ੱਘੇ ਲੇਖਕ ਅਤੇ ਚਿੰਤਕ ਬਲਰਾਜ
ਚੀਮਾ, ਕਹਾਣੀਕਾਰਾ ਮਿੰਨ੍ਹੀ ਗਰੇਵਾਲ ਅਤੇ ਨਾਵਲਕਾਰ ਕੁਲਜੀਤ ਸਿੰਘ ਮਾਨ ਨੂੰ
ਪ੍ਰਧਾਨਗੀ ਮੰਡਲ ਵਿੱਚ ਸਸ਼ੋਬਤ ਹੋਣ ਲਈ ਸੱਦਾ ਦਿੱਤਾ।
ਮੀਟਿੰਗ ਦੇ ਪਹਿਲੇ ਪੜਾਅ ਵਿੱਚ ਪ੍ਰਧਾਨਗੀ ਮੰਡਲ ਵਲੋਂ ਲੇਖਕ ਦਰਸ਼ਨ
ਸਿੰਘ ਪ੍ਰੀਤੀਮਾਨ ਦੀ ਪੁਸਤਕ ‘ਇਹ ਵੀ ਦਿਨ ਆਉਣੇ ਸੀ’ ਦਾ ਲੋਕ ਅਰਪਣ ਕੀਤਾ
ਗਿਆ। ਲੇਖਕ ਦਰਸ਼ਨ ਸਿੰਘ ਪ੍ਰੀਤੀਮਾਨ ਦਾ ਤੁਆਰਫ਼ ਕਰਵਾਉਂਦਿਆਂ ਉਨ੍ਹਾਂ ਦੇ
ਜਮਾਤੀ ਲਛਮਣ ਸਿੰਘ ਭੁੱਲਰ ਨੇ ਦੱਸਿਆ ਕਿ ਸਮੇਂ ਦੀ ਮਾਰ, ਅਣਸੁਖਾਵੇਂ
ਹਾਲਾਤਾਂ ਅਤੇ ਸਮਾਜਿਕ ਅਨਿਆਏ ਨੇ ਪ੍ਰੀਤੀਮਾਨ ਦੇ ਹੱਥ ਕਲਮ ਫੜ੍ਹਾਈ ਹੈ।
ਪ੍ਰੋ: ਪਿਆਰਾ ਸਿੰਘ ਕੁਦੋਵਾਲ ਨੇ ਪ੍ਰੀਤੀਮਾਨ ਦੀ ਪੁਸਤਕ ਬਾਰੇ ਬੋਲਦਿਆਂ
ਕਿਹਾ ਕਿ ਭਾਂਵੇਂ ਪ੍ਰੀਤੀਮਾਨ ਤੰਗੀਆਂ-ਤੁਰਸ਼ੀਆਂ ਦੇ ਦੌਰ ‘ਚ ਲੰਘ ਰਿਹਾ ਹੈ
ਫਿਰ ਵੀ ਉਸ ਨੇ ਕਲਮ ਨਹੀਂ ਛੱਡੀ ਅਤੇ ਨਿਰੰਤਰ ਲਿਖ ਰਿਹਾ ਹੈ। ਅਜਿਹੇ
ਸੰਵੇਦਨਸ਼ੀਲ ਲੇਖਕ ਦੀ ਆਰਥਿਕ ਮੰਦਹਾਲੀ ਵੇਖ ਕੇ ਮਨ ਬਦੋ-ਬਦੀ ਭਰ ਆਉਂਦਾ ਹੈ
ਅਤੇ ਹੰਝੂ ਆਪ ਮੁਹਾਰੇ ਵਹਿ ਤੁਰਦੇ ਹਨ। ਉਨ੍ਹਾਂ ਪ੍ਰੀਤੀਮਾਨ ਦੀ ਆਰਥਿਕ ਤੌਰ
ਤੇ ਮੱਦਦ ਕਰਨ ਦੀ ਅਪੀਲ ਵੀ ਕੀਤੀ ਜਿਸ ਸਦਕਾ ਮੀਟਿੰਗ ‘ਚ ਹਾਜ਼ਰ ਲੇਖਕਾਂ
ਵਲੋਂ ਭਰਪੂਰ ਸਹਿਯੋਗ ਦਿਤਾ ਗਿਆ ਅਤੇ ਪ੍ਰੀਤੀਮਾਨ ਦੀ ਮੱਦਦ ਲਈ ਕੁਝ ਮਾਇਆ
ਵੀ ਇਕੱਤਰ ਕੀਤੀ ਗਈ। ਐਗਜ਼ੈਕਟਿਵ ਕਮੇਟੀ ਦੀ ਪ੍ਰਧਾਨ ਅਤੇ ਸਥਾਪਤ ਲੇਖਿਕਾ
ਪ੍ਰੋ: ਸੁਰਜੀਤ ਕੌਰ, ਪ੍ਰੋ: ਹਰਵਿੰਦਰ ਚੀਮਾ, ਮਿੰਨ੍ਹੀ ਗਰੇਵਾਲ, ਨਾਹਰ
ਔਜਲਾ ਅਤੇ ਨਵਦੀਪ ਕੌਰ ਨੇ ਵਿਸ਼ਵ ਔਰਤ ਦਿਵਸ ਦੇ ਸਬੰਧ ‘ਚ ਆਪਣੇ ਵਿਚਾਰ
ਸਾਂਝੇ ਕੀਤੇ। ਕੁਲਜੀਤ ਮਾਨ ਨੇ ਗਦਰ ਸ਼ਤਾਬਦੀ ਦੇ ਸਬੰਧ ‘ਚ ਉਨ੍ਹਾਂ ਵਲੋਂ
ਤਿਆਰ ਕੀਤੀ ਗਈ ਡੀ ਵੀ ਡੀ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ
ਨੂੰ ਅੱਗੇ ਤੋਰਦਿਆਂ ਮੀਟਿੰਗ ਦੇ ਦੂਜੇ ਪੜਾਅ ‘ਚ ਕਵੀ ਦਰਬਾਰ ਹੋਇਆ ਜਿਸ
ਵਿੱਚ ਪਰਮਜੀਤ ਕੌਰ ਦਿਉਲ ਵਲੋਂ ਸਟੇਜ ਦੀ ਸੇਵਾ ਨਿਭਾਈ ਗਈ। ਇਸ ਕਵੀ ਦਰਬਾਰ
‘ਚ ਟੋਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਪਹੁੰਚੇ ਨਾਮਵਾਰ ਸ਼ਾਇਰਾਂ ਨੇ
ਆਪਣੇ ਕਲਮ ਦਾ ਜਾਦੂ ਬਿਖੇਰਨ ਦੀ ਸ਼ੁਰੂਆਤ ਸਵਰਨਜੀਤ ਬਰਾੜ ਨੇ ਨੇ ਆਪਣੇ ਗੀਤ
ਨਾਲ ਕੀਤੀ। ਇਸ ਤੋਂ ਬਾਅਦ ਵਾਰੋ-ਵਾਰੀ ਅਮਰੀਕ ਰਵੀ, ਪੰਜਾਬੀ ਫੌਰਮ ਕੈਨੇਡਾ
ਦੇ ਸਦਰ ਜਨਾਬ ਨਦੀਮ ਰਸ਼ੀਦ, ਸੁਖਮਿੰਦਰ ਰਾਮਪੁਰੀ, ਕੈਨੇਡੀਅਨ ਸਾਹਿਤ ਸਭਾ ਦੇ
ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ, ਉੱਘੇ ਗਾਇਕ ਸੰਨੀ ਸਿ਼ਵਰਾਜ, ਤਲਤ
ਜ਼ਾਹਿਰਾ, ਪਾਕਿਸਤਾਨ ਦੇ ਨਾਮਵਾਰ ਕਵੀ ਸਲੀਮ ਪਾਸ਼ਾ, ਜੋਗਿੰਦਰ ਅਣਖ਼ੀਲਾ,
ਹਰਭਜਨ ਰਾਠੌਰ, ਹਰਚੰਦ ਸਿੰਘ ਬਾਸੀ, ਜਰਨੈਲ ਸਿੰਘ ਬੁੱਟਰ, ਅਮਰ ਢੀਂਡਸਾ,
ਹਰਭਜਨ ਰਾਠੌੜ, ਮੋਹਣ ਸਿੰਘ ਭੰਗੂ ਨੇ ਆਪਣੀਆਂ ਰਚਨਾਵਾਂ ਨਾਲ ਭਰਵੀਂ ਹਾਜ਼ਰੀ
ਲੁਆਈ। ਮੀਡੀਆ ਪੱਤਰਕਾਰ ਅੰਕਲ ਦੁੱਗਲ ਨੇ ਕਲਮ ਫ਼ਾਉਂਡੇਸ਼ਨ ਨੂੰ ਹਰ ਮਹੀਨੇ
ਸਫਲ ਸਾਹਤਿਕ ਮਿਲਣੀਆਂ ਕਰਵਾ ਕੇ ਪੰਜਾਬੀ ਦੇ ਪਸਾਰ ਲਈ ਪਾਏ ਜਾ ਰਹੇ ਯੋਗਦਾਨ
ਲਈ ਵਧਾਈਆਂ ਦਿੱਤੀਆਂ।
ਇਸ ਪ੍ਰੋਗਰਾਮ ‘ਚ ਹੋਰਨਾਂ ਤੋਂ ਇਲਾਵਾ ਸੁਖਿੰਦਰ, ਕਰਨਲ ਨੌਨਿਹਾਲ ਸਿੰਘ
ਧਾਲੀਵਾਲ, ਜਸਬੀਰ ਸਿੰਘ ਬੋਪਾਰਾਏ, ਹਰਜਸਪ੍ਰੀਤ ਗਿੱਲ, ਸੰਜੀਵ ਸਿੰਘ ਭੱਟੀ,
ਜਗਜੀਤ ਸਿੰਘ ਲਾਇਲ, ਕੰਵਲਜੀਤ ਬਰਾੜ, ਮੈਡਮ ਕੈਲਾਸ਼, ਮਨਮੋਹਨ ਸਿੰਘ
ਗੁਲਾਟੀ, ਬਲਵੀਰ ਕੌਰ, ਜਗਤਾਰ ਸਿੰਘ, ਅਸ਼ਵਨੀ ਅਰੋੜਾ, ਸੁਖਦੇਵ ਸਿੰਘ
ਧਾਲੀਵਾਲ, ਸੁਮਨ ਮੌਦਗਿਲ ਅਤੇ ਬਰਜਿੰਦਰ ਗੁਲਾਟੀ ਨੇ ਵੀ ਆਪਣੀ ਹਾਜ਼ਰੀ
ਲੁਆਈ। ਸ਼ਇਰਾਂ, ਗੀਤਕਾਰਾਂ ਅਤੇ ਗਾਇਕਾਂ ਨੇ ਆਪੋ-ਆਪਣੀ ਕਲਾ ਨਾਲ ਸਭ
ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਪ੍ਰੋਗਰਾਮ ਦੌਰਾਨ ਵਿਸ਼ਵ ਪੰਜਾਬੀ
ਕਾਨਫ਼ਰੰਸ 2013 ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਅਤੇ ਪ੍ਰਧਾਨ ਗਿਆਨ ਸਿੰਘ
ਕੰਗ ਹੁਰਾਂ ਨੇ ਹੋ ਰਹੀਆਂ ਸਰਗਰਮੀਆਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।
ਚੇਅਰਮੈਨ ਚੱਠਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਇਸ ਸਾਲ ਹੋਣ ਜਾ ਰਹੀ ਵਿਸ਼ਵ
ਪੰਜਾਬੀ ਕਾਨਫ਼ਰੰਸ ‘ਚ ਪੰਜਾਬੀ ਫੌਰਮ ਕੈਨੇਡਾ, ਕੈਨੇਡੀਅਨ ਸਾਹਿਤ ਸਭਾ,
ਪ੍ਰੋ: ਮੋਹਨ ਸਿੰਘ ਫ਼ਾਉਂਡੇਸ਼ਨ ਅਤੇ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ
ਸੁਸਾਇਟੀ ਨੇ ਸਾਨੂੰ ਹਰ ਪੱਖੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ
ਕਾਨਫਰੰਸ ਦੀ ਵੀਡੀਓ ਕਵਰੇਜ਼ ਕਰਨ ਲਈ ਏ ਟੀ ਐਨ ਟੀਵੀ ਅਤੇ ਝਾਂਜਰ ਟੀਵੀ ਨੇ
ਵੀ ਹੁੰਗਾਰਾ ਭਰਿਆ ਹੈ ਜੋ ਕਿ ਸਾਣੇ ਲਈ ਬੜੇ ਮਾਣ ਵਾਲੀ ਗੱਲ ਹੈ।
ਅੱਜ ਦੀ ਇਸ ਸਾਹਿਤਕ ਮਿਲਣੀ ਦੀ ਵੀਡੀਓਗ੍ਰਾਫ਼ੀ ਝਾਂਜਰ ਟੀਵੀ ਦੇ ਰਵੀ
ਜੱਸਲ ਅਤੇ ਜਸਕਰਨ ਸੰਧੂ ਨੇ ਅਤੇ ਫੋਟੋਆਂ ਖਿੱਚਣ ਦੀ ਜੁੰਮੇਵਾਰੀ ਕੁਲਵੰਤ
ਸਿੰਘ ਭੁੱਲਰ ਅਤੇ ਸੰਜੀਵ ਸਿੰਘ ਭੱਟੀ ਨੇ ਬਹੁਤ ਹੀ ਤਨਦੇਹੀ ਅਤੇ ਧੀਰਜ ਨਾਲ
ਨਿਭਾਈ।
ਲਗਾਤਾਰ ਸਾਢੇ ਚਾਰ ਘੰਟੇ ਚੱਲੇ ਇਸ ਪ੍ਰੋਗਰਾਮ ਦੇ ਅਖ਼ੀਰ ਵਿਚ ਪ੍ਰਧਾਨਗੀ
ਮੰਡਲ ‘ਚ ਸ਼ੁਸ਼ੋਬਤ ਮੈਡਮ ਕੰਵਲਜੀਤ ਕੌਰ ਬੈਂਸ ਅਤੇ ਬਲਰਾਜ ਚੀਮਾ ਨੇ ਆਪਣੇ
ਵਿਚਾਰ ਸਾਂਝੇ ਕੀਤੇ। ਬਲਰਾਜ ਚੀਮਾ ਨੇ ਪ੍ਰਧਾਨਗੀ ਭਾਸ਼ਣ ਵਿੱਚ ਪੁਸਤਕ ਤੇ
ਹੋਈ ਗੋਸ਼ਟੀ, ਵੱਖੋ-ਵੱਖ ਬੁਲਾਰਿਆਂ ਵਲੋਂ ਔਰਤਾਂ ਦੇ ਆਤਮ-ਸਨਮਾਨ ਬਾਰੇ
ਪੜ੍ਹੇ ਲੇਖਾਂ ਅਤੇ ਸਮੂਹ ਸਾਹਿਤਕਾਰ ਸੱਜਣਾਂ ਵੱਲੋਂ ਪੇਸ਼ ਕੀਤੀਆਂ ਗਈਆਂ
ਰਚਨਾਵਾਂ ਦੀ ਪ੍ਰਸੰਸਾ ਕੀਤੀ ਅਤੇ ਸਮਾਗਮ ਨੂੰ ਗੁਣਾਤਮਕ ਪੱਧਰ ਤੋਂ ਇੱਕ ਸਫ਼ਲ
ਸਾਹਤਿਕ ਮਿਲਣੀ ਦਸਿਆ। ਮੈਡਮ ਕੰਵਲਜੀਤ ਕੌਰ ਬੈਂਸ ਨੇ ਸਭਨਾਂ ਦਾ ਸਮਾਗਮ ਨੂੰ
ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਕਲਮ ਦੀ ਇਹ ਭਰਵੀਂ ਮੀਟਿੰਗ ਅਮਿੱਟ ਪੈੜਾਂ
ਛੱਡਦੀ ਹੋਈ ਇੱਕ ਯਾਦਗਾਰੀ ਮਿਲਣੀ ਹੋ ਨਿਬੜੀ।