|
|
ਯਾਦਗਾਰੀ ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ
ਕੈਂਪ ਦਾ ਸਮਾਪਨ ਸਮਾਰੋਹ
ਸੰਪੂਰਨ ਵਿਦਿਆ ਦੀ ਪ੍ਰਾਪਤੀ ਵਿਚ ਸਮਾਜ ਸੇਵੀ ਭਾਵਨਾ ਦਾ ਹਾਸਲ ਜ਼ਰੂਰੀ-
ਪ੍ਰਿੰ. ਵਰਮਾ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
|
|
ਸੰਪੂਰਨ ਵਿਦਿਆ ਦੀ ਪ੍ਰਾਪਤੀ ਵਿਚ ਸਮਾਜ ਸੇਵੀ ਅੰਸ਼ਾਂ
ਨੂੰ ਗ੍ਰਹਿਣ ਕਰਨਾ ਅਤੇ ਸਮਾਜ ਵਿਚ ਉੱਤਮ
ਨਾਗਰਿਕ ਦੇ ਫ਼ਰਜ਼ਾਂ ਦੀ ਭਾਵਨਾ ਦਾ ਪਾਲਣ ਕਰਨ ਵਾਲੇ ਵਿਦਿਆਰਥੀ ਪੈਦਾ ਕਰਨ ਲਈ
ਪੂਰੇ ਭਾਰਤ ਦੇਸ਼ ਵਿਚ ਚਲ ਰਹੀ ਕੌਮੀ ਸੇਵਾ ਯੋਜਨਾ ਦਾ ਅਹਿਮ ਮਹੱਤਵ ਹੈ।
ਇਨਾਂ ਭਾਵਪੂਰਤ ਸ਼ਬਦਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਕਾਲਜ ਜੈਤੋ ਦੀ ਕੌਮੀ
ਸੇਵਾ ਯੋਜਨਾ ਇਕਾਈ ਵੱਲੋਂ ਕੈਂਪ ਕਮਾਡੈਂਟ ਪ੍ਰੋ. ਮਨਪ੍ਰੀਤ ਕੌਰ ਦੀ ਅਗਵਾਈ
ਵਿਚ ਵਿਦਿਆਰਥਣਾਂ ਦੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦੇ ਸਮਾਪਨ
ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੁੰਦਿਆਂ ਸਰਕਾਰੀ ਬਰਜਿੰਦਰ ਕਾਲਜ
ਫ਼ਰੀਦਕੋਟ ਦੇ ਪ੍ਰਿੰਸੀਪਲ ਡਾ. ਅਨਿਲ ਵਰਮਾ ਨੇ ਕੀਤਾ।
ਇਸੇ ਕਾਲਜ ਦੇ ਡਾ. ਪਰਮਿੰਦਰ ਸਿੰਘ ਪ੍ਰੋਗਰਾਮ ਅਫ਼ਸਰ
ਕੌਮੀ ਸੇਵਾ ਯੋਜਨਾ ਅਤੇ ਮੁਖੀ ਜੌਗਰਫ਼ੀ ਵਿਭਾਗ ਨੇ ਸਤਿਕਾਰਤ ਮਹਿਮਾਨ ਵਜੋਂ
ਸ਼ਿਰਕਤ ਕਰਦਿਆਂ ਵਲੰਟੀਅਰਾਂ ਨੂੰ ਨਸੀਹਤ ਦਿੱਤੀ ਕਿ ਉਹ ਆਪਣੀਆਂ ਮਾਵਾਂ ਸਮੇਤ
ਬਾਕੀ ਪਰਿਵਾਰਕ ਮੈਂਬਰਾਂ ਨਾਲ ਹਕੀਕਤ ਵਿਚ ਭਾਵਨਾਤਮਕ ਤੌਰ ’ਤੇ ਜੁੜ ਕੇ
ਰਹਿਣ ਅਤੇ ਸਮਾਜ ਵਿਚ ਰੁਤਬੇ ਹਾਸਲ ਕਰਕੇ ਮਾਪਿਆਂ ਲਈ ਫ਼ਖ਼ਰ ਦਾ ਬਾਇਸ ਬਣਨ
ਅਤੇ ਕਾਲਜ ਦਾ ਨਾਂਅ ਰੌਸ਼ਨ ਕਰਨ।
ਸ਼ੁਰੂਆਤ
ਮੌਕੇ ਮਹਿਮਾਨਾਂ ਨਾਲ ਜਾਣ ਪਛਾਣ ਅਤੇ ਸਵਾਗਤੀ ਸ਼ਬਦ ਬੀ. ਏ. ਭਾਗ ਦੂਜਾ ਦੀ
ਵਿਦਿਆਰਥਣ ਅਤੇ ਕੌਮੀ ਸੇਵਾ ਯੋਜਨਾ ਵਲੰਟੀਅਰ ਸੁਖਦੀਪ ਕੌਰ ਨੇ ਕਹੇ। ਕੈਂਪ
ਰਿਪੋਰਟ ਬੀ. ਏ. ਭਾਗ ਦੂਜਾ ਦੀ ਅਰਸ਼ਨੂਰ ਕੌਰ ਨੇ ਪੇਸ਼ ਕਰਦਿਆਂ ਦੱਸਿਆ ਕਿ
ਵੱਖ ਵੱਖ ਦਿਨਾਂ ਦੌਰਾਨ ਸ਼੍ਰਮਦਾਨ ਵਜੋਂ ਕਾਲਜ ਦੀਆਂ ਛੱਤਾਂ ਦੀ ਸਫ਼ਾਈ,
ਪ੍ਰਬੰਧਕੀ ਬਲਾਕ, ਸਾਇੰਸ ਬਲਾਕ ਅਤੇ ਆਰਟਸ ਬਲਾਕ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ
ਦੀ ਸਫ਼ਾਈ ਕੀਤੀ ਗਈ। ਅਕਾਦਮਿਕ ਸੈਸ਼ਨਾਂ ਦੌਰਾਨ ਡਾ. ਜਗਦੀਪ ਕੌਰ ਆਹੂਜਾ ਨੇ
ਕੌਮੀ ਸੇਵਾ ਯੋਜਨਾ ਦੇ ਮਹੱਤਵ, ਨਛੱਤਰ ਸਿੰਘ ਨੇ ਯੋਗਾ, ਅਮਰਜੀਤ ਸਿੰਘ
ਇੰਸਟ੍ਰਕਟਰ ਨੇ ਘਰੇਲੂ ਬਿਜਲਈ ਸਹੂਲਤਾਂ ਦੀ ਮੁਰੰਮਤ ਅਤੇ ਵਰਤੋਂ ਬਾਰੇ, ਵੀ.
ਐਲ. ਸੀ. ਸੀ. ਵੱਲੋਂ ਸੁੰਦਰਤਾ ਬਣਾਈ ਰੱਖਣ ਬਾਰੇ, ਪ੍ਰਿੰ. ਡਾ. ਸੁਮਨ ਲਤਾ
ਵੱਲੋਂ ਭੋਜਨ ਦੀ ਪੌਸ਼ਟਿਕਤਾ ਬਾਰੇ ਜਾਣਕਾਰੀ ਦਿੱਤੀ ਗਈ। ਕਲਾਤਮਿਕ ਵੰਨਗੀਆਂ
ਵਿਚ ਹਰਪ੍ਰੀਤ ਕੌਰ ਨੇ ਘੋੜੀ, ਮਨਪ੍ਰੀਤ ਕੌਰ ਤੇ ਸਾਥਣਾਂ ਵੱਲੋਂ ਸਕਿੱਟ,
ਰਜਨੀ ਵੱਲੋਂ ਰਾਜਸਥਾਨੀ ਲੋਕ ਨਾਚ ਪੇਸ਼ ਕੀਤੇ ਗਏ। ਵੱਖ ਵੱਖ ਮੁਕਾਬਲਿਆਂ ਦੇ
ਜੇਤੂ ਵਲੰਟੀਅਰਾਂ ਨੂੰ ਇਨਾਮ ਤਕਸੀਮ ਕੀਤੇ ਗਏ। ਮੇਜਬਾਨ ਕਾਲਜ ਦੇ
ਪ੍ਰਿੰਸੀਪਲ ਵੱਲੋਂ ਮਹਿਮਾਨਾਂ ਦਾ ਧਨਵਾਦ ਕੀਤਾ ਗਿਆ।
ਤਸਵੀਰ : ਯੂਨੀਵਰਸਿਟੀ ਕਾਲਜ, ਜੈਤੋ ਦੇ 7 ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ
ਦੇ ਸਮਾਪਨ ਸਮਾਰੋਹ ਮੌਕੇ ਮੁੱਖ ਮਹਿਮਾਨ ਤੇ ਹੋਰ, ਕੌਮੀ ਸੇਵਾ ਯੋਜਨਾ
ਵਲੰਟੀਅਰ ਅਤੇ ਰੰਗਾਰੰਗ ਕਲਾਤਮਕ ਵੰਨਗੀਆਂ ਦੀ ਪੇਸ਼ਕਾਰੀ ਦੇ ਦ੍ਰਿਸ਼। |
11/03/2013 |
|
|
|
ਯਾਦਗਾਰੀ
ਹੋ ਨਿਬੜਿਆ ਯੂਨੀਵਰਸਿਟੀ ਕਾਲਜ ਜੈਤੋ ਦਾ ਕੌਮੀ ਸੇਵਾ ਯੋਜਨਾ ਕੈਂਪ ਦਾ
ਸਮਾਪਨ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਪੰਜਾਬੀ
ਯੂਨੀਵਰਸਿਟੀ ਗੁਰੂ ਕਾਂਸ਼ੀ ਕੈਂਪਸ ਤਲਵੰਡੀ ਸਾਬੋ ਦਾ ਫੇਰਾ ਲਾਇਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੰਜਾਬੀ
ਸਾਹਿਤ ਅਕਾਡਮੀ ਲੁਧਿਆਣਾ ਵਲੋਂ ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ
ਅਰਪਨ ਡਾ. ਗੁਲਜ਼ਾਰ ਸਿੰਘ
ਪੰਧੇਰ, ਲੁਧਿਆਣਾ
|
ਪੰਜਾਬੀ
ਬਿਜ਼ਨਸ ਪ੍ਰੋਫ਼ੈਸ਼ਨਲ ਐਸੋਸ਼ੀਏਸ਼ਨ ਵਲੋਂ ਟਰੱਕ, ਟਰੇਲਰ ਅਤੇ ਇਕੁਪਮੈਂਟ ਲੋਨਜ਼
ਬਾਰੇ ਸੈਮੀਨਾਰ ਕੁਲਜੀਤ
ਸਿੰਘ ਜੰਜੂਆ, ਟਰਾਂਟੋ
|
ਮੋਗਾ
ਜ਼ਿਮਨੀ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰਪਾਲ ਜੈਨ ਜੇਤੂ
ਭਵਨਦੀਪ ਸਿੰਘ ਪੁਰਬਾ , ਮੋਗਾ
|
ਯੂ.
ਜੀ. ਸੀ. (ਨੈੱਟ) ਜੂਨ 2012 ਮਸਲੇ ’ਤੇ ਉਮੀਦਵਾਰਾਂ ਦੀਆਂ ਨਜ਼ਰਾਂ ਵਿਭਿੰਨ
ਰਾਜਾਂ ਦੀਆਂ ਉੱਚ ਅਦਾਲਤਾਂ ਦੇ ਫ਼ੈਸਲੇ ’ਤੇ
ਡਾ. ਪ.ਸ. ਤੱਗੜ, ਪਟਿਆਲਾ
|
ਪਲੀ
ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ
ਹਰਪ੍ਰੀਤ ਸੇਖਾ, ਕਨੇਡਾ
|
ਪੰਜਾਬੀ
ਯੂਨੀਵਰਸਿਟੀ ਪਟਿਆਲਾ ਵਿਖੇ ਛੇਵਾਂ ਅੰਤਰਰਾਸ਼ਟਰੀ ਯੁਵਕ ਮੇਲਾ 'ਸਾਉ ਫ਼ੈਸਟ'
ਸ਼ੁਰੂ ਅੰਮ੍ਰਿਤ ਅਮੀ,
ਪਟਿਆਲਾ
|
ਗਾਇਕ
ਸੰਨੀ ਸਿ਼ਵਰਾਜ ਦੀ ਐਲਬਮ ‘ਤੇਰੀ ਚੁੱਪ` ਰੀਲੀਜ਼ - ਸ਼ਾਇਰਾ ਸਿਮਰਨਜੋਤ ਮਾਨ
ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਗੂੰਗੀ ਚੀਖ਼’ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਵਿਸ਼ਵ
ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
|
"ਸੌ
ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ,
ਸਾਊਥਾਲ (ਲੰਡਨ) ਵਿਖੇ ਇਕੱਠ -
ਬਿੱਟੂ ਖੰਗੂੜਾ, ਲੰਡਨ
|
ਕੌਮੀ
ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ
ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ
|
ਰਜਨਪ੍ਰੀਤ
ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ
ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਬਠਿੰਡੇ
ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ
ਵਰਕਸ਼ਾਪ ਡਾ. ਪਰਮਿੰਦਰ ਸਿੰਘ
ਤੱਗੜ, ਪਟਿਆਲਾ
|
ਯੂਨੀਵਰਸਿਟੀ
ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ
ਸੈਮੀਨਾਰ ਡਾ. ਪਰਮਿੰਦਰ
ਸਿੰਘ ਤੱਗੜ
|
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ
|
‘ਪੁਸਤਕ-ਪਾਠਨ
ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
|
ਪੁਸਤਕ
ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ
ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ
ਅੰਮ੍ਰਿਤ ਅਮੀ, ਜੈਤੋ |
77
ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ |
ਯੂਨੀਵਰਸਿਟੀ
ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ |
ਜਲੰਧਰ
ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼
’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ |
ਸੁਪਰੀਮ
ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ
ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ |
ਯੂ.ਜੀ.ਸੀ.
ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ
ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
|
ਕਲਮ
ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ -
ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ
ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ |
ਲੋਕ-ਲਿਖਾਰੀ
ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ |
ਪ੍ਰਸਿੱਧ
ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ
ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਗੁਰੂਦੁਆਰਾ
ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਦੋਸਤ
ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ
ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
|
|
|
|
|
|