WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕੂੜ ਫਿਰੇ ਪ੍ਰਧਾਨ ਵੇ ਲਾਲੋ
ਬੁੱਧ ਸਿੰਘ ਨੀਲੋਂ         (26/10/2021)

ਨੀਲੋਂ

79ਜਦ ਚਾਰੇ ਪਾਸੇ ਹੀ ਝੂਠ  ਦਾ ਹਨੇਰਾ  ਹੋ ਜਾਂਦਾ  ਹੈ ਤਾਂ  ਚਾਨਣ ਕਰਨ ਲਈ ਦੀਵਾ ਜਗਾਉਣਾ ਪੈਦਾ ਹੈ।  ਦੀਵਾ ਤਾਂ  ਜਗਦਾ ਹੈ ਜੇ ਤੇਲ, ਬੱਤੀ, ਦੀਵਾ ਤੇ ਅੱਗ ਹੋਵੇ।  ਅੱਗ ਹਰ ਇੱਕ  ਕੋਲ ਨਹੀਂ  ਹੁੰਦੀ।  ਜੇ ਹੋਵੇ ਤਾਂ  ਦੀਵਾ ਨਹੀਂ  ਹੁੰਦਾ ਤੇ ਤੇਲ ਨਹੀਂ  ਹੁੰਦਾ। ਇਹ ਸਭ ਕੁੱਝ  ਹੁੰਦੇ ਵੀ ਜੇ ਕੋਈ  ਨਾ ਜਗੇ ਤੇ ਨਾ ਹੋਰ ਦੀਪ ਨਾ ਜਗਾਏ ਤਾਂ ਅੱਗ ਕੋਲ ਰੱਖਣ ਦਾ ਕੋਈ ਅਰਥ  ਨਹੀਂ  ਹੁੰਦਾ।  ਬਹੁਗਿਣਤੀ ਲੋਕ ਤਾਂ ਅੱਗ ਨੂੰ  ਭੁੱਬਲ ਹੇਠਾਂ ਹੀ ਦੱਬ ਕੇ ਰੱਖਦੇ ਹਨ।  ਉਹ ਇਹ ਅੱਗ ਨਾਲ ਹੀ ਲੈ ਕੇ ਇਕ ਦਿਨ ਆਪਣੀ ਹੀ ਅੱਗ ਵਿੱਚ  ਸੜ ਜਾਂਦੇ  ਹਨ।  ਸੜੀ ਤੇ ਜਲੀ ਕੋਈ  ਅੱਗ ਕਿਸੇ ਕੰਮ ਨਹੀਂ  ਆਉਂਦੀ।

ਅੱਗ ਜਦ ਸਵਾਹ ਬਣ ਜਾਵੇ ਤਾਂ  ਭਾਂਡੇ  ਮਾਂਜਣ ਦੇ ਹੀ ਕੰਮ ਆਉਦੀ ਹੈ।  ਬਹੁਤੇ  ਗਿਆਨਹੀਣ ਇਹ ਸਵਾਹ ਕਈ ਵਾਰ ਸਿਰ ਵੀ ਪੁਆ ਲੈਦੇ ਹਨ।  ਸਿਰ ਵਿਚ ਸਵਾਹ ਪੈ ਜਾਣ ਨਾਲ ਬੰਦਾ ਕਿਸੇ ਕੰਮ ਤੇ ਭਰੋਸੇ ਦਾ ਨਹੀਂ  ਰਹਿੰਦਾ।

ਉਝ ਰਹਿੰਦਾ ਧਰਤੀ ਦੇ ਉਪਰ ਕੁੱਝ ਵੀ ਨਹੀਂ।  ਜੋ ਜਨਮਿਆ ਹੈ ਇਕ ਦਿਨ ਮਰ ਜਾਣਾ ਹੈ।  ਜੰਮਣ ਮਰਨ ਸੱਚ ਹੈ।  ਜ਼ਿੰਦਗੀ  ਜਿਉਣਾ ਵੀ ਮਹਾਨ ਸੱਚ ਹੈ।

ਬੱਚਾ ਜਨਮ ਸਮੇਂ  ਬੰਦ ਮੁੱਠੀਆਂ ਲੈ ਕੇ ਜਨਮਦਾ ਹੈ।  ਫੇਰ ਜੀਵਨ ਦੇ ਚੱਕਰਵਿਊ ਵਿੱਚ ਪੈ ਕੇ ਗੁਨਾਹਾਂ ਦੀ ਪੰਡ ਵਧਾ ਲੈਦਾ ਹੈ। ਬਹੁਗਿਣਤੀ ਵਿਅਕਤੀ  ਖਾਣ ਦੇ  ਲਈ ਜਿਉਂਦੇ ਹਨ ਤੇ  ਕੁੱਝ ਕੁ ਲੋਕ ਹੀ ਹੁੰਦੇ  ਹਨ ਜੋ ਸਿਰਫ ਜਿਉਂਦੇ ਰਹਿਣ ਲਈ ਖਾਂਦੇ ਹਨ। ਇਹ ਗੱਲ ਜਦ ਕਿਸੇ ਨੂੰ  ਸਮਝ ਆਉਦੀ ਹੈ,  ਉਦੋਂ  ਤੱਕ ਬਾਗ ਉਜੜ ਜਾਂਦਾ  ਹੈ। ਫੇਰ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਂਦੇ  ਹਨ।  ਜਿਵੇਂ  ਇੱਕ ਵਾਰ ਚੂਹੇ ਨੂੰ  ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ।   ਹਰ ਕੋਈ  ਪੰਸਾਰੀ ਨਹੀਂ  ਹੁੰਦਾ  ਤੇ ਜਿਸ ਬੰਦੇ ਦੀ ਸੋਚ ਵਪਾਰੀਆਂ ਵਰਗੀ ਹੋਵੇ,  ਉਹ ਜਿੱਥੇ ਵੀ ਹੋਵੇਗਾ ਵਪਾਰ ਕਰੇਗਾ ।  ਵਪਾਰੀ ਦੀ ਸੋਚ ਹੀ ਲੁੱਟਮਾਰ ਕਰਨੀ ਹੁੰਦੀ  ਹੈ।
 
ਜਿਹੜੇ  ਗਿਆਨ ਦੇ ਦੀਵੇ ਜਗਾਉਦੇ ਹਨ ਉਹ ਬਹੁਤ  ਘੱਟ ਹੁੰਦੇ  ਹਨ, ਬਹੁਗਿਣਤੀ  ਤਾਂ  ਗਿਆਨ ਦੇ ਨਾਮ ਉਤੇ ਵਪਾਰ  ਕਰਦੇ ਹਨ।  ਹੁਣ ਗਿਆਨ ਦਾ ਵਪਾਰ ਚੋਖੇ ਮੁਨਾਫੇ ਵਾਲਾ ਹੋ ਗਿਆ  ਹੈ।  ਹੁਣ ਗਿਆਨ ਵੰਡਣ ਦੀਆਂ ਦੁਕਾਨਾਂ  ਘਰ ਘਰ ਖੁੱਲ੍ਹ ਗਈਆਂ  ਹਨ ਪਰ ਦਿਨੋ ਦਿਨ ਸਮਾਜ ਵਿੱਚ  ਹਨੇਰ ਵੱਧ ਰਿਹਾ ਹੈ।  ਜਦੋਂ  ਗਿਆਨ  ਦੀ ਕੁੰਜੀ  ਬ੍ਰਾਹਮਣ ਦੇ ਹੱਥ ਸੀ ਤਾਂ  ਉਸਨੇ ਪੁਜਾਰੀ  ਦਾ ਕਰ ਲਏ।  ਪੁਜਾਰੀਆਂ ਨੇ ਭੇਸ ਬਦਲ ਕੇ ਆਪੋ ਆਪਣੀਆਂ  ਦੁਕਾਨਾਂ  ਚਲਾ ਲਈਆਂ।  ਅੱਜਕੱਲ੍ਹ  ਗਿਆਨ ਵੰਡਣ ਵਾਲੀਆਂ  ਦੁਕਾਨਾਂ  ਵੱਧ ਫੁੱਲ ਰਹੀਆਂ  ਹਨ।

ਗਿਆਨ  ਨੇ ਮਨੁੱਖ  ਨੂੰ  ਆਪਣੇ ਅੰਦਰ ਸੁੱਤੀ  ਅੱਗ ਨੂੰ  ਜਗਾਉਣਾ ਸੀ।  ਇਸ ਗਿਆਨ  ਨੇ ਮਨੁੱਖ  ਦੇ ਅੰਦਰ ਸੁੱਤਾ ਨਾਗ ਜਗਾ ਦਿੱਤਾ।  ਹਾਲਤ ਇਹ ਬਣ ਗਈ.
 "ਨਾਗ ਛੇੜ ਲਿਆ  ਕਾਲਾ
 ਮੰਤਰ ਯਾਦ  ਨਹੀਂ !"


ਮੰਤਰ ਯਾਦ ਕਰਨ ਲਈ ਬਹੁਤ  ਕੁੱਝ  ਤਿਆਗ ਕਰਨਾ ਪੈਦਾ ਹੈ।  ਹਰ ਮਨੁੱਖ  ਤਿਆਗੀ ਤੇ ਲਿਹਾਜ਼ੀ ਨਹੀਂ  ਹੁੰਦਾ। ਲਿਹਾਜ਼ੀ ਬੰਦਾ ਭੁੱਖ ਨਾਲ ਮਰਦਾ ਤੇ ਲੋਕ ਸੇਵਾ ਕਰਦਾ। ਜਿਹੜੇ ਤਿਆਗੀ ਹੋਣ ਉਹ ਵਪਾਰੀ ਤੇ ਪੁਜਾਰੀ ਨਹੀਂ  ਹੁੰਦੇ।  ਵਪਾਰੀ ਤੇ ਪੁਜਾਰੀ ਦੇ ਯਾਰ ਅਧਿਕਾਰੀ  ਹੁੰਦੇ  ਹਨ।  ਅਧਿਕਾਰੀ  ਆਪਣੇ ਅਧਿਕਾਰਾਂ ਦੀ  ਇਹਨਾਂ ਦੇ ਨਾਲ ਰਲ ਕੇ ਦੁਰਵਰਤੋਂ ਕਰਦੇ ਹਨ।  ਹਰ ਅਧਿਕਾਰੀ ਵਪਾਰੀ ਨਹੀਂ  ਹੁੰਦਾ  ਜਿਹੜੇ  ਵਪਾਰੀ ਸੋਚ ਦੇ ਅਧਿਕਾਰੀ  ਹੁੰਦੇ  ਹਨ ਉਸ ਸੱਚ ਮੁੱਚ ਦੇ ਸਰਕਾਰੀ ਹੁੰਦੇ  ਹਨ।  ਸਰਕਾਰ ਨੂੰ  ਚਲਾਉਣ ਲਈ ਪੁਜਾਰੀਆਂ, ਵਪਾਰੀਆਂ ਤੇ  ਅਧਿਕਾਰੀਆਂ ਦੀ ਲੋੜ  ਹੁੰਦੀ  ਹੈ।  ਜਦ ਇਹ ਤਿੱਕੜੀ  ਬਣਦੀ ਹੈ ਤਾਂ  ਇਹ ਲੋਕਾਂ ਦੇ ਨਾਲ ਚੌਸਰ ਖੇਡਣ ਲੱਗਦੇ ਹਨ।  ਸ਼ੁਕਨੀ ਤੇ ਭਵੀਸ਼ਨ ਵਰਗੇ ਸਦਾ ਹੀ ਪਾਸਾ ਪਲਟ ਦੇ ਹਨ। ਜਦ ਘਰ ਦੇ ਭੇਤੀ ਦੁਸ਼ਮਣ  ਨਾਲ ਰਲਦੇ ਹਨ ਤਾਂ  ਲੰਕਾ ਢਹਿੰਦੀ ਹੈ।

ਜੰਗ ਦੇ ਮੈਦਾਨ  ਵਿੱਚ  ਕੋਈ  ਸਿੱਧੀ  ਲੜ੍ਹਾਈ  ਨਹੀਂ  ਜਿੱਤ ਸਕਦਾ।  ਜੰਗ ਹਮੇਸ਼ਾ  ਛਲ,  ਕਪਟ ਤੇ ਧੋਖੇ ਨਾਲ ਜਿੱਤੀ ਜਾਂਦੀ ਹੈ।  ਜੰਗ ਹਥਿਆਰਾਂ ਦੇ ਨਾਲ ਨਹੀਂ  ਵਿਚਾਰਾਂ ਨਾਲ ਲੜੀ ਜਾਂਦੀ  ਹੈ।  ਚੰਗੇ ਵਿਚਾਰ  ਪੈਦਾ ਕਰਨ ਲਈ ਚੰਗੀ ਸੋਚ ਤੇ ਭਵਿੱਖਮੁਖੀ ਯੋਜਨਾ ਦਾ ਹੋਣਾ  ਜਰੂਰੀ ਹੈ।  ਫਸਲ ਇਕ ਦਿਨ ਵਿੱਚ  ਰੋਟੀ ਨਹੀਂ  ਬਣਦੀ।  ਰੋਟੀ ਦਾ ਸਫਰ ਬਹੁਤ  ਲੰਮਾ ਹੈ।  ਬੀਜ,  ਧਰਤੀ.ਪਾਣੀ ਧੁੱਪ  ਤੇ ਮਿਹਨਤ  ਨਾਲ ਕੀਤੀ  ਤਪੱਸਿਆ  ਹੀ ਅਨਾਜ ਰੋਟੀ ਤੱਕ ਪੁਜਦਾ ਹੈ।  ਰੋਟੀ  ਦਰਖ਼ਤਾਂ ਨੂੰ  ਲੱਗਦੀ ।  ਰੋਟੀ  ਧਰਤੀ ਜੰਮਦੀ ਹੈ ਕਿਰਤੀ ਉਸਦਾ ਪਰਵਿਸ਼ ਕਰਦਾ ਹੈ।  ਧਰਤੀ  ਦਾ ਦੇਣ ਕੋਈ  ਨਹੀਂ  ਦੇ ਸਕਦਾ।

ਮਿੱਟੀ ਦਾ ਕੋਈ  ਮੁੱਲ  ਨਹੀਂ ਹੁੰਦਾ।  ਸਦਾ ਗਰਜ਼ਾਂ ਵਿਕਦੀਆਂ ਹਨ।  ਧਰਤੀ ਨੂੰ  ਕੋਈ  ਖਰੀਦ ਨਹੀਂ  ਸਕਦਾ।  ਧਰਤੀ  ਨਾ ਘਟਦੀ ਨਾ ਵੱਧਦੀ  ਹੈ।  ਜੇ ਕੁੱਝ  ਵੱਧ ਦਾ ਤਾਂ  ਮਨੁੱਖ  ਦੀ ਲਾਲਸਾ ਵੱਧਦੀ ਹੈ ।  ਲਾਲਸਾ ਦਾ ਪੇਟ ਨਹੀ ਹੁੰਦੇ ।  ਜਿਵੇਂ  ਬੰਦੂਕਾਂ ਦੇ ਢਿੱਡ  ਨਹੀਂ  ਹੁੰਦੇ।
  
ਚੁਪ  ਸ਼ਾਂਤੀ ਦੀ ਨਹੀਂ  ਤੂਫਾਨ  ਦੀ ਹੁੰਦੀ  ਹੈ।  ਸ਼ੋਰ ਤੇ ਜ਼ੋਰ  ਹੰਕਾਰ  ਦਾ ਹੁੰਦਾ ਹੈ।  ਚੁਪ  ਆਵਾਜ਼ਹੀਣ ਨਹੀਂ  ਹੁੰਦੀ।  ਸੋਚ ਕਦੇ ਮਰਦੀ ਨਹੀਂ। ਰਾਤ ਕੋਈ  ਲੰਮੀ ਨਹੀਂ  ਹੁੰਦੀ।  ਹਨੇਰਾ  ਸਦੀਵੀ  ਨਹੀਂ  ਹੁੰਦਾ। ਜਦ ਧਰਤੀ  ਪਾਸਾ ਪਲਟਦੀ ਹੈ ਤਾਂ  ਚਾਨਣ  ਹੁੰਦਾ  ਹੈ।  ਸੁੱਤਾ ਨਾਗ ਤੇ ਸੋਚ ਜਗਾਉਣ ਲਈ ਸਪੇਰਾ ਬੀਨ ਵਜਾਉਂਦਾ ਹੈ।  ਸੱਪ ਬੀਨ ਦੀ ਆਵਾਜ਼  ਦੇ ਨਾਲ ਸਗੋਂ  ਤਨ ਦੀਆਂ  ਤਰੰਗਾਂ ਨਾਲ ਮੇਲਦਾ ਹੈ।  ਜਿਵੇਂ  ਸੱਪ ਦੇ ਕੰਨ ਨਹੀਂ  ਹੁੰਦੇ  ਉਸੇ ਤਰ੍ਹਾਂ  ਸਮਾਜ  ਬਹਿਰਾ ਨਹੀਂ  ਹੁੰਦਾ।  ਪਰ ਬਹਿਰਾ ਹੋਣ ਦਾ ਛੜਯੰਤਰ ਰਚਦਾ ਹੈ।  ਘੜਾ  ਭਰ ਕੇ ਡੁੱਬ ਦਾ ਹੈ।   ਤਗੜੇ ਦਾ ਸਦਾ ਹੀ ਸੱਤੀਂ ਵੀਹਾਂ  ਸੌ ਨਹੀਂ  ਹੁੰਦਾ।  ਜਦ ਕਿਰਤੀ  ਨੂੰ  ਮੁੜਕੇ ਮਹਿਕ ਦੀ ਤਾਕਤ ਦਾ ਪਤਾ ਲੱਗਦਾ ਹੈ ਤਾਂ  ਕੋਈ  ਬੰਦਾ  ਬਹਾਦਰ ਬਣ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਦਾ ਹੈ।  ਕੋਈ  ਮਨੁੱਖ  ਅਚਾਨਕ  ਬੰਦਾ  ਸਿੰਘ  ਬਹਾਦਰ ਨਹੀਂ  ਬਣਦਾ।  ਮਨੁੱਖ  ਨੂੰ  ਬੰਦਾ ਬਣਾਉਣ ਦੇ ਲਈ ਬਹੁਤ  ਕੁੱਝ  ਵਾਪਰਨਾ ਪੈਦਾ ਹੈ। ਕਿਸੇ ਲਈ ਕੁੱਝ ਉਹ ਹੀ ਵਾਰ ਸਕਦਾ ਹੈ ਜਿਸ ਦੇ ਕੋਲ ਤਿਆਗ ਹੋਵੇ।  ਤਿਆਗੀ ਹੀ ਤੇਗ ਬਹਾਦਰ ਬਣਦਾ ਹੈ। ਸੀਸ ਤਲੀ ਉਤੇ ਉਹ ਹੀ ਰੱਖ ਕੇ ਤੁਰ ਸਕਦਾ ਜਿਸਦੇ ਕੋਲ ਆਪਣਾ  ਸੀਸ ਹੋਵੇ।  ਬਹੁਗਿਣਤੀ  ਤਾਂ  ਬਿਨ੍ਹਾਂ  ਸੀਸ ਦੇ ਧੜ ਚੁੱਕੀ  ਫਿਰਦੀ ਹੈ।  ਫਿਰਨ ਤੇ ਚਰਨ ਵਾਲਾ  ਮਨੁੱਖ  ਬੰਦਾ ਨਹੀਂ  ਬਣ ਸਕਦਾ।

ਜਦ ਮਨੁੱਖ ਨੂੰ  ਆਪਣੇ  ਹੀ ਅੰਦਰ  ਸੁੱਤੀ ਅੱਗ ਦਾ ਪਤਾ ਲੱਗਦਾ ਹੈ ਤੇ ਉਹ ਭਾਂਬੜ ਆਪ ਨਹੀਂ  ਬਲਦਾ ਸਗੋਂ  ਗਿਆਨ ਦੇ ਦੀਵੇ ਜਗਾਉਦਾ ਹੈ।  ਗਿਆਨ ਡਿਗਰੀਆਂ  ਨਾਲ ਨਹੀਂ  ਤਜਰਬਿਆਂ ਨਾਲ ਆਉਦਾ ਹੈ।  ਗਿਆਨ  ਜਿਲਦਾਂ  ਤੇ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ  ਪੜ੍ਹਨ ਨਾਲ ਆਉਦਾ ਹੈ।  ਜਦ ਕੂੜ  ਪ੍ਰਧਾਨ  ਹੋ ਜਾਵੇ  ਤਾਂ ਫਿਰ ਕੋਈ  ਚੀਕ ਬੁਲਬਲੀ ਮਾਰਦਾ ਹੈ।  ਜੰਗਲਾਂ ਦੇ ਵਿੱਚ  ਸ਼ਿਕਾਰ ਹਥਿਆਰਾਂ ਨਾਲ ਨਹੀਂ  ਸੋਚ ਤੇ ਸਮਝਦਾਰੀ ਨਾਲ ਹੁੰਦਾ  ਹੈ।  ਅੱਖ ਵਿੱਚ  ਅੱਖ ਪਾ ਕੇ ਗੱਲ ਉਹ ਕਰਦਾ ਹੈ ਜਿਸਦੇ ਮਨ ਵਿੱਚ  ਖੋਟ ਨਾ ਹੋਵੇ।  ਨੀਵੀਂ  ਪਾ ਕੇ ਗੱਲ ਕਰਨ ਵਾਲਾ  ਭਰੋਸੇਯੋਗ ਨਹੀਂ  ਹੁੰਦਾ।  ਹੱਸ ਹੱਸ ਗੱਲ ਕਰਨ ਵਾਲਾ  ਕੱਚਾ  ਘੜਾ ਹੁੰਦਾ  ਹੈ। ਝਨਾਂ  ਪੱਕੇ ਹੀ ਤਰਦੇ ਹਨ।  ਜਦ ਕੂੜ ਦਾ ਢੇਰ ਵੱਧਦਾ ਹੈ ਤਾਂ  ਸਫਾਈ  ਕਰਨ ਵਾਲੇ ਭੰਗੀ ਹੀ ਸਦਾ ਮੂਹਰੇ  ਆਉਦੇ ਹਨ।  
ਮੈਨੂੰ  ਆਪਣੀ ਇਕ ਕਵਿਤਾ ਦੇ ਬੋਲ ਚੇਤੇ ਆਉਦੇ ਹਨ:

ਸ਼ੂਦਰ
ਹਾਂ  ਮੈਂ  ਸ਼ੂਦਰ ਹਾਂ
ਹੱਥ ਵਿੱਚ  ਝਾੜੂ
ਮੱਥੇ ਵਿੱਚ  ਸੋਚ
ਮੈਂ  ਆਪਣੇ  ਹਿੱਸੇ ਦੀ
ਸਫਾਈ  ਕਰਦਾ ਹਾਂ  
ਤੁਸੀਂ  ਕੀ ਕਰਦੇ ਹੋ ?


ਕੂੜ  ਤੇ ਝੂਠ ਦੇ ਕੰਧ ਕਦੇ ਛੱਤ ਤੱਕ ਨਹੀਂ  ਪੁਜਦੀ।  ਅੱਤ ਦਾ ਅੰਤ ਹੁੰਦਾ  ਹੈ।
ਕੂੜ  ਸਦਾ ਪ੍ਰਧਾਨ ਨਹੀਂ  ਰਹਿੰਦਾ।

ਜਦ ਕਦੇ ਮਨੁੱਖ  ਦੇ ਅੰਦਰ  ਸੁੱਤੀ  ਅੱਗ ਜਾਗੀ ਤੇ ਮਨੁੱਖ  ਨੇ ਇਤਿਹਾਸ ਬਦਲਿਆ  ਹੈ।  ਹੁਣ ਬਹੁਗਿਣਤੀ ਆਪਣੇ ਅੰਦਰ ਅੱਗ ਲਕੋਈ ਬੈਠੇ  ਹਨ।  ਜਦ ਕਦੇ ਥੋੜ੍ਹੀ ਜਿਹੀ ਹਵਾ  ਚੱਲੀ ਇਸ ਨੇ ਭਾਂਬੜ ਬਣ ਜਾਣਾ ਹੈ!  ਹੁਣ ਇਸ ਸੁੱਤੀ  ਅੱਗ ਨੂੰ  ਬਹੁਤੀ ਦੇਰ ਸਵਾਹ ਹੇਠਾਂ ...ਡਰ ਦਾ ਡਰਾਵਾ ਦੇ ਕੇ ਛੁਪਾਇਆ ਨਹੀਂ  ਜਾ ਸਜਦਾ।  ਹੁਣ ਹਵਾ ਦਾ ਰੁਖ ਬਦਲਣ ਵਾਲਾ ਹੀ ਹੈ।
 ਬੁੱਧ ਸਿੰਘ ਨੀਲੋਂ

 
 

 
  79ਕੂੜ ਫਿਰੇ ਪ੍ਰਧਾਨ ਵੇ ਲਾਲੋ
ਬੁੱਧ ਸਿੰਘ ਨੀਲੋਂ
78ਬੇਹੱਦ ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ
77ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ
76ਭਾਜਪਾ ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ
75ਸੰਘੀ ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ
74ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ
73ਸ਼ਾਂਤਮਈ ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com