|
|
ਪੰਜਾਬੀ ਯੂਨੀਵਰਸਿਟੀ ਵਿਖੇ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਸਫ਼ਲਤਾ
ਪੂਰਵਕ ਸੰਪੰਨ
ਐਸ. ਐਸ. ਓਬਰਾਏ ਸਮੇਤ ਅਹਿਮ ਸ਼ਖ਼ਸੀਅਤਾਂ ਸਨਮਾਨਤ
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ
|
|
|
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪੰਜਾਬੀ ਦੇ ਮੁੱਦਈ ਡਾ. ਜਸਪਾਲ
ਸਿੰਘ ਉਪ ਕੁਲਪਤੀ ਦੀ ਅਗਵਾਈ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਾਸਾਰ
ਹਿਤ ਅਪਣਾਈ ਗਈ ਵਿਹਾਰਕ ਪਹੁੰਚ ਸਦਕਾ ਦੋ ਰੋਜ਼ਾ ਛੇਵੀਂ ਸਰਬ ਭਾਰਤੀ ਪੰਜਾਬੀ
ਕਾਨਫ਼ਰੰਸ ਯੂਨੀਵਰਸਿਟੀ ਕੈਂਪਸ ਵਿਖੇ ਹੋਈ। ਯੂਨੀਵਰਸਿਟੀ ਦੇ ਵਸੀਹ ਗੁਰੂ ਤੇਗ਼
ਬਹਾਦਰ ਹਾਲ ਵਿਚ ਹੋਏ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸੁਰਜੀਤ
ਸਿੰਘ ਰੱਖੜਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ਼ਾਮਲ ਹੋਏ। ਪ੍ਰਧਾਨਗੀ ਡਾ.
ਜਸਪਾਲ ਸਿੰਘ ਉਪ ਕੁਲਪਤੀ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਿਚ ਤਰਲੋਚਨ ਸਿੰਘ
ਸਾਬਕਾ ਮੈਂਬਰ ਪਾਰਲੀਮੈਂਟ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਤਨਾਮ ਸਿੰਘ
ਮਾਣਕ ਕਾਰਜਕਾਰੀ ਸੰਪਾਦਕ ‘ਅਜੀਤ’, ਮਿਹਰ ਮਿੱਤਲ ਕਾਮੇਡੀ ਕਿੰਗ, ਬਲਬੀਰ ਕੌਰ
ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਸ਼ਾਮਲ ਸਨ। ਮੰਚ ਸੰਚਾਲਨ ਡਾ. ਜੋਧ ਸਿੰਘ
ਮੁੱਖ ਕੋਆਰਡੀਨੇਟਰ ਨੇ ਆਪਣੇ ਰਵਾਇਤੀ ਅਤੇ ਪੁਰ-ਖ਼ਲੂਸ ਅੰਦਾਜ਼ ਵਿਚ ਕੀਤਾ।
ਡਾ. ਜਸਪਾਲ ਸਿੰਘ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਦੱਸਿਆ ਕਿ ਇਸ ਕਾਨਫ਼ਰੰਸ
ਦਾ ਮੁੱਖ ਮਕਸਦ ਭਾਰਤ ਭਰ ਵਿਚ ਬੈਠੇ ਪੰਜਾਬੀ ਮਾਂ ਬੋਲੀ ਦੇ ਵਾਰਸਾਂ ਦੇ
ਮਿਲਾਪ ਦੁਆਰਾ ਆਪਸੀ ਆਦਾਨ-ਪ੍ਰਦਾਨ ਦਾ ਮਾਹੌਲ ਸਿਰਜਣਾ ਹੈ ਤਾਂ ਕਿ ਮੁਲਕ ਦੇ
ਕੋਨੇ-ਕੋਨੇ ਵਿਚ ਬੈਠੇ ਪੰਜਾਬੀਆਂ ਨੂੰ ਇਕ ਸੂਤਰ ਵਿਚ ਪਰੋਇਆ ਜਾ ਸਕੇ। ਆਪਣੇ
ਕੁੰਜੀਵਤ ਭਾਸ਼ਨ ਵਿਚ ਸੀ. ਆਰ ਮੋਦਗਿਲ ਨੇ ਦੇਸ਼ ਵਿਦੇਸ਼ ਵਿਚ ਬੈਠੇ ਪੰਜਾਬੀਆਂ
ਦੇ ਭਰੱਪੇ ਦੇ ਹਵਾਲੇ ਨਾਲ ਦਿਲਚਸਪ ਅੰਦਾਜ਼ ਵਿਚ ਪੰਜਾਬ, ਪੰਜਾਬੀ ਅਤੇ
ਪੰਜਾਬੀਅਤ ਦੇ ਖ਼ਾਸੇ ਦੀ ਚਰਚਾ ਕੀਤੀ। ਸਤਨਾਮ ਸਿੰਘ ਮਾਣਕ ਨੇ ਇਸ ਗੱਲ ’ਤੇ
ਜ਼ੋਰ ਦਿੱਤਾ ਕਿ ਪੰਜਾਬੀਆਂ ਨੂੰ ਇਸ ਗੱਲ ’ਤੇ ਹੀ ਟੇਕ ਨਹੀਂ ਰੱਖਣੀ ਚਾਹੀਦੀ
ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜਿਹੇ ਮਹਾਨ ਗ੍ਰੰਥ ਹਨ ਜਿਨਾਂ ਦੀ ਬਦੌਲਤ
ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਉਨਾਂ ਹਿੰਦੂ ਧਰਮ ਦੇ ਸੰਸਕ੍ਰਿਤ ਵਿਚ
ਛਪੇ ਧਰਮ ਸ਼ਾਸਤਰਾਂ ਦੇ ਹਵਾਲੇ ਨਾਲ ਕਿਹਾ ਕਿ ਹੁਣ ਹਿੰਦੂ ਲੋਕ ਸੰਸਕ੍ਰਿਤ
ਭਾਸ਼ਾ ਨੂੰ ਲਗਭਗ ਭੁਲ ਚੁੱਕੇ ਹਨ। ਅਜਿਹੇ ਹਾਲਾਤ ਵਿਚ ਪੰਜਾਬੀ ਭਾਸ਼ਾ ਪ੍ਰਤੀ
ਅਵੇਸਲ਼ੇ ਬੈਠਣ ਦਾ ਸਮਾਂ ਨਹੀਂ ਹੈ। ਜਿਸ ਲਈ ਜਰੂਰੀ ਹੈ ਕਿ ਪੰਜਾਬੀ
ਕਾਰ-ਵਿਹਾਰ ਅਤੇ ਨਿਆਂ ਪਾਲਕਾ ਦੀ ਭਾਸ਼ਾ ਬਣੇ ਤਾਂ ਕਿ ਆਮ ਪੰਜਾਬੀ ਆਦਮੀ
ਕਾਨੂੰਨੀ ਪੇਚੀਦਗੀਆਂ ਨੂੰ ਸਮਝ ਸਕੇ। ਸਾਬਕ ਮੈਂਬਰ ਪਾਰਲੀਮੈਂਟ ਤਰਲੋਚਨ
ਸਿੰਘ ਨੇ ਡਾ. ਜਸਪਾਲ ਸਿੰਘ ਉਪ ਕੁਲਪਤੀ ਦੁਆਰਾ ਸਰਬ ਭਾਰਤੀ ਪੰਜਾਬੀ
ਕਾਨਫ਼ਰੰਸਾਂ ਰਾਹੀਂ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਵਿੱਢੀ ਮੁਹਿੰਮ ਨੂੰ
ਸਾਰਥਕ ਬਿਆਨ ਕਰਦਿਆਂ ਹਾਰਦਿਕ ਵਧਾਈ ਦਿੱਤੀ।
ਕਾਮੇਡੀ ਕਿੰਗ ਮਿਹਰ ਮਿੱਤਲ ਨੇ ਆਪਣੇ ਰਵਾਇਤੀ ਅੰਦਾਜ਼ ਵਿਚ ਗ਼ੈਰ-ਰਵਾਇਤੀ
ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪੰਜਾਬੀ ਅਤੇ ਪੰਜਾਬੀਅਤ ਲਈ ਵਡਮੁੱਲਾ
ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਉਚੇਚਾ ਸਨਮਾਨਤ ਕੀਤਾ ਗਿਆ ਜਿਨਾਂ
ਵਿਚ ਦੁਬਈ ਦੀਆਂ ਜੇਲਾਂ ਵਿਚ ਫ਼ਸੇ 17 ਨੌਜਵਾਨਾਂ ਨੂੰ ਪੱਲਿਉਂ ‘ਬਲੱਡ ਮਨੀ’
ਦੀ ਅਦਾਇਗੀ ਰਾਹੀਂ ਛੁਡਵਾ ਕੇ ਪੰਜਾਬ ਜਾਂ ਭਾਰਤ ਦੇ ਹੋਰ ਹਿੱਸਿਆਂ ’ਚ ਵਸਦੇ
ਵਾਰਸਾਂ ਦੇ ਹਵਾਲੇ ਕਰਾਉਣ ਵਾਲੀ ਨਿਸ਼ਕਾਮ ਸ਼ਖ਼ਸੀਅਤ ਐਸ. ਐਸ. ਓਬਰਾਏ, ਪੰਜਾਬੀ
ਕਹਾਣੀਕਾਰ ਅਤੇ ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ, ਪੰਜਾਬ ਦੀ ਕੋਇਲ ਦਾ ਖ਼ਿਤਾਬ
ਹਾਸਲ ਕਰਨ ਵਾਲੀ ਸਵ: ਸੁਰਿੰਦਰ ਕੌਰ ਦੀ ਸੰਗੀਤਕ ਘਾਲਣਾ ਲਈ ਉਸ ਦਾ ਪਰਵਾਰ,
ਉਰਦੂ ਅਤੇ ਪੰਜਾਬੀ ਕਵੀ ਸਰਦਾਰ ਪੰਛੀ, ਸਵ: ਜਸਪਾਲ ਭੱਟੀ ਦੀ ਪੰਜਾਬੀ ਸਮਾਜ
ਪ੍ਰਤੀ ਕਲਾ ਘਾਲਣਾ ਲਈ ਉਸ ਦਾ ਪਰਵਾਰ, ਕਸ਼ਮੀਰ ਵਾਦੀ ਦੀ ਪੰਜਾਬੀ ਨਾਵਲਕਾਰਾ
ਸੁਰਿੰਦਰ ਨੀਰ, ਨੈਸ਼ਨਲ ਬੁੱਕ ਟ੍ਰਸਟ ਦੇ ਯੋਗਦਾਨ ਲਈ ਬਲਦੇਵ ਸਿੰਘ ਬੱਧਨ,
ਪੰਜਾਬੀ ਕਾਮੇਡੀ ਦਾ ਧਰੂਤਾਰਾ ਮਿਹਰ ਮਿੱਤਲ, ਸਮਾਜ ਸੇਵੀ ਬਲਵਿੰਦਰ ਸਿੰਘ
ਸ਼ਾਮਲ ਸਨ। ਸਵ: ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਅਤੇ ਦੋਹਤੀ ਸੁਨੈਨਾ
ਵੱਲੋਂ ‘ਮਾਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏ ਕੋਈ ਕਰਦੀਆਂ ਗਲੋੜੀਆਂ’ ਗੀਤ
ਰਾਹੀਂ ਮਾਹੌਲ ਨੂੰ ਸੰਗੀਤਬਧ ਕੀਤਾ। ਧੰਨਵਾਦੀ ਸ਼ਬਦ ਅਰਪਿਤ ਕਰਨ ਦੀ ਰਸਮ
ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਜਸਵਿੰਦਰ ਸਿੰਘ ਨੇ ਖ਼ੂਬਸੂਰਤ
ਅਲਫ਼ਾਜ਼ ਜ਼ਰੀਏ ਨਿਭਾਈ।
ਪੰਜਾਬ ਅਤੇ ਪੰਜਾਬੋਂ ਬਾਹਰਲੇ ਸੂਬਿਆਂ ’ਚ ਵਸਦੇ ਪੰਜਾਬੀ ਹਿਤੈਸ਼ੀਆਂ
ਦੁਆਰਾ ਪੰਜਾਬੀ ਦੀ ਦਸ਼ਾ ਸਬੰਧੀ ਪੇਸ਼ ਪਰਚਿਆਂ ਨਾਲ ਲਬਰੇਜ਼ ਅਕਾਦਮਿਕ ਸੈਸ਼ਨ
ਵਿਚ ਨਾਨਕ ਸਿੰਘ ਨਿਸ਼ਤਰ ਹੈਦਰਾਬਾਦ ਆਂਧਰਾ ਪ੍ਰਦੇਸ਼, ਰਤਨਜੀਤ ਸਿੰਘ ਸ਼ੈਰੀ,
ਪ੍ਰੋ. ਪਿਰਥੀਪਾਲ ਸਿੰਘ ਕਪੂਰ, ਡਾ. ਸੁਖਦੇਵ ਸਿੰਘ ਖਾਹਰਾ ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮ੍ਰਿਤਸਰ, ਡਾ. ਇੰਦਰਪਾਲ ਸਿੰਘ ਦਿੱਲੀ, ਹਰਬਿੰਦਰ ਸਿੰਘ
ਐਡਵੋਕੇਟ ਮੁਰਾਦਾਬਾਦ ਉੱਤਰ ਪ੍ਰਦੇਸ਼, ਨਵਰਾਜ ਸਿੰਘ ਲਖੀਆ ਰਾਜਸਥਾਨ,
ਰਾਜਿੰਦਰ ਪਾਰਿਕ ਰਾਜਸਥਾਨ, ਪ੍ਰੋ. ਅਨੂਪ ਸਿੰਘ ਵਿਰਕ, ਸਵਰਨ ਸਿੰਘ ਵਿਰਕ,
ਡਾ. ਗੁਰਬਖ਼ਸ਼ ਸਿੰਘ ਕੋਸ਼ਕਾਰੀ ਵਿਭਾਗ ਪੰਜਾਬੀ ਯੂਨੀਵਰਸਿਟੀ ਸ਼ਾਮਲ ਸਨ।
ਪਰਚਿਆਂ ’ਤੇ ਚਰਚਾ ਕਰਦਿਆਂ ਸਰੋਤ ਮਾਹਰ ਡਾ. ਹਰਸਿਮਰਨ ਸਿੰਘ ਰੰਧਾਵਾ
ਚੇਅਰਮੈਨ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕਿਹਾ ਕਿ ਜਿੰਨੀ ਦੇਰ
ਤੱਕ ਪੰਜਾਬੀ ਬੋਲਣ ਵਾਲੇ ਜਿਉਂਦੇ ਹਨ ਪੰਜਾਬੀ ਨੂੰ ਕੋਈ ਖ਼ਤਰਾ ਨਹੀਂ। ਉਨਾਂ
ਪੰਜਾਬੀ ਨੂੰ ਪਰਵਾਰ ਦੀ ਭਾਸ਼ਾ ਬਨਾਉਣ ਦਾ ਸੁਨੇਹਾ ਦਿੱਤਾ। ਸੈਸ਼ਨ ਦੀ
ਪ੍ਰਧਾਨਗੀ ਕਰ ਰਹੇ ਡਾ. ਰਵਿੰਦਰ ਗਰਗੇਸ਼ ਨੇ ਕਿਹਾ ਕਿ ਪੰਜਾਬੀ ਨੂੰ ਗਿਆਨ ਦੀ
ਭਾਸ਼ਾ ਬਨਾਉਣਾ ਲਾਜ਼ਮੀ ਹੈ ਤਾਂ ਹੀ ਇਹ ਰੁਜ਼ਗਾਰ ਦੀ ਭਾਸ਼ਾ ਬਣੇਗੀ ਅਤੇ ਸਦੀਵੀ
ਸ਼ਾਨ ਬਰਕਰਾਰ ਰੱਖ ਸਕੇਗੀ।
ਪਹਿਲੇ ਦਿਨ ਦੀ ਸ਼ਾਮ ਨੂੰ ਸਾਢੇ ਕੁ ਸੱਤ ਵਜੇ ਪੰਜਾਬੀ ਯੂਨੀਵਰਸਿਟੀ ਦੇ
ਭਲਿੰਦਰਾ ਸਟੇਡੀਅਮ ਵਿਚ ਨਾਰਥ ਜ਼ੋਨ ਕਲਚਰਲ ਸੈਂਟਰ ਅਤੇ ਵਰਲਡ ਪੰਜਾਬੀ ਸੈਂਟਰ
ਦੇ ਸਹਿਯੋਗ ਨਾਲ ਖ਼ੂਬਸੂਰਤ ਨੱਚਦੀ ਗਾਉਂਦੀ ਸੁਰਮਈ ਅਦਾਇਗੀ ਰਾਹੀਂ
ਡੈਲੀਗੇਟਾਂ ਦਾ ਮਨੋਰੰਜਨ ਕੀਤਾ ਗਿਆ ਜਿਸ ਵਿਚ ਪੰਜਾਬੀ ਸੂਫ਼ੀ ਗਾਇਨ ਸ਼ੈਲੀ ਦੀ
ਗਾਇਕਾ ਡਾ. ਮਮਤਾ ਜੋਸ਼ੀ ਅਤੇ ਗਾਇਕ ਸੂਫ਼ੀ ਬਲਬੀਰ ਨੇ ਆਪਣੇ ਫ਼ਨ ਦਾ ਮੁਜ਼ਾਹਰਾ
ਕੀਤਾ। ਇਸ ਤੋਂ ਇਲਾਵਾ ਸੂਫ਼ੀਆਨਾ ਕਲਾਮ ਅਤੇ ਨ੍ਰਿਤ ਅਦਾਵਾਂ ਦੇ ਸੁਮੇਲ ਮੌਕੇ
ਨ੍ਰਿਤਕਾਵਾਂ ਦਾ ਅੰਦਾਜ਼ ਸ਼ਲਾਘਾਯੋਗ ਸੀ। ਮੰਚ ਸੰਚਾਲਨ ਬਲਜੀਤ ਕੌਰ ਜੌਹਲ ਨੇ
ਬਾਖ਼ੂਬੀ ਨਿਭਾਇਆ।
ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿਚ ਡੈਲੀਗੇਟਾਂ ਨੇ ਆਪੋ ਆਪਣੇ ਵਿਚਾਰ
ਸਾਂਝੇ ਕੀਤੇ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫ਼ੁੱਲਤ ਕਰਨ ਦੇ ਤੌਰ ਤਰੀਕਿਆਂ ਅਤੇ
ਯੋਜਨਾਵਾਂ ’ਤੇ ਚਰਚਾ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਸਰਬ ਭਾਰਤੀ
ਕਾਨਫ਼ਰੰਸ ਤੋਂ ਇਲਾਵਾ ਸਾਲ ਵਿਚ ਦੋ ਖੇਤਰੀ ਕਾਨਫ਼ਰੰਸਾਂ ਰਾਹੀਂ ਪਾਏ ਜਾ ਰਹੇ
ਯੋਗਦਾਨ ਨੂੰ ਸਲਾਹਿਆ ਗਿਆ। ਇਸ ਸੈਸ਼ਨ ਦੇ ਬੁਲਾਰਿਆਂ ਵਿਚ ਖ਼ਾਲਿਦ ਹੁਸੈਨ,
ਅਭੈ ਸਿੰਘ ਚੰਡੀਗੜ, ਭੁਪਿੰਦਰ ਪੰਨੀਵਾਲੀਆ ਸਿਰਸਾ ਹਰਿਆਣਾ, ਗਿਆਨੀ ਰਾਮ
ਸਿੰਘ ਅਲਵਰ, ਡਾ. ਸੁਨੀਲ ਕੁਮਾਰ ਸਿਰਸਾ, ਮਨਮੋਹਨ ਸਿੰਘ ਸੈਲਾਨੀ ਛੱਤੀਸਗੜ,
ਲਿਆਕਤ ਅਲੀ ਖ਼ਾਨ ਉੜੀਸਾ, ਗੀਰੀਸ਼ ਪੰਕਜ, ਕੇਦਾਰ ਨਾਥ ਕੇਦਾਰ, ਕੰਵਲ ਕਸ਼ਮੀਰੀ,
ਡਾ. ਬੂਟਾ ਸਿੰਘ ਵਿਰਕ ਹਰਿਆਣਾ, ਡਾ. ਜੋਗਿੰਦਰ ਸਿੰਘ ਸ਼ਾਂਤ ਕਸ਼ਮੀਰੀ,
ਪ੍ਰਧਾਨਗੀ ਰਜਿੰਦਰ ਸਿੰਘ ਚਹਿਲ ਨੇ ਕੀਤੀ। ਸੈਸ਼ਨ ਦੇ ਮੁੱਖ ਮਹਿਮਾਨ ਡਾ.
ਦੀਪਕ ਮਨਮੋਹਨ ਸਿੰਘ ਚੇਅਰਮੈਨ ਵਰਲਡ ਪੰਜਾਬੀ ਸੈਂਟਰ ਸਨ ਅਤੇ ਵਿਸ਼ੇਸ਼ ਮਹਿਮਾਨ
ਵਜੋਂ ਜੋਗਿੰਦਰ ਸਿੰਘ ਜੌਹਲ ਪੱਛਮੀ ਬੰਗਾਲ, ਅਜੀਤ ਸਿੰਘ ਨਾਰੰਗ ਮੱਧ
ਪ੍ਰਦੇਸ਼, ਸੁਖਚੈਨ ਸਿੰਘ ਭੰਡਾਰੀ ਹਰਿਆਣਾ, ਕੇ. ਬੀ ਭਾਰਗਵ ਝਾਰਖੰਡ ਸ਼ਾਮਲ
ਸਨ।
ਵਿਦਾਇਗੀ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਉੜੀਸਾ ਵਿਧਾਨ ਸਭਾ ਵਿਚ ਵਿਰੋਧੀ
ਧਿਰ ਦੇ ਨੇਤਾ ਅਤੇ ਪੰਜਾਬੀ ਮੂਲ ਦੀ ਸ਼ਖ਼ਸੀਅਤ ਭੁਪਿੰਦਰ ਸਿੰਘ ਗਿੱਲ ਨੇ
ਸ਼ਮੂਲੀਅਤ ਕੀਤੀ ਅਤੇ ਪ੍ਰਧਾਨਗੀ ਡਾ. ਜਸਪਾਲ ਸਿੰਘ ਉਪ ਕੁਲਪਤੀ ਨੇ ਕੀਤੀ।
ਵਿਸ਼ੇਸ਼ ਮਹਿਮਾਨਾਂ ਵਜੋਂ ਨਰਿੰਦਰ ਜੇ. ਐਸ. ਬਿੰਦਰਾ ਚੇਅਰਮੈਨ ਘੱਟ ਗਿਣਤੀ
ਕਮਿਸ਼ਨ ਉਤਰਾਖ਼ੰਡ, ਪਰਮਜੀਤ ਸਿੰਘ ਜਸਵਾਲ ਉਪ ਕੁਲਪਤੀ ਰਾਜੀਵ ਗਾਂਧੀ ਲਾਅ
ਯੂਨੀਵਰਸਿਟੀ ਪਟਿਆਲਾ ਸ਼ਾਮਲ ਸਨ। ਭੁਪਿੰਦਰ ਸਿੰਘ ਗਿੱਲ ਨੇ ਆਪਣੀ ਬਾਹਰੀ ਤੌਰ
’ਤੇ ਉੜੀਆ ਦਿੱਖ ਦੇ ਭੁਲੇਖੇ ਨੂੰ ਉਸ ਸਮੇਂ ਦੂਰ ਕਰ ਦਿੱਤਾ ਜਦ ਉਨਾਂ
ਖ਼ੂਬਸੂਰਤ ਪੰਜਾਬੀ ਵਿਚ ਆਪਣੇ ਵਿਚਾਰ ਡੈਲੀਗੇਟਾਂ ਨਾਲ ਸਾਂਝੇ ਕੀਤੇ। ਡਾ.
ਜਸਪਾਲ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਆਪਣੇ ਸ਼ਾਇਰਾਨਾ ਅੰਦਾਜ਼ ਵਿਚ
ਖੇਤਰੀ ਅਤੇ ਸਰਬ ਭਾਰਤੀ ਕਾਨਫ਼ਰੰਸਾਂ ਦੇ ਪ੍ਰਾਪਤ ਹੋ ਰਹੇ ਉਸਾਰੂ ਸਿੱਟਿਆਂ
ਦੇ ਹਵਾਲੇ ਵਿਚ ਉਤਰਾਖ਼ੰਡ ਵਿਚ ਪੰਜਾਬੀ ਅਕਾਦਮੀ ਦੀ ਸਥਾਪਨਾ ਦਾ ਜ਼ਿਕਰ ਕੀਤਾ।
ਕਾਨਫ਼ਰੰਸ ਦੀ ਸਮੁੱਚੀ ਰਿਪੋਰਟ ਪੱਤਰ ਵਿਹਾਰ ਵਿਭਾਗ ਦੇ ਪ੍ਰੋਫ਼ੈਸਰ ਡਾ.
ਸਤਿਨਾਮ ਸਿੰਘ ਸੰਧੂ ਨੇ ਪੇਸ਼ ਕੀਤੀ। ਧੰਨਵਾਦ ਦੀ ਰਸਮ ਪੰਜਾਬੀ ਵਿਭਾਗ ਦੇ
ਪ੍ਰੋਫ਼ੈਸਰ ਡਾ. ਬਲਦੇਵ ਸਿੰਘ ਚੀਮਾ ਕੋਆਰਡੀਨੇਟਰ ਸਰਬ ਭਾਰਤੀ ਪੰਜਾਬੀ
ਕਾਨਫ਼ਰੰਸ ਨੇ ਅਦਾ ਕੀਤੀ।
ਫ਼ਿਰ ਮਿਲਣ ਦੇ ਵਾਅਦਿਆਂ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ
ਪ੍ਰਾਪਤ ਸਫ਼ਲਤਾਵਾਂ ਅਤੇ ਯੋਜਨਾਵਾਂ ਬਾਰੇ ਵਿਚਾਰ ਚਰਚਾ ਨੂੰ ਅਗਲੇ ਸਾਲ ਫ਼ਿਰ
ਵਿਚਾਰਨ ਅਤੇ ਪੰਜਾਬੀ ਮਾਂ ਬੋਲੀ ਦੀ ਖ਼ੈਰ-ਸੁਖ ਲਈ ਵਚਨਬਧਤਾ ਦਾ ਅਹਿਦ
ਦੁਹਰਾਉਂਦਿਆਂ ਕਾਨਫ਼ਰੰਸ ਨੇ ਆਪਣਾ ਵਿਦਾਇਗੀ ਪੜਾਅ ਪਾਰ ਕੀਤਾ। ਰਜਿਸਟ੍ਰੇਸ਼ਨ
ਪ੍ਰਕਿਰਿਆ ਦੀਆਂ ਤੁੱਛ ਊਣਤਾਈਆਂ ਨੂੰ ਛੱਡ ਕੇ ਕਾਨਫ਼ਰੰਸ ਲਈ ਕੀਤਾ ਗਿਆ ਹਰ
ਪ੍ਰਬੰਧ ਆਹਲਾ ਅਤੇ ਮਿਆਰੀ ਰਿਹਾ। ਜਿਸ ਲਈ ਸਮੂਹ ਪ੍ਰਬੰਧਕ ਵਧਾਈ ਦੇ ਹੱਕਦਾਰ
ਹਨ।
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ।
ਸੰਪਰਕ 95017-66644 |
03/05/2013 |
|
(ਉੱਪਰ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 6ਵੀਂ ਸਰਬ
ਭਾਰਤੀ ਪੰਜਾਬੀ ਕਾਨਫ਼ਰੰਸ ਮੌਕੇ ਸੰਬੋਧਨ ਕਰਦਿਆਂ ਡਾ. ਜਸਪਾਲ ਸਿੰਘ ਉਪ
ਕੁਲਪਤੀ, ਸੀ. ਆਰ. ਮੋਦਗਿਲ, ਸ: ਤਰਲੋਚਨ ਸਿੰਘ, ਡੌਲੀ ਗੁਲੇਰੀਆ, ਬਲਬੀਰ
ਕੌਰ, ਡਾ. ਜਸਵਿੰਦਰ ਸਿੰਘ, ਡਾ. ਹਰਸਿਮਰਨ ਸਿੰਘ ਰੰਧਾਵਾ। (ਹੇਠਾਂ)
ਪ੍ਰਧਾਨਗੀ ਮੰਡਲ ਅਤੇ ਮੁੱਖ ਮਹਿਮਾਨ ਸ. ਸੁਰਜੀਤ ਸਿੰਘ ਰੱਖੜਾ ਕੈਬਨਿਟ
ਮੰਤਰੀ ਐਸ. ਐਸ. ਓਬਰਾਏ ਦਾ ਸਨਮਾਨ ਕਰਦੇ ਹੋਏ |
|
|
ਪੰਜਾਬੀ
ਯੂਨੀਵਰਸਿਟੀ ਵਿਖੇ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਸਫ਼ਲਤਾ ਪੂਰਵਕ
ਸੰਪੰਨ
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ
ਕਾਲਜ, ਜੈਤੋ |
ਪਿੰਡ
ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ
ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
‘ਪੋਲੀਟੀਕਲ
ਇਨਸਾਈਕਲੋਪੀਡੀਆ ਆਫ਼ ਪੰਜਾਬ’ ਦਾ ਰਿਲੀਜ਼ ਸਮਾਗਮ ਸੈਮੀਨਾਰ ਹੋ ਨਿਬੜਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਬਾਬਾ
ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਇਨਾਮ ਵੰਡ ਸਮਾਗਮ 'ਚ ਡਾ. ਜਮਸ਼ੀਦ ਅਲੀ
ਖ਼ਾਨ ਮੁੱਖ ਮਹਿਮਾਨ ਵਜੋਂ ਸ਼ਾਮਲ
ਗੁਰਮੀਤ ਸਿੰਘ, ਫ਼ਰੀਦਕੋਟ |
ਤੁਰ
ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ਚ ਬਾਲੀਵੂਡ ਸਟਾਰ
ਵਿਨੋਦ ਖੰਨੇ ਨੇ ਸਿ਼ਰਕਤ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੋਟਕਪੂਰੇ
ਦੇ ਸੰਨੀ ਨੇ ਬੀ. ਕਾਮ. ਪ੍ਰੋਫ਼ੈਸ਼ਨਲ ’ਚ ਪੰਜਾਬੀ ਮਾਧਿਅਮ ਰਾਹੀਂ ਝੰਡਾ
ਗੱਡਿਆ
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ੳਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੁਵੈਤ
ਵਿਖੇ ਭਾਰੀ ਤਰਕਸ਼ੀਲ ਮੇਲਾ
ਮੇਘ ਰਾਜ ਮਿੱਤਰ, ਕੁਵੈਤ |
ਦਵਿੰਦਰ
ਨੀਟੂ ਰਾਜਪਾਲ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤ ਅਮੀ, ਪਟਿਆਲਾ |
ਭਾਰਤ
ਸਵਾਭਿਮਾਨ ਟ੍ਰਸਟ ਅਤੇ ਪਤੰਜਲੀ ਯੋਗ ਸਮਿਤੀ ਵਲੋ ਮਹਿਲਾ ਸਸ਼ਕਤੀਕਰਣ ਦਿਵਸ
ਸ਼੍ਰੀ ਰਾਜਿੰਦਰ ਸ਼ੰਗਾਰੀ, ਜਿਲਾ ਪ੍ਰਭਾਰੀ, ਜਲੰਧਰ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮੀਟਿੰਗ ਬੇਹੱਦ ਸਫਲ ਰਹੀ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ |
ਸਰਦ
ਰੁੱਤ ਦੀ ਖੇਡਾਂ ਲਈ ੳਸਲੋ(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ
ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮੱਤਾ ਦੇ ਸਲਾਨਾ ਸਮਾਗਮ ’ਚ ਮੈਗਜ਼ੀਨ ‘ਸਿਰਜਣਾ’
ਲੋਕ ਅਰਪਣ
ਅੰਮ੍ਰਿਤ ਅਮੀ,
ਪਟਿਆਲਾ |
ਗੁਰੂ
ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਵੇਂ ਮੁਖੀ
ਥਾਪੇ
ਹਰਪ੍ਰੀਤ ਸਿੰਘ, ਲੁਧਿਆਣਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ
ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ
ਡਾ. ਇੰਦਰਜੀਤ ਸਿੰਘ ਭੱਲਾ, ਜਲੰਧਰ |
ਭਾਈ
ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਉਜਾਗਰ ਸਿੰਘ, ਸਾਬਕ ਜਿਲਾ ਲੋਕ ਸੰਪਰਕ ਅਫਸਰ, ਪਟਿਆਲਾ
|
ਪੰਜਾਬੀ
’ਵਰਸਿਟੀ ਦੀ ਪੰਜਾਬੀ ਵਿਸ਼ੇ ਵਿਚ ਝੰਡੀ -ਯੂ. ਜੀ. ਸੀ. ਨੈੱਟ ਪ੍ਰੀਖਿਆ
ਦਸੰਬਰ 2012
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਗੁਰਦਾਸ
ਮਾਨ ਦਾ ਯੂ ਕੇ ਟੂਰ
ਬਿੱਟੂ ਖੰਗੂੜਾ, ਲੰਡਨ |
ਸ਼ਾਨਦਾਰ
ਸਲਾਨਾ ਸਮਾਰੋਹ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਗਾਇਨ,
ਨਾਚ ਅਤੇ ਥੀਏਟਰ ਵੰਨਗੀਆਂ ਪੇਸ਼ ਕੀਤੀਆਂ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਮੇਜਰ
ਮਾਂਗਟ ਦਾ ਪਲੇਠਾ ਨਾਵਲ ਸਮੁੰਦਰ ਮੰਥਨ ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਲੋਂ ਵਿਦਵਾਨਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼
ਕੁਲਬੀਰ ਸਿੰਘ ਟੋਡਰਪੁਰ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼
ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
ਡਾ. ਪਰਮਵੀਰ ਸਿੰਘ, ਇੰਚਾਰਜ, ਸਿੱਖ ਵਿਸ਼ਵਕੋਸ਼
ਵਿਭਾਗ |
"ਦੇਗ
ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"
ਜੋਗਿੰਦਰ ਸੰਘੇੜਾ, ਟੋਰਾਂਟੋ |
ਕਲਮ
ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਪੰਜਾਬੀ
ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ |
ਯਾਦਗਾਰੀ
ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ
ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ
ਅਰਪਨ ਡਾ. ਗੁਲਜ਼ਾਰ ਸਿੰਘ
ਪੰਧੇਰ, ਲੁਧਿਆਣਾ
|
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼
ਬਾਰੇ ਸੈਮੀਨਾਰ ਕੁਲਜੀਤ
ਸਿੰਘ ਜੰਜੂਆ, ਟਰਾਂਟੋ
|
ਮੋਗਾ
ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ
|
ਯੂ.
ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ
ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ
|
ਪਲੀ
ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ'
ਸ਼ੁਰੂ ਅੰਮ੍ਰਿਤ ਅਮੀ,
ਪਟਿਆਲਾ
|
ਗਾਇਕ
ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ
ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਵਿਸ਼ਵ
ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
"ਸੌ
ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ,
ਸਾਊਥਾਲ (ਲੰਡਨ) ਵਿਖੇ ਇਕੱਠ -
ਬਿੱਟੂ ਖੰਗੂੜਾ, ਲੰਡਨ
|
ਕੌਮੀ
ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ
ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|