WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ                      (27/07/2021)

rewail

47ਬੇਸ਼ੱਕ ਸ਼ਰੀਂਹ ਦਾ ਰੁੱਖ ਫਲ਼ਦਾਰ ਰੁੱਖਾਂ ਵਿੱਚ ਗਿਣਿਆ ਨਹੀਂ ਜਾਂਦਾ ਪਰ  ਆਪਣੀ ਅਣੋਖੀ ਦਿੱਖ ਅਤੇ ਬਹੁਗੁਣੀ ਰੁੱਖ ਹੋਣ ਕਰਕੇ ਇਸ ਬਾਰੇ ਲਿਖਣ ਤੋਂ ਇਹ ਰੁੱਖ ਅਣਗੌਲਿਆ ਵੀ ਰਹਿਣਾ ਨਹੀਂ ਚਾਹੀਦਾ।

ਪ੍ਰਯਾਵਰਣ ਦੇ ਸ੍ਰੋਤ ਇਸ ਰੁੱਖ ਬਾਰੇ ਜਿੱਨੀ ਕੁ ਜਾਣ ਕਾਰੀ ਇਸ ਲੇਖਕ ਨੂੰ ਹੈ ਉਹ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਜ਼ਰੂਰ ਕਰਨੀ ਚਾਹਾਂਗਾ।

ਕਿਸੇ ਵੇਲੇ ਰੇਲ ਗੱਡੀ ਜੋ ਮੁਕੇਰੀਆਂ ਤੋਂ ਜਲੰਧਰ ਤੱਕ  ਆਉਂਦੀ ਸੀ ਉਸ ਵਿੱਚ ਇੱਕ ਸੁੰਦਰ ਸਿੰਘ ਨਾਂ ਦਾ ਹਕੀਮ ਅੱਖਾਂ ਦਾ ‘ਮੁਮੀਰਾ, ਨਾਮ ਦਾ ਸੁਰਮਾ  ਆਪਣੇ ਹੱਥੀਂ ਤਿਆਰ ਕਰਕੇ ਵੇਚਦਾ ਕਿਹਾ ਕਰਦਾ ਸੀ।“ ਜਿਸ ਪਿੰਡ ਵਿੱਚ  ਸ਼ਰੀਹ ਦਾ ਰੁੱਖ ਹੋਵੇ ਜਨਾਬ, ਉਸ ਪਿੰਡ ਵਾਲਿਆਂ ਦੀਆਂ ਅੱਖਾਂ ਕਿਉਂ ਹੋਣ ਖਰਾਬ”,  ਫਿਰ ਸੁਰਮੇ ਤੇ ਅੱਖਾਂ ਦੀ ਤੰਦਰੁਸਤੀ ਲਈ ਕੁੱਝ ਕੰਮ ਦੀਆਂ ਗੱਲਾਂ ਬਾਤਾਂ ਦਸਦਾ ਉਹ ਆਪਣੇ ਝੋਲ਼ੇ ਵਿੱਚੋਂ ਇਕ ਸੁਰਮੇ ਦੀ ਸ਼ੀਸ਼ੀ ਅਤੇ ਸ਼ੀਸ਼ੇ ਦੀ ਸਲਾਈ ਕੱਢ ਕੇ ਪਾਣੀ ਨਾਲ ਸਾਫ ਕਰੇ ਸਵਾਰੀਆਂ ਨੂੰ ਇਹ ਸੁਰਮਾ ਪਾਉਣ ਲਈ ਕਹਿੰਦਾ, ਸੁਰਮੇ ਵਾਲੀ ਸਲਾਹੀ ਸਾਫ ਕਰਨ ਲਈ ਉਹ ਪਾਣੀ ਦੀ ਭਰੀ ਸ਼ੀਸ਼ੀ ਵੀ ਨਾਲ ਰੱਖਦਾ ਸੀ। ਸੁਰਮਾਂ ਪਾਉਣ ਨਾਲ ਅੱਖਾਂ ਚੋਂ ਪਾਣੀ ਵਗਣ ਕਰਕੇ ਅੱਖਾਂ ਦੇ ਸ਼ੀਸ਼ੇ ਸਾਫ ਹੋਣ ਤੇ ਫਿਰ ਉਹ ਇਹ ਸੁਰਮਾ ਬਣਾਉਣ ਦਾ ਢੰਗ ਵੀ ਦਸਦਾ।

ਉਹ ਕਹਿੰਦਾ ਸੱਭ ਤੋਂ ਪਹਲਾਂ ਜੋ ਚੀਜ਼ਾਂ ਉਹ ਇਸ ਕੰਮ ਲਈ ਦਸਦਾ ਉੱਨ੍ਹਾਂ ਨੂੰ ਪੀਸ ਕੇ ਕਿਸੇ ਸ਼ਰੀਂਹ ਦੇ ਰੁੱਖ  ਦੇ ਤਣੇ ਵਿੱਚ ਚੌਰਸ ਛੇਕ ਕਰਕੇ ਉਸ ਬਣੇ ਛੇਕ ਵਿੱਚ  ਸਵਾ ਮਹੀਨਾ ਬੰਦ ਰੱਖਣ ਤੋਂ ਬਾਅਦ ਇਹ ਅੱਖਾਂ ਲਈ ਬਹੁਤ ਕਾਰਾਮਦ ਸੁਰਮੇ ਦੇ ਬਣਾਉਣ ਬਾਰੇ ਦਸ ਕੇ ਕਹਿੰਦਾ, ਲਓ ਜੀ ਇਹ ਹੁਣ ਮੁਮੀਰਾ ਕੀ ਮੁਮੀਰੇ ਦਾ ਵੀ ਬਾਪ ਬਣ ਗਿਆ। ਫਿਰ ਆਪਣੇ ਬਾਰੇ ਪੂਰਾ ਥਾਂ ਟਿਕਾਣਾ ਦੱਸ ਕੇ ਆਪਣੇ ਹੱਥੀਂ ਤਿਆਰ ਕੀਤਾ ਸੁਰਮੇ ਵਾਲੇ ਝੋਲੇ ਵਿੱਚੋਂ ਲੋੜ ਵੰਦਾਂ ਨੂੰ ਕੀਮਤ ਦੱਸਕੇ ਸੁਰਮਾ ਵੇਚਦਾ, ਬਹੁਤ ਸਾਰੀਆਂ ਸੁਰਮੇ ਸ਼ੀਸ਼ੀਆਂ ਵੇਚਦਾ ਅਗਲੇ ਸਟੇਸ਼ਨ ਤੇ ਉਤਰ ਕੇ ਦੂਸਰੇ ਡੱਬੇ ਵਿੱਚ ਚਲਾ ਜਾਂਦਾ। ਸਿਰਫ ਇਨਾ ਹੀ ਨਹੀਂ ਇਹ ਰੁੱਖ ਸਰੀਰ ਦੀਆਂ ਕਈ ਹੋਰ ਕਈ ਕਿਸਮ ਦੇ ਰੋਗਾਂ ਲਈ ਵੀ ਬਹੁਤ ਲਾਭ ਦਾਇਕ ਹੈ।

ਵੈਸੇ ਵੀ ਸ਼ਰੀਂਹ ਦਾ ਰੁੱਖ ਬੜਾ ਸੰਘਣਾ  ਅਤੇ ਛਾਂਦਾਰ ਰੁੱਖ ਹੈ। ਜਦੋਂ ਕਿਸੇ ਘਰ ਕੋਈ ਬਾਲ ਜਨਮ ਲੈਂਦਾ ਹੈ ਘਰ ਵਾਲੇ ਇਸ ਨੂੰ ਆਮ ਕਰਕੇ ਸ਼ੁੱਭ ਜਾਣ ਕੇ ਆਪਣੇ ਦਰਵਾਜ਼ੇ ਤੇ ਸ਼ਰੀਂਹ ਦੇ ਪੱਤੇ ਕਿਸੇ ਧਾਗੇ ਨਾਲ ਬੰਨ੍ਹ ਕੇ ਬੂਹੇ ਤੇ ਲਟਕਾਏ ਜਾਂਦੇ ਇਹ  ਆਮ ਵੇਖੇ ਜਾਂਦੇ ਹਨ। ਬਹਾਰ ਆਉਣ ਤੇ ਇਸ ਰੁੱਖ ਨੂੰ ਸੁੰਦਰ ਚਿੱਟੇ ਕਰੀਮ ਰੰਗ ਦੇ ਬੜੇ ਸੁੰਦਰ ਫੁੱਲ ਲਗਦੇ ਹਨ। ਇਸ ਦੇ ਪੱਤੇ ਛੋਟੇ ਛੋਟੇ ਤੇ ਲੜੀ ਦਾਰ ਹੁੰਦੇ ਜੋ ਵੇਖਣ ਨੂੰ ਬਹੁਤ ਸੁਹਣੇ ਲਗਦੇ ਹਨ।

ਫੁੱਲ ਲਗਣ ਤੋਂ ਗਿੱਠ ਡੇੜ੍ਹ ਗਿੱਠ ਲੰਮੀਆਂ ਚਪਟੀਆਂ ਹਰੀਆਂ ਫਲੀਆਂ ਨਾਲ ਜਦੋਂ ਇਹ ਰੁਖ ਭਰ ਕੇ ਸ਼ਿੰਗਾਰਿਆ ਜਾਂਦਾ ਹੈ ਤਾਂ ਇਹ ਨਜ਼ਾਰਾ ਵੀ ਵੇਖਣ ਯੋਗ ਹੁੰਦਾ ਹੈ। ਇਸ ਰੁੱਖ ਦੀ ਲੱਕੜ ਹੌਲੀ ਠੰਡੀ ਤਾਸੀਰ ਦੀ ਅਤੇ ਕਾਫੀ ਹੰਢਣਸਾਰ ਵੀ ਹੁੰਦੀ ਹੈ। ਬਹੁਤ ਸਾਰੇ ਲੱਕੜ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਸਿਆਲ ਦੀ ਠੰਡੀ ਰੁੱਤੇ ਜਦੋ ਕਦੀ  ਹਵਾ ਚਲਦੀ ਹੈ ਤਾਂ ਇਸ ਰੁੱਖ ਦੇ ਪੱਤੇ ਝੜ ਜਾਣ ਕਰਕੇ ਜਦੋਂ ਇਸ ਦੀਆਂ ਪੱਕੀਆਂ ਪੀਲੇ ਸੁਨਹਿਰੀ ਰੰਗ ਦੀਆਂ ਬੀਜਾਂ ਵਾਲੀਆਂ ਫਲੀਆਂ  ਵੀ ਕੁਦਰਤ ਦੇ ਵਜਦੇ ਸਾਜ਼ ਵਿੱਚ ਇਲੌਕਿਕ  ਧੁਨੀ ਵੀ ਪੈਦਾ ਕਰਦੀਆਂ ਹਨ।

ਪਿੱਪਲ ਜਾਂ ਪਿੱਪਲੀ  ਪੱਤਿਆਂ ਦੀ ਖੜ ਖੜ  ਦੀ ਆਵਾਜ਼ ਹੁੰਦੀ ਸੁਣ ਕੇ ਤਾਂ ਕਈ ਸ਼ਾਇਰਾਂ ਨੇ ਆਪਣੇ ਗੀਤ ਲਿਖ ਕੇ ਤੇ ਕਈ ਗੀਤ ਕਾਰਾ ਨੇ ਕੁਝ ਨਾ ਕੁਝ ਲਿਖਿਆ ਹੈ। ਹਾਲਾਂ ਕਿ ਪਿੱਪਲ ਦਾ ਰੁੱਖ ਕੁੱਝ ਕੁੱਝ ਸਦਾ ਬਹਾਰ  ਰੁੱਖ ਵਰਗ ਹੀ ਹੁੰਦਾ ਹੈ। ਪਰ ਸ਼ਰੀਹ ਦੇ ਰੁੱਖ ਪੱਤਝੜੀ ਰੁਖ ਦੇ ਹੋਣ ਕਰਕੇ ਇਸ ਰੁੱਖ ਨਾਲ ਬੜਾ ਧੱਕਾ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨ ਦਾ ਇਹ ਰੁੱਖ ਸ਼ਿਕਾਰ ਵੀ ਹੋਇਆ ਹੈ।

 ਮੈਂ ਦੇਸ਼ ਅਤੇ ਵਿਦੇਸ਼ ਰਹਿੰਦਿਆਂ ਇਸ ਕਿਸਮ ਦੇ ਰੁੱਖਾਂ ਦੇ ਕਈ ਜ਼ਖੀਰੇ ਅਤੇ ਪਾਰਕਾਂ  ਅਤੇ ਹੋਰ ਥਾਂਵਾਂ ਵੀ ਲਾਏ ਗਏ ਵੇਖੇ ਹਨ। ਪਰ ਸਾਡੇ ਦੇਸੀ ਸ਼ਰੀਂਹ ਦੇ ਇਸ ਰੁੱਖ ਦਾ ਮੁਕਾਬਲਾ ਇਹ ਨਿੱਕੀਆਂ ਨਿੱਕੀਆਂ  ਬੇ ਆਵਾਜ਼ ਫਲੀਆਂ  ਵਾਲੇ ਲੰਮੇ ਲੰਮੇ ਤੇ ਇਕੈਹਰੇ ਆਕਾਰ ਵਾਲੇ ਰੁੱਖ ਨਹੀਂ ਕਰ ਸਕਦੇ।ਆਓ ਆਪਣੇ ਆਲ਼ੇ ਦੁਆਲੇ ਦਾ ਵਾਤਾ ਵਰਨ ਸਾਫ ਸੁਥਰਾ ਰੱਖਣ ਦੀ ਆਦਤ ਬਣਾਈਏ ਤੇ ਇਨ੍ਹਾਂ ਪ੍ਰਯਾਵਰਣ ਦੇ ਸ੍ਰੋਤ ਰੁੱਖਾਂ ਦੀ ਸਾਂਭ ਸੰਭਾਲ ਵਜੋਂ ਇਨ੍ਹਾਂ ਵੱਲ ਆਪਣਾ ਪੂਰਾ ਧਿਆਨ ਦਈਏ।

ਨਾ ਉਹ ਤੂਤ ਸ਼ਰੀਹਾਂ ਲੱਭਣ,
ਨਾ ਉਹ ਬੇਲੇ ਕਾਹੀਆਂ ਲੱਭਣ,
ਨਾ ਉਹ ਰੁੱਤਾਂ ਛਾਈਆਂ ਲੱਭਣ,
ਨਾਂ ਭਾਈ ਭਰਜਾਈਆਂ ਲੱਭਣ,
ਘੱਟ ਹੀ ਪਕੱਦੇ, ਖੀਰਾਂ  ਪੂੜੇ,
ਘੱਟ ਹੀ ਪੀਂਘਾਂ ਪਾਈਆਂ ਲੱਭਣ।
ਲੱਭਦਾ ਬਸ ਪ੍ਰਦੂਸਣ ਸਾਰੇ,
ਨਾ ਉਹ ਸਾਫ ਸਫਾਈਆਂ ਲੱਭਣ,
ਨਾ ਹੀ ਉਹ ਹਲ ਵਾਹੀਆਂ ਲੱਭਣ,
ਮਾਂਵਾਂ ਵਾਂਗੋ ਪਿਆਰ ਕਰਨ ਜੋ,
ਨਾ ਉਹ ਚਾਚੀਆਂ ਤਾਈਆਂ ਲੱਭਣ।
ਨਾ ਉਹ ਖੱਦਰ ਨਾ ਕਪਾਹਾਂ
ਨਾ ਉਹ ਲੇਫ ਤਲਾਈਆਂ ਲੱਭਣ।
ਬੰਦ ਹੋ ਗਾਏ ਛੱਪੜ ਟੋਭੇ,
ਘੱਟ ਹੀ ਖੱਡਾਂ ਖਾਈਆਂ ਲੱਭਣ।
ਸੱਭ ਨੂ ਵੰਡਣ ਮੁਫਤ ਅਸੀਸਾਂ,
ਨਾ ਉਹ ਬੁੱਢੀਆਂ ਮਾਈਆਂ ਲੱਭਣ।
ਖੇਤਾਂ ਦੇ ਵਿੱਚ ਫਿਰਨ ਟ੍ਰੈਕਟਰ,
ਨਾ ਉਹ ਬਲ਼ਦ ਨਾ ਗਾਈਆਂ ਲੱਭਣ,
ਦੇਸ਼ ਵਿਦੇਸ਼ੀ ਤੁਰ ਗਏ ਲੋਕੀਂ,
ਇਹ ਅੱਖਾਂ ਤ੍ਰਿਹਾਈਆਂ ਲੱਭਣ।


ਕਈ ਵਾਰ ਮੈਂ ਇਹ ਵੀ ਸੋਚਦਾ ਹਾਂ ਕਿ ਪੰਜਾਬੀ ਸਭਿਆਚਾਰ ਵਿੱਚ ਜਿੱਥੇ ਕਈ ਫਲਦਾਰ ਅਤੇ ਛਾਂ ਦਾਰ ਰੁੱਖਾਂ ਦਾ ਜਿਵੇਂ ਅੰਬ, ਧਰੇਕ, ਨਿੰਮ ,ਟਾਹਲੀ, ਤੂਤ ,ਕਿੱਕਰ, ਫਲਾਹੀ, ਪਿੱਪਲ, ਪਿਪਲੀ ਬੋਹੜ ਦਾ  ਜ਼ਿਕਰ ਤਾਂ ਆਮ ਆਉਂਦਾ ਹੈ, ਪਰ ਲੇਖਕਾਂ ਗੀਤਕਾਰਾਂ ਸ਼ਾਇਰਾਂ ਨੇ ਇੱਸ ਗੁਣਕਾਰੀ ਸ਼ਰੀਂਹ ਦੇ ਰੁੱਖ ਨੂੰ ਕਿਉਂ ਅੱਖੋਂ ਪ੍ਰੋਖਿਆਂ  ਕੀਤਾ ਹੈ, ਇਸ ਵਿਸ਼ੇ ਤੇ ਹੀ ਕੁਝ ਪੜਚੋਲ ਕਰਦਿਆਂ ਬਿਰਹੋਂ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਪੰਜਾਬੀ ਦਾ ਕੀਟਸ ਵੀ ਕਿਹਾ ਜਾਂਦਾ ਹੈ ਜਿਸ ਦੀ ਜਨਮ ਸ਼ਤਾਬਦੀ ਹੁਣੇ ਹੁਣੇ ਕਈ ਥਾਂਵਾਂ ਤੇ ਅਤੇ ਕਈਆਂ ਸੰਸਥਾਵਾਂ, ਵੈਬਸਾਈਡਾਂ, ਮੈਗਜ਼ੀਨਾਂ  ਆਦਿ ਰਾਹੀ ਉਸ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ.ਦੀ ਇਸ ਨਜ਼ਮ ਨੇ ਮੇਰਾ ਇਸ ਰੁੱਖ ਪ੍ਰਤੀ ਇਹ ਗਿਲਾ ਵੀ ਦੂਰ ਕਰ ਦਿੱਤਾ ਹੈ।

ਉਸ ਮਹਾਨ ਸ਼ਾਇਰ ਦੀ ਇਹ ਰਚਨਾ ਨੂੰ ਪਾਠਕਾਂ ਨਾਲ ਸਾਂਝੀ ਕਰਨ ਤੋਂ ਬਿਨਾਂ ਮੇਰਾ ਹੱਥਲਾ ਇਹ ਲੇਖ ਅਧੂਰਾ ਹੀ ਰਹੇ ਗਾ। ਉਸ ਨੂੰ ਸ਼ਰਧਾ ਵਜੋਂ ਇਸ ਰੁੱਖ ਦੇ ਸ਼ਰੀਂਹ ਦੇ ਹੀ ਕੁਝ ਨਰਮ ਸਫੇਦ ਫੁੱਲ ਕਰੀਮ ਰੰਗੇ ਕੋਮਲ ਫੁੱਲ ਉਸ ਨੂੰ ਭੇਟ ਕਰਦੇ ਹੋਏ ਇਸ ਲੇਖ ਨੂੰ ਸਮਾਪਤ ਕਰਦਾ ਹੋਇਆ ਮੁੜ ਕਿਤੇ ਕਿਸੇ ਹੋਰ ਲੇਖ ਰਾਹੀਂ ਹਾਜ਼ਿਰ ਹੋਣ ਲਈ ਪਾਠਕਾਂ ਤੋਂ ਆਗਿਆ ਲੈਂਦਾ ਹਾਂ।

ਸ਼ਿਵ ਬਟਾਲਵੀ ਦੀ ਰਚਨਾ ਹੈ:

ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ,
ਆਖਰੀ ਫੁੱਲ ਵੀ ਸ਼ਰੀਂਹ ਦਾ ਡਿਗ ਪਿਆ,
ਖਾ ਗਿਆ ਸਰ ਸਬਜ਼ ਜੂਹਾਂ,ਸਰਦ ਪੋਹ।

ਰਵੇਲ ਸਿੰਘ ਇਟਲੀ

 
 

 
  47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com