ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਪ੍ਰੈਲ 2013 ਦਿਨ
ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ।
ਫੋਰਮ ਦੇ ਜਨਰਲ ਸਕੱਤਰ ਜੱਸ ਚਾਹਲ ਨੇ ਸਭਨੂੰ ਜੀ ਆਇਆਂ ਆਖਦੇ ਹੋਏ ਸੁਰਜੀਤ
ਸਿੰਘ ਸੀਤਲ ‘ਪੰਨੂੰ’ ਅਤੇ ਸਲਾਹੁਦੀਨ ਸਬਾ ਸ਼ੇਖ਼ ਨੂੰ ਪ੍ਰਧਾਨਗੀ ਮੰਡਲ ਵਿੱਚ
ਸ਼ਾਮਿਲ ਹੋਣ ਦੀ ਬੇਨਤੀ ਕੀਤੀ।ਜੱਸ ਚਾਹਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ
ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ।
ਉਪਰੰਤ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਜੱਸ ਚਾਹਲ ਨੇ ਸਭਾ ਦੇ
ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀਆਂ ਉਰਦੂ
ਦੀਆਂ ਕੁਝ ਨਜ਼ਮਾਂ ਨਾਲ ਅੱਜ ਦੇ ਸਾਹਿਤਕ ਦੌਰ ਦੀ ਸ਼ੁਰੂਆਤ ਹੋਈ –
1-‘ਕੈਸੇ ਅਪਨੀ ਆਂਖੋਂ ਕੇ ਸਮੰਦਰ ਮੇਂ ਉਤਰ ਜਾਨੇ ਦੂੰ,
ਪਹਲੇ ਸੇ ਡੂਬੇ ਹੁਏ ਕੋ ਇਕ ਬਾਰ ਤੋ ਉਭਰ ਜਾਨੇ ਦੂੰ’
2-‘ਜ਼ਿੰਦਗੀ ਕੀ ਧਾਰਾ ਨੇ ਯੂੰ ਹੀ ਬਹਤੇ ਰਹਨਾ ਹੈ,
ਖ਼ੁਸ਼ੀਯੋਂ ਕੇ ਸਾਥ-ਸਾਥ ਗ਼ਮ ਭੀ ਸਹਤੇ ਰਹਨਾ ਹੈ’
ਜਸਵੰਤ ਸਿੰਘ ਹਿੱਸੋਵਾਲ ਨੇ ਸੰਤ ਰਾਮ ਉਦਾਸੀ ਦੀ ਕਵਿਤਾ ‘ਡੋਲੀ’ ਨਾਲ
ਬੁਲਾਰਿਆਂ ਵਿੱਚ ਹਾਜ਼ਰੀ ਲਵਾਈ –
‘ਜਿਵੇਂ ਸਾਡਾ ਸਾਰਿਆਂ ਦਾ ਢਿੱਡ ਰੋਟੀ ਮੰਗਦਾ
ਹੈ ਮਾਂਗ ਮੇਰੀ ਮੰਗਦੀ ਸੰਧੂਰ”
ਮੋਹਨ ਸਿੰਘ ਮਿਨਹਾਸ ਨੇ, ਜੋ ਜ਼ਿਆਦਾਤਰ ਲੇਖ ਪੜਦੇ ਹਨ, ਅੱਜ ਇਹ ਕਵਿਤਾ
ਪੜ੍ਹੀ –
‘ਮੂਰਖ ਲੋਕ ਸਦਾ ਸੁੱਖ ਸੌਂਦੇ ਤੇ ਖ਼ੂਬ ਕਮਾਉਂਦੇ ਪੈਸਾ,
ਨਾ ਉਹ ਜਾਤ ਨਾ ਪਾਤ ਪਛਾਨਣ ਤੇ ਪ੍ਰੇਮ ਨਾ ਜਾਨਣ ਕੈਸਾ’
ਮੋਹਤਰਮਾ ਅਮਤੁਲ ਖ਼ਾਨ ਨੇ ਅਪਣੀਆਂ ਉਰਦੂ ਅਤੇ ਪੰਜਾਬੀ ਦੀਆਂ ਰਚਨਾਵਾਂ
ਨਾਲ ਖ਼ੁਸ਼ ਕਰ ਦਿੱਤਾ –
ਜਗਜੀਤ
ਸਿੰਘ ਰਾਹਸੀ ਨੇ ਕੁਝ ਖ਼ੂਬਸੂਰਤ ਸ਼ੇਅਰ ਅਤੇ ਮੁਹੱਮਦ ਰਫ਼ੀ ਦਾ ਗਾਨਾ ਤਰੱਨਮ
ਵਿੱਚ ਗਾਕੇ ਵਾਹ-ਵਾਹ ਲੁੱਟ ਲਈ –
‘ਮੰਦਿਰ ਮੇਂ ਹੈ ਮੌਜੂਦ ਨਾ ਮਸਜਿਦ ਮੇਂ ਛੁਪਾ ਹੈ,
ਜਿਸ ਦਿਲ ਮੇਂ ਮੁਹੱਬਤ ਹੈ ਉਸੀ ਮੇਂ ਖ਼ੁਦਾ ਹੈ’
‘ਆਜ ਕੀ ਰਾਤ ਬੜੀ ਸ਼ੋਖ਼ ਬੜੀ ਨਟਖਟ ਹੈ,
ਆਜ ਤੋ ਤੇਰੇ ਬਿਨਾ ਨੀਂਦ ਨਹੀਂ ਆਏਗੀ’
ਸੁਰਜੀਤ ਸਿੰਘ ਸੀਤਲ ‘ਪੰਨੂੰ’ ਹੋਰਾਂ ਕੁਝ ਉਰਦੂ ਸ਼ੇਅਰ ਅਤੇ ‘ਮੰਜ਼ੂਰ’ ਦੀ
ਲਿਖੀ ਇਹ ਗ਼ਜ਼ਲ ਸੁਣਾਕੇ ਖ਼ੁਸ਼ ਕਰ ਦਿੱਤਾ –
‘ਮਿਹਰ ਕੀਤੀ ਮੇਹਰਬਾਨਾ ਕਿਸ ਤਰ੍ਹਾਂ,
ਪਿਆਰ ਦਾ ਬਣਿਆ ਫ਼ਸਾਨਾ ਕਿਸ ਤਰ੍ਹਾਂ।
ਜ਼ਿੰਦਗੀ ਦਾ ਸਾਜ਼ ਬੇ-ਆਵਾਜ਼ ਹੈ,
ਛੇੜੀਏ ਕੋਈ ਤਰਾਨਾ ਕਿਸ ਤਰ੍ਹਾਂ’।
ਨਈਮ ਖ਼ਾਨ ਨੇ ਕਿਸੇ ਸ਼ਾਇਰ ਦੀ ਇਸ ਗ਼ਜ਼ਲ ਨਾਲ ਬੁਲਾਰਿਆਂ ਵਿਚ ਅਪਣੀ ਹਾਜ਼ਰੀ
ਲਗਵਾਈ–
‘ਕਿਤਨੇ ਪਯਾਸੇ ਹੋਂਗੇ ਲੋਗੋ ਸੋਚੋ ਤੋ,
ਸ਼ਬਨਮ ਕਾ ਕਤਰਾ ਭੀ ਜਿਨਕੋ ਦਰਿਯਾ ਲਗਤਾ ਹੈ’
ਡਾ. ਆਰ. ਐਸ. ਬਰਾੜ ਨੇ ਹੈਪੇਟਾਈਟਸ ਬੀ ਅਤੇ ਸੀ ਬਾਰੇ ਜਾਨਕਾਰੀ ਸਾਂਝੀ
ਕੀਤੀ ਤੇ ਕਿਹਾ ਕਿ ਇਸ ਬੀਮਾਰੀ ਦੇ ਸਹੀ ਇਲਾਜ ਲਈ ਉਹਨਾਂ ਨਾਲ 98154-15270
ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਸਵੀਰ ਸਿੰਘ ਸਿਹੋਤਾ ਨੇ ਸਾਬਕਾ ਪ੍ਰੀਮਿਅਰ ਰਾਲਫ਼ ਕਲਾਇਨ ਦੇ ਚਲਾਣੇ ਤੇ
ਦੁਖ ਪ੍ਰਗਟਾਇਆ। ਉਪਰਂਤ ਅਪਣੀ ਇਹ ਕਵਿਤਾ ਵੀ ਸਾਂਝੀ ਕੀਤੀ –
‘ਸਿਮਟਣ ਦੀ ਥਾਂ ਦਿਨੋ-ਦਿਨ ਵਧਦਾ ਜਾਂਦਾ ਘੇਰਾ
ਉਸ ਦੇ ਲਾਏ ਲਾਂਭੂੰ ਨੇ ਵਲਿਆ ਹੋਇਆ ਚੁਫੇਰਾ
ਕਿਸਦੀ ਹਾਮੀ ਕਿਸਦੇ ਪਿੱਛੇ ਕੀ ਯੋਗਦਾਨ ਹੈ ਤੇਰਾ
ਵਸਦੀ ਬਸਤੀ ਉਜਾੜਨ ਲਈ ਜਾਲਮ ਇਕ ਬਥੇਰਾ’
ਪ੍ਰਭਦੇਵ ਸਿੰਘ ਗਿੱਲ ਨੇ ਸਾਡੀ ਨਵੀਂ ਪੀੜ੍ਹੀ ਵਲੋਂ ਅਪਣੇ ਵਿਰਸੇ ਅਤੇ
ਇਤਹਾਸ ਤੇ ਉਠਾਏ ਗਏ ਸਵਾਲ ਬਾਰੇ ਸਭਾ ਦੇ ਵਿਚਾਰ ਮੰਗੇ।
ਹਰਨੇਕ ਸਿੰਘ ਬੱਧਨੀ ਹੋਰਾਂ ‘ਕੀ ਬਣੂੰ ਪੰਜਾਬ ਦਾ’ ਰਚਨਾ ਸਾਂਝੀ ਕੀਤੀ ਅਤੇ
ਇਹ ਗ਼ਜ਼ਲ ਵੀ ਪੜੀ –
‘ਜਿਨਾ ਮਰਜੀ ਡਰਾ ਕੇ ਵੇਖ ਲੈ ਜਾਲਮ, ਚਿਰਾਂਗਾਂ ਨੂੰ
ਰਹੇਗੀ ਰੌਸ਼ਨੀ ਆਉਂਦੀ ਸਦਾ ਸਾਡੇ ਬਨੇਰੇ ਤੋਂ’
ਜੱਸ ਚਾਹਲ ਨੇ ਅਪਣੀ ਇਸ ਹਿੰਦੀ ਗ਼ਜ਼ਲ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਵਾਈ
–
‘ਘਟ ਜਾਏ ਅਪਨੇ ਸਾਥ ਭੀ ਇਕ ਐਸਾ ਹਾਦਸਾ
ਕਿਤਨੇ ਹੀ ਸੁਨ ਚੁਕੇ ਹੈਂ ਹਮ ਕਿੱਸੇ ਪਯਾਰ ਕੇ’
ਡਾ. ਮੁਹੰਮਦ ਮੋਇਨੁੱਦੀਨ, ਜੋ ਹੈਦਰਾਬਾਦ (ਇੰਡੀਆ) ਤੋਂ ਹਨ, ਨੇ ਸਭਾ
ਵਿੱਚ ਪਹਲੀ ਬਾਰ ਸ਼ਿਰਕਤ ਕਰਦਿਆਂ ਅਪਣੀ ਬਹੁਤ ਖੂਬਸੂਰਤ ਸ਼ਾਇਰੀ ਸਾਂਝੀ ਕੀਤੀ
–
‘ਸਰ ਪੇ ਦਸਤਾਰ ਵੋ ਸਜਾਨੀ ਹੈ,
ਮੇਰੇ ਪੁਰਖੋਂ ਕੀ ਜੋ ਨਿਸ਼ਾਨੀ ਹੈ।
ਹਮਸੇ ਪੂਛੋ ਅਜ਼ਾਬ ਹਿਜ਼ਰਤ ਕਾ,
ਹਮਨੇ ਸਹਰਾ ਕੀ ਖ਼ਾਕ ਛਾਨੀ ਹੈ’
ਡਾ. ਮਨਮੋਹਨ ਸਿੰਘ ਬਾਠ ਨੇ ਤਰੱਨਮ ਵਿੱਚ ਦੋ ਹਿੰਦੀ ਫਿਲਮੀ ਗੀਤ ਗਾਕੇ
ਹਮੇਸ਼ਾ ਦੀ ਤਰਾਂ ਸਮਾਂ ਬਨ੍ਹ ਦਿੱਤਾ –
1-‘ਇਤਨੀ ਹਸੀਨ ਇਤਨੀ ਜਵਾਂ ਰਾਤ ਕਯਾ ਕਰੂੰ’
2-‘ਹੁਈ ਸ਼ਾਮ ਉਨਕਾ ਖ਼ਯਾਲ ਆ ਗਯਾ
ਫਿਰ ਵਹੀ ਜ਼ਿੰਦਗੀ ਕਾ ਸਵਾਲ ਆ ਗਯਾ’
ਤਾਰਿਕ
ਮਲਿਕ ਨੇ ਅਪਣੇ ਖ਼ਾਸ ਅੰਦਾਜ਼ ਵਿੱਚ ਉਰਦੂ ਸ਼ਾਇਰਾਂ ਦੇ ਕੁਝ ਸ਼ਿਅਰ ਅਤੇ ‘ਅਹਮਦ
ਫ਼ਰਾਜ਼’ ਦੀ ਗ਼ਜ਼ਲ ਸਾਂਝੀ ਕੀਤੀ –
‘ਸੁਨਾ ਹੈ ਕਿ ਲੋਗ ਉਸੇ ਆਂਖ ਭਰ ਕੇ ਦੇਖਤੇ ਹੈਂ,
ਸੋ ਉਸਕੇ ਸ਼ਹਰ ਮੇਂ ਕੁਛ ਦਿਨ ਠਹਰ ਕੇ ਦੇਖਤੇ ਹੈਂ’
ਜਰਨੈਲ ਸਿੰਘ ਤੱਗੜ ਨੇ ‘ਸਾਗਰ ਸੂਦ’ ਦੀ ਇਹ ਰਚਨਾ ਸੁਣਾਈ –
‘ਨਾ ਬੋਲ-ਕਬੋਲ ਤੂੰ ਬੋਲਿਆ ਕਰ,
ਇਸ ਜ਼ਿੰਦਗੀ ਦਾ ਕੀ ਵਸਾਹ ਬੰਦਿਆ’
ਸੁਰਿੰਦਰ ਰਨਦੇਵ ਹੋਰਾਂ ਚੰਗੀ ਸੇਹਤ ਲਈ ਯੋਗਾ ਦੇ ਕੁਝ ਬਹੁਤ ਹੀ
ਲਾਹੇਮੰਦ ਟਿਪਸ ਦਿੱਤੇ।
ਸੁਰਿੰਦਰ ਸਿੰਘ ਢਿਲੋਂ ਨੇ, ਜੋ ਕਲਾਸੀਕਲ ਗਾਯਨ ਦੇ ਦੀਵਾਨੇ ਹਨ, ਇਹ ਦੋ
ਗਾਨੇ ਗਾਕੇ ਸਭਾ ਦੀਆਂ ਤਾਲੀਆਂ ਲੁੱਟ ਲਇਆਂ –
1-‘ਗ਼ਮ ਦੀਏ ਮੁਸੱਤਕਿਲ, ਕਿਤਨਾ ਨਾਜ਼ੁਕ ਹੈ ਦਿਲ, ਯੇ ਨਾ ਜਾਨਾ
ਹਾਯ–ਹਾਯ ਯੇ ਜ਼ਾਲਿਮ ਜ਼ਮਾਨਾ’
2-‘ਤੇਰੇ-ਮੇਰੇ ਸਪਨੇ ਅਬ ਏਕ ਰੰਗ ਹੈਂ
ਜਹਾਂ ਭੀ ਲੇ ਜਾਏਂ ਰਾਹੇਂ ਹਮ ਸੰਗ ਹੈਂ’
ਇਹਨਾਂ ਤੋਂ ਇਲਾਵਾ ਹਰਬਖ਼ਸ਼ ਸਿੰਘ ਸਰੋਆ, ਜੀਤ ਸਿੰਘ ਕੰਬੋਜ਼ ਅਤੇ ਅਮਰੀਕ
ਸਿੰਘ ਸਰੋਆ ਨੇ ਵੀ ਸਭਾ ਦੀ ਰੌਣਕ ਵਧਾਈ।
ਫੋਰਮ ਵਲੋਂ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ
ਸੀ।
ਜੱਸ ਚਾਹਲ ਨੇ ਸਭਾ ਵਿੱਚ ਆਉਣ ਲਈ ਸਭਦਾ ਧੰਨਵਾਦ ਕਰਦੇ ਹੋਏ ਅਗਲੀ
ਇਕਤਰਤਾ ਲਈ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ
ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ
ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ
ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ
ਪਾਵੇਗੀ।
ਰਾਈਟਰਜ਼ ਫੋਰਮ ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਹਰ ਮਹੀਨੇ ਦੀ ਤਰਾਂ
ਪਹਿਲੇ ਸ਼ਨਿੱਚਰਵਾਰ 4 ਮਈ 2013 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ
102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ
ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ)
ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਮੀਤ ਪ੍ਰਧਾਨ) ਨਾਲ
403-547-0335 ਜਾਂ ਜੱਸ ਚਾਹਲ (ਜਨਰਲ ਸਕੱਤਰ) ਨਾਲ 403-667-0128 ਤੇ
ਸੰਪਰਕ ਕਰ ਸਕਦੇ ਹੋ।