|
ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ
(16/04/2021) |
|
|
|
ਲੋਕਰਾਜ ਉਸਨੂੰ ਕਿਹਾ ਜਾਂਦਾ ਹੈ ਜਿਸ ਨੂੰ ਲੋਕ ਆਪਣਾ ਰਾਜ ਸਮਝਦੇ ਹੋਣ। ਲੋਕ ਸਮਝਦੇ
ਹੀ ਨਾ ਹੋਣ ਸਗੋਂ, ਲੋਕਾਂ ਨਾਲ ਨਿੱਤ ਦਾ ਵਿਹਾਰ ਵੀ ਇਸ ਦੀ ਗਵਾਹੀ ਭਰਦਾ ਹੋਵੇ। ਇਹ
ਇਕ-ਦੂਜੇ ਨਾਲ ਮਿਲਜੁਲ ਕੇ ਰਹਿਣ ਦੇ ਮੌਕੇ ਵੀ ਦਿੰਦਾ ਹੋਵੇ, ਨਹੀਂ ਤਾਂ 'ਅਬਰਾਹਿਮ
ਲਿੰਕਨ' ਦੀ ਲੋਕਤੰਤਰ ਬਾਰੇ ਦਿੱਤੀ ਪ੍ਰੀਭਾਸ਼ਾ ਕਿ "ਲੋਕਤੰਤਰ ਲੋਕਾਂ ਦੀ, ਲੋਕਾਂ
ਦੁਆਰਾ, ਅਤੇ ਲੋਕਾਂ ਲਈ ਬਣਾਈ ਗਈ ਸਰਕਾਰ ਹੈ" ਵੀ ਟਿੱਚਰ ਜਹੀ ਜਾਪਣ ਲੱਗ ਪੈਂਦੀ ਹੈ
।
ਲੋਕਤੰਤਰ ਅੰਦਰ ਅਸਹਿਮਤੀ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਜਾਂ ਕਹਿ
ਲਉ ਕਿ ਅਸਹਿਮਤੀ (ਭਾਵ, ਇਕ ਦੂਜੇ ਤੋਂ ਵੱਖਰੇ ਵਿਚਾਰ) ਲੋਕਤੰਤਰ ਦਾ ਦੂਜਾ ਨਾਮ ਹੈ।
ਜਦੋਂ ਲੋਕਤੰਤਰੀ ਪ੍ਰਬੰਧ ਅੰਦਰ ਅਸਹਿਮਤੀ ਦਾ ਸਨਮਾਨ (ਦੂਜਿਆਂ ਪ੍ਰਤੀ ਸਹਿਣਸ਼ੀਲਤਾ,
ਵਿਚਾਰ ਵਟਾਂਦਰਾ) ਖਤਮ ਹੋ ਰਿਹਾ ਹੋਵੇ ਤਾਂ ਸਮਝੋ ਕਿ ਲੋਕਤੰਤਰ ਦੀ ਸਮਾਪਤੀ ਦਾ
ਖਤਰਾ ਵਧ ਰਿਹਾ ਹੈ। ਅਜਿਹੇ ਸਮੇਂ ਅਸਹਿਮਤੀ ਦੀ ਆਵਾਜ਼ ਹੋਰ ਉੱਚੀ ਹੋ ਜਾਣੀ ਚਾਹੀਦੀ
ਹੈ। ਇਸਦੇ ਆਪਣੇ ਖਤਰੇ ਹੋ ਸਕਦੇ ਹਨ, ਪਰ ਲੋਕਤੰਤਰ ਇਹ ਖਤਰੇ ਸਹੇੜ ਕੇ ਹੀ ਬਚਾਇਆ
ਜਾ ਸਕਦਾ ਹੈ। ਇਨ੍ਹਾਂ ਨੂੰ ਖਤਰੇ ਕਹਿਣ ਨਾਲੋਂ ਫ਼ਰਜ਼ਾਂ ਦੀ ਸੰਗਿਆ ਦਿੱਤੀ ਜਾਣੀ
ਚਾਹੀਦੀ ਹੈ। ਲੋਕਤੰਤਰੀ ਰਾਜ ਵਲੋਂ ਆਮ ਨਾਗਰਿਕਾਂ ਦੇ ਅਧਿਕਾਰਾਂ ਦੀ ਪੂਰਤੀ ਤੇ
ਰਾਖੀ ਅਤੇ ਦੋਹਾਂ ਪਾਸਿਆਂ ਤੋਂ ਫ਼ਰਜ਼ਾਂ ਦੀ ਪਾਲਣਾ ਦਾ ਨਾਂ ਹੈ। ਇਸ ਵਿਚ ਆਈ ਮਾੜੀ
ਵੀ ਕਾਣ ਲੋਕਤੰਤਰ ਨੂੰ ਕਮਜ਼ੋਰ ਜਾਂ ਤਬਾਹ ਕਰਨ ਦਾ ਸਬੱਬ ਬਣ ਸਕਦੀ ਹੈ। ਲੋਕਤੰਤਰ
ਵਾਸਤੇ ਇਹ ਸ਼ੁਭ ਸ਼ਗਨ ਨਹੀਂ ਹੋ ਸਕਦਾ ।
ਅੱਜ ਦੇ ਸਮੇਂ ਜਦੋਂ ਵਿਸ਼ਵੀਕਰਨ ਉਰਫ ਲੁੱਟਤੰਤਰ ਦੇ ਢੋਲ ਵਾਲੇ ਰੌਲ਼ੇ ਹੇਠ ਕਿਸੇ
ਵੀ ਥਾਂ ਲੋਕਤੰਤਰ ਅਤੇ ਇਸਦੇ ਪਾਲਕ /ਹੱਕਦਾਰ ਮਿਹਨਤਕਸ਼ ਲੋਕ ਦੇਸੀ-ਬਦੇਸੀ
ਬਾਜ਼ਾਰਵਾਦ ਦੇ ਖੂਨੀ ਪੰਜਿਆਂ ਵਿਚ ਲਹੂ-ਲੁਹਾਣ ਹੋ ਰਹੇ ਹੋਣ ਤਾਂ ਲੋਕਤੰਤਰ ਅੰਦਰ
ਵਿਸ਼ਵਾਸ ਰੱਖਣ ਵਾਲਿਆਂ ਲਈ ਫਿਕਰਮੰਦ ਹੋ ਜਾਣਾ ਕੁਦਰਤੀ ਹੀ ਹੈ ਜਿਸਦੇ ਸਿੱਟੇ ਵਜੋਂ
ਉਨ੍ਹਾਂ ਦਾ ਬੋਲਣਾ ਜ਼ਰੂਰੀ ਹੋ ਜਾਂਦਾ ਹੈ। ਨਾਲ ਹੀ ਇਤਿਹਾਸ ਵੱਲ ਝਾਤ ਮਾਰਨੀ ਵੀ
ਅਤਿਅੰਤ ਜ਼ਰੂਰੀ ਹੈ ਕਿਉਂਕਿ ਇਤਿਹਾਸ ਇਨ੍ਹਾਂ ਖਤਰਿਆਂ ਤੋਂ ਸਾਵਧਾਨ/ ਸੁਚੇਤ ਕਰਦਾ
ਰਿਹਾ ਹੈ ਤੇ ਅਜੇ ਵੀ ਸੁਚੇਤ ਕਰ ਰਿਹਾ ਹੈ। ਅੱਜ ਦੇ ਖਤਰੇ ਅਣਡਿੱਠ ਕਰਕੇ ਜਾਂ
ਅੱਖਾਂ ਮੀਟ ਕੇ ਕੱਲ੍ਹ ਵਾਸਤੇ ਟਾਲੇ ਨਹੀਂ ਜਾ ਸਕਦੇ। ਇਹ ਖੁਦਕੁਸ਼ੀ ਵਰਗਾ
ਗੈਰ-ਜ਼ਰੂਰੀ ਵਿਹਾਰ ਸਾਬਤ ਹੋ ਸਕਦਾ ਹੈ।
ਲੋਕਤੰਤਰੀ ਪ੍ਰਬੰਧ ਅੰਦਰ
ਰਹਿੰਦਿਆਂ ਇਸ ਵਿਚ ਆਉਂਦੇ ਵਿਗਾੜਾਂ ਦੇ ਖਿਲਾਫ ਹੋਣਾ ਹੀ ਲੋਕਤੰਤਰੀ ਹੋਣਾ ਹੁੰਦਾ
ਹੈ, ਤਾਂ ਕਿ ਲੋਕਤੰਤਰ ਦੀ ਰਾਖੀ ਕੀਤੀ ਜਾ ਸਕੇ। ਸਾਧਾਰਨ ਲਫ਼ਜ਼ਾਂ ਵਿਚ ਇਸ ਨੂੰ
ਦੇਸ਼ਭਗਤੀ ਆਖਿਆ ਜਾ ਸਕਦਾ ਹੈ। ਅਜਿਹੇ ਸਮੇਂ ਚੁੱਪ ਰਹਿਣਾ ਲੋਕਤੰਤਰੀ ਸਮਾਜ ਵਿਚੋਂ
ਆਪਣੇ ਆਪ ਨੂੰ ਖਾਰਿਜ ਕਰਨ ਦੇ ਬਰਾਬਰ ਹੁੰਦਾ ਹੈ।
ਸਰਬੱਤ ਦੇ ਭਲੇ ਵਾਸਤੇ
ਸਮਾਜ ਅੰਦਰ ਸੱਤਾਧਾਰੀਆਂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਕਿਸੇ ਇਕ ਵੀ ਪ੍ਰਾਣੀ ਤੱਕ
ਦੇ ਮਨੁੱਖੀ ਹੱਕਾਂ ਨੂੰ ਆਂਚ ਨਾ ਆਉਣ ਦੇਣ। ਮਿਹਨਤਕਸ਼ਾਂ ਨੂੰ ਲੁੱਟ ਕੇ ਬਣੀ ਧਨਾਢ
ਜਮਾਤ (ਜੁੰਡਲੀ) ਦੇ ਮੁਕਾਬਲੇ ਦੁਜੈਲੇ ਕਿਸਮ ਦੇ ਸ਼ਹਿਰੀ ਸਮਝ ਕੇ ਵਿਤਕਰੇ ਦੇ
ਸ਼ਿਕਾਰ ਨਾ ਬਨਾਉਣ, ਜੇ ਅਜਿਹਾ ਹੁੰਦਾ ਹੈ ਤਾਂ ਸਮਾਜ ਵਿਚ ਵੰਡੀਆਂ ਪੈਣ ਅਤੇ
ਭਾਈਚਾਰਕ ਸਾਂਝ ਅੰਦਰ ਪਾੜ ਪੈਣ ਦੇ ਖਤਰੇ ਵਧ ਜਾਂਦੇ ਹਨ ਜੋ ਸਿਹਤਮੰਦ ਲੋਕਤੰਤਰ
ਵਾਸਤੇ ਚੰਗਾ ਰੁਝਾਨ ਨਹੀਂ ਹੋ ਸਕਦਾ। ਅਜਿਹੇ ਵਰਤਾਰਿਆਂ ਨੂੰ ਅਣਡਿਠ ਕਰਨ ਵਾਲਾ
ਹਕੂਮਤੀ ਢਾਂਚਾ ਲੋਕਤੰਤਰੀ ਲੀਹਾਂ ਨੂੰ ਛੱਡਣ ਵੇਲੇ ਗੈਰ-ਲੋਕਤੰਤਰੀ ਹੋ ਜਾਂਦਾ ਹੈ
ਜੋ ਆਪਣੇ ਵਿਰੋਧੀਆਂ ਲਈ ਸਮਾਜ ਅੰਦਰ ਲੋਕਾਂ ਵਲੋਂ ਉਨ੍ਹਾਂ ਵਾਸਤੇ ਹਮਦਰਦੀ ਵਾਲਾ
ਸਬੱਬ ਪੈਦਾ ਕਰਨ ਦਾ ਕਾਰਨ ਵੀ ਹੋ ਨਿੱਬੜਦਾ ਹੈ। ਜ਼ੁਲਮ/ਧੱਕੇ ਵਿਰੋਧੀ ਸੁਰਾਂ ਵੀ
ਅਜਿਹੇ ਸਮੇਂ ਹੀ ਉਠਦੀਆਂ ਤੇ ਸਮਾਜ ਬਦਲਣ ਵਾਸਤੇ ਸਰਗਰਮ ਹੋ ਜਾਂਦੀਆਂ ਹਨ।
ਉਸ ਪ੍ਰਬੰਧ ਨੂੰ ਲੋਕਤੰਤਰ ਕਿਵੇਂ ਕਿਹਾ ਜਾ ਸਕਦਾ ਹੈ ਜਿਸ ਅੰਦਰ ਆਪਣੇ ਲੋਕਾਂ
ਪ੍ਰਤੀ ਸੰਵੇਦਨਾ ਦਾ ਭੋਰਾ ਬਚਿਆ ਹੀ ਨਾ ਹੋਵੇ। ਜਿਸ ਅੰਦਰ ਲੋਕਾਂ ਦੇ ਦੁੱਖ-ਸੁੱਖ
ਅਤੇ ਦਰਦ ਸ਼ਾਮਲ ਹੀ ਨਾ ਹੋਣ। ਕਿਸੇ ਪ੍ਰਬੰਧ ਦੀ ਚੂਲ ਹੀ ਉਖਾੜ ਦੇਣੀ ਉਸ ਪ੍ਰਬੰਧ
ਦਾ ਸਰੂਪ ਬਦਲ ਦਿੰਦੀ ਹੈ। ਕਿਸੇ ਵੀ ਥਾਵੇਂ ਲੋਕਤੰਤਰ ਉਸੇ ਨੂੰ ਆਖਿਆ ਜਾ ਸਕੇਗਾ
ਜਿੱਥੇ ਪ੍ਰਬੰਧ ਅੰਦਰ ਲੋਕਾਂ ਦੀ ਹਰ ਘੜੀ ਭਰਵੀ ਸ਼ਮੂਲੀਅਤ ਹੋਵੇ। ਲੋਕਾਂ ਨੂੰ ਇਸ
ਬਾਰੇ ਸੁਚੇਤ ਅਤੇ ਸਿੱਖਿਅਤ ਕਰਨਾ ਰਾਜ ਦੀਆਂ ਲੋਕਤੰਤਰੀ ਸੰਸਥਾਵਾਂ ਦਾ ਪਹਿਲਾ
ਫ਼ਰਜ਼ ਹੋਣਾ ਚਾਹੀਦਾ ਹੈ। ਲੋਕ ਭਾਵਨਾਵਾਂ ਅਤੇ ਮਾਨਤਾਵਾਂ ਦੀਆਂ ਰੇਖਾਵਾਂ ਨੂੰ
ਉਲੰਘਣਾ ਲੋਕ ਰਾਜ ਦਾ ਅਪਮਾਨ ਹੁੰਦਾ ਹੈ। ਲੋਕਾਂ ਵਲੋਂ ਆਪਣੇ ਨੁਮਾਂਇਦੇ ਚੁਣੇ ਜਾਣ
ਤੋਂ ਬਾਅਦ ਉਨ੍ਹਾਂ ਨੁਮਾਂਇੰਦਿਆਂ ਵਾਸਤੇ ਲਾਜ਼ਮੀ ਹੁੰਦਾ ਹੈ ਕਿ ਉਹ ਸਮੁੱਚੇ ਲੋਕਾਂ
ਦੀਆਂ ਭਾਵਨਾਵਾਂ ਦੀ ਪਾਲਣਾ ਅਤੇ ਉਨ੍ਹਾਂ ਦੀ ਕਦਰ / ਸਤਿਕਾਰ ਕਰਨ ਵਾਸਤੇ ਪਾਬੰਦ
ਰਹਿਣ । ਜਦੋਂ ਕੋਈ ਚੁਣਿਆਂ ਨੁਮਾਂਇਦਾ ਅਜਿਹਾ ਨਹੀਂ ਕਰਦਾ ਤਾਂ ਉਹ ਲੋਕਰਾਜੀ
ਕਦਰਾਂ-ਕੀਮਤਾਂ ਨਾਲ ਇਨਸਾਫ ਨਾ ਕਰਕੇ ਉਨ੍ਹਾਂ ਨਾਲ ਵੈਰ ਕਮਾ ਰਿਹਾ ਹੁੰਦਾ ਹੈ।
ਅਜਿਹੇ ਸਮੇਂ ਅਜਿਹੇ ਨੁਮਾਂਇਦੇ ਲੋਕਾਂ ਨਾਲ ਕੀਤੇ ਵਚਨਾਂ ਨੂੰ ਤੋੜਨ ਵਾਲੇ ਮੁਜ਼ਰਿਮ
ਬਣ ਜਾਂਦੇ ਹਨ।
ਲੋਕਤੰਤਰੀ ਬੁਨਿਆਦ ਵਾਲੇ ਰਾਜ ਦੇ ਚੁਣੇ ਗਏ ਮੈਂਬਰ
ਝੂਠ ਬੋਲਣ ਵਾਲੇ ਜਾਂ ਆਪਣੇ ਲੋਕਾਂ ਤੋਂ ਲੁਕੋ ਕੇ ਪਰਦੇ ਅੰਦਰ ਕਾਰਜ (ਨੀਤੀਆਂ
ਬਨਾਉਣਾ ਆਦਿ) ਕਰਨ ਵਾਲੇ ਵੀ ਨਹੀਂ ਹੋਣੇ ਚਾਹੀਦੇ, ਸਗੋਂ ਲੋਕਾਂ ਨੂੰ ਉਨ੍ਹਾਂ 'ਤੇ
ਭਰੋਸਾ ਹੋਵੇ ਕਿ ਉਹ ਜੋ ਕਹਿਣ ਉਸ 'ਤੇ ਪੂਰੇ ਵੀ ਉਤਰਨ। ਜਦੋਂ ਅਜਿਹਾ ਨਹੀਂ ਹੁੰਦਾ
ਤਾਂ ਲੋਕਾਂ ਦਾ ਅਜਿਹੇ ਨੇਤਾਵਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ, ਇਸ ਨਾਲ ਕਿਸੇ
ਨੇਤਾ ਨੂੰ ਫਰਕ ਪਵੇ ਨਾ ਪਵੇ ਪਰ ਲੋਕਤੰਤਰੀ ਪ੍ਰੰਪਰਾਵਾਂ ਨੂੰ ਫਰਕ ਪੈਂਦਾ ਹੈ, ਉਹ
ਪ੍ਰੰਪਰਾਵਾਂ ਤਬਾਹ ਹੋ ਜਾਂਦੀਆਂ ਹਨ, ਜਿਨ੍ਹਾਂ 'ਤੇ ਲੋਕਾਂ ਦਾ ਭਰੋਸਾ ਬਣਿਆਂ
ਹੁੰਦਾ ਹੈ। ਅਜਿਹੇ ਸਮੇਂ ਫੈਲੀ ਅਫਰਾ-ਤਫਰੀ ਗ੍ਰਹਿ ਯੁੱਧ ਵਿਚ ਬਦਲਦੀ ਵੀ ਇਤਿਹਾਸ
ਨੇ ਬਹੁਤ ਥਾਵੀਂ ਦੇਖੀ ਹੈ। "ਸੋਸ਼ਲ ਡੈਮੋਕ੍ਰੇਸੀ" ਵਰਗੇ ਝੂਠੇ ਲਾਰਿਆਂ ਹੇਠ ਜਿੱਤ
ਪ੍ਰਪਤ ਕਰ ਲੈਣ ਤੋਂ ਬਾਅਦ ਅਜਿਹੇ ਸਿਸਟਮ ਨੂੰ ਲੋਕਾਂ ਨੇ ਨਾਜ਼ੀਵਾਦ/ਫਾਸ਼ੀਬਾਦ ਵਿਚ
ਬਦਲਦਿਆਂ ਵੀ ਇਤਿਹਾਸ ਅੰਦਰ ਦਰਜ ਹੋਇਆ ਦੇਖਿਆ ਹੈ। ਫੇਰ ਝੂਠ 'ਤੇ ਉਸਰੇ ਉਸੇ
ਦੁਰ-ਪ੍ਰਬੰਧ ਨੇ ਕਰੋੜਾਂ ਲੋਕਾਂ ਦੀ ਜਾਨ ਲਈ, ਇਹ ਕੌਣ ਨਹੀਂ ਜਾਣਦਾ ?
ਲੋਕਤੰਤਰ ਦਾ ਮੁੱਖ ਕਾਰਜ ਲੋਕਾਂ ਅੰਦਰ ਸਹਿਹੋਂਦ ਦੀ ਭਾਵਨਾ ਪੈਦਾ ਕਰਨੀ ਅਤੇ ਇਕ
ਦੂਜੇ ਪ੍ਰਤੀ ਸਤਿਕਾਰ ਅਤੇ ਮਨੁੱਖੀ ਹਮਦਰਦੀਆਂ ਵਾਲਾ ਭਾਈਚਾਰਾ ਕਾਇਮ ਕਰਨਾ ਵੀ ਹੈ।
ਜਿਸ ਭਾਈਚਾਰੇ ਅੰਦਰ ਧਾਰਮਿਕ, ਸਮਾਜਿਕ, ਆਰਥਕ ਅਤੇ ਰਾਜਨੀਤਕ ਪੱਖੋਂ ਕਿਸੇ ਦੇ
ਪ੍ਰਤੀ ਵੀ ਪੱਖਪਾਤ ਜਾਂ ਨਫਰਤ ਦੀ ਕੋਈ ਜਗ੍ਹਾ ਨਹੀਂ ਹੋ ਸਕਦੀ। ਜੇ ਕੋਈ ਅਜਿਹਾ
ਕਰਦਾ ਹੈ ਤਾਂ ਉਹ ਗੈਰ-ਲੋਕਤੰਤਰੀ ਹੀ ਹੋ ਸਕਦਾ ਹੈ, ਸਮਾਜ ਅੰਦਰ ਅਜਿਹੇ ਲੋਕਾਂ ਨੂੰ
ਕਦੇ ਵੀ ਕਬੂਲ ਨਹੀਂ ਕੀਤਾ ਜਾਂਦਾ।
ਜਿੱਥੇ ਡਰ-ਭੈਅ, ਧੱਕਾ ਤੇ ਧੌਂਸ ਦਾ
ਬੋਲਬਾਲਾ ਹੋਵੇ ਉਸ ਨੂੰ ਲੋਕਰਾਜ ਕਹਿਣ 'ਤੇ ਸਵਾਲੀਆ ਨਿਸ਼ਾਨ ਤਾਂ ਲਗਦਾ ਹੀ ਹੈ
ਸਗੋਂ ਨਾਲ ਹੀ ਲੋਕਾਂ ਅੰਦਰ ਅਜਿਹੇ ਪ੍ਰਬੰਧ ਅਤੇ ਪ੍ਰਬੰਧ ਨੂੰ ਚਲਾ ਰਹੀ
ਸਰਕਾਰ ਪ੍ਰਤੀ ਨਿਰਾਸ਼ਤਾ ਤੇ ਗੁੱਸਾ ਦੋਵੇਂ ਪੈਦਾ ਹੁੰਦੇ ਹਨ। ਇਸ ਨਾਲ ਕਿਸੇ
ਰਾਜ ਦੀ ਦੂਜੇ ਰਾਜਾਂ ਅੰਦਰ ਵੀ ਗੈਰ-ਭਰੋਸੇਯੋਗਤਾ ਵਾਲੀ ਹਾਲਤ ਬਣ ਜਾਂਦੀ ਹੈ।
ਬੌਣੀ ਸੋਚ ਦੇ ਸਿਆਸੀ ਆਗੂਆਂ ਦਾ ਵੀ ਇਹੀ ਦੁਖਾਂਤ ਹੁੰਦਾ ਹੈ ਕਿ ਉਹ ਬਰਾਬਰੀ
ਦੇ ਅਰਥ ਸਮਝਦੇ ਹੋਏ ਵੀ ਨਹੀਂ ਸਮਝਦੇ ਜਾਂ ਫਿਰ ਉਹ ਇਹ ਅਰਥ ਸਮਝ ਤੋਂ ਅਸਮਰਥ ਹੁੰਦੇ
ਹਨ। ਕਿਸੇ ਵੱਲੋਂ ਵੀ ਗਰੀਬੀ ਹੰਢਾਉਣਾ ਕਦੇ ਵੀ ਕਿਸਮਤ ਜਾਂ ਮੁਕੱਦਰ ਨਹੀਂ ਹੁੰਦੇ,
ਇਹ ਤਾਂ ਵੱਧੋ-ਵਧ ਮੁਨਾਫਾ ਕਮਾਉਣ ਅਧਾਰਤ ਲੋਕਦੋਖੀ ਪ੍ਰਬੰਧ ਦਾ ਚਰਿਤ੍ਰ ਹੁੰਦਾ ਹੈ।
ਗਰੀਬੀ ਹੰਢਾਅ ਚੁੱਕਿਆ ਮਨੁੱਖ ਕਦੇ ਵੀ ਆਪਣੇ ਪਿਛੋਕੜ ਅਤੇ ਹੰਢਾਈ ਹੋਈ ਪੀੜ ਨੂੰ
ਭੁੱਲਦਾ ਨਹੀਂ ਹੁੰਦਾ ਜੋ ਭੁੱਲ ਜਾਵੇ ਉਹਦੇ ਚੋਂ ਮਨੁੱਖ ਹੋਣ ਦਾ ਬਹੁਤ ਕੁਝ
ਕਿਰ ਗਿਆ ਹੁੰਦਾ ਹੈ। ਉਸ ਨਾਲ ਮਨੁੱਖਤਾ ਦੀ ਹਾਨੀ ਵੀ ਹੁੰਦੀ ਹੈ ਤੇ ਉਹ ਮਨੁੱਖ ਖੁਦ
ਇਸ ਧਰਤੀ 'ਤੇ ਭਾਰ ਜਿਹਾ ਬਣ ਜਾਂਦਾ ਹੈ। ਸਮੇਂ ਦੀ ਸਲੇਟ ਤੇ ਇਹੋ ਪਲ ਦੁਖਦਾਈ
ਕਹਾਉਂਦੇ ਹਨ। ਜਦੋਂ ਮਨੁੱਖ ਕੋਲੋਂ ਆਪਣਾ ਪਿਛੋਕੜ ਤੇ ਆਪਣਾ ਵਿਰਸਾ
ਖੁੱਸ ਜਾਵੇ ਤਾਂ ਉਸ ਦੇ ਕੋਲ ਬਚਦਾ ਹੀ ਕੀ ਹੈ। ਆਦਿ ਕਾਲ ਤੋਂ ਹੀ ਮਨੁੱਖ ਆਪਣੇ
ਜੀਣ-ਥੀਣ ਲਈ ਸੰਘਰਸ਼ਸ਼ੀਲ ਰਿਹਾ ਹੈ। ਕਿਸੇ ਮਨੁੱਖ ਦਾ ਲੋਕਤੰਤਰੀ ਹੋਣਾ ਵੀ ਉਸਦੇ
ਪਾਲਣ ਪੋਸ਼ਣ ਅਤੇ ਉਸ ਦੀ ਸਿਖਿਆ ਨਾਲ ਸੰਬੰਧ ਰਖਦਾ ਹੈ। ਗਲਤ ਸਿੱਖਿਆ ਅਤੇ
ਦਲਿੱਦਰੀ ਤੇ ਨਫਰਤੀ ਸੋਚ ਕਦੇ ਵੀ ਉੱਜਲਾ ਭਵਿੱਖ ਨਹੀਂ ਸਿਰਜ ਸਕਦੀ।
ਲੋਕ
ਤੰਤਰੀ ਪ੍ਰਬੰਧ ਚਲਾਉਣ ਵਾਸਤੇ ਆਗੂ ਆਮ ਲੋਕਾਂ ਵਿਚੋਂ ਚੁਣੇ ਜਾਂਦੇ ਹਨ ਚੁਣੇ ਜਾਣ
ਤੱਕ ਭਾਵੇਂ ਉਹ ਕਿਸੇ ਇਕ ਸਿਆਸੀ ਪਾਰਟੀ ਦੇ ਨੁਮਾਂਇਦੇ ਹੁੰਦੇ ਹਨ ਪਰ ਚੁਣੇ ਜਾਣ
ਤੋਂ ਬਾਅਦ ਉਹ ਸਾਰੇ ਲੋਕਾਂ ਦੇ ਆਗੂ ਹੁੰਦੇ ਹਨ। ਜੇ ਅਜਿਹਾ ਨਹੀਂ ਵਾਪਰਦਾ ਤਾਂ
ਨੁਕਸਾਨ ਲੋਕਤੰਤਰ ਨੂੰ ਹੁੰਦਾ ਹੈ। ਲੋਕਾਂ ਦੇ ਕਹੇ ਜਾਂਦੇ ਰਾਜ ਅੰਦਰ ਆਗੂ ਸੱਚੇ-
ਸੁੱਚੇ ਹੋਣੇ ਚਾਹੀਦੇ ਹਨ। ਝੂਠ ਬੋਲਣ ਵਾਲਾ ਆਗੂ ਲੋਕਤੰਤਰੀ ਹੋ ਹੀ ਨਹੀਂ
ਸਕਦਾ, ਕਿਉਂਕਿ ਲੋਕਾਂ ਨਾਲ ਉਨ੍ਹਾਂ ਨੇ ਸੱਚ ਬੋਲਣ ਦਾ ਵਾਅਦਾ ਕੀਤਾ ਹੁੰਦਾ ਹੈ ।
ਕਿਸੇ ਵੀ ਲੋਕਤੰਤਰੀ ਆਗੂ ਦਾ ਆਪਣੇ ਸਿਆਸੀ ਵਿਰੋਧੀਆਂ ਪ੍ਰਤੀ ਇਮਾਨਦਾਰ ਤੇ
ਸਹਿਣਸ਼ੀਲ ਹੋਣਾ ਬਹੁਤ ਜਰੂਰੀ ਹੁੰਦਾ ਹੈ ।ਕਹੇ ਕੁੱਝ ਹੋਰ ਤੇ ਕਰੇ ਕੁੱਝ ਹੋਰ ਵਾਲਾ
ਤਾਂ ਪੰਜਾਬੀ ਦੀ ਕਹਾਵਤ "ਬੁੱਕਲ਼ ਵਿਚ ਰੋੜੀ ਭੰਨਣ ਵਾਲੇ" ਵਾਂਗ ਬੇ-ਈਮਾਨ ਹੀ
ਗਿਣਿਆਂ ਜਾਂਦਾ ਹੈ । ਬੇ-ਈਮਾਨ ਬੰਦੇ 'ਤੇ ਦੁਨੀਆਂ ਵਿਚ ਕੌਣ ਭਰੋਸਾ ਕਰਦਾ ਹੈ ? ਜੇ
ਲੋਕਤੰਤਰ ਦੀ ਦੁਹਾਈ ਦੇਣ ਵਾਲਾ ਵੀ ਅਜਿਹਾ ਕਰੇ ਤਾਂ ਦੁਨੀਆਂ ਦੇ ਪੱਧਰ 'ਤੇ ਉਹ ਆਗੂ
ਆਪਣੀ ਤੇ ਆਪਣੇ ਹੀ ਦੇਸ਼ ਦੀ ਹੇਠੀ ਦਾ ਕਾਰਨ ਬਣ ਜਾਂਦਾ ਹੈ।
ਲੋਕਤੰਤਰ
ਅੰਦਰ ਬਹੁਗਿਣਤੀ ਤੇ ਘੱਟਗਿਣਤੀ ਦਾ ਬਰਾਬਰ ਦਾ ਰੁਤਬਾ ਤੇ ਸਨਮਾਨ ਹੁੰਦਾ ਹੈ। ਕਿਸੇ
ਵੀ ਧਰਮ ਨਿਰਪੱਖ ਰਾਜ ਅੰਦਰ ਧਾਰਮਕ, ਰਾਜਸੀ ਜਾਂ ਸਮਾਜਕ ਵਖਰੇਵਿਆਂ ਕਰਕੇ
ਕਿਸੇ ਨਾਲ ਵਿਤਕਰਾ ਹੋਵੇ ਤਾਂ ਰਾਜ ਦਾ ਫਰਜ਼ ਬਣ ਜਾਂਦਾ ਹੈ ਪੀੜਤ ਦੇ ਨਾਲ ਖੜੇ
ਹੋਣਾ ਅਤੇ ਉਸਨੂੰ ਇਨਸਾਫ ਦੇਣਾ/ਦੁਆਉਣਾ । ਦੁਨੀਆਂ ਅੰਦਰ ਲੋਕਤੰਤਰ ਨੂੰ ਖੋਰਾ ਉਦੋਂ
ਹੀ ਲੱਗਿਆ ਜਦੋ ਹਕੂਮਤਾਂ ਵਲੋਂ ਕਿਸੇ ਤਰ੍ਹਾਂ ਦੀਆਂ ਕੋਝੀਆਂ ਗਰਜਾਂ ਦੀ
ਪੂਰਤੀ ਹਿਤ ਲੋਕਤੰਤਰੀ ਪਰੰਪਰਾਵਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਇਹ ਹੋੱਣਾ ਹੀ
ਨਹੀਂ ਚਾਹੀਦਾ ਪਰ ਦੁਨੀਆਂ ਦੇ ਇਤਿਹਾਸ ਅੰਦਰ ਇਸ ਤਰ੍ਹਾਂ ਦੇ ਕਿੱਸੇ ਵੀ ਮਿਲਦੇ ਹਨ।
ਕਿਸੇ ਵੀ ਰਾਜ ਦੀ ਸਿਆਸੀ ਜਾਂ ਸਮਾਜੀ ਬਣਤਰ ਨੂੰ ਦੁਨੀਆਂ ਦੇਖਦੀ ਹੈ। ਆਰਥਿਕ
ਤਰੱਕੀ ਤਾਂ ਤਾਨਾਸ਼ਾਹੀ ਵਾਲੇ ਰਾਜਾਂ ਵਿਚ ਵੀ ਨਹੀਂ ਰੁਕਦੀ, ਇਹ ਤਾਂ ਮਿਹਨਤਕਸ਼
ਲੋਕਾਂ ਦੇ ਖੂਨ-ਪਸੀਨੇ ਦਾ ਜਲੌਅ ਹੁੰਦਾ ਹੈ, ਉਹ ਖੁਸ਼ੀ ਨਾਲ ਕਰਨ ਜਾਂ ਧੱਕੇ ਨਾਲ
ਕਰਵਾਇਆ ਜਾਵੇ। ਸਵਾਲ ਸਿਰਫ ਇਹ ਹੁੰਦਾ ਹੈ ਕਿ ਹੋਈ ਤਰੱਕੀ ਦਾ ਲਾਭ ਕਿਸ ਨੂੰ
ਮਿਲਿਆ, ਹੋਏ ਵਿਕਾਸ ਨੇ ਕਿਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਹਾਸਾ ਜਾਂ ਰੌਣਕ
ਲਿਆਂਦੀ।
ਹੁਣ ਤੱਕ ਲੋਕਤੰਤਰ ਭਾਈਚਾਰਕ ਸਾਂਝ ਵਧਾਉਣ ਵਾਲਾ ਅਜਿਹਾ ਪ੍ਰਬੰਧ
ਗਿਣਿਆਂ ਗਿਆ ਹੈ ਜਿੱਥੇ ਮਨੁੱਖੀ ਆਜ਼ਾਦੀਆਂ ਨੂੰ ਪਿਆਰਿਆ ਤੇ ਸਤਿਕਾਰਿਆ ਜਾਂਦਾ ਹੈ।
ਇਸ ਪ੍ਰਬੰਧ ਦਾ ਮਕਸਦ ਲੋਕਾਂ ਨੂੰ ਇਨਸਾਨ ਬਣਨ ਅਤੇ ਇਨਸਾਨਾਂ ਨਾਲ ਆਪਣੇ ਵਰਗਾ
ਵਿਹਾਰ ਕਰਨ ਦਾ ਸਬਕ ਪੜ੍ਹਾਇਆ ਜਾਂਦਾ ਹੈ। ਇਹ ਤਾਂ ਅਸੀਂ ਬਚਪਨ ਤੋਂ ਹੀ ਸੁਣਦੇ ਆਏ
ਹਾਂ ਕਿ ਕੋਈ ਵੀ ਚੰਗਾ ਰਾਜਪ੍ਰਬੰਧ ਚਲਾਉਣ ਵਾਸਤੇ ਪਹਿਲੀ ਸ਼ਰਤ ਇਨਸਾਨਸਾਜ਼ੀ ਹੁੰਦੀ
ਹੈ, ਇਨਸਾਨ ਹੋਣਾ ਹੀ ਹਰ ਕਿਸੇ ਲਈ ਬੇਹੱਦ ਜ਼ਰੂਰੀ ਹੈ। ਇਸ ਤੋਂ ਬਿਨਾਂ ਰਾਜ ਨੂੰ
ਚਲਾਉਣ ਵਾਲੇ ਡੋਲ ਜਾਂਦੇ ਹਨ ਤੇ ਅਸਲੋਂ ਹੀ ਲੋਕਤੰਤਰ ਨੂੰ ਨੁਕਸਾਨ ਪਹੁੰਚਾੳਣ ਦੇ
ਦੋਸ਼ੀ ਸਾਬਤ ਹੁੰਦੇ ਹਨ। ਅਜਿਹਾ ਬਹੁਤ ਵਾਰ ਹੋਇਆ ਹੈ ਕਿ ਗਲਤ ਪ੍ਰਚਾਰ ਨਾਲ ਗੁਮਰਾਹ
ਹੋ ਕੇ ਲੋਕ ਕਾਲੇ ਮਨਾਂ ਵਾਲੇ ਆਗੂਆਂ ਨੂੰ ਚੁਣ ਲੈਂਦੇ ਹਨ ਤੇ ਫੇਰ ਉਨ੍ਹਾਂ ਨੇ
ਅਣਜਾਣੇ 'ਚ ਹੋਈ ਗਲਤੀ ਦਾ ਆਪਣੀਆਂ ਜਾਨਾਂ ਦੇ ਕੇ ਮੁੱਲ ਤਾਰਿਆ।
ਲੋਕਾਂ ਦੇ ਭਾਈਚਾਰੇ ਨੂੰ ਵੰਡਣ ਵਾਲੇ ਕਿਸੇ ਵੀ ਖੇਤਰ ਦੇ ਆਗੂ ਲੋਕਾਂ ਨੇ ਕਦੇ
ਦਿਲੋਂ ਪ੍ਰਵਾਨ ਨਹੀਂ ਕੀਤੇ। ਇਤਿਹਾਸ ਨੇ ਸਦਾ ਹੀ ਉਨ੍ਹਾਂ ਨੂੰ ਖਲਨਾਇਕ /ਨਫਰਤੀ ਦੇ
ਰੂਪ ਵਿਚ ਚੇਤੇ ਰੱਖਿਆ ਹੈ। ਲੋਕਤੰਤਰ ਨੂੰ ਖਤਰਾ ਪੈਦਾ ਹੋ ਜਾਣ ਸਮੇਂ ਉਸ ਦੀ ਰਾਖੀ
ਲਈ ਮੱਥਿਆਂ ਵਿਚ ਗਿਆਨ ਦੇ ਜਗਦੇ ਦੀਵਿਆਂ ਵਾਲੇ ਲੋਕਾਂ ਨੇ ਹਮੇਸ਼ਾ ਹੀ ਆਪਣੀ ਆਵਾਜ਼
ਬੁਲੰਦ ਕੀਤੀ। ਇਤਿਹਾਸ ਅਜਿਹੇ ਲੋਕਾਂ ਨੂੰ ਸਦਾ ਹੀ ਸਮੇਂ ਦੇ ਸੂਰਮਿਆਂ ਵਜੋਂ ਚੇਤੇ
ਕਰਦਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਕਰਦਾ ਰਵ੍ਹੇਗਾ।
ਸੰਪਰਕ : +491733546050
|
|
|
|
|
|
|
|
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|