ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ੧ ਜੂਨ ੨੦੧੩ ਦਿਨ
ਸ਼ਨਿੱਚਰਵਾਰ ੨ ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਸ਼ਮਸ਼ੇਰ
ਸਿੰਘ ਸੰਧੂ ਅਤੇ ਸਲਾਹੁਦੀਨ ਸਬਾ ਸ਼ੇਖ਼ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ
ਹੋਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ
ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ
ਜੱਸ ਚਾਹਲ ਨੇ ਸਭਾ ਦੇ ਪਹਿਲੇ ਬੁਲਾਰੇ ਵਜੋਂ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨੂੰ
ਸੱਦਾ ਦਿੱਤਾ।
ਸ਼ਮਸ਼ੇਰ ਸਿੰਘ ਸੰਧੂ ਨੇ ਅਪਣੀਆਂ ਦੋ ਗ਼ਜ਼ਲਾਂ ਨਾਲ ਅੱਜ ਦੇ ਸਾਹਿਤਕ ਦੌਰ ਦੀ
ਸ਼ੁਰੂਆਤ ਕੀਤੀ–
੧-'ਮੁਅਜਜ਼ਾ ਉਸ ਕਰ ਵਖਾਇਆ ਕਲਮ ਤੇ ਤਲਵਾਰ ਦਾ
ਜਗਤ ਦਾ ਸੀ ਜੋ ਰਿਦਾ ਨਿਤ ਨਾਲ ਬਾਣੀ ਠਾਰਦਾ।
ਜ਼ੁਲਮ ਦੀ ਉਸ ਰੇਤ ਤੱਤੀ ਸੀਸ ਅਪਣੇ ਲੈ ਲਈ
ਦੋਸਤੋ ਹੈ ਨਾਮ ਅਰਜਨ ਉਸ ਮੇਰੇ ਦਿਲਦਾਰ ਦਾ।
੨-'ਆ ਗਿਆ ਹੈ ਫੇਰ ਚੇਤੇ ਉਹ ਮਹੀਨਾ ਜੂਨ ਦਾ
ਬੇਗੁਨਾਹਾਂ ਦੇ ਵਹਾਏ ਧਰਮੀਆਂ ਦੇ ਖ਼ੂਨ ਦਾ।
ਜਿਸ ਗਰਾਂ ਚੋਂ ਉਠਦੀ ਸੀ ਲਹਿਰ ਸਾਂਝੀਵਾਲ ਦੀ
ਹਾਕਮਾਂ ਨੇ ਬਦਲ ਦਿਤਾ ਅਰਥ ਹੀ ਮਜ਼ਮੂਨ ਦਾ।
ਸਰਬਨ ਸਿੰਘ ਸੰਧੂ ਨੇ ਵਿਆਹ ਕਰਾਕੇ ਪੰਜਾਬ ਤੋਂ ਕਨੇਡਾ ਆਏ ਮੁੰਡੇ ਦੇ
ਦੁਖੜੇ ਇਸ ਕਵਿਤਾ ਰਾਹੀਂ ਬਿਆਨ ਕੀਤੇ –
'ਉਦੋਂ ਕਹਿੰਦਾ ਸੀ ਕਨੇਡਾ ਛੇਤੀ ਸੱਦ ਲੈ
ਹੁਣ ਕਾਹਤੋਂ ਕੰਮਾ ਤੋਂ ਡਰੇਂ।
ਪਤਾ ਹੁੰਦਾ ਜੇ ਕਨੇਡਾ ਪਊ ਕੰਮ ਕਰਨਾ
ਮੈਂ ਮੌਜ ਨਾਲ ਬੈਠਦਾ ਘਰੇ।'
ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਅਪਣੀਆਂ ਤਿੰਨ ਖ਼ੂਬਸੂਰਤ ਨਜ਼ਮਾਂ ਨਾਲ ਸਮਾਂ
ਬਨ੍ਹ ਦਿੱਤਾ –
੧-'ਫਿਰ ਸੋਏ ਅਰਮਾਨ ਜਗਾ ਬੈਠੂੰਗਾ ਮੈਂ
ਜੋ ਕੁਛ ਬਚਾ ਹੈ ਫਿਰ ਲੁਟਾ ਬੈਠੂੰਗਾ ਮੈਂ।
ਬਰਸੋਂ ਕੇ ਬਾਦ ਤੋ ਬਾਮੁਸ਼ਕਿਲ ਸੰਭਲਾ ਹੂੰ ਮੈਂ
ਫਿਰ ਦਿਲ ਪੇ ਕੋਈ ਰੋਗ ਲਗਾ ਬੈਠੂੰਗਾ ਮੈਂ।'
ਅਵਤਾਰ ਸਿੰਘ 'ਪਾਲੀ' ਨੇ ਅਪਣੀਆਂ ਛੋਟਿਆਂ-ਛੋਟਿਆਂ ਕਵਿਤਾਵਾਂ ਨਾਲ ਖ਼ੁਸ਼
ਕਰ ਦਿੱਤਾ।
ਮੈਂ ਓਹੀ ਰਹਾਂ ਰਹਾਂਗਾ ਜੋ
ਸੂਰਜ ਦੀ ਪਹਿਲੀ ਕਿਰਨ ਦੇ
ਸਪਰਸ਼ ਵੇਲੇ ਸਾਂ।
ਜਸਵੰਤ ਸਿੰਘ ਹਿੱਸੋਵਾਲ ਨੇ ਦਸਿਆ ਕਿ ਹੁਣ ਉਹਨਾਂ ਨੇ ਕੰਪਯੂਟਰ ਤੇ ਉਰਦੂ
ਲਿਖਨਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਸੰਤ ਰਾਮ ਉਦਾਸੀ ਦੀ ਕਵਿਤਾ ਸਾਂਝੀ
ਕੀਤੀ।
ਡਾ. ਮਜ਼ਹਰ ਸੱਦੀਕੀ ਨੇ, ਅਪਣੀ ਖ਼ੂਬਸੂਰਤ ਉਰਦੂ ਸ਼ਾਇਰੀ ਨਾਲ ਵਾਹ-ਵਾਹ ਲੁੱਟ
ਲਈ -
'ਇਤਨਾ ਆਸਾਨ ਨਹੀਂ ਤਰਕੇ-ਮੁਹੱਬਤ ਕਰਨਾ
ਫਿਰ ਭਲਾ ਝੂਠੀ ਕਸਮ ਕਿਸ ਤਰਹ ਖਾਈ ਜਾਏ।
ਅਪਨੋਂ ਕੀ ਤਰਹ ਨਹੀਂ ਗ਼ੈਰੋਂ ਕੀ ਤਰਹ ਮਿਲਿਯੇ
ਰਸਮੇ-ਦੁਨੀਆਂ ਤੋ ਕਿਸੀ ਤੌਰ ਨਿਭਾਈ ਜਾਏ।'
ਰਾਜ ਕਲਸੀ ਨੇ, ਜੋ ਕਿ ਇੰਡਿਆ ਤੋਂ ਆਏ ਇੰਜੀਨਿਅਰ ਹਨ, ਅਪਣੇ ਬਾਰੇ
ਜਾਨਕਾਰੀ ਦਿੰਦੇ ਹੋਏ ਸਭਾ ਵਿੱਚ ਪਹਿਲੀ ਵਾਰੀ ਹਾਜ਼ਰੀ ਲਵਾਈ।
ਗੁਰਚਰਨ ਸਿੰਘ ਹੇਅਰ ਨੇ ਪੰਜਾਭੀ ਬੋਲੀ ਤੇ ਲਿਖਿਆ ਬੜਾ ਹੀ ਭਾਵੁਕ ਗੀਤ 'ਮਾਂ
ਸ਼ਹਿਜ਼ਾਦੀਏ' ਗਾਕੇ ਵਾਹ-ਵਾਹ ਲੈਂਦੇ ਹੋਏ ਪਹਲੀ ਵਾਰੀ ਸਭਾ ਵਿੱਚ ਸ਼ਿਰਕਤ ਕੀਤੀ
–
'ਜਿੰਦਾ ਜੇ ਤੂੰ ਅਸੀਂ ਜਿੰਦਾ ਪੰਜਾਬੀਏ
ਪੁੱਤਰ ਨਵਾਬ ਤੇਰੇ ਮਾਂ ਸ਼ਹਿਜ਼ਾਦੀਏ
ਮਮਤਾ ਦੀ ਗੁੜਤੀ ਦੇ ਕੇ ਜੀਵਨ ਦੀ ਜਾਂਚ ਸਿਖਾਉਂਦੀ
ਆਰੇ ਦਿਆਂ ਦੰਦਿਆਂ ਉੱਤੇ ਕੀਕਣ ਹੈ ਸਿਦਕ ਨਿਭਾਉਂਦੀ
ਫਾਂਸੀ ਦੇ ਰੱਸੇ ਚੁੰਮ ਕੇ ਹਾਸਲ ਅਜ਼ਾਦੀਏ,
ਜਿੰਦਾ ਜੇ ਤੂੰ ਅਸੀਂ ਜਿੰਦਾ ਪੰਜਾਬੀਏ …।'
ਜਾਵੇਦ ਨਿਜ਼ਾਮੀ ਨੇ ਅਪਣੀਆਂ ਉਰਦੂ ਨਜ਼ਮਾਂ ਨਾਲ ਤਾਲੀਆਂ ਲੁੱਟ ਲਈਆਂ –
੧-'ਤੇਰੇ ਹੀ ਦਮ ਸੇ ਕਾਯਮ ਹੈ ਮਯਕਦੇ ਕੀ ਰੌਨਕ
ਰੱਖੇ ਖ਼ੁਦਾ ਸਲਾਮਤ ਯੇ ਆਬੋ-ਤਾਬ ਸਾਕੀ।'
੨-'ਵੋ ਜਬਸੇ ਮੇਰਾ ਦਿਲ ਲੁਭਾਨੇ ਲਗੇ ਹੈਂ
ਕਈ ਗ਼ਮ ਮੇਰੇ ਪਾਸ ਆਨੇ ਲਗੇ ਹੈਂ'
ਜਗਜੀਤ ਸਿੰਘ ਰਾਹਸੀ ਨੇ ਕੁਝ ਖ਼ੂਬਸੂਰਤ ਸ਼ੇ'ਰ ਅਤੇ ਰਫ਼ੀ ਦਾ ਗਾਨਾ ਤਰੱਨਮ
ਵਿੱਚ ਗਾਕੇ ਵਾਹ-ਵਾਹ ਲੈ ਲਈ –
੧-'ਜ਼ਮਾਨੇ ਸੇ ਕਹ ਦੋ ਹਮ ਮੇਂ ਕੋਈ ਰੰਜਿਸ਼ ਨਹੀਂ
ਸਹਨ ਕੋ ਬਾਂਟ ਲੋ ਲੇਕਿਨ ਦੀਵਾਰ ਮਤ ਕਰਨਾ।'
੨-'ਜਿਸ ਰਾਤ ਕੇ ਖ਼ਾਬ ਆਏ,
ਵੋ ਖ਼ਾਬੋਂ ਕੀ ਰਾਤ ਆਈ।...'
ਜੱਸ ਚਾਹਲ ਨੇ ਅਪਣੀ ਹਿੰਦੀ ਨਜ਼ਮ 'ਸਮਝ' ਨਾਲ ਬੁਲਾਰਿਆਂ ਵਿੱਚ ਹਾਜ਼ਰੀ
ਲਵਾਈ–
'ਕਯਾ ਕਹਾ ਇਸਨੇ, ਯੇ ਇਸਕੀ ਸਮਝ
ਸਮਝ ਉਸਕੀ ਕਿ ਉਸਨੇ ਕਯਾ ਸਮਝਾ'
ਸੁਰਿੰਦਰ ਸਿੰਘ ਢਿਲੋਂ ਨੇ ਮੁਹੱਮਦ ਰਫ਼ੀ ਦਾ ਇਹ ਭਜਨ ਤਰੱਨਮ ਵਿੱਚ ਗਾਕੇ
ਸਭਾ ਦੀਆਂ ਤਾਲੀਆਂ ਲੂੱਟ ਲਈਆਂ –
'ਮਨ ਤਰਪਤ ਹਰਿ ਦਰਸਨ ਕੋ ਆਜ'
ਮੋਰੇ ਤੁਮ ਬਿਨ ਬਿਗੜੇ ਸਗਲੇ ਕਾਜ।
ਬਿਨ ਗੁਰ ਗਿਆਨ ਕਹਾਂ ਸੇ ਪਾਊਂ
ਦੀਜੋ ਦਾਨ ਹਰੀ ਗੁਣ ਗਾਊਂ।
ਪ੍ਰਭਦੇਵ ਸਿੰਘ ਗਿੱਲ ਨੇ ਅਪਣੇ ਕੁਝ ਸ਼ੇਰ ਸੁਣਾਕੇ ਬੁਲਾਰਿਆਂ ਵਿੱਚ
ਹਾਜ਼ਰੀ ਲਵਾ ਲਈ –
'ਮੈਂ ਖ਼ੁਦਾ ਦਾ ਅੰਸ਼ ਹਾਂ ਮੈਂ ਖ਼ੁਦ ਖ਼ੁਦਾ ਹਾਂ
ਮੈਂ ਮਰਾਂਗਾ ਨਹੀਂ, ਮੈਂ ਚਲਾ ਜਾਵਾਂਗਾ।'
ਸੁਖਵਿੰਦਰ ਸਿੰਘ ਤੂਰ ਹੋਰਾਂ ਇਸ ਗਾਣੇ ਨਾਲ ਅੱਜ ਪਹਿਲੀ ਵਾਰ ਸਭਾ ਵਿੱਚ
ਸ਼ਿਰਕਤ ਕਰਕੇ ਸਭਾ ਦੀ ਰੌਣਕ ਵਧਾਈ –
'ਯੇ ਦੁਨਿਯਾ ਯੇ ਮਹਫ਼ਿਲ, ਮੇਰੇ ਕਾਮ ਕੀ ਨਹੀਂ'
ਮੋਹਨ ਸਿੰਘ ਮਿਨਹਾਸ ਨੇ ਇਕ ਗ਼ਰੀਬ ਪਰਵਾਰ ਦੇ ਬੱਚੇ ਦਿਆਂ ਭਾਵਨਾਵਾਂ
ਦਰਸਾਂਦਾ ਅੰਗਰੇਜ਼ੀ ਦਾ ਲੇਖ 'ਕੰਪਨਸੇਸ਼ਨ' (ਮੁਆਵਜ਼ਾ) ਸਾਂਝਾ ਕੀਤਾ ।
ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ
ਸੀ।
ਸ਼ਮਸ਼ੇਰ ਸਿੰਘ ਸੰਧੂ ਨੇ ਸਭਾ ਵਿੱਚ ਆਉਣ ਲਈ ਸਭ ਦਾ ਧੰਨਵਾਦ ਕੀਤਾ। ਜੱਸ
ਚਾਹਲ ਨੇ ਅਗਲੀ ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ
ਪਹਿਲੇ ਸ਼ਨਿੱਚਰਵਾਰ ੬ ਜੁਲਾਈ ੨੦੧੩ ਨੂੰ ੨-੦੦ ਤੋਂ ੫-੦੦ ਵਜੇ ਤਕ ਕੋਸੋ ਦੇ
ਹਾਲ ੧੦੨-੩੨੦੮, ੮ ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ ੪੦੩-੨੮੫-੫੬੦੯, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ
੪੦੩-੫੪੭-੦੩੩੫, ਜੱਸ ਚਾਹਲ (ਜਨਰਲ ਸਕੱਤਰ) ਨਾਲ ੪੦੩-੬੬੭-੦੧੨੮ ਜਾਂ
ਜਤਿੰਦਰ ਸਿੰਘ ਸਵੈਚ (ਪ੍ਰਬੰਧ ਸਕੱਤਰ) ਨਾਲ ੪੦੩-੦੩-੫੬੦੧ ਤੇ ਸੰਪਰਕ ਕਰ
ਸਕਦੇ ਹੋ।