ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਮਾਰਚ
2013 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ
ਵਿਚ ਹੋਈ। ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਿਆ ਅਤੇ
ਸੁਰਜੀਤ ਸਿੰਘ ਸੀਤਲ ਹੋਰਾਂ ਨੂੰ ਅਤੇ ਜਸਵੀਰ ਸਿੰਘ ਸਿਹੋਤਾ ਨੂੰ ਪ੍ਰਧਾਨਗੀ
ਮੰਡਲ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ।ਉਪਰੰਤ ਸਟੇਜ ਸਕੱਤਰ ਦੀ
ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਸਭਾ ਦੇ ਪਹਿਲੇ ਬੁਲਾਰੇ ਨੂੰ ਸੱਦਾ
ਦਿੱਤਾ।
ਹਾਜ਼ਰੀਨ ਦੀ ਚੰਗੀ ਸੇਹਤ ਵਾਸਤੇ ਸੁਰਿੰਦਰ ਰਨਦੇਵ ਨੇ ਯੋਗਾ ਦੇ ਕੁਝ ਬਹੁਤ
ਹੀ ਲਾਹੇਮੰਦ ਨੁਕਤੇ ਦੱਸੇ। ਉਹਨਾਂ ਜ਼ੋਰ ਪਾਇਆ ਕਿ ਹਰ ਇੰਨਸਾਨ ਘੱਟੋ-ਘੱਟ
ਲੰਮੇਂ ਸਾਹ (ਡੀਪ ਬ੍ਰੀਦਿੰਗ) ਤਾਂ ਕਦੇ ਵੀ ਤੇ ਕਿਤੇ ਵੀ ਲੈ ਸਕਦਾ ਹੈ।
ਅੱਜ ਦੀ ਸਾਹਿਤਕ ਕਾਰਵਾਈ ਸ਼ੁਰੂ ਕਰਦਿਆਂ ਅਜਾਇਬ ਸਿੰਘ ਸੇਖੋਂ ਨੇ ਅਪਣੇ
ਲੇਖ ‘ਮਿੱਠੇ ਸ਼ਬਦ ਤੇ ਪਿਆਰ’ ਰਾਹੀਂ ਬਹੁਤ ਹੀ ਸੁੱਚਜੇ ਢੰਗ ਨਾਲ ਆਪਸੀ
ਰਿਸ਼ਤਿਆਂ ਨੂੰ ਸੰਵਾਰਨ ਲਈ ਮਿੱਠੇ ਸ਼ਬਦਾਂ ਦੀ ਵਰਤੋਂ ਦੀ ਮਹੱਤਤਾ ਦਰਸਾਈ।
ਉਹਨਾਂ ਦੂਸਰੇ ਦੌਰ ਵਿੱਚ ਇਹ ਕਵਿਤਾ ਵੀ ਪੜ੍ਹੀ –
“ਮਿਤ੍ਰਤਾ ਇਕ ਕੱਚਾ ਧਾਗਾ, ਵਿਤੋਂ ਵੱਧ ਖਿਚਿਆਂ ਗੰਢ ਪੈ ਜਾਊ
ਇਸ ਨੂੰ ਝੂਠ ਨਹੀਂ, ਸੱਚਾਈ ਨਾਲ ਵਰਤੀਦਾ, ਨਹੀਂ ਭੰਡ ਪੈ ਜਾਊ”
ਰਛਪਾਲ ਸਿੰਘ ਬੋਪਾਰਾਏ ਹੋਰਾਂ, ਜੋ ਕਿ ਸਾਕਾ ਦੇ ਜਨਰਲ ਸਕੱਤਰ ਵੀ ਹਨ,
ਆਪਸੀ ਤੇ ਪਰਿਵਾਰਕ ਰਿਸ਼ਤਿਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰਾਂ ਵਡੇ
ਬਚਿੱਆਂ ਨਾਲ ਵੀ ਸਹਜਤਾ ਤੇ ਪਿਆਰ ਭਰਿਆ ਰਿਸ਼ਤਾ ਰਖਿਆ ਜਾ ਸਕਦਾ ਹੈ।
ਜੀਤ ਸਿੰਘ ਨੇ ਆਪਣੇ ਬਾਰੇ ਜਾਨਕਾਰੀ ਦਿਂਦੇ ਦਸਿਆ ਕਿ ਉਹ ਪੰਜਾਬ ਅਤੇ
ਸਿੰਧ ਬੈਂਕ ਤੋਂ ਸੀਨੀਅਰ ਮੈਨੈਜਰ ਦੇ ਅਹੁਦੇ ਤੋਂ ਰਿਟਾਯਰ ਹੋਕੇ ਹੁਣ
ਕੈਨੇਡਾ ਪਰਵਾਸ ਕਰਕੇ ਆਏ ਹਨ। ਉਹਨਾਂ ਦਾ ਸਭਾ ਵਿੱਚ ਸਵਾਗਤ ਹੈ।
ਜਸਵੀਰ ਸਿੰਘ ਸਿਹੋਤਾ ਨੇ ‘ਮਨੁਖ ਤੇ ਮਨੁਖਤਾ’ ਬਾਰੇ ਅਪਣੇ ਰਚਨਾਤਮਕ
ਵਿਚਾਰ ਸਾਂਝੇ ਕੀਤੇ ਅਤੇ ਇਹ ਕਵਿਤਾ ਵੀ ਪੜੀ –
“ਕਰਦਾ ਨਹੀਂ ਦੋ–ਚੌਂਹ ਦੀ ਮੈਂ ਗੱਲ
ਸਾਰੇ ਜਾਣਦੇ ਨੇ ਪਾਉਣਾ ਵੱਲ ਛੱਲ
ਪੜ੍ਹ ਲਵੇ ਕੋਈ ਚੁੱਕ ਅਖ਼ਬਾਰ
ਆਪੋ ਵਿੱਚ ਵੇਖੋ ਸਾਡਾ ਕਿਨਾਂ ਕੁ ਪਿਆਰ”
ਸਲਾਹੁਦੀਨ ਸਬਾ ਸ਼ੇਖ਼ ਨੇ ਅਪਣੀਆਂ ਉਰਦੂ ਦੀਆਂ ਕੁਝ ਨਜ਼ਮਾਂ ਸਾਂਝੀਆਂ
ਕੀਤੀਆਂ –
1-“ਯੇ ਬਾਦਲ ਭੀ ਰਹਤਾ ਨਹੀਂ ਹੈ ਟਿਕ ਕਰ
ਆਦਤ ਖ਼ਰਾਬ ਇਸਕੀ ਭੀ ਮੇਰੀ ਸੀ ਹੈ”।
2-“ਪਹਿਲਾ-ਪਹਿਲਾ ਪਯਾਰ ਹੈ, ਤੜਪ ਔਰ ਕਸਕ ਮੇਂ ਮਜ਼ਾ ਹੈ
ਵੋ ਆਏਂ ਨ ਆਏਂ, ਇੰਤਜ਼ਾਰ ਮੇਂ ਬਹੁਤ ਮਚਲਤਾ ਹੈ ਅਭੀ”।
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਉਰਦੂ ਮਾਹੌਲ ਬਰਕਰਾਰ ਰੱਖਦਿਆਂ
ਕੁਝ ਉਰਦੂ ਸ਼ੇਅਰ ਅਤੇ ‘ਅਫ਼ਜ਼ਲ’ ਦੀ ਲਿਖੀ ਇਹ ਗ਼ਜ਼ਲ ਸੁਣਾਕੇ ਖ਼ੁਸ਼ ਕਰ ਦਿੱਤਾ –
“ਪਯਾਰ ਸੇ ਜ਼ੁਲਮੋ-ਸਿਤਮ ਢਾਏ ਹੁਏ ਮੁੱਦਤ ਹੁਈ
ਆਪਕੋ ਏਹਸਾਨ ਫ਼ਰਮਾਏ ਹੁਏ ਮੁੱਦਤ ਹੁਈ”।
“ਹਮ ਕੈਫ਼ੇ-ਤੱਸਵੁਰ ਸੇ ਜਬ ਚੂਰ ਨਜ਼ਰ ਆਏ
ਵੋ ਪਾਸ ਨਜ਼ਰ ਆਏ ਹਮ ਦੂਰ ਨਜ਼ਰ ਆਏ”।
ਤਾਰਿਕ ਮਲਿਕ ਹੋਰਾਂ ਨੇ ਅਪਣੇ ਖ਼ਾਸ ਅੰਦਾਜ਼ ਵਿੱਚ ਉਰਦੂ ਸ਼ਾਇਰਾਂ ਦੇ ਕੁਝ
ਸ਼ਿਅਰ ਅਤੇ ਇਹ ਗ਼ਜ਼ਲ ਸਾਂਝੀ ਕੀਤੀ –
“ਇਸੀ ਬਹਾਨੇ ਕੋਈ ਝਾਂਕ ਲੇ ਦਰੀਚੇ ਸੇ
ਗਲੀ ਮੇਂ ਖੇਲਨੇ ਬੱਚੇ ਲਗਾ ਦਿਏ ਮੈਂਨੇ।
ਬਿਛੜ ਕੇ ਤੁਝਸੇ ਨ ਦੇਖਾ ਗਯਾ ਕਿਸੀ ਕਾ ਮਿਲਾਪ
ਸ਼ਜਰ ਪੇ ਬੈਠੇ ਪਰਿਂਦੇ ਉੜਾ ਦਿਏ ਮੈਂਨੇ”।
ਜਰਨੈਲ ਸਿੰਘ ਤੱਗੜ ਨੇ ਅਪਣੀ ਹਾਲ ਦੀ ਹੀ ਭਾਰਤ-ਪਾਕਿਸਤਾਨ ਦੀ ਫੇਰੀ
ਬਾਰੇ ਜਾਨਕਾਰੀ ਦਿੰਦਿਆਂ ਪਾਕਿਸਤਾਨ ਦੀ ਮੇਹਮਾਨ ਨਵਾਜ਼ੀ ਦੀ ਤਾਰੀਫ਼ ਕੀਤੀ।
ਉਹਨਾਂ ‘ਹਰਜਿੰਦਰ ਕੰਗ’ ਦੀ ਇਕ ਕਵਿਤਾ ਵੀ ਸੁਣਾਈ।
ਡਾ. ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਇਹ ਹਿੰਦੀ ਫਿਲਮੀ ਗੀਤ ਗਾਕੇ
ਹਮੇਸ਼ਾ ਦੀ ਤਰਾਂ ਸਮਾਂ ਬਨ੍ਹ ਦਿੱਤਾ –
“ਤੁਮ ਜਿਸ ਪੇ ਨਜ਼ਰ ਡਾਲੋ, ਉਸ ਦਿਲ ਕਾ ਖ਼ੁਦਾ ਹਾਫ਼ਿਜ਼”
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਰਾਹੀਂ ਦਿਲ ਦੀ ਗੱਲ ਕੁਝ ਇਸ ਤਰਾਂ ਕਹੀ
–
“ਪੂਰੀ ਤਰਹ ਦਿਲ ਯੇ, ਟੂਟਾ ਨਹੀਂ ਹੈ
ਕਿ ਫਿਰ, ਦਿਲ ਲਗਾਨੇ ਕੋ ਜੀ ਚਾਹਤਾ ਹੈ।
ਮਾਨਾ, ਕਿ ਬਹੁਤ ਬੇ-ਰਹਮ ਯੇ ਜਹਾਂ ਹੈ
ਫਿਰ ਭੀ, ਨ ਜਾਨੇ ਕਯੋਂ, ਜੀ ਚਾਹਤਾ ਹੈ”
ਮੋਹਨ ਸਿੰਘ ਮਿਨਹਾਸ ਨੇ ਅੰਗਰੇਜ਼ੀ ਦਾ ਲੇਖ ‘ਪਿਕ-ਪਾਕੇਟ’ ਸਾਂਝਾ ਕੀਤਾ।
ਇਕ ਜੇਬ-ਕਤਰੇ ਵਿੱਚ ਵੀ ਕਿੱਨੀ ਜ਼ਿਆਦਾ ਇੰਨਸਾਨੀਅਤ ਹੋ ਸਕਦੀ ਹੈ, ਇਸ ਦਾ
ਬੜਾ ਭਾਵਪੂਰਨ ਵਰਨਣ ਇਸ ਲੇਖ ਵਿੱਚ ਦਿੱਸਦਾ ਹੈ।
ਜਾਵਿਦ ਨਿਜ਼ਾਮੀ ਨੇ ਅਪਣੀਆਂ ਛੋਟਿਆਂ-ਛੋਟਿਆਂ ਉਰਦੂ ਨਜ਼ਮਾਂ ਨਾਲ ਵਾਹ-ਵਾਹ
ਲੁੱਟ ਲਈ –
“ਸੋਹਬਤ ਮੇਂ ਤੇਰੀ ਜਬ ਸੇ ਰਹਨੇ ਲਗਾ ਹੂੰ
ਇਮਰੋਜ਼ ਮੇਂ ਭੀ ਮੁਝਕੋ ਫ਼ਰਦਾ ਦਿਖਾਈ ਦੇ।
ਜਿਤਨੇ ਭੀ ਚੇਹਰੇ ਮੈਂਨੇ ਦੇਖੇ ਹੈਂ ਆਜ ਤਕ
ਹਰ ਚੇਹਰੇ ਮੇਂ ਚੇਹਰਾ, ਤੇਰਾ ਦਿਖਾਈ ਦੇ”
ਅਮਰੀਕ ਸਿੰਘ ਸਰੋਆ ਨੇ ਇਹ ਹਿੰਦੀ ਫਿਲਮੀ ਗੀਤ ਗਾਕੇ ਅੱਜ ਗਾਯਕਾਂ ਵਿੱਚ
ਵੀ ਅਪਣੀ ਹਾਜ਼ਰੀ ਲਗਵਾ ਲਈ –
“ਹਮੇਂ ਤੁਮ ਸੇ ਹੈ ਪਯਾਰ ਕਿਤਨਾ, ਯੇ ਹਮ ਨਹੀਂ ਜਾਨਤੇ
ਮਗਰ ਜੀ ਨਹੀਂ ਸਕਤੇ, ਤੁਮਹਾਰੇ ਬਿਨਾਂ”
ਕੇ. ਐਨ. ਮਹਰੋਤਰਾ ਨੇ ‘ਰਾਕੇਸ਼ ਭ੍ਰਮਰ’ ਦੀ ਹਿੰਦੀ ਕਵਿਤਾ ‘ਇਰਾਦਾ’
ਸੁਣਾਕੇ ਅਪਣੀ ਵਾਰੀ ਬਖ਼ੂਬੀ ਭੁਗਤਾਈ –
“ਜਿਸਕੋ ਉੜਨਾ ਹੈ, ਹਵਾਓਂ ਸੇ ਬਾਤ ਕਰ ਲੇਗਾ
ਜਿਸਕੋ ਰੁਕਨਾ ਹੈ ਕਹੀਂ ਸਰ ਪੇ ਛਾਂਵ ਕਰ ਲੇਗਾ”
ਇਹਨਾਂ ਤੋਂ ਇਲਾਵਾ ਹਰਬਖ਼ਸ਼ ਸਿੰਘ ਸਰੋਆ ਅਤੇ ਰਾਜ ਮਿਲਿਂਦ ਨੇ ਵੀ ਸਭਾ ਦੀ
ਰੌਣਕ ਵਧਾਈ।
ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ
ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ ਧੰਨਵਾਦ ਕਰਦੇ ਹੋਏ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਹਰ ਮਹੀਨੇ ਦੀ ਤਰਾਂ ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ
ਪਹਿਲੇ ਸ਼ਨਿੱਚਰਵਾਰ 6 ਅਪ੍ਰੈਲ 2013 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ
ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੰਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ
403-547-0335, ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128, ਜਾਂ
ਜਤਿੰਦਰ ਸਿੰਘ ‘ਸਵੈਚ’ (ਪ੍ਰਬੰਧ ਸਕੱਤਰ) ਨਾਲ