ਤਰਾਨਬੀ- ਦੁਨੀਆ ਭਰ ਦੇ ਲੋਕਾ ਨੇ ਨਵੇ ਸਾਲ ਦਾ ਸਵਾਗਤ ਖੁਸ਼ੀਆ ਨਾਲ
ਜਸ਼ਨ ਮਨਾ ਕੀਤਾ। ਜਿੱਥੇ ਦੁਨੀਆ ਭਰ ਚ ਲੋਕਾ
ਨੁੰ 2012 ਚ ਮਿੱਠੇ ਕੋੜੇ ਤਜਰਬੇ ਵੀ ਵੇਖਣ ਨੂੰ ਮਿੱਲੇ ਪਰ ਇਨਸਾਨੀ ਫਿਤਰਤ
ਹਰ ਸਾਲ ਦੇ ਪਹਿਲੇ ਦਿਨ ਦੀ ਆਮਦ ਨੂੰ ਖੁਸ਼ੀਆ ਨਾਲ ਮਨਾਉਣ ਨੂੰ ਪਹਿਲ ਦਿੰਦੀ
ਹੈ। ਨਾਰਵੇ ਦੇ ਰਾਜਧਾਨੀ ੳਸਲੋ ਤੋ ਤਕਰੀਬਨ 35 ਕਿ ਮਿ ਦੇ ਫਾਸਲੇ ਤੇ ਵੱਸੇ
ਤਰਾਨਬੀ ਇਲਾਕੇ ਦੇ ਭਾਰਤੀ ਮੂਲ ਦੇ ਨੋਜਵਾਨਾ ਨੇ ਸਾਲ 2013 ਆਮਦ ਦੀ ਖੁਸ਼ੀ
ਤੇ ਇੱਕ ਪਾਰਟੀ ਦਾ ਆਜੋਯਨ ਕੀਤਾ ਅਤੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ
ਕਹਿ ਨਵੇ ਸਾਲ ਚ ਪ੍ਰਵੇਸ਼ ਕੀਤਾ।
ਇਸ ਮੋਕੇ ਇੱਕਤਰ ਹੋਏ ਪਰਿਵਾਰਾ ਦੀਆ ਔਰਤਾ, ਮਰਦਾ ਤੇ ਬੱਚਿਆ ਨੇ ਸੰਗੀਤ
ਦੇ ਧੁੰਨਾ ਤੇ ਖੂਬ ਨੱਚਣਾ ਟੱਪਣਾ ਕੀਤਾ ਅਤੇ ਖੁਸ਼ੀਆ ਮਨਾਈਆ।
ਨਵੇ ਸਾਲ ਦੀ ਪਾਰਟੀ ਪ੍ਰੰਬੱਧਕਾ ਵੱਲੋ ਤਰਾਨਬੀ ਦੇ ਇੱਕ ਹਾਲ ਵਿੱਚ
ਸ਼ਾਮ ਛੇ ਵਜੇ ਤੋ ਹੀ ਸੰਗੀਤ ਦੀ ਧੁੰਨਾ ਤੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ
ਜੋ ਦੇਰ ਰਾਤ ਤੱਕ ਜਾਰੀ ਰਿਹਾ । ਇਸ ਮੋਕੇ ਖਾਣ ਪੀਣ ਦਾ ਵੀ ਸਹੋਣਾ ਪ੍ਰੰਬੱਧ
ਕੀਤਾ ਗਿਆ। ਜਦ ਘੜੀ ਦੀ ਸੂਈ ਰਾਤ 12 ਤੇ ਪਹੁੰਚੀ ਤੇ ਬੱਚਿਆ ਅਤੇ ਦੂਸਰੇ
ਇੱਕਤਰ ਹੋਏ ਲੋਕਾ ਵੱਲੋ ਫੁੱਲਝੜੀਆ ਅਤੇ ਪਟਾਖੇ ਚਲਾ ਨਵੇ ਸਾਲ ਨੂੰ ਜੀ ਆਇਆ
ਕਿਹਾ ਅਤੇ ਇੱਕ ਦੂਜੇ ਨੂੰ ਵਧਾਈਆ ਦਿੱਤੀਆ, ਹੋਰਨਾ ਤੋ ਇਲਾਵਾ ਪਾਰਟੀ ਚ
ਡਿੰਪੀ ਗਿੱਲ, ਸੋਨੂੰ, ਮਨਵਿੰਦਰ, ਰਵਿੰਦਰ, ਸੰਨੀ ਗਿੱਲ,
ਬਿੱਲੂ ਬਸਰਾ, ਰਵਿੰਦਰ ੳਸਲੋ,
ਰੁਪਿੰਦਰ ਢਿੱਲੋ, ਰਾਣਾ ਤਰਾਨਬੀ,
ਸੁਖਦੀਪ ਗਰੇਵਾਲ ਤੇ ਜਸਪਾਲ ਕੋਰ ਥਿੰਦ, ਪ੍ਰੀਤੀ ਢਿੱਲੋ, ਮਨਪ੍ਰੀਤ ਕੋਰ,
ਨਵਪ੍ਰੀਤ ਕੋਰ, ਰੁਪਿੰਦਰ ਕੋਰ, ਸਤਕਾਰ ਕੋਰ, ਰਾਜਿੰਦਰ ਕੋਰ ਆਦਿ ਹਾਜ਼ਰ ਸਨ।
|