|
|
ਭਾਰਤ ਦੀ ਓਲੰਪਿਕ ਵਿੱਚ ਹੋਈ ਵਾਪਸੀ - ਸੱਭ
ਮੰਨੀਆਂ ਸ਼ਰਤਾਂ
ਰਣਜੀਤ ਸਿੰਘ ਪ੍ਰੀਤ,
ਬਠਿੰਡਾ
|
|
|
ਭਾਰਤੀ ਖੇਡ ਜਗਤ ਲਈ 4 ਦਸੰਬਰ 2012 ਦਾ ਦਿਨ ਬਹੁਤ ਹੀ ਸ਼ਰਮਨਾਕ ਅਤੇ
ਅਫ਼ਸੋਸ ਭਰਿਆ ਸੀ । ਦੁਨੀਆਂ ਭਰ ਵਿੱਚ ਭਾਰਤ ਦੀ ਬਦਨਾਮੀ ਦਾ ਰੰਗ ਮੀਡੀਏ ਲਈ
ਵਿਸ਼ੇਸ਼ ਸੁਰਖ਼ੀਆਂ ਬਣ ਗਿਆ ਸੀ । ਭਾਰਤੀ ਖੇਡ ਅਧਿਕਾਰੀਆਂ ਜਾਂ ਕੇਂਦਰ ਸਰਕਾਰ
ਨੂੰ ਵੀ ਅਜਿਹਾ ਵਾਪਰਨਾ ਹਜ਼ਮ ਕਰਨਾ ਬਹੁਤ ਔਖਾ ਜਾਪਿਆ ਸੀ । ਖੇਡ ਪ੍ਰੇਮੀ
ਅਤੇ ਆਮ ਭਾਰਤੀ ਲੋਕ ਵੀ ਇਹਨਾਂ ਖ਼ਬਰਾਂ ਨਾਲ ਸੰਗ ਮਹਿਸੂਸ ਕਰ ਰਹੇ ਸਨ ।
ਇੰਟਰਨੈਸ਼ਨਲ ਓਲੰਪਿਕ ਕਮੇਟੀ ਵੱਲੋਂ ਭਾਰਤ ਉੱਤੇ ਪਾਬੰਦੀ ਲਗਾਈ ਜਾਣ ਵਾਲਾ
ਫ਼ੈਸਲਾ ਬਹੁਤ ਸਖ਼ਤ ਸੀ । ਆਈ ਓ ਸੀ ਨੇ ਹੀ ਨਹੀਂ ਬਲ ਕੇ ਕਾਮਨਵੈਲਥ ਗੇਮਜ਼,
ਏਸ਼ੀਆਈ ਖੇਡਾਂ ਵਿੱਚ ਸ਼ਮੂਲੀਅਤ ਕਰਨਾ ਵੀ ਭਾਰਤ ਲਈ ਚੁਣੌਤੀ ਬਣ ਗਿਆ
ਸੀ । ਇਹ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਓਲੰਪਿਕ ਵਿੱਚ ਭਾਗ ਲੈਣ ਵਾਲੇ
ਭਾਰਤੀ ਅਥਲੀਟ ਆਈ ਓ ਏ (ਇੰਡੀਅਨ ਓਲੰਪਿਕ ਐਸੋਸੀਏਸ਼ਨ ) ਦੇ ਝੰਡੇ ਹੇਠ ਭਾਗ
ਨਹੀਂ ਲੈ ਸਕਣਗੇ ,ਉਹਨਾਂ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਦਾ ਝੰਡਾ ਹੀ ਲਾਗੂ
ਕਰਨਾ ਪਵੇਗਾ । ਕਮੇਟੀ ਨੇ ਭਾਰਤ ਲਈ ਹੋਰ ਜਾਰੀ ਹੁੰਦੀਆਂ ਗਰਾਂਟਾਂ ਜਾਂ
ਸਹੂਲਤਾਂ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ । ਓਲੰਪਿਕ ਖੇਡਾਂ ਅਤੇ
ਪੈਰਾਓਲੰਪਿਕ ਖੇਡਾਂ ਲਈ ਸੱਦਾ ਭੇਜਣਾ ਵੀ ਬੰਦਿਸ਼ ਵਿੱਚ ਸ਼ਾਮਲ ਕੀਤਾ ਗਿਆ ਸੀ
। ਇੱਕ ਪਾਸੇ ਕਬੱਡੀ ਨੂੰ ਓਲੰਪਿਕ ਤੱਕ ਲਿਜਾਣ ਦੀ ਗੱਲ ਕਹਿ ਕੇ ਰਾਜਸੀ ਲਾਹਾ
ਖੱਟਿਆ ਜਾ ਰਿਹਾ ਸੀ ,ਅਤੇ ਦੂਜੇ ਪਾਸੇ ਭਾਰਤ ਨੂੰ ਹੀ ਓਲੰਪਿਕ ਤੋਂ ਬਾਹਰ ਦਾ
ਰਸਤਾ ਦਿਖਾ ਦਿੱਤਾ ਗਿਆ ਸੀ । ਪੰਜਾਬੀਆਂ ਦੀ ਮਸ਼ਹੂਰ ਗੱਲ ਵਾਂਗ ਅਖੇ ਪੂਰਾ
ਤੋਲੀਂ ਬਈ,ਉਹ ਕਹਿੰਦਾ ਮੇਰੇ ਥੜ੍ਹੇ ‘ਤੇ ਨਾ ਚੜ੍ਹੀਂ।
ਏਸ਼ੀਆ ਅਤੇ ਕਾਮਨਵੈਲਥ ਖੇਡਾਂ ਨਾਲ ਸਬੰਧਤ ਸੰਗਠਨ ਜੋ ਓਲੰਪਿਕ ਕਮੇਟੀ ਨਾਲ
ਜੁੜਿਆ ਹੋਇਆ ਹੈ ਨੇ ਵੀ ਓਲੰਪਿਕ ਕਮੇਟੀ ਵਾਲੇ ਫ਼ੈਸਲਿਆਂ ਨੂੰ ਲਾਗੂ ਕਰਨਾਂ
ਪ੍ਰਵਾਨ ਕਰ ਲਿਆ ਸੀ । ਅਜਿਹਾ ਸਾਰਾ ਕੁੱਝ ਵਾਪਰਨ ਦੀ ਵਜ੍ਹਾ ਇਹ ਰਹੀ ਕਿ
ਕਾਮਨਵੈਲਥ ਖੇਡਾਂ ਸਮੇ ਫ਼ੈਲੇ ਭ੍ਰਿਸ਼ਟਾਚਾਰ ਨੂੰ ਓਲੰਪਿਕ ਕਮੇਟੀ ਨੇ ਬਹੁਤ
ਸਖ਼ਤੀ ਨਾਲ ਲਿਆ ਸੀ । ਪਰ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਭਾਰਤ ਸਰਕਾਰ ਨੂੰ
ਇੱਕ ਪੱਤਰ ਭੇਜਕੇ ਸਾਰਾ ਮਾਮਲਾ ਉਸ ਦੇ ਧਿਆਨ ਵਿੱਚ ਲਿਆ ਦਿੱਤਾ ਸੀ । ਆਈ ਓ
ਏ ਨੂੰ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਖੇਡਾਂ ਦੇ ਮਾਮਲੇ ਵਿੱਚ ਸਰਕਾਰੀ
ਦਖ਼ਲ ਅੰਦਾਜ਼ੀ ਕਮੇਟੀ ਦੇ ਨਿਯਮਾਂ ਦਾ ਸਰਾਸਰ ਉਲੰਘਣ ਹੈ । ਜੋ ਸਰਕਾਰ ਨੇ
ਨਵਾਂ ਕੋਡ ਤਿਆਰ ਕੀਤਾ ਹੈ ਅਤੇ ਉਸ ਅਨੁਸਾਰ ਜੋ ਚੋਣ ਕਰਵਾਈ ਜਾਣ ਦੀ ਗੱਲ
ਆਖੀ ਜਾ ਰਹੀ ਹੈ , ਉਹ ਓਲੰਪਿਕ ਚਾਰਟਰ
ਮੁਤਾਬਕ ਨਹੀਂ ਹੈ । ਪਾਬੰਦੀ ਲਾਉਣ ਤੋਂ ਦੋ ਦਿਨ ਬਾਅਦ ਹੀ ਜਾਰੀ ਕੀਤੇ
ਵੇਰਵੇ ਭਾਰਤ ਲਈ ਹੋਰ ਵੀ ਨਮੋਸ਼ੀ ਭਰੇ ਸਨ। ਕਿਓਂਕਿ ਕਮੇਟੀ ਨੇ 176 ਮੁਲਕਾਂ
ਵਿੱਚੋਂ ਭਾਰਤ 96 ਵੇਂ ਵਾਂ ਭ੍ਰਿਸ਼ਟਾਚਾਰੀ ਨੰਬਰ ਜਾਰੀ ਕਰਕੇ ਭਾਰਤੀਆਂ ਨੂੰ
ਹੈਰਾਨੀ ਵਿੱਚ ਪਾ ਦਿੱਤਾ ਸੀ ।
ਆਈ ਓ ਸੀ ਨੇ 2010 ਵਿੱਚ ਜੋ ਵੇਰਵੇ ਇਕੱਤਰ ਕੀਤੇ ਸਨ,
ਉਹਨਾਂ ਅਨੁਸਾਰ ਕੁੱਝ ਲੋਕਾਂ ਨੂੰ ਅਰੋਪੀ ਮੰਨਿਆਂ ਗਿਆ ਸੀ । ਉਸ
ਸਮੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰੇਸ਼ ਕਲਮਾਡੀ ਅਤੇ ਜਨਰਲ ਸਕੱਤਰ ਲਲਿਤ
ਭਨੋਟ ਵਿਵਾਦਾਂ ਵਿੱਚ ਸਨ । ਇਹਨਾਂ ਦੀ ਗ੍ਰਿਫ਼ਤਾਰੀ ਵੀ ਹੋਈ ਅਤੇ ਕਰੀਬ 11
ਮਹੀਨੇ ਲਲਿਤ ਭਨੋਟ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ । ਕਾਮਨਵੈਲਥ ਖੇਡਾਂ
ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਲਲਿਤ ਭਨੋਟ ਨਵੇਂ ਸਕੈਂਡਲ ਏ ਏ ਪੀ
ਇਮੇਜ਼ / ਸਟੀਵ ਲਾਰਕਿਨ ਵਿੱਚ ਵੀ ਘਿਰ ਗਏ । ਆਈ ਓ ਸੀ ਨੇ ਆਪਣਾ ਏਜੰਡਾ
ਇਥਿਕਸ ਕਮਿਸ਼ਨ ਰਾਹੀਂ ਡਿਸਪਲੇ ਵੀ ਕਰਿਆ ਅਤੇ ਇਹਨਾਂ ਵੱਲੋਂ ਚੋਣ ਲੜਨ ਤੇ
ਰੋਕ ਵੀ ਲਗਾ ਦਿੱਤੀ । ਪਰ ਕੇਂਦਰ ਸਰਕਾਰ ਨੇ ਰਾਜਨੀਤੀ ਵਰਤਦਿਆਂ ਸਪੋਰਟਸ
ਕੋਡ ਪਾਸ ਕਰਕੇ ਚੋਣ ਕਰਵਾ ਲਈ । ਭਾਵੇਂ ਚੋਣ ਜ਼ਾਬਤੇ ਸਬੰਧੀ ਭਾਰਤੀ ਓਲੰਪਿਕ
ਐਸੋਸੀਏਸ਼ਨ ਨੂੰ ਦਿੱਲੀ ਹਾਈ ਕੋਰਟ ਦੀਆਂ ਤਾਰੀਖਾਂ ਵੀ ਭੁਗਤਣੀਆਂ ਪਈਆਂ ।
ਦੱਸਣਯੋਗ ਹੈ ਕਿ ਆਈਓਸੀ ਨੂੰ ਦਸੰਬਰ ਵਿੱਚ ਹੋਈਆਂ ਆਈਓਏ ਦੀਆਂ ਚੋਣਾਂ
ਵਿੱਚ ਰਾਸ਼ਟਰਮੰਡਲ ਖੇਡ ਘਪਲੇ ਦੇ ਦਾਗ਼ੀ ਅਧਿਕਾਰੀ ਲਲਿਤ ਭਨੋਟ ਦੇ ਬਿਨਾਂ
ਮੁਕਾਬਲਾ ਫਿਰ ਤੋਂ ਜਨਰਲ ਸਕੱਤਰ ਚੁਣੇ ਜਾਣ ‘ਤੇ ਕਾਫੀ ਨਾਰਾਜ਼ਗੀ ਸੀ। ਦੂਜੇ
ਬੰਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਰਾਜਨੀਤਕ ਪਹੁੰਚ ਵਾਲੇ ਸੁਰੇਸ਼ ਕਲਮਾਡੀ
ਨੂੰ ਰਾਜਸੀ ਛੱਤਰੀ ਦੀ ਛਾਂ ਕੀਤੀ ਹੋਈ ਸੀ, ਆਈਓਸੀ ਨੇ ਉਸ ਵਕਤ ਦੋਸ਼ ਲਗਾਇਆ
ਸੀ ਕਿ ਭਾਰਤ ਸਰਕਾਰ ਆਈਓਏ ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰ ਰਹੀ ਹੈ। ਇਸ
ਮਗਰੋਂ ਆਈਓਸੀ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ
ਅਤੇ ਸਿਰਫ ਸ੍ਰੀ ਮਲਹੋਤਰਾ ਅਤੇ ਰਣਧੀਰ ਸਿੰਘ ਨੂੰ ਹੀ ਮਾਨਤਾ ਦਿੱਤੀ ਹੋਈ
ਸੀ। ਭਾਵੇਂ ਇਨ੍ਹਾਂ ਚੋਣਾਂ ਤੋਂ ਬਾਅਦ ਆਈਓਏ ਅਤੇ ਆਈਓਸੀ ਵਿੱਚ ਕਾਫੀ ਦੇਰ
ਪੱਤਰਾਂ ਰਾਹੀਂ ਗੱਲਬਾਤ ਹੁੰਦੀ ਰਹੀ । ਪਰ ਇਸ ਖ਼ਤੋ-ਖ਼ਿਤਾਬਤ ਦੇ ਸਾਰਥਕ
ਨਤੀਜੇ ਸਾਹਮਣੇ ਨਾ ਆ ਸਕੇ । ਇਸ ਤੋਂ ਖ਼ਫ਼ਾ ਹੋਈ ਓਲੰਪਿਕ ਕਮੇਟੀ ਨੇ ਇਹ
ਸਖ਼ਤ ਕਦਮ ਉਠਾਇਆ । ਜਿਸ ਦਾ 6 ਮਹੀਨਿਆਂ ਤੱਕ ਭਾਰਤੀ ਖੇਡ ਜਗਤ ਨੂੰ ਇਸ ਦਾ
ਖ਼ਮਿਆਜਾ ਵੀ ਭੁਗਤਣਾ ਪਿਆ ।
ਭਾਰਤ ਨੂੰ ਮੁੜ ਤੋਂ ਓਲੰਪਿਕ ਵਿੱਚ ਸ਼ਾਮਲ ਕਰਨ ਲਈ ਆਈਓਏ ਅਤੇ ਆਈਓਸੀ ਦੇ
ਵਿਚਕਾਰ ਸਵਿਟਜ਼ਰਲੈਂਡ ਦੇ ਲੁਸਾਨੇ ਸ਼ਹਿਰ ਵਿੱਚ ਅਹਿਮ ਮੀਟਿੰਗ ਹੋਈ। ਜਿਸ
ਵਿੱਚ ਆਈਓਏ ਨੇ ਗੋਡੇ ਟੇਕਦਿਆਂ ਦਸੰਬਰ ਵਾਲੀ ਚੋਣ ਰੱਦ ਕਰਕੇ ਨਵੀਂ ਚੋਣ
ਕਰਵਾਉਂਣ ਲਈ ਸਹਿਮਤੀ ਜਤਾ ਦਿੱਤੀ ਹੈ । ਭਾਰਤ ਦੇ ਖੇਡ ਭਵਿੱਖ ਨੂੰ ਧਿਆਨ
ਵਿਚ ਰੱਖਦਿਆਂ ਇਹ ਮੀਟਿੰਗ ਬਹੁਤ ਅਹਿਮ ਸੀ। ਓਲੰਪਿਕ ਚਾਰਟਰ ਅਨੁਸਾਰ ਨਾ
ਚੱਲਣ ਕਾਰਣ ਆਈ ਓ ਏ ਨੂੰ ਇਹ ਸੱਭ ਸ਼ਰਤਾਂ ਸਿਰ ਝੁਕਾ ਕੇ ਪ੍ਰਵਾਨ ਕਰਨੀਆਂ
ਪਈਆਂ । ਹੁਣ ਲਾਸਾਨੇ ਵਿੱਚ ਵਾਪਸੀ ਦਾ ਖਾਕਾ ਤਿਆਰ ਕਰਨ ਲਈ ਸਿਧਾਂਤਕ ਤੌਰ
‘ਤੇ ਸਹਿਮਤੀ ਬਣ ਗਈ ਹੈ । ਇਸ ਮੀਟਿੰਗ ਉੱਤੇ ਆਈ ਓ ਏ ਦੇ ਪ੍ਰਮੁੱਖ ਅਧਿਕਾਰੀ
ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਮੀਟਿੰਗ ਬਹੁਤ ਚੰਗੀ ਅਤੇ ਲਾਹੇਵੰਦ ਰਹੀ
ਐ। ਇਸ ਮੀਟਿੰਗ ਵਿੱਚ ਖੇਡ ਮੰਤਰੀ ਜਿਤੇਂਦਰ ਸਿੰਘ,ਖੇਡ ਸਕੱਤਰ ਪੀ ਕੇ ਦੇਵ,
ਬੀਜਿੰਗ ਓਲੰਪਿਕ ਦੇ ਗੋਲਡ ਮੈਡਲਿਸਟ ਨਿਸ਼ਾਨੇਬਾਜ਼ ਅਭਿਨਵ ਬਿੰਦਰਾ,
ਅਤੇ ਓਲੰਪੀਅਨ ਕਿਸ਼ਤੀ ਦੌੜ ਦੇ ਖਿਡਾਰੀ ਮਲਵ ਸ਼ਰਾਫ ਸ਼ਾਮਲ ਹੋਏ । ਪਰ
ਵਿਵਾਦ ਅਜੇ ਵੀ ਬਰਕਰਾਰ ਹੈ। ਆਈ ਓ ਏ ਵਫ਼ਦ ਵਿੱਚ ਭਾਰਤੀ ਤੀਰ ਅੰਦਾਜ਼ੀ ਸੰਘ
ਦੇ ਮੀਤ ਪ੍ਰਧਾਨ ਤ੍ਰਿਲੋਚਨ ਸਿੰਘ,ਸਕੁਆਇਸ਼ ਐਂਡ ਰੈਕੇਟ ਫੈਡਰੇਸ਼ਨ ਦੇ ਪ੍ਰਧਾਨ
ਐਨ ਰਾਮਾਚੰਦਰਨ, ਕਿਆਕਿੰਗ ਅਤੇ ਕੇਨੋਇੰਗ ਦੇ ਮੁਖੀ ਰਘੁਨਾਥਨ,ਹਾਕੀ ਇੰਡੀਆ
ਦੇ ਜਨਰਲ ਸਕੱਤਰ ਨਰਿੰਦਰ ਬੱਤਰਾ ਅਤੇ ਝਾਰਖੰਡ ਓਲੰਪਿਕ ਐਸੋਸੀਏਸ਼ਨ ਦੇ ਮੁਖੀ
ਆਰ ਕੇ ਆਨੰਦ ਵੀ ਸ਼ਾਮਲ ਸਨ, ਹਾਲਾਂਕਿ ਆਈਓਏ ਦੇ ਕਾਰਜਕਾਰੀ ਮੁਖੀ ਵਿਜੇ
ਕੁਮਾਰ ਮਲਹੋਤਰਾ ਅਤੇ ਆਈਓਸੀ ਦੇ ਭਾਰਤ ਵਿੱਚ ਮੈਂਬਰ ਰਣਧੀਰ ਸਿੰਘ ਨੇ ਇਸ
ਮੀਟਿੰਗ ਦਾ ਇਹ ਕਹਿੰਦੇ ਹੋਏ ਬਾਈਕਾਟ ਕਰਿਆ ਕਿ ਆਈਓਸੀ ਨੇ ਪਹਿਲਾਂ ਸਰਕਾਰੀ
ਦਖਲਅੰਦਾਜ਼ੀ ਦਾ ਹਵਾਲਾ ਦਿੱਤਾ ਅਤੇ ਬਾਅਦ ਵਿੱਚ ਖੁਦ ਸਰਕਾਰ ਨਾਲ ਹੀ ਗੱਲਬਾਤ
ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਸੇ ਦੌਰਾਨ ਆਈਓਸੀ ਨੇ ਆਈਓਏ ਦੇ ਮੁਅੱਤਲ
ਅਧਿਕਾਰੀਆਂ ਨਾਲ ਵੀ ਸੰਪਰਕ ਸਾਧਿਆ।ਇਹ ਦੋਨੋ ਇਸ ਗੱਲ ਤੋਂ ਵੀ ਨਰਾਜ਼ ਸਨ ਕਿ
ਨਰਿੰਦਰ ਬੱਤਰਾ ਅਤੇ ਆਰ ਕੇ ਆਨੰਦ ਨੂੰ ਇਸ ਮੀਟਿੰਗ ਲਈ ਆਈ ਓ ਏ ਦੇ ਵਫ਼ਦ
ਵਿੱਚ ਸ਼ਾਮਲ ਕਿਓਂ ਕੀਤਾ ਗਿਆ ਹੈ । ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ
ਲੁਸਾਨੇ ਵਿੱਚ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੀ ਤਾਜ਼ਾ ਸਾਲਾਨਾ
ਮੀਟਿੰਗ ਬੁਲਾਉਣ ਅਤੇ ਓਲੰਪਿਕਸ ਐਸੋਸੀਏਸ਼ਨ ਦੀਆਂ ਮੁੜ ਚੋਣਾਂ ਕਰਵਾਉਣ ਦੀ
ਸ਼ਰਤ ਨੂੰ ਮਨਜ਼ੂਰ ਕਰਨ ਉਪਰੰਤ ਹੀ ਭਾਰਤ ਦੀ ਓਲੰਪਿਕ ਲਹਿਰ ਵਿੱਚ ਮੁੜ ਤੋਂ
ਵਾਪਸੀ ਹੋਈ ਹੈ ਅਤੇ ਜਿਸ ਸਦਕਾ ਭਾਰਤੀ ਖੇਡ ਪ੍ਰੇਮੀਆਂ ਨੇ ਸੁਖ ਦਾ ਸਾਹ ਲਿਆ
ਹੈ ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232
|
19/05/2013 |
|
|
|
|
ਭਾਰਤ
ਦੀ ਓਲੰਪਿਕ ਵਿੱਚ ਹੋਈ ਵਾਪਸੀ - ਸੱਭ ਮੰਨੀਆਂ ਸ਼ਰਤਾਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਕੈਨੇਡਾ ਦੇ ਸ਼ਾਇਰ ਮੁਹਿੰਦਰਪਾਲ ਸਿੰਘ ਦਾ ਸੁਆਗਤ
ਡਾ. ਸਾਥੀ ਲੁਧਿਆਣਵੀ, ਲੰਡਨ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪੰਜਾਬੀ
ਯੂਨੀਵਰਸਿਟੀ ਵਿਖੇ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਸਫ਼ਲਤਾ ਪੂਰਵਕ
ਸੰਪੰਨ
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ
ਕਾਲਜ, ਜੈਤੋ |
ਪਿੰਡ
ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ
ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
‘ਪੋਲੀਟੀਕਲ
ਇਨਸਾਈਕਲੋਪੀਡੀਆ ਆਫ਼ ਪੰਜਾਬ’ ਦਾ ਰਿਲੀਜ਼ ਸਮਾਗਮ ਸੈਮੀਨਾਰ ਹੋ ਨਿਬੜਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਬਾਬਾ
ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਇਨਾਮ ਵੰਡ ਸਮਾਗਮ 'ਚ ਡਾ. ਜਮਸ਼ੀਦ ਅਲੀ
ਖ਼ਾਨ ਮੁੱਖ ਮਹਿਮਾਨ ਵਜੋਂ ਸ਼ਾਮਲ
ਗੁਰਮੀਤ ਸਿੰਘ, ਫ਼ਰੀਦਕੋਟ |
ਤੁਰ
ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ਚ ਬਾਲੀਵੂਡ ਸਟਾਰ
ਵਿਨੋਦ ਖੰਨੇ ਨੇ ਸਿ਼ਰਕਤ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੋਟਕਪੂਰੇ
ਦੇ ਸੰਨੀ ਨੇ ਬੀ. ਕਾਮ. ਪ੍ਰੋਫ਼ੈਸ਼ਨਲ ’ਚ ਪੰਜਾਬੀ ਮਾਧਿਅਮ ਰਾਹੀਂ ਝੰਡਾ
ਗੱਡਿਆ
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ੳਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੁਵੈਤ
ਵਿਖੇ ਭਾਰੀ ਤਰਕਸ਼ੀਲ ਮੇਲਾ
ਮੇਘ ਰਾਜ ਮਿੱਤਰ, ਕੁਵੈਤ |
ਦਵਿੰਦਰ
ਨੀਟੂ ਰਾਜਪਾਲ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤ ਅਮੀ, ਪਟਿਆਲਾ |
ਭਾਰਤ
ਸਵਾਭਿਮਾਨ ਟ੍ਰਸਟ ਅਤੇ ਪਤੰਜਲੀ ਯੋਗ ਸਮਿਤੀ ਵਲੋ ਮਹਿਲਾ ਸਸ਼ਕਤੀਕਰਣ ਦਿਵਸ
ਸ਼੍ਰੀ ਰਾਜਿੰਦਰ ਸ਼ੰਗਾਰੀ, ਜਿਲਾ ਪ੍ਰਭਾਰੀ, ਜਲੰਧਰ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮੀਟਿੰਗ ਬੇਹੱਦ ਸਫਲ ਰਹੀ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ |
ਸਰਦ
ਰੁੱਤ ਦੀ ਖੇਡਾਂ ਲਈ ੳਸਲੋ(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ
ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮੱਤਾ ਦੇ ਸਲਾਨਾ ਸਮਾਗਮ ’ਚ ਮੈਗਜ਼ੀਨ ‘ਸਿਰਜਣਾ’
ਲੋਕ ਅਰਪਣ
ਅੰਮ੍ਰਿਤ ਅਮੀ,
ਪਟਿਆਲਾ |
ਗੁਰੂ
ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਵੇਂ ਮੁਖੀ
ਥਾਪੇ
ਹਰਪ੍ਰੀਤ ਸਿੰਘ, ਲੁਧਿਆਣਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ
ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ
ਡਾ. ਇੰਦਰਜੀਤ ਸਿੰਘ ਭੱਲਾ, ਜਲੰਧਰ |
ਭਾਈ
ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਉਜਾਗਰ ਸਿੰਘ, ਸਾਬਕ ਜਿਲਾ ਲੋਕ ਸੰਪਰਕ ਅਫਸਰ, ਪਟਿਆਲਾ
|
ਪੰਜਾਬੀ
’ਵਰਸਿਟੀ ਦੀ ਪੰਜਾਬੀ ਵਿਸ਼ੇ ਵਿਚ ਝੰਡੀ -ਯੂ. ਜੀ. ਸੀ. ਨੈੱਟ ਪ੍ਰੀਖਿਆ
ਦਸੰਬਰ 2012
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਗੁਰਦਾਸ
ਮਾਨ ਦਾ ਯੂ ਕੇ ਟੂਰ
ਬਿੱਟੂ ਖੰਗੂੜਾ, ਲੰਡਨ |
ਸ਼ਾਨਦਾਰ
ਸਲਾਨਾ ਸਮਾਰੋਹ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਗਾਇਨ,
ਨਾਚ ਅਤੇ ਥੀਏਟਰ ਵੰਨਗੀਆਂ ਪੇਸ਼ ਕੀਤੀਆਂ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਮੇਜਰ
ਮਾਂਗਟ ਦਾ ਪਲੇਠਾ ਨਾਵਲ ਸਮੁੰਦਰ ਮੰਥਨ ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਲੋਂ ਵਿਦਵਾਨਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼
ਕੁਲਬੀਰ ਸਿੰਘ ਟੋਡਰਪੁਰ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼
ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
ਡਾ. ਪਰਮਵੀਰ ਸਿੰਘ, ਇੰਚਾਰਜ, ਸਿੱਖ ਵਿਸ਼ਵਕੋਸ਼
ਵਿਭਾਗ |
"ਦੇਗ
ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"
ਜੋਗਿੰਦਰ ਸੰਘੇੜਾ, ਟੋਰਾਂਟੋ |
ਕਲਮ
ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਪੰਜਾਬੀ
ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ |
ਯਾਦਗਾਰੀ
ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ
ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ
ਅਰਪਨ ਡਾ. ਗੁਲਜ਼ਾਰ ਸਿੰਘ
ਪੰਧੇਰ, ਲੁਧਿਆਣਾ
|
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼
ਬਾਰੇ ਸੈਮੀਨਾਰ ਕੁਲਜੀਤ
ਸਿੰਘ ਜੰਜੂਆ, ਟਰਾਂਟੋ
|
ਮੋਗਾ
ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ
|
ਯੂ.
ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ
ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ
|
ਪਲੀ
ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ'
ਸ਼ੁਰੂ ਅੰਮ੍ਰਿਤ ਅਮੀ,
ਪਟਿਆਲਾ
|
ਗਾਇਕ
ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ
ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਵਿਸ਼ਵ
ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
"ਸੌ
ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ,
ਸਾਊਥਾਲ (ਲੰਡਨ) ਵਿਖੇ ਇਕੱਠ -
ਬਿੱਟੂ ਖੰਗੂੜਾ, ਲੰਡਨ
|
ਕੌਮੀ
ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ
ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|