WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ                        (17/09/2021)

ਨੀਲੋਂ

63ਕਿਸਾਨਾਂ  ਨੇ ਦਿੱਲੀ  ਦੀਆਂ ਸਰਹੱਦਾਂ ਉਤੇ ਅੜਾਖੋੜ ਗੱਡ ਦਿਤਾ।  ਹੁਣ ਗੱਲ  ਸਹੇ ਦੀ ਨੀ, ਪਹੇ ਦੀ ਬਣ ਗਈ ਹੈ।

ਪਹੇ ਬਚਾ ਲੋ...ਨਹੀਂ  ਤੇ ਡੰਡੀ  ਤੋਂ  ਪਹੀ..ਪਹੀ ਤੋਂ ਰਸਤਾ ...ਰਸਤੇ ਤੋਂ  ਮਾਰਗ  ਬਣ ਜਾਣਾ।  ਸਮਝ ਲਵੋ ਗੱਲ।

ਉਨ੍ਹਾਂ  ਨੂੰ  ਨਹੀਂ  ਪੈਣਾ  ਕੋਈ  ਫਰਕ ,  ਭਾਵੇਂ  ਹੈ ਦੋਹਾਂ ਦਾ ਆਪੋ ਆਪਣਾ  ਤਰਕ।  ਕਿਧਰੇ ਕੋਈ  ਫਰਕ ਨਹੀਂ  ਪਿਆ.. ਹੁਣ ਧਰਨਾ ਵੀ  ਚੱਲਦਾ  ਹੈ ਤੇ ਸਰਕਾਰ  ਵੀ ਚੱਲੀ ਜਾ ਰਹੀ ਹੈ। ਸਰਹੱਦੀ ਮੋਰਚਿਆਂ ਵਾਂਗੂੰ ਰੁਕ ਰੁਕ ਕੇ ਗੋਲਾਬਾਰੀ ਹੁੰਦੀ  ਹੈ। ਕਦੇ ਕਦੇ ਗੋਲਾ-ਬਾਰੀ ਹੁੰਦੀ ਹੈ। ਠੰਡੀ ਜੰਗ ਦਾ ਕੋਈ  ਨਤੀਜਾ  ਨਹੀਂ  ਹੁੰਦਾ। ਸਿਆਣੇ  ਆਖਦੇ ਹਨ ਕਿ " ਚਾਹ ਥੱਲੇ ਦੀ ਲੜ੍ਹਾਈ  ਹੱਲੇ ਦੀ।" ਬਾਕੀ ਜ਼ਿੰਦਗੀ  ਕੀ ਕੱਲੇ ਦੇ....?

ਮਨੁੱਖ ਨੇ ਜਦੋਂ ਦਾ ਸਫ਼ਰ ਸ਼ੁਰੂ ਕੀਤਾ ਹੈ, ਡੰਡੀਆਂ ਪੰਗਡੰਡੀਆਂ  ਬਣੀਆਂ। ਰਸਤੇ ਸੜਕਾਂ ਬਣ ਗਏ। ਮਨੁੱਖ  ਦੇ ਵਿਕਾਸ ਦਾ ਇਹ ਸਫ਼ਰ ਲੰਮਾ ਹੈ। ਤੁਰਨ ਦੇ ਨਾਲ ਨਾਲ ਮਨੁੱਖ ਨੇ ਗਧੇ, ਘੋੜੇ , ਬਲਦ ਗੱਡੇ ਤੋਂ ਗੱਡੀਆਂ ਤੱਕ ਦਾ ਸਫ਼ਰ ਕੀਤਾ ਤੇ ਜਿਹੜਾ ਰਾਕਟਾਂ, ਹਵਾਈ ਤੇ ਸਮੁੰਦਰੀ ਜਹਾਜਾਂ ਤੱਕ ਅੱਗੇ ਵਧਿਆ । ਕਦੇ ਵੀ ਆਮ ਮਨੁੱਖ  ਦਾ ਨਹੀਂ ਵਿਕਾਸ  ਕਰਦਾ।  ਸਗੋ ਵਿਕਾਸ ਸਰਮਾਏਦਾਰੀ ਦਾ ਹੁੰਦਾ ਪਰ ਅਸੀਂ ਸੁਖ ਸਹੂਲਤਾਂ ਦੇ ਭੁਲੇਖੇ ਵਿੱਚ  ਖੀਵੇ ਹੋ ਜਾਂਦੇ ਹਾਂ।  ਮੁੱਢ  ਤੋਂ ਭਰਮਬਾਜ਼ ਹਾਂ  ਅਸੀਂ ।

ਇਹ ਰੇਲ ਪਟੜੀਆਂ, ਸੜਕਾਂ, ਹਵਾਈ ਤੇ ਸਮੁੰਦਰੀ ਜਹਾਜ਼ਾਂ ਨੇ ਮਨੁੱਖੀ ਵਿਕਾਸ ਦੇ ਨਾਲੋਂ ਸਰਮਾਏਦਾਰਾਂ ਦਾ ਵਧੇਰੇ ਵਿਕਾਸ ਕੀਤਾ ਹੈ। ਪਰ ਇਸ ਗੱਲ ਦੀ ਸਾਨੂੰ ਸਮਝ ਨਹੀਂ ਲੱਗੀ ।  ਸਮਝ ਤਾਂ  ਨਹੀਂ  ਲੱਗੀ ਕਿਉਂਕਿ ਅਸੀਂ ਲੰਮਾ ਸਮਾਂ ਗੁਲਾਮੀ ਭੁਗਤੀ ਹੈ ਤੇ ਭੁਗਤ ਰਹੇ ਹਾਂ ।

….  ਤੇ ਨਾ ਹੀ ਅਸੀਂ ਇਸ ਗੁਲਾਮੀ ਤੋਂ ਮੁਕਤ ਹੋਣ ਦੇ ਲਈ ਕਦੇ ਚਾਰਾਜੋਈ ਹੀ ਨਹੀਂ ਕੀਤੀ। ਭਾਵੇਂ ਅਸੀਂ ਆਪਣੇ ਆਪ ਨੂੰ ਜੁਝਾਰੂ ਤੇ ਖਾੜਕੂ ਹੋਣ ਦਾ ਮਾਣ ਮਹਿਸੂਸ ਦੇ ਰਹੇ ਹਾਂ। ਅਸੀਂ  ਤਾਂ  ਬਾਲਣ ਵਾਂਗੂੰ  ਸਦਾ ਵਰਤੇ ਜਾਂਦੇ  ਰਹੇ। ਆਜ਼ਾਦੀ  ਤੋਂ  ਪਹਿਲਾਂ  ਦੇਸ਼ ਭਗਤ ਸੂਰਮੇ ਚੂਰਮੇ...ਫੇਰ ਅੰਨਦਾਤਾ...ਫੇਰ ਜਦੋਂ  ਹੱਕ ਮੰਗੇ ਫੇਰ ਨਕਸਲਬਾੜੀ ..ਖਾੜਕੂ ਤੇ ਹੁਣ ਗੈਗਸਟਰ...ਸਫਰ ਤੇ ਜ਼ਫਰ ਜਾਰੀ ਹੈ...ਤਬਦੀਲੀ ਬਹੁਤ  ਨਿਆਰੀ ਹੈ।

ਹੁਣ ਵੀ ਅਸੀਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਗ਼ੁਲਾਮ ਹਾਂ ਪਰ ਇਹ ਗ਼ੁਲਾਮੀ ਸਾਨੂੰ ਨਜ਼ਰ ਨਹੀਂ ਆਉਂਦੀ।
 
'ਮੇਰਾ ਦਾਗਿਸਤਾਨ' ਦਾ ਲੇਖਕ 'ਰਸੂਲ ਹਮਜ਼ਾਤੋਵ' ਲਿਖਦਾ ਹੈ ਕਿ " ਉਹ ਜਦੋਂ ਆਪਣੇ ਪਿਤਾ ਦੇ ਰਸਤਿਆਂ ਤੇ ਤੁਰ ਕੇ ਸ਼ਹਿਰ ਜਾਂਦਾ ਸੀ ਤਾਂ ਉਸ ਨੂੰ ਇੱਕ ਬਜ਼ੁਰਗ ਨੇ ਆਖਿਆ ਸੀ ਕਿ 'ਰਸੂਲ ਏਸ ਰਸਤੇ ਤਾਂ ਤੇਰਾ ਪਿਤਾ ਜਾਂਦਾ ਸੀ ਤੂੰ ਕੋਈ ਹੋਰ ਰਸਤਾ ਬਣਾ।"

ਰਸੂਲ  ਨੂੰ ਇਹ ਗੱਲ ਇਸ ਲਈ ਆਖੀ ਸੀ ਅਸੀਂ ਅਕਸਰ ਪ੍ਰੰਪਰਾਵਾਦੀ ਹਾਂ ਅਸੀਂ ਪ੍ਰੰਪਰਾਵਾਂ ਨੂੰ ਹੀ ਹਮੇਸ਼ਾਂ ਅੱਗੇ ਰੱਖਦੇ ਹਾਂ। ਭਾਵੇਂ ਕਈ ਇਹ ਵੀ ਆਖ ਕੇ ਆਪਣੀ ਪਿੱਠ ਥਾਪੜਦੇ ਹਨ ਕਿ ਮੈਂ ਰਾਹਾਂ 'ਤੇ ਨਹੀਂ ਤੁਰਦਾ,......! ਪਰ ਬਿਨਾਂ ਰਾਹ ਤੋਂ ਤੁਰਿਆ ਤਾਂ ਮੰਜ਼ਿਲ ਹੀ ਨਹੀਂ ਮਿਲਦੀ । ਪਰ ...ਸੋਚ ਤੇ ਗੁਲਾਮ ਹੀ ਰਹਿੰਦੀ ਹੈ..
 
ਇਹ ਵੀ ਸੱਚ ਨਹੀਂ ਕਿ ਹਰ ਰਾਹ ਉਤੇ  ਮੰਜ਼ਿਲ ਤੱਕ ਜਾਂਦਾ ਹੋਵੇ। ਕਈ ਵਾਰ ਅਸੀਂ ਭਰਮ ਦੇ ਵਿੱਚ ਭਟਕਦੇ ਹੋਏ ਭਟਕਣ ਦਾ ਹੀ ਸਫ਼ਰ ਕਰਦੇ ਹਾਂ। ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁ ਗਿਣਤੀ ਲੋਕ ਭਟਕਣ ਦਾ ਹੀ ਸਫ਼ਰ ਕਰਦੇ ਹਨ।
 
ਇਸੇ ਕਰਕੇ ਉਹ ਤੇ ਉਨਾਂ ਦੀਆਂ ਅਗਲੀਆਂ ਪੀੜੀਆਂ ਉਸੇ ਸਫ਼ਰ 'ਤੇ ਤੁਰੀਆਂ ਰਹਿੰਦੀਆਂ ਹਨ।  ਮਨੁੱਖ ਨੇ ਆਪਣੀ ਢਿੱਡ ਦੀ ਅੱਗ ਬੁਝਾਉਣ ਦੇ ਲਈ ਅੰਨ ਦੀ ਭਾਲ ਕੀਤੀ। ਅੰਨ ਉਗਾਇਆ, ਮਨੁੱਖ ਨੂੰ ਅੰਨਦਾਤਾ ਆਖਣ ਵਾਲਿਆਂ ਨੇ ਉਸ ਦੀ ਏਨੀ ਪ੍ਰਸੰਸਾ ਕੀਤੀ ਕਿ ਹੁਣ ਉਹ ਅੰਨਦਾਤਾ ਹੁਣ ਆਪਣੇ ਗਲ ਵਿੱਚ ਫਾਹੇ ਲੈ ਰਿਹਾ ਹੈ । ਸੜਕਾਂ  ਤੇ ਧਰਨੇ ਦੇ ਰਿਹਾ ਹੈ। ਬੀਮਾਰੀਆਂ  ਗਲ ਪਾ ਲਈਆਂ !

ਪਰ ਕਦੇ ਮਨੁੱਖ ਨੇ ਇਹ ਨਹੀਂ ਸੋਚਿਆ ਤੇ ਸਮਝਿਆ ਕਿ ਅੰਨਦਾਤਾ ਖੁਦਕਸ਼ੀ ਕਿਉਂ ਕਰਦਾ ਹੈ? ਅਸੀਂ ਜਦੋਂ ਦੇ ਘਰਾਂ ਤੋਂ ਕੋਠੀਆਂ ਤੱਕ ਪੁੱਜੇ ਹਾਂ, ਸਾਈਕਲਾਂ, ਸਕੂਟਰਾਂ ਤੋਂ ਮੋਟਰ ਗੱਡੀਆਂ ਤੱਕ ਆਏ ਹਾਂ ਤੇ ਸਾਡੀ ਜ਼ਿੰਦਗੀ ਦੀ ਜੀਵਨ ਸ਼ੈਲੀ ਬਦਲ ਗਈ ਹੈ। ਅਸੀਂ ਚੁੱਲੇ ਮੂਹਰੇ ਤੋਂ ਉਠ ਕੇ ਡੈਨਿੰਗ ਟੇਬਲ ਤੱਕ ਪੁੱਜ ਗਏ ਹਾਂ। ਦੁੱਧ ਦੀ ਥਾਂ ਤੇ ਦਾਰੂ ਆ ਗਈ ਹੈ। ਚਿੱਟੇ ਨੇ ਸਾਡੀ ਮੱਤ  ਹੀ ਨੀ ਜੁਆਨੀ ਵੀ ਖਾ ਲਈ ਹੈ।

ਸਾਡੇ ਰਸਮ ਰਿਵਾਜ਼ ਬਦਲ ਗਏ ਹਨ। ਅਸੀਂ ਵਿਆਹ ਤੇ ਅੰਤਿਮ ਅਰਦਾਸਾਂ ਦਾ ਫਰਕ ਮਿਟਾ ਦਿੱਤਾ ਹੈ। ਅਸੀਂ  ਨੱਕ ਦੇ ਗੁਲਾਮ ਹੋ ਗਏ ਹਾਂ ਬੁੱਢਾ  ਤੇ ਬੁੱਢੀ  ਨੂੰ  ਵੱਡਾ ਕਰਨ ਦੇ ਚੱਕਰ ਫਸ ਗਏ ਹਾਂ । ਵਿਕ ਰਹੇ ਹਾਂ ਤੇ ਮਰ ਰਹੇ ਹਾਂ ।

ਭਾਵੇਂ  ਇਹ ਸਭ ਕੁੱਝ ਕੁ ਲੋਕਾਂ  ਨੇ ਸ਼ੁਰੂ ਕੀਤਾ ਸੀ, ਪਰ ਇਸ ਬੀਮਾਰੀ ਦਾ ਸ਼ਿਕਾਰ ਸਾਰਾ ਪੰਜਾਬ ਹੋ ਗਿਆ। ਹੁਣ ਇਸ ਬੀਮਾਰੀ ਤੋਂ ਕੋਈ ਵੀ ਘਰ ਨਾ ਬਚਿਆ।
 
ਅਸੀਂ ਚਾਨਣੀ ਕਨਾਤਾਂ ਤੋਂ ਮੈਰਿਜ ਪੈਲਿਸਾਂ ਤੱਕ ਆ ਗਏ ਹਾਂ। ਵਿਆਹ ਵੱਡੇ ਕਰਨ ਦੇ ਨਾਲ ਸਾਡਾ ਸਿਰ ਉੱਚਾ ਨਹੀਂ ਹੋਇਆ, ਸਗੋਂ ਸਾਡੀ ਘੁਲਾੜੀ ਵਿੱਚ ਬਾਂਹ ਆਈ ਹੈ। ਅਸੀਂ ਮੈਰਿਜ ਪੈਲਿਸਾਂ ਦੇ ਵਿੱਚ ਆਪਣੀ ਖ਼ੁਦਕੁਸ਼ੀ ਦਾ ਐਲਾਨ ਕਰਦੇ ਹਾਂ। ਇਸੇ ਕਰਕੇ ਅਸੀਂ ਕਰਜ਼ੇ ਦੀਆਂ ਪੰਡਾਂ ਹੇਠ ਆ ਕੇ ਮਰਦੇ ਹਾਂ।

ਕਦੇ ਸੋਚਿਆ ਹੈ ਕਿ ਕਿਸੇ ਰੇਹੜੀ ਤੇ ਫੜੀ ਵਾਲੇ ਨੇ ਖ਼ੁਦਕੁਸ਼ੀ ਕੀਤੀ ਹੈ?  ਹੁਣ ਕਿਰਤੀ ਕਿਸਾਨ ਨਹੀਂ 'ਜੱਟ' ਮਰ ਰਹੇ ਹਨ। ਕਿਸਾਨ ਤਾਂ  ਕਿਰਤੀ ਸੀ। ਉਹ ਕਿਰਤ ਕਰਦਾ ਸੀ। ਠੀਕ ਐ ਕਿਰਤ ਦਾ ਮੁੱਲ ਸਰਕਾਰਾਂ ਨੇ ਨਹੀਂ ਪਾਇਆ।
 
ਖ਼ੁਦਕੁਸ਼ੀਆਂ ਦਾ ਰਿਵਾਜ ਵੀ ਹੁਣੇ ਹੀ ਵਧਿਆ ਹੈ, ਜਦੋਂ ਦੇ ਅਸੀਂ ਚਿੱਟੇ ਤੇ ਵਿਸ਼ਵੀਕਰਨ ਦੇ ਘੋੜੇ 'ਤੇ ਸਵਾਰ ਹੋਏ ਹਾਂ। ਅਸੀਂ ਫਲਿਆਂ ਤੋਂ ਫਾਹਿਆਂ ਤੱਕ ਪੁੱਜੇ ਹਾਂ। ਜਦੋਂ ਸਾਡੇ ਪੁਰਖੇ ਫਲਿਆਂ ਦੇ ਨਾਲ ਅੰਨ ਪੈਦਾ  ਕਰਦੇ ਸੀ, ਕਦੇ ਸੁਣਿਆ ਸੀ ਕਿ ਕਿਸੇ ਕਿਸਾਨ ਨੇ ਖ਼ੁਦਕੁਸ਼ੀ ਕੀਤੀ ਐ? 

ਇਹ ਤਾਂ ਜਦੋਂ ਦੀ ਸਰਕਾਰ ਨੇ 'ਖ਼ੁਦਕੁਸ਼ੀ ਗਰਾਂਟ' ਸ਼ੁਰੂ ਕੀਤੀ ਐ, ਇਹ ਰਿਵਾਜ਼ ਵਧ ਗਿਆ ਹੈ। ਪਰ ਕਦੇ ਅਸੀਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਨਹੀਂ ਦੇਖਿਆ ਕਿ ਅਸੀਂ  ਜਿਸ ਰਸਤੇ ਤੁਰ ਰਹੇ ਹਾਂ ਇਹ ਕਿਸੇ ਮੰਜ਼ਿਲ ਵੱਲ  ਨਹੀਂ ਜਾਂਦਾ। 

ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਅਸੀਂ ਕੋਹਲੂ ਦੇ ਬਲਦ ਦੇ ਵਾਂਗ ਇੱਕ ਥਾਂ 'ਤੇ ਘੁੰਮੀ ਜਾਂਦੇ ਹਾਂ ਤੇ ਅਸੀਂ ਆਖਦੇ ਹਾਂ ਕਿ ਸਾਨੂੰ ਮੰਜ਼ਿਲ ਨਹੀਂ ਮਿਲੀ। 

ਸਾਡੀ  ਜੀਵਨ ਸ਼ੈਲੀ ਹੀ ਬਦਲੀ  ਹੈ ਪਰ ਸੋਚ  ਨੀ ਬਦਲੀ । ਅਸੀਂ ਜਦੋਂ ਦਾ ਕਿਰਤ ਦਾ ਪੱਲਾ ਛੱਡਿਆ ਹੈ, ਉਦੋਂ ਤੋਂ ਹੀ ਇਹ ਸਭ ਕੁੱਝ ਸ਼ੁਰੂ ਹੋਇਆ ਹੈ। 

ਅਸੀਂ ਰਸਤਿਆਂ ਦੀ ਤਲਾਸ਼ ਵਿੱਚ ਨਿਕਲਣ ਦੀ ਵਜਾਏ ਉਹੀ ਰਸਤਿਆਂ ਉੱਤੇ ਤੁਰੇ ਜਾ ਰਹੇ ਹਾਂ, ਇਸੇ ਕਰਕੇ ਸਾਡੇ ਆਲੇ-ਦੁਆਲੇ ਰਸਮਾਂ ਰਿਵਾਜ਼ਾਂ ਦੀ ਭੀੜ ਵਧ ਗਈ ਹੈ।
 
ਹੁਣ ਅਸੀਂ 'ਨੱਕ' ਬਚਾਉਣ ਲਈ ਆਪਣੇ ਗਲੇ ਵਢਾਉਣ ਤੱਕ ਦਾ ਸਫ਼ਰ ਕਰ ਲਿਆ ਹੈ। ਇਹ ਪਤਾ ਨਹੀਂ ਅਸੀਂ ਇਸ ਸਫ਼ਰ ਦੇ ਰਾਹੀ ਕਦੋਂ ਤੱਕ ਬਣੇ ਰਹਿਣਾ ਹੈ? ਜਦੋਂ ਦੀਆਂ ਸਾਡੀਆਂ ਸੜਕਾਂ ਕੌਮੀ ਮਾਰਗ ਬਣੀਆਂ ਹਨ, ਇਨਾਂ ਦੁਆਲੇ ਵਾੜਾਂ ਕਰ ਦਿੱਤੀਆਂ ਹਨ, ਇਨਾਂ ਵਾੜਾਂ ਕਾਰਨ ਸੜਕਾਂ ਦੇ ਨਾਲ-ਨਾਲ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਵਿਹਲੇ ਹੋ ਗਏ ਹਨ। 

ਵੱਡੀਆਂ ਸੜਕਾਂ ਕਿਸੇ ਨੂੰ ਕਿਸੇ ਮੰਜ਼ਿਲ ਤੱਕ ਨਹੀਂ ਲਿਜਾਂਦੀਆਂ ਹਨ। ਸੜਕਾਂ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂ ਸ਼ਹਿਰਾਂ ਤੱਕ ਜਾਂਦੀਆਂ ਹਨ। ਪਰ ਹਰ ਸੜਕ ਉੱਤੇ ਤੁਰਿਆ ਕੋਈ ਮੰਜ਼ਿਲ 'ਤੇ ਨਹੀਂ ਪੁੱਜਦਾ। 

ਮੰਜ਼ਿਲ 'ਤੇ ਪੁੱਜਣ ਲਈ ਪਹਿਲਾਂ ਟੀਚੇ ਮਿੱਥਣੇ ਪੈਂਦੇ ਹਨ। ਪਰ ਹੁਣ ਇਸ ਸਮੇਂ ਕੋਈ ਟੀਚੇ ਹੀ ਨਹੀਂ ਮਿੱਥਦਾ, ਸਿਰਫ਼ ਦੌੜ ਰਿਹਾ ਹੈ। ਦੌੜ ਜਾਰੀ ਹੈ।

 ਹੁਣ ਇਹ ਦੌੜ  ਬਦੇਸ਼ ਜਾਣ ਦੀ ਹੈ. ਅਸੀਂ ਕਿਰਤੀ ਤੋਂ  ਸਿਆਸਤਦਾਨਾਂ ਨੇ ਮੰਗਤੇ ਬਣਾ ਦਿੱਤੇ। ਅਸੀਂ ਮੰਗਤਿਆਂ ਵਾਂਗ ਲਾਇਨਾਂ ਵਿੱਚ  ਖੜ੍ਹੇ ਹਾ..ਸਾਨੂੰ  ਨਿੱਕੀਆਂ  ਨਿੱਕੀਆਂ  ਗਰਜ਼ਾਂ ਨੇ ਫਰਜ਼ ਭੁਲਾ ਦਿੱਤੇ। ਅਸੀਂ ਬਹਾਦਰ ਤੋਂ  ਚਾਪਲੂਸ ਬਣ ਕੇ ਸਿਆਸਤਦਾਨ ਦੇ ਮਗਰ ਮੂਹਰੇ ਪੂਛ ਹਲਾਉਣ ਜੋਗੇ ਰਹਿ ਗਏ  ਹਾਂ। 

ਸੜਕਾਂ  ਦੇ ਨਾਲ ਨਾਲ ਅਸੀਂ  ਵੀ ਸੜਕ ਬਣ ਗਏ ਹਾਂ। ਸਾਡੇ ਉਪਰ ਦੀ ਲੰਘ ਕੇ ਵਿਧਾਨ ਸਭਾ ਤੇ ਸੰਸਦ ਭਵਨ  ਵਿੱਚ  ਜਾਣ ਸਿਆਸਤਦਾਨ  ਉਥੇ ਸੌ ਕੇ ਮੁੜਦੇ ਹਨ ਤੇ ਨੋਟ ਕਮਾਉਦੇ ਹਨ। ਅਸੀਂ  ਉਹਨਾਂ ਦੇ ਸੰਸਦ ਭਵਨ ਵਿੱਚ ਸੌਣ ਦਾ ਮਜ਼ਾਕ  ਉਡਾਉਂਦੇ ਪਰ ਆਪ ਅਸੀਂ ਕਦੋਂ ਜਾਗੇ ਹਾਂ ? ਕਦੇ ਕਿਸੇ ਨੇ ਸੋਚਿਆ ਹੈ...?

ਬਾਬਰ ਨੂੰ ਜਾਬਰ ਆਖਣ ਵਾਲੇ ਦਰਬਾਰੀ ਹੋ ਗਏ, ਪੁਜਾਰੀ, ਵਪਾਰੀ ਤੇ ਅਧਿਕਾਰੀ ਹੋ ਗਏ। ਲਿਖਾਰੀ  ਇਨਾਮ ਤੇ ਪੁਰਸਕਾਰ ਹਥਿਆਉਂਣ ਵਾਲੀ ਲਾਈਨ ਵਿੱਚ ਖੜੇ ਆ। ਭਲਾ ਲਿਖਣਾ ਇਨਾਮ ਲੈਣ ਲਈ ਹੁੰਦੈ? ਹੁਣ ਪੁਰਸਕਾਰ ਲੈਣ ਜਾਂ ਢੁਕਣ ਵਾਸਤੇ ਲਿਖਿਆ ਜਾਂਦਾ  ਹੈ।
 
ਮਸਲੇ  ਸਭ ਵਿਗੜ ਗਏ ਹਨ।

ਹਰ ਮਨੁੱਖ  ਜਦੋਂ  ਹਰ ਤਰ੍ਹਾਂ  ਦਾ ਟੈਕਸ  ਭਰਦਾ ਹੋਵੇ..ਹਾਕਮ  ਬੈਠ  ਕੇ ਚਰਦਾ ਹੋਵੇ ਫੇਰ ਕੋਈ  ਕੀ ਕਰੇ? ਖੈਰ ਤੁਸੀਂ  ਕਦੋਂ  ਤੱਕ ਸਰਕਾਰ ਦਾ ਟੈਕਸ ਭਰ ਕੇ ਭੁੱਖ ਦੇ ਨਾਲ ਮਰਦੇ ਰਹੋਗੇ?..... ਸੋਚੋ... ਹਰ ਚੀਜ਼ ਤੇ ਟੈਕਸ, ਟੋਲ ਟੈਕਸ, ਹਰ ਥਾਂ  ਟੈਕਸ ਦੇ ਕੇ ਸਮਾਨ ਖਰੀਦ ਦੇ ਹੋ। ਫਿਰ ਉਹ ਟੈਕਸ ਕਿਥੇ ਜਾਂਦਾ ? ਸਿਆਸਤਦਾਨਾਂ, ਅਧਿਕਾਰੀਆਂ ਦੇ ਘਰ, ਬਦੇਸ਼ੀ ਬੈਂਕਾਂ ਦੇ ਵਿੱਚ । 

ਜਦੋਂ  ਤੱਕ ਸਿਆਸੀ ਟੋਲਾ, ਅਧਿਕਾਰੀ, ਵਪਾਰੀ, ਪੁਜਾਰੀ ਤੇ ਅਪਰਾਧ ਮਾਫੀਆ ਦਾ ਗੱਠਜੋੜ ਹੈ ਉਦੋਂ  ਤੱਕ ਤੁਹਾਡੀ  ਮੁਕਤੀ ਨਹੀ ਹੋਣੀ.. ਤੁਸੀਂ  ਪਛਾਣਨ ਦਾ ਯਤਨ ਕਰੋ ਕਿ ਇਹਨਾਂ ਪੰਜਾਂ ਦੇ ਜੋੜ ਦਾ ਕੀ ਤੋੜ ਹੈ ?....ਇਹ  ਸਭ ਰਿਸ਼ਤੇਦਾਰ ਲੁੱਟਣ ਲਈ  ਕੱਠੇ... ਤੇ ਤੁਸੀਂ ਮਰਨ ਲਈ।

ਲੋਕੋ ਹੋ ਜਾਓ ਇਕੱਠੇ, ਬਹੁਤ ਖਾ ਲੈ ਮੁਫਤ ਦੇ ਪੱਠੇ। ਛੱਡ ਦਿਓ ਮੈਂ ਮੈਂ ਕਰਨਾ, ਬਣੋ ਨਾ ਖੇਤ ਡਰਨਾ, ਜਾਗੋ, ਲੁੱਟਣ ਵਾਲੇ ਆ ਗਏ। ਮਾਰਨ ਵਾਲੇ, ਤਾੜਨ ਵਾਲੇ ਸਾੜਨ ਵਾਲੇ ਆ ਗਏ। 

ਓਹ ਤੱਕੋ, ਧੂੜਾਂ ਅਸਮਾਨੇ ਚੜ੍ਹੀਆਂ ਨੇ। ਬਾਬਰ ਹਿੰਦ ਤੇ ਚੜ੍ਹਦੇ ਆ ਰਹੇ ਹਨ। 
ਕਦੋਂ ਤੱਕ ਘੇਸਲ ਵੱਟੀ ਰੱਖੋਗੇ?
 
ਸੰਪਰਕ: 94643 70823 

 
 

  63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com