|
ਪੰਜਾਬ ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ
(17/12/2021) |
|
|
|
ਆਪ
ਹੀ ਕੀ ਹੈ ਅਦਾਲਤ ਆਪ ਹੀ ਮੁਨਸਿਫ਼ ਭੀ ਹੈਂ, ਯੇ ਤੋ ਕਹੋ ਆਪ ਕੇ ਐਬ-ਓ-ਹੁਨਰ
ਦੇਖੇਗਾ ਕੌਨ? ਇਹ ਸ਼ਿਅਰ ਭਾਰਤ ਦੇ ਗ੍ਰਹਿ ਰਾਜ ਮੰਤਰੀ
'ਅਜੇ ਮਿਸ਼ਰਾ ਟੈਨੀ' ਦੇ ਅਜੇ ਤੱਕ ਵੀ ਗ੍ਰਹਿ ਰਾਜ ਮੰਤਰੀ ਬਣੇ ਰਹਿਣ 'ਤੇ ਪੂਰੀ
ਤਰ੍ਹਾਂ ਢੁਕਦਾ ਹੈ। ਹੁਣ ਜਦੋਂ 'ਭਾਜਪਾ' ਦੀ ਉੱਤਰ ਪ੍ਰਦੇਸ਼ ਸਰਕਾਰ ਵਲੋਂ ਹੀ ਬਣਾਈ
ਐਸ.ਆਈ.ਟੀ. ਨੇ ਜਾਂਚ ਕਰਕੇ ਇਹ ਰਿਪੋਰਟ ਦੇ ਦਿੱਤੀ ਹੈ ਕਿ 'ਲਖੀਮਪੁਰ
ਖੀਰੀ' ਦੇ 'ਤਿਕੁਨੀਆ' ਇਲਾਕੇ ਵਿਚ ਹੋਈ ਘਟਨਾ ਕੋਈ ਕੁਦਰਤੀ ਹਾਦਸਾ ਨਹੀਂ ਸੀ ਤੇ ਨਾ
ਹੀ ਇਹ ਕੋਈ ਆਪਣੀ ਜਾਨ ਦਾ ਖ਼ਤਰਾ ਵੇਖ ਕੇ ਕਾਹਲੀ ਵਿਚ ਚੁੱਕਿਆ ਗਿਆ ਕਦਮ ਸੀ, ਸਗੋਂ
ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਤਿਕੁਨੀਆ ਵਿਚ ਕਿਸਾਨਾਂ 'ਤੇ ਗੱਡੀ ਚੜ੍ਹਾਉਣ
ਦੀ ਘਟਨਾ ਇਕ ਸੋਚੀ-ਸਮਝੀ ਸਾਜਿਸ਼ ਸੀ।
ਇਸ ਮਾਮਲੇ ਵਿਚ ਸੁਯੋਗ ਅਦਾਲਤ ਨੇ
ਇਰਾਦਾ ਕਤਲ ਦੀ ਧਾਰਾ 307 ਸਮੇਤ ਹੋਰ ਕਈ ਗੰਭੀਰ ਧਾਰਾਵਾਂ ਲਾਉਣ ਦੀ ਇਜਾਜ਼ਤ ਵੀ ਦੇ
ਦਿੱਤੀ ਹੈ ਤਾਂ ਹੈਰਾਨੀ ਦੀ ਗੱਲ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ
ਇਕ ਪਾਸੇ ਕਿਸਾਨ ਅੰਦੋਲਨ ਦਾ ਝਗੜਾ ਨਿਪਟਾਉਣ ਲਈ ਤਿੰਨੇ ਕਾਨੂੰਨ ਵਾਪਸ ਲੈ ਲੈਂਦੇ
ਹਨ ਤੇ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਮੰਨਣ ਲਈ ਕਮੇਟੀ ਬਣਾਉਣ ਦੀ ਗੱਲ ਵੀ
ਕਰਦੇ ਹਨ, ਦੂਜੇ ਪਾਸੇ ਉਹੀ ਪ੍ਰਧਾਨ ਮੰਤਰੀ ਲੋਕਾਂ ਨੂੰ ਇਸ ਕਾਂਡ ਵਿਚ ਇਨਸਾਫ਼
ਮਿਲਣ ਦਾ ਯਕੀਨ ਦਿਵਾਉਣ ਲਈ ਉਸ ਰਾਜ ਮੰਤਰੀ ਨੂੰ ਬਰਖ਼ਾਸਤ ਨਹੀਂ ਕਰਦੇ ਜਾਂ
ਘੱਟੋ-ਘੱਟ ਅਸਤੀਫ਼ਾ ਦੇਣ ਲਈ ਵੀ ਨਹੀਂ ਕਹਿੰਦੇ, ਜਿਸ ਰਾਜ ਮੰਤਰੀ ਦਾ ਪੁੱਤਰ ਇਸ
ਕਾਂਡ ਦਾ ਮੁੱਖ ਦੋਸ਼ੀ ਹੀ ਨਾ ਹੋਵੇ, ਸਗੋਂ ਖ਼ੁਦ ਰਾਜ ਮੰਤਰੀ ਹੀ ਸਾਜਿਸ਼ ਕਰਨ
ਵਾਲਾ ਇਕ ਕਿਰਦਾਰ ਮੰਨਿਆ ਜਾ ਰਿਹਾ ਹੋਵੇ।
ਸਾਡੀ ਸਮਝ ਇਹ ਸਮਝਾ ਰਹੀ ਹੈ ਕਿ
ਪ੍ਰਧਾਨ ਮੰਤਰੀ ਮੋਦੀ ਨੂੰ ਘੱਟੋ-ਘੱਟ ਹੁਣ ਤਾਂ ਆਪਣੇ ਵਕਾਰ ਤੇ ਸਤਿਕਾਰ ਲਈ ਹੀ ਇਸ
ਮੰਤਰੀ ਨੂੰ ਆਪਣੇ ਮੰਤਰੀ ਮੰਡਲ ਵਿਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਪਰ ਅਜਿਹਾ ਕੀਤਾ
ਨਹੀਂ ਜਾ ਰਿਹਾ ਸਗੋਂ ਸੰਸਦ ਦੇ ਦੋਵੇਂ ਸਦਨਾਂ ਵਿਚ ਇਸ ਮਾਮਲੇ 'ਤੇ ਚਰਚਾ ਤੱਕ ਕਰਨ
ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਬੇਸ਼ੱਕ ਇਹ ਸਮਝਿਆ ਜਾ ਰਿਹਾ ਹੈ ਕਿ ਇਸ
ਕੇਂਦਰੀ ਰਾਜ ਮੰਤਰੀ ਨੂੰ ਉੱਤਰ ਪ੍ਰਦੇਸ਼ ਦੀਆਂ ਚੋਣਾਂ ਕਰਕੇ ਬਚਾਇਆ ਜਾ ਰਿਹਾ ਹੈ,
ਪਰ ਪ੍ਰਧਾਨ ਮੰਤਰੀ ਜੀ ਯਾਦ ਰੱਖੋ ਜੇਕਰ ਇਹ ਪ੍ਰਭਾਵ ਬਣਦਾ ਹੈ ਕਿ ਤੁਹਾਡੀ ਸਰਕਾਰ
ਇਨਸਾਫ਼ ਦੇਣ ਲਈ ਤਿਆਰ ਨਹੀਂ ਤਾਂ ਇਹ ਤੁਹਾਡੇ ਕੀਤੇ ਚੰਗੇ ਕੰਮਾਂ ਦਾ ਅਸਰ ਵੀ ਖ਼ਤਮ
ਕਰੇਗਾ ਅਤੇ ਇਸ ਦਾ ਚੋਣਾਂ 'ਤੇ ਵੀ ਚੰਗਾ ਅਸਰ ਨਹੀਂ ਪੈਣ ਲੱਗਾ।
ਮੁਨਸਿਫ਼ ਹੋ ਅਗਰ ਤੁਮ ਤੋ ਕਬ ਇਨਸਾਫ਼ ਕਰੋਗੇ? ਮੁਜਰਿਮ ਹੈਂ ਅਗਰ ਹਮ ਤੋ ਸਜ਼ਾ
ਕਿਉਂ ਨਹੀਂ ਦੇਤੇ?
ਪੰਜਾਬ ਦੀ ਰਾਜਨੀਤੀ ਦੇ ਖੁੱਲ੍ਹਦੇ
ਵਰਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਿਨੋ-ਦਿਨ ਨਜ਼ਦੀਕ ਆ ਰਹੀਆਂ
ਹਨ ਤੇ ਪੰਜਾਬ ਦੀ ਰਾਜਨੀਤੀ ਦੀ ਕਿਤਾਬ ਦੇ ਵਰਕੇ ਵੀ ਹੌਲੀ-ਹੌਲੀ ਖੁੱਲ੍ਹਦੇ ਜਾ ਰਹੇ
ਹਨ। ਤਸਵੀਰ ਕੁਝ-ਕੁਝ ਸਪੱਸ਼ਟ ਹੁੰਦੀ ਜਾ ਰਹੀ ਹੈ। ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ
ਹਨ, ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਬਹੁਤੀਆਂ ਥਾਵਾਂ 'ਤੇ 4 ਅਤੇ 5 ਕੋਨੇ
ਮੁਕਾਬਲੇ ਹੋਣਗੇ, ਕਿਉਂਕਿ 4 ਪ੍ਰਮੁੱਖ ਰਾਜਸੀ ਧਿਰਾਂ 'ਕਾਂਗਰਸ', 'ਆਪ',
'ਅਕਾਲੀ-ਬਸਪਾ' ਗੱਠਜੋੜ ਤੇ ਸੰਭਾਵਿਤ 'ਭਾਜਪਾ-ਪੰਜਾਬ ਲੋਕ ਕਾਂਗਰਸ' ਗੱਠਜੋੜ ਤਾਂ
ਸਾਹਮਣੇ ਹੀ ਹਨ। ਪਰ ਹੁਣ ਜਦੋਂ ਜਾਪਦਾ ਹੈ ਕਿ ਅਜਿਹੀ ਸਥਿਤੀ ਵਿਚ 25 ਤੋਂ 30 ਕੁ
ਫ਼ੀਸਦੀ ਵੋਟਾਂ ਲੈਣ ਵਾਲਾ ਉਮੀਦਵਾਰ ਵੀ ਜੇਤੂ ਹੋ ਸਕਦਾ ਹੈ ਤਾਂ ਜ਼ਰੂਰੀ ਹੈ ਕਿ
ਕੁਝ ਥਾਵਾਂ 'ਤੇ ਚੰਗੇ ਅਕਸ 'ਤੇ ਪ੍ਰਭਾਵ ਵਾਲੇ ਆਜ਼ਾਦ ਉਮੀਦਵਾਰ ਵੀ ਮੁਕਾਬਲੇ ਵਿਚ
ਆਉਣਗੇ ਤੇ ਜਿੱਤ ਵੀ ਸਕਦੇ ਹਨ ਜਿਸ ਕਰਕੇ ਕਈ ਥਾਵਾਂ 'ਤੇ ਮੁਕਾਬਲੇ 5 ਕੋਨੇ ਹੋਣ ਦੀ
ਸੰਭਾਵਨਾ ਵੀ ਹੈ।
ਪਰ ਅਜੇ ਵੀ ਸਮਾਂ ਹੈ ਜੇ ਕੋਈ ਹੋਰ ਧਿਰ ਵੀ ਅੱਗੇ ਆ
ਜਾਵੇ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਬੇਸ਼ੱਕ ਇਹ ਸਥਿਤੀ ਲਟਕਵੀਂ ਵਿਧਾਨ
ਸਭਾ ਵੱਲ ਹੀ ਇਸ਼ਾਰਾ ਕਰਦੀ ਹੈ ਪਰ ਇਹ ਸਥਿਤੀ ਕਿਸੇ ਧਿਰ ਲਈ ਵਰਦਾਨ ਵੀ ਬਣ ਸਕਦੀ
ਹੈ, ਕਿਉਂਕਿ ਜਿਸ ਧਿਰ ਵੱਲ ਵੀ ਥੋੜ੍ਹੀ ਜਿਹੀ ਹਵਾ ਚੱਲੀ, ਉਹ ਬਹੁਮਤ ਲਿਜਾਣ ਵਿਚ
ਸੌਖਿਆਂ ਹੀ ਸਫਲ ਹੋ ਸਕਦੀ ਹੈ।
ਪਰ ਸਥਿਤੀ ਕੁਝ ਸਪੱਸ਼ਟ ਹੁੰਦੇ-ਹੁੰਦੇ
ਅਜੇ ਕੁਝ ਹਫ਼ਤੇ ਲੱਗ ਜਾਣਗੇ। ਉਂਜ ਇਨ੍ਹਾਂ ਚਾਰਾਂ ਧਿਰਾਂ ਦੇ ਅੰਦਰ ਵੀ ਫੁੱਟ ਅਤੇ
ਆਪਸੀ ਵਿਰੋਧ ਕਾਫੀ ਗੰਭੀਰ ਹੈ।ਸਭ ਤੋਂ ਵੱਧ ਅੰਤਰ ਵਿਰੋਧ ਤੇ ਧੜੇਬੰਦੀ ਹੁਕਮਰਾਨ
ਪੰਜਾਬ ਕਾਂਗਰਸ ਵਿਚ ਹੀ ਨਜ਼ਰ ਆਉਂਦੀ ਹੈ।
ਪਾਰਟੀ ਪ੍ਰਧਾਨ ਨਵਜੋਤ ਸਿੰਘ
ਸਿੱਧੂ ਦਾ 'ਪੰਜਾਬ ਏਜੰਡਾ' ਆਕਰਸ਼ਿਤ ਤਾਂ ਜ਼ਰੂਰ ਕਰਦਾ ਹੈ ਪਰ ਉਨ੍ਹਾਂ ਦੀ
ਖ਼ੁਦਪ੍ਰਸਤੀ ਜਾਂ 'ਮੈਂ' ਬਹੁਤ ਵੱਡੀ ਹੈ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦੇ
ਹੋਏ ਕਿਤੇ ਵੀ ਇਹ ਕਹਿੰਦੇ ਸੁਣਾਈ ਨਹੀਂ ਦਿੰਦੇ ਕਿ ਇਹ ਏਜੰਡਾ ਪੰਜਾਬ ਕਾਂਗਰਸ ਦਾ
ਹੈ ਜਾਂ ਕਾਂਗਰਸ ਦੇ ਦੁਬਾਰਾ ਸੱਤਾ ਵਿਚ ਆਉਣ 'ਤੇ ਕਾਂਗਰਸ ਇਹ ਕਰੇਗੀ, ਪਰ ਉਹ ਸਿਰਫ
ਇਹੀ ਕਹਿੰਦੇ ਹਨ ਕਿ ਮੈਂ ਇਹ ਕਰਾਂਗਾ ਜਾਂ ਮੈਂ ਔਹ ਕਰਾਂਗਾ।
ਉਹ ਅਜੇ ਤੱਕ
'ਮੈਂ' ਤੋਂ 'ਅਸੀਂ' ਤੱਕ ਨਹੀਂ ਪਹੁੰਚ ਸਕੇ ਭਾਵੇਂ ਕਿ ਇਸ ਵੇਲੇ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਬਹੁਤ ਸੰਭਲ ਕੇ ਬੋਲ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਭਾਵੇਂ
ਅਜੇ ਕੋਈ ਦਾਅਵਾ ਨਹੀਂ ਜਤਾ ਰਹੇ ਪਰ ਸਮੇਤ ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ
ਅਤੇ ਮਨਪ੍ਰੀਤ ਸਿੰਘ ਬਾਦਲ ਸਭ ਦੀਆਂ ਅੱਖਾਂ ਮੁੱਖ ਮੰਤਰੀ ਦੇ ਅਹੁਦੇ 'ਤੇ ਹੀ ਹਨ।
ਇਸ ਤਰ੍ਹਾਂ ਪੰਜਾਬ ਕਾਂਗਰਸ ਵਿਚ 5 ਧੜੇ ਤਾਂ ਸਾਫ਼ ਦਿਖਾਈ ਦੇ ਹੀ ਰਹੇ ਹਨ।
ਟਿਕਟਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਛੱਡਣ ਵਾਲਿਆਂ ਦੀ ਗਿਣਤੀ ਤੇ ਸਮਰੱਥਾ ਵੀ
ਕਾਫੀ ਵੱਡੀ ਹੋ ਸਕਦੀ ਹੈ।
'ਆਮ ਆਦਮੀ ਪਾਰਟੀ' ਦਿਨ-ਬ-ਦਿਨ ਖਿੱਲਰਦੀ ਜਾ
ਰਹੀ ਹੈ। ਉਸ ਦੇ ਵਿਧਾਇਕ ਇਕ-ਇਕ ਕਰਕੇ ਛੱਡਦੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ
ਸਾਡੀ ਸਮਝ ਕਹਿ ਰਹੀ ਹੈ ਕਿ ਅਜੇ ਵੀ 'ਆਪ' ਪੰਜਾਬ ਚੋਣਾਂ ਦੀ ਸੱਤਾ ਦੀ ਦਾਅਵੇਦਾਰੀ
ਦੀ ਦੌੜ ਵਿਚ ਪੂਰੀ ਤਰ੍ਹਾਂ ਸ਼ਾਮਿਲ ਹੈ। ਜੇਕਰ ਕੋਈ ਕਿਸਾਨ ਨੇਤਾ 'ਆਪ' ਦਾ ਮੁੱਖ
ਮੰਤਰੀ ਦਾ ਚਿਹਰਾ ਬਣ ਗਿਆ ਅਤੇ ਪਾਰਟੀ ਦੇ ਮੌਜੂਦਾ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ
ਵੀ ਪ੍ਰਵਾਨ ਕਰ ਲਿਆ ਤਾਂ ਪੰਜਾਬ ਵਿਚ ਵੋਟਾਂ ਦੀ ਇਕ ਨਵੀਂ ਸਫ਼ਬੰਦੀ ਹੋ ਜਾਵੇਗੀ,
ਜਿਸ ਦਾ ਸਭ ਤੋਂ ਵੱਧ ਨੁਕਸਾਨ ਅਕਾਲੀ ਦਲ ਨੂੰ ਹੋਣ ਦਾ ਖ਼ਤਰਾ ਹੈ।
'ਅਕਾਲੀ
ਦਲ' ਵਿਚ ਸੁਖਬੀਰ ਸਿੰਘ ਬਾਦਲ ਦੀ ਤੂਤੀ ਅੱਜ ਵੀ ਬੋਲਦੀ ਹੈ। ਹੁਣ ਪਾਰਟੀ ਦੋਫਾੜ
ਕਰਨ ਦੀ ਸਮਰੱਥਾ ਵਾਲਾ ਕੋਈ ਲੀਡਰ ਸੁਖਬੀਰ ਬਾਦਲ ਨੂੰ ਚੁਣੌਤੀ ਨਹੀਂ ਦੇ ਰਿਹਾ ਪਰ
ਫਿਰ ਵੀ ਅਕਾਲੀ ਦਲ ਵਿਚੋਂ ਲੋਕ ਦੂਸਰੀਆਂ ਪਾਰਟੀਆਂ ਵਿਚ ਜਾ ਰਹੇ ਹਨ। ਇਹ ਪਹਿਲੀ
ਵਾਰ ਹੈ ਕਿ 'ਸ਼੍ਰੋਮਣੀ ਕਮੇਟੀ' ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਰਹੇ
ਲੋਕ 'ਭਾਜਪਾ' ਵਿਚ ਸ਼ਾਮਿਲ ਹੋ ਰਹੇ ਹਨ।
ਅਕਾਲੀ ਦਲ ਦੀ ਮੋਗਾ ਰੈਲੀ ਦਾ
ਪ੍ਰਭਾਵ ਬੇਸ਼ੱਕ ਅਕਾਲੀ ਦਲ ਦੀਆਂ ਆਪਣੀਆਂ ਸਫ਼ਾਂ ਨੂੰ ਹੁਲਾਰਾ ਦੇ ਰਿਹਾ ਹੈ ਪਰ
ਅਕਾਲੀ ਦਲ ਇਕ ਪਾਸੇ ਆਪਣੇ ਸਿੱਖੀ ਵਿਰਸੇ ਦੇ 100 ਸਾਲਾਂ ਦਾ ਪ੍ਰਚਾਰ ਕਰ ਰਿਹਾ ਹੈ
ਤੇ ਦੂਜੇ ਪਾਸੇ ਇਸ ਦੇ ਕਈ ਗ਼ੈਰ-ਕੇਸਾਧਾਰੀ ਸਿੱਖਾਂ ਦਾ ਅਹੁਦੇਦਾਰ ਹੋਣਾ ਇਸ
ਪ੍ਰਚਾਰ ਨੂੰ ਕਮਜ਼ੋਰ ਕਰਦਾ ਵੀ ਨਜ਼ਰ ਆ ਰਿਹਾ ਹੈ।
ਇਸ ਵਿਚ ਕੋਈ ਸ਼ੱਕ
ਨਹੀਂ ਕਿ ਇਸ ਵੇਲੇ ਪ੍ਰਚਾਰ ਮੁਹਿੰਮ ਵਿਚ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਧ ਮਿਹਨਤ
ਕਰ ਰਹੇ ਹਨ ਪਰ ਅਜੇ ਵੀ ਅਕਾਲੀ ਦਲ ਆਮ ਲੋਕਾਂ ਵਿਚ ਆਪਣਾ ਅਕਸ ਸੁਧਾਰਨ ਵਿਚ ਸਫਲ
ਹੁੰਦਾ ਨਜ਼ਰ ਨਹੀਂ ਆ ਰਿਹਾ। ਇਹ ਵੀ ਲੱਗ ਰਿਹਾ ਹੈ ਉਹਨਾਂ ਵਿੱਚ ਕੁੱਝ ਵੀ ਨਵਾਂ
ਦੇਣ ਲਈ ਨਜ਼ਰ ਨਹੀਂ ਆ ਰਿਹਾ।
ਚੌਥੇ ਪਾਸੇ 'ਕੈਪਟਨ-ਭਾਜਪਾ' ਸਮਝੌਤਾ ਹੋਣ
ਦੇ ਆਸਾਰ ਬਣਦੇ ਜਾ ਰਹੇ ਹਨ। ਕੈਪਟਨ ਹੋਰਾਂ ਲਈ ਵੀ ਹੁਣ ਇਹ ਡੁੱਬਦੇ ਨੂੰ ਤਿਣਕੇ ਦਾ
ਸਹਾਰਾ ਵਾਲ਼ੀ ਬਣ ਗਈ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਜਪਾ ਵਿਚ ਸ਼ਾਮਿਲ
ਹੋਣ ਵਾਲਿਆਂ ਦੀ ਦੌੜ ਜਿਹੀ ਲੱਗੀ ਹੋਈ ਹੈ ਜਦੋਂ ਕਿ 'ਸੰਯੁਕਤ ਅਕਾਲੀ ਦਲ' ਖ਼ਾਸ ਕਰ
ਸੁਖਦੇਵ ਸਿੰਘ ਢੀਂਡਸਾ ਕੈਪਟਨ-ਭਾਜਪਾ ਗੱਠਜੋੜ ਵਿਚ ਸ਼ਾਮਿਲ ਹੋਣ ਜਾਂ ਨਾ ਹੋਣ ਬਾਰੇ
ਬੁਰੀ ਤਰ੍ਹਾਂ ਦੁਚਿੱਤੀ ਵਿਚ ਹਨ ਅਤੇ ਉਸ ਦਲ ਵਿਚ ਭਾਜਪਾ ਵਿੱਚ ਜਾਂ ਨਾ ਜਾਣ ਨੂੰ
ਲੈ ਕੇ ਵੀ ਤਿੱਖੀ ਧੜੇਬੰਦੀ ਦਿਖਾਈ ਦੇ ਰਹੀ ਹੈ।
ਦੂਜੇ ਭਾਜਪਾ ਵਿਚ ਬਾਹਰੀ
ਤੌਰ 'ਤੇ ਕੋਈ ਫੁੱਟ ਨਾ ਹੋਣ ਦੇ ਬਾਵਜੂਦ ਪਾਰਟੀ ਦੀ ਅੰਦਰੂਨੀ ਧੜੇਬੰਦੀ ਕਾਫੀ
ਤਿੱਖੀ ਹੈ ਤੇ ਇਹ ਟਿਕਟਾਂ ਦੀ ਵੰਡ ਵੇਲੇ ਸਾਹਮਣੇ ਆ ਸਕਦੀ ਹੈ। ਪਰ ਅਜੇ ਤੱਕ ਭਾਜਪਾ
ਚੋਣ ਮੈਦਾਨ ਵਿਚ ਕਿਸ ਸਥਿਤੀ ਵਿਚ ਹੋਵੇਗੀ, ਇਸ ਬਾਰੇ ਕੁਝ ਵੀ ਕਹਿਣਾ ਵਕਤ ਤੋਂ
ਪਹਿਲਾਂ ਦੀ ਗੱਲ ਹੈ। ਅਸਲ ਵਿਚ ਪੰਜਾਬ ਦੇ ਰਾਜਨੀਤਕ ਅਸਮਾਨ ਦੀ ਹਾਲਤ ਅਜੇ ਅਜਿਹੀ
ਹੈ ਕਿ,
ਧੂੰਆਂ ਧੂੰਆਂ ਹੈ ਫਜ਼ਾ ਰੌਸ਼ਨੀ ਬਹੁਤ ਕਮ ਹੈ॥ ਜਹਾਂ ਪੇ
ਹਮ ਹੈਂ ਵਹਾਂ ਚਾਂਦਨੀ ਬਹੁਤ ਕਮ ਹੈ॥
ਕਿਸਾਨ ਜਥੇਬੰਦੀਆਂ
ਤੇ ਪੰਜਾਬ ਚੋਣਾਂ ਭਾਵੇਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦੀ
ਅਗਵਾਈ ਵਿਚ ਹੋਈ ਕਿਸਾਨ ਜਥੇਬੰਦੀਆਂ ਦੀ ਗੁਪਤ ਮੀਟਿੰਗ ਬਾਰੇ ਸਾਰੇ ਆਗੂ ਹੀ ਇਹ ਕਹਿ
ਰਹੇ ਹਨ ਕਿ ਅੱਜ ਦੀ ਮੀਟਿੰਗ ਜਿੱਤ ਦੀ ਖੁਸ਼ੀ ਵਿਚ ਪਾਰਟੀ ਤੋਂ ਵੱਧ ਕੁਝ ਨਹੀਂ ਸੀ
ਪਰ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿਚ ਬੁਲਾਈਆਂ ਗਈਆਂ ਕਰੀਬ 2 ਦਰਜਨ
ਕਿਸਾਨ ਜਥੇਬੰਦੀਆਂ ਵਿਚੋਂ 21 ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਏ ਤੇ ਉਨ੍ਹਾਂ ਵਿਚੋਂ
ਕਰੀਬ ਡੇਢ ਦਰਜਨ ਆਗੂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਹੱਕ ਵਿਚ ਸਨ।
ਪਤਾ ਲੱਗਾ ਹੈ ਕਿ ਕਰੀਬ 5 ਘੰਟੇ ਚੱਲੀ ਮੀਟਿੰਗ ਵਿਚ ਬਹੁਤੀਆਂ ਜਥੇਬੰਦੀਆਂ 'ਆਪ',
'ਕਾਂਗਰਸ', 'ਅਕਾਲੀ ਦਲ' ਜਾਂ ਕਿਸੇ ਵੀ ਹੋਰ ਰਾਜਸੀ ਪਾਰਟੀ ਨਾਲ ਮਿਲ ਕੇ ਚੋਣ ਲੜਨ
ਨਾਲੋਂ ਕਿਸਾਨ, ਮਜ਼ਦੂਰ ਤੇ ਛੋਟੇ ਵਪਾਰੀਆਂ ਦਾ ਫਰੰਟ ਬਣਾ ਕੇ ਚੋਣ ਲੜਨ ਦੇ ਹੱਕ
ਵਿਚ ਸਨ। ਇਹ ਵੀ ਪਤਾ ਲੱਗਾ ਹੈ ਕਿ ਇਸ ਮੀਟਿੰਗ ਵਿਚ ਬਲਵੀਰ ਸਿੰਘ ਰਾਜੇਵਾਲ ਨੇ
'ਆਪ' ਮੁਖੀ ਅਰਵਿੰਦ ਕੇਜਰੀਵਾਲ ਵਲੋਂ ਉਨ੍ਹਾਂ ਨੂੰ ਦਿੱਤੀ ਪੇਸ਼ਕਸ਼ ਬਾਰੇ ਵੀ
ਦੱਸਿਆ ਜਿਸ ਅਨੁਸਾਰ ਉਨ੍ਹਾਂ ਨੂੰ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ
ਪੰਜਾਬ ਦੀਆਂ ਜ਼ਰੂਰਤਾਂ ਅਤੇ ਮੰਗਾਂ ਅਨੁਸਾਰ ਕੰਮ ਕਰਨ ਦੀ ਖੁੱਲ੍ਹ ਦਿੱਤੀ ਜਾਵੇਗੀ
ਅਤੇ 'ਆਪ' ਦੀ ਕੇਂਦਰੀ ਲੀਡਰਸ਼ਿਪ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਦਖ਼ਲ
ਨਹੀਂ ਦੇਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਰਾਜੇਵਾਲ ਨੂੰ 'ਆਮ ਆਦਮੀ
ਪਾਰਟੀ' ਵਲੋਂ ਕਿਹਾ ਗਿਆ ਸੀ ਕਿ ਕਿਸਾਨ ਜਥੇਬੰਦੀਆਂ ਦੀ ਹਮਾਇਤ ਅਨੁਸਾਰ 15 ਤੋਂ 30
ਉਮੀਦਵਾਰ ਕਿਸਾਨ ਜਥੇਬੰਦੀਆਂ ਅਤੇ ਰਾਜੇਵਾਲ ਦੀ ਮਰਜ਼ੀ ਦੇ ਖੜ੍ਹੇ ਕਰਨਗੇ। ਇਹ ਵੀ
ਪਤਾ ਲੱਗਾ ਕਿ ਰਾਜੇਵਾਲ ਦੇ ਸਾਰੇ ਪੁਰਾਣੇ ਸਾਥੀ ਇਸ ਲਈ ਸਹਿਮਤ ਸਨ ਪਰ ਅੱਜ ਦੀ
ਮੀਟਿੰਗ ਤੋਂ ਬਾਅਦ ਨਵੀਂ ਬਣੀ ਸਥਿਤੀ ਕੀ ਕਰਵਟ ਲੈਂਦੀ ਹੈ, ਇਹ ਦੇਖਣ ਵਾਲੀ ਗੱਲ
ਹੋਵੇਗੀ। ਪਤਾ ਲੱਗਾ ਹੈ ਕਿ ਅਜੇ ਕੋਈ ਅਹਿਮ ਫ਼ੈਸਲਾ ਨਹੀਂ ਲਿਆ ਗਿਆ।
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000 E. mail :
hslall@ymail.com
|
|
|
|
|
|
|
ਪੰਜਾਬ
ਦਾ ਚੋਣ ਦ੍ਰਿਸ਼ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ |
ਅਸੂਲੋਂ
ਸੱਖਣੀਆਂ ਲਾਲਸਾਵਾਂ ਦੀ ਡੰਗੀ ਸਿਆਸਤ
ਕੇਹਰ ਸ਼ਰੀਫ਼, ਜਰਮਨੀ |
ਕਿਸਾਨ
ਨੇਤਾਵਾਂ ਦੀ ਅਗਲੀ ਰਣਨੀਤੀ ਕੀ ਹੋਵੇ?
ਹਰਜਿੰਦਰ ਸਿੰਘ ਲਾਲ |
ਸਾਡੇ
ਬੁੱਧੀਜੀਵੀ, ਸਿੱਖਿਆ ਰੁਜ਼ਗਾਰ ਨਾਲ ਜੁੜੇ ਲੋਕ, ਕਿਸਾਨ ਤੇ ਅਫਸਰ ਸਾਹਿਬਾਨ
ਦੇ ਧਿਆਨ ਹਿੱਤ ਬਹੁਤ ਹੀ ਜਰੂਰੀ ਮਸਲਾ -
ਜੈਸਿੰਘ ਕੱਕੜਵਾਲ |
ਨਰਿੰਦਰ
ਮੋਦੀ ਦੇ ਇੱਕਪਾਸੜ ਐਲਾਨ ਤੋਂ ਖੁਸ਼ ਨਹੀਂ ਹਨ ਕਿਸਾਨ ਸੰਗਠਨ!
ਹਰਜਿੰਦਰ ਸਿੰਘ ਲਾਲ |
ਜਦੋਂ
ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ
ਉਜਾਗਰ ਸਿੰਘ, ਪਟਿਆਲਾ |
ਮੋਦੀ
ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ |
ਕਰਤਾਰਪੁਰ
ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ |
ਦੀਵੇ
ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ |
ਪੰਜਾਬ
ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ |
ਕੂੜ
ਫਿਰੇ ਪ੍ਰਧਾਨ ਵੇ ਲਾਲੋ ਬੁੱਧ ਸਿੰਘ
ਨੀਲੋਂ |
ਬੇਹੱਦ
ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ |
ਕਾਂਗਰਸ
ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ |
ਭਾਜਪਾ
ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ |
ਸੰਘੀ
ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ |
ਲਖੀਮਪੁਰ
ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ |
ਸ਼ਾਂਤਮਈ
ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ |
ਕੱਚੀ
ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ |
ਚਰਨਜੀਤ
ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ
ਪ੍ਰਤੀਨਿਧਤਾ ਉਜਾਗਰ ਸਿੰਘ,
ਪਟਿਆਲਾ |
ਰਾਜਨੀਤੀ
ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ |
ਸਿੱਖਾਂ
ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ
ਆਉਂਦੇ? ਉਜਾਗਰ ਸਿੰਘ, ਪਟਿਆਲਾ |
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|