|
|
ਯੂ ਕੇ ਵਿਚ ‘ਵਿਗਿਆਨ ਅਤੇ ਪੰਜਾਬੀ ਭਾਸ਼ਾ’ ਦੇ ਵਿਸ਼ੇ ਤੇ ਕਾਨਫਰੰਸ ਦੀ
ਸ਼ਾਨਦਾਰ ਕਾਮਯਾਬੀ ਉਪਰੰਤ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ‘ਪੰਜਾਬੀ ਵਿਕਾਸ
ਮੰਚ’ ਦੀ ਸਥਾਪਨਾ
ਮੋਤਾ ਸਿੰਘ, ਲਮਿੰਗਟਨ ਸਪਾ, ਯੂ ਕੇ
|
 |
|
 |
ਸੁਖਿੰਦਰ ਅਤੇ ਦਲਵੀਰ ਕੌਰ
ਨੇ ਕੀਤੀ ਕਵੀ ਦਰਬਾਰ ਦੀ ਪ੍ਰਧਾਨਗੀ |
ਅਗਸਤ 10-11, 2013 ਨੂੰ ਮਿਡਲੈਂਡ ਯੂ ਕੇ ਦੇ ਰਾਇਲ ਸ਼ਹਿਰ ਲਮਿੰਗਟਨ ਸਪਾ
ਵਿਖੇ ਇਕ ਖਾਸ ਕਾਨਫਰੰਸ ਹੋਈ। ਇਹ ਕਾਨਫਰੰਸ ਯੂ ਕੇ ਵਸਦੇ ਪੰਜਾਬੀਆਂ ਵਲੋਂ,
ਪੰਜਾਬੀ ਬੋਲੀ ਦੀ ਪੰਜਾਬ ਵਿਚ ਤਰੱਕੀ ਬਾਰੇ ਅਤੇ ਪ੍ਰਦੇਸਾਂ ਵਿਚ ਯੋਗ ਥਾਂ
ਪ੍ਰਾਪਤ ਕਰਨ ਲਈ ਬੁਲਾਈ ਗਈ। ਡਾ. ਬਲਦੇਵ ਸਿੰਘ ਕੰਦੋਲਾ, ਸ੍ਰ ਰਾਜਿੰਦਰ
ਸਿੰਘ ਅਤੇ ਕੌਂਸਲਰ ਮੋਤਾ ਸਿੰਘ ਹੁਰਾਂ ਨੇ ਗੁਰਦੁਆਰਾ ਲਮਿੰਗਟਨ ਸਪਾ ਦੇ
ਸਹਿਯੋਗ ਨਾਲ ਇਸ ਕਾਨਫਰੰਸ ਦਾ ਪ੍ਰਗਰਾਮ ਉਲੀਕਣ ਲਈ ਕਵੈਂਟਰੀ ਤੋਂ ਪੰਜਾਬੀ
ਕਵੀ ਸ੍ਰ ਸਤਿਪਾਲ ਡੁਲਕੂ, ਵੁਲਵਰਹੈਂਮਟਨ ਤੋਂ ਪੰਜਾਬੀ ਸ਼ਾਇਰਾ ਸ੍ਰੀਮਤੀ
ਦਲਵੀਰ ਕੌਰ, ਵਾਲਸਾਲ ਤੋਂ ਪੰਜਾਬੀ ਭਾਸ਼ਾ ਦੇ ਵਿਦਵਾਨ ਡਾ. ਮੰਗਤ ਭਾਰਦਵਾਜ
ਅਤੇ ਗੁਰਦੁਆਰਾ ਲਮਿੰਗਟਨ-ਵਾਰਿਕ ਦੇ ਜਨਰਲ ਸਕੱਤਰ ਸ੍ਰ ਸ਼ਲਵਿੰਦਰ ਮੱਲ੍ਹੀ
ਹੁਰਾਂ ਦਾ ਸਹਿਯੋਗ ਲਿਆ। ਕਾਨਫਰੰਸ ਤੋਂ ਦੋ ਹਫਤੇ ਪਹਿਲਾਂ ਪੰਜਾਬੀ ਮੀਡੀਆ
ਦੇਸ-ਪ੍ਰਦੇਸ, ਮੱਨ ਜਿੱਤ ਵੀਕਲੀ ਅਤੇ ਟੈਲੀਵੀਯਨ ਚੈਨਲ ਸੰਗਤ ਟੀ ਵੀ
ਦੇ ਸ੍ਰ ਦਰਸ਼ਨ ਸਿੰਘ ਭੋਗਲ ਦੇ ਸਹਿਯੋਗ ਨਾਲ ਖਬਰ ਸਾਰੇ ਯੂ ਕੇ ਵਿਚ ਪ੍ਰਸਾਰੀ
ਗਈ। ਪੰਜਾਬੀ ਬੋਲੀ ਨਾਲ ਸਬੰਧਤ ਸਾਰੀਆਂ ਸੰਸਥਾਵਾਂ ਨੂੰ ਖੁੱਲਾ ਸੱਦਾ ਵੀ
ਦਿੱਤਾ ਗਿਆ।
ਇਸ ਕਾਨਫਰੰਸ ਦੀ ਦੇ ਸ਼ੁਰੂ ਵਿਚ ਬਰਤਾਨੀਆ ਦੇ ਜਾਣੇ ਮਾਣੇ ਲੇਖਕ ਅਜਮੇਰ
ਕਵੈਂਟਰੀ ਦੇ ਵਿਛੋੜੇ ਤੇ ਇਕ ਮਿੰਟ ਦੀ ਚੁੱਪ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ
ਗਈ ਅਤੇ ਉਨ੍ਹਾ ਦੀ ਆਤਮਾ ਨੂੰ ਸ਼ਾਤੀ ਵਾਸਤੇ ਅਰਦਾਸ ਕੀਤੀ ਗਈ।
ਡਾ ਬਲਦੇਵ ਸਿਘ ਕੰਦੋਲਾ ਅਤੇ ਰਾਜਿੰਦਰ ਸਿੰਘ ਪਿਛਲੇ ਇਕ ਸਾਲ ਤੋਂ ਪੰਜਾਬ
ਵਿਚ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨਾਲ ਗਲ ਬਾਤ ਕਰ ਰਹੇ ਸਨ ਅਤੇ
ਇਕ ਵਾਰ ਪਟਿਆਲੇ ਜਾ ਵੀ ਆਏ ਸਨ। ਕਾਨਫਰੰਸ ਵਿਚ ਵਿਚਾਰੇ ਜਾਣ ਵਾਲਾ ਮੁੱਦਾ
ਉਨ੍ਹਾਂ “ਆਧੁਨਿਕ ਵਿਗਿਆਨਕ ਯੁਗ ਵਿਚ ਪੰਜਾਬੀ ਭਾਸ਼ਾ ਦਾ ਸਥਾਨ”
ਚੁਣਿਆ ਅਤੇ ਪੰਜਾਬ ਅਤੇ ਯੂਕੇ ਦੇ ਪੰਜਾਬੀ ਵਿਦਵਾਨਾਂ ਨੂੰ ਇਸ ਵਿਸ਼ੇ ਉਪਰ
ਪਰਚੇ ਲਿਖਣ ਦੀ ਬੇਨਤੀ ਕੀਤੀ। ਦੋ ਕੁ ਮਹੀਨੇ ਦੇ ਖਤੋ-ਖਿਤਾਬ ਦਾ ਸਦਕਾ
ਕਾਨਫਰੰਸ ਹੋਣ ਤੱਕ ਪਰਚੇ ਡਾ. ਬਲਦੇਵ ਸਿੰਘ ਹੋਰਾਂ ਨੂੰ ਪਹੁਚ ਗਏ ਅਤੇ
ਟੈਕਨੀਕਲ ਕਮੇਟੀ ਨੇ ਨਿਮਨਲਿਖਤ ਪਰਚੇ ਚੁਣੇ,
1. ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ, ਮਾਤ ਭਾਸ਼ਾ ਖੋਲ੍ਹਦੀ ਹੈ
ਸਿੱਖਿਆ, ਗਿਆਨ ਅਤੇ ਅੰਗਰੇਜ਼ੀ ਸਿੱਖਣ ਦੇ ਦਰਵਾਜ਼ੇ, ਡਾ. ਜੋਗਾ ਸਿੰਘ,
ਪੰਜਾਬੀ ਯੁਨੀਵਰਸਿਟੀ, ਪਟਿਆਲਾ,
2. ਆਧੁਨਿਕ ਯੁੱਗ ਵਿੱਚ ਪੰਜਾਬੀ ਭਾਸ਼ਾ ਨੂੰ ਪੇਸ਼ ਚੁਣੌਤੀਆਂ ਅਤੇ ਸਮਾਧਾਨ,
ਉਚੇਰੀ ਵਿਗਿਆਨਕ ਸਿੱਖਿਆ ਦੇ ਮਾਧਿਅਮ ਦੇ ਪ੍ਰਸੰਗ ਵਿਚ, ਡਾ. ਰਾਜਿੰਦਰ
ਪਾਲ ਸਿੰਘ, ਪੰਜਾਬੀ ਯੁਨੀਵਰਸਿਟੀ, ਪਟਿਆਲਾ,
3. ਅਜੋਕੇ ਸਮਿਆਂ ਵਿੱਚ ਪੰਜਾਬੀ ਭਾਸ਼ਾ ਲਈ ਚੁਣੌਤੀਆਂ, ਸੁਖਿੰਦਰ,
ਟਰਾਂਟੋ, ਕਨੇਡਾ,
4. ਵਿਸ਼ਵੀਕਰਣ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ, ਡਾ. ਦੇਵਿੰਦਰ
ਕੌਰ, ਯੂ ਕੇ,
5. ਕੀ ਵਿਗਿਆਨਕ ਸੋਚ ਮਾਤ ਭਾਸ਼ਾ ਤੋਂ ਬਗੈਰ ਸੰਭਵ ਹੈ ? ਇਸ ਸੰਦਰਭ ਵਿਚ ਮਾਤ
ਭਾਸ਼ਾ ਕੀ ਹੈ? ਸ੍ਰੀਮਤੀ ਦਲਵੀਰ ਕੌਰ, ਯੂ ਕੇ
6. ਪਰਵਾਸੀ ਪੰਜਾਬੀਆਂ ਦੀ ਅਗਲੀ ਪੀੜ੍ਹੀ ਵਿੱਚ, ਮਾਂ-ਬੋਲੀ ਪੰਜਾਬੀ ਦੀ
ਸੀਮਾ ਅਤੇ ਸੰਭਾਵਨਾ, ਓਂਕਾਰ ਮਾਨਵ, ਯੂ ਕੇ,
7. ਬਰਤਾਨਵੀ ਸਕੂਲਾਂ, ਲਾਇਬਰੇਰੀਆਂ ਅਤੇ ਪ੍ਰਸਾਰਣ ਮਾਧਿਅਮ ਵਿਚ, ਪੰਜਾਬੀ
ਭਾਸ਼ਾ ਦਾ ਭਵਿੱਖ਼, ਡਾ. ਸਾਥੀ ਲੁਧਿਆਣਵੀ, ਲੰਡਨ।
 |
‘ਪੰਜਾਬੀ ਵਿਕਾਸ ਮੰਚ’ ਦੀ ਸਥਾਪਨਾ
ਬਾਰੇ ਮੀਟਿੰਗ |
ਉਪਰ ਲਿਖੇ ਸਾਰੇ ਪਰਚੇ ਕਾਨਫਰੰਸ ਵਿਚ ਪੇਸ਼ ਕੀਤੇ ਗਏ ਅਤੇ ਉਨ੍ਹਾਂ ਉਪਰ
ਵਿਚਾਰ ਵਟਾਂਦਰਾ ਕੀਤਾ ਗਿਆ। ਡਾ. ਬਲਦੇਵ ਸਿੰਘ ਹੁਰਾਂ, ਸ੍ਰ ਰਾਜਿੰਦਰ
ਸਿੰਘ ਹੁਰਾਂ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ ਬਾਰੇ ਖੋਜ ਭਰਪੂਰ ਜਾਣਕਾਰੀ
ਮੀਡੀਆ ਦੁਆਰਾ ਦਿੱਤੀ।
ਇਸ ਕਾਨਫਰੰਸ ਵਿਚ ਭਾਗ ਲੈਣ ਲਈ ਪੰਜਾਬੀ ਪ੍ਰੇਮੀ ਬਜ਼ੁਰਗਾਂ, ਮਾਤਾਵਾਂ
ਅਤੇ ਵੱਖ ਵੱਖ ਸ਼ਹਿਰਾਂ ਤੋਂ ਆਏ ਪੰਜਾਬੀਆਂ ਨੇ ਭਾਗ ਲਿਆ। ਬਰਮਿੰਗਮ ਤੋਂ ਸ੍ਰ
ਅਵਤਾਰ ਸਿੰਘ ਕੰਗ, ਲੈਸਟਰ ਤੋਂ ਸ਼ਿੰਦਰਪਾਲ ਸਿੰਘ ਮਾਹਲ, ਮਨੋਹਰ ਸਿੰਘ
ਪੁਰੇਵਾਲ, ਪੰਜਾਬੀ ਸਥ ਵਲੋਂ ਸ੍ਰ ਮੋਤਾ ਸਿਂਘ ਸਰਾਏ, ਹਰਜਿੰਦਰ ਸਿੰਘ ਸੰਧੂ,
ਵਿਲਨਹਾਲ ਤੋਂ ਸ੍ਰ ਕਿਰਪਾਲ ਸਿੰਘ ਕੰਦਾਲਵੀ, ਵਾਲਸਾਲ ਤੋਂ ਨੌਜੁਆਨ ਪੰਜਾਬੀ
ਕਵੀ ਸ੍ਰ ਰਾਜਿੰਦਰਜੀਤ ਸਿੰਘ, ਕਵੈਂਟਰੀ ਤੋਂ ਸ੍ਰ ਸਤਿਪਾਲ ਡੁਲਕੂ ਅਤੇ
ਜੁਝਾਰ ਸਿੰਘ ਗਿੱਲ, ਡਾ. ਭਾਰਦੁਆਜ, ਬੀਬੀ ਦਲਵੀਰ ਕੌਰ, ਸ੍ਰ ਮਨਮੋਹਣ ਸਿੰਘ
ਮਹੇੜੂ, ਰੈਡਿੰਗ ਤੋਂ ਸ੍ਰ ਅਤੇ ਸ੍ਰਦਾਰਨੀ ਨਿਰਵੈਰ ਸਿੰਘ ਚੱਕਲ, ਰਗਬੀ ਤੋਂ
ਸ੍ਰ ਅਤੇ ਸ੍ਰਦਾਰਨੀ ਗੁਰਮੁੱਖ ਸਿੰਘ ਕੋਹਲੀ, ਲੰਡਨ ਤੋਂ ਪੰਜਾਬੀ ਵਿਦਵਾਨ
ਸਾਥੀ ਲੁਧਿਆਣਵੀ ਅਤੇ ਸ੍ਰੀਮਤੀ ਲੁਧਿਆਣਵੀ।
ਪਹਿਲੇ ਦਿਨ ਦੇ ਅਖੀਰ ਵਿਚ ਪੰਜਾਬੀ ਕਵੀ ਦਰਬਾਰ, ਸਾਥੀ ਲੁਧਿਆਣਵੀ ਅਤੇ
ਕਨੇਡਾ ਤੋਂ ਆਏ ਸੁਖਿੰਦਰ ਜੀ ਦੀ ਪ੍ਰਧਾਨਗੀ ਵਿਚ ਹੋਇਆ ਅਤੇ ਸਟੇਜ ਦੀ
ਕਾਰਵਾਈ ਪੰਜਾਬੀ ਸ਼ਾਇਰਾ ਬੀਬੀ ਦਲਵੀਰ ਕੌਰ ਨੇ ਨਿਭਾਈ। ਭਾਗ ਲੈਣ ਵਾਲੇ ਕਵੀ
ਜਨਾਂ ਨੇ ਆਪਣੀਆਂ ਰਚਨਾਵਾਂ ਨਾਲ ਰੌਣਕ ਬਣਾ ਦਿੱਤੀ। ਇਹ ਸਨ, ਸ੍ਰ ਜਸਵੰਤ
ਸਿੰਘ ਵਿਰਦੀ, ਹਰਜਿੰਦਰ ਸਿੰਘ ਸੰਧੂ, ਨਿਰਮਲ ਸਿੰਘ ਕੰਧਾਲਵੀ, ਉਂਕਾਰ ਸਿੰਘ
ਮਾਨਵ, ਗਜ਼ਲਗੋ ਨਰਿੰਦਰਜੀਤ ਸਿੰਘ, ਡਾ ਦਵਿੰਦਰ ਕੌਰ, ਸਤਿਪਾਲ ਡੁਲਕੂ, ਸਾਥੀ
ਲੁਧਿਆਣਵੀ, ਮੋਤਾ ਸਿੰਘ ਅਤੇ ਸੁਖਿੰਦਰ ਕਨੇਡਾ।
ਸਿੱਖ ਚੈਨਲ ਟੀ ਵੀ ਦੇ ਸ੍ਰ ਕੁਲਵੰਤ ਸਿੰਘ ਨੇ ਕਾਨਫਰੰਸ ਦੀ
ਕਾਰਵਾਈ ਦੀ ਰਿਕਾਰਡਿੰਗ ਕੀਤੀ ਅਤੇ ਕਵੀ ਦਰਬਾਰ ਦੀ ਰਿਕਾਰਡਿੰਗ ਉਂਕਾਰ ਸਿੰਘ
ਮਾਨਵ ਅਤੇ ਰਾਜਿੰਦਰਜੀਤ ਸਿੰਘ ਹੁਰਾਂ ਕੀਤੀ। ਸਾਰਾ ਦਿਨ ਲੰਗਰ ਅਤੇ ਚਾਹਪਾਣੀ
ਦੀ ਸੇਵਾ ਗੁਰੂ ਘਰ ਵਲੋਂ ਕੀਤੀ ਗਈ।
ਕਾਨਫਰੰਸ ਦਾ ਦੂਸਰਾ ਦਿਨ 11 ਅਗਸਤ ਦਾ ਭਾਗ ਸਵੇਰੇ 10 ਵਜੇ ਤੋਂ 1230
ਤੱਕ ਹੋਇਆ। ਇਸ ਸਮਾਗਮ ਵਿਚ ਅਗੇਰੇ ਕਦਮਾਂ ਉਪਰ ਵਿਚਾਰ ਕੀਤੀ ਗਈ ਜਿਸ ਵਿਚ
ਭਾਗ ਲਿਆ, ਡਾ ਬਲਦੇਵ ਸਿੰਘ ਕੰਦੋਲਾ, ਰਾਜਿੰਦਰ ਸਿੰਘ, ਡਾ ਮੰਗਤ ਭਾਰਦੁਵਾਜ,
ਦਲਵੀਰ ਕੌਰ, ਗੁਰਬੰਸ ਕੌਰ ਰੰਦਾਵਾ, ਜੁਝਾਰ ਸਿੰਘ ਗਿੱਲ, ਸਤਿਪਾਲ ਸਿੰਘ
ਡੁਲਕੂ, ਸ਼ਿੰਦਰਪਾਲ ਮਾਹਲ, ਮਨੋਹਰ ਸਿੰਘ ਪੁਰੇਵਾਲ, ਮਨਮੋਹਣ ਸਿੰਘ ਚਹੇੜੂ
ਅਤੇ ਮੋਤਾ ਸਿੰਘ।
 |
ਲਮਿੰਗਟਨ ਸਪਾ ਦੇ ਪੰਜਾਬੀ ਮੇਲੇ
ਦਾ ਇਕ ਦ੍ਰਿਸ਼ |
ਕਾਨਫਰੰਸ ਦੇ ਪਹਿਲੇ ਭਾਗ ਉਪਰ ਸੋਚ ਵਿਚਾਰ ਕੀਤੀ ਗਈ ਅਤੇ ਪਰਚਿਆਂ
ਰਾਹੀਂ ਉਠਾਏ ਗਏ ਸਵਾਲਾਂ ਅਤੇ ਪ੍ਰਗਰਾਮ ਦੀ ਰੂਪਰੇਕਾ ਊਲੀਕਣ ਦਾ ਫੈਸਲਾ
ਹੋਇਆ। ਇਹ ਵੀ ਮਹਿਸੂਸ ਕੀਤਾ ਗਿਆ ਕਿ ਅਗਲੇ ਕਦਮ ਪੁਟਣ ਤੋਂ ਪਹਿਲਾਂ
ਸੰਸਥਾ ਦਾ ਨਾਮ ਅਤੇ ਕਇਦੇ-ਕਾਨੂੰਨ ਊਲੀਕੇ ਜਾਣ। ਇਹ ਸਭ ਕੁਝ ਸਾਰੇ
ਪੰਜਾਬੀਆਂ ਅਤੇ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਦਾ ਸਾਂਝਾ ਮੁਹਾਜ਼ ਹੋਣਾ
ਚਾਹੀਦਾ ਹੈ ਅਤੇ ਕਿਸੇ ਕਿਸਮ ਦੀ ਰਾਜਨੀਤੀ, ਧਰਮ ਅਤੇ ਗੁਟਬੰਦੀ ਤੋਂ ਮੁਕਤ
ਰਹਿਣਾ ਚਾਹੀਦਾ ਹੈ। ਪੰਜਾਬੀ ਸਹਿਤ ਨਾਲ ਜੁੜੀਆਂ ਸਾਰੀਆਂ ਸਹਿਤ ਸਭਾਵਾਂ
ਅਤੇ ਬੋਲੀ ਨਾਲ ਸਬੰਧਤ ਅਦਾਰਿਆਂ ਨੂੰ ਪਹੁੰਚ ਕਰਨੀ ਚਾਹੀਦੀ ਹੈ ਅਤੇ ਸਾਥ
ਦੇਣ ਲਈ ਬੇਨਤੀ ਕਰਨੀ ਚਾਹੀਦੀ ਹੈ। ਇਸ ਕਾਰਜ ਲਈ ਸਭਾ ਦਾ ਨਾਮ
“ਅੰਤਰਰਾਸ਼ਟਰੀ ਪੰਜਾਬੀ ਵਿਕਾਸ ਮੰਚ” ਸਰਬ ਸੰਮਤੀ ਨਾਲ ਪਾਸ ਕੀਤਾ
ਗਿਆ। ਇਸ ਵਿਕਾਸ ਮੰਚ ਦੀ ਪਹਿਲੀ ਮੀਟਿੰਗ 29 ਸਤੰਬਰ ਨੂੰ ਹੇਏਗੀ ਜਿਸ ਤੇ
ਹੇਠ ਲਿਖੇ ਮਨੋਰਥਾਂ ਨੂੰ ਸਿਰੇ ਚੜ੍ਹਾਉਣ ਲਈ ਪ੍ਰੋਗਰਾਮ ਉਲੀਕਿਆ ਜਾਏਗਾ,
- ਪੰਜਾਬੀ ਭਾਸ਼ਾ ਦੀ ਵਰਤਮਾਨ ਦਸ਼ਾ ਬਾਰੇ ਆਮ ਸਚੇਤਤਾ ਪੈਦਾ ਕਰਨਾ,
- ਇਹ ਦੇਖਣਾ ਕਿ ਕੀ ਪੰਜਾਬੀ ਲੋਕ ਇਸ ਦੁਰਦਸ਼ਾ ਨੂੰ ਮਹਿਸੂਸ ਵੀ ਕਰਦੇ
ਹਨ ਜਾਂ ਇਹ ਸਮਝੀ ਬੈਠੇ ਹਨ ਕਿ “ਸਭ ਕੁਝ ਠੀਕ ਠਾਕ ਹੈ”,
- ਇਕ ਠੋਸ “ਦਬਾ-ਪਾਊ ਗੁਟ” ਸਥਾਪਤ ਕਰਨਾ,
- ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨਾਲ
ਕਾਰਜਸ਼ੀਲ ਸੰਪਰਕ ਪੈਦਾ ਕਰਨਾ,
- ਪੰਜਾਬ ਵਿਚ ਸਰਕਾਰੀ ਨੀਤੀਆਂ ਬਦਲਣ ਲਈ ਜੱਦੋ ਜਹਿਦ ਕਰਨਾ,
- ਬਰਤਾਨੀਆ ਵਿਚ ਪੰਜਾਬੀ ਭਾਸ਼ਾ ਦੇ ਪ੍ਰੋਤਸਾਹਨ ਲਈ ਕੰਮ ਕਰਨਾ।
ਦੁਪਿਹਰ ਤੋਂ ਬਾਅਦ ਕਾਨਫਰੰਸ ਦੀ ਸਮਾਪਤੀ ਤੇ ਆਏ ਮਹਿਮਾਨਾਂ ਨੇ ਲਮਿੰਗਟਨ
ਸਪਾ ਦੇ ਪੰਜਾਬੀ ਮੇਲੇ ਦਾ ਖੂਬ ਅਨੰਦ ਮਾਣਿਆ। |
18/08/2013 |
|
|
|
|
|
ਯੂ
ਕੇ ਵਿਚ ‘ਵਿਗਿਆਨ ਅਤੇ ਪੰਜਾਬੀ ਭਾਸ਼ਾ’ ਦੇ ਵਿਸ਼ੇ ਤੇ ਕਾਨਫਰੰਸ ਦੀ ਸ਼ਾਨਦਾਰ
ਕਾਮਯਾਬੀ ਉਪਰੰਤ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ‘ਪੰਜਾਬੀ ਵਿਕਾਸ ਮੰਚ’
ਦੀ ਸਥਾਪਨਾ - ਮੋਤਾ ਸਿੰਘ, ਲਮਿੰਗਟਨ ਸਪਾ, ਯੂ
ਕੇ |
ਕੇਂਦਰੀ
ਪੰਜਾਬੀ ਸਾਹਿਤ ਸਭਾ ਯੂ ਕੇ ਵਲੋਂ ਸਰਦਾਰ ਪੰਛੀ ਸਨਮਾਨਤ
ਡਾ: ਰਤਨ ਰੀਹਲ, ਵੁਲਵਰਹੈਂਪਟਨ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲੋਂ ਅਜਮੇਰ ਕਵੈਂਟਰੀ ਦੇ ਅਕਾਲ ਚਲਾਣੇ 'ਤੇ
ਅਫ਼ਸੋਸ
ਅਜ਼ੀਮ ਸ਼ੇਖ਼ਰ, ਲੰਡਨ |
ਐਮ.ਪੀ.
ਸ਼ੀ ਵਿਜੈ ਇੰਦਰ ਸਿੰਗਲਾ ਸ਼ਹੀਦ ਊਧਮ ਸਿੰਘ ਦੇ 74ਵੇਂ ਸ਼ਹੀਦੀ ਦਿਹਾੜੇ ਮੌਕੇ
ਐਮ.ਪੀ. ਲੈਡ ਫੰਡ ਦਾ ਦਸਵਾਂ ਹਿੱਸਾ ਕੌਮੀ ਏਕਤਾ ਗਤੀਵਿਧੀਆਂ ਲਈ ਖਰਚ ਕਰਨ
ਦਾ ਸੁਝਾਵ ਦਿੱਤਾ |
ਸ੍ਰੀ
ਗੁਰੁ ਸਿੰਘ ਸਭਾ ਸਾਉਥਾਲ ਵੱਲੋ ਚਲਾਏ ਜਾ ਰਹੇ ਖਾਲਸਾ ਪ੍ਰਾਇਮਰੀ ਸਕੂਲ ਵਲੋ
ਸਮਰ ਸੱਭਿਆਚਾਰਕ ਮੇਲਾ
ਬਿੱਟੂ ਖੰਗੂੜਾ, ਸਾਉਥਾਲ, ਲੰਡਨ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵੱਲੋਂ ਗੁਰਚਰਨ ਕੌਰ ਥਿੰਦ ਦਾ ਨਾਵਲ
“ਚੰਦਰਯਾਨ-ਤਿਸ਼ਕਿਨ” ਰੀਲੀਜ਼
ਬਲਜਿੰਦਰ ਸੰਘਾ ਕੈਲਗਰੀ, ਕਨੇਡਾ |
ਡਾ:
ਨਛੱਤਰ ਸਿੰਘ ਮੱਲੀ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ
ਚਾਂਸਲਰ ਵਜੋਂ ਅਹੁਦਾ ਸੰਭਾਲਿਆ |
ਪੰਜਵੀਂ
ਅਮਰੀਕੀ ਪੰਜਾਬੀ ਕਹਾਣੀ ਕਾਨਫਰੰਸ ਬੇਮਿਸਾਲ ਸਫਲਤਾ ਸਹਿਤ ਸੰਪੰਨ
ਹਰਜਿੰਦਰ ਪੰਧੇਰ, ਕੈਲੀਫੋਰਨੀਆ |
ਛੇਵੀ
ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਸ ਮਨਾਇਆ ਗਿਆ -
ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਫਿਨਲੈਡ
ਚ ਦਸਤਾਰ ਮਸਲਾ ਹੱਲ ਹੋਇਆ ਤੇ ਪੱਗ ਦੀ ਸ਼ਾਨ ਬਰਕਰਾਰ- ਸੁਖਦਰਸ਼ਨ ਸਿੰਘ
ਗਿੱਲ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਪੋਰਟਸ
ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਸਾਹਿਤ ਕਲਾ ਕੇਂਦਰ, ਲੰਡਨ, ਵਲ੍ਹੋਂ ਇਲਿਆਸ ਘੁੰਮਣ ਦਾ ਸੁਆਗਤ
ਅਜ਼ੀਮ ਸ਼ੇਖ਼ਰ, ਲੰਡਨ |
ਰੈਕਸਡੇਲ
‘ਚ ਐਸ ਐਂਡ ਐਸ ਲਾਅ ਆਫਿਸ ਦਾ ਉਦਘਾਟਨ ਹੋਇਆ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਪੰਜਾਬੀ ਕਵੀ ਰਾਮ ਸਰੂਪ ਸ਼ਰਮਾ ਦਾ ਸਨਮਾਨ
ਅਜ਼ੀਮ ਸ਼ੇਖ਼ਰ, ਲੰਡਨ |
ਨਾਰਵੇ
ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ
ਯਾਦ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੋਕ-ਲਿਖਾਰੀ
ਸਾਹਿਤ ਸਭਾ (ਉੱਤਰੀ ਅਮਰੀਕਾ) ਵਲੋਂ ਅਨਮੋਲ ਕੌਰ ਦਾ ਨਾਵਲ ‘ ਹੱਕ ਲਈ
ਲੜਿਆ ਸੱਚ’ ਰਿਲੀਜ਼
ਸੁਖਵਿੰਦਰ ਕੌਰ, ਕਨੇਡਾ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਫਿਨ਼ਲੈਡ
ਵਾਸੀ ਸੁਖਦਰਸ਼ਨ ਸਿੰਘ ਗਿੱਲ(ਮੋਗਾ)ਵੱਲੋ ਫਿਨ਼ਲੈਡ ਚ ਦਸਤਾਰ ਦੇ ਮੁੱਦੇ
ਸੰਬੱਧੀ ਕੁੱਲ ਦੁਨੀਆ ਦੇ ਸਿੱਖਾ ਦੇ ਸਹਿਯੋਗ ਦੀ ਬੇਨਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਾਰਵੀਜਿਨ
(ਨਾਰਵੇ) ਲੋਕਾ ਦਾ ਪੇਂਡੂ ਮੇਲਾ – ਲੀਅਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਦੇ ਅਹੁਦੇਦਾਰਾਂ ਦੀਆਂ ਹੋਈਆਂ ਨਿਯੁਕਤੀਆਂ
ਹਰਦੀਪ ਕੰਗ, ਇਟਲੀ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਦਾ ਪ੍ਰੋਗਰਾਮ ਸਫ਼ਲਤਾ ਭਰਪੂਰ
ਅਜ਼ੀਮ ਸ਼ੇਖ਼ਰ, ਲੰਡਨ |
ਪੰਜਾਬੀ
ਸਕੂਲ( ਓਸਲੋ )ਨਾਰਵੇ ਵੱਲੋ ਸਾਲਾਨਾ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ
ਕਰਵਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਪੰਜਾਬੀ
ਲਿਖ਼ਾਰੀ ਸਭਾ ਕੈਲਗਰੀ ਵੱਲੋਂ 14ਵਾਂ ਸਲਾਨਾ ਸਮਾਗਮ ਕੀਤਾ ਗਿਆ
ਬਲਜਿੰਦਰ ਸੰਘਾ, ਕੈਲਗਰੀ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਭਾਰਤ
ਦੀ ਓਲੰਪਿਕ ਵਿੱਚ ਹੋਈ ਵਾਪਸੀ - ਸੱਭ ਮੰਨੀਆਂ ਸ਼ਰਤਾਂ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਵਲੋਂ ਕੈਨੇਡਾ ਦੇ ਸ਼ਾਇਰ ਮੁਹਿੰਦਰਪਾਲ ਸਿੰਘ ਦਾ ਸੁਆਗਤ
ਡਾ. ਸਾਥੀ ਲੁਧਿਆਣਵੀ, ਲੰਡਨ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ |
ਪੰਜਾਬੀ
ਯੂਨੀਵਰਸਿਟੀ ਵਿਖੇ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਸਫ਼ਲਤਾ ਪੂਰਵਕ
ਸੰਪੰਨ
ਡਾ. ਪਰਮਿੰਦਰ ਸਿੰਘ ਤੱਗੜ, ਪੰਜਾਬੀ ਯੂਨੀਵਰਸਿਟੀ
ਕਾਲਜ, ਜੈਤੋ |
ਪਿੰਡ
ਹਰੀ ਨੌਂ ਤੋਂ ਅਸਮਾਨ ‘ਚ ਉਡਾਰੀਆਂ ਲਾਉਣ ਤੱਕ ਦੇ ਰਾਹਾਂ ਦੀ ਰਾਹੀ- ਸੁਖਵੀਰ
ਕੌਰ ਸੁਖ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
‘ਪੋਲੀਟੀਕਲ
ਇਨਸਾਈਕਲੋਪੀਡੀਆ ਆਫ਼ ਪੰਜਾਬ’ ਦਾ ਰਿਲੀਜ਼ ਸਮਾਗਮ ਸੈਮੀਨਾਰ ਹੋ ਨਿਬੜਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਬਾਬਾ
ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਇਨਾਮ ਵੰਡ ਸਮਾਗਮ 'ਚ ਡਾ. ਜਮਸ਼ੀਦ ਅਲੀ
ਖ਼ਾਨ ਮੁੱਖ ਮਹਿਮਾਨ ਵਜੋਂ ਸ਼ਾਮਲ
ਗੁਰਮੀਤ ਸਿੰਘ, ਫ਼ਰੀਦਕੋਟ |
ਤੁਰ
ਗਈ ਮਿੱਠੀ ਤੇ ਸੁਰੀਲੀ ਆਵਾਜ਼ ਦੀ ਮਲਿਕਾ ਸ਼ਮਸ਼ਾਦ ਬੇਗ਼ਮ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਭਾਰਤੀ
ਜਨਤਾ ਪਾਰਟੀ(ਨਾਰਵੇ ਇਕਾਈ)ਦੇ ਕਰਵਾਏ ਵਿਸਾਖੀ ਪ੍ਰੋਗਰਾਮ ਚ ਬਾਲੀਵੂਡ ਸਟਾਰ
ਵਿਨੋਦ ਖੰਨੇ ਨੇ ਸਿ਼ਰਕਤ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੋਟਕਪੂਰੇ
ਦੇ ਸੰਨੀ ਨੇ ਬੀ. ਕਾਮ. ਪ੍ਰੋਫ਼ੈਸ਼ਨਲ ’ਚ ਪੰਜਾਬੀ ਮਾਧਿਅਮ ਰਾਹੀਂ ਝੰਡਾ
ਗੱਡਿਆ
ਅੰਮ੍ਰਿਤ ਅਮੀ, ਪਟਿਆਲਾ |
ਨਾਰਵੇ
ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ
ੳਸਲੋ ਸ਼ਹਿਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਕੁਵੈਤ
ਵਿਖੇ ਭਾਰੀ ਤਰਕਸ਼ੀਲ ਮੇਲਾ
ਮੇਘ ਰਾਜ ਮਿੱਤਰ, ਕੁਵੈਤ |
ਦਵਿੰਦਰ
ਨੀਟੂ ਰਾਜਪਾਲ ਪੁਰਸਕਾਰ ਨਾਲ ਸਨਮਾਨਿਤ
ਅੰਮ੍ਰਿਤ ਅਮੀ, ਪਟਿਆਲਾ |
ਭਾਰਤ
ਸਵਾਭਿਮਾਨ ਟ੍ਰਸਟ ਅਤੇ ਪਤੰਜਲੀ ਯੋਗ ਸਮਿਤੀ ਵਲੋ ਮਹਿਲਾ ਸਸ਼ਕਤੀਕਰਣ ਦਿਵਸ
ਸ਼੍ਰੀ ਰਾਜਿੰਦਰ ਸ਼ੰਗਾਰੀ, ਜਿਲਾ ਪ੍ਰਭਾਰੀ, ਜਲੰਧਰ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਮੀਟਿੰਗ ਬੇਹੱਦ ਸਫਲ ਰਹੀ
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ |
ਸਰਦ
ਰੁੱਤ ਦੀ ਖੇਡਾਂ ਲਈ ੳਸਲੋ(ਨਾਰਵੇ) ਦੇ ਮਸਹੂਰ ਹੋਲਮਨਕੋਲਨ ਚ ਸੈਕੜੇ ਸਿੱਖ
ਨਾਰਵੀਜੀਅਨ ਖਿਡਾਰੀਆ ਦੀ ਹੋਸਲਾ ਅਫਜਾਈ ਲਈ ਪੁੱਜੇ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮੱਤਾ ਦੇ ਸਲਾਨਾ ਸਮਾਗਮ ’ਚ ਮੈਗਜ਼ੀਨ ‘ਸਿਰਜਣਾ’
ਲੋਕ ਅਰਪਣ
ਅੰਮ੍ਰਿਤ ਅਮੀ,
ਪਟਿਆਲਾ |
ਗੁਰੂ
ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਨਵੇਂ ਮੁਖੀ
ਥਾਪੇ
ਹਰਪ੍ਰੀਤ ਸਿੰਘ, ਲੁਧਿਆਣਾ |
ਵਿਵਸਥਾ
ਪਰਿਵਰਤਨ ਲਈ ਸ਼੍ਰੀ ਅੰਨਾ ਹਜਾਰੇ 31-ਮਾਰਚ ਨੂੰ ਪਵਿੱਤਰ ਅਤੇ ਸ਼ਹੀਦ ਧਰਤੀ
ਜੱਲਿਆਂਵਾਲਾ ਬਾਗ, ਅਮ੍ਰਿਤਸਰ ਤੋਂ ਸ਼ੁਰੂ ਕਰਨਗੇ
ਡਾ. ਇੰਦਰਜੀਤ ਸਿੰਘ ਭੱਲਾ, ਜਲੰਧਰ |
ਭਾਈ
ਸਾਹਿਬ ਭਾਈ ਰਣਧੀਰ ਸਿੰਘ ਸਿਮਰਤੀ ਸੰਬੰਧੀ ਵਿਚਾਰ ਗੋਸ਼ਟੀ
ਉਜਾਗਰ ਸਿੰਘ, ਸਾਬਕ ਜਿਲਾ ਲੋਕ ਸੰਪਰਕ ਅਫਸਰ, ਪਟਿਆਲਾ
|
ਪੰਜਾਬੀ
’ਵਰਸਿਟੀ ਦੀ ਪੰਜਾਬੀ ਵਿਸ਼ੇ ਵਿਚ ਝੰਡੀ -ਯੂ. ਜੀ. ਸੀ. ਨੈੱਟ ਪ੍ਰੀਖਿਆ
ਦਸੰਬਰ 2012
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਗੁਰਦਾਸ
ਮਾਨ ਦਾ ਯੂ ਕੇ ਟੂਰ
ਬਿੱਟੂ ਖੰਗੂੜਾ, ਲੰਡਨ |
ਸ਼ਾਨਦਾਰ
ਸਲਾਨਾ ਸਮਾਰੋਹ ਵਿਚ ਯੂਨੀਵਰਸਿਟੀ ਕਾਲਜ ਜੈਤੋ ਦੇ ਵਿਦਿਆਰਥੀਆਂ ਨੇ ਗਾਇਨ,
ਨਾਚ ਅਤੇ ਥੀਏਟਰ ਵੰਨਗੀਆਂ ਪੇਸ਼ ਕੀਤੀਆਂ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਮੇਜਰ
ਮਾਂਗਟ ਦਾ ਪਲੇਠਾ ਨਾਵਲ ਸਮੁੰਦਰ ਮੰਥਨ ਪੰਜਾਬੀ ਯੂਨੀਵਰਸਿਟੀ ਪਟਿਆਲਾ
ਵਲੋਂ ਵਿਦਵਾਨਾਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼
ਕੁਲਬੀਰ ਸਿੰਘ ਟੋਡਰਪੁਰ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ, ਪਟਿਆਲਾ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਸਰਦਾਰਨੀ ਕੈਲਾਸ਼
ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ
ਡਾ. ਪਰਮਵੀਰ ਸਿੰਘ, ਇੰਚਾਰਜ, ਸਿੱਖ ਵਿਸ਼ਵਕੋਸ਼
ਵਿਭਾਗ |
"ਦੇਗ
ਤੇਗ ਫ਼ਤਿਹ"
"ਜਾਗ ਪਈ ਆਵਾਮ ਤੇਰਾ ਤਖਤ ਤਖਤਾ ਬਣ ਜਾਣਾ"
ਜੋਗਿੰਦਰ ਸੰਘੇੜਾ, ਟੋਰਾਂਟੋ |
ਕਲਮ
ਫ਼ਾਉਂਡੇਸ਼ਨ ਵਲੋਂ ਮਾਸਿਕ ਸਾਹਿਤਕ ਮਿਲਣੀ ਅਤੇ ਸਫਲ ਗੋਸ਼ਟੀ ਦਾ ਆਯੋਜਨ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ,
ਕੈਲਗਰੀ |
ਪੰਜਾਬੀ
ਲੇਖਕ ਮੰਚ ਵਿਚ "ਕਸੁੰਭੜਾ ਅਜ ਖਿੜਿਆ" ਤੇ ਵਿਚਾਰ ਚਰਚਾ ਹੋਈ
ਜਰਨੈਲ ਸਿੰਘ, ਕਨੇਡਾ |
ਯਾਦਗਾਰੀ
ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ
ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ
ਅਰਪਨ ਡਾ. ਗੁਲਜ਼ਾਰ ਸਿੰਘ
ਪੰਧੇਰ, ਲੁਧਿਆਣਾ
|
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼
ਬਾਰੇ ਸੈਮੀਨਾਰ ਕੁਲਜੀਤ
ਸਿੰਘ ਜੰਜੂਆ, ਟਰਾਂਟੋ
|
ਮੋਗਾ
ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ
|
ਯੂ.
ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ
ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ
|
ਪਲੀ
ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ'
ਸ਼ੁਰੂ ਅੰਮ੍ਰਿਤ ਅਮੀ,
ਪਟਿਆਲਾ
|
ਗਾਇਕ
ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ
ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਵਿਸ਼ਵ
ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
"ਸੌ
ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ,
ਸਾਊਥਾਲ (ਲੰਡਨ) ਵਿਖੇ ਇਕੱਠ -
ਬਿੱਟੂ ਖੰਗੂੜਾ, ਲੰਡਨ
|
ਕੌਮੀ
ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ
ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|