WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ              (18/03/2021)

rewail

16ਮੇਰਾ ਜਨਮ ਦੇਸ਼ ਦੀ ਵੰਡ ਤੋਂ ਪਹਿਲਾਂ ਹੁਣ ਪੱਛਮੀ ਪੰਜਾਬ ਦੇ ਪਿੰਡ ਵਿੱਚ ਸਾਲ 1938 ਵਿੱਚ ਹੋਇਆ। ਦੇਸ਼ ਦੀ ਵੰਡ ਵੇਲੇ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸਾਂ। ਉਨ੍ਹਾਂ ਦਿਨਾਂ ਵਿੱਚ ਕਲਾਸ ਜਾਂ ਸ਼੍ਰੇਣੀ ਨੂੰ ਜਮਾਤ ਕਿਹਾ ਜਾਂਦਾ ਸੀ। ਪਹਿਲਾ ਦਾਖਲਾ ਕੱਚੀ ਪਹਿਲੀ ਵਿੱਚ ਹੀ ਹੁੰਦਾ ਸੀ। ਇੱਕ ਸਾਲ ਤੋਂ ਬਾਅਦ ਹੀ ਪੱਕੀ ਪਹਿਲੀ ਵਿੱਚ ਦਾਖਲ ਕੀਤਾ ਜਾਂਦਾ ਸੀ। ਅੰਗਰੇਜ਼ ਰਾਜ ਦੇ ਹੁੰਦਿਆਂ ਵੀ ਸਕੂਲ ਦੀ ਮੁਢਲੀ ਪੜ੍ਹਾਈ ਉਰਦੂ ਤੋਂ ਹੀ ਸ਼ੁਰੂ ਹੁੰਦੀ ਸੀ।ਅਗ੍ਰੇਜ਼ੀ ਭਾਸ਼ਾ ਪੰਜਵੀਂ ਕਲਾਸ ਤੋਂ ਸ਼ੁਰੂ ਹੁੰਦੀ ਸੀ।ਬੇਬੇ ਨੇ ਸਵੇਰੇ ਨੁਹਾ ਧੁਆ ਕੇ, ਗਲ ਖੱਦਰ ਦਾ ਝੱਗਾ,ਤੇੜ ਖੱਦਰ ਦਾ ਲੰਮ ਕੱਛਾ,ਸਿਰ ਵਾਹ ਕੇ ਜੂੜੇ ਤੇ ਚਿੱਟਾ ਰੁਮਾਲ ਬਨ੍ਹਿਆ ਪੈਰੀਂ ਨੰਗਾ ਬੜੇ ਚਾਆ ਨਾਲ ਸਕੂਲ ਜਾਣ ਲਈ ਤਿਆਰ ਕੀਤਾ।ਇੱਕ ਸੇਰ ਪਤਾਸੇ ਵੀ ਜਮਾਤ ਵਿੱਚ ਵੰਡਣ ਲਈ ਨਾਲ ਲੈ ਲਏ।
 
ਇਕ ਬੋਰੀ ਦਾ ਟੋਟਾ, ਫੱਟੀ, ਗਾਚਣੀ, ਗੱਤੇ ਦਾ ਚੌਰਸ ਟੁੱਕੜਾ, ਟੀਨ ਦੀ ਬਣੀ ਦਵਾਤ, ਰਵੇਦਾਰ ਕਾਲੀ ਸਿਆਹੀ ਤੇ ਕਾਨੇ ਦੀ ਕਲਮ, ਜੋ ਘੜਾਈ ਘੜਾਈ ਹੀ ਦੁਕਾਨ ਤੋਂ ਮਿਲ ਜਾਂਦੀ ਸੀ। ਇਹ ਸਭ ਕੁਝ ਨਾਲ ਲੈ ਕੇ ਮੈਨੂੰ ਸਕੂਲ ਦਾਖਲ ਕਰਾਉਣ ਲਈ ਮੈਨੂੰ ਨਾਲ ਲੈ ਕੇ ਗਈ।

ਉਨ੍ਹੀਂ ਦਿਨੀ ਅਧਿਆਪਕ ਨੂੰ ਮੁਨਸ਼ੀ ਜੀ ਕਿਹਾ ਜਾਂਦਾ ਸੀ। ਕੱਚੀ ਪਹਿਲੀ ਦੇ ਮੁਨਸ਼ੀ ਸਯਦ ਗੁਲਾਮ ਅਲੀ ਜੀ ਸਨ। ਉਚੇ ਲੰਮੇ ਕਦ ਦੇ ਲੰਮਾ ਕਮੀਜ਼ ਸਲਵਾਰ, ਕੁੱਲੇ ਵਾਲੀ ਪੱਗ, ਲੰਮੀ ਨੋਕ ਵਾਲੀ ਤਿੱਲੇ ਵਾਲੀ ਜੁੱਤੀ ਉਨ੍ਹਾਂ ਨੂੰ ਖੂਬ ਸਜਦੀ ਸੀ। ਬੜੇ ਹੀ ਨਰਮ ਸੁਭਾ ਅਤੇ ਮਿੱਠ ਬੋਲੜੇ ਸਨ। ਮੈਨੂੰ ਵੇਖ ਕੇ ਬੋਲੇ ਨਿੱਕਾ ਸਰਦਾਰ ਪਹਿਲੇ ਦਿਨ ਸਕੂਲ ਆਇਆ ਹੈ। ਬੇਬੇ ਦੇ ਲਿਆਦੇ ਹੋਏ ਪਤਾਸੇ, ਜਮਾਤ ਵਿੱਚ ਵੰਡੇ ਗਏ। ਮੈਨੂੰ ਵੀ ਤੱਪੜਾਂ ਬੋਰੀਆਂ ਤੇ ਭੁਇਂ ਤੇ ਬੈਠੇ ਬਚਿਆਂ ਦੀ ਪਾਲ ਵਿੱਚ ਬਿਠਾ ਦਿੱਤਾ ਗਿਆ। ਸ਼ਾਂਮਾਂ ਨੂੰ ਆਪਣੇ ਗੁਆਂਢੀਆਂ ਦੋ ਮੁੰਡੇ ਕੈਲੇ ਨਾਲ ਨਾਲੋਂ ਜੋ ਮੈਥੋਂ ਜ਼ਰਾ ਵੱਡਾ ਸੀ ਉਸ ਨਾਲ ਘਰ ਆ ਗਿਆ।

ਮੁਨਸ਼ੀ ਜੀ ਨੇ ਆਪਣੇ ਕੋਲ ਬੁਲਾ ਕੇ ਮੈਨੂੰ ਮੇਰੇ ਗੱਤੇ ਇੱਕ ਪਾਸੇ ਉਰਦੂ ਦੇ ਮੋਟੇ ਮੋਟੇ ਬੜੇ ਖੁਸ਼ਖਤ ਉਰਦੂ ਹਰਫ ਅਤੇ ਦੂਜੇ ਪਾਸੇ ਉਰਦੂ ਦੇ ਸੌ ਤੱਕ ਉਰਦੂ ਦੇ ਹਿੰਦਸੇ ਲਿਖ ਕੇ ਯਾਦ ਕਰਨ ਲਈ ਕਿਹਾ।

ਕੱਚੀ ਪਹਿਲੀ ਦੇ ਬੱਚਿਆ ਵਿੱਚੋਂ ਵਾਰੀ ਵਾਰੀ ਇੱਕ ਬੱਚਾ ਉਰਦੂ ਦੇ ਅੱਖਰਾਂ ਦੀ ਗਿਣਤੀ ਜਿਨ੍ਹਾ ਨੂੰ ਪਹਾੜੇ ਕਿਹਾ ਜਾਂਦਾ ਸੀ ਉੱਚੀ ਉੱਚੀ ਬੋਲਦਾ ਬਾਕੀ ਸਭ ਉਸ ਦੇ ਪਿੱਛੇ ਬੋਲਦੇ ਇਸ ਨੂੰ ਮੁਹਾਰਨੀ ਕਿਹਾ ਕਰਦੇ ਸਨ। ਫਿਰ ਕਦੇ ਕਦੇ ਮੁਨਸ਼ੀ ਜੀ ਵੀ ਕਿਸੇ ਨਾ ਕਿਸੇ ਬੱਚੇ ਨੂੰ ਯਾਦ ਕੀਤੇ ਅੱਖਰਾਂ ਜਾਂ ਹਿੰਦਸਿਆਂ  ਬਾਰੇ ਪੁੱਛਦੇ। ਇਸ ਤਰ੍ਹਾਂ ਬਹੁਤ ਛੇਤੀ ਇਹ ਸਭ ਕੁਝ ਯਾਦ ਹੋ ਜਾਂਦਾ।

ਅਗਲੇ ਸਾਲ ਮੈਨੂੰ ਪੱਕੀ ਪਹਿਲੀ ਵਿੱਚ ਦਾਖਲ ਕਰ ਲਿਆ ਗਿਆ। ਹੁਣ ਗੱਤੇ ਦੀ ਥਾਂ ਫੱਟੀ ਕਲਮ ਦੁਵਾਤ ਤੇ ਕਾਇਦੇ ਨੇ ਲੈ ਲਈ। ਫੱਟੀ ਸਕੂਲ ਲਾਗਲੇ ਛੱਪੜ ਦੇ ਪਾਣੀ ਨਾਲ ਧੋ ਕੇ  ਫਿਰ ਗਾਚਣੀ ਮਲ਼ ਕੇ ਧੁੱਪੇ ਫੱਟੀ ਨਾ ਫੱਟੀ ਜੋੜ ਕੇ ਸੁਕਾ ਕੇ ਤੱਪੜਾਂ ਤੇ ਬੈਠੇ ਮੁਡਿਆਂ ਵਿੱਚ ਬੈਠ ਜਾਣਾ, 'ਤੇ ਇੱਕਠਿਆਂ ਬੈਠ ਕੇ ਫੱਟੀ ਸੁਕਾਉਣ ਵੇਲੇ ਗਾਏ ਜਾਣ ਬੋਲ ਵੀ ਬੜੇ ਯਾਦ ਆਉਂਦੇ ਜਦੋਂ ਫੱਟੀ ਪੋਚ ਕੇ ਹਵਾ ਵਿੱਚ ਲਹਿਰਾਉਂਦੇ ਗੀਤਾਂ ਵਾਂਗ ਬੋਲਣ ਦੇ ਇਹ ਬੋਲ਼ ਅਜੇ ਵੀ ਬੜੇ ਯਾਦ ਆਉਂਦੇ ਹਨ।
 
‘ਸੂਰਜਾ ਸੂਰਜਾ ਫੱਟੀ ਸੁਕਾ, ਛੇਤੀ ਛੇਤੀ ਲਿਖਣਾ ਸਿਖਣਾ ਅਤੇ ਇਸੇ ਤਰ੍ਹਾਂ ਦੁਆਤ ਵਿੱਚ ਕਲਮ ਨੂੰ ਮਧਾਣੀ ਵਾਂਗ ਫੇਰ ਕੇ ਸਿਆਹੀ ਗੂੜ੍ਹੀ ਕਰਨ ਲਈ ਬੋਲਣਾ” ਆਲ਼ੇ ਵਿੱਚ ਧਮੂੜੀ ਮੇਰੀ ਸ਼ਾਹੀ ਗੂੜ੍ਹੀ,’ਕੋਠੇ ਉੱਤੇ ਮੱਛਰ ਮੇਰੀ ਸ਼ਾਹੀ ਗੱਚਲ’, ਹੁਣ ਕਦੇ ਬੜੇ ਯਾਦ ਆਉਂਦੇ ਹਨ। ਨਿਰਾ ਏਨਾ ਹੀ ਨਹੀਂ ਕਦੇ ਕਦੇ ਜਦੋਂ ਕਿਤੇ ਸਕੂਲ ਜਾਂਦਿਆਂ ਰਾਹ ਵਿੱਚ ਕਿਸੇ ਖੇਤ ਵਿੱਚ ਲੱਗੀ ਵਾੜ ਨੂੰ ਹਟਾਉਣ ਲਈ ਵੀ ਫੱਟੀ ਤੋਂ ਹੀ ਕੰਮ ਹੀ ਲਿਆ ਜਾਂਦਾ ਸੀ ਅਤੇ ਜੇ ਕਿਤੇ ਆਪਸ ਵਿੱਚ ਮਾੜੀ ਮੋਟੀ ਗੱਲੇ ਛੁੱਟੀ ਤੋਂ ਘਰ ਪਰਤਦਿਆਂ ਆਪਸ ਵਿੱਚ ਜ਼ਰਾ ਕੋਈ ਉੱਚੀ ਨੀਵੀਂ ਹੋ ਜਾਂਦੀ ਤਾਂ ਫੱਟੀ ਨੂੰ ਹੱਥਿਆਰ ਵਜੋਂ ਵੀ ਵਰਤ ਲਿਆ ਜਾਂਦਾ ਸੀ। ਲਿਖਾਈ ਕਰਨ ਨੂੰ ਇਮਲਾ ਜੋ ਮੁਨਸ਼ੀ ਜੀ ਜਾਂ ਜਮਾਤ ਦੇ ਮਨੀਟਰ ਦੇ ਬੋਲਣ ਤੇ ਲਿਖੀ ਜਾਂਦੀ ਸੀ, ਲਿਖਤ ਨੂੰ ਇਬਾਰਤ ਕਿਹਾ ਜਾਂਦਾ ਸੀ।

ਹੌਲੀ ਹੌਲੀ  ਹੁਣ ਅਗਲੀਆਂ ਜਮਾਤਾਂ ਵਿੱਚ ਸਲੇਟ, ਸਲੇਟੀ ਦਾ ਵਾਧਾ ਵੀ ਹੋ ਗਿਆ ਸੀ। ਸਲੇਟ ਕਾਲੇ ਪੱਥਰ ਜਾਂ ਟੀਨ ਤੇ ਕਾਲੇ ਪੇਂਟ ਵਾਲੀ ਫੁੱਟ ਡੇੜ੍ਹ ਫੁੱਟ ਦੀ ਚੌਰਸ ਲੱਕੜ ਦੇ ਚੌਖਟੇ ਵਾਲੀ ਹੁੰਦੀ ਸੀ। ਉਰਦੂ ,ਹਿਸਾਬ, ਜੁਗਰਾਫੀਆ,  ਬੱਸ ਇਹ ਹੀ ਮੋਟੇ ਮਜ਼ਮੂਨ ਪੜ੍ਹਾਏ ਜਾਂਦੇ ਸਨ। ਪਰ ਉਦੋਂ ਜਿਨਾ ਵੀ ਪੜ੍ਹਾਇਆ ਜਾਂਦਾ ਸੀ, ਬੜਾ ਹੀ ਮੇਹਣਤ ਅਤੇ ਲਗਨ ਨਾਲ ਸਿਖਾਇਆ ਜਾਂਦਾ ਸੀ। ਅੰਗਰੇਜ਼ੀ ਭਾਸ਼ਾ ਪੰਜਵੀਂ ਜਮਾਤ ਤੋਂ ਪੜ੍ਹਾਉਣੀ ਸ਼ੁਰੂ ਕੀਤੀ ਜਾਂਦੀ ਸੀ।

ਉਥੇ ਹੀ ਉਘੇ ਸਮਾਜ ਸੇਵੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਉਦਮ ਸਦਕਾ ਉਰਦੂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵੀ ਪੜ੍ਹਾਈ ਜਾਣ ਲੱਗੀ, ਜਿਸ ਦਾ ਲਾਭ ਮੈਂ ਉਥੋਂ ਵੀ ਬੜਾ ਉਠਾਇਆ। ਬਾਕੀ ਸਕੂਲ ਦੀ ਪੜ੍ਹਾਈ ਮੈਂ ਦੇਸ਼ ਦੀ ਵੰਡ ਦੇ ਉਜਾੜੇ ਤੋਂ ਬਾਅਦ ਏਧਰ ਆਕੇ ਕੀਤੀ। ਦਸਵੀਂ ਦੇਸ਼ ਦੀ ਵੰਡ ਤੋਂ ਬਾਅਦ ਏਧਰ ਆ ਕੇ ਕੀਤੀ, ਪਰ ਪਹਿਲਾਂ ਦੀਆਂ ਚਾਰ ਜਮਾਤਾਂ ਦਾ ਪੜ੍ਹਿਆ ਉਰਦੂ ਮੈਨੂੰ ਚੰਗੀ ਤਰ੍ਹਾ ਯਾਦ ਸੀ ਜਿਸੇ ਸਿੱਟੇ ਵਜੋਂ ਮੈਂ ਦਸਵੀਂ ਜਮਾਤ ਕਰਕੇ ਪਟਵਾਰੀ ਦਾ ਇਮਤਿਹਾਨ ਉਰਦੂ ਵਿੱਚ ਦਿੱਤਾ ਤੇ 1965-66, ਤੱਕ ਉਰਦੂ  ਵਿੱਚ ਵੀ ਪਟਵਾਰ ਦਾ ਕੰਮ ਹੁੰਦਾ ਰਿਹਾ। ਇਸ ਤੋਂ ਅੱਗੇ ਦਫਤਰੀ ਕੰਮ ਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋ ਗਿਆ।

ਲਗ ਪਗ ਚੌਂਤੀ ਸਾਲ ਦੀ ਸਰਕਾਰੀ ਨੌਕਰੀ ਕਰਨ ਉਪ੍ਰੰਤ ਸੇਵਾ ਮੁਕਤ ਹੋਕੇ 2008 ਵਿੱਚ ਆਪਣੇ ਬਚਿਆਂ ਕੋਲ ਯੌਰੋਪ ਆ ਗਿਆ। ਬੇਸ਼ਕ ਫੱਟੀ ਤੋਂ ਕਾਪੀ, ਦਵਾਤ, ਕਲਮ, ਪੈਨਸਲ, ਪੈੱਨ ਤੱਕ ਦਾ ਸਫਰ ਤਾਂ ਮੈਂ ਪੂਰਾ ਕਰ ਲਿਆ ਸੀ ਪਰ ਕੰਪਿਊਟਰ ਯੁੱਗ ਦੇ ਕਾਫਿਲੇ ਵਿੱਚ ਰਲਣ ਦੀ ਰੀਝ ਅਜੇ ਬਾਕੀ ਸੀ।
 
ਅਖੀਰ ਇਕ ਵੇਰਾਂ ਮੇਰੇ  ਇੱਕ ਵਿਦੇਸ਼ ਰਹਿੰਦੇ ਨੇੜਲੇ ਰਿਸ਼ਤੇ ਦਾਰ ਕੋਲੋਂ ਮੈਂ ਥੋੜ੍ਹੀ ਜੇਹੀ ਰਕਮ ਦੇ ਕੇ ਇਕ ਸੈਕੰਡ- ਹੈਂਡ ਕੰਪਿਊਟਰ ਲੈ ਲਿਆ ਤੇ ਇਸ ਤੇ ਇਧਰੋਂ ਉਧਰੋਂ ਪੁਛ ਪੁਛਾ ਕੇ ਕੁਝ ਅੱਖਰ ਪੁੱਠੀਆਂ ਸਿੱਧੀਆਂ ਉਂਗਲਾਂ ਮਾਰ ਕੇ  ਲਿਖਣੇ ਸਿੱਖ ਹੀ ਲਏ। ਕਵਿਤਾ ਲਿਖਣ ਦਾ ਮਸ ਤਾਂ ਮੈਨੂੰ ਸ਼ੁਰੂ ਤੋਂ ਹੀ ਸੀ। ਇਥੇ ਆਕੇ ਕੁਝ ਲੇਖਕਾਂ ਦੇ ਉਦਮ ਸਦਕਾ ਨਾਲ “ਸਾਹਿਤ ਸਾਂਝ ਸੁਰ ਸੰਗਮ ਮੰਚ ਇਟਲੀ” ਦਾ ਗਠਨ ਕੀਤਾ ਗਿਆ। ਪਰ ਅਜੇ ਪੰਜਾਬੀ ਲਿਖਣ ਦਾ ਮਸਲਾ ਬਣਿਆ ਹੋਇਆ ਸੀ ਜੋ ਬਹਤ ਛੇਤੀ ਹੱਲ ਵੀ ਹੋ ਗਿਆ।

ਇਸੇ ਸਾਹਿਤ ਸਭਾ ਮੈਂਬਰ ਤੇ ਫੋਟੋ ਗ੍ਰਾਫਰ ਸਵਰਨਜੀਤ ਸਿੰਘ ‘ਘੋਤੜਾ’ ਜੀ ਨੇ ਮੈਨੂੰ ਮੇਰੇ ਕੰਪੂਟਰ ਵਿੱਚ ਗੁਰਮੁੱਖੀ 'ਅਮ੍ਰਿਤ ਫੋਂਟ' ਡਾਉਣ ਲੋਡ ਕਰਕੇ ਇਨਸਟਾਲ ਵੀ ਕਰ ਦਿੱਤੇ ਜਿਨ੍ਹਾਂ ਤੇ ਹੌਲੀ ਹੌਲੀ ਟਾਈਪ ਕਰਨਾ ਸਿੱਖ ਲਿਆ। ਮੈਨੂੰ ਯਾਦ ਹੈ ਮੈਨੂੰ ਕਿੰਨੀ ਖੁਸ਼ੀ ਹੋਈ ਸੀ ਜਦੋਂ ਮੇਰੀ ਪਹਿਲੀ ਰਚਨਾ 'ਮੀਡੀਆ ਪੰਜਾਬ ਜਰਮਨੀ' ਵਿੱਚ ਛਪੀ ਸੀ। ਇਸ ਤੋਂ ਬਾਅਦ ਇਹ 'ਫੱਟੀ' ਤੋਂ 'ਫੋਂਟ' ਤੱਕ ਦਾ ਸਫਰ ਅਜੇ ਲਗਾਤਰ ਜਾਰੀ ਹੈ, ਜਿਸ ਨੂੰ ਹੋਰ ਸੌਖਾ ਕਰਨ ਲਈ ਹੁਣ ਪੁਰਾਣੇ ਫੋਂਟਾਂ ਦੀ ਥਾਂ 'ਪੰਜਾਬੀ ਯੂਨੀਕੋਡ' ਨੇ ਲੈ ਲਿਆ ਹੈ।

ਸਿਖਣ ਲਈ ਜ਼ਿੰਦਗੀ ਥੋੜੀ ਹੈ, ਜਿੰਨੀ ਵੀ ਹੈ ਮੈਂ ਇਸ ਦਾ ਅਤੇ ਮੈਨੂੰ ਮੇਰੇ ਫੱਟੀ ਫੋਂਟ ਤੱਕ ਦੇ ਇਸ ਸਫਰ ਵਿੱਚ ਜੋ ਵੀ ਮੇਰੇ ਸੁਹਿਰਦ ਮਿੱਤਰ, ਸੇਧਕ ਅਤੇ ਨੇਕ ਸਲਾਹਕਾਰ ਵਿੱਚ ਸਹਾਈ ਹੋਏ ਹਨ ਉਨ੍ਹਾਂ ਦਾ ਮੈਂ ਹਰ ਦਮ ਸ਼ੁਕਰ ਗੁਜ਼ਾਰ ਹਾਂ।
 
ਜੀਵਣ ਦਾ ਸਫਰ ਮੁਸ਼ਕਲ, ਸੌਖਾ ਹੈ ਨਾਲ ਕਾਫਿਲੇ।
ਇਸ ਕਾਫਿਲੇ ਚ, ਚਲਦਿਆਂ ਵਧਦੇ ਸਦਾ ਨੇ ਹੌਸਲੇ।
ਕਦਮਾਂ ਦੇ ਤਾਲ ਦੇ ਇਹ, ਛੱਡੀਏ ਕਦੇ ਨਾ ਸਿਲਸਲੇ,
ਹਰ ਆਦਮੀ ਦੇ ਕੋਲ ਹੁੰਦੇ , ਕਈ ਤਲਖ ਤਜੁਰਬੇ।


ਰਵੇਲ ਸਿੰਘ ਇਟਲੀ

ਯੂਨੀਕੇਡ ਪੰਜਾਬੀ ਕੀਬੋਰਡ
16
 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com