ਘੇ
ਲੇਖਕ ਅਤੇ ਚਿੰਤਕ ਬਲਰਾਜ ਚੀਮਾ ਅਤੇ ਪੰਜਾਬੀ ਪੱਤਰਕਾਰੀ ਦੇ ਬਾਬਾ ਬੋਹੜ
ਸੁਰਜਨ ਜ਼ੀਰਵੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ੁਸ਼ੋਬਤ ਹੋਣ ਲਈ ਸੱਦਾ ਦਿੱਤਾ।
ਮੀਟਿੰਗ ਦੇ ਪਹਿਲੇ ਪੜਾਅ ਵਿੱਚ ਪ੍ਰਧਾਨਗੀ ਮੰਡਲ ਵਲੋਂ ਕੈਲੇਫੋਰਨੀਆ
ਵਾਸੀ ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ `ਰੇਤ ਮਹਿਲ` ਦਾ
ਲੋਕ ਅਰਪਣ ਕੀਤਾ ਗਿਆ। ਲੇਖਕ ਤਾਰਾ ਸਿੰਘ ਸਾਗਰ ਦਾ ਤੁਆਰਫ਼ ਕਰਵਾਉਂਦਿਆਂ
ਪਿਆਰਾ ਸਿੰਘ ਕੁੱਦੋਵਾਲ ਨੇ ਕਿਹਾ ਕਿ ਤਾਰਾ ਸਾਗਰ ਹਕੀਕਤ ਦੇ ਯਥਾਰਥ ਅਤੇ
ਸੱਚ ਨੂੰ ਪਕੜਨ ਵਾਲਾ ਹੋਣਹਾਰ ਸ਼ਾਇਰ ਹੈ। ਉਸ ਦਾ ਇਹ ਕਾਵਿ-ਸੰਗ੍ਰਹਿ,
ਕਵਿਤਾਵਾਂ, ਗਜ਼ਲਾਂ ਅਤੇ ਗੀਤਾਂ ਦਾ ਸੁਮੇਲ ਹੈ। ਉਸ ਦੀਆਂ ਕਵਿਤਾਵਾਂ ਜਿੱਥੇ
ਜਾਗੇ ਮਨੁੱਖ ਦੀ ਲਲਕਾਰ ਹਨ, ਉੱਥੇ ਉਸ ਦੀਆਂ ਗਜ਼ਲਾਂ ਆਪੇ ਨਾਲ ਸੰਵਾਦ
ਰਚਾਉਂਦੀਆਂ ਹਨ ਅਤੇ ਗੀਤ ਰਿਸ਼ਤੇ-ਨਾਤਿਆਂ, ਜਸ਼ਨਾਂ ਅਤੇ ਸੱਭਿਆਚਾਰ ਦੀਆਂ ਮੂਲ
ਭਾਵਨਾਵਾਂ ਨੂੰ ਪੇਸ਼ ਕਰਦੇ ਹਨ। ਸੰਸਥਾ ਦੇ ਜਨਰਲ ਸੈਕਟਰੀ ਲੱਖ ਕਰਨਾਲਵੀ ਨੇ
ਤਾਰਾ ਸਾਗਰ ਦੀ ਪੁਸਤਕ ਸਬੰਧੀ ਆਪਣੇ ਆਲੋਚਨਾਤਮਕ ਵਿਚਾਰ ਪੇਸ਼ ਕਰਦਿਆਂ ਕਿਹਾ
ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਕਵਿਤਾ, ਗਜ਼ਲ ਅਤੇ ਗੀਤਾਂ ਦੇ ਸੁਮੇਲ ਨਾਲ
ਲਬਰੇਜ਼ ਪੁਸਤਕ ਵੇਖਣ ਅਤੇ ਪੜ੍ਹਨ ਨੂੰ ਮਿਲੀ ਹੋਵੇ ਇਸ ਤੋਂ ਪਹਿਲਾਂ ਵੀ
ਨਾਮਵਾਰ ਕਵੀ ਅਤੇ ਲੇਖਕ ਇਨ੍ਹਾਂ ਤਿੰਨਾਂ ਰੰਗਾਂ ਦੇ ਸੁਮੇਲ ਵਾਲੀਆਂ
ਪੁਸਤਕਾਂ ਲੋਕ ਅਰਪਣ ਕਰ ਚੁੱਕੇ ਹਨ। ਚੇਅਰਮੈਨ ਅਜੈਬ ਸਿੰਘ ਚੱਠਾ ਨੇ ਤਾਰਾ
ਸਿੰਘ ਸਾਗਰ ਦੀ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਉਸ ਦੀ ਲੇਖਣੀ ਉਸਦੇ
ਸੰਵੇਦਨਸ਼ੀਲ ਸੁਭਾਅ ਦਾ ਪ੍ਰਤੀਕ ਹੈ ਜੋ ਸਮੁੱਚੇ ਰੂਪ ਵਿਚ ਹਮੇਸ਼ਾ ਸਰਬੱਤ ਦੇ
ਭਲੇ ਦੀ ਹੀ ਗੱਲ ਕਰਦੀ ਹੈ। ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਐਗਜ਼ੈਕਟਿਵ
ਕਮੇਟੀ ਦੀ ਪ੍ਰਧਾਨ ਅਤੇ ਸਥਾਪਤ ਲੇਖਿਕਾ ਸੁਰਜੀਤ ਕੌਰ ਨੇ ਔਰਤਾਂ ਦੇ
ਆਤਮ-ਸਨਮਾਨ ਬਾਰੇ ਲੇਖ ਪੜ੍ਹਿਆ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਬਹੁਤ ਹੀ
ਸਲਾਹਿਆ।
ਮੀਟਿੰਗ ਦੇ ਦੂਜੇ ਪੜਾਅ `ਚ ਕਵੀ ਦਰਬਾਰ ਹੋਇਆ। ਇਸ ਕਵੀ ਦਰਬਾਰ ਵਿੱਚ
ਟੋਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਪਹੁੰਚੇ ਨਾਮਵਾਰ ਸ਼ਾਇਰਾਂ ਨੇ ਆਪਣੇ
ਕਲਮ ਦਾ ਜਾਦੂ ਬਿਖੇਰਨ ਦੀ ਸ਼ੁਰੂਆਤ ਨੌਜਵਾਨ ਲੇਖਿਕਾ, ਮਨੁੱਖੀ ਹੱਕਾਂ ਅਤੇ
ਸਰੋਕਾਰਾਂ ਦੀ ਅਲੰਬਰਦਾਰ ਲਵੀਨ ਕੌਰ ਗਿੱਲ ਨੇ ਔਰਤਾਂ ਦੇ ਸੰਧਰਭ `ਚ ਲਿਖੀ
ਗਈ ਆਪਣੀ ਕਵਿਤਾ ਨਾਲ ਕੀਤੀ। ਇਸ ਤੋਂ ਬਾਅਦ ਵਾਰੋ-ਵਾਰੀ ਪ੍ਰੋ: ਹਰਵਿੰਦਰ
ਚੀਮਾ, ਲੱਖ ਕਰਨਾਲਵੀ, ਜੋਗਿੰਦਰ ਅਣਖ਼ੀਲਾ, ਹਰਭਜਨ ਰਾਠੌਰ, ਗੁਰਪਾਲ ਸਰੋਏ,
ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਮਹਿੰਦਰ ਪ੍ਰਤਾਪ ਸਿੰਘ, ਸੁਰਜੀਤ
ਕੌਰ, ਪਿਆਰਾ ਸਿੰਘ ਕੁੱਦੋਵਾਲ, ਜਰਨੈਲ ਸਿੰਘ ਬੁੱਟਰ, ਪਾਕਿਸਤਾਨ ਦੇ ਨਾਮਵਾਰ
ਕਵੀ ਸਲੀਮ ਪਾਸ਼ਾ, ਨਦੀਮ ਰਸ਼ੀਦ, ਤਲਤ ਜ਼ਾਹਿਰਾ, ਜਸਬੀਰ ਕਾਲਰਵੀ, ਤਾਰਾ ਚੰਦ
ਮਨਜਾਨੀਆ ਅਤੇ ਕੰਵਰ ਬੈਂਸ ਨੇ ਆਪਣੀਆਂ ਰਚਨਾਵਾਂ ਨਾਲ ਭਰਵੀਂ ਹਾਜ਼ਰੀ ਲੁਆਈ।
ਮੀਡੀਆ ਪੱਤਰਕਾਰ ਅੰਕਲ ਦੁੱਗਲ ਨੇ ਕਲਮ ਫ਼ਾਉਂਡੇਸ਼ਨ ਨੂੰ ਹਰ ਮਹੀਨੇ ਸਫਲ
ਸਾਹਤਿਕ ਮਿਲਣੀਆਂ ਕਰਵਾ ਕੇ ਪੰਜਾਬੀ ਦੇ ਪਸਾਰ ਲਈ ਪਾਏ ਜਾ ਰਹੇ ਯੋਗਦਾਨ ਲਈ
ਵਧਾਈਆਂ ਦਿੱਤੀਆਂ। ਨੌਜਵਾਨ ਲਿਬਰਲ ਆਗੂ ਬਲਜੀਤ ਬਾਵਾ, ਜੋ ਅੱਜ ਪਹਿਲੀ ਵਾਰੀ
ਕਲਮ ਫ਼ਾਉਂਡੇਸ਼ਨ ਦੀ ਮੀਟਿੰਗ ‘ਚ ਭਾਗ ਲੈਣ ਆਏ ਸਨ, ਨੇ ਕਿਹਾ ਕਿ ਉਨ੍ਹਾਂ ਨੂੰ
ਅੱਜ ਟੋਰਾਂਟੋ ਏਰੀਆ ਦੇ ਸੁਲਝੇ ਹੋਏ ਲੇਖਕਾਂ ਨਾਲ ਸੰਗਤ ਕਰਕੇ ਬੇਹੱਦ ਖੁਸ਼ੀ
ਹੋਈ ਹੈ ਅਤੇ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ।
ਕਵੀ ਦਰਬਾਰ ਦੇ ਅਖ਼ੀਰ `ਚ ਮਾਨਸਿਕ ਤਰੋ-ਤਾਜ਼ਗੀ ਲਈ ਜਿੱਥੇ ਗੀਤਕਾਰ ਸੰਨੀ
ਸ਼ਿਵਰਾਜ, ਪਰਮਜੀਤ ਸਿੰਘ ਢਿੱਲੋਂ, ਡੋਲੀਸ਼ਾ ਮਢਾਰ ਅਤੇ ਮਨਜੀਤ ਉੱਪਲ ਨੇ ਆਪਣੀ
ਮਨਮੋਹਕ ਅਤੇ ਸੁਰੀਲੀ ਅਵਾਜ਼ `ਚ ਗੀਤ ਪੇਸ਼ ਕੀਤੇ ਉੱਥੇ ਤਾਰਾ ਚੰਦ ਮਨਜਾਨੀਆ
ਨੇ ਬੰਸਰੀ ਦੀ ਸੁਰੀਲੀ ਧੁੰਨ ਵਜਾ ਕੇ ਸਭ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ
ਪ੍ਰੋਗਰਾਮ `ਚ ਹੋਰਨਾਂ ਤੋਂ ਇਲਾਵਾ ਸੰਜੀਵ ਸਿੰਘ ਭੱਟੀ, ਸੁਮਨ ਮੌਦਗਿਲ,
ਰਣਜੀਤ ਸਿੰਘ ਸਿੱਧੂ, ਸੁਖਦੇਵ ਸਿੰਘ ਧਾਲੀਵਾਲ, ਕੁਲਜੀਤ ਗਿੱਲ ਅਤੇ ਸੁਖਵੰਤ
ਕੌਰ ਨੇ ਵੀ ਜ਼ਿੰਮੇਵਾਰਾਨਾ ਹਾਜ਼ਰੀ ਭਰੀ।
ਲਗਾਤਾਰ ਸਾਢੇ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੇ ਅਖ਼ੀਰ ਵਿਚ ਪ੍ਰਧਾਨਗੀ
ਮੰਡਲ ‘ਚ ਸ਼ੁਸ਼ੋਬਤ ਅਜਾਇਬ ਸਿੰਘ ਸੰਘਾ, ਬਲਰਾਜ ਚੀਮਾ, ਸੁਰਜਨ ਜ਼ੀਰਵੀ ਅਤੇ
ਕੰਵਲਜੀਤ ਕੌਰ ਬੈਂਸ ਨੇ ਆਪਣੇ ਵਿਚਾਰ ਸਾਂਝੇ ਕੀਤੇ। ਬਲਰਾਜ ਚੀਮਾ ਨੇ
ਪ੍ਰਧਾਨਗੀ ਭਾਸ਼ਣ ਵਿੱਚ ਪੁਸਤਕ ਤੇ ਹੋਈ ਗੋਸ਼ਟੀ, ਸੁਰਜੀਤ ਕੌਰ ਦੇ ਔਰਤਾਂ ਦੇ
ਆਤਮ-ਸਨਮਾਨ ਬਾਰੇ ਲੇਖ ਅਤੇ ਸਮੂਹ ਸਾਹਿਤਕਾਰ ਸੱਜਣਾਂ ਵੱਲੋਂ ਪੇਸ਼ ਕੀਤੀਆਂ
ਗਈਆਂ ਰਚਨਾਵਾਂ ਦੀ ਪ੍ਰਸੰਸਾ ਕੀਤੀ ਅਤੇ ਸਮਾਗਮ ਨੂੰ ਗੁਣਾਤਮਕ ਪੱਧਰ ਤੋਂ
ਇੱਕ ਸਫ਼ਲ ਸਾਹਤਿਕ ਮਿਲਣੀ ਦਸਿਆ। ਮੈਡਮ ਕੰਵਲਜੀਤ ਕੌਰ ਬੈਂਸ ਅਤੇ ਸੰਨੀ ਬੈਂਸ
ਨੇ ਸਭਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਮੰਚ ਦਾ ਸੰਚਾਲਨ
ਸੰਸਥਾ ਦੇ ਪ੍ਰਧਾਨ ਕੁਲਜੀਤ ਸਿੰਘ ਜੰਜੂਆ ਨੇ ਬਾਖੂਬੀ ਨਿਭਾਇਆ।