WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਕਿਸਾਨ ਨੇਤਾਵਾਂ ਦੀ ਅਗਲੀ ਰਣਨੀਤੀ ਕੀ ਹੋਵੇ? 
ਹਰਜਿੰਦਰ ਸਿੰਘ ਲਾਲ           (26/11/2021)

lall

87ਨਕੀਬ-ਏ-ਅਮਨ ਰਹਾ ਮੈਂ, ਮਹਾਜ਼-ਏ-ਜੰਗ ਮੇ ਭੀ,
ਯਹੀ ਅਸੂਲ ਮੇਰੀ ਫ਼ਤਹਿ ਕਾ ਸਬੱਬ ਠਹਿਰਾ।


ਕਿਸਾਨ ਜਥੇਬੰਦੀਆਂ ਸਿੰਘੂ ਬਾਰਡਰ ਤੋਂ ਮੋਰਚਾ ਫ਼ਤਹਿ ਕਰਨ ਦੇ ਡੰਕੇ ਵਜਾਉਂਦੀਆਂ ਪਰਤਣ ਦੀਆਂ ਤਿਆਰੀਆਂ ਵਿਚ ਹਨ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਲ-ਸਵਾ ਸਾਲ ਚੱਲੀ ਅੰਦੋਲਨ ਰੂਪੀ ਜੰਗ ਵਿਚ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਇਹੀ ਰਿਹਾ ਕਿ ਇਸ ਦੇ ਨੇਤਾਵਾਂ ਨੇ ਕਿਸੇ ਵੀ ਕੀਮਤ 'ਤੇ ਅਮਨ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ ਤੋਂ ਮੂੰਹ ਨਹੀਂ ਮੋੜਿਆ, ਸਗੋਂ ਮੁਸ਼ਕਿਲ ਹਾਲਤਾਂ ਵਿਚ ਵੀ ਸਬਰ, ਸੰਤੋਖ ਤੇ ਭਾਈਚਾਰੇ ਦਾ ਪੱਲਾ ਫੜੀ ਰੱਖਿਆ, ਜਿਸ ਕਾਰਨ ਸਰਕਾਰ ਨੂੰ ਧੱਕੇ ਨਾਲ ਅੰਦੋਲਨ ਨੂੰ ਖਿੰਡਾ ਦੇਣ ਦਾ ਕੋਈ ਬਹਾਨਾ ਨਹੀਂ ਮਿਲਿਆ।

ਇਥੋਂ ਤੱਕ ਕਿ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਵਿਚ ਭਾਵੇਂ ਕਈ ਨਿਰਦੋਸ਼ ਵੀ ਫੜੇ ਗਏ ਪਰ ਅੰਦੋਲਨਕਾਰੀ ਨੇਤਾਵਾਂ ਨੇ ਅੰਦੋਲਨ ਦੇ ਵਡੇਰੇ ਹਿਤਾਂ ਨੂੰ ਸਾਹਮਣੇ ਰੱਖਦੇ ਇਨ੍ਹਾਂ ਦੇ ਨਾਲ ਖੜ੍ਹਨ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਸ ਜਿੱਤ ਦਾ ਬਿਰਤਾਂਤ ਆਪਣੀ ਜਗ੍ਹਾ ਪਰ ਹੁਣ ਕਿਸਾਨ ਜਥੇਬੰਦੀਆਂ ਲਈ ਅਗਲੀ ਰਣਨੀਤੀ ਉਲੀਕਣੀ ਤੇ ਆਪਸੀ ਏਕਤਾ ਬਣਾਈ ਰੱਖਣੀ ਸੌਖੀ ਨਹੀਂ ਜਾਪਦੀ।

ਅਸਲ ਵਿਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲਈ ਇਹ ਅੰਦੋਲਨ ਇਕ ਨਵਾਂ ਅਨੁਭਵ ਸੀ। ਇਹ ਪਹਿਲੀ ਵਾਰ ਹੈ ਕਿ ਕਿਸਾਨ ਜਥੇਬੰਦੀਆਂ ਨੇ "ਸੰਯੁਕਤ ਕਿਸਾਨ ਮੋਰਚੇ" ਦੇ ਝੰਡੇ ਹੇਠ ਗੰਭੀਰ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਰਾਜਾਂ ਦੇ ਅਧਿਕਾਰਾਂ, ਸੰਘਵਾਦ ਅਤੇ ਆਰਥਿਕ ਮੁੱਦਿਆਂ ਦੀ ਲੜਾਈ ਲਗਾਤਰਤਾ ਅਤੇ 'ਵੋਟ ਦੀ ਚੋਟ' ਜਿਹੇ ਪੈਂਤੜੇ ਨਾਲ ਜਿੱਤੀ ਹੈ ਅਤੇ ਅਜਿਹੀ ਸਰਕਾਰ ਨੂੰ ਵੀ ਪਿੱਛੇ ਹਟਣ ਲਈ ਮਜਬੂਰ ਕੀਤਾ ਹੈ ਜਿਸ ਦੇ ਪਿੱਛੇ ਹਟਣ ਦੀ ਗੱਲ ਨੂੰ ਵੱਡੇ-ਵੱਡੇ ਰਾਜਸੀ ਮਾਹਰ ਲਗਭਗ ਅਸੰਭਵ ਵਰਗਾ ਮੰਨਦੇ ਸਨ। ਪਰ ਇਹ ਵੀ ਸਚਾਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਰ ਕੇ ਅਚਾਨਕ ਕਾਨੂੰਨ ਵਾਪਸ ਲੈਣ ਦਾ ਜੋ ਇਕਪਾਸੜ ਪੈਂਤੜਾ ਖੇਡਿਆ, ਉਸ ਨੇ ਇਕ ਵਾਰ ਤਾਂ ਕਿਸਾਨ ਨੇਤਾਵਾਂ ਨੂੰ ਵੀ ਹੱਕੇ-ਬੱਕੇ ਕਰ ਦਿੱਤਾ ਸੀ ਤੇ ਉਨ੍ਹਾਂ ਲਈ ਆਪਣੀ ਇਹ ਜਿੱਤ ਵੀ ਹੈਰਾਨੀਜਨਕ ਸੀ।

ਪਰ ਅਸਲ ਵਿਚ ਕਿਸਾਨ ਜਥੇਬੰਦੀਆਂ ਲਈ ਇਸ ਮਹਾਨ ਜਿੱਤ ਤੋਂ ਬਾਅਦ ਦੀਆਂ ਚੁਣੌਤੀਆਂ ਹੋਰ ਵੀ ਗੰਭੀਰ ਹਨ, ਕਿਉਂਕਿ ਇਹ ਜਿੱਤ ਐਨ ਉਸ ਵੇਲੇ ਹੋਈ ਹੈ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ 'ਤੇ ਹਨ। ਇਸ ਲਈ ਚੋਣਾਂ ਵਿਚ ਹਿੱਸਾ ਲੈਣ ਜਾਂ ਨਾ ਲੈਣ ਦੇ ਮਸਲੇ ਤੋਂ ਇਲਾਵਾ ਇਨ੍ਹਾਂ ਦੇ ਵਿਚਾਰਧਾਰਕ ਵਖਰੇਵੇਂ ਵੀ ਹੁਣ ਉੱਭਰ ਕੇ ਸਾਹਮਣੇ ਆਉਣ ਦੇ ਆਸਾਰ ਹਨ। ਕੁਝ ਜਥੇਬੰਦੀਆਂ ਦੇ ਨੇਤਾ ਇਸ ਜਿੱਤ ਵਿਚੋਂ ਹਕੂਮਤ 'ਤੇ ਰਾਜ ਕਰਨ ਅਤੇ ਆਪਣੇ ਮਸਲੇ ਆਪ ਹੱਲ ਕਰਨ ਦੀ ਗੱਲ ਕੱਢਣ ਦੀ ਕੋਸ਼ਿਸ਼ ਕਰਨਗੇ।

ਕੁਝ ਦੇ ਚੋਣਾਂ ਦਾ ਬਾਈਕਾਟ ਤੱਕ ਕਰਨ ਦੀ ਸੰਭਾਵਨਾ ਵੀ ਹੋ ਸਕਦੀ ਹੈ, ਜਦੋਂ ਕਿ ਕੁਝ ਧਿਰਾਂ ਨਿਰਲੇਪਤਾ ਦੀ ਨੀਤੀ ਵੀ ਅਪਣਾ ਸਕਦੀਆਂ ਹਨ। ਉਂਜ ਕਿਸਾਨ ਅੰਦੋਲਨ ਦੀ ਸਿਫ਼ਤ ਵੀ ਇਹੀ ਸੀ ਕਿ ਵੱਖੋ-ਵੱਖਰੀ ਵਿਚਾਰਧਾਰਾ ਦੇ ਲੋਕ ਇਕ ਰਹੇ। ਪਰ ਉਨ੍ਹਾਂ ਦੀ ਇਹੀ ਕਮਜ਼ੋਰੀ ਵੀ ਹੈ ਜੋ ਉਨ੍ਹਾਂ ਨੂੰ ਚੋਣਾਂ ਦੇ ਮੁੱਦੇ 'ਤੇ ਪਾਟੋਧਾੜ ਵੀ ਕਰ ਸਕਦੀ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ, ਕੀ ਕਿਸਾਨਾਂ ਦੀ ਇਹ ਮਹਾਨ ਜਿੱਤ ਪੰਜਾਬ ਦੀ ਸਿਆਸਤ 'ਤੇ ਕੀ ਪ੍ਰਭਾਵ ਪਾਉਂਦੀ ਹੈ? ਇਨ੍ਹਾਂ ਚੋਣਾਂ ਵਿਚ 'ਵੋਟ ਦੀ ਚੋਟ' ਦਾ ਪੈਂਤੜਾ ਚਲਦਾ ਹੈ ਜਾਂ ਨਹੀਂ? ਬਾਕੀ ਹਰ ਜਿੱਤੀ ਧਿਰ ਨਾਇਕ ਤਾਂ ਮੰਨੀ ਹੀ ਜਾਂਦੀ ਹੈ।

ਜਦੋਂ ਜਿੱਤੇ ਬਣੇ ਨਾਇਕ, ਜਦੋਂ ਹਾਰੇ ਬਣੇ ਬਾਗ਼ੀ,
ਕਿ ਜਿੱਤੇ ਦੀ ਸਦਾ ਜੈ, ਹਾਰਿਆਂ ਨੂੰ ਕੌਣ ਪੁੱਛਦਾ ਹੈ?


ਚੰਨੀ ਦੀਆਂ ਵਧਦੀਆਂ ਮੁਸ਼ਕਿਲਾਂ
ਹਾਲਾਂ ਕਿ ਇਸ ਵੇਲੇ ਜੋ ਪ੍ਰਭਾਵ ਹੈ, ਉਸ ਅਨੁਸਾਰ ਪੰਜਾਬ ਵਿਚ ਹਾਲ ਦੀ ਘੜੀ ਕਾਂਗਰਸ ਦਾ ਹੱਥ ਸਭ ਤੋਂ ਉੱਪਰ ਹੈ ਪਰ ਇਹ ਚੋਣਾਂ ਤੱਕ ਉੱਪਰ ਹੀ ਰਹੇਗਾ, ਇਸ ਦੀ ਕੋਈ ਗਾਰੰਟੀ ਨਹੀਂ। ਅਸਲ ਵਿਚ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੂੰ ਕੁਝ ਚੰਗੇ ਸਲਾਹਕਾਰ ਮਿਲੇ, ਜਿਸ ਕਾਰਨ ਸ਼ੁਰੂਆਤੀ ਪ੍ਰਭਾਵ ਬਹੁਤ ਵਧੀਆ ਬਣਿਆ।

ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ "ਬਸਪਾ" ਦਾ ਪ੍ਰਭਾਵ ਜੋ "ਅਕਾਲੀ ਦਲ" ਨਾਲ ਚੋਣ ਸਮਝੌਤੇ ਤੋਂ ਬਾਅਦ ਕੁਝ ਉੱਪਰ ਉੱਠਿਆ ਸੀ ਫਿਰ ਹੇਠਾਂ ਨੂੰ ਚਲਾ ਗਿਆ ਹੈ। ਪਰ ਜਾਪਦਾ ਹੈ ਕਿ ਚੰਨੀ ਅਤੀ ਉਤਸ਼ਾਹਿਤ ਹਨ ਤੇ ਤੇਜ਼ੀ ਨਾਲ ਕੰਮ ਕਰਕੇ ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਵਿਚ ਹਨ ਪਰ ਇਸ ਵੇਲੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਜਾਪਦੀਆਂ ਹਨ ਕਿਉਂਕਿ ਉਨ੍ਹਾਂ ਵਲੋਂ ਕੀਤੇ ਕੰਮਾਂ, ਐਲਾਨਾਂ 'ਤੇ ਅਸਲ ਵਿਚ ਅਮਲ ਕਿੰਨਾ ਹੋਇਆ ਹੈ, ਚੋਣਾਂ ਦੇ ਮੌਸਮ ਵਿਚ ਉਨ੍ਹਾਂ ਦਾ ਮੁਲਾਂਕਣ ਤਾਂ ਹੋਣਾ ਹੀ ਹੈ।

ਪਰ ਉਨ੍ਹਾਂ ਕੋਲ ਕੰਮ ਕਰਨ ਲਈ ਦੋ ਜਾਂ ਢਾਈ ਕੁ ਹਫ਼ਤੇ ਹੀ ਹਨ। ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਚੋਣ ਜ਼ਾਬਤਾ ਲੱਗ ਹੀ ਜਾਣਾ ਹੈ ਜਦੋਂ ਕਿ ਸਾਡੀ ਜਾਣਕਾਰੀ ਅਨੁਸਾਰ ਪੰਜਾਬ ਦੀ ਵੱਡੀ ਅਫਸਰਸ਼ਾਹੀ ਜੋ ਚੋਣ ਜ਼ਾਬਤਾ ਲੱਗਣ ਤੋਂ ਬਾਅਦ 'ਨੋ ਮੈਨਜ਼ ਲੈਂਡ' ਵਾਲੀ ਸਥਿਤੀ ਵਿਚ ਚਲੀ ਜਾਂਦੀ ਹੈ, ਹੁਣ ਤੋਂ ਹੀ ਹੁਕਮਾਂ ਨੂੰ ਟਾਲਣ ਤੇ ਲਟਕਾਉਣ ਵੱਲ ਰੁਚਿਤ ਹੁੰਦੀ ਦਿਖਾਈ ਦੇ ਰਹੀ ਹੈ।

ਅਫ਼ਸਰਸ਼ਾਹੀ ਸਮਾਂਬੱਧ ਨਤੀਜੇ ਦੇਣ ਲਈ ਪ੍ਰਤੀਬੱਧ ਤਾਂ ਬਿਲਕੁਲ ਨਹੀਂ ਜਾਪਦੀ, ਜਿਸ ਦਾ ਸਾਰਾ ਬੁਰਾ ਅਸਰ ਮੁੱਖ ਮੰਤਰੀ ਚੰਨੀ ਦੇ ਸਿਰ ਹੀ ਪੈਣਾ ਹੈ। ਫਿਰ ਪੰਜਾਬ ਵਿਚ ਕਾਂਗਰਸ ਹਾਈਕਮਾਨ ਤਾਂ ਸਮੂਹਿਕ ਲੀਡਰਸ਼ਿਪ ਦੇਣ ਦੀ ਕਵਾਇਦ ਕਰਦੀ ਨਜ਼ਰ ਆ ਰਹੀ ਹੈ। ਪਰ ਪਾਰਟੀ ਵਿਚ ਏਕਤਾ ਕਿਤੇ ਨਜ਼ਰ ਨਹੀਂ ਆ ਰਹੀ।

ਚੰਨੀ ਭਾਵੇਂ ਕੁਝ ਕਹੀ ਜਾਣ ਪ੍ਰਭਾਵ ਇਹੀ ਬਣਦਾ ਹੈ ਕਿ ਉਨ੍ਹਾਂ ਦੀ ਸਾਰੀ ਕੋਸ਼ਿਸ਼ ਚੋਣਾਂ ਤੋਂ ਬਾਅਦ ਕਾਂਗਰਸ ਦੇ ਜਿੱਤਣ ਤੇ ਦੁਬਾਰਾ ਮੁੱਖ ਮੰਤਰੀ ਬਣਨ ਦੀ ਹੈ, ਜਦੋਂ ਕਿ ਇਹ ਚਰਚਾ ਆਮ ਹੈ ਕਿ ਹਾਈਕਮਾਨ ਨੇ ਇਹ ਵਾਅਦਾ ਨਵਜੋਤ ਸਿੰਘ ਸਿੱਧੂ ਨਾਲ ਕੀਤਾ ਹੋਇਆ ਹੈ। ਇਸ ਦਰਮਿਆਨ ਤਿੰਨ ਹੋਰ ਉਮੀਦਵਾਰ ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਪ੍ਰਤੱਖ ਰੂਪ ਵਿਚ ਕਾਂਗਰਸ ਵਲੋਂ ਅਗਲਾ ਮੁੱਖ ਮੰਤਰੀ ਬਣਨ ਦੇ ਚਾਹਵਾਨ ਹਨ। ਜਦੋਂ ਕਿ ਅਪ੍ਰਤੱਖ ਰੂਪ ਵਿਚ ਚੰਨੀ ਨੂੰ ਮੁੱਖ ਮੰਤਰੀ ਲਈ ਅੱਗੇ ਲਿਆਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਵੀ 'ਡਾਰਕ ਹਾਰਸ' ਸਮਝੇ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਸਿੱਧੇ-ਅਸਿੱਧੇ ਰੂਪ ਵਿਚ ਚੰਨੀ ਦੀਆਂ ਮੁਸ਼ਕਿਲਾਂ ਵਧਾ ਰਹੇ ਹਨ। ਹਾਲਾਂ ਕਿ ਜਾਖੜ ਦੇ ਭਾਜਪਾ ਦੇ ਸੰਪਰਕ ਵਿਚ ਹੋਣ ਦੀਆਂ ਅਫ਼ਵਾਹਾਂ ਵੀ ਬਹੁਤ ਗਰਮ ਹਨ ਪਰ ਇਨ੍ਹਾਂ ਦੀ ਅਜੇ ਕਿਸੇ ਵੀ ਪਾਸਿਉਂ ਪੁਸ਼ਟੀ ਨਹੀਂ ਹੋ ਸਕੀ।

ਮੁਸ਼ਕਿਲੇਂ ਹੀ ਮੁਸ਼ਕਿਲੇਂ ਹੈਂ ਹੁਕਮਰਾਨੀ ਮੇਂ ਮਗਰ,
ਯੇ ਨਸ਼ਾ ਐਸਾ ਕਿ ਜੋ ਹੈ ਛੋੜਨਾ ਮੁਸ਼ਕਿਲ ਤਰੀਨ।


ਭਾਜਪਾ ਦੀ ਪੰਜਾਬ ਰਣਨੀਤੀ?
ਹੁਣ ਤੱਕ ਤੇ 'ਪੰਜਾਬ' ਭਾਜਪਾ ਹਾਈਕਮਾਨ ਦੇ ਏਜੰਡੇ 'ਤੇ ਹੀ ਨਜ਼ਰ ਨਹੀਂ ਆਉਂਦਾ ਸੀ। ਪਰ ਹੁਣ ਜਾਪਦਾ ਹੈ ਜਿਵੇਂ ਭਾਜਪਾ ਹਾਈਕਮਾਨ ਅਤੇ ਆਰ.ਐਸ.ਐਸ. ਦੇ ਮੁੱਖ ਏਜੰਡੇ 'ਤੇ ਪੰਜਾਬ ਵੀ ਆ ਗਿਆ ਹੈ ਤੇ ਸਿੱਖ ਵੀ।

ਜਿਥੇ ਇਕ ਪਾਸੇ 'ਭਾਜਪਾ' ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਨਾਲ ਸਮਝੌਤਾ ਕਰਨ ਨੂੰ ਤਰਜੀਹ ਦੇ ਰਹੀ ਹੈ ਉਥੇ ਹੁਣ 'ਅਕਾਲੀ ਦਲ' ਦੇ ਨੇਤਾਵਾਂ ਨੂੰ ਲਗਾਤਾਰ 'ਭਾਜਪਾ' ਵਿਚ ਸਿੱਧਾ ਸ਼ਾਮਿਲ ਕਰਨ ਦੀ ਪਹਿਲਕਦਮੀ ਵੀ ਕਰ ਰਹੀ ਹੈ। ਹਰ ਰੋਜ਼ 'ਅਕਾਲੀ ਦਲ' ਦੇ ਕਈ ਵੱਡੇ-ਵੱਡੇ ਨੇਤਾਵਾਂ ਦੇ 'ਭਾਜਪਾ' ਨੇਤਾਵਾਂ ਦੇ ਸੰਪਰਕ ਵਿਚ ਹੋਣ ਦੇ ਚਰਚੇ ਸੁਣਾਈ ਦੇ ਰਹੇ ਹਨ।

ਇਕ ਬਹੁਤ ਵੱਡੇ ਅਹੁਦੇ 'ਤੇ ਰਹੇ ਇਕ ਬਜ਼ੁਰਗ ਅਕਾਲੀ ਨੇਤਾ ਦੀ ਗ੍ਰਹਿ ਮੰਤਰੀ 'ਅਮਿਤ ਸ਼ਾਹ' ਨਾਲ ਹੋਈ ਕਥਿਤ ਮੁਲਾਕਾਤ ਵੀ ਚਰਚਾ ਵਿਚ ਹੈ। ਪਤਾ ਲੱਗਾ ਹੈ ਕਿ 'ਭਾਜਪਾ' ਨੇ ਇਸ ਨੇਤਾ ਦੇ ਸਾਬਕ ਵਿਧਾਇਕ ਪੁੱਤਰ ਨੂੰ ਤਾਂ ਜਿਥੋਂ ਚਾਹੇ ਟਿਕਟ ਦੇਣ ਦੀ ਹਾਂ ਕਰ ਦਿੱਤੀ ਹੈ ਪਰ ਮਾਮਲਾ ਅਜੇ ਉਸ ਨੇਤਾ ਨੂੰ ਖ਼ੁਦ ਕਿਸੇ 'ਵੱਡੇ ਅਹੁਦੇ' 'ਤੇ ਨਿਯੁਕਤ ਕਰਨ 'ਤੇ ਅੜਿਆ ਹੋਇਆ ਹੈ।

'ਭਾਜਪਾ' ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਭਾਜਪਾ' ਚੋਣ ਜ਼ਾਬਤੇ ਤੋਂ ਬਾਅਦ 'ਕਾਂਗਰਸ' ਦੇ ਕਈ ਵੱਡੇ ਨੇਤਾਵਾਂ ਨੂੰ ਵੀ ਸਿੱਧਾ 'ਭਾਜਪਾ' ਵਿਚ ਸ਼ਾਮਿਲ ਕਰੇਗੀ। ਪਤਾ ਲੱਗਾ ਹੈ ਕਿ ਕੁਝ 'ਕਾਂਗਰਸ' ਛੱਡਣ ਵਾਲੇ ਨੇਤਾ ਇਹ ਸੋਚਦੇ ਹਨ ਕਿ ਜੇਕਰ ਕੈਪਟਨ ਰਾਹੀਂ ਹੀ 'ਭਾਜਪਾ' ਨਾਲ ਮਿਲ ਕੇ ਚੋਣ ਲੜਨੀ ਹੈ ਤਾਂ ਕਿਉਂ ਨਾ ਸਿੱਧਾ 'ਭਾਜਪਾ' ਵਿਚ ਹੀ ਸ਼ਾਮਿਲ ਹੋ ਕੇ ਕੇਂਦਰ 'ਤੇ ਕਾਬਜ਼ 'ਭਾਜਪਾ' ਵਿਚ ਰਾਜਸੱਤਾ ਮਾਣੀ ਜਾਵੇ?

ਪਤਾ ਲੱਗਾ ਹੈ ਕਿ ਇਸ ਤੋਂ ਬਿਨਾਂ 'ਭਾਜਪਾ' ਹੁਣ ਸਿੱਖਾਂ ਨੂੰ ਵੀ ਆਪਣੇ ਨਾਲ ਜੋੜਨ ਨੂੰ ਤਰਜੀਹ ਦੇਣ ਦੀ ਨੀਤੀ 'ਤੇ ਚੱਲੇਗੀ।

ਦੱਸਿਆ ਗਿਆ ਹੈ ਕਿ ਸਿੱਖਾਂ ਨੂੰ ਨਾਲ ਜੋੜਨ ਦੀ ਨੀਤੀ ਕਾਰਨ ਹੀ ਕਿਸਾਨ ਅੰਦੋਲਨ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਨੇ ਅਚਾਨਕ ਤਿੰਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ ਨਹੀਂ ਤਾਂ ਕਿਸਾਨ ਨੇਤਾਵਾਂ ਨਾਲ ਤਾਂ ਦੋ ਕਾਨੂੰਨ ਵਾਪਸ ਲੈ ਕੇ ਵੀ ਸਮਝੌਤਾ ਹੋਣ ਦੇ ਆਸਾਰ ਦੱਸੇ ਜਾਂਦੇ ਸਨ।

ਪਤਾ ਲੱਗਾ ਹੈ ਕਿ ਕੁਝ ਸਿੱਖ ਮਸਲਿਆਂ 'ਤੇ ਵਿਚਾਰ-ਵਟਾਂਦਰਾ ਜਾਰੀ ਹੈ ਤੇ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਲਦੀ ਹੀ ਇਸ ਸੰਬੰਧੀ ਕੁਝ ਐਲਾਨ ਵੀ ਹੋ ਜਾਣ।
 
1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਫੋਨ : 92168-60000
E. mail : hslall@ymail.com

 
 

 
  87ਕਿਸਾਨ ਨੇਤਾਵਾਂ ਦੀ ਅਗਲੀ ਰਣਨੀਤੀ ਕੀ ਹੋਵੇ?
 ਹਰਜਿੰਦਰ ਸਿੰਘ ਲਾਲ 
86ਸਾਡੇ ਬੁੱਧੀਜੀਵੀ, ਸਿੱਖਿਆ ਰੁਜ਼ਗਾਰ ਨਾਲ ਜੁੜੇ ਲੋਕ, ਕਿਸਾਨ ਤੇ ਅਫਸਰ ਸਾਹਿਬਾਨ ਦੇ ਧਿਆਨ ਹਿੱਤ ਬਹੁਤ ਹੀ ਜਰੂਰੀ ਮਸਲਾ - ਜੈਸਿੰਘ ਕੱਕੜਵਾਲ 85ਨਰਿੰਦਰ ਮੋਦੀ ਦੇ ਇੱਕਪਾਸੜ ਐਲਾਨ ਤੋਂ ਖੁਸ਼ ਨਹੀਂ ਹਨ ਕਿਸਾਨ ਸੰਗਠਨ!
ਹਰਜਿੰਦਰ ਸਿੰਘ ਲਾਲ 
84ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ
ਉਜਾਗਰ ਸਿੰਘ, ਪਟਿਆਲਾ
83ਮੋਦੀ ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ 
82ਕਰਤਾਰਪੁਰ ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ 
81ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ 
80ਪੰਜਾਬ ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ
79ਕੂੜ ਫਿਰੇ ਪ੍ਰਧਾਨ ਵੇ ਲਾਲੋ
ਬੁੱਧ ਸਿੰਘ ਨੀਲੋਂ
78ਬੇਹੱਦ ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ
77ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ
76ਭਾਜਪਾ ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ
75ਸੰਘੀ ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ
74ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ
73ਸ਼ਾਂਤਮਈ ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com