ਇਸ ਸਬੰਧ ਵਿਚ ਅੱਜ ਸ਼੍ਰੀ ਅੰਨਾ ਹਜਾਰੇ ਜੀ ਸ਼ਤਾਬਦੀ ਰਾਹੀ ਪੰਜਾਬ ਵਿੱਚ ਆ
ਰਹੇ ਹਨ ਅਤੇ ਜਲੰਧਰ-ਟੀਮ ਵਲੋਂ ਸ਼੍ਰੀ ਅੰਨਾ ਹਜਾਰੇ ਜੀ ਦਾ ਜਲੰਧਰ ਸਟੇਸ਼ਨ ਤੇ
ਪੂਰੇ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ ਗਿਆ । ਸ਼੍ਰੀ ਅੰਨਾ ਹਜਾਰੇ ਨੇ ਸਟੇਸ਼ਨ
ਮੌਜੂਦ ਜਨਤਾ ਅਤੇ ਜਲੰਧਰ-ਟੀਮ ਦੇ ਜੋਸ਼ ਨੂੰ ਵੇਖਦੇ ਹੋਏ ਖੁਸ਼ੀ ਜਾਹਿਰ ਕੀਤੀ
ਅਤੇ ਆਹਵਾਨ ਕੀਤਾ ਕਿ ਵਡੀ ਸੰਖਿਆ ਵਿਚ ਸ਼੍ਰੀ ਜਨਤੰਤਰ ਮੋਰਚੇ ਦਾ ਹੁਮ-ਹੁਮਾ
ਕੇ ਸਵਾਗਤ ਕਰਨ ਅਤੇ 31-ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ
ਹੋਣ ਵਾਲੀ ਰੈਲੀ ਵਿਚ ਵੱਡੀ ਸੰਖਿਆ ਵਿਚ ਸ਼ਾਮਿਲ ਹੋਕੇ ਵਿਵਸਥਾ ਪਰਿਵਰਤਨ ਦੇ
ਮੁੱਦੇ ਤੇ ਜਨਤੰਤਰ ਮੋਰਚੇ ਦਾ ਸਮਰਥਨ ਕਰਨ ਅਤੇ ਇਸ ਜਨਤੰਤਰ ਯਾਤਰਾ ਨੂੰ ਸਫਲ
ਬਣਾਓਣ। ਇਸ ਦੌਰਾਨ ਜਨਤਾ ਵਲੋ ਭਰਵਾ ਹੁੰਗਾਰਾ ਵੀ ਦੇਖਣ ਨੂੰ ਮਿਲਿਆ।
31-ਮਾਰਚ ਨੂੰ ਇਹ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋਕੇ ਰਈਆ, ਬਿਆਸ,
ਕਪੂਰਥਲਾ ਦੇ ਰਾਸਤੇ ਜਲੰਧਰ ਵਿਖੇ ਦਾਖਿਲ ਹੋਏਗੀ ਅਤੇ ਕਪੂਰਥਲਾ ਚੋਕ,
ਫੁਟਬਾਲ ਚੋਕ, ਅੰਬੇਡਕਰ ਚੋਕ, ਬੀ.ਐਮ.ਸੀ. ਚੋਕ ਦੇ ਰਸਤੇ ਸ਼ਾਮ 5 ਤੋਂ 6 ਵਜੇ
ਦੇ ਦਰਮਿਆਨ ਦੇਸ਼ ਭਗਤ ਯਾਦਗਾਰ ਹਾਲ ਪੁੱਜੇ ਗੀ ਜਿਥੇ ਸ਼੍ਰੀ ਅੰਨਾ ਹਜਾਰੇ ਇਕ
ਵਿਸ਼ਾਲ ਜਨਸਭਾ ਨੂੰ ਸੰਬੋਧਨ ਕਰਨਗੇ।
ਇਸ ਜੰਨਤੰਤਰ ਯਾਤਰਾ ਵਿਚ ਅੰਨਾ ਹਜਾਰੇ ਜੀ ਦੇ ਨਾਲ ਸਾਬਕਾ ਥਲਸੈਨਾ ਮੁਖੀ
ਜਨਰਲ ਵੀ.ਕੇ.ਸਿੰਘ, ਵਰਡ-ਸੂਫੀ ਕਾਉਂਸਿਲ ਦੇ ਚੇਅਰਮੈਨ ਸੂਫੀ ਜਿਲਾਨੀ ਅਤੇ
ਚੌਥੀ ਦੁਨਿਆ ਦੇ ਐਡੀਟਰ ਸੰਤੋਸ਼ ਭਾਰਤੀ ਸਹਿਤ ਦੇਸ਼ ਦੀਆਂ ਕਈ ਜਾਨੀਆਂ ਮਾਨੀਆਂ
ਹਸਤੀਆਂ ਵੀ ਸ਼ਾਮਿਲ ਹੋਣਗੀਆਂ। ਇਹ ਯਾਤਰਾ ਜਨਤਾ ਦੇ ਸੰਵਿਧਾਨ ਸੱਮਤ ਸੱਚੇ
ਲੋਕਤੰਤਰ ਦੀ ਸਥਾਪਨਾ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਹੈ ਤਾਕੀ ਸੰਮਪੂਰਣ
ਰਾਜਨੈਤਿਕ ਪ੍ਰਕਿਰਿਆ ਤੇ ਜਨਤਾ ਦਾ ਨਿਯੰਤਰਣ ਹੋਵੇ ਅਤੇ ਇਸ ਵਿਚ ਜਨਤਾ ਦੀ
ਸਕ੍ਰੀਯ ਭਾਗੀਦਾਰੀ ਹੋਵੇ।
ਜਾਲੰਧਰ-ਟੀਮ ਵਲੋਂ ਇਸ ਵਿਚ ਸ਼ਾਮਿਲ ਹੋਨ ਵਾਲੇ ਪਰਮੁਖ ਮੈਂਬਰ ਹਨ ਗੁਲਸ਼ਨ
ਆਜਾਦ, ਵਿਨੋਦ ਬਾਬੀ, ਸ. ਜੋਗਿੰਦਰ ਸਿੰਘ, ਵਿਨੀਤ ਸ਼ਰਮਾ, ਹਿਤੇਸ਼ ਮਲਹੋਤਰਾ,
ਸੰਦੀਪ ਰਤਨ, ਜੇ.ਕੇ,ਕੱਕੜ, ਦਰਸ਼ਨ ਲਾਲ, ਆਰ.ਸਾਨੀ, ਅਚਿੰਤ ਖੰਨਾ,
ਜੇ,ਕੇ.ਕੱਕੜ, ਡੀ.ਡੀ.ਭਰਦਵਾਜ, ਪੰਕਜ ਆਨੰਦ, ਦੀਪਕ ਖੋਸਲਾ, ਰਜਨੀਕਾਂਤ
ਵਰਮਾ, ਰਵਿੰਦਰ ਸ਼ਰਮਾ, ਸੌਰਭ, ਸ਼ੁਭਮ ਸ਼ਰਮਾ, ਗੋਬਿੰਦ ਸਿੰਘ, ਲਖਨਪਾਲ, ਪਵਨ
ਕੁਮਾਰ, ਸਹਜ-ਮਲਹੋਤਰਾ, ਸੁਸ਼ਾਤ ਰਤਨ, ਆਦੀ