WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ           (26/12/2021)

kehar

90ਕਿਸਾਨ ਸੰਘਰਸ਼ ਅਜੇ ਖਤਮ ਨਹੀਂ ਹੋਇਆ, ਚੱਲ ਰਿਹਾ ਹੈ। ਰਹਿੰਦੇ ਮਸਲਿਆਂ ਬਾਰੇ ਫੈਸਲਿਆਂ ਤੱਕ ਪਹੁੰਚਣ ਲਈ ਬਹੁਤ ਕੁੱਝ ਵਿਚਾਰਨਾ ਅਜੇ ਬਾਕੀ ਹੈ। ਸੰਘਰਸ਼ ਕਰਨ ਵਾਲੀ ਧਿਰ ਜੇਤੂ ਰਹੀ ਹੈ, ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਕੀ ਧੱਕਾ ਕਰਨ ਵਾਲਿਆਂ ਨੇ ਹਾਰ ਕਬੂਲ ਕਰ ਲਈ ਹੈ? ਮਿਹਨਤਕਸ਼ਾਂ ਦੇ ਖਿਲਾਫ ਆਪਣੀ ਹੂੜਮੱਤ ਵਾਲੀ ਭੁੱਲ ਸਵੀਕਾਰ ਕਰ ਲਈ ਹੈ? ਨਹੀਂ, ਅਜਿਹਾ  ਨਹੀਂ ਹੋਇਆ। ਏਸੇ ਨੂੰ ਤਾਂ ਲੋਕਾਂ ਦੇ ਵਿਰੋਧ ਵਿਚ ਸੱਤਾ ਦਾ ਗਰੂਰ ਕਿਹਾ ਜਾਂਦਾ ਹੈ। ਝੂਠੇ ਗਰੂਰ ਨਾਲ ਭਰੀ ਧੱਕੜ ਸਿਆਸਤ ਤੋਂ ਵੱਧ ਖਤਰਨਾਕ ਹੋਰ ਕੁੱਝ ਵੀ ਨਹੀਂ ਹੁੰਦਾ।
 
ਕਿਸਾਨ ਸੰਘਰਸ਼ ਦੇ ਸਮੇਂ ਮਿਹਨਤਕਸ਼ ਲੋਕਾਂ ਅੰਦਰ ਲੋਹੜਿਆਂ ਦੀ ਏਕਤਾ ਬਣੀ। 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਜੁੜੀ। ਸਮਾਜ ਦੇ ਹਰ ਤਬਕੇ ਸਨਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ, ਚਿੱਟਕੱਪੜੀਏ ਮੁਲਾਜਮਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਭਾਵ ਹਰ ਕਿਸੇ ਦਾ ਸਾਥ ਮਿਲਿਆ। ਪਰਦੇਸੀਂ ਵਸਦੇ ਭਾਰਤੀਆਂ ਦੀਆਂ ਸ਼ੁਭਇਛਾਵਾਂ ਰਾਹੀਂ ਸਾਥ ਮਿਲਿਆ, ਪੰਜਾਬੀਆਂ ਦਾ ਖਾਸ ਕਰਕੇ ਭਰਵਾਂ ਹੁੰਗਾਰਾ ਜਿੱਤ ਦੀ ਕਾਮਨਾ ਕਰਦਾ ਰਿਹਾ। ਅੰਦੋਲਨ ਕਰ ਰਹੇ ਮਿਹਨਤਕਸ਼ਾਂ ਨੇ ਹਕੂਮਤੀ ਜਬਰ ਨਾਲ ਹਰ ਮੌਸਮ ਦਾ ਜਬਰ ਵੀ ਜਿਗਰੇ ਨਾਲ ਝੱਲਿਆ।
 
ਸੱਤਾ ਨੂੰ ਲੋਕ ਪੌੜੀ ਲਾਉਣ ਅਤੇ ਉਸ ਤੱਕ ਪਹੁੰਚਣ ਦੀ ਲੋੜ ਤਾਂ ਹੈ, ਪਰ ਸਮੇਂ ਦੀ ਨਜ਼ਾਕਤ ਨੂੰ ਭਾਂਪਣਾ ਉਸ ਤੋਂ ਵੀ ਜ਼ਰੂਰੀ ਹੈ।

22 ਕਿਸਾਨ ਜਥੇਬੰਦੀਆਂ ਵਲੋਂ "ਸੰਯੁਕਤ ਸਮਾਜ ਮੋਰਚਾ" ਕਾਇਮ ਕਰ ਲਿਆ। ਪਹਿਲੇ ਹੀ ਦਿਨ 32 ਤੋਂ 22 ਤੇ ਆ ਡਿਗਣਾ ਕੀ ਦਰਸਾਉਂਦਾ ਹੈ? ਏਕਤਾ ਤਾਂ ਪਹਿਲਾਂ ਤੋਂ ਕਮਜ਼ੋਰ ਹੋ ਗਈ। ਕਿਸਾਨ ਸੰਘਰਸ਼ ਦੀ ਏਕਤਾ ਦੀ ਜਿੱਤ ਦਾ ਹੋਕਾ ਤਾਂ ਸਮਾਜ ਵਿਚ ਪਏ ਹਰ ਕਿਸਮ ਦੇ ਖੱਪਿਆਂ ਨੂੰ ਦੂਰ ਕਰਨ ਦਾ ਹੋਣਾ ਸੀ, ਪਰ ਇੱਥੇ ਸੱਤਾ 'ਤੇ ਝੱਟ/ਪੱਟ ਕਬਜ਼ੇ ਦੀ ਸਿਆਸਤ ਅੱਗੇ ਆ ਗਈ। ਸਮਾਜ ਅੰਦਰਲੀਆਂ ਵੰਡੀਆਂ ਦੂਰ ਕਰਨਾ ਸਮੇਂ ਦੀ ਮੰਗ ਸੀ/ਹੈ। ਸੰਘਰਸ਼ ਦੌਰਾਨ ਜਾਤ ਤੇ ਧਰਮ ਅਧਾਰਤ ਵਖਰੇਵੇਂ ਬਹੁਤ ਹੱਦ ਤੱਕ ਘੱਟ ਹੋਏ, ਲੋੜ ਸੀ ਬਣੀ ਇਸ ਏਕਤਾ ਦਾ ਪ੍ਰਚਾਰ ਕਰਨ ਦੀ। ਮਿਹਨਤਕਸ਼ ਲੋਕਾਂ ਦਾ ਏਕਾ ਹਰ ਜਬਰ ਦਾ ਮੁਕਾਬਲਾ ਕਰਨ ਵਾਸਤੇ ਲੋੜੀਂਦਾ ਸੀ/ਹੈ ਤੇ ਰਹੇਗਾ। ਹਰ ਮਸਲਾ ਹਿੰਸਾ ਨਾਲ ਹੱਲ ਕਰਵਾਉਣ ਦੀਆਂ ਟਾਹਰਾਂ ਮਾਰਨ ਵਾਲੇ ਸਰਕਾਰ ਪ੍ਰਸਤ ਖਰੂਦੀਆਂ ਦੇ ਟੋਲੇ ਨੂੰ ਸਾਂਝੇ ਕਿਸਾਨੀ ਸੰਘਰਸ਼ ਦੀ ਅਗਵਾਈ ਕਰਨ ਵਾਲਿਆਂ ਨੇ ਦੱਸ ਦਿੱਤਾ ਕਿ ਸ਼ਾਂਤ ਰਹਿ ਕੇ ਵੀ ਸੰਘਰਸ਼ ਲੜਿਆ ਤੇ ਜਿਤਿਆ ਜਾ ਸਕਦਾ ਹੈ। ਇਹ ਸਾਡਾ ਇਤਹਾਸ ਵੀ ਹੈ ਅਤੇ ਵਿਰਸਾ ਵੀ ਜਿਸ ਨੂੰ ਚੇਤੇ ਰੱਖਣ ਤੇ ਸਾਂਭਣ ਦੀ ਲੋੜ ਹੈ।
 
ਇਸ ਸ਼ਾਂਤਮਈ ਅੰਦੋਲਨ ਨੇ ਆਪਣੇ ਸਬਰ ਨਾਲ ਜਬਰ ਨੂੰ ਹਰਾਇਆ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਮੁਲਕਾਂ ਅਤੇ ਦੁਨੀਆਂ ਦੇ ਵੱਡੇ ਸੋਚਵਾਨਾਂ ਵਲੋਂ ਹਮਾਇਤ ਵਿਚ ਸ਼ਾਬਾਸ਼ ਦੀਆਂ ਆਵਾਜ਼ਾਂ ਤੇ ਬਿਆਨ ਵੀ ਸੁਣੇ।  ਇਸ ਸੰਘਰਸ਼ ਵਿਚ ਸ਼ਾਮਲ ਸਾਰੇ ਲੋਕ ਇਸੇ ਸਮਾਜ ਦਾ ਅੰਗ ਹੋਣ ਕਰਕੇ ਇਸਦੀ ਬਿਹਤਰੀ ਲਈ ਲੜੇ। ਹੁਣ ਇਸ ਬਣੀ ਹੋਈ ਏਕਤਾ ਨੂੰ ਵਧਾਇਆ ਜਾਣਾ ਚਾਹੀਦਾ ਹੈ। ਪਰ ਤੀਜਾ ਹਿੱਸਾ ਜਥੇਬੰਦੀਆਂ ਤਾਂ ਇਸ ਮੋਰਚੇ ਤੋਂ ਬਾਹਰ ਹਨ। ਕਈ ਲੋਕ ਵਿਰੋਧੀ ਸਿਆਸੀ ਧਿਰਾਂ ਇਸ ਵੰਡ ਦਾ ਫਾਇਦਾ ਵੀ ਉਠਾਉਣ ਦਾ ਜਤਨ ਕਰਨਗੀਆਂ । ਸੋਚਣ ਤੇ ਵਿਚਾਰਨ ਦਾ ਮਸਲਾ ਇਹ ਹੀ ਹੈ ਕਿ ਇਸ ਤੋਂ ਕਿਵੇਂ ਬਚਿਆ ਜਾਵੇ, ਕਿਉਂਕਿ ਸੰਘਰਸ਼ ਤਾਂ ਅਜੇ ਵੀ ਜਾਰੀ ਹੈ। ਨਾਲ ਹੀ ਅੰਦੋਲਨ ਦੌਰਾਨ ਉਨ੍ਹਾਂ ਸੱਤ ਸੌ ਤੋਂ ਵੱਧ ਹੋਏ ਸ਼ਹੀਦ ਹੋਏ ਕਿਸਾਨ, ਮਜ਼ਦੂਰਾਂ  ਦੇ ਘਰਾਂ ਵੱਲ ਨਿਗਾਹ ਮਾਰ ਲੈਣੀ ਚਾਹੀਦੀ ਹੈ ਜਿਨ੍ਹਾਂ ਦੇ ਚੁੱਲਿਆਂ ਵਿਚ ਪਾਣੀ ਪਾਇਆ ਗਿਆ ਹੈ। ਮਿਹਨਤੀ ਪਰਿਵਾਰਾਂ ਨੂੰ ਉਨ੍ਹਾ ਦੇ ਸਦਾ ਵਾਸਤੇ ਵਿਛੜ ਗਏ ਜੀਆਂ ਬਾਰੇ ਕੀ ਕਹਿ ਕੇ ਹੌਸਲਾ ਦਿਉਗੇ ? ਉਨ੍ਹਾ ਸ਼ਹੀਦਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ।
 
ਲੋਕ ਆਪਣੇ ਦੁੱਖਾਂ ਭਰੇ ਜੀਵਨ ਤੋਂ ਨਿਜਾਤ ਪਾਉਣਾ ਚਾਹੁੰਦੇ ਹਨ, ਰਾਹ ਕੋਈ ਲੱਭਦਾ ਨਹੀਂ। ਇਸ ਨਾਲ ਲੋਕਾਂ ਅੰਦਰ ਚਿੰਤਾ ਹੋਰ ਵਧ ਜਾਂਦੀ ਹੈ। ਚਿੰਤਾ ਤਾਂ ਹਰ ਵਿਅਕਤੀ ਕਰਦਾ ਹੈ, ਇਸ ਵੇਲੇ ਦੀਆਂ ਸਥਿਤੀਆਂ ਚਿੰਤਨ ਕਰਨ ਵਾਲੇ ਸੂਝਵਾਨਾਂ ਦਾ ਰਾਹ ਤੱਕਦੀਆਂ ਹਨ ਜੋ ਪੰਜਾਬ ਨੂੰ ਇਸ ਚਿੱਕੜ ਭਰੇ ਸੰਕਟ ਵਿੱਚੋਂ ਕੱਢ ਸਕਣ। ਇਸ ਚਿੰਤਾ ਤੋਂ ਅੱਗੇ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਸੋਚਵਾਨ ਲੋਕ (ਵੱਡੇ ਸਿਰਾਂ ਵਾਲੇ)  ਹੁਣ ਕਿੱਥੇ ਹਨ? ਉਹ ਲੋਕਾਂ ਨੂੰ ਰਾਹ ਦੱਸਦੇ ਨਜ਼ਰ ਨਹੀਂ ਆਉਂਦੇ। ਇਹ ਸਮਾਂ ਹੈ ਜਦੋਂ ਉਨ੍ਹਾਂ ਨੂੰ ਅੱਗੇ ਆ ਕੇ ਪੰਜਾਬ 'ਚ ਰਾਜ ਕਰਨ ਵਾਲਿਆਂ ਵਲੋਂ ਪੰਜਾਬ ਸਿਰ ਪਾਏ ਪੁਆੜਿਆਂ ਦੇ ਕਾਰਨ ਦੱਸਦਿਆਂ ਇਸ ਦਾ ਹੱਲ ਦੱਸਣ ਵਾਸਤੇ ਆਪਣੀ ਅਗਵਾਈ ਦੇਣ ਦਾ ਜਤਨ ਕਰਨਾ ਚਾਹੀਦਾ ਹੈ। 

ਪੰਜਾਬ ਦੇ ਸੂਝਵਾਨੋਂ, ਸੋਚਵਾਨੋਂ ਜਾਗੋ ਤੇ ਅੱਗੇ ਆਉ ਇਹ ਪੰਜਾਬ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਵੀ ਹੈ। ਆਉਣ ਵਾਲੇ ਕੱਲ੍ਹ ਤੁਹਾਡੇ ਬੱਚਿਆਂ ਨੇ ਤੇ ਪੰਜਾਬ ਨੇ ਤੁਹਾਥੋਂ ਸਵਾਲ ਪੁੱਛਣੇ ਹਨ, ਫੇਰ ਕੀ ਜਵਾਬ ਦਿਉਂਗੇ ਕਿ ਮੁਸੀਬਤ ਵੇਲੇ ਤੁਸੀ ਕਿਸੇ ਧਿਰ ਦੇ ਪਿਛਲੱਗ ਕਿਉਂ ਬਣੇ ਜਾਂ ਚੁੱਪ ਕਿਉਂ ਰਹੇ? ਆਪਣੇ ਲੋਕਾਂ ਨੂੰ ਅਗਵਾਈ ਕਿਉਂ ਨਾ ਦਿੱਤੀ?

ਪੰਜਾਬ ਨੂੰ ਅੱਜ ਤੁਹਾਡੀ ਅਗਵਾਈ ਦੀ ਲੋੜ ਹੈ ਜਿਵੇਂ ਮੱਧਯੁੱਗ ਅੰਦਰ ਭਗਤੀ ਲਹਿਰ ਨੇ ਸਮਾਜ ਦੀਆਂ ਕਮਜ਼ੋਰ ਧਿਰਾਂ ਨੂੰ ਹਿੰਮਤ ਦਿੱਤੀ, ਜਿਸ ਦਾ ਅਗਲਾ ਰੂਪ ਸਿੱਖ ਲਹਿਰ ਬਣਦੀ ਹੈ। ਜਿਵੇਂ ਆਜ਼ਾਦੀ ਦੀ ਲਹਿਰ ਵੇਲੇ ਗਦਰ ਪਾਰਟੀ, ਭਗਤ ਸਿੰਘ ਦੀ ਲਹਿਰ ਤੇ ਹੋਰ ਬਹੁਤ ਸਾਰੇ ਗਰੁੱਪਾਂ ਨੇ ਸਮਾਜ ਨੂੰ ਹਲੂਣ ਕੇ ਅਗਵਾਈ ਦਿੱਤੀ, ਬਸਤੀਵਾਦੀਆਂ ਦੀ ਗੁਲਾਮੀ ਪਰ੍ਹਾਂ ਵਗਾਹ ਮਾਰੀ। ਕੀ ਅੱਜ ਉਹੋ ਜਹੀ ਸਥਿਤੀ ਨਹੀਂ ਬਣ ਗਈ ਕਿ ਕਾਰਪੋਰੇਟੀਆਂ ਦੀ ਗੁਲਾਮੀ ਤੋਂ ਨਿਜਾਤ ਪਾਈ ਜਾਵੇ☬? ਸਮਾਂ ਤੁਹਾਨੂੰ ਆਵਾਜ਼ਾਂ ਮਾਰ ਰਿਹਾ ਹੈ।
 
ਇਸ ਮੋਰਚੇ ਦੇ ਬਣਨ ਨਾਲ "ਸੰਯੁਕਤ ਕਿਸਾਨ ਮੋਰਚੇ" ਨਾਲ ਕਿਵੇਂ ਦੇ ਸਬੰਧ ਰਹਿਣਗੇ ਅਤੇ ਅੱਗੇ ਲੜੇ ਜਾਣ ਵਾਲੇ ਸਾਂਝੇ ਕਿਸਾਨ ਸੰਘਰਸ਼ ਦਾ ਕੀ ਬਣੇਗਾ? ਇਸ ਦਾ ਜਵਾਬ ਕਿਸੇ ਨੂੰ ਤਾਂ ਦੇਣਾ ਹੀ ਪਵੇਗਾ, ਦੇਣਾ ਚਾਹੀਦਾ ਵੀ ਹੈ । ਰਾਜ ਗੱਦੀ ਖਾਤਰ ਏਕਤਾ ਤੋੜਨ ਨਾਲੋਂ ਏਕਤਾ ਨੂੰ ਤਕੜਿਆਂ ਕਰਨਾ ਬਹੁਤ ਜ਼ਰੂਰੀ ਹੈ। ਭਾਈਚਾਰਕ ਸਾਂਝ ਕਿਸੇ ਸਮਾਜ ਦੇ ਸੋਹਣੇ, ਸੁਚੱਜੇ ਭਵਿੱਖ ਲਈ ਮੁੱਖ ਲੋੜ ਹੁੰਦੀ ਹੈ ਅਤੇ ਸੁਰੱਖਿਆ ਦੀ ਜਾਮਨ ਵੀ ਬਣਦੀ ਹੈ।    
 

 
 

 
90ਏਕਤਾ ਕਮਜ਼ੋਰ ਨਹੀਂ ਹੋਰ ਮਜਬੂਤ ਕਰਨ ਦੀ ਲੋੜ 
ਕੇਹਰ ਸ਼ਰੀਫ਼, ਜਰਮਨੀ 
89ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ 
ਹਰਜਿੰਦਰ ਸਿੰਘ ਲਾਲ
88ਅਸੂਲੋਂ ਸੱਖਣੀਆਂ ਲਾਲਸਾਵਾਂ ਦੀ ਡੰਗੀ ਸਿਆਸਤ 
 ਕੇਹਰ ਸ਼ਰੀਫ਼, ਜਰਮਨੀ
87ਕਿਸਾਨ ਨੇਤਾਵਾਂ ਦੀ ਅਗਲੀ ਰਣਨੀਤੀ ਕੀ ਹੋਵੇ?
 ਹਰਜਿੰਦਰ ਸਿੰਘ ਲਾਲ 
86ਸਾਡੇ ਬੁੱਧੀਜੀਵੀ, ਸਿੱਖਿਆ ਰੁਜ਼ਗਾਰ ਨਾਲ ਜੁੜੇ ਲੋਕ, ਕਿਸਾਨ ਤੇ ਅਫਸਰ ਸਾਹਿਬਾਨ ਦੇ ਧਿਆਨ ਹਿੱਤ ਬਹੁਤ ਹੀ ਜਰੂਰੀ ਮਸਲਾ - ਜੈਸਿੰਘ ਕੱਕੜਵਾਲ 85ਨਰਿੰਦਰ ਮੋਦੀ ਦੇ ਇੱਕਪਾਸੜ ਐਲਾਨ ਤੋਂ ਖੁਸ਼ ਨਹੀਂ ਹਨ ਕਿਸਾਨ ਸੰਗਠਨ!
ਹਰਜਿੰਦਰ ਸਿੰਘ ਲਾਲ 
84ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ
ਉਜਾਗਰ ਸਿੰਘ, ਪਟਿਆਲਾ
83ਮੋਦੀ ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ 
82ਕਰਤਾਰਪੁਰ ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ 
81ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ 
80ਪੰਜਾਬ ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ
79ਕੂੜ ਫਿਰੇ ਪ੍ਰਧਾਨ ਵੇ ਲਾਲੋ
ਬੁੱਧ ਸਿੰਘ ਨੀਲੋਂ
78ਬੇਹੱਦ ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ
77ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ
76ਭਾਜਪਾ ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ
75ਸੰਘੀ ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ
74ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ
73ਸ਼ਾਂਤਮਈ ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com