WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜਾਬ ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ        (29/10/2021)

lall

80ਦਿਲ ਤੁਝੇ ਨਾਜ਼ ਥਾ ਜਿਸ ਸ਼ਖ਼ਸ ਕੀ ਦਿਲਦਾਰੀ ਪਰ।
ਦੇਖ ਅਬ ਵੋ ਭੀ ਉਤਰ ਆਇਆ ਹੈ ਅਦਾਕਾਰੀ ਪਰ।


ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ ਕਿ ਜਿਵੇਂ ਹਰ ਨੇਤਾ ਹੀ ਆਪੋ-ਆਪਣੀ 'ਅਦਾਕਾਰੀ' ਕਰ ਰਿਹਾ ਹੋਵੇ। ਪਿਛਲੇ ਕੁਝ ਮਹੀਨਿਆਂ ਵਿਚ ਕਿੰਨੇ ਦੋਸਤ, ਦੁਸ਼ਮਣ ਬਣੇ ਅਤੇ ਕਿੰਨੇ ਦੁਸ਼ਮਣ ਦੋਸਤ ਇਸ ਦਾ ਹਿਸਾਬ ਲਾਉਣਾ ਵੀ ਔਖਾ ਹੈ। ਪੰਜਾਬ ਕਾਂਗਰਸ ਦੇ ਜਿਹੜੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਇਕੱਠੇ ਸਨ, ਉਹ ਹੁਣ ਕਈ ਖੇਮਿਆਂ ਵਿਚ ਵੰਡੇ ਨਜ਼ਰ ਆਉਂਦੇ ਹਨ ਤੇ ਜਿਹੜੇ ਨੇਤਾ ਕੈਪਟਨ ਦੇ ਹਟਣ ਦੇ ਆਖ਼ਰੀ ਪਲ ਤੱਕ ਕੈਪਟਨ ਨਾਲ ਖੜ੍ਹੇ ਦਿਖਾਈ ਦੇ ਰਹੇ ਸਨ, ਉਨ੍ਹਾਂ ਵਿਚੋਂ ਬਹੁਤੇ ਹੁਣ ਨਵਜੋਤ ਸਿੰਘ ਸਿੱਧੂ ਦੀ ਛਤਰ-ਛਾਇਆ ਹੇਠ ਆ ਚੁੱਕੇ ਹਨ। ਉਂਜ ਰਾਜਨੀਤੀ ਦੀ ਸਿਤਮ-ਜ਼ਰੀਫ਼ੀ ਦੇਖੋ ਕਿ ਕੈਪਟਨ ਵਰਗਾ ਮਜ਼ਬੂਤ ਮੰਨਿਆ ਜਾਂਦਾ ਬੰਦਾ ਵੀ ਮਜ਼ਲੂਮ ਦਿਖਣ ਦੀ ਕੋਸ਼ਿਸ਼ ਵਿਚ ਹੈ।

ਇਕ ਪਾਸੇ ਉਹ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕਰ ਚੁੱਕਾ ਹੈ, ਦੂਜੇ ਪਾਸੇ ਕਾਂਗਰਸ ਤੋਂ ਅਸਤੀਫ਼ਾ ਦੇਣ ਦੀ ਬਜਾਏ ਇਹ ਚਾਹੁੰਦਾ ਹੈ ਕਿ ਕਾਂਗਰਸ ਹੀ ਉਸ ਨੂੰ ਪਾਰਟੀ ਵਿਚੋਂ ਕੱਢੇ। ਦੂਜੇ ਪਾਸੇ ਕਾਂਗਰਸ ਵੀ ਇਸੇ ਗੱਲ ਦੀ ਉਡੀਕ ਵਿਚ ਬੈਠੀ ਹੈ ਕਿ ਕੈਪਟਨ ਖ਼ੁਦ ਹੀ ਕਾਂਗਰਸ ਅਤੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦੇਣ। ਸਾਡੀ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਨ  ਪੰਜਾਬ ਦੇ ਕਾਂਗਰਸੀ ਨੇਤਾਵਾਂ, ਮੰਤਰੀਆਂ ਤੇ ਮੁੱਖ ਮੰਤਰੀ ਨੂੰ ਬੁਲਾ ਕੇ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਕੈਪਟਨ ਦੇ ਪਾਰਟੀ ਬਣਾਉਣ ਨਾਲ ਕਾਂਗਰਸ ਦਾ ਸੰਭਾਵਿਤ ਨੁਕਸਾਨ ਕਿਵੇਂ ਘਟੇ ਅਤੇ ਕਾਂਗਰਸ ਦੇ ਗਿਣਤੀ ਦੇ 2-4 ਵਿਧਾਇਕ ਜੋ ਪਹਿਲਾਂ ਹੀ ਕਿਸੇ ਨਾ ਕਿਸੇ ਕਾਰਨ ਦਾਗ਼ੀ ਨਜ਼ਰ ਆਉਂਦੇ ਹਨ, ਨੂੰ ਛੱਡ ਕੇ ਬਾਕੀ ਵਿਧਾਇਕਾਂ ਨੂੰ ਕੈਪਟਨ ਨਾਲ ਜਾਣ ਤੋਂ ਕਿਵੇਂ ਰੋਕਿਆ ਜਾਵੇ? ਕਾਂਗਰਸ ਹਾਈਕਮਾਨ ਦੀ ਸਭ ਤੋਂ ਵੱਡੀ ਕੋਸ਼ਿਸ਼ ਪੰਜਾਬ ਕਾਂਗਰਸ ਤੇ ਸਰਕਾਰ ਵਿਚ ਤਾਲਮੇਲ ਬਿਠਾ ਕੇ ਉਨ੍ਹਾਂ ਨੂੰ ਇਕਮੁੱਠ ਕਰਨ ਦੀ ਹੈ।

ਪਤਾ ਲੱਗਾ ਹੈ ਕਿ ਕੈਪਟਨ ਸਮਰਥਕ ਰਹੇ ਕੁਝ ਸਾਬਕ ਮੰਤਰੀ ਤੇ ਵਿਧਾਇਕਾਂ ਦੀ ਨਵਜੋਤ ਸਿੱਧੂ ਨਾਲ ਨਵੀਂ-ਨਵੀਂ ਨੇੜਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੇ ਸੰਬੰਧਾਂ ਵਿਚ ਤਲਖ਼ੀ ਦਾ ਕਾਰਨ ਬਣ ਰਹੀ ਹੈ। ਅੱਜਕਲ੍ਹ ਇਨ੍ਹਾਂ ਵਿਚ ਵਿਜੇ ਇੰਦਰ ਸਿੰਗਲਾ, ਬਲਵੀਰ ਸਿੰਘ ਸਿੱਧੂ, ਰਾਜ ਕੁਮਾਰ ਚੱਬੇਵਾਲ ਅਤੇ ਕੁਝ ਹੋਰ ਵੀ ਸ਼ਾਮਿਲ ਹਨ। ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦਰਮਿਆਨ ਸਭ ਤੋਂ ਵੱਧ ਟਕਰਾਅ ਮੁੱਖ ਮੰਤਰੀ ਦਾ ਇਲਾਕਾ ਮੰਨੇ ਜਾਂਦੇ ਰੋਪੜ ਅਤੇ ਮੁਹਾਲੀ ਜ਼ਿਲ੍ਹਿਆਂ ਵਿਚ ਸਿੱਧੂ ਵਲੋਂ ਸਾਬਕ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਮਹੱਤਵ ਦੇਣ ਕਾਰਨ ਹੈ ਜਦੋਂ ਕਿ ਹੈਰਾਨੀਜਨਕ ਤੌਰ 'ਤੇ ਸਿੱਧੂ ਦੇ ਬਹੁਤੇ ਪੁਰਾਣੇ ਸਾਥੀ ਅੱਜਕਲ੍ਹ ਮੁੱਖ ਮੰਤਰੀ ਚੰਨੀ ਦੇ ਨੇੜੇ ਹਨ ਜਾਂ ਦੋਵਾਂ ਨਾਲ ਬਣਾ ਕੇ ਰੱਖਣ ਦੀ ਰਣਨੀਤੀ 'ਤੇ ਚੱਲ ਰਹੇ ਹਨ।

ਪਰ ਇਸ ਸਭ ਦੇ ਬਾਵਜੂਦ ਕੈਪਟਨ ਧੜੇ ਤੋਂ ਇਲਾਵਾ ਕਾਂਗਰਸ ਦੇ ਕਿਸੇ ਹੋਰ ਧੜੇ ਵਲੋਂ ਕਾਂਗਰਸ ਤੋਂ ਪਾਸੇ ਜਾਣ ਦੀ ਕੋਈ ਚਰਚਾ ਨਹੀਂ ਹੈ। ਅਸਲ ਵਿਚ ਇਸ ਤਰ੍ਹਾਂ ਜਾਪਦਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਨਵਜੋਤ ਸਿੱਧੂ ਦੀਆਂ ਤਿੱਖੀਆਂ ਟਿੱਪਣੀਆਂ ਦੇ ਜਵਾਬ ਵਿਚ ਖਾਮੋਸ਼ ਰਹਿਣਾ ਸਿੱਖ ਲਿਆ ਹੈ ਅਤੇ ਉਹ ਪ੍ਰਤੀਕਰਮ ਤੋਂ ਬਚ ਰਹੇ ਹਨ। ਦੂਜੇ ਪਾਸੇ ਪਿਛਲੇ ਕੁਝ ਦਿਨਾਂ ਤੋਂ ਸਿੱਧੂ ਵੀ ਆਪਣੀ ਸਰਕਾਰ ਨਾਲੋਂ ਕੈਪਟਨ ਅਮਰਿੰਦਰ ਸਿੰਘ 'ਤੇ ਹਮਲੇ ਕਰਨ ਨੂੰ ਹੀ ਤਰਜੀਹ ਦੇ ਰਹੇ ਹਨ।

ਚੰਨੀ ਦੀ ਕਾਰਗੁਜ਼ਾਰੀ?
ਕਿਸ ਕਦਰ ਮਜਬੂਰ ਹੈ ਇਨਸਾਨ ਸਿਆਸਤ ਕੇ ਲੀਏ,
ਰੂਪ ਧਾਰੇ ਨਿੱਤ ਨਏ, ਕੈਸੀ ਅਦਾਕਾਰੀ ਕਰੇ।

ਹਾਲਾਂਕਿ ਇਸ ਵਿਚ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਵਲੋਂ ਵਾਰ-ਵਾਰ ਮੁੱਦਿਆਂ ਦੀ ਗੱਲ ਕਰਨਾ ਪੰਜਾਬ ਦੇ ਚੰਗੇ ਭਵਿੱਖ ਲਈ ਚੰਗੀ ਗੱਲ ਹੈ ਜਦੋਂ ਕਿ ਮੁੱਖ ਮੰਤਰੀ ਚੰਨੀ ਦੀ ਪਹਿਲੀ ਕੋਸ਼ਿਸ਼ ਅਕਾਲੀ ਦਲ ਅਤੇ 'ਆਪ' ਵਲੋਂ ਕੀਤੇ ਜਾ ਰਹੇ ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਦੇ ਵਾਅਦਿਆਂ ਦੇ ਮੁਕਾਬਲੇ ਉਹੀ ਸਹੂਲਤਾਂ ਐਲਾਨ ਕੇ ਇਨ੍ਹਾਂ ਵਾਅਦਿਆਂ ਦੀ ਫੂਕ ਕੱਢਣ ਦੀ ਹੈ।

ਬੇਸ਼ੱਕ ਚੋਣਾਂ ਸਿਰ 'ਤੇ ਹੋਣ ਕਾਰਨ ਅਜਿਹਾ ਕਰਨਾ ਮੁੱਖ ਮੰਤਰੀ ਦੀ ਮਜਬੂਰੀ ਹੋ ਸਕਦੀ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਚੰਨੀ ਸਹੂਲਤਾਂ ਦੇ ਨਾਲ-ਨਾਲ ਪੰਜਾਬੀਆਂ ਨੂੰ ਸਿੱਧੂ ਵਲੋਂ ਜਗਾਈਆਂ ਆਸਾਂ ਦੀ ਪੂਰਤੀ ਵੱਲ ਵੀ ਕੁਝ ਕਦਮ ਪੁੱਟਣ।

ਪਿਛਲੇ ਕੁਝ ਦਿਨਾਂ ਤੋਂ ਜਾਪਦਾ ਹੈ ਕਿ ਸ਼ਾਇਦ ਚੰਨੀ ਇਸ ਪਾਸੇ ਵੱਲ ਵੀ ਤੁਰੇ ਹਨ। ਸਭ ਤੋਂ ਪਹਿਲਾਂ ਅੱਧਾ ਪੰਜਾਬ ਬੀ.ਐਸ.ਐਫ. ਦੇ ਅਧਿਕਾਰ ਖੇਤਰ ਵਿਚ ਲਿਆਉਣ ਵਿਰੁੱਧ ਆਲ ਪਾਰਟੀ ਮੀਟਿੰਗ  ਬੁਲਾਉਣ 'ਤੇ ਹੁਣ 8 ਨਵੰਬਰ ਨੂੰ ਇਸ ਨੋਟੀਫਿਕੇਸ਼ਨ ਅਤੇ ਖੇਤੀ ਕਾਨੂੰਨਾਂ ਨੂੰ ਵਿਧਾਨ ਸਭਾ ਵਿਚ ਰੱਦ ਕਰਨ ਦਾ ਫ਼ੈਸਲਾ ਸੱਚਮੁੱਚ ਹੀ ਸ਼ਲਾਘਾਯੋਗ ਕਦਮ ਹੈ। ਪਤਾ ਤਾਂ ਇਹ ਵੀ ਲੱਗਾ ਹੈ ਕਿ ਚੰਨੀ ਨੇ ਨਿੱਜੀ ਕੰਪਨੀਆਂ ਨਾਲ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦਾ ਪ੍ਰਸਤਾਵ ਵੀ ਇਸੇ ਹੀ ਵਿਧਾਨ ਸਭਾ ਸੈਸ਼ਨ ਵਿਚ ਪਾਸ ਕਰਵਾਉਣ ਦਾ ਮਨ ਬਣਾ ਲਿਆ ਹੈ। ਹਾਲਾਂਕਿ ਸਾਰੇ ਥਰਮਲ ਪਲਾਂਟਾਂ ਅਤੇ ਸੋਲਰ ਪਲਾਂਟਾਂ ਨਾਲ ਸਮਝੌਤੇ ਰੱਦ ਨਹੀਂ ਹੋਣਗੇ। ਕੁਝ ਪਲਾਂਟਾਂ ਨਾਲ ਪਹਿਲਾਂ ਤੈਅ ਸ਼ਰਤਾਂ ਬਾਰੇ ਮੁੜ ਵਿਚਾਰ ਕਰਕੇ ਸਮਝੌਤੇ ਠੀਕ ਕੀਤੇ ਜਾਣ ਅਤੇ ਬਿਜਲੀ ਦੀ ਕੀਮਤ ਘਟਾਏ ਜਾਣ ਦੀ ਵੀ ਉਮੀਦ ਹੈ।

ਪਰ ਇਸ ਦਰਮਿਆਨ ਰੇਤਾ, ਸ਼ਰਾਬ ਤੇ ਕੁਝ ਹੋਰ ਚੀਜ਼ਾਂ ਬਾਰੇ ਮੁੱਖ ਮੰਤਰੀ ਕੋਈ ਠੋਸ ਕਦਮ ਪੁੱਟਦੇ ਨਜ਼ਰ ਨਹੀਂ ਆ ਰਹੇ। ਠੇਕੇਦਾਰ ਇਸ ਬਾਰੇ ਕਾਨੂੰਨੀ ਅੜਚਣਾਂ ਦਾ ਸਹਾਰਾ ਲੈ ਰਹੇ ਹਨ। ਪਰ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਫੌਰੀ ਤੌਰ 'ਤੇ ਕੁਝ ਕਦਮ ਚੁੱਕਣ ਦੇ ਹਮੇਸ਼ਾ ਹੀ ਸਮਰੱਥ ਰਹੀ ਹੈ, ਲੋੜ ਬਸ ਨੀਅਤ ਅਤੇ ਨੀਤੀ ਦੀ ਹੀ ਹੁੰਦੀ ਹੈ।

ਇਸ ਵੇਲੇ ਜਦੋਂ ਹੁਣ ਕੋਲੇ ਦੀ ਕਿੱਲਤ ਖ਼ਤਮ ਹੋ ਗਈ ਹੈ ਤਾਂ ਸਰਕਾਰ ਨੂੰ ਇੱਟਾਂ ਦੀ ਬੇਹਿਸਾਬੀ ਵਧ ਰਹੀ ਕੀਮਤ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਕਾਨੂੰਨੀ ਅੜਚਣਾਂ ਕਰਕੇ ਸਰਕਾਰ ਹੁਣ ਨਵੇਂ ਵਿੱਤੀ ਸਾਲ ਤੱਕ ਦੇ ਠੇਕੇ ਰੱਦ ਨਹੀਂ ਵੀ ਕਰ ਸਕਦੀ ਤਾਂ ਵੀ ਲੋਕਾਂ ਵਿਚ ਵਿਸ਼ਵਾਸ ਜਗਾਉਣ ਲਈ ਅਗਲੇ ਵਿੱਤੀ ਸਾਲ ਵਿਚ ਰੇਤਾ ਅਤੇ ਸ਼ਰਾਬ ਦੇ ਠੇਕੇ ਨਾ ਦੇਣ ਅਤੇ ਇਨ੍ਹਾਂ ਦੀਆਂ ਕਾਰਪੋਰੇਸ਼ਨਾਂ ਬਣਾਉਣ ਦਾ ਕਾਨੂੰਨ ਤਾਂ ਹੁਣ ਹੀ ਬਣਾ ਸਕਦੀ ਹੈ। ਇਸ ਨਾਲ ਇਹ ਪ੍ਰਭਾਵ ਤਾਂ ਬਣੇਗਾ ਹੀ ਕਿ ਸਰਕਾਰ ਕਾਂਗਰਸ ਅਤੇ ਸਿੱਧੂ ਵਲੋਂ ਕੀਤੇ ਵਾਅਦਿਆਂ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੀ ਹੈ।

ਕੀ ਇਕ ਹੋਰ ਨਵੀਂ ਕਾਲੀ ਸੂਚੀ ਬਣੇਗੀ?
ਇਤਨੇ ਸਪਨੇ ਨਾ ਦਿਖਾ ਝੂਠੀ ਅਦਾਕਾਰੀ ਛੋੜ,
ਪੱਥਰੋਂ ਕੋ ਨਾ ਸਿਖਾ ਘਾਸ ਉਗਾਨੇ ਕਾ ਹੁਨਰ।


ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨਾਲ ਕਿਵੇਂ ਨਿਪਟਣਾ ਚਾਹੁੰਦੀ ਹੈ, ਇਸ ਦੀ ਕੁਝ ਸਮਝ ਨਹੀਂ ਆ ਰਹੀ। ਇਕ ਪਾਸੇ ਬਹੁਤ ਹੀ ਉੱਚ ਪੱਧਰ ਦੇ ਅਫ਼ਸਰਾਂ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਜ਼ਦੀਕੀ ਮੰਨੇ ਜਾਂਦੇ ਹਨ, ਰਾਹੀਂ ਕਿਸਾਨ ਨੇਤਾਵਾਂ ਨਾਲ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਬਾਰੇ ਸਮਝੌਤਾ ਅੰਤਿਮ ਪੜਾਅ 'ਤੇ ਹੋਣ ਦੇ ਸੰਕੇਤ ਵਾਰ-ਵਾਰ ਮਿਲ ਰਹੇ ਹਨ ਤੇ ਦੂਜੇ ਪਾਸੇ ਇਸ ਦਰਮਿਆਨ ਹੀ ਸਰਕਾਰ ਅਜਿਹੇ ਕੰਮ ਵੀ ਕਰ ਰਹੀ ਹੈ ਜੋ ਕਿਸਾਨਾਂ ਜਾਂ ਪੰਜਾਬੀਆਂ ਨੂੰ ਸਬਕ ਸਿਖਾਉਣ ਦੀ ਰਣਨੀਤੀ ਵੱਲ ਇਸ਼ਾਰਾ ਕਰਦੇ ਹਨ।

ਪਹਿਲਾਂ ਲਖੀਮਪੁਰ ਖੀਰੀ ਕਾਂਡ, ਹਰਿਆਣਾ ਦੇ ਮੁੱਖ ਮੰਤਰੀ ਦਾ 'ਜੈਸੇ ਕੋ ਤੈਸਾ' ਦੇ ਬਿਆਨ 'ਤੇ ਕੀਤੀ ਕਾਰਵਾਈ ਅਤੇ ਗੱਲਬਾਤ ਦੇ ਆਖਰੀ ਪੜਾਅ 'ਤੇ ਰਾਜਨੀਤਕ ਲਾਭ ਲਈ ਕੈਪਟਨ ਅਮਰਿੰਦਰ ਸਿੰਘ ਸਿਰ ਸਮਝੌਤੇ ਦਾ ਸਿਹਰਾ ਬੰਨ੍ਹਣ ਦੀ ਚਰਚਾ ਆਦਿ ਅਜਿਹੇ ਹੀ ਕੰਮ ਸਨ। ਪਰ ਹੁਣ ਤਾਜ਼ਾ ਤੇ ਸਭ ਤੋਂ ਖ਼ਤਰਨਾਕ ਸਬਕ ਸਿਖਾਉਣ ਦੀ ਰਣਨੀਤੀ ਵੱਲ ਇਸ਼ਾਰਾ ਕਰਦਾ ਕਦਮ ਇਹ ਸਾਹਮਣੇ ਆਇਆ ਹੈ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਐਨ.ਆਰ.ਆਈਜ਼ ਦੀ ਇਕ ਨਵੀਂ ਲਿਸਟ ਬਣਾ ਰਹੀ ਹੈ। ਖ਼ਬਰਾਂ ਅਨੁਸਾਰ ਅਜਿਹੀ ਲਿਸਟ ਵਿਚ ਹੁਣ ਤੱਕ ਘੱਟੋ-ਘੱਟ 12 ਵਿਅਕਤੀ ਸ਼ਾਮਿਲ ਕੀਤੇ ਜਾ ਚੁੱਕੇ ਹਨ ਅਤੇ ਹੋਰ ਕਿੰਨੇ ਸ਼ਾਮਿਲ ਕੀਤੇ ਜਾਣਗੇ, ਇਸ ਦਾ ਕੁਝ ਪਤਾ ਨਹੀਂ।

ਕਿਉਂਕਿ ਵਿਦੇਸ਼ਾਂ ਵਿਚ ਕਿਸਾਨ ਅੰਦੋਲਨ ਦੇ ਹੱਕ ਵਿਚ ਭਾਰਤੀ ਦੂਤਘਰਾਂ ਦੇ ਬਾਹਰ ਅਤੇ ਪ੍ਰਧਾਨ ਮੰਤਰੀ ਦੀ ਵਿਦੇਸ਼ੀ ਫੇਰੀ ਸਮੇਂ ਮੁਜ਼ਾਹਰਿਆਂ ਵਿਚ ਸ਼ਾਮਿਲ ਹੋਣ ਵਾਲੇ ਐਨ.ਆਰ.ਆਈਜ਼ ਤਾਂ ਹਜ਼ਾਰਾਂ ਹਨ। ਪਤਾ ਲੱਗਾ ਹੈ ਕਿ ਇਸ ਵੇਲੇ ਕਰੀਬ ਇਕ ਦਰਜਨ ਅਜਿਹੇ ਵਿਅਕਤੀਆਂ ਦੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦੇ ਕਾਰਡ ਅਤੇ ਭਾਰਤ ਦੇ ਲੰਮੇ ਸਮੇਂ ਦੇ (ਐਲ.ਟੀ.) ਵੀਜ਼ੇ ਰੱਦ ਕਰ ਦਿੱਤੇ ਗਏ ਹਨ।

ਇਨ੍ਹਾਂ ਨੂੰ ਹੁਣ ਭਾਰਤ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ, ਜੇਕਰ ਕੋਈ ਕਿਸੇ ਭਾਰਤੀ ਹਵਾਈ ਅੱਡੇ 'ਤੇ ਪਹੁੰਚ ਵੀ ਜਾਵੇ ਤਾਂ ਉਸ ਨੂੰ ਵਾਪਸ ਭੇਜ ਦਿੱਤਾ ਜਾਵੇਗਾ।

ਇਹ ਸਾਰੀ ਕਾਰਵਾਈ ਭਾਰਤ ਵਿਰੋਧੀ ਕਾਰਵਾਈਆਂ ਵਿਚ ਸ਼ਾਮਿਲ ਹੋਣ ਦੇ ਦੋਸ਼ ਅਧੀਨ ਕੀਤੀ ਜਾ ਰਹੀ ਹੈ। ਗ਼ੌਰਤਲਬ ਹੈ ਕਿ ਸਭ ਤੋਂ ਪਹਿਲੀ ਉਦਾਹਰਨ ਅਮਰੀਕੀ ਧਨਾਢ ਤੇ ਪੰਜਾਬ ਦੇ ਸਾਬਕ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਨੂੰ ਡਿਪੋਰਟ ਕਰਨ ਦੀ ਹੈ। ਯਾਦ ਰਹੇ ਪਹਿਲਾਂ ਦੀ ਦਹਾਕਿਆਂ ਦੀ ਜੱਦੋ-ਜਹਿਦ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਨੇ ਹੀ ਕਾਲੀ ਸੂਚੀ ਖ਼ਤਮ ਕਰਕੇ ਉਨ੍ਹਾਂ ਨੂੰ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਸੀ ਪਰ ਜੇਕਰ ਕੇਂਦਰ ਸਰਕਾਰ ਕਿਸਾਨਾਂ ਨਾਲ ਕਿਸੇ ਸਮਝੌਤੇ 'ਤੇ ਅਪੜਨ ਲਈ ਸਚਮੁੱਚ ਹੀ ਗੰਭੀਰ ਹੈ ਤਾਂ ਉਸ ਨੂੰ ਅਜਿਹੀਆਂ ਸੂਚੀਆਂ ਬਣਾਉਣ ਅਤੇ ਅਜਿਹੀਆਂ ਪਾਬੰਦੀਆਂ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸਬਕ ਸਿਖਾਉਣ ਦੀ ਨੀਤੀ ਤਾਂ ਸਮਝੌਤੇ ਦੇ ਰਾਹ ਵਿਚ ਰੋੜਾ ਹੀ ਬਣੇਗੀ।

ਜਾਣ ਕਰ ਬੇ-ਸਰ-ਓ-ਸਾਮਾਨ   ਕਭੀ ਜ਼ੁਲਮ ਨਾ ਕਰ,
ਸਾਥ ਮਜ਼ਲੂਮ ਕੇ ਖ਼ੁਦ ਰੱਬ-ਏ-ਜਹਾਨ ਹੋਤਾ ਹੈ।

 
ਫੋਨ : 92168-60000
E. mail : hslall@ymail.com

 
 

 
80ਪੰਜਾਬ ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ
79ਕੂੜ ਫਿਰੇ ਪ੍ਰਧਾਨ ਵੇ ਲਾਲੋ
ਬੁੱਧ ਸਿੰਘ ਨੀਲੋਂ
78ਬੇਹੱਦ ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ
77ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ
76ਭਾਜਪਾ ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ
75ਸੰਘੀ ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ
74ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ
73ਸ਼ਾਂਤਮਈ ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com