ੳਸਲੋ- ਪੰਜਾਬੀ ਸਾਹਿਤ ਚ ਜਾਣਿਆ ਪਹਿਚਾਣਿਆ ਨਾਮ ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਪਾਠਕਾ ਦੀ ਕਚਹਿਰੀ ਚ ਕਹਿਨੂੰ ਦਰਦ
ਸੁਣਾਂਵਾ,ਚਾਨਣ ਦੀ ਨਾਨਕ ਛੱਕ, ਅੰਬਰ ਟੁਕੜੇ, ਪੰਜਾਬੀ ਸੱਭਿਆਚਾਰ ਦੇ ਨਕਸ਼
ਆਦਿ ਸੰਗ੍ਰਹਿ ਅਰਪਿਤ ਕਰ ਪ੍ਰੰਸਸਾ ਖੱਟ ਚੁੱਕੇ ਹਨ ਅਤੇ ਹੁਣ ਆਪਣੀ ਨਵੀ
ਗਜ਼ਲ ਸੰਗ੍ਰਹਿ ਲੈ ਪਾਠਕਾ ਦੇ ਸੰਗ ਹੋਏ ਹਨ ਅਤੇ ਇਹ ਛੇਵੀ ਪੁਸਤਕ ਨਿਰੋਲ
ਗਜ਼ਲ ਸੰਗ੍ਰਹਿ ਹੈ।
ਦਿਲ ਦੀਆ ਡੂੰਘਾਈਆ ਨੂੰ ਛੂੰਹਦੀਆ ਗਜ਼ਲਾ ਹਰ ਪੰਜਾਬੀ ਸਾਹਿਤਕ ਪਾਠਕ ਲਈ
ਇੱਕ ਤੋਹਫਾ ਹੈ। ਇਸ ਗਜ਼ਲ ਸੰਗ੍ਰਗਿ ਨੂੰ ਨਾਰਵੇ ਚ ਹੋਏ ਇੱਕ ਸਮਾਗਮ ਦੋਰਾਨ
ਰਿਲੀਜ ਕਰ ਆਮ ਪਾਠਕਾ ਦੀ ਕਚਹਿਰੀ ਚ ਪੇਸ਼ ਕੀਤਾ ਗਿਆ। ਇਸ ਸਮਾਗਮ ਚ ਹੋਰਨਾ
ਤੋ ਇਲਾਵਾ ਸ੍ਰ ਨਰਿੰਦਰ ਸਿੰਘ ਬਿੱਲੂ, ਡਿੰਪੀ ਗਿੱਲ, ਮਨਵਿੰਦਰ ਸਿੰਘ ,
ਰਾਣਾ, ਸੋਨੂੰ,ਲਵਪ੍ਰੀਤ ਸਿੰਘ, ਸਨੀ ਗਿੱਲ, ਰੁਪਿੰਦਰ ਢਿੱਲੋ ਮੋਗਾ,
ਅ੍ਰਮਿੰਤਪਾਲ ਸਿੰਘ, ਸੁਖਦੀਪ ਸਿੰਘ ਗਰੇਵਾਲ, ਰਵਿੰਦਰ ਗਰੇਵਾਲ ਆਦਿ ਤੇ
ਪ੍ਰੀਤੀ, ਜੱਸੀ ਥਿੰਦ, ਮਨਪ੍ਰੀਤ ਕੋਰ, ਨਵਪ੍ਰੀਤ ਕੋਰ,ਰੁਪਿੰਦਰ
ਕੋਰ,ਰਾਜਵਿੰਦਰ ਕੋਰ, ਮਨਦੀਪ ਕੋਰ, ਹਰਦੀਪ ਕੋਰ ਤੇ ਮਾਨਯੋਗ ਲੇਖਿਕਾ ਤੇ ਕਈ
ਹੋਰ ਹਾਜਿ਼ਰ ਸਨ। ਇਹਨੀ ਦਿਨੀ ਪਰਮਜੀਤ ਕੋਰ ਸਰਹਿੰਦ ਜੀ ਨਾਰਵੇ ਵਿਖੇ ਆਪਣੀ
ਬੇਟੀ ਅਤੇ ਦਾਮਾਦ ਦੇ ਗ੍ਰਹਿ ਵਿਖੇ ਆਏ ਹੋਏ ਹਨ।
|