੀਆਂ ਨੂੰ ਲਾਜ਼ਮੀ ਪਾਸ ਕੀਤੇ ਜਾਣ ਵਾਲੇ ਫ਼ਾਰਮੂਲੇ ਦੀ ਡਟ ਕੇ ਆਲੋਚਨਾ ਕੀਤੀ ਅਤੇ ਇਸ ਸੰਦਰਭ ਵਿਚ ਸਿਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਕੇਂਦਰ ਸਰਕਾਰ ਦੁਆਰਾ ਥੋਪੇ ਇਸ ਫ਼ਾਰਮੂਲੇ ਦਾ ਵਿਰੋਧ ਕਰਨ ਦੀ ਪ੍ਰੋੜਤਾ ਕੀਤੀ ਇਨ੍ਹਾਂ ਸਤਰਾਂ ਦੇ ਲੇਖਕ (ਡਾ. ਪਰਮਿੰਦਰ ਸਿੰਘ ਤੱਗੜ) ਵੱਲੋਂ ‘ਮੀਡੀਆ ਨੈਤਿਕਤਾ ਅਤੇ ਪੰਜਾਬੀ ਮੀਡੀਆ’ ’ਤੇ ਪਰਚਾ ਪੜ੍ਹਿਆ ਗਿਆ ਡਾ. ਜੋਗਾ ਸਿੰਘ ਨੇ ਭਾਸ਼ਾਈ ਨਜ਼ਰੀਏ ਤੋਂ ਪੰਜਾਬੀ ਮੀਡੀਏ ਵਿਚ ਆਈਆਂ ਸਾਰਥਕ ਤਬਦੀਲੀਆਂ ਦਾ ਖ਼ੁਲਾਸਾ ਕੀਤਾ ਡਾ: ਲਖਵਿੰਦਰ ਜੌਹਲ ਨੇ ਪੰਜਾਬੀ ਪੱਤਰਕਾਰੀ ’ਚ ‘ਅਜੀਤ’, ‘ਪੰਜਾਬੀ ਟ੍ਰਿਬਿਊਨ’ ਅਤੇ ‘ਨਵਾਂ ਜ਼ਮਾਨਾ’ ਅਖ਼ਬਾਰਾਂ ਦੀ ਭੂਮਿਕਾ ਬਾਰੇ ਇਤਿਹਾਸਕ ਪਰਿਪੇਖ ਵਿਚ ਗੱਲ ਕਰਦਿਆਂ ਇਸ ਮੁੱਦੇ ’ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਅਤੇ ਪੱਤਰਕਾਰੀ ਅਨਿੱਖੜਵੇਂ ਅੰਗ ਹਨ ਬਲਤੇਜ ਪੰਨੂ ਨੇ ਕੈਨੇਡਾ ਦੇ ਪੰਜਾਬੀ ਮੀਡੀਏ ਵਿਚ ਆਈ ਅਧੋਗਤੀ ਅਤੇ ਮਿਆਰੀ ਪੱਤਰਕਾਰੀ ਬਦਲੇ ਕੁਰਬਾਨੀਆਂ ਦੇਣ ਵਾਲੇ ਪੱਤਰਕਾਰਾਂ ਨੂੰ ਸਿਜਦਾ ਕੀਤਾ ਕੈਨੇਡਾ ਤੋਂ ਆਏ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਵਿਦੇਸ਼ਾਂ ’ਚ ਪੰਜਾਬੀ ਅਖ਼ਬਾਰਾਂ ਦੇ ਵਿਕਾਸ ਦੀ ਚਰਚਾ ਕਰਦਿਆਂ ਪੰਜਾਬੀ ਅਖ਼ਬਾਰਾਂ ਦੀ ਸ਼ੈਲੀ ਅਤੇ ਰੋਲ ਨੂੰ ਪੜਚੋਲਣ ਦਾ ਵੀ ਸੱਦਾ ਦਿੱਤਾ ਪਰਮਿੰਦਰ ਸਿੰਘ ਟੋਏ-ਟੋਏ ਨੇ ਰੇਡੀਓ ਮੀਡੀਆ ਦੇ ਸੰਦਰਭ ਵਿਚ ਨਿਊਜ਼ੀਲੈਂਡ ਦੀ ਸਥਿਤੀ ਦਾ ਖ਼ੁਲਾਸਾ ਪੇਸ਼ ਕੀਤਾ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਮੇਜਰ ਸਿੰਘ ਨੇ ਪ੍ਰਬੰਧਕਾਂ ਨੂੰ ਕਾਨਫ਼ਰੰਸ ਦੀ ਵਧਾਈ ਦਿੱਤੀ ਸ਼ੰਗਾਰਾ ਸਿੰਘ ਭੁੱਲਰ ਨੇ ਪ੍ਰਧਾਨਗੀ ਸ਼ਬਦ ਕਹਿੰਦਿਆਂ ਬੇਬਾਕੀ ਨਾਲ ਪੰਜਾਬੀ ਪੱਤਰਕਾਰਾਂ ਦੇ ਮਿਆਰ ਦਾ ਜ਼ਿਕਰ ਕੀਤਾ ਖ਼ਾਸ ਤੌਰ ’ਤੇ ਜਲੰਧਰ ਦੇ ਸਥਾਨਕ ਪੱਤਰਕਾਰਾਂ ਦੀ ਬਹੁਗਿਣਤੀ ਦੀ ਕਾਨਫ਼ਰੰਸ ਕਰਵੇਜ ਲਈ ਗ਼ੈਰਹਾਜ਼ਰੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਇਸ ਗ਼ੈਰਹਾਜ਼ਰੀ ਤੋਂ ਸਾਡੇ ਪੱਤਰਕਾਰਾਂ ਦੀ ਸੁਹਿਰਦਤਾ ਤੇ ਨੈਤਿਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਪਹਿਲੇ ਦਿਨ ਲਈ ਧੰਨਵਾਦੀ ਸ਼ਬਦ ਅਕਾਦਮੀ ਦੇ ਸਕੱਤਰ ਦੀਪਕ ਬਾਲੀ ਨੇ ਕਹੇ ਕਾਨਫ਼ਰੰਸ ਦੇ ਪਹਿਲੇ ਦਿਨ ਦੇ ਦੂਜੇ ਸੈਸ਼ਨ ਦਾ ਸੰਚਾਲਨ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਆਪਣੇ ਸਹਿਜ ਅਤੇ ਦਿਲਟੁੰਬਵੇ ਅੰਦਾਜ਼ ਵਿਚ ਨਿਭਾਇਆ ਗਿਆ ਜਦ ਕਿ ਉਦਘਾਟਨੀ ਸੈਸ਼ਨ ਦੇ ਸੂਝਵਾਨ ਸੰਚਾਲਕ ਪ੍ਰੋ. ਅਸ਼ਵਨੀ ਕੁਮਾਰ ਸ਼ਰਮਾ ਆਪਣੇ ਪੰਜਾਬੀ ਉਚਾਰਣ ਵਿਚ ‘ਨ’ ਅਤੇ ‘ਣ’ ਦੀ ਅਯੋਗ ਵਰਤੋਂ ਕਾਰਨ ਦਰਸ਼ਕਾਂ ਦੀ ਘੁਸਰ-ਮੁਸਰ ਦਾ ਬਾਇਸ ਬਣਦੇ ਰਹੇ ਕਾਨਫ਼ਰੰਸ ਵਿਚ ਪੰਜਾਬ ਮੇਲ ਯੂ. ਐਸ. ਏ. ਦੇ ਮੁੱਖ ਸੰਪਾਦਕ ਸ: ਗੁਰਜਤਿੰਦਰ ਸਿੰਘ ਰੰਧਾਵਾ, ਟੋਰਾਂਟੋ ਤੋਂ ਸ: ਕੰਵਲਜੀਤ ਸਿੰਘ ਕੰਵਲ, ਸਿਮਰਨ ਕੌਰ ਸਿੱਧੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ

ਕਾਨਫਰੰਸ ਦੇ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿਚ ‘ਪਰਵਾਸੀ ਪੰਜਾਬੀ ਪ੍ਰਿੰਟ ਮੀਡੀਆ’ ਸਬੰਧੀ ਸ੍ਰੀ ਗੁਰਜਤਿੰਦਰ ਰੰਧਾਵਾ (ਯੂ. ਐਸ. ਏ.), ਸ੍ਰੀ ਕੰਵਲਜੀਤ ਸਿੰਘ ਕੰਵਲ (ਕੈਨੇਡਾ), ਸ੍ਰੀ ਸਰਤਾਜ ਸਿੰਘ ਧੌਲ (ਆਸਟ੍ਰੇਲੀਆ), ਸ੍ਰੀ ਬਲਰਾਜ ਸੰਘਾ (ਆਸਟ੍ਰੇਲੀਆ), ਸ੍ਰੀ ਪਰਮਜੀਤ ਸਿੰਘ (ਇੰਗਲੈਂਡ), ਸ੍ਰੀ ਰਾਓ ਲੀਵੇਂਦਰਾ ਸਵਾਨ (ਅਸਟਰੀਆ) ਅਤੇ ਸ੍ਰੀ ਸਵਰਨ ਟਹਿਣਾ ਨੇ ਖੋਜ ਪੇਪਰ ਪੇਸ਼ ਕੀਤੇ ਇਸ ਸੈਸ਼ਨ ਦੀ ਪ੍ਰਧਾਨਗੀ ‘ਹਮਦਰਦ ਵੀਕਲੀ‘ ਕੈਨੇਡਾ ਦੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਨੇ ਕੀਤੀ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਪ੍ਰਵਾਸੀ ਪੰਜਾਬੀ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ ਦੂਜੇ ਦਿਨ ਦਾ ਦੂਜਾ ਸੈਸ਼ਨ ‘ਭਾਰਤ ਦੇ ਪੰਜਾਬੀ ਇਲੈਕਟ੍ਰਾਨਿਕ ਮੀਡੀਆ’ ਦੁਆਲੇ ਕੇਂਦਰਿਤ ਰਿਹਾ ਇਸ ਸੈਸ਼ਨ ਦੌਰਾਨ ਹਰਬੀਰ ਭੰਵਰ, ਸ੍ਰੀ ਜਨਮੇਜਾ ਜੌਹਲ, ਪ੍ਰੋ: ਸਿਮਰਨ ਸਿੱਧੂ, ਪੰਜਾਬੀ ਨਿਊਜ਼ ਆਨਲਾਈਨ ਦੇ ਮੁੱਖ ਸੰਪਾਦਕ ਸੁਖਨੈਬ ਸਿੱਧੂ ਅਤੇ ਪ੍ਰੋ:ਅਨੀਤਾ ਨੇ ਖੋਜ ਪੱਤਰ ਪੇਸ਼ ਕੀਤੇ ਇਨ੍ਹਾਂ ਪਰਚਿਆਂ ਵਿਚ ਜਿਥੇ ਐਫ. ਐਮ. ਰੇਡੀਓ, ਆਨਲਾਈਨ ਪੰਜਾਬੀ ਮੀਡੀਆ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕੀਤਾ ਗਿਆ, ਉਥੇ ਆਧੁਨਿਕ ਤਕਨੀਕਾਂ ਦੀ ਵਰਤੋਂ ਵਿਚ ਪੰਜਾਬੀ ਮੀਡੀਆ ਦੀ ਸਥਿਤੀ ’ਤੇ ਵੀ ਰੌਸ਼ਨੀ ਪਾਈ ਗਈ ਜਿਸ ਵਿਚ ਦੂਰਦਰਸ਼ਨ ਅਤੇ ਅਕਾਸ਼ਵਾਣੀ ਦੁਆਰਾ ਨਿਭਾਏ ਸਾਰਥਕ ਰੋਲ ਦੀ ਸ਼ਲਾਘਾ ਕੀਤੀ ਗਈ ਦੂਜੇ ਦਿਨ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਨੇ ਸੱਦਾ ਦਿੱਤਾ ਕਿ ਪੰਜਾਬੀ ਮੀਡੀਆ ਨੂੰ ਹੋਰ ਵਧੇਰੇ ਵਚਨਬੱਧਤਾ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਵਿਸ਼ਵ ਪੰਜਾਬੀ ਟੈਲੀਵਿਜ਼ਨ, ਰੇਡੀਓ ਅਕਾਦਮੀ ਦੇ ਚੇਅਰਮੈਨ ਪ੍ਰੋ: ਕੁਲਬੀਰ ਸਿੰਘ ਵੱਲੋਂ ਪੇਸ਼ ਕੀਤੇ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਇਹ ਵੀ ਦੁਹਰਾਇਆ ਗਿਆ ਕਿ ਆਪਸੀ ਤਾਲਮੇਲ ਦੇ ਅਜਿਹੇ ਯਤਨ ਜਾਰੀ ਰਹਿਣੇ ਲਾਜ਼ਮੀ ਹਨ ਉਨ੍ਹਾਂ ਮਿਆਰੀ ਰਿਪੋਰਟਿੰਗ ਤੇ ਖੋਜੀ ਪੱਤਰਕਾਰੀ ਨੂੰ ਪ੍ਰਫੁੱਲਿਤ ਕਰਨ ਵੱਲ ਧਿਆਨ ਦੇਣ ਦਾ ਵੀ ਸੱਦਾ ਦਿੱਤਾ ਇਕ ਹੋਰ ਮਤੇ ’ਚ ਮੰਗ ਕੀਤੀ ਕਿ ਨਿੱਜੀ ਸਕੂਲਾਂ ’ਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਾਰ ਦਿੱਤੀ ਜਾਵੇ ਐਸ. ਪ੍ਰਸ਼ੋਤਮ, ਮੋਹਨ ਸਿੰਘ (ਇੰਗਲੈਂਡ), ਸੰਤੋਖ ਸਿੰਘ ਮੰਡੇਰ (ਕੈਨੇਡਾ), ਸ੍ਰੀ ਗਿਆਨ ਸਿੰਘ, ਕੁਲਦੀਪ ਧਾਲੀਵਾਲ (ਯੂ. ਐਸ. ਏ.), ਬਲਬੀਰ ਸੰਘਾ (ਕੈਨੇਡਾ), ਕਰਮਜੀਤ ਕੌਰ ਭੁੱਲਰ (ਕੈਨੇਡਾ), ਡਾ: ਸੁਖਬੀਰ ਸਿੰਘ (ਯੂ. ਐਸ. ਏ.), ਸੁਰਜੀਤ ਕੌਰ (ਯੂ. ਕੇ.), ਗੁਰਨੂਰ ਤੂਰ (ਕੈਨੇਡਾ) ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ ਮੰਚ ਸੰਚਾਲਨ ਦੀਪਕ ਬਾਲੀ ਅਤੇ ਬੀਰਇੰਦਰ ਸਿੰਘ ਨੇ ਖ਼ੂਬਸੂਰਤੀ ਨਾਲ ਨਿਭਾਇਆ ਪੋ੍ਰ. ਕੁਲਬੀਰ ਸਿੰਘ ਅਤੇ ਦੀਪਕ ਬਾਲੀ ਸਮੇਤ ਸਮੂਹ ਅਕਾਦਮੀ ਅਹੁਦੇਦਾਰਾਂ ਨੇ ਅਗਲੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਦਾ ਅਹਿਦ ਹਾਸਲ ਕਰਦਿਆਂ ਆਏ ਡੈਲੀਗੇਟਾਂ ਨੂੰ ਖ਼ਲੂਸ ਅਤੇ ਇੱਜ਼ਤ ਭਰਪੂਰ ਵਿਦਾਇਗੀ ਦਿੱਤੀ

21/01/2013


     

2011 ਦੇ ਵ੍ਰਿਤਾਂਤ

2012 ਦੇ ਵ੍ਰਿਤਾਂਤ

  ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ
ਸੁਪਰੀਮ ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ
ਯੂ.ਜੀ.ਸੀ. ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
ਕਲਮ ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ - ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)