|
ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ
ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
(27/08/2021) |
|
|
|
ਮਿਲੇਗੀ
ਫਤਿਹ ਯਾ ਸ਼ਿਕਸ਼ਤ ਵਕਤ ਹੀ ਬਤਾਏਗਾ, ਮੈਂ ਲੜ ਰਹਾ ਹੂੰ ਜ਼ਿੰਦਗੀ ਸੇ ਜੰਗ
ਆਰ-ਪਾਰ ਕੀ। ਪੰਜਾਬ ਕਾਂਗਰਸ ਦੇ ਇੰਚਾਰਜ
ਹਰੀਸ਼ ਰਾਵਤ ਨੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਮੰਤਰੀਆਂ ਨਾਲ ਮੁਲਾਕਾਤ
ਤੋਂ ਬਾਅਦ ਇਹ ਪ੍ਰਭਾਵ ਦਿੱਤਾ ਹੈ ਕਿ ਕੈਪਟਨ ਨੂੰ ਮੁੱਖ ਮੰਤਰੀ ਪਦ ਤੋਂ ਹਟਵਾਉਣ
ਦੇ ਚਾਹਵਾਨ ਮੰਤਰੀਆਂ ਤੇ ਵਿਧਾਇਕਾਂ ਦੀ ਸੁਣਵਾਈ ਪੂਰੀ ਹੋਣ ਤੱਕ ਕਾਂਗਰਸ ਹਾਈ
ਕਮਾਨ ਕੈਪਟਨ ਦੀ ਪਿੱਠ 'ਤੇ ਖੜ੍ਹੀ ਹੈ। ਇਸ ਲਈ ਕੈਪਟਨ ਵਿਰੋਧੀਆਂ ਨੂੰ ਹੁਣ
ਚੁੱਪ ਕਰਕੇ ਬੈਠ ਜਾਣਾ ਪਵੇਗਾ।
ਪਰ ਸਾਡੀ ਜਾਣਕਾਰੀ ਅਨੁਸਾਰ ਅਜਿਹਾ ਨਹੀਂ
ਹੋਵੇਗਾ, ਸਗੋਂ ਅਗਲੇ ਦਿਨਾਂ ਵਿਚ ਇਹ ਲੜਾਈ ਆਰ-ਪਾਰ ਵਿਚ ਬਦਲਣ ਦੇ ਆਸਾਰ ਨਜ਼ਰ
ਆਉਂਦੇ ਹਨ। ਕੈਪਟਨ ਵਿਰੋਧੀ ਧੜਾ ਚੁੱਪ ਕਰਕੇ ਬੈਠਣ ਦੇ ਕੋਈ ਸੰਕੇਤ ਨਹੀਂ ਦੇ ਰਿਹਾ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ
ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਨਹੀਂ ਸੀ, ਸਗੋਂ ਉਨ੍ਹਾਂ ਦਾ ਵਿਰੋਧ ਤਾਂ ਮੁੱਦਿਆਂ
'ਤੇ ਆਧਾਰਿਤ ਸੀ ਜਿਨ੍ਹਾਂ ਵਿੱਚ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ,
ਅਫ਼ਸਰਸ਼ਾਹੀ ਦਾ ਗਲਬਾ, ਦਰਜਨਾਂ ਮਾਫ਼ੀਆਂ ਦੇ ਖਿਲਾਫ਼ ਕਾਰਵਾਈ ਨਾ ਹੋਣਾ, ਨਸ਼ਿਆਂ
ਤਸਕਰੀ ਦਾ ਪਹਿਲਾਂ ਵਾਂਗ ਜਾਰੀ ਰਹਿਣਾ, ਬਿਜਲੀ ਸਮਝੌਤੇ ਰੱਦ ਨਾ ਕਰਨਾ ਅਤੇ ਕਥਿਤ
ਰੂਪ ਵਿਚ ਬਾਦਲਾਂ ਤੇ ਕੈਪਟਨ ਦੀ ਆਪਸੀ ਮਿਲੀਭੁਗਤ ਆਦਿ ਸ਼ਾਮਿਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਪਟਨ ਨੂੰ ਹਟਾਉਣ ਦੀ ਮੰਗ ਕਰਨ ਤੋਂ ਬਾਅਦ ਕੈਪਟਨ
ਵਿਰੋਧੀ ਧੜਾ ਚੁੱਪ ਕਰਕੇ ਬੈਠਣ ਦੀ ਸਥਿਤੀ ਵਿਚ ਨਹੀਂ ਰਿਹਾ। ਕਿਉਂਕਿ ਇਹ ਸਪੱਸ਼ਟ
ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਵਿਧਾਇਕਾਂ ਤੇ ਮੰਤਰੀਆਂ ਲਈ ਕਈ
ਤਰ੍ਹਾਂ ਦੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਕੈਪਟਨ ਦੇ ਮੁੱਖ ਮੰਤਰੀ
ਹੁੰਦਿਆਂ ਸ਼ਮਸ਼ੇਰ ਸਿੰਘ ਦੂਲੋ ਦਾ ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਕਾਂਗਰਸ
ਦਾ ਪ੍ਰਧਾਨ ਬਣਨ ਅਤੇ ਫਿਰ ਦੂਲੋ ਸਮਰਥਕ ਕਰੀਬ 99 ਫ਼ੀਸਦੀ ਉਮੀਦਵਾਰਾਂ ਦੇ ਹਾਰ ਜਾਣ
ਦੀ ਉਦਾਹਰਨ ਉਨ੍ਹਾਂ ਦੇ ਸਾਹਮਣੇ ਹੈ। ਪਤਾ ਲੱਗਾ ਹੈ ਕਿ ਜਿਥੇ ਕੈਪਟਨ ਧੜਾ
ਵਿਰੋਧੀਆਂ ਵਿਚੋਂ ਵਿਧਾਇਕ ਤੋੜਨ ਲਈ ‘ਸਾਮ, ਦਾਮ, ਦੰਡ, ਭੇਦ ਦੀ ਰਣਨੀਤੀ’ ਅਪਣਾ
ਰਿਹਾ ਹੈ, ਉਥੇ ਵਿਰੋਧੀ ਵੀ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ
ਵਿਰੋਧੀ ਜੋ ਰਣਨੀਤੀ ਬਣਾ ਰਹੇ ਦੱਸੇ ਜਾਂਦੇ ਹਨ, ਉਸ ਅਨੁਸਾਰ ਵਿਧਾਨ ਸਭਾ ਦੇ ਆਉਂਦੇ
ਸੈਸ਼ਨ ਵਿਚ ਕੈਪਟਨ ਲਈ ਵਿਰੋਧੀ ਧਿਰ ਨਾਲੋਂ ਜ਼ਿਆਦਾ ਤਿੱਖੇ ਸਵਾਲ ਵਿਰੋਧੀ ਕਾਂਗਰਸੀ
ਵਿਧਾਇਕਾਂ ਵਲੋਂ ਵੀ ਪੁੱਛੇ ਜਾ ਸਕਦੇ ਹਨ। ਇਹ ਵੀ ਚਰਚਾ ਹੈ ਕਿ ਇਸ ਤੋਂ ਪਹਿਲਾਂ ਕਿ
ਕੈਪਟਨ ਵਿਰੋਧੀ ਮੰਤਰੀਆਂ ਨੂੰ ਮੰਤਰੀ ਮੰਡਲ ਵਿਚੋਂ ਹਟਾਉਣ ਦਾ ਕੋਈ ਫ਼ੈਸਲਾ ਲੈਣ,
ਇਹ ਮੰਤਰੀ ਖ਼ੁਦ ਹੀ ਅਸਤੀਫ਼ੇ ਦੇ ਜਾਣ।
ਪਰ ਭਰੋਸੇਯੋਗ ਜਾਣਕਾਰੀ ਅਨੁਸਾਰ
ਇਹ ਧਿਰ ਜਿਸ ਰਣਨੀਤੀ 'ਤੇ ਵਿਚਾਰ ਕਰ ਰਹੀ ਹੈ, ਉਸ ਅਨੁਸਾਰ ਹਾਈ ਕਮਾਨ
'ਤੇ ਦਬਾਅ ਬਣਾਉਣ ਲਈ ਪਹਿਲਾਂ ਇਹ ਚਾਰੇ ਮੰਤਰੀ ਜਾਂ ਕੁਝ ਹੋਰ ਸਾਥੀ ਵੀ ਆਪਣੇ
ਅਸਤੀਫ਼ੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਸਕਦੇ ਹਨ। ਗ਼ੌਰਤਲਬ ਹੈ ਕਿ
ਕੈਪਟਨ ਵਿਰੋਧੀ ਮੰਤਰੀਆਂ 'ਤੇ ਕੋਈ ਗੰਭੀਰ ਇਲਜ਼ਾਮ ਨਹੀਂ ਹਨ ਜਦੋਂ ਕਿ ਕੈਪਟਨ
ਸਮਰਥਕ ਕੁਝ ਮੰਤਰੀ ਇਸ ਵੇਲੇ ਭ੍ਰਿਸ਼ਟਾਰ ਦੇ ਇਲਜ਼ਾਮਾਂ ਵਿਚ ਘਿਰੇ ਹੋਏ ਹਨ,
ਜਿਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਵੀ ਕੈਪਟਨ ਵਿਰੋਧੀ ਧੜਾ ਕਰ ਸਕਦਾ ਹੈ।
ਉਂਜ ਅੱਜਕਲ੍ਹ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਕੈਪਟਨ ਨੂੰ ਇਸ ਮੁਸ਼ਕਿਲ ਵਿਚੋਂ
ਕੱਢਣ ਅਤੇ ਕੈਪਟਨ ਦੇ ਰਣਨੀਤਕ ਪ੍ਰਬੰਧ ਨੂੰ ਸੰਭਾਲਣ ਲਈ ਅਗਵਾਈ ਕਰ ਰਹੇ ਹਨ।
ਪਹਿਲਾਂ ਇਹੀ ਕੰਮ ਅੱਜ ਤੱਕ ਕੈਪਟਨ ਦੇ ਸਖ਼ਤ ਵਿਰੋਧੀ ਬਣੇ ਮੰਤਰੀ ਤ੍ਰਿਪਤ ਰਾਜਿੰਦਰ
ਸਿੰਘ ਬਾਜਵਾ ਕਰ ਰਹੇ ਸਨ। ਪਤਾ ਲੱਗਾ ਹੈ ਕਿ ਇਸ ਵੇਲੇ ਦੋਵਾਂ ਧਿਰਾਂ ਕੋਲ ਲਗਭਗ
ਬਰਾਬਰ ਬਰਾਬਰ ਵਿਧਾਇਕ ਹਨ, ਜਿਨ੍ਹਾਂ ਵਿਚੋਂ ਕੁਝ ਅਜੇ ਲੁਕਵੇਂ ਰੂਪ ਵਿਚ ਹਨ। ਪਤਾ
ਲੱਗਾ ਹੈ ਕਿ ਕੈਪਟਨ ਵਿਰੋਧੀ ਇਸ ਗੱਲ 'ਤੇ ਵੀ ਵਿਚਾਰ ਕਰ ਰਹੇ ਹਨ ਕਿ ਜੇਕਰ
ਮੰਤਰੀਆਂ ਵਲੋਂ ਅਸਤੀਫ਼ੇ ਕਾਂਗਰਸ ਪ੍ਰਧਾਨ ਨੂੰ ਭੇਜੇ ਜਾਣ ਉਪਰੰਤ ਵੀ ਕੈਪਟਨ
ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?
ਭਰੋਸੇਯੋਗ ਸੂਤਰਾਂ ਅਨੁਸਾਰ ਕੈਪਟਨ ਵਿਰੋਧੀ ਹਾਈ ਕਮਾਨ 'ਤੇ ਦਬਾਅ ਬਣਾਉਣ
ਲਈ ਇਕ ਵੱਡੇ ਕਦਮ ਵਜੋਂ ਕੈਪਟਨ ਵਿਰੋਧੀ ਵਿਧਾਇਕਾਂ ਤੋਂ ਅਸਤੀਫ਼ੇ ਲੈਣ ਬਾਰੇ ਵੀ
ਸੋਚ ਸਕਦੇ ਹਨ। ਪਰ ਇਹ ਅਸਤੀਫ਼ੇ ਵੀ ਸਪੀਕਰ ਨੂੰ ਨਹੀਂ ਸਗੋਂ ਕਾਂਗਰਸ ਦੀ ਹਾਈ
ਕਮਾਨ ਨੂੰ ਹੀ ਭੇਜੇ ਜਾਣਗੇ ਕਿ ਜੇ ਸਾਡੀ ਗੱਲ ਨਹੀਂ ਸੁਣਨੀ ਤਾਂ ਇਹ ਅਸਤੀਫ਼ੇ
ਸਪੀਕਰ ਨੂੰ ਭੇਜ ਕੇ ਮਨਜ਼ੂਰ ਕਰਵਾ ਲਓ। ਦੂਜੇ ਪਾਸੇ ਕੈਪਟਨ ਧੜਾ ਸਪੱਸ਼ਟ ਰੂਪ ਵਿਚ
ਇਹ ਲੜਾਈ ਨਵਜੋਤ ਸਿੰਘ ਸਿੱਧੂ ਦੇ ਸਿਰ ਹੀ ਮੜ੍ਹੇਗਾ। ਇਹ ਵੀ ਹੋ ਸਕਦਾ ਹੈ ਕਿ ਉਹ
ਵੀ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਸ਼ੁਰੂ ਕਰ
ਦੇਵੇ। ਪਰ ਇਹ ਸਪੱਸ਼ਟ ਹੈ ਕਿ ਕਾਂਗਰਸ ਹਾਈ ਕਮਾਨ ਦੀ ਹਰ ਸੰਭਵ ਕੋਸ਼ਿਸ਼
ਹੋਵੇਗੀ ਚੋਣਾਂ ਸਿਰ 'ਤੇ ਹੋਣ ਕਾਰਨ ਇਹ ਲੜਾਈ ਜਲਦੀ ਮੁਕਾ ਲਈ ਜਾਵੇ ਤੇ ਦੋਵਾਂ
ਧਿਰਾਂ ਦੇ ਖਦਸ਼ੇ ਦੂਰ ਕਰਕੇ ਏਕਤਾ ਕਰਵਾ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣ। ਪਰ
ਅਸਲ ਵਿਚ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਏਕ
ਖ਼ੌਫ਼ ਏ ਬੇ-ਪਨਾਹ ਹੈ ਆਖੋਂ ਕੇ ਆਰ-ਪਾਰ, ਤਾਰੀਕੀਓਂ ਮੇਂ ਡੂਬਤਾ ਲਮਹਾ ਹੈ
ਸਾਹਮਣੇ। ਦਿੱਲੀ ਗੁਰਦੁਆਰਾ ਚੋਣਾਂ ਸਿਰਸਾ ਦੁਆਲੇ
ਭਾਵੇਂ ਦਿੱਲੀ ਗੁਰਦੁਆਰਾ ਚੋਣਾਂ ਵਿਚ ਅਕਾਲੀ ਦਲ ਬਾਦਲ ਦੇ ਵੱਡੇ ਨੇਤਾਵਾਂ ਨੂੰ ਚੋਣ
ਮੈਦਾਨ ਤੋਂ ਦੂਰ ਹੀ ਰਹਿਣਾ ਪਿਆ ਤੇ ਸਾਰੀ ਲੜਾਈ ਦਿੱਲੀ ਗੁਰਦੁਆਰਾ ਕਮੇਟੀ ਦੇ
ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਲਬੂਤੇ ਹੀ ਲੜੀ। ਦਿੱਲੀ ਗੁਰਦੁਆਰਾ
ਚੋਣਾਂ ਵਿਚ ਅਕਾਲੀ ਦਲ (ਬਾਦਲ) ਦੀ ਜਿੱਤ ਦੇ ਅਸਲ ਸੂਤਰਧਾਰ ਭਾਵੇਂ ਸਿਰਸਾ ਹੀ ਮੰਨੇ
ਜਾਣਗੇ ਪਰ ਜੇਕਰ ਦਿੱਲੀ ਵਿਚ ਬਾਦਲ ਦਲ ਹਾਰ ਜਾਂਦਾ ਤਾਂ ਬਾਦਲ ਦਲ ਨੂੰ ਪੰਜਾਬ ਵਿਚ
ਇਕ ਨਾ ਪੂਰਾ ਹੋਣ ਵਾਲਾ ਨੁਕਸਾਨ ਹੋ ਜਾਣਾ ਸੀ। ਹੁਣ ਬੇਸ਼ੱਕ ਬਾਦਲ ਦਲ ਨੂੰ ਇਸ
ਜਿੱਤ ਨਾਲ ਓਨਾ ਫਾਇਦਾ ਤਾਂ ਨਹੀਂ ਹੋਵੇਗਾ, ਜਿੰਨਾ ਹਾਰ ਨਾਲ ਨੁਕਸਾਨ ਹੋਣਾ ਸੀ। ਪਰ
ਜੋ ਨੁਕਸਾਨ ਹੋਣੋਂ ਬਚਿਆ ਹੈ, ਉਹ ਵੀ ਤਾਂ ਬਹੁਤ ਵੱਡਾ ਫਾਇਦਾ ਹੀ ਹੈ। ਬਾਦਲ
ਵਿਰੋਧੀ ਕੁਝ ਵੀ ਕਹੀ ਜਾਣ ਪਰ ਬਾਦਲ ਦਲ ਇਹ ਦਾਅਵਾ ਤਾਂ ਕਰ ਹੀ ਸਕਦਾ ਹੈ ਕਿ ਦਿੱਲੀ
ਦੇ ਸਿੱਖਾਂ ਨੇ ਉਨ੍ਹਾਂ ਨੂੰ ਪ੍ਰਵਾਨ ਕੀਤਾ ਹੈ। ਅਸਲ ਵਿਚ ਭਾਵੇਂ ਮਨਜਿੰਦਰ ਸਿੰਘ ਸਿਰਸਾ ਖ਼ੁਦ ਵੱਡੇ ਅੰਤਰ ਨਾਲ ਹਾਰ
ਗਏ ਹਨ ਪਰ ਉਨ੍ਹਾਂ ਵਲੋਂ ਕੋਰੋਨਾ ਕਾਲ, ਕਿਸਾਨ ਮੋਰਚੇ, ਨੌਜਵਾਨਾਂ ਦੀ ਰਿਹਾਈ,
ਜੰਮੂ-ਕਸ਼ਮੀਰ ਤੇ ਵਿਦੇਸ਼ਾਂ ਦੇ ਨਾਲ-ਨਾਲ ਬਾਹਰਲੇ ਸੂਬਿਆਂ ਵਿਚ ਵਸਦੇ ਸਿੱਖਾਂ,
ਅਫ਼ਗਾਨਿਸਤਾਨੀ ਸਿੱਖਾਂ ਦੇ ਮਸਲਿਆਂ 'ਤੇ ਜੋ ਪਹਿਲਕਦਮੀ ਕੀਤੀ ਗਈ ਅਤੇ ਹਰ ਕੀਤੇ ਗਏ
ਕੰਮ ਦਾ ਜਿਸ ਤਰ੍ਹਾਂ ਜ਼ੋਰਦਾਰ ਪ੍ਰਚਾਰ ਕਰਾਉਣ ਵੱਲ ਵੀ ਧਿਆਨ ਦਿੱਤਾ ਗਿਆ, ਉਸ ਨਾਲ
ਸਿੱਖਾਂ ਵਿਚ ਬਾਦਲ ਦਲ ਪ੍ਰਤੀ ਨਿਰਾਸਤਾ ਦੇ ਬਾਵਜੂਦ ਉਹ ਦਿੱਲੀ ਵਿਚ ਗੁਰਦੁਆਰਾ
ਕਮੇਟੀ ਦਾ ਅਕਸ ਚਮਕਾਉਣ ਵਿਚ ਸਫਲ ਰਹੇ। ਉਹ ਆਪਣੀ ਨਿੱਜੀ ਹਾਰ ਅਤੇ ਕਈ ਤਰ੍ਹਾਂ ਦੇ
ਇਲਜ਼ਾਮ ਲੱਗਣ ਦੇ ਬਾਵਜੂਦ ਦਿੱਲੀ ਵਿਚ ਇਕ ਪ੍ਰਮੁੱਖ ਸਿੱਖ ਨੇਤਾ ਵਜੋਂ ਉੱਭਰਨ ਵਿਚ
ਸਫਲ ਰਹੇ, ਜਿਸ ਨਾਲ ਚੋਣਾਂ ਵਿਚ ਲੜਾਈ ਬਾਦਲ ਦਲ ਬਨਾਮ ਵਿਰੋਧੀਆਂ ਦੀ ਬਜਾਏ ਸਿਰਸਾ
ਬਨਾਮ ਵਿਰੋਧੀ ਬਣ ਗਈ। ਉਂਜ ਜੇਕਰ ਚੋਣ ਨਤੀਜਿਆਂ ਵਿਚ ਪਈਆਂ ਵੋਟਾਂ ਦੀ ਫ਼ੀਸਦੀ ਵੱਲ
ਧਿਆਨ ਦਿੱਤਾ ਜਾਵੇ ਤਾਂ ਇਕ ਗੱਲ ਸਪੱਸ਼ਟ ਹੈ ਕਿ ਅਕਾਲੀ ਦਲ ਬਾਦਲ ਦੀ ਜਿੱਤ ਪਿੱਛੇ
ਸਰਨਾ ਭਰਾਵਾਂ ਅਤੇ ਮਨਜੀਤ ਸਿੰਘ ਜੀ.ਕੇ. ਦਾ ਅਤੀ ਆਤਮ ਵਿਸ਼ਵਾਸ ਉਨ੍ਹਾਂ ਦੀ ਹਾਰ
ਦਾ ਮੁੱਖ ਕਾਰਨ ਬਣਿਆ ਹੈ। ਨਹੀਂ ਤਾਂ ਦੋਵਾਂ ਧਿਰਾਂ ਵਿਚ ਸਮਝੌਤਾ ਨਤੀਜੇ ਬਦਲ ਵੀ
ਸਕਦਾ ਸੀ। ਪਰ ਦੋਵੇਂ ਧਿਰਾਂ ਆਖ਼ਰੀ ਦਮ ਤੱਕ ਸੀਟਾਂ ਦੀ ਵੰਡ 'ਤੇ ਸਹਿਮਤ ਨਹੀਂ ਹੋ
ਸਕੀਆਂ। ਪਹਿਲਾਂ ਤਾਂ ਗੁਰਦੁਆਰਾ ਚੋਣਾਂ ਵਿਚ ਵੋਟਾਂ ਹੀ ਸਿੱਖਾਂ ਦੀ
ਦਿੱਲੀ ਵਿਚਲੀ ਆਬਾਦੀ ਨਾਲੋਂ ਘੱਟ ਬਣੀਆਂ ਸਨ ਪਰ ਬਣੀਆਂ ਵੋਟਾਂ ਵਿਚੋਂ ਵੀ ਜਿਸ
ਤਰ੍ਹਾਂ ਸਿਰਫ 37.27 ਫ਼ੀਸਦੀ ਵੋਟਰਾਂ ਨੇ ਹੀ ਵੋਟਾਂ ਪਾਈਆਂ ਹਨ, ਉਸ ਤੋਂ ਇਕ ਗੱਲ
ਤਾਂ ਸਾਫ਼ ਹੈ ਕਿ ਦਿੱਲੀ ਦੇ ਬਹੁਗਿਣਤੀ ਸਿੱਖਾਂ ਦਾ ਦਿੱਲੀ ਗੁਰਦੁਆਰਾ ਚੋਣਾਂ ਵਿਚ
ਹਿੱਸਾ ਲੈਣ ਵਾਲੇ ਨੇਤਾਵਾਂ ਤੋਂ ਬੁਰੀ ਤਰ੍ਹਾਂ ਮੋਹ ਭੰਗ ਹੋ ਚੁੱਕਾ ਹੈ ਤੇ ਬਹੁਤੇ
ਸਿੱਖ ਕਿਸੇ ਵੀ ਧੜੇ ਨੂੰ ਗੁਰਦੁਆਰਾ ਪ੍ਰਬੰਧਾਂ ਲਈ ਪਸੰਦ ਨਹੀਂ ਕਰਦੇ। ਇਕ ਹਲਕੇ
ਵਿਚ ਤਾਂ ਸਿਰਫ 25.18 ਫ਼ੀਸਦੀ ਵੋਟਾਂ ਹੀ ਪਈਆਂ। ਦਿੱਲੀ ਵਿਚ ਕੁੱਲ 3 ਲੱਖ 42
ਹਜ਼ਾਰ 65 ਵੋਟਾਂ ਹੀ ਬਣੀਆਂ ਸਨ। ਜਿਨ੍ਹਾਂ ਵਿਚੋਂ ਇਸ ਵਾਰ ਅੱਧ ਤੋਂ ਵੀ ਘੱਟ ਭਾਵ,
ਸਿਰਫ 1 ਲੱਖ 27 ਹਜ਼ਾਰ 470 ਵੋਟਾਂ ਹੀ ਪੋਲ ਹੋਈਆਂ। ਇਨ੍ਹਾਂ ਵਿਚੋਂ ਜੇਤੂ ਧਿਰ
ਅਕਾਲੀ ਦਲ ਬਾਦਲ ਨੂੰ 40.27 ਫ਼ੀਸਦੀ, ਸਰਨਾ ਭਰਾਵਾਂ ਦੇ ਅਕਾਲੀ ਦਲ ਦਿੱਲੀ ਨੂੰ
27.79 ਫ਼ੀਸਦੀ ਅਤੇ ਜੀ.ਕੇ. ਦੀ ਜਾਗੋ ਪਾਰਟੀ ਨੂੰ 15.72 ਫ਼ੀਸਦੀ ਵੋਟਾਂ ਹੀ ਪਈਆਂ
ਹਨ। ਇਸ ਤਰ੍ਹਾਂ ਅਕਾਲੀ ਦਲ ਬਾਦਲ 27, ਸਰਨਾ ਭਰਾ 14 ਤੇ ਜੀ.ਕੇ. ਦੀ ਪਾਰਟੀ 3
ਸੀਟਾਂ ਹੀ ਜਿੱਤ ਸਕੀ। ਦੋ ਹੋਰ ਉਮੀਦਵਾਰ ਵੀ ਜੇਤੂ ਰਹੇ। ਬੇਸ਼ੱਕ ਇਨ੍ਹਾਂ 46
ਸੀਟਾਂ ਦੇ ਨਾਲ 4 ਤਖ਼ਤ ਸਾਹਿਬਾਨਾਂ ਦੇ ਜਥੇਦਾਰ, ਇਕ ਸ਼੍ਰੋਮਣੀ ਗੁਰਦੁਆਰਾ ਕਮੇਟੀ
ਦਾ ਪ੍ਰਤੀਨਿਧ, 2 ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪਰਚੀਆਂ ਪਾ ਕੇ ਚੁਣੇ ਮੈਂਬਰ ਅਤੇ
2 ਮੈਂਬਰ ਚੁਣੇ ਗਏ 46 ਮੈਂਬਰਾਂ ਵਲੋਂ ਵੀ ਚੁਣੇ ਜਾਣਗੇ ਅਤੇ ਇਸ ਤਰ੍ਹਾਂ ਕੁੱਲ
ਮਿਲਾ ਕੇ ਮੈਂਬਰਾਂ ਦੀ ਕੁੱਲ ਗਿਣਤੀ 55 ਹੋ ਜਾਏਗੀ, ਭਾਵ 55 ਮੈਂਬਰੀ ਸਦਨ ਹੋਵੇਗਾ।
ਪਰ ਜਿਵੇਂ ਬਾਦਲ ਦਲ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਹੀ ਸ਼੍ਰੋਮਣੀ
ਕਮੇਟੀ ਦੇ ਪ੍ਰਤੀਨਿਧ ਵਜੋਂ ਦਿੱਲੀ ਕਮੇਟੀ ਦਾ ਮੈਂਬਰ ਐਲਾਨ ਦਿੱਤਾ ਹੈ, ਉਸ ਤੋਂ
ਸਪੱਸ਼ਟ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਇਕ ਵਾਰ ਫਿਰ ਸਿਰਸਾ ਹੀ
ਬਣਨਗੇ। ਫੋਨ : 92168-60000 E. mail
: hslall@ymail.com
|
|
|
|
|
|
|
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|