ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
 

ਵਿਸ਼ਵ ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ,
ਬਠਿੰਡਾ

hockey
 
ਵਿਸ਼ਵ ਹਾਕੀ ਲੀਗ, ਹਾਕੀ ਨੂੰ ਨਵਾਂ ਹੁਲਾਰਾ ਪ੍ਰਦਾਨ ਕਰਨ ਵਾਲੀ ਸਿੱਧ ਹੋ ਰਹੀ ਹੈ । ਇਸ ਨੇ ਵਿਸ਼ਵ ਪੱਧਰ ਦੇ ਸੱਭ ਖੇਡਾਂ ਦੇ ਮੁਕਾਬਲਿਆਂ ਨੂੰ ਪਿਛਾਂਹ ਕਰ ਦਿੱਤਾ ਹੈ । ਯੁਰੋ ਲੀਗ ਦਾ ਰੰਗ ਵੀ ਇਸ ਦੇ ਮੁਕਾਬਲੇ ਫਿੱਕਾ ਪੈ ਗਿਆ ਹੈ । ਬਾਵੇਂ ਇਸ ਬਾਰੇ ਸਮੇ ਸਮੇ ਉੱਤੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ,ਪਰ ਇਸ ਦੀ ਸ਼ੂਰੂਆਤ 14 ਅਗਸਤ 2012 ਨੂੰ ਚੈੱਕ ਗਣਰਾਜ ਤੋਂ ਹੀ ਹੋ ਸਕੀ,ਅਤੇ ਇਹ ਲੀਗ ਫਰਵਰੀ 2014 ਤੱਕ ਖੇਡੀ ਜਾਣੀ ਐ । ਵਿਸ਼ੇਸ਼ ਗੱਲ ਇਹ ਵੀ ਹੈ ਕਿ ਇਸ ਨੂੰ ਵਿਸ਼ਵ ਕੱਪ ਟੀਮਾਂ ਦੀ ਚੋਣ ਅਤੇ ਉਲੰਪਿਕ ਹਾਕੀ ਟੀਮਾਂ ਦੀ ਚੋਣ ਦਾ ਅਧਾਰ ਬਣਾਇਆ ਜਾ ਰਿਹਾ ਏ । ਇਸ ਲੀਗ ਦੇ ਚਾਰ ਗੇੜ ਖੇਡੇ ਜਾਣੇ ਹਨ । ਇਸ ਤੋਂ ਪਹਿਲਾਂ ਕਦੇ ਵੀ ਏਨੇ ਮੁਲਕ ਹਾਕੀ ਨਾਲ ਨਹੀਂ ਸਨ ਜੁੜੇ,ਜਿੰਨੇ ਇਸ ਲੀਗ ਜ਼ਰੀਏ ਜੁੜ ਰਹੇ ਹਨ । ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਲਿਏਂਡਰੇ ਨੇਗਰੇ ਦਾ ਕਹਿਣਾ ਹੈ ਕਿ ਬੜੀ ਦੇਰ ਤੋਂ ਅਜਿਹੀਆਂ ਵਿਚਾਰਾਂ ਹੋ ਰਹੀਆਂ ਸਨ ,ਪਰ ਇਹ ਸੁਭਾਗਾ ਮੌਕਾ ਹੁਣ ਆਇਆ ਏ । ਪਹਿਲੀ ਵਰੀ ਹੋ ਰਹੀ ਇਸ ਵਿਸ਼ਵ ਹਾਕੀ ਲੀਗ ਵਿੱਚ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ 60 ਟੀਮਾਂ ਸ਼ਿਰਕਤ ਕਰ ਰਹੀਆਂ ਹਨ । ਇਹਨਾਂ ਵਿੱਚ 19 ਉਹ ਮੁਲਕ ਵੀ ਟੀਮਾਂ ਨੂੰ ਹਿੱਸਾ ਦਿਵਾ ਰਹੇ ਹਨ ,ਜਿੰਨਾਂ ਨੇ ਪਹਿਲਾਂ ਕਦੇ ਹਾਕੀ ਟੂਰਨਾਮੈਂਟ ਵਿੱਚ ਭਾਗ ਹੀ ਨਹੀਂ ਲਿਆ । ਚਾਰ ਗੇੜਾਂ ਵਿੱਚ ਜਿੱਥੇ 350 ਮੈਚ ਖੇਡੇ ਜਾਣੇ ਹਨ ਉੱਥੇ 2000 ਦੇ ਕਰੀਬ ਖਿਡਾਰੀ ਵੀ ਹਿੱਸਾ ਲੈ ਰਹੇ ਹਨ । ਯੁਵਾ ਖਿਡਾਰੀਆਂ ਨੂੰ ਵਿਸ਼ੇਸ਼ ਦਰਜਾ ਦੇਣਾ ਵੀ ਮਿਥਿਆ ਗਿਆ ਏ ।

ਇਸ ਲੀਗ ਦਾ ਦੂਜਾ ਭਾਗ ਨਵੀਂ ਦਿੱਲੀ (ਭਾਰਤ) ਵਿਖੇ ਮੇਜਰ ਧਿਆਂਨ ਚੰਦ ਹਾਕੀ ਸਟੇਡੀਅਮ ਵਿੱਚ 18 ਤੋਂ 24 ਫਰਵਰੀ ਤੱਕ ਖੇਡਿਆ ਜਾਣਾ ਹੈ । ਜਿਸ ਵਿੱਚ ਮਰਦਾਂ ਅਤੇ ਔਰਤ ਵਰਗ ਦੇ ਮੈਚ ਮਿਥੇ ਗਏ ਹਨ । ਮਰਦ ਵਰਗ ਵਿੱਚ ਬੰਗਲਾਦੇਸ਼,ਚੀਨ,ਫ਼ਿਜੀ,ਮੇਜ਼ਬਾਨ ਭਾਰਤ,ਇਰਾਨ,ਓਮਾਨ,ਨੇ ਸ਼ਿਰਕਤ ਕਰਨੀ ਹੈ । ਮਹਿਲਾ ਵਰਗ ਵਿੱਚ ਫਿਜੀ ,ਭਾਰਤ, ਜਪਾਨ, ਕਜ਼ਾਕਿਸਤਾਨ, ਮਲੇਸ਼ੀਆ ਅਤੇ ਰੂਸ ਦੀਆਂ ਟੀਮਾਂ ਸ਼ਾਮਲ ਹਨ । ਇਸ ਮੁਕਾਬਲੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ , ਜਿਸ ਵਿੱਚ ਇੰਡੀਅਨ ਹਾਕੀ ਲੀਗ ਸਮੇ ਸੱਭ ਤੋਂ ਵੱਧ ਗੋਲ ਕਰਨ ਵਾਲਾ ਡਰੈਗਫਲਿੱਕਰ ਸੰਦੀਪ ਸਿੰਘ ਜਿਸ ਬਾਰੇ ਟੀਮ ਕੋਚ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਸਿਰਫ਼ ਪਨੈਲਟੀ ਕਾਰਨਰ ਸਫਲਤਾ ਨਾਲ ਲੈਣਾ ਹੀ ਜ਼ਰੂਰੀ ਨਹੀਂ ਸਗੋਂ ਰੱਖਿਆ ਪੰਕਤੀ ਲਈ ਵੀ ਮਜ਼ਬੂਤ ਦੀਵਾਰ ਬਣਨ ਦੀ ਸਖ਼ਤ ਲੋੜ ਹੈ ਨੂੰ ਛੇ ਸਟੈਂਡ ਬਾਈ ਖਿਡਾਰੀਆਂ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ । ਇਸ ਦੇ ਨਾਲ ਸੁਸ਼ਾਂਤ ਟਿਰਕੀ,ਐਮ ਬੀ ਆਈਅੱਪਾ,ਗੁਰਮੇਲ ਸਿੰਘ,ਅਕਾਸ਼ਦੀਪ ਸਿੰਘ,ਅਤੇ ਇਮਰਾਂਨ ਖਾਂਨ ਦੇ ਨਾਅ ਸਟੈਂਡ ਬਾਈ ਖਿਡਾਰੀਆਂ ਵਿੱਚ ਸ਼ਾਮਲ ਹਨ । ਜਦੋਂ ਕਿ ਸਰਦਾਰ ਸਿੰਘ ਦੀ ਕਪਤਾਨੀ ਅਤੇ ਵੀ ਆਰ ਰਘੂਨਾਥ ਦੀ ਉਪ ਕਪਤਾਨੀ ਅਧੀਨ ਟੀਮ ਵਿੱਚ ਪੀ ਆਰ ਸ਼੍ਰੀਜੇਸ਼, ਪੀ ਟੀ ਰਾਓ, ਰੁਪਿੰਦਰ ਪਾਲ ਸਿੰਘ, ਹਰਬੀਰ ਸਿੰਘ, ਬਿਰੇਂਦਰ ਲਾਕੜਾ, ਦਾਨਿਸ਼ ਮੁਜਤਬਾ, ਨਿਤਿਨ ਥਮੱਈਆ, ਐਸ ਵੀ ਸੁਨੀਲ, ਧਰਮਵੀਰ ਸਿੰਘ, ਗੁਰਵਿੰਦਰ ਸਿੰਘ ਚਾਂਦੀ, ਗੁਰਜਿੰਦਰ ਸਿੰਘ, ਮਾਲਕ ਸਿੰਘ, ਮਨਦੀਪ ਸਿੰਘ, ਚਿੰਗਲੇਨਸਾਨਾ ਸਿੰਘ, ਨੂੰ ਦਾਖਲਾ ਦਿੱਤਾ ਗਿਆ ਹੈ । ਇਸ ਟੀਮ ਨੇ 18 ਫਰਵਰੀ ਨੂੰ ਪਹਿਲਾ ਮੈਚ ਫਿਜੀ ਨਾਲ ਖੇਡਿਆ ਹੈ । ਕੁੱਲ ਮਿਲਾ ਕੇ 15 ਮੈਚ ਮਹਿਲਾ ਵਰਗ ਦੇ ਅਤੇ 15 ਪੁਰਸ਼ ਵਰਗ ਦੇ ਹੋਣੇ ਹਨ । ਇੰਟਰਨੈਸ਼ਨਲ ਹਾਕੀ ਸੰਘ ਦੀ ਦਰਜਾਬੰਦੀ ਅਨਸਾਰ ਭਾਰਤ ਦਾ 11 ਵਾਂ,ਆਇਰਲੈਂਡ ਦਾ 15 ਵਾਂ,ਚੀਨ ਦਾ 18 ਵਾਂ,ਓਮਾਂਨ ਦਾ 36 ਵਾਂ,ਬੰਗਲਾਦੇਸ਼ ਦਾ 40 ਵਾਂ,ਸਥਾਨ ਹੈ । ਬਾਕੀ ਟੀਮਾਂ ਇਸ ਤੋਂ ਹੇਠਾਂ ਹਨ । ਇਸ ਅਨੁਸਾਰ ਭਾਰਤ ਲਈ ਇਹ ਦੂਜਾ ਗੇੜ ਜਿੱਤਣਾ ਔਖਾ ਨਹੀਂ ਜਾਪਦਾ । ਪਰ ਚੀਨ ਅਤੇ ਆਇਰਲੈਂਡ ਉਲਟਫੇਰ ਕਰ ਸਕਣ ਦੀ ਹਾਲਤ ਵਿੱਚ ਜਾਪਦੇ ਹਨ । ਭਾਰਤ ਦੀ ਮਹਿਲਾ ਟੀਮ ਮਿਡ ਫੀਲਡਰ ਰਿਤੂ ਰਾਣੀ ਦੀ ਕਪਤਾਨੀ ਅਤੇ ਚੰਚਲ ਦੇਵੀ ਦੀ ਉਪ-ਕਪਤਾਨੀ ਅਧੀਨ ਮੈਦਾਨ ਵਿੱਚ ਉਤਰੇਗੀ । ਭਾਰਤੀ ਟੀਮ ਦੀ ਚੋਣ 19 ਜਨਵਰੀ ਨੂੰ ਪਟਿਆਲਾ ਵਿਖੇ ਕੀਤੀ ਗਈ ਸੀ । ਇਸ ਟੀਮ ਨੇ ਆਪਣਾ ਸਫਰ ਕਜ਼ਾਕਿਸਤਾਨ ਨਾਲ ਖੇਡ ਕੇ ਸ਼ੁਰੂ ਕਰਿਆ ਹੈ । ਇਹਨਾ ਮੈਚਾਂ ਦਾ ਪ੍ਰਸਾਰਣ ਟੈਨ ਸਪੋਰਟਸ ਨੇ ਕਰਨਾ ਹੈ ਅਤੇ ਇਸ ਮਾਨਣ ਵਾਲੇ ਦਰਸ਼ਕਾਂ ਦੀ ਗਿਣਤੀ 38 ਮਿਲੀਅਨ ਤੋਂ ਵੀ ਵੱਧ ਮੰਨੀ ਗਈ ਹੈ ।
 
ਦੂਜੇ ਗੇੜ ਦੇ ਮੈਚ ਭਾਰਤ ਤੋਂ ਇਲਾਵਾ ਬਰਾਜ਼ੀਲ,ਫਰਾਂਸ,ਅਤੇ ਰੂਸ ਵਿੱਚ,ਮਹਿਲਾਵਾਂ ਦੇ ਮੈਚ ਭਾਰਤ,ਦੱਖਣੀ ਅਫਰੀਕਾ,ਸਪੇਨ ਅਤੇ ਬਰਾਜ਼ੀਲ ਵਿੱਚ ਹੋਣੇ ਹਨ ਅਤੇ 24 ਟੀਮਾਂ ਜ਼ੋਰ ਅਜਮਾਈ ਕਰਨਗੀਆਂ । ਤੀਜਾ ਸੈਮੀਫਾਈਨਲ ਗੇੜ 16 ਟੀਮਾਂ ਦਰਮਿਆਂਨ ਅਤੇ ਫਾਈਨਲ ਗੇੜ 8 ਟੀਮਾਂ ਵਿੱਚਕਾਰ ਹੋਵੇਗਾ । ਟੀਮਾਂ ਦੇ ਪ੍ਰਦਰਸ਼ਨ ਅਨੁਸਾਰ ਕੌਮਾਂਤਰੀ ਹਾਕੀ ਫੈਡਰੇਸ਼ਨ ਰੈਕਿੰਗ ਦੇਵੇਗੀ,ਜਿਸ ਦੇ ਅਧਾਰ ਉੱਤੇ ਹੀ ਉਪਰਲੇ ਪੱਧਰ ਦੀਆਂ ਟੀਮਾਂ ਲਈ ਮਾਪਦੰਡਾਂ ਅਨੁਸਾਰ ਇੱਕ ਉਹ ਮੇਜ਼ਬਾਨ ਟੀਮ ਜਿਸ ਨੇ ਘੱਟੋ-ਘੱਟ ਇੱਕ ਕੌਮਾਂਤਰੀ ਹਾਕੀ ਮੁਕਾਬਲਾ ਜ਼ਰੂਰ ਕਰਵਾਇਆ ਹੋਵੇ,ਪੰਜ ਮਹਾਂਦੀਪਾਂ ਦੀਆਂ ਪੰਜ ਜੇਤੂ ਟੀਮਾਂ,6 ਉਹ ਟੀਮਾਂ ਜਿੰਨਾਂ ਨੇ ਤੀਜੇ ਗੇੜ ਵਿੱਚ ਉੱਚੀ ਰੈਕਿੰਗ ਹਾਸਲ ਕੀਤੀ ਹੋਵੇ ਦੀ ਚੋਣ ਕੀਤੀ ਜਾਣੀ ਹੈ ।

ਪਹਿਲੀ ਹੀਰੋ ਹਾਕੀ ਇੰਡੀਅਨ ਲੀਗ ਜੋ ਪਹਿਲਾਂ 5 ਜਨਵਰੀ ਤੋਂ 3 ਫਰਵਰੀ ਤੱਕ ਖੇਡੀ ਜਾਣੀ ਸੀ । ਪਰ ਨਵੇਂ ਪ੍ਰੋਗਰਾਮ ਅਨੁਸਾਰ ਇਹ 14 ਜਨਵਰੀ ਤੋਂ 10 ਫਰਵਰੀ ਤੱਕ ਖੇਡੀ ਗਈ । ਜਿਸ ਵਿੱਚ ਕੁੱਲ 34 ਮੈਚ ਖੇਡੇ ਗਏ। ਜਿੰਨਾਂ ਵਿੱਚ ਸੰਦੀਪ ਸਿੰਘ ਦੇ ਸੱਭ ਤੋਂ ਵੱਧ ਹੈਟ੍ਰਿਕ ਸਮੇਤ 12 ਗੋਲ ਰਹੇ,ਅਤੇ ਤੀਜੇ ਸਥਾਨ ਵਾਲੇ ਮੈਚ ਵਿੱਚ ਵੀ ਆਰ ਰਘੂਨਾਥ ਵੱਲੋ ਲਗਾਈ ਹੈਟ੍ਰਿਕ ਸਮੇਤ 9 ਗੋਲਾਂ ਦੀ ਬਦੌਲਤ ਕੁੱਲ 147 ਗੋਲ ਹੋਏ । ਇਸ ਪਹਿਲੇ ਮੁਕਾਬਲੇ ਵਿੱਚ ਟਰਿਪਲ ਰਾਊਂਡ ਰਾਬਿਨ ਅਤੇ ਨਾਕ ਆਊਟ ਅਧਾਰ ਉੱਤੇ 5 ਟੀਮਾਂ ਨੇ 5 ਸਥਾਨਾ ‘ਤੇ ਮੈਚ ਖੇਡੇ । ਹਾਕੀ ਮਾਹਿਰਾਂ ਦਾ ਵਿਚਾਰ ਸੀ ਕਿ ਦਿੱਲੀ ਵੇਵਰਾਈਡਰਜ਼ ਅਤੇ ਪੰਜਾਬ ਵਾਰੀਅਰਜ਼ ਦਮਦਾਰ ਟੀਮਾਂ ਰਹਿਣਗੀਆਂ । ਇਹ ਦੋਨੋ ਟੀਮਾਂ ਸੈਮੀਫਾਈਨਲ ਤੱਕ ਅਪੜੀਆਂ । ਪਰ ਫਾਈਨਲ ਦੀ ਟਿਕਟ ਦਿੱਲੀ ਦੀ ਟੀਮ ਨੂੰ ਹੀ ਮਿਲੀ । ਦਿੱਲੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਿਰਾ ਕਰਦਿਆਂ,ਖੇਡੇ 12 ਮੈਚਾਂ ਵਿੱਚੋਂ 9 ਜਿੱਤੇ,2 ਬਰਾਬਰ ਰੱਖੇ,ਅਤੇ ਇੱਕ ਹਾਰਦਿਆਂ ,37 ਗੋਲ ਕਰਕੇ ,24 ਕਰਵਾਕੇ ਸੱਭ ਤੋਂ ਵੱਧ 49 ਅੰਕ ਹਾਸਲ ਕੀਤੇ । ਰਾਂਚੀ ਰਿਹਨੋਜ਼ ਨੇ 12 ਵਿੱਚੋਂ 7 ਜਿੱਤੇ,3 ਹਾਰੇ,2 ਸਾਵੇਂ ਖੇਡ ਕੇ 26 ਗੋਲ ਕਰਦਿਆਂ,22 ਕਰਵਾਉਂਦਿਆਂ 41 ਅੰਕਾਂ ਨਾਲ ਦੂਜਾ, ਯੂ ਪੀ ਵਿਜ਼ਾਰਡਜ਼ ਨੇ 12 ਮੈਚਾਂ ਵਿੱਚੋਂ 5 ਜਿੱਤ ਕੇ,6 ਹਾਰਕੇ,2 ਸਾਂਵੇ ਖੇਡ ਕੇ 19 ਗੋਲ ਕਰਦਿਆਂ ,22 ਕਰਵਾਉਂਦਿਆਂ 32 ਅੰਕਾਂ ਨਾਲ ਤੀਜਾ, ਜਦੋਂ ਕਿ ਪੰਜਾਬ ਵਾਰੀਅਰਜ਼ ਨੇ 12 ਖੇਡੇ ਮੈਚਾਂ ਵਿੱਚੋਂ 6 ਹਾਰੇ,4 ਜਿੱਤੇ,2 ਬਰਾਬਰ ਰੱਖੇ,ਇਸ ਨੇ 27 ਗੋਲ ਕਰਵਾਏ ਅਤੇ 25 ਗੋਲ ਕਰਕੇ 29 ਅੰਕਾਂ ਨਾਲ ਚੌਥੀ ਪੁਜੀਸ਼ਨ ਹਾਸਲ ਕਰਕੇ ਸੈਮੀਫਾਈਨਲ ਪ੍ਰਵੇਸ਼ ਪਾਇਆ । ਸੈਮੀਫਾਈਨਲ ਭਿੜਤ ਵਿੱਚ ਦਿੱਲੀ ਵੇਵ ਰਾਈਡਰਜ਼ ਨੇ ਪੰਜਾਬ ਵਾਰੀਅਰਜ਼ ਨੂੰ 3-1 ਨਾਲ , ਅਤੇ ਰਾਂਚੀ ਰਹਿਨੋਜ਼ ਨੇ ਯੂ ਪੀ ਵਿਜ਼ਾਰਡਜ਼ ਨੂੰ 4-2 ਨਾਲ ਹਰਾ ਕੇ ਪਹਿਲੀ ਲੀਗ ਦੇ ਪਹਿਲੇ ਫਾਈਨਲ ਵਿੱਚ ਦਾਖ਼ਲਾ ਪਾਇਆ।

 ਰਾਂਚੀ ਰਹਿਨੋਜ਼ ਦੀ ਟੀਮ ਨੇ ਘਰੇਲੂ ਮੈਦਾਨ ਵਿੱਚ ਦਿੱਲੀ ਵੇਵਰਾਈਡਰਜ਼ ਨੂੰ 2-1 ਨਾਲ ਪਛਾੜਕੇ ਪਹਿਲੀ ਹਾਕੀ ਲੀਗ ਦਾ ਫਾਈਨਲ ਜਿੱਤ ਲਿਆ ਅਤੇ ਇਨਾਮੀ ਰਾਸ਼ੀ ਢਾਈ ਕਰੋੜ ਵੀ ਹਾਸਲ ਕਰ ਲਈ ।  ਜਦੋਂ ਕਿ ਉਪ-ਵਿਜੇਤਾ ਦਿੱਲੀ ਵੇਵਰਾਈਡਰਜ਼ ਨੂੰ ਸਵਾ ਕਰੋੜ ਮਿਲਿਆ । ਏਸੇ ਟੀਮ ਦਾ ਸਰਦਾਰ ਸਿੰਘ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬਣਕੇ 25 ਲੱਖ ਦਾ ਇਨਾਮ ਜਿੱਤਣ ਵਿੱਚ ਸਫ਼ਲ ਹੋਇਆ । ਏਸੇ ਹੀ ਟੀਮ ਨੂੰ ਸੱਭ ਤੋਂ ਵੱਧ ਗੋਲ ਕਰਨ ਦੀ ਵਜ੍ਹਾ ਕਰਕੇ 10 ਲੱਖ ਰੁਪਏ ਹੋਰ ਮਿਲੇ । ਰਾਂਚੀ ਟੀਮ ਦੇ ਮਨਦੀਪ ਸਿੰਘ ਨੇ ਉਭਰਦੇ ਯੁਵਾ ਖਿਡਾਰੀ ਵਜੋਂ 20 ਲੱਖ ਰੁਪਏ ਹਾਸਲ ਕੀਤੇ । ਲੀਗ ਵਿੱਚ ਤੀਜਾ ਸਥਾਨ ਯੂ ਪੀ ਵਿਜ਼ਾਰਡਜ਼ ਨੇ ਜੇ ਪੀ ਪੰਜਾਬ ਨੂੰ ਵਾਧੂ ਸਮੇ ਤੱਕ 3-3 ਦੀ ਬਰਾਬਰੀ ਮਗਰੋਂ ਮੈਚ ਵਿੱਚ ਹੈਟ੍ਰਿਕ ਲਗਾਉਂਣ ਵਾਲੇ ਕਪਤਾਨ ਵੀ ਆਰ ਰਘੁਨਾਥ ਦੇ ਗੋਲਡਨ ਗੋਲ ਜ਼ਰੀਏ 4-3 ਨਾਲ ਮਾਤ ਦਿੰਦਿਆਂ 75  ਲੱਖ ਰੁਪਏ ਹਾਸਲ ਕੀਤੇ । ਜਦੋਂ ਕਿ ਮੁੰਬਈ ਮਜੀਸੀਅਨਜ਼ ਨੇ ਸਿਰਫ਼ ਇੱਕ ਹੀ ਮੈਚ ਜਿੱਤਿਆ 11 ਹਾਰੇ ਅਤੇ ਕੁੱਲ ਮਿਲਾਕੇ 16 ਅੰਕ ਲੈਦਿਆਂ ਆਖ਼ਰੀ ਪੁਜ਼ੀਸ਼ਨ ਹੀ ਲੈ ਸਕੀ ।ਵੇਖਣ ਵਿੱਚ ਇਹ ਗੱਲ ਵੀ ਆਈ ਕਿ ਜਿੰਨ੍ਹਾਂ ਟੀਮਾਂ ਵਿੱਚ ਬਹੁਤੇ ਵਿਦੇਸ਼ੀ ਖਿਡਾਰੀ ਸਨ,ਉਹਨਾਂ ਟੀਮਾਂ ਦੇ ਖਿਡਾਰੀਆਂ ਦੀ ਆਪਸੀ ਖੇਡ ਟਿਊਨਿੰਗ ਪੂਰੀ ਤਰ੍ਹਾਂ ਫਿੱਟ ਨਾ ਬਹਿ ਸਕਣ ਕਾਰਣ,ਵਿਸ਼ਵ ਦੇ ਚੰਗੇ ਖਿਡਾਰੀਆਂ ਦੇ ਬਾਵਜੂਦ ਵੀ ਉਹ ਟੀਮਾਂ ਹਾਰੀਆਂ । ਜਾਂ ਉਹਨਾਂ ਦਾ ਪ੍ਰਦਰਸ਼ਨ ਮਿਆਰੀ ਨਾ ਬਣ ਸਕਿਆ ।

ਅੱਜ ਤੋਂ ਖੇਡੇ ਜਾਣ ਵਾਲੇ ਬਾਕੀ ਮੈਚਾਂ ਦਾ ਪੂਰਾ ਵੇਰਵਾ ਇਸ ਤਰ੍ਹਾਂ ਹੈ ;-

19 ਫਰਵਰੀ ; (ਮਹਿਲਾ ਵਰਗ) ਰੂਸ –ਫਿਜੀ 4 ਵਜੇ ਸ਼ਾਮ,ਜਪਾਨ-ਕਜਾਕਿਸਤਾਨ 6 ਵਜੇ ਸ਼ਾਮ,ਭਾਰਤ-ਮਲੇਸ਼ੀਆ 8 ਵਜੇ ਸ਼ਾਮ ।
20 ਫਰਵਰੀ ; (ਪੁਰਸ਼ ਵਰਗ) ; ਫਿਜੀ - ਆਇਰਲੈਂਡ 4 ਵਜੇ ਸ਼ਾਮ,ਚੀਨ – ਬੰਗਲਾ ਦੇਸ਼ 6 ਵਜੇ ਸ਼ਾਮ, ਭਾਰਤ- ਓਮਾਨ 8 ਵਜੇ ਰਾਤ ।
21 ਫਰਵਰੀ ;(ਮਹਿਲਾ ਵਰਗ) ; ਜਪਾਨ - ਰੂਸ 10 ਵਜੇ ਸਵੇਰੇ, ਕਾਜਕਿਸਤਾਨ - ਮਲੇਸ਼ੀਆ 12 ਵਜੇ ਦੁਪਹਿਰ,ਭਾਰਤ - ਫਿਜੀ 6 ਵਜੇ ਸ਼ਾਮ।
(ਪੁਰਸ਼ ਵਰਗ) ; ਚੀਨ – ਫਿਜੀ 2 ਵਜੇ ਦੁਪਹਿਰ, ਓਮਾਨ – ਬੰਗਲਾਦੇਸ਼ 4 ਵਜੇ ਸ਼ਾਮ,ਭਾਰਤ- ਆਇਰਲੈਂਡ 8 ਵਜੇ ਰਾਤ।
22 ਫਰਵਰੀ; (ਮਹਿਲਾ ਵਰਗ) ; ਰੂਸ – ਕਾਜਕਿਸਤਾਨ 4 ਵਜੇ ਸ਼ਾਮ, ਮਲੇਸ਼ੀਆ - ਫਿਜੀ 6 ਵਜੇ ਸ਼ਾਮ,ਭਾਰਤ - ਜਪਾਨ 8 ਵਜੇ ਰਾਤ ।
23 ਫਰਵਰੀ ; (ਪੁਰਸ਼ ਵਰਗ) ; ਫਿਜੀ - ਬੰਗਲਾ ਦੇਸ਼ 4 ਵਜੇ ਸ਼ਾਮ, ਓਮਾਨ – ਆਇਰਲੈਂਡ 6 ਵਜੇ ਸ਼ਾਮ, ਭਾਰਤ- ਚੀਨ 8 ਵਜੇ ਰਾਤ ।
24 ਫਰਵਰੀ ;(ਮਹਿਲਾ ਵਰਗ) ; ਕਾਜਕਿਸਤਾਨ - ਫਿਜੀ 10 ਵਜੇ ਸਵੇਰੇ, ਜਪਾਨ - ਮਲੇਸ਼ੀਆ 2 ਵਜੇ ਦੁਪਹਿਰ,ਭਾਰਤ - ਰੂਸ 6 ਵਜੇ ਸ਼ਾਮ।
(ਪੁਰਸ਼ ਵਰਗ) ; ਓਮਾਨ – ਫਿਜੀ 12 ਵਜੇ ਦੁਪਹਿਰ, ਆਇਰਲੈਂਡ – ਚੀਨ 4 ਵਜੇ ਸ਼ਾਮ,ਭਾਰਤ- ਬੰਗਲਾ ਦੇਸ਼ 8 ਵਜੇ ਰਾਤ।

ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ;98157-07232

18/02/2013

 

     

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

 

hockeyਵਿਸ਼ਵ ਹਾਕੀ ਲੀਗ ਦੀ ਰੌਚਕ ਗਾਥਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ

women1"ਸੌ ਕਰੋੜ ਲੋਕਾ ਦਾ ਉਠਣਾ" - ਔਰਤਾ ਖਿਲਾਫ ਹੋ ਰਹੇ ਅਪਰਾਧਾ ਨੂੰ ਰੋਕਣ ਲਈ, ਸਾਊਥਾਲ (ਲੰਡਨ) ਵਿਖੇ ਇਕੱਠ - ਬਿੱਟੂ ਖੰਗੂੜਾ, ਲੰਡਨ

UGC1ਕੌਮੀ ਯੋਗਤਾ ਪ੍ਰੀਖਿਆ, ਜੂਨ 2012 ਮਾਮਲੇ ’ਚ ਯੂਨੀਵਰਸਿਟੀ ਅਨੁਦਾਨ ਆਯੋਗ ਦੇ ਅਦਾਲਤੀ ਚੱਕਰਾਂ ਦਾ ਤਾਣਾ ਉਲਝਿਆ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

calgary1ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ

Athelete1ਰਜਨਪ੍ਰੀਤ ਕੌਰ ਅਤੇ ਜਸਵੰਤ ਸਿੰਘ ਸਰਵੋਤਮ ਅਥਲੀਟ ਬਣੇ - ਯੂਨੀਵਰਸਿਟੀ ਕਾਲਜ ਵਿਖੇ ਦੂਜਾ ਸਲਾਨਾ ਖੇਡ ਸਮਾਰੋਹ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

work1ਬਠਿੰਡੇ ਜ਼ਿਲ੍ਹੇ ਦੇ ਟਿੱਬਿਆਂ ’ਚ ਵਸੇ ਪਿੰਡ ਘੁੱਦਾ ਵਿਚ ਦਲਜੀਤ ਅਮੀ ਵੱਲੋਂ ਫ਼ਿਲਮ ਵਰਕਸ਼ਾਪ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

Khudda1ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ‘ਪੰਜਾਬੀ ਨੌਜਵਾਨ ਬਿੰਬ ਦੀ ਨਿਰਮਾਣਕਾਰੀ’ ਵਿਸ਼ੇ ’ਤੇ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ

Kahani1ਕਹਾਣੀ ਵਿਚਾਰ ਮੰਚ ਟੋਰਾਂਟੋ ਦੀ ਤ੍ਰੈਮਾਸਿਕ ਇਕੱਤਰਤਾ
ਸੁਰਜੀਤ ਕੌਰ, ਟੋਰਾਂਟੋ

Rashter1‘ਪੁਸਤਕ-ਪਾਠਨ ਸਭਿਆਚਾਰ ਦਾ ਉਤਸ਼ਾਹੀਕਰਨ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ

ਪੁਸਤਕ ਕਲੱਬ ਦੀ ਬੈਠਕ ਸੱਤ ਪਰਚਿਆਂ ਦੀ ਪੇਸ਼ਕਾਰੀ ਨਾਲ ਸੈਮੀਨਾਰ ਹੋ ਨਿਬੜੀ
- ਸਰਵਸੰਮਤੀ ਨਾਲ ਹੋਈ ਚੋਣ ਵਿਚ ਸੁਖਦੀਪ ਕੌਰ ਪ੍ਰਧਾਨ ਅਤੇ ਈਸ਼ਾ ਜਨਰਲ ਸਕੱਤਰ ਬਣੇ

ਅੰਮ੍ਰਿਤ ਅਮੀ, ਜੈਤੋ
77 ਵੀਆਂ ਕਿਲ੍ਹਾ ਰਾਇਪੁਰ ਪੇਂਡੂ ਖੇਡਾਂ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਯੂਨੀਵਰਸਿਟੀ ਕਾਲਜ ਜੈਤੋ ਵਿਖੇ ‘ਕੌਮੀ ਸਦਭਾਵਨਾ ਵਰਕਸ਼ਾਪ’ ਹੋਈ
ਡਾ. ਪਰਮਿੰਦਰ ਸਿੰਘ ਤੱਗੜ, ਪਟਿਆਲਾ
ਜਲੰਧਰ ਵਿਖੇ ਦੋ ਰੋਜ਼ਾ ‘ਵਿਸ਼ਵ ਪੰਜਾਬੀ ਮੀਡੀਆ ਕਾਨਫ਼ਰੰਸ’ ਹੋਈ - ਦੇਸ਼ ਵਿਦੇਸ਼ ’ਚੋਂ ਪੰਜਾਬੀ ਮੀਡੀਆ ਨਾਲ ਸਬੰਧਤ ਹਸਤੀਆਂ ਸ਼ਾਮਲ
ਡਾ. ਪਰਮਿੰਦਰ ਸਿੰਘ ਤੱਗੜ, ਜਲੰਧਰ
ਸੁਪਰੀਮ ਕੋਰਟ ਵੱਲੋਂ ਯੂ. ਜੀ. ਸੀ. (ਨੈੱਟ) ਪ੍ਰੀਖਿਆ ਜੂਨ 2012 ਦਾ ਐਲਾਨਿਆ ਨਤੀਜਾ ਰੱਦ
ਡਾ. ਪ.ਸ. ਤੱਗੜ, ਪਟਿਆਲਾ
ਯੂ.ਜੀ.ਸੀ. ਦੇ ਨੈੱਟ ਪ੍ਰੀਖਿਆ ਲਈ ਨਵ-ਨਿਰਧਾਰਤ ਮਾਪਦੰਡ ਕੇਰਲਾ ਹਾਈਕੋਰਟ ਵੱਲੋਂ ਗ਼ੈਰਕਾਨੂੰਨੀ ਕਰਾਰ - ਮਾਮਲਾ ਜੂਨ 2012 ’ਚ ਹੋਈ ਨੈੱਟ ਪ੍ਰੀਖਿਆ ਦਾ
ਡਾ. ਪ.ਸ. ਤੱਗੜ, ਪਟਿਆਲਾ
ਕਲਮ ਫ਼ਾਊਂਡੇਸ਼ਨ ਵਲੋਂ ਸਾਲ 2013 ਦੀ ਪਲੇਠੀ ਮਾਸਿਕ ਮਿਲਣੀ ਆਯਜਿ਼ਤ ਕੀਤੀ ਗਈ - ਪ੍ਰਵਾਸੀ ਲੇਖਕ ਤਾਰਾ ਸਿੰਘ ਸਾਗਰ ਦੀ ਕਾਵਿ ਪੁਸਤਕ ‘ਰੇਤ ਮਹਿਲ’ ਦਾ ਕੀਤਾ ਗਿਆ ਲੋਕ ਅਰਪਣ
ਕੁਲਜੀਤ ਸਿੰਘ ਜੰਜੂਆ, ਟੋਰਾਂਟੋ
ਲੋਕ-ਲਿਖਾਰੀ ਸਾਹਿਤ ਸਭਾ ਦੀ ਮੀਟਿੰਗ, ਸਰੀ, ਕਨੇਡਾ
ਸੁਖਵਿੰਦਰ ਕੌਰ, ਕਨੇਡਾ
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)