WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ                       (07/08/2021)

lall

50ਮਾਨ ਲੋ ਕਿ ਮੁਫ਼ਤ ਮੇਂ, ਕੁਛ ਭੀ ਨਹੀਂ ਮਿਲਤਾ ਕਭੀ,
ਭੀਖ ਕੀ ਕੀਮਤ ਸਦਾ ਸਨਮਾਨ ਸੇ ਤੋਲੀ ਗਈ। -
(ਲਾਲ ਫਿਰੋਜ਼ਪੁਰੀ)

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿਚ ਮੁਫ਼ਤ ਬਿਜਲੀ, ਮੁਫ਼ਤ ਆਟਾ ਦਾਲ ਦਾ ਜੋ ਦੌਰ ਚੱਲਿਆ ਹੈ ਉਸ ਨੇ ਪੰਜਾਬ ਦਾ ਭੱਠਾ ਕਿਸ ਤਰ੍ਹਾਂ ਬਿਠਾਇਆ ਹੈ, ਇਸ ਦਾ ਅੰਦਾਜ਼ਾ ਭਾਰਤ ਦੇ ਕੰਪਟਰੋਲ ਐਂਡ ਆਡੀਟਰ ਜਨਰਲ  ਜੋ 'ਕੈਗ' ਵਜੋਂ ਵੱਧ ਜਾਣਿਆ ਜਾਂਦਾ ਹੈ, ਦੀ ਰਿਪੋਰਟ ਤੋਂ ਭਲੀ-ਭਾਂਤ ਲੱਗ ਸਕਦਾ ਹੈ।

1984 ਤੋਂ ਬਾਅਦ ਪੰਜਾਬ ਨੇ ਜੋ ਕਾਲਾ ਦੌਰ ਹੰਢਾਇਆ, ਉਸ ਦਰਮਿਆਨ ਪੰਜਾਬ ਵਿਚ ਕਰਜ਼ਾ ਚੜ੍ਹਨ ਦੀ ਸ਼ੁਰੂਆਤ ਹੋਈ। ਸੰਨ 2000 ਤੱਕ ਪੰਜਾਬ ਸਿਰ 8500 ਕਰੋੜ ਰੁਪਏ ਦਾ ਕਰਜ਼ਾ ਸੀ। ਇਸ ਦਰਮਿਆਨ ਜਦੋਂ 1997-98 ਵਿਚ ਇਕ ਪੰਜਾਬੀ ਆਈ.ਕੇ. ਗੁਜਰਾਲ ਪ੍ਰਧਾਨ ਮੰਤਰੀ ਬਣੇ ਸਨ, ਉਨ੍ਹਾਂ ਨੇ ਇਹ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਵੀ ਕੀਤਾ ਸੀ। ਇਸ ਕਰਜ਼ੇ ਦੀਆਂ ਕੁਝ ਕਿਸ਼ਤਾਂ ਹੀ ਮੁਆਫ਼ ਹੋਈਆਂ ਸਨ ਪਰ ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਅਤੇ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਉਨ੍ਹਾਂ ਹੀ ਨੀਤੀਆਂ ਨੂੰ ਅਪਣਾਈ ਰੱਖਣ ਨਾਲ ਇਹ ਕਰਜ਼ਾ ਹੋਰ ਵੀ ਵਧਦਾ ਗਿਆ। ਕੇਂਦਰ ਵਿਚ ਐਨ.ਡੀ.ਏ.  ਦੀ ਪਹਿਲੀ ਸਰਕਾਰ ਵੇਲੇ 2006-07 ਵਿਚ ਪੰਜਾਬ ਸਿਰ ਕਰਜ਼ਾ 40 ਹਜ਼ਾਰ ਕਰੋੜ ਰੁਪਏ ਦੀ ਹੱਦ ਪਾਰ ਕਰ ਚੁੱਕਾ ਸੀ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ ਵਾਲੀ ਸਥਿਤੀ ਹੈ। 2009-10 ਵਿਚ ਪੰਜਾਬ ਸਿਰ 53,252 ਕਰੋੜ ਰੁਪਏ ਅਤੇ ਸਾਲ 2014-15 ਵਿਚ ਇਹ ਕਰਜ਼ਾ ਵਧ ਕੇ 88,818 ਕਰੋੜ ਰੁਪਏ 'ਤੇ ਪੁੱਜ ਗਿਆ। ਸਾਲ 2019-20 ਵਿਚ ਪੰਜਾਬ ਸਿਰ 1.93 ਲੱਖ ਕਰੋੜ ਦਾ ਕਰਜ਼ਾ ਸੀ। 29 ਫਰਵਰੀ, 2020 ਨੂੰ ਪੰਜਾਬ ਦੇ ਖਜ਼ਾਨਾ ਮੰਤਰੀ ਦਾ ਬਿਆਨ ਸੀ ਕਿ 31 ਮਾਰਚ, 2020 ਤੱਕ ਪੰਜਾਬ ਸਿਰ ਕਰਜ਼ੇ ਦੀ ਰਾਸ਼ੀ 2.48 ਲੱਖ ਕਰੋੜ 'ਤੇ ਪੁੱਜ ਜਾਵੇਗੀ। ਉਂਜ ਕੈਗ  ਮੁਤਾਬਿਕ ਸਾਲ 2024-25 ਤੱਕ ਪੰਜਾਬ ਸਿਰ ਕਰਜ਼ਾ 3.73 ਲੱਖ ਕਰੋੜ ਪੁੱਜ ਜਾਣ ਦੀ ਆਸ ਹੈ ਜਦੋਂ ਕਿ ਜੇਕਰ ਇਸ ਵਿਚ ਸਥਾਨਕ ਕਰਜ਼ੇ ਵੀ ਜੋੜ ਲਏ ਜਾਣ ਤਾਂ ਇਹ ਅੰਕੜੇ ਹੋਰ ਵੀ ਭਿਆਨਕ ਨਜ਼ਰ ਆਉਣਗੇ।
 
ਦੂਜੇ ਪਾਸੇ ਪੰਜਾਬ 1981 ਵਿਚ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਵਿਚ ਦੇਸ਼ ਵਿਚੋਂ ਪਹਿਲੇ ਨੰਬਰ 'ਤੇ ਸੀ। 2001 ਵਿਚ ਇਹ ਚੌਥੇ ਨੰਬਰ 'ਤੇ ਪਹੁੰਚ ਗਿਆ ਸੀ। ਪਰ 2020-21 ਵਿਚ ਹੁਣ ਪੰਜਾਬ ਪ੍ਰਤੀ ਜੀਅ ਜੀ.ਡੀ.ਪੀ.  ਵਿਚ 16ਵੇਂ ਨੰਬਰ 'ਤੇ ਜਾ ਖਲੋਤਾ ਹੈ। ਪੰਜਾਬ ਵਿਚ ਇਸ ਵੇਲੇ ਖੇਤੀ ਉਤਪਾਦਨ 27 ਫ਼ੀਸਦੀ ਅਤੇ ਉਦਯੋਗਿਕ ਉਤਪਾਦਨ 24 ਫ਼ੀਸਦੀ ਹੈ।

ਇਹ ਅੰਕੜੇ ਪੰਜਾਬ ਦੀ ਬਰਬਾਦੀ ਅਤੇ ਉਸ ਦੇ ਹਾਕਮਾਂ ਦੀ ਨਾ-ਅਹਿਲੀਅਤ ਦੀ ਕਹਾਣੀ ਆਪ ਸੁਣਾਉਂਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਸਿਆਸਤਦਾਨ ਚਾਹੇ ਉਹ ਰਾਜ ਕਰ ਰਹੇ ਹਨ ਜਾਂ ਰਾਜ ਕਰਨ ਦੇ ਦਾਅਵੇਦਾਰ ਹਨ, ਪੰਜਾਬ ਦੀ ਏਨੀ ਖ਼ਰਾਬ ਆਰਥਿਕ ਦਸ਼ਾ ਸੁਧਾਰਨ ਲਈ ਕੋਈ ਠੋਸ ਪ੍ਰੋਗਰਾਮ ਦੇਣ ਦੀ ਬਜਾਏ ਸਿਰਫ ਹੋਰ ਮੁਫ਼ਤ ਚੀਜ਼ਾਂ ਦਾ ਲਾਲਚ ਦੇ ਕੇ ਹੀ ਚੋਣਾਂ ਜਿੱਤਣਾ ਚਾਹੁੰਦੇ ਹਨ।

ਜੇ ਅਰਵਿੰਦ ਕੇਜਰੀਵਾਲ 300 ਯੂਨਿਟ ਮੁਫ਼ਤ ਬਿਜਲੀ ਦਾ ਲਾਲਚ ਦੇ ਕੇ ਗਿਆ ਹੈ ਤਾਂ ਸੁਖਬੀਰ ਸਿੰਘ ਬਾਦਲ 400 ਯੂਨਿਟ ਮੁਫ਼ਤ ਦਾ ਲਾਲਚ ਦੇਣ ਲੱਗ ਪਏ ਹਨ। ਕੱਲ੍ਹ ਨੂੰ ਕੋਈ ਹੋਰ 500 ਯੂਨਿਟ ਮੁਫ਼ਤ ਬਿਜਲੀ ਦਾ ਲਾਲਚ ਦੇ ਦੇਵੇਗਾ। ਹੈਰਾਨੀ ਦੀ ਗੱਲ ਹੈ ਕਿ ਸਾਡੇ ਨੌਜਵਾਨ ਚੰਗੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਨੂੰ ਦੌੜ ਰਹੇ ਹਨ ਤੇ ਸਾਡੇ ਨੇਤਾ ਬਜਾਏ ਇਸ ਦੇ ਕਿ ਕੋਈ ਅਜਿਹੀਆਂ ਨੀਤੀਆਂ ਉਲੀਕਣ, ਜਿਨ੍ਹਾਂ ਨਾਲ ਜਵਾਨੀ ਅਤੇ ਦਿਮਾਗ ਦਾ ਪਲਾਇਨ ਰੁਕੇ, ਉਹ ਇਸ ਵਿਚ ਤੇਜ਼ੀ ਲਿਆਉਣ ਲਈ ਇਹ ਪੇਸ਼ਕਸ਼ ਕਰ ਰਹੇ ਹਨ ਕਿ ਬਾਹਰ ਜਾ ਕੇ ਪੜ੍ਹਨ ਲਈ 10 ਲੱਖ ਰੁਪਏ ਦਾ ਕਰਜ਼ਾ ਬਿਨਾਂ ਵਿਆਜ ਦਿੱਤਾ ਜਾਵੇਗਾ, ਜੋ ਸ਼ਾਇਦ ਹੀ ਕਦੇ ਮੁੜੇ ਜਾਂ ਫਿਰ ਕੁਝ ਸਾਲਾਂ ਬਾਅਦ ਵੋਟਾਂ ਲੈਣ ਲਈ ਇਹ ਕਰਜ਼ਾ ਮੁਆਫ਼ ਕਰਨ ਦਾ ਲਾਲਚ ਵੀ ਦਿੱਤਾ ਜਾਵੇਗਾ।

ਕਿਸੇ ਨੂੰ ਕੋਈ ਫ਼ਿਕਰ ਨਹੀਂ ਕਿ ਪੰਜਾਬ ਦਾ ਭਵਿੱਖ ਕੀ ਹੋਵੇਗਾ? ਕਿਸੇ ਨੂੰ ਫ਼ਿਕਰ ਨਹੀਂ ਕਿ ਪੰਜਾਬ ਨੂੰ ਲੱਖਾਂ ਕਰੋੜਾਂ ਦੇ ਕਰਜ਼ੇ ਤੋਂ ਨਿਜਾਤ ਕਿਵੇਂ ਮਿਲੇਗੀ? ਪੰਜਾਬ ਵਿਚੋਂ ਜਾ ਰਹੇ ਉਦਯੋਗ ਕਿਵੇਂ ਰੋਕਣੇ ਹਨ? ਨਵੇਂ ਉਦਯੋਗ ਕਿਵੇਂ ਲਵਾਉਣੇ ਹਨ? ਪੰਜਾਬ ਦੇ ਪਾਣੀ ਤੇ ਇਲਾਕੇ ਵਾਪਸ ਕਿਵੇਂ ਲੈਣੇ ਹਨ? ਪੰਜਾਬ ਨੂੰ 10 ਸਾਲਾਂ ਵਿਚ ਰੇਗਿਸਤਾਨ ਬਣਨ ਵੱਲ ਵਧਣ ਤੋਂ ਕਿਵੇਂ ਬਚਾਉਣਾ ਹੈ? ਜੋ ਲੋਕ ਲੁਭਾਵਣੀਆਂ ਤੇ ਮੁਫ਼ਤ ਮਾਲ ਵੰਡਣ ਦੀਆਂ ਸਕੀਮਾਂ ਚੱਲ ਰਹੀਆਂ ਹਨ ਜਾਂ ਨਵੀਆਂ ਚਲਾਉਣੀਆਂ ਹਨ, ਉਨ੍ਹਾਂ ਲਈ ਪੈਸਾ ਕਿੱਥੋਂ ਆਵੇਗਾ?

ਇੰਜ ਜਾਪਦਾ ਹੈ ਕਿ ਕਰਜ਼ਿਆਂ ਤੇ ਟੈਕਸਾਂ ਵਿਚ ਵਾਧਾ ਹੀ ਇਕੋ ਇਕ ਰਾਹ ਹੈ ਜੋ ਬਰਬਾਦੀ ਦਾ ਰਾਹ ਹੈ। ਇਸ ਹਮਾਮ ਵਿਚ ਸਾਰੀਆਂ ਰਾਜਸੀ ਪਾਰਟੀਆਂ ਇਕ ਤੋਂ ਇਕ ਵੱਧ ਦੋਸ਼ੀ ਨਜ਼ਰ ਆ ਰਹੀਆਂ ਹਨ। ਪਰ ਯਾਦ ਰਹੇ : ਮੁਫ਼ਤ ਕਾ ਖਾਣਾ ਹਰਾਮ - ਪੀਣਾ ਹਰਾਮ 

ਪ੍ਰਿਅੰਕਾ ਜਾਂ  ਹਰੀਸ਼ ਚੌਧਰੀ
ਕਾਂਗਰਸ ਹਾਈ ਕਮਾਨ ਵਲੋਂ ਪੰਜਾਬ ਕਾਂਗਰਸ ਦਾ ਨਵਾਂ ਇੰਚਾਰਜ  ਲਾਇਆ ਜਾਣਾ ਤਾਂ ਤੈਅ ਹੀ ਹੈ। ਪਰ ਇਸ ਵੇਲੇ ਕਾਂਗਰਸੀ ਹਲਕਿਆਂ ਵਿਚ ਚਰਚਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਵੀ ਪੰਜਾਬ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ  ਲਾਇਆ ਜਾ ਸਕਦਾ ਹੈ। ਹਾਲਾਂਕਿ ਦੂਸਰੀ ਪਸੰਦ ਕਾਂਗਰਸੀ ਨੇਤਾ ਹਰੀਸ਼ ਚੌਧਰੀ ਦੱਸੇ ਜਾ ਰਹੇ ਹਨ। ਪਰ ਜੇਕਰ ਪ੍ਰਿਅੰਕਾ ਨੂੰ ਹੀ ਪੰਜਾਬ ਕਾਂਗਰਸ ਦਾ ਇੰਚਾਰਜ ਲਾ ਦਿੱਤਾ ਗਿਆ ਤਾਂ ਸਪੱਸ਼ਟ ਹੈ ਕਿ ਪੰਜਾਬ ਕਾਂਗਰਸ ਵਿਚ ਨਵਜੋਤ ਸਿੰਘ ਸਿੱਧੂ ਦੀ ਚੜ੍ਹਤ ਹੋਰ ਵਧ ਜਾਵੇਗੀ। ਟਿਕਟਾਂ ਦੀ ਵੰਡ ਵੇਲੇ ਇਹ ਕੈਪਟਨ ਅਮਰਿੰਦਰ ਸਿੰਘ ਮਨਮਰਜ਼ੀ ਤਾਂ ਬਿਲਕੁਲ ਹੀ ਨਹੀਂ ਕਰ ਸਕਣਗੇ। ਹਾਲਾਂਕਿ ਕਾਂਗਰਸ ਹਾਈ ਕਮਾਨ ਸਿੱਧੂ ਤੇ ਕੈਪਟਨ ਵਿਚ ਸੁਮੇਲ ਬਿਠਾਉਣਾ ਚਾਹੁੰਦੀ ਹੈ ਪਰ ਮਾਮਲਾ ਸੁਲਝਦਾ ਨਹੀਂ ਲਗਦਾ। 16 ਕਾਂਗਰਸੀ ਵਿਧਾਇਕਾਂ ਨੂੰ ਗਰਾਂਟਾਂ ਨਾ ਮਿਲਣ ਦੀ ਚਰਚਾ ਕਾਫੀ ਗਰਮ ਹੈ। ਕਾਂਗਰਸ ਵਿਚ ਇਹ ਚਰਚਾ ਵੀ ਸਿਖ਼ਰ 'ਤੇ ਹੈ ਕਿ ਕਾਂਗਰਸ ਵਿਚ ਅਗਲੇ ਇਕ ਜਾਂ ਹੱਦ ਦੋ ਮਹੀਨਿਆਂ ਵਿਚ ਇਹ ਫ਼ੈਸਲਾ ਹੋ ਜਾਵੇਗਾ ਕਿ ਕੈਪਟਨ ਦੇ ਮੁੱਖ ਮੰਤਰੀ ਬਣੇ ਰਹਿਣ ਨਾਲ ਕਾਂਗਰਸ ਜਿੱਤ ਸਕਦੀ ਹੈ ਜਾਂ ਆਖਰੀ ਸਮੇਂ 'ਤੇ ਕੁਝ ਹੈਰਾਨੀਜਨਕ ਵਾਪਰ ਜਾਣਾ ਕਾਂਗਰਸ ਦੇ ਹਿਤ ਵਿਚ ਹੈ?
 
ਏਸੇ ਦੌਰਾਨ ਪ੍ਰਸ਼ਾਂਤ ਕਿਸ਼ੋਰ, ਜੋ ਨਾਮ ਅਤੇ ਸੀਰਤ ਦੇ ਹੀ ‘ਸ਼ਾਂਤ‘ ਪਰ ਅੰਦਰ ਕਈ ਤੁਫ਼ਾਨ ਸਾਂਭੀ ਰੱਖਦੇ ਹਨ, ਵਲੋਂ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਦੀ ਪਦਵੀ ਛੱਡ ਦੇਣੀ ਵੀ ਚਰਚਾ ਵਿਚ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਇਹ ਅਹੁਦਾ ਕਾਂਗਰਸ ਹਾਈ ਕਮਾਨ ਦੀ ਸਲਾਹ ਨਾਲ ਹੀ ਛੱਡਿਆ ਹੈ ਕਿਉਂਕਿ ਉਹ ਹੁਣ ਤੋਂ ਹੀ 2024 ਦੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਖਿਲਾਫ਼ ਵੱਡੀ ਅਤੇ ਬਦਲਾਵ ਦੀ ਰਣਨੀਤੀ ਤਿਆਰ ਕਰਨ ਦੀ ਯੋਜਨਾ 'ਤੇ ਲੱਗ ਗਏ ਹਨ। ਉਹ ਇਹ ਇਸ਼ਾਰਾ ਸਾਫ਼-ਸਾਫ਼ ਦੇ ਚੁੱਕੇ ਹਨ ਕਿ ਅਜਿਹਾ ਕੋਈ ਬਦਲ ਕਾਂਗਰਸ ਦੀ ਸ਼ਮੂਲੀਅਤ ਬਿਨਾਂ ਸੰਭਵ ਨਹੀਂ। ਪਤਾ ਲੱਗਾ ਹੈ ਕਿ ਕਾਂਗਰਸ ਨੇ ਵੀ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਅਤੇ ਸਹਾਇਤਾ ਕਬੂਲ ਕਰ ਲਈ ਹੈ ਅਤੇ ਕਾਂਗਰਸ ਇਸ ਲਈ ਉਨ੍ਹਾਂ ਦਾ ਬਾਕਾਇਦਾ ਸਮਰਥਨ ਹਾਸਲ ਕਰਨ ਲਈ ਤਿਆਰ ਹੋ ਗਈ ਹੈ। ਇਹ ਦੇਖਣਾ ਬਾਕੀ ਹੈ ਕਿ ਮੋਦੀ-ਸ਼ਾਹ ਉਸਦੀ ਰਣਨੀਤੀ ਦਾ ਕਿਹੋ ਜਿਹਾ ਬਦਲ ਤਿਆਰ ਕਰਦੇ ਹਨ। 
 
ਭਾਰਤੀ ਹਾਕੀ ਟੀਮ ਅਤੇ ਪੰਜਾਬ 
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਲੰਪਿਕ ਵਿਚ ਭਾਰਤੀ ਹਾਕੀ ਟੀਮ (ਲੜਕਿਆਂ) ਵਲੋਂ 49 ਸਾਲ ਬਾਅਦ ਸੈਮੀਫਾਈਨਲ  ਵਿਚ ਪੁੱਜਣਾ ਅਤੇ 1980 ਵਿਚ ਲੀਗ ਮੈਚਾਂ  ਰਾਹੀਂ ਸੋਨ ਤਗਮਾ ਜਿੱਤਣ ਤੋਂ ਬਾਅਦ 41 ਸਾਲ ਬਾਅਦ ਕਾਂਸੇ ਦਾ ਤਗਮਾ ਜਿੱਤਣਾ ਇਕ ਮਾਣ ਵਾਲੀ ਗੱਲ ਹੈ। ਕੁੜੀਆਂ ਦੀ ਹਾਕੀ ਟੀਮ ਦਾ ਉਲੰਪਿਕ ਵਿਚ ਪਹਿਲੀ ਵਾਰ ਸੈਮੀਫਾਈਨਲ  ਵਿਚ ਪੁੱਜਣਾ ਵੀ ਦੇਸ਼ ਲਈ ਖੁਸ਼ੀ ਵਾਲੀ ਗੱਲ ਹੈ। ਪੰਜਾਬੀ ਇਸ ਜਿੱਤ ਨਾਲ ਸਭ ਤੋਂ ਵੱਧ ਖੁਸ਼ ਹਨ ਕਿਉਂਕਿ ਮੁੰਡਿਆਂ ਦੀ ਹਾਕੀ ਟੀਮ ਵਿਚ ਪੰਜਾਬੀਆਂ ਦੀ ਬਹੁਤਾਤ ਹੈ। ਪਰ ਪੰਜਾਬੀ ਇਸ ਖ਼ਬਰ ਤੋਂ ਨਿਰਾਸ਼ ਵੀ ਹਨ ਕਿ ਜਦੋਂ ਕਾਰਪੋਰੇਟ  ਘਰਾਣਿਆਂ ਨੇ ਭਾਰਤੀ ਹਾਕੀ ਟੀਮ ਨੂੰ ਸਪਾਂਸਰ  ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਤਾਂ ਉਸ ਵੇਲੇ ਪੰਜਾਬ ਨਹੀਂ ਸਗੋਂ ਓਡੀਸ਼ਾ ਅੱਗੇ ਆਇਆ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਜੋ ਸਕੂਲੀ ਦਿਨਾਂ ਵਿਚ ਖ਼ੁਦ ਹਾਕੀ ਖ਼ਿਡਾਰੀ ਰਹੇ ਸਨ, ਨੇ ਇਸ ਨੂੰ ਓਡੀਸ਼ਾ ਸਰਕਾਰ ਵਲੋਂ ਸਪਾਂਸਰ  ਕੀਤਾ।

ਅਸੀਂ ਸਮਝਦੇ ਹਾਂ ਕਿ ਪੰਜਾਬ ਸਰਕਾਰ ਹੁਣ ਇਸ ਗੱਲ ਨੂੰ ਦੇਖਦੇ ਹੋਏ ਕਿ ਇਸ ਟੀਮ ਵਿਚ ਬਹੁਤੇ ਖ਼ਿਡਾਰੀ ਪੰਜਾਬੀ ਹੀ ਹਨ, ਇਸ ਕੌਮੀ ਖੇਡ ਨੂੰ ਅੱਗੇ ਵਧਾਉਣ ਅਤੇ 2024 ਦੀਆਂ ਉਲੰਪਿਕ ਖੇਡਾਂ ਵਿਚ ਇਸ ਨੂੰ ਇਕ ਜੇਤੂ ਟੀਮ ਬਣਾਉਣ ਦੇ ਉਦੇਸ਼ ਨਾਲ ਵੀ ਆਪਣੇ ਆਪ ਜੋੜ ਲਵੇ ਤਾਂ ਇਹ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੋਵੇਗੀ। ਅੰਤਰਰਾਸ਼ਟਰੀ ਪੱਧਰ 'ਤੇ ਹਾਕੀ ਦੇ ਮੈਚ ਐਸਟਰੋਟਰਫ  'ਤੇ ਖੇਡੇ ਜਾਂਦੇ ਹਨ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਖਿਡਾਰੀ ਸਚਮੁੱਚ ਹੀ ਅੰਤਰਰਾਸ਼ਟਰੀ ਪੱਧਰ 'ਤੇ ਜੇਤੂ ਬਣਨ ਤਾਂ ਪੰਜਾਬ ਸਰਕਾਰ ਹਾਕੀ ਖਿਡਾਰੀਆਂ ਲਈ ਸੂਬੇ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ ਐਸਟਰੋਟਰਫ ਵਾਲੇ ਹਾਕੀ ਗਰਾਊਂਡ ਬਣਾਉਣ ਦੀ ਜ਼ਿੰਮੇਵਾਰੀ ਲਵੇ।
 
ਸੰਪਰਕ: +91 92168-60000
ਬਿਡਾਕ: hslall@ymail.com

 
 

 
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com