WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ            (22/09/2021)

ujagar

66ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਹੈ, ਜਿਥੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਨਾ ਮਾਰੀਆਂ ਹੋਣ। ਕੈਨੇਡਾ, ਅਮਰੀਕਾ, ਨਿਊਜੀਲੈਂਡ, ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿੱਚ ਤਾਂ ਪੰਜਾਬੀ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਕੈਨੇਡਾ ਦੇ ਕੁਝ ਰਾਜਾਂ ਦੇ ਚੋਣਵੇਂ ਸ਼ਹਿਰਾਂ ਜਿਵੇਂ ਟਰਾਂਟੋ ਬਰੈਪਟਨ, ਸਰੀ, ਕੈਲਗਰੀ ਅਤੇ ਐਡਮਿੰਟਨ ਵਿੱਚ ਤਾਂ ਇਉਂ ਲਗਦਾ ਹੈ, ਜਿਵੇਂ ਇਹ ਪੰਜਾਬ ਹੀ ਹੋਵੇ, ਜਿਥੇ ਬਹੁਤੇ ਪੰਜਾਬੀ ਹੀ ਵਸੇ ਹੋਏ ਹਨ।

ਕੈਨੇਡਾ ਵਿੱਚ ਜਿਥੇ ਪੰਜਾਬੀਆਂ ਨੇ ਵਿਓਪਾਰ, ਟਰਾਂਸਪੋਰਟ, ਡਾਕਟਰੀ ਸਿਹਤ, ਇੰਜਿਨੀਅਰਿੰਗ ਅਤੇ ਵਿਗਿਆਨ ਦੇ ਖੇਤਰ ਵਿੱਚ ਤਾਂ ਨਾਮ ਕਮਾਇਆ ਹੀ ਹੈ, ਉਥੇ ਹੀ ਸਿਆਸੀ ਖੇਤਰ ਵਿੱਚ ਵੀ ਆਪਣੀ ਧਾਂਕ ਜਮਾਈ ਹੀ ਨਹੀਂ ਸਗੋਂ ਉਸ ਧਾਂਕ ਨੂੰ ਬਰਕਰਾਰ ਰੱਖਿਆ ਹੋਇਆ ਹੈ। ਕੈਨੇਡਾ ਵਿੱਚ ਲਿਬਰਲ ਪਾਰਟੀ ਦੀ ਜਸਟਿਨ ਟਰੂਡੋ  ਸਰਕਾਰ ਵਿੱਚ 4 ਪੰਜਾਬੀ ਮੰਤਰੀ ਸਨ, ਉਨ੍ਹਾਂ ਕੋਲ ਵਿਤ ਅਤੇ ਡੀਫੈਂਸ ਵਰਗੇ ਅਹਿਮ ਵਿਭਾਗ ਸਨ। ਪ੍ਰਵਾਸ ਵਿੱਚ ਜੇਕਰ ਕਿਸੇ ਵਿਅਕਤੀ ਦੀ ਯੋਗਤਾ ਹੁੰਦੀ ਹੈ ਤਾਂ ਹੀ ਉਨ੍ਹਾਂ ਨੂੰ ਮਹੱਤਵਪੂਰਨ ਵਿਭਾਗਾਂ ਦੇ ਕਾਰਜਭਾਗ ਦਿੱਤੇ ਜਾਂਦੇ ਹਨ। ਪੰਜਾਬੀ ਭਾਵੇਂ ਕਿਸੇ ਵੀ ਦੇਸ਼ ਵਿੱਚ ਰਹਿੰਦੇ ਹਨ ਪ੍ਰੰਤੂ ਉਸ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਕੇ ਉਥੋਂ ਦੇ ਕਾਨੂੰਨਾ ‘ਤੇ ਪਹਿਰਾ ਦਿੰਦੇ ਹੋਏ ਆਪਣੀ ਦੇਸ਼ ਭਗਤੀ ਦੀ ਬਚਨਵੱਧਤਾ ਕਰਕੇ ਉਥੋਂ ਦੇ ਲੋਕਾਂ ਅਤੇ ਸਰਕਾਰਾਂ ਦਾ ਵਿਸ਼ਵਾਸ਼ ਜਿੱਤ ਲੈਂਦੇ ਹਨ।

ਕੈਨੇਡਾ ਵਿੱਚ ਤਾਂ ਪੰਜਾਬੀਆਂ ਨੇ ਰਾਜ ਭਾਗ ਦਾ ਆਨੰਦ ਮਾਣਦਿਆਂ ਪੰਜਾਬੀਆਂ ਦਾ ਨਾਮ ਸੰਸਾਰ ਵਿੱਚ ਚਮਕਾਇਆ ਹੈ। ਕੈਨੇਡੀਅਨ ਪੰਜਾਬੀਆਂ ਨੇ ਇਕ ਵਾਰ ਫਿਰ ਕੈਨੇਡਾ ਦੀਆਂ ਫ਼ੈਡਰਲ ਚੋਣਾ ਵਿੱਚ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ।  ਕੈਨੇਡਾ  ਵਿੱਚ 20 ਸਤੰਬਰ 2021 ਨੂੰ ਹੋਈਆਂ ਫ਼ੈਡਰਲ ਚੋਣਾ ਵਿੱਚ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਦੀ ਦੂਜੀ ਵਾਰ ਘੱਟ ਗਿਣਤੀ ਸਰਕਾਰ ਫਿਰ ਬਣਨ ਜਾ ਰਹੀ ਹੈ। ਜਸਟਿਨ ਟਰੂਡੋ ਨੇ ਨਿਸਚਤ 4 ਸਾਲ ਦੇ ਸਮੇਂ ਤੋਂ ਦੋ ਸਾਲ ਪਹਿਲਾਂ ਚੋਣ ਹਾਊਸ ਆਫ ਕਾਮਨ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਨ ਦੇ ਇਰਾਦੇ ਨਾਲ ਕਰਵਾਈ ਸੀ ਪ੍ਰੰਤੂ ਫਿਰ ਵੀ ਉਹ ਪੂਰਨ ਬਹੁਮਤ ਲੈਣ ਵਿੱਚ ਅਸਫਲ ਰਹੇ ਹਨ। ਜਸਟਿਨ ਟਰੂਡੋ ਦੀ ਪਿਛਲੀ ਸਰਕਾਰ ਵੀ ਘੱਟ ਗਿਣਤੀ ਦੀ ਹੀ ਸੀ, ਜਿਸਨੂੰ ਜਗਮੀਤ ਸਿੰਘ ਧਾਲੀਵਾਲ ਦੀ ਐਨ ਡੀ ਪੀ ਦੀ ਸਪੋਰਟ ਮਿਲੀ ਹੋਈ ਸੀ।

ਕਿਸੇ ਵੀ ਘੱਟ ਗਿਣਤੀ ਸਰਕਾਰ ਦੀਆਂ ਆਪਣੀਆਂ ਮਜ਼ਬੂਰੀਆਂ ਹੁੰਦੀਆਂ ਹਨ ਕਿਉਂਕਿ ਉਹ ਆਪਣੀਆਂ ਨੀਤੀਆਂ ਸੁਚੱਜੇ ਢੰਗ ਨਾਲ ਲਾਗੂ ਨਹੀਂ ਕਰ ਸਕਦੀਆਂ। ਕੈਨੇਡਾ ਦੀ ਸੰਸਦ ਦੀਆਂ ਕੁਲ 338 ਸੀਟਾਂ ਲਈ ਚੋਣਾ ਹੋਈਆਂ ਸਨ। ਇਨ੍ਹਾਂ ਚੋਣਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ 158 ਸੀਟਾਂ ਮਿਲੀਆਂ ਹਨ, ਜਦੋਂ ਕਿ ਪਿਛਲੀਆਂ ਚੋਣਾ ਵਿੱਚ 157 ਸੀਟਾਂ ਜਿੱਤੀਆਂ ਸਨ। ਇਸ ਵਾਰ ਸਿਰਫ ਇਕ ਸੀਟ ਦਾ ਵਾਧਾ ਕਰ ਸਕੇ ਹਨ। ਜਸਟਿਨ ਟਰੂਡੋ ਦਾ ਬਹੁਮੱਤ ਨਾਲ ਜਿੱਤਕੇ ਸਰਕਾਰ ਬਣਾਉਣ ਦਾ ਸਪਨਾ ਕੈਨੇਡਾ ਦੇ ਵੋਟਰਾਂ ਨੇ ਚਕਨਾਚੂਰ ਕਰ ਦਿੱਤਾ। ਬਹੁਮਤ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ 170 ਸੀਟਾਂ ਦੀ ਜ਼ਰੂਰਤ ਸੀ, ਪ੍ਰੰਤੂ ਉਨ੍ਹਾਂ ਨੂੰ ਬਹੁਮਤ ਤੋਂ 12 ਸੀਟਾਂ ਘੱਟ ਮਿਲੀਆਂ ਹਨ। ਦੂਜੇ ਨੰਬਰ ਤੇ ਆਉਣ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ ਹਨ, ਜਦੋਂ ਕਿ ਉਨ੍ਹਾਂ ਨੂੰ ਪਿਛਲੀ ਸੰਸਦ ਵਿੱਚ 121 ਸੀਟਾਂ ‘ਤੇ ਜਿੱਤ ਪ੍ਰਾਪਤ ਹੋਈ ਸੀ, ਉਨ੍ਹਾਂ ਨੂੰ ਦੋ ਵੀ ਸੀਟਾਂ ਦਾ ਘਾਟਾ ਪਿਆ ਹੈ।

ਭਾਵੇਂ ਜਸਟਿਨ ਟਰੂਡੋ ਘੱਟ ਗਿਣਤੀ ਦੀ ਸਰਕਾਰ ਬਣਾਉਣ ਵਿੱਚ ਸਫਲ ਹੋ ਜਾਣਗੇ ਪ੍ਰੰਤੂ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਦੀ ਫਹੁੜੀ ਦੇ ਸਹਾਰੇ ਦੀ ਲੋੜ ਪਵੇਗੀ। ਉਮੀਦ ਹੈ ਜਿਵੇਂ ਪਿਛਲੀ ਵਾਰ ਜਗਮੀਤ ਸਿੰਘ ਧਾਲੀਵਾਲ ਦੀ ਐਨ ਡੀ ਪੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੂੰ ਬਾਹਰੋ ਸਪੋਰਟ ਦਿੱਤੀ ਸੀ, ਕਿਆਸ ਅਰਾਈਆਂ ਹਨ ਕਿ ਇਸ ਵਾਰ ਵੀ ਉਹੀ ਸਪੋਰਟ ਕਰਨਗੇ। ਬਲੌਕ ਕਿਊਬਕ ਪਾਰਟੀ ਨੂੰ 34 ਸੀਟਾਂ ਮਿਲੀਆਂ ਹਨ, ਉਹ ਇਸ ਵਾਰ ਦੋ ਸੀਟਾਂ ਵਧਾਉਣ ਵਿੱਚ ਸਫਲ ਹੋ ਗਏ ਹਨ। ਜਗਮੀਤ ਸਿੰਘ ਧਾਲੀਵਾਲ ਦੀ ਅਗਵਾਈ ਵਾਲੀ ਐਨ ਡੀ ਪੀ ਨੂੰ 25 ਸੀਟਾਂ ਮਿਲੀਆਂ ਹਨ, ਉਹ ਪਿਛਲੀ ਵਾਰੀ ਦੀਆਂ 24 ਸੀਟਾਂ ਨਾਲੋਂ ਇਕ ਸੀਟ ਵਧਾਉਣ ਵਿੱਚ ਸਫਲ ਹੋਏ ਹਨ। ਗਰੀਨ ਪਾਰਟੀ ਨੂੰ ਸਿਰਫ 2 ਸੀਟਾਂ ਮਿਲੀਆਂ ਹਨ, ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਮੁੱਖੀ ਐਨਮੀ ਪਾਲ ਆਪਣੀ ਸੀਟ ਤੋਂ ਚੋਣ ਹਾਰ ਗਏ ਹਨ। ਪਿਛਲੀ ਸੰਸਦ ਵਿੱਚ ਵੀ ਉਨ੍ਹਾਂ ਨੇ ਦੋ ਸੀਟਾਂ ਹੀ ਜਿੱਤੀਆਂ ਸਨ। ਪੀਪਲਜ਼ ਪਾਰਟੀ ਆਫ਼ ਕੈਨੇਡਾ ਨੂੰ ਵੀ ਕੋਈ ਸੀਟ ਨਹੀਂ ਮਿਲੀ ਅਤੇ ਉਨ੍ਹਾਂ ਦੀ ਪਾਰਟੀ ਦੇ ਮੁਖੀ ਮੈਕਸਿਮ ਬਰਨੀਅਰ ਵੀ ਚੋਣ ਹਾਰ ਗਏ ਹਨ।

ਇਸ ਵਾਰ 40 ਦੇ ਲਗਪਗ ਇੰਡੋ ਕੈਨੇਡੀਅਨ ਭਾਰਤੀਆਂ/ਪੰਜਾਬੀਆਂ ਨੇ ਚੋਣਾਂ ਲੜੀਆਂ ਸਨ। ਬਹੁਤੀਆਂ ਸੀਟਾਂ ‘ਤੇ ਲਿਬਰਲ, ਕੰਜ਼ਰਵੇਟਿਵ ਅਤੇ ਐਨ ਡੀ ਪੀ ਪਾਰਟੀਆਂ ਦੇ ਇੰਡੋ ਕੈਨੇਡੀਅਨ ਪੰਜਾਬੀ ਉਮੀਦਵਾਰਾਂ ਵਿੱਚ ਹੀ  ਮੁਕਾਬਲਾ ਸੀ। ਇਨ੍ਹਾਂ 40 ਵਿੱਚੋਂ  ਇੰਡੋ ਕੈਨੇਡੀਅਨ ਸਾਂਝੇ ਭਾਰਤੀ ਮੂਲ ਦੇ 23 ਉਮੀਦਵਾਰ ਚੋਣਾ ਜਿੱਤ ਗਏ ਹਨ, ਜਿਨ੍ਹਾਂ ਵਿੱਚੋਂ ਵਰਤਮਾਨ ਪੰਜਾਬ ਦੇ 16 ਭਾਰਤੀ ਪੰਜਾਬੀ ਮੂਲ ਦੇ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵਾਲੇ ਭਾਰਤੀ ਮੂਲ ਦੇ 7 ਉਮੀਦਵਾਰ ਚੋਣ ਜਿੱਤੇ ਹਨ। ਇਸ ਵਾਰ ਪਿਛਲੀਆਂ ਫੈਡਰਲ ਚੋਣਾ ਵਿੱਚ 18 ਵਰਤਮਾਨ ਭਾਰਤੀ ਮੂਲ ਦੇ ਉਮੀਦਵਾਰ ਚੋਣ ਜਿੱਤੇ ਸਨ।  ਇਨ੍ਹਾਂ ਵਿੱਚੋਂ 16 ਇੰਡੋ ਕੈਨੇਡੀਅਨ ਪੰਜਾਬੀ ਹਨ।

ਬੀ ਸੀ ਵਿੱਚੋਂ ਸਰੀ ਨਿਊਟਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁੱਖ ਧਾਲੀਵਾਲ, ਲਿਬਰਲ ਪਾਰਟੀ ਦੇ ਸਰੀ ਸੈਂਟਰ ਤੋਂ ਰਣਦੀਪ ਸਰਾਏ, ਲਿਬਰਲ ਪਾਰਟੀ ਦੇ ਹੀ ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ ਸਾਬਕਾ ਡੀਫ਼ੈਸ ਮੰਤਰੀ, ਬਰਨਬੀ ਸਾਊਥ ਤੋਂ ਐਨ ਡੀ ਪੀ ਦੇ ਮੁੱਖੀ ਜਗਮੀਤ ਸਿੰਘ ਧਾਲੀਵਾਲ ਅਤੇ ਰਿਚਮੰਡ ਈਸਟ ਤੋਂ ਪਰਮ ਬੈਂਸ ਪਹਿਲੀ ਵਾਰ ਚੋਣ ਜਿੱਤਕੇ ਐਮ ਪੀ ਬਣੇ ਹਨ। ਅਲਬਰਟਾ ਵਿੱਚ ਕੈਲਗਰੀ ਫਾਰੈਸਟ ਲਾਅਨ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਸਰਾਜ ਹੱਲਣ, ਐਡਮਿੰਟਨ ਮਿਲਵੁਡਜ਼ ਤੋਂ ਕੰਜ਼ਰਵੇਟਿਵ ਪਾਰਟੀ ਦੇ ਹੀ ਟਿਮ ਉਪਲ ਅਤੇ ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਜਾਰਜ ਚਾਹਲ ਪਹਿਲੀ ਵਾਰ ਚੋਣ ਜਿੱਤੇ ਹਨ। ਓਨਟਾਰੀਓ ਵਿੱਚ ਬਰੈਪਟਨ ਈਸਟ ਤੋਂ ਮਨਿੰਦਰ ਸਿੱਧੂ, ਬਰੈਪਟਨ ਨਾਰਥ ਤੋਂ ਰੂਬੀ ਸਹੋਤਾ, ਬਰੈਪਟਨ ਸਾਊਥ ਤੋਂ ਸੋਨੀਆ ਸਿੱਧੂ, ਬਰੈਪਟਨ ਵੈਸਟ ਤੋਂ ਕਮਲ ਖਹਿਰਾ, ਮਿਸੀਗਾਸਾ ਤੋਂ ਇਕਵਿੰਦਰ ਗਹੀਰ, ਓਕਵਿਲ ਤੋਂ ਅਨੀਤਾ ਆਨੰਦ, ਵਾਟਰਲੂ ਤੋਂ ਬਰਦੀਸ਼ ਚੱਗੜ ਅਤੇ ਅੰਜੂ ਢਿਲੋਂ ਚੋਣ ਜਿੱਤੇ ਹਨ।

ਇਹ ਸਾਰੇ ਲਿਬਰਲ ਪਾਰਟੀ ਦੇ ਹਨ। ਇਕਵਿੰਦਰ ਗਹੀਰ ਸੰਸਦ ਵਿੱਚ ਸਭ ਤੋਂ ਛੋਟੀ ਉਮਰ ਦੇ ਮੈਂਬਰ ਹੋਣਗੇ। ਉਹ ਦੂਜੀ ਵਾਰ ਚੋਣ ਜਿੱਤੇ ਹਨ। ਇਨ੍ਹਾਂ 16 ਵਿੱਚੋਂ 6 ਇਸਤਰੀਆਂ ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆਂ ਸਿੱਧੂ, ਬਰਦਿਸ਼ ਚੱਘੜ, ਅੰਜੂ ਢਿਲੋਂ ਅਤੇ ਅਨੀਤਾ ਆਨੰਦ ਹਨ। 6 ਦਸਤਾਰਧਾਰੀ ਸਿੱਖ ਚੋਣ ਜਿੱਤੇ ਹਨ, ਜਿਨ੍ਹਾਂ ਵਿਚੋਂ 2 ਅੰਮਿ੍ਰਤਧਾਰੀ ਅਤੇ 4 ਸਹਿਜਧਾਰੀ  ਹਨ। ਟਿਮ ਉਪਲ ਪੰਜਾਬ ਦੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਵਿਧਾਨਕਾਰ ਪ੍ਰਗਟ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਸਾਂਝੇ ਭਾਰਤੀ ਮੂਲ ਦੇ 7 ਜਿੱਤੇ ਉਮਦਵਾਰਾਂ ਵਿੱਚ ਸ਼ੌਕਤ ਅਲੀ, ਆਰੀਆ ਚੰਦਰਾ, ਸੁਮੀਰ ਜ਼ੁਬੇਰੀ, ਯਾਮੀਰ ਨਕਵੀ, ਉਮਾਰ ਅਲਗਬਰਾ, ਮਜ਼ੀਦ ਜਵਾਹਰੀ ਅਤੇ ਅਨੀਤਾ ਆਨੰਦ ਹਨ।

ਭਾਰਤੀ ਮੂਲ ਦੇ  ਉਮੀਦਵਾਰਾਂ ਨੂੰ ਇਕੱਲੇ ਸਿੱਖ ਪੰਜਾਬੀ ਵੋਟਰਾਂ ਨੇ ਹੀ ਵੋਟਾਂ ਨਹੀਂ ਪਾਈਆਂ ਸਗੋਂ ਪੰਜਾਬੀ ਬਾਕੀ ਸਮੁਦਾਇ ਵਿੱਚ ਵੀ ਹਰਮਨ ਪਿਆਰੇ ਹਨ। ਭਾਰਤ ਵਿੱਚ 542 ਮੈਂਬਰੀ ਸੰਸਦ ਵਿੱਚੋਂ ਪੰਜਾਬ ਦੇ ਸਿਰਫ 13 ਲੋਕ ਸਭਾ ਮੈਂਬਰ ਹਨ, ਇਸਦੇ ਮੁਕਾਬਲੇ ਕੈਨੇਡਾ ਵਿਚ 16 ਐਮ ਪੀ ਹਨ।  ਪਰਮ ਬੈਂਸ ਅਤੇ ਜੌਰਜ ਚਾਹਲ ਦੋਵੇਂ ਪਹਿਲੀ ਵਾਰ ਚੋਣ ਜਿੱਤੇ ਹਨ। ਭਾਰਤ ਦੀ ਕੇਂਦਰੀ ਸਰਕਾਰ ਵਿੱਚ ਹਰਦੀਪ ਸਿੰਘ ਪੁਰੀ ਸਿਰਫ ਇਕ ਰਾਜ ਮੰਤਰੀ ਹਨ, ਜਦੋਂ ਕਿ ਜਸਟਿਨ ਟਰੂਡੋ ਦੀ ਸਰਕਾਰ ਵਿੱਚ ਪਹਿਲਾਂ 5 ਅਤੇ ਫਿਰ 4 ਕੈਬਨਿਟ ਮੰਤਰੀ ਅਤੇ ਤਿੰਨ ਸੰਸਦੀ ਸਕੱਤਰ ਸਨ। ਤਾਲਿਬਾਨ ਨੂੰ ਭਰਾ ਕਹਿਣ ਵਾਲੀ ਮਰੀਅਮ ਮੁਨਸਫ ਚੋਣ ਹਾਰ ਗਈ ਹੈ। ਜਿਸ ਪ੍ਰਕਾਰ ਜਗਮੀਤ ਸਿੰਘ ਧਾਲੀਵਾਲ ਦੀ ਹਰਮਨ ਪਿਆਰਤਾ ਵੱਧ ਰਹੀ ਹੈ, ਉਸ ਤੋਂ ਇੰਜ ਲਗਦਾ ਹੈ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬੀ ਸਿੱਖ ਕੈਨੇਡਾ ਦੀ ਸਰਕਾਰ ਦੇ ਮੁੱਖੀ ਹੋਣਗੇ। ਇਸ ਸਮੇਂ ਵੀ ਕੈਨੇਡਾ ਵਿੱਚ ਬਾਕੀ ਸਮੁਦਾਇ ਨਾਲੋਂ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਫ਼ੈਡਰਲ ਸਰਕਾਰ ਵਿਚ ਸਭ ਤੋਂ ਵੱਧ ਮੰਤਰੀ ਹੁੰਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਭਾਰਤੀ ਮੂਲ ਦੇ ਪੰਜਾਬੀ ਕੈਨੇਡਾ ਵਿੱਚ ਹੋਰ ਮੱਲਾਂ ਮਾਰਨਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh480yahoo.com
 

 
 

 
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com