WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਾਡੇ ਬੁੱਧੀਜੀਵੀ, ਸਿੱਖਿਆ ਰੁਜ਼ਗਾਰ ਨਾਲ ਜੁੜੇ ਲੋਕ, ਕਿਸਾਨ ਤੇ ਅਫਸਰ ਸਾਹਿਬਾਨ ਦੇ ਧਿਆਨ ਹਿੱਤ ਬਹੁਤ ਹੀ ਜਰੂਰੀ ਮਸਲਾ
ਜੈਸਿੰਘ ਕੱਕੜਵਾਲ           (26/11/2021)

jai singh

86ਇਸ ਲੇਖ ਦੁਆਰਾ ਮੈਂ ਸਾਡੇ ਬੁੱਧੀਜੀਵੀ ਵਰਗ, ਸਿੱਖਿਆ ਨਾਲ ਜੁੜੇ ਅਧਿਆਪਕ ਅਤੇ ਅਫਸਰ ਸਾਹਿਬਾਨ ਦੇ ਵਿਸ਼ੇਸ਼ ਧਿਆਨ ਹਿੱਤ ਅਤਿ ਸੰਵੇਦਨਸ਼ੀਲ ਮੁੱਦਾ ਲਿਆਉਣਾ ਚਾਹੁੰਦਾ ਹਾਂ।

ਤਕਰੀਬਨ 25 ਕੁ ਸਾਲ ਪਹਿਲਾਂ ਇੱਕ ਰਿਸਾਲੇ ਵਿੱਚ ਇੱਕ ਲੇਖ ਪੜਿਆ ਸੀ ਕਿ ਵਿਦੇਸ਼ਾਂ ਵਿੱਚ ਜਰੂਰੀ ਬੁਨਿਆਦੀ ਢਾਂਚਾ (ਇਨਫਰਸਟਰਕਚਰ) ਜਿਵੇਂ ਕਿ ਸੜਕਾਂ, ਪੁਲ, ਆਵਾਜਾਈ, ਰੇਲਵੇ,ਸੰਚਾਰ ਸੁਵਿਧਾਵਾਂ ,ਬੁਨਿਆਦੀ ਸਿਹਤ ਸਹੂਲਤਾਂ, ਪੜਾਈ ਅਤੇ ਜਰੂਰੀ ਇਮਾਰਤਾਂ ਵਗੈਰਾ ਜੋ ਕਿ ਸਿੱਧੇ ਤੌਰ ਤੇ ਇੰਜਨੀਅਰਿੰਗ ਨਾਲ ਜੁੜੀਆਂ ਹੋਈਆਂ ਹਨ ਤਿਆਰ ਹੋ ਚੁੱਕਿਆ ਹੈ। ਹੁਣ ਸਿਰਫ ਇਸ ਬੁਨਿਆਦੀ ਢਾਂਚੇ ਵਿਚ ਥੋੜਾ ਬਹੁਤ ਬਦਲਾਅ ਅਤੇ ਦੇਖਭਾਲ  ਦਾ ਕੰਮ ਹੀ ਬਾਕੀ ਹੈ। ਵਿਦੇਸ਼ਾਂ ਵਿੱਚ ਇੰਜਨੀਅਰਿੰਗ ਦੇ ਲੱਖਾਂ ਵਿਦਿਆਰਥੀ ਹਰ ਸਾਲ ਕਾਲਜਾਂ ਵਿੱਚੋ ਪੜ ਕੇ ਨਿਕਲਦੇ ਹਨ। ਸਵਾਲ ਇਹ ਹੈ ਆਖਰਕਾਰ ਇਹ ਬੱਚੇ ਕਿੱਥੇ ਫਿੱਟ ਹੋ ਪਾਉਣਗੇ ?
 
ਜਿਸ ਤਰਾਂ ਵਿਦੇਸ਼ਾਂ ਵਿੱਚ ਬਣੇ ਮਾਲ ਦੀ ਮੰਡੀਕਰਨ ਦੀ ਲੋੜ ਹੁੰਦੀ ਹੈ ਇਸੇ ਤਰਾਂ ਇੱਥੋਂ ਪੈਦਾ ਹੋਏ ਇੰਜਨੀਅਰਾਂ ਲਈ ਵੀ ਨੌਕਰੀਆਂ ਦਾ ਇੰਤਜਾਮ ਕਰਨਾ ਪਵੇਗਾ। ਵਿਦੇਸ਼ਾਂ ਨੂੰ ਸਿਰਫ ਥੋੜੇ ਪੜੇ ਲਿਖੇ ਮਜਦੂਰ ਹੀ ਚਾਹੀਦੇ ਹੋਣਗੇ।  ਇੰਜਨੀਅਰ, ਡਾਕਟਰ ਨਹੀ। ਸੋ ਪ੍ਰਗਤੀਸ਼ੀਲ ਦੇਸ਼ਾ ਦੇ ਵਿਦਿਅਕ ਤੰਤਰ ਨੂੰ ਪੰਗੂ ਬਣਾ ਕੇ ਇੱਥੋਂ ਸਿਰਫ ਥੋੜੇ ਬਹੁਤ ਬਹੁਤ ਪੜੇ ਮਜਦੂਰ ਲਏ ਜਾਣਗੇ  ਅਤੇ ਇੰਨਾਂ ਦੇਸ਼ਾ ਵਿੱਚ ਵਿਦੇਸ਼ੀ ਸੰਸਥਾਵਾਂ ਦੇ ਇੰਜਨੀਅਰ ਫਿੱਟ ਕੀਤੇ ਜਾਣਗੇ।
 
ਇਸ ਲੁਕਵੇਂ ਏਜੰਡੇ ਤਹਿਤ ਸਾਡੀਆਂ ਵਿਕਾਊ ਸਰਕਾਰਾਂ ਨੇ ਇਸ ਪੱਚੀ ਛੱਬੀ ਸਾਲਾਂ ਵਿੱਚ ਸਾਡੇ ਪੂਰੇ ਵਿਦਿਅਕ ਢਾਂਚੇ ਦਾ ਭੱਠਾ ਬਿਠਾ ਦਿੱਤਾ। ਵਿਦੇਸ਼ਾਂ ਵਿੱਚ ਬਹੁਤ ਹੀ ਹੁਸ਼ਿਆਰ ਬੱਚੇ ਅਲੱਗ ਅਲੱਗ ਵਿਸ਼ਿਆਂ ਦੇ ਮਾਹਿਰ ਬਣ ਕੇ ਸਿਖਿਆ ਤੰਤਰ ਵਿੱਚ ਨੌਕਰੀਆਂ ਲੈਂਦੇ ਹਨ, ਵੱਖ ਵੱਖ ਵਿਸ਼ਿਆਂ ਤੇ ਦੁਨੀਆਂ ਭਰ ਦੀ ਖੋਜ ਹੁੰਦੀ ਹੈ। ਸਰਕਾਰਾਂ ਇੰਨਾਂ ਬੱਚਿਆਂ ਦੀ ਪੂਰੀ ਆਰਥਿਕ ਜਿੰਮੇਵਾਰੀ ਚੁੱਕਦੀਆਂ ਹਨ ਅਤੇ ਇੰਨਾਂ ਨੂੰ ਵੱਧ ਤੋਂ ਵੱਧ ਹੌਸਲਾ ਅਫਜਾਈ ਕੀਤੀ ਜਾਂਦੀ ਹੈ । ਉਸ ਤੋ ਬਾਅਦ ਦੀ ਗੁਣਵੱਤਾ ਬਤੌਰ ਇੰਜਨੀਅਰ ਅਤੇ ਡਾਕਟਰਾਂ ਦੇ ਰੂਪ ਵਿੱਚ ਆਪਣੇ ਸਿਸਟਮ ਨੂੰ ਸਵਾਰਨ ਲੱਗੇ ਰਹਿੰਦੇ ਹਨ।

ਅੱਜ ਸਾਡੇ ਦੇਸ਼ ਵਿੱਚ ਸਾਡੇ ਦੇਸ਼ ਦੇ ਵਿਦਿਅਕ ਅਦਾਰੇ ਸਿਰਫ ਤੇ ਸਿਰਫ ਕਮਾਈ ਜਾਂ ਆਸ਼ਕੀ ਦੇ ਅੱਡੇ ਬਣ ਕੇ ਰਹਿ ਗਏ ਹਨ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਤਕਨੀਕੀ ਕਾਲਜਾਂ ਦੇ 99% ਵਿਦਿਆਰਥੀ ਕਿਸੇ ਵੀ ਤਕਨੀਕੀ ਨੌਕਰੀ ਦੇ ਕਾਬਿਲ ਨਹੀ ਹਨ। ਇੰਨਾਂ ਵਿੱਚੋਂ ਚੰਗੇ ਬੱਚੇ ਜਾਂ ਤੇ ਵਿਦੇਸ਼ ਵੱਲ ਮੂੰਹ ਕਰਦੇ ਹਨ ਜਾਂ ਭਾਰਤ ਸਥਿੱਤ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਲਈ ਜਾਂਦੇ ਹਨ। ਹੈਰਾਨੀ ਇਸ ਗੱਲ ਦੀ ਕਿ ਇਹ ਕੰਪਨੀਆਂ ਵੀ ਇੰਨਾਂ ਇੰਜਨੀਅਰਾਂ ਨੂੰ ਆਪਣੇ ਸੇਲ  ਨਾਲ ਸਬੰਧੀ ਸ਼ਾਖਾਵਾਂ ਵਿੱਚ ਹੀ ਰੱਖਦੇ ਹਨ, ਕੋਈ ਸੇਲਮੈਨ ਕੋਈ ਸੇਲ ਮੈਨੇਜਰ , ਕੋਈ ਦਫਤਰੀ ਮੈਨੇਜਰ , ਖੇਤਰੀ  ਮੈਨੇਜਰ ਵਗੈਰਾ ਵਗੈਰਾ ਨਾ ਕਿ ਖੋਜ ਸੰਸਥਾਵਾਂ ਵਿੱਚ।

ਉਸ ਤੋਂ ਹੇਠਲੇ ਪੱਧਰ ਦੇ ਕੁੱਝ ਬੱਚੇ ਵੱਡੀਆਂ ਫੈਕਟਰੀਆਂ ਵਿੱਚ ਪ੍ਰਬੰਧਨ  ਵਿੱਚ ਨਿਕਲ ਜਾਂਦੇ ਹਨ। ਹੈਰਾਨੀ ਦੀ ਗੱਲ ਇਹ ਕਿ ਤਕਨੀਕੀ ਮਾਹਿਰ ਇਹ ਵੀ ਨਹੀ ਹੁੰਦੇ ਸਿਰਫ ਗੱਲਾਂਬਾਤਾਂ ਜੋਗੇ ਹੀ ਹੁੰਦੇ ਹਨ। ਜਿਆਦਾਤਰ ਫੈਕਟਰੀਆਂ, ਸਪਲਾਇਰ  ਕੰਪਨੀਆਂ ਜਾਂ ਬਾਹਰ ਕੁੱਝ ਮਾਹਿਰ ਲੋਕਾਂ ਦੀ ਸੇਵਾਵਾਂ ਉਪਰ ਹੀ ਦਾਰੋਮਦਾਰ ਰਹਿੰਦੀਆਂ ਹਨ। ਸਾਡੇ ਇਹ ਇੰਜਨੀਅਰ ਸਿਰਫ ਕਾਗਜ ਕਾਲੇ ਕਰਨ, ਈਮੇਲ ਜਾਂ ਫੋਨ ਕਰਕੇ ਸੇਵਾਵਾਂ ਦੇ ਮਾਹਿਰ ਲੋਕਾਂ ਨੂੰ ਬੁਲਾਉਣ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਬਾਕੀ ਬਚੇ ਬੱਚੇ ਆਪਣੇ ਪੁਸ਼ਤੈਨੀ ਕਿਤਿੱਆਂ ਖੇਤੀ, ਦੁਕਾਨਦਾਰੀ, ਜਾਂ ਗੈਰਤਕਨੀਕੀ ਹਲਕੀਆਂ ਫੁਲਕੀਆਂ ਨੋਕਰੀਆਂ ਵਿੱਚ ਫਿੱਟ ਹੋਣ ਦੀ ਕੋਸ਼ਿਸ਼ ਕਰਦੇ ਹਨ।

ਬਾਕੀ ਸਭ ਖੇਤਰਾਂ ਵਿੱਚੋਂ ਬਚੇ ਹੋਏ ਨਾਕਾਬਲ ਇੰਜਨੀਅਰ ਸਾਡੇ ਇੰਜਨੀਅਰਿੰਗ ਕਾਲਜਾਂ ਵਿੱਚ ਪੜਾਉਣ ਲੱਗ ਜਾਂਦੇ ਹਨ। ਫਿਰ ਇੰਨਾਂ ਕਾਲਜਾਂ ਵਿੱਚੋਂ ਨਿਕਲੇ ਇੰਜਨੀਅਰ ਕਿੰਨੀਆਂ ਕੁ ਮੱਲਾਂ ਮਾਰਨਗੇ ਅਸੀ ਸੋਚ ਹੀ ਸਕਦੇ ਹਾਂ। ਇਹ ਕਾਲਜ ਅੱਧਕਚਰੇ  ਤਕਨੀਕੀ ਮਜਦੂਰ ਹੀ ਪੈਦਾ ਕਰਦੇ ਹਨ ਜਿਹੜੇ  ਕਿ ਵਿਦੇਸ਼ਾਂ ਵੱਲ ਭੱਜਦੇ ਹਨ।  ਜਦੋਂ ਕਿ ਇਹ ਵੱਖਰੀ ਗੱਲ ਕਿ ਇੰਨਾਂ ਦੀਆਂ ਇਹ ਡਿਪਲੋਮੇ ਡਿਗਰੀਆਂ ਦੀ ਵਿਦੇਸ਼ ਵਿੱਚ ਕੋਈ ਪੁੱਛ ਪ੍ਰਤੀਤ ਨਹੀ ਆਖਿਰਕਾਰ ਇਹ ਇੰਜਨੀਅਰ ਸਟਰਾਬਰੀਆਂ  ਤੋੜਨ, ਟੈਕਸੀਆਂ ਚਲਾਉਣ ਜਾਂ ਰੈਸਟੋਰੈਂਟਾਂ ਵਿੱਚ ਤੀਜੇ ਦਰਜੇ ਦੀਆਂ ਨੌਕਰੀਆਂ ਹੀ ਲੈ ਪਾਉਂਦੇ ਹਨ। ਫੇਰ ਕੀ ਫਾਇਦਾ ਮਾਂ ਬਾਪ ਦੀ ਖੂਨ ਪਸੀਨੇ ਦੀ ਕਮਾਈ ਅੱਠ ਦਸ ਲੱਖ ਰੁਪਏ ਤੇ ਜਿੰਦਗੀ ਦੇ ਕੀਮਤੀ ਪੰਜ ਛੇ ਸਾਲ ਬਰਬਾਦ ਕਰਨ ਦਾ।

 ਹੁਣ ਸਵਾਲ ਇਹ ਹੈ ਕਿ ਸਰਕਾਰਾਂ ਦਾ ਇਸ ਵਿੱਚ ਕਿੰਨਾਂ ਕੁ ਰੋਲ ਹੈ ?

ਹੈਰਾਨੀ ਦੀ ਗੱਲ ਇਹ ਕਿ ਸਭ ਤੋਂ ਪਹਿਲਾਂ ਇੰਨਾਂ ਤਕਨੀਕੀ ਵਿਸ਼ਿਆਂ ਦੀ ਕਿਸੇ ਵੀ ਭਾਰਤੀ ਬੋਲੀ ਵਿੱਚ ਕੋਈ ਕਿਤਾਬ ਵੀ ਉਪਲੱਬਧ ਨਹੀ ਹੈ। ਸਾਰੀ ਪੜਾਈ ਅੰਗਰੇਜੀ ਵਿੱਚ ਹੈ ਜਦੋਂ ਕਿ ਸਾਰੇ ਵਿਕਸਿਤ ਦੇਸ਼ਾਂ ਵਿੱਚ ਇਹ ਪੜਾਈ ਸਥਾਨਕ ਬੋਲੀਆਂ ਤੇ ਲਿੱਪੀਆਂ ਵਿੱਚ ਹੀ ਹੁੰਦੀ ਹੈ। ਅੰਗਰੇਜੀ ਸਿਰਫ ਤਦ ਹੀ ਕਾਮਯਾਬ ਹੈ ਜੇਕਰ ਆਮ ਜਿੰਦਗੀ ਵਿੱਚ ਅੱਸੀ ਨੱਬੇ ਪ੍ਰਤੀਸ਼ਤ ਸਾਡਾ ਵਾਹ ਸਿਰਫ ਅੰਗਰੇਜੀ ਨਾਲ ਹੀ ਪੈਂਦਾ ਹੋਵੇ। ਜਦੋ ਕਿ ਆਮ ਲੋਕਾਂ ਦੀ ਇਹ ਇੱਕ ਪ੍ਰਤੀਸ਼ਤ ਵੀ ਨਹੀ। ਸਿਖਿਆਰਥੀ ਦਾ ਸਾਰਾ ਧਿਆਨ ਇਸ ਵਿਦੇਸ਼ੀ ਬੋਲੀ ਨੂੰ ਰੱਟੇ ਲਾਉਣ ਤੇ ਹੀ ਲੱਗਿਆ ਰਹਿੰਦਾ ਹੈ, ਜਦੋਂ ਕਿ ਤਕਨੀਕੀ ਸਿਖਿਆ ਸਮਝਣ ਦੀ ਹੈ ਰੱਟੇ ਘੋਟੇ ਲਾਉਣ ਦੀ ਨਹੀਂ।

ਜਦੋ ਤੱਕ ਸਾਡੀਆਂ ਕਿਤਾਬਾਂ ਅੰਗਰੇਜੀ ਦੇ ਨਾਲ ਨਾਲ ਸਥਾਨਕ ਬੋਲੀ ਵਿੱਚ ਨਹੀ ਹੋਣਗੀਆਂ ਤਦ ਤੱਕ ਇੰਨਾਂ ਤੋ ਕੋਈ ਆਸ ਰੱਖਣੀ ਬੇਕਾਰ ਹੈ।

ਅੱਜ ਗੱਲ ਕਰੀਏ ਚੀਨ ਸਾਡੇ ਤੋਂ ਵੀ ਪਛੜਿਆ ਦੇਸ਼ ਸੀ ਅੰਗਰੇਜੀ ਉਨਾਂ ਲੋਕਾਂ ਨੁੰ ਵੀ ਨਹੀ ਆਉਂਦੀ, ਮਲੇਸ਼ੀਆ, ਥਾਈਲੈਂਡ, ਜਾਪਾਨ, ਰੂਸ, ਇਟਲੀ, ਫਰਾਂਸ, ਜਰਮਨੀ ਵਰਗੇ ਦੇਸ਼ਾਂ ਵਿੱਚ ਸਾਰੀ ਪੜਾਈ ਉਨਾਂ ਦੇਸ਼ਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਹੀ ਹੁੰਦੀ ਹੈ ਤਾਂ ਸਾਡੇ ਦੇਸ਼ ਵਿੱਚ ਕਿਉਂ ਨਹੀ ?

ਸਾਡੇ ਇੰਨਾਂ ਕੋਰਸਾਂ ਦਾ ਸਿਲੇਬਸ ਸਮੇਂ ਦੇ ਹਾਣ ਦਾ ਨਾਂ ਹੋ ਕੇ ਤੀਹ ਤੋਂ ਚਾਲੀ ਸਾਲ ਪੁਰਾਣੀ ਤਕਨੀਕ ਤੇ ਚੱਲ ਰਿਹਾ ਹੈ ਜਦੋਂ ਕਿ ਇਸਨੂੰ ਵਰਤਮਾਨ ਸਮੇਂ ਤੋਂ ਘੱਟੋ ਘੱਟ ਦਸ ਸਾਲ ਅਗੇਤਾ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਨਵੀ ਖੋਜ ਹੋ ਸਕੇ। ਨਵੀਆਂ ਤਕਨੀਕਾਂ ਆਕੇ ਪਾਸ, ਫੇਲ ਹੋ ਕੇ ਦੁਨੀਆਂ ਦੇ ਨਕਸ਼ੇ ਤੋ ਅਲੋਪ ਵੀ ਹੋ ਜਾਂਦੀਆਂ ਹਨ ਜਦੋ ਇਹ ਸਾਡੇ ਸਿਲੇਬਸ ਵਿੱਚ ਆਉਂਦੀਆਂ ਹਨ। ਉਸ ਤੋ ਇਲਾਵਾ ਸਿਲੇਬਸ ਨੂੰ ਇਸ ਤਰਾਂ ਬਣਾਇਆ ਗਿਆ ਹੈ ਕਿ ਕਿਸੇ ਵੀ ਵਸਤੂ ਦੀ ਜਾਣਕਾਰੀ ਪੜਾਅ ਵਾਰ ਨਾਂ ਕਰਵਾ ਕੇ ਪਹਿਲੇ ਝਟਕੇ ਹੀ ਉਸ ਨੂੰ ਖੋਜ ਲੈਵਲ ਤੇ ਪਹੁੰਚਾ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਜਿੱਥੇ ਇਹ ਸਿਲੇਬਸ ਰੁਚੀ ਵਾਲਾ ਬਣਨਾਂ ਚਾਹੀਦਾ ਹੈ ਉਸ ਨੁੰ ਉਬਾਊ ਬਣਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਤਾਂ ਹਰ ਵਿਦਿਆਰਥੀ ਰੱਟੇ ਘੋਟੇ ਲਗਾ ਕੇ ਸਿਰਫ ਚੰਗੇ ਨੰਬਰਾਂ ਨਾਲ ਪਾਸ ਹੋਣ ਤੱਕ ਸੀਮਿਤ ਹੋ ਜਾਂਦਾ ਹੈ।

ਤਕਨੀਕੀ ਸਿਖਿਆ ਸਿਰਫ ਪੜਨ ਨਾਲ ਹੀ ਨਹੀ ਆਉਂਦੀ ਇਸ ਲਈ ਬਹੁਤ ਹੀ ਜਿਆਦਾ ਲੱਗਭੱਗ ਨੱਬੇ ਪ੍ਰਤੀਸ਼ਤ ਪ੍ਰੈਕਟੀਕਲ ਦੀ ਜਰੂਰਤ ਹੁੰਦੀ ਹੈ ਜਦੋ ਕਿ ਸਾਡੇ ਕਾਲਜਾਂ ਵਿੱਚ ਅਸਾਈਨਮੈਂਟ ਦੇ ਨਾਮ ਤੇ ਦੂਜੀ ਤੀਜੀ ਕਲਾਸ ਦੇ ਬੱਚਿਆਂ ਵਾਂਗ ਕਾਪੀਆਂ ਦੇ ਸਫੇ ਲਿਖਣ ਅਤੇ ਚਾਰਟ ਬਣਾਉਣ ਤੇ ਸਾਰਾ ਸਮਾਂ ਬਰਬਾਦ ਕਰ ਦਿੱਤਾ ਜਾਂਦਾ ਹੈ। ਪ੍ਰੈਕਟੀਕਲ ਨਾਂ ਮਾਤਰ ਹੀ ਹੁੰਦਾ ਹੈ ਜੋ ਹੁੰਦਾ ਹੈ ਉਹ ਵੀ ਕਿਸੇ ਕੰਮ ਦਾ ਨਹੀ ਹੁੰਦਾ।

ਜਿਵੇਂ ਕਿ ਅਸੀ ਉਪਰ ਗੱਲ ਕਰ ਕੇ ਆਏ ਹਾਂ ਸਾਡੇ ਪ੍ਰੋਫੈਸਰਾਂ, ਇੰਸਟਕਟਰਾਂ, ਵਰਕਸ਼ਾਪ ਇੰਚਾਰਜਾਂ ਦਾ ਆਪਣਾ ਹੀ ਕੋਈ ਤਜਰਬਾ ਨਹੀ ਤਾਂ ਇਹ ਪੜਾਉਣ ਜਾਂ ਪ੍ਰੈਕਟੀਕਲ ਕਰਵਾਉਣ ਕਿਥੋਂ? ਸਮੇ ਦੇ ਨਾਲ ਕੋਈ ਇੰਨਾਂ ਦੇ ਅਗੇਤੇ ਕੋਰਸ ਜਾਂ ਕਹਿ ਲਵੋ ਅੱਪਡੇਸ਼ਨ  ਨਹੀ ਹੁੰਦੀ, ਇੱਕ ਵਾਰੀ ਨੌਕਰੀ ਮਿਲ ਜਾਵੇ ਉਸ ਤੋਂ ਬਾਅਦ ਬੇਫਿਕਰੀ। ਢੱਠੇ ਖੂਹ ਜਾਣ ਵਿਦਿਆਰਥੀ।

ਘੱਟੋ ਘੱਟ ਦਸ ਪੰਦਰਾਂ ਸਾਲ ਦੇ ਇੰਡਸਟਰੀ ਦੇ ਤਜਰਬਾਕਾਰ ਲੋਕ ਹੀ ਪ੍ਰੈਕਟੀਕਲ ਕਰਵਾ ਸਕਦੇ ਹਨ ਉਹ ਵੀ ਜਿਆਦਾ ਤੋ ਜਿਆਦਾ ਦੋ ਸਾਲ ਲਈ। ਇੰਨੇ ਸਮੇ ਤੋ ਬਾਅਦ ਇਨਸਾਨ ਵਿੱਚ ਖੜੋਤ ਆ ਜਾਂਦੀ ਹੈ, ਜਦੋ ਕਿ ਤਕਨੀਕੀ ਸਿਖਿਆ ਲਗਾਤਾਰ ਅੱਗੇ ਵੱਧਦੇ ਰਹਿਣ ਦੀ ਹੈ ਰੁਕਣ ਦੀ ਨਹੀ।

ਇਸ ਤੋਂ ਵੀ ਬਦਤਰ ਸਥਿਤੀ ਹੈ ਨਾਨ ਅਟੈਂਡਿੰਗ  ਯਾਨੀ ਬਿਨਾਂ ਕਲਾਸਾਂ ਲਗਾਏ  ਸਿਰਫ ਪੇਪਰ ਦੇਣੇ ਉਹ ਵੀ ਨਕਲ ਨਾਲ। ਕਿਉਂਕੀ ਤਕਨੀਕੀ ਕਾਲਜਾਂ ਦਾ ਮਿਆਰ ਕੋਈ ਹੈ ਨਹੀ, ਅੱਧੇ ਤੋਂ ਵੱਧ ਸੀਟਾਂ ਖਾਲੀ ਰਹਿਣੀਆਂ ਸ਼ੁਰੂ ਹੋ ਗਈਆਂ ਹਨ ਉਪਰੋਂ ਐਸ.ਸੀ  ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਸਰਕਾਰ ਵੱਲੋਂ ਆਉਂਦੀਆਂ ਹਨ ਸੋ ਇੱਕ ਇੱਕ ਵਿਦਿਆਰਥੀ ਦਾ ਦੋ ਦੋ ਤਿੰਨ ਸੰਸਥਾਵਾਂ ਵਿੱਚ ਦਾਖਲਾ ਹੋ ਜਾਂਦਾ ਹੈ।

ਪਿੱਛੇ ਜਿਹੇ ਇਹ ਮਾਮਲਾ ਅਖਬਾਰਾਂ ਵਿੱਚ ਖੂਬ ਚਰਚਾ ਵਿੱਚ ਰਿਹਾ ਕਿ ਕਿਵੇਂ ਇੱਕ ਇੱਕ ਵਿਦਿਆਰਥੀ ਦੇ ਨਾਂ ਤੇ ਕਈ ਕਈ ਸੰਸਥਾਂਵਾਂ ਫੀਸਾਂ ਵਸੂਲ ਗਈਆਂ। ਇਸ ਮਾਮਲੇ ਵਿੱਚ ਤਕਨੀਕੀ ਕਾਲਜਾਂ ਦੇ ਨਾਲ ਨਾਲ ਪ੍ਰਾਈਵੇਟ ਆਈ.ਟੀ.ਆਈ  ਨੇ ਤਾਂ ਬਿੱਲਕੁਲ ਹੀ ਜਲੂਸ ਕੱਢ ਦਿੱਤਾ ਹੈ ।

ਅੱਜ ਕੱਲ ਕਾਲਜਾਂ ਤੇ ਆਈ.ਟੀ.ਆਈ  ਨੇ ਨਵੇਂ ਵਿਦਿਆਰਥੀ ਰੂਪੀ ਮੁਰਗੇ ਲਿਆਉਣ ਦਾ ਕਮਿਸ਼ਨ ਵੀ ਦੇਣਾ ਚਾਲੂ ਕਰ ਦਿੱਤਾ ਹੈ। ਪੁਰਾਣੇ ਜਾਂ ਕੋਰਸ ਪੁਰਾ ਕਰ ਕੇ ਜਾ ਰਹੇ ਵਿਦਿਆਰਥੀਆਂ ਨੂੰ ਵੀ ਇਹ ਲਾਲਚ ਦਿੱਤਾ ਜਾ ਰਿਹਾ ਹੈ।

ਅੱਜ ਕੱਲ ਕਾਲਜਾਂ ਨੂੰ ਸਾਲ ਡੇਢ ਸਾਲ ਦੇ ਸਮੇਂ ਦੌਰਾਨ ਸਮੇਂ ਦੇ ਹਾਣ ਦੀ ਤਕਨੀਕੀ ਮਸ਼ੀਨਰੀ ਲਗਾਤਾਰ ਬਦਲਣੀ ਪਵੇਗੀ ਜਾਂ ਵਿਦਿਆਰਥੀਆ ਨੂੰ ਆਪਣਾ ਜਿਆਦਾ ਸਮਾਂ ਚਾਲੂ ਇੰਡਸਟਰੀ  ਨਾਲ ਲਗਾੳੇਣਾ ਪਵੇਗਾ। ਇੱਕ ਹੋਰ ਅਹਿਮ ਗੱਲ ਸਾਡੇ ਇਹ ਸੰਸਥਾਨ ਸਾਡੇ ਬੱਚਿਆਂ ਦੇ ਦਿਮਾਗ ਵਿੱਚ ਇੱਕ ਐਸੀ ਗਲਤ ਗਲ ਵਾੜ ਦਿੰਦੇ ਹਨ ਕਿ ਪਾਸ ਹੁੰਦੇ ਹੀ ਤੁਸੀ ਇੰਜਨੀਅਰ ਬਣ ਜਾਵੋਗੇ ਕਾਲਜ ਤੋਂ ਨਿਕਲ ਕੰਮ ਕਰਨਾ ਨਹੀ ਪਵੇਗਾ ਸੀਟ ਤੇ ਬੈਠਣਾ ਹੈ ਤਨਖਾਹ ਹੀ ਲੈਣੀ ਹੈ।

ਮੇਰੇ ਪਾਸ ਇੱਕ ਸਾਲ ਵਿੱਚ ਲੱਗਭੱਗ 100 ਕੁ ਡਿਗਰੀ, ਡਿਪਲੋਮਾ, ਆਈ.ਟੀ.ਆਈ  ਵਿਦਿਆਰਥੀ ਆਉਦੇ ਹਨ। ਆਉਣ ਸਾਰ ਇੱਕੋ ਸਵਾਲ ਹੁੰਦਾ ਹੈ ਸੈਲਰੀ / ਤਨਖਾਹ ਕਿੰਨੀ ਮਿਲੇਗੀ ਜੇ ਕੰਮ ਪੁਛਦੇ ਹਾਂ ਕਿ ਕੀ ਕਰੋਗੇ ? ਜੋ ਕਹੋਗੇ , ਕੀ ਆਉਂਦਾ ਹੈ ਕੁੱਝ ਨਹੀ, ਫੇਰ ਕੰਮ ਕਿਵੇਂ ਕਰੋਗੇ ? ਸਿੱਖ ਲਵਾਂਗੇ।

ਜੇਕਰ ਕਹਿੰਦੇ ਹਾਂ ਕਿ ਚਲੋ ਸੀਨੀਅਰ ਕਾਰੀਗਰਾਂ ਤੋਂ ਕੰਮ ਹੀ ਸਿੱਖ ਲਵੋ ਤਾਂ ਕਹਿੰਦੇ ਹਨ ਜੇ ਕੰਮ ਹੀ ਕਰਨਾ ਸੀ ਤਾਂ ਡਿਗਰੀ ਕਿਸ ਲਈ ਕੀਤੀ ਹੈ?

ਇੰਨਾਂ ਨੂੰ ਲੇਬਰ ਕਾਨੂੰਨ, ਸ਼ਨੀਵਾਰ ,ਐਤਵਾਰ ਦੀਆਂ ਤੇ  ਹੋਰ ਛੁੱਟੀਆਂ, ਆਪਣੇ ਹੱਕ ਸਭ ਪਤਾ ਹੁੰਦੇ ਹਨ ਸਿਵਾਏ ਆਪਣੀ ਡਿਊਟੀ ਤੇ ਫਰਜਾਂ ਦੇ। ਬੜੀ ਅਜੀਬ ਸਥਿਤੀ ਹੁੰਦੀ ਹੈ ਸਾਡੇ ਲਈ। ਕਿਥੋਂ ਲਿਆਈਏ ਇਹੋ ਜਿਹੀਆਂ ਫੈਕਟਰੀਆਂ ਜੋ ਕੰਮ ਤੋਂ ਅਣਜਾਣ ਤੇ ਕੰਮਚੋਰ ਲੋਕਾਂ ਨੂੰ ਆਪਣੇ ਇੰਜਨੀਅਰ ਮੰਨ ਲੈਣ।

ਭਾਸ਼ਾ ਤੋਂ ਹਟ ਕੇ ਇੰਜਨੀਅਰ ਕੋਰਸਾਂ ਲਈ ਇੱਕ ਐਸਾ ਵਿਸ਼ਾ ਹੈ ਜਿਸ ਤੋਂ ਬਿਨਾਂ ਇਸ ਲਾਈਨ ਵਿੱਚ ਦਾਖਲ ਹੋਣਾ ਵੀ ਨਾਮੁਮਕਿਨ ਹੈ ਉਹ ਹੈ ਇੰਜਨੀਅਰਿੰਗ ਡਰਾਇੰਗ। ਇਹ ਵਿਸ਼ਾ ਸਕੂਲ ਦੌਰਾਨ ਛੇਵੀਂ ਜਮਾਤ ਤੋਂ ਜਿਉਮੈਟਰੀ ਦੇ ਰੂਪ ਵਿੱਚ ਸ਼ੁਰੂ ਹੋ ਕੇ ਦਸਵੀਂ ਤੱਕ ਸਕੇਲਾਂ ਥਿਊਰਮਾਂ ਅਤੇ ਬਿਨਾਂ ਮਿਣਤੀ ਕੀਤੇ ਰੇਸ਼ੋ ਲੈ ਕੇ ਮਾਡਲ ਬਣਾਉਣ ਦੇ ਰੂਪ ਵਿੱਚ ਪੂਰਾ ਹੁੰਦਾ ਸੀ। ਅੱਜ ਕੱਲ ਇਹ ਵਿਸ਼ਾ ਤਕਰੀਬਨ ਅਲੋਪ ਹੋਣ ਦੀ ਪੁਜੀਸ਼ਨ ਵਿੱਚ ਹੈ ਜਾਂ ਇਸਨੂੰ ਆਰਟ ਡਰਾਇੰਗ ਵਿੱਚ ਬਦਲ ਕੇ ਚਿੜੀਆਂ ਤੋਤੇ ਸਕੈੱਚ ਤੇ ਸੀਨਰੀਆਂ ਤੱਕ ਸੀਮਿਤ ਕਰ ਦਿੱਤਾ ਹੈ। ਜੇ ਕਿਤੇ ਹੈ ਵੀ ਤਾਂ ਪੜਾਈ ਵਿਚ ਇਸ ਦੇ ਨੰਬਰ ਨਹੀਂ ਗਿਣੇ ਜਾਂਦੇ।

ਇਸ ਵਿਸ਼ੇ ਨੂੰ ਸਾਡੀਆਂ ਸਰਕਾਰਾਂ ਨੇ ਕਿਸ ਲੁਕਵੇਂ ਏਜੰਡੇ ਤਹਿਤ ਖਤਮ ਕੀਤਾ ਹੈ ? ਇਹ ਹੀ ਦੱਸ ਸਕਦੇ ਹਨ।

ਅੱਜ ਸਾਡੇ ਬੱਚੇ ਦਸਵੀ ਤੱਕ ਖੇਤੀਬਾੜੀ ਤੇ ਲੜਕੀਆਂ ਹਾਊਸ ਹੋਲਡ ਜਿਹੇ ਵਿਸ਼ਿਆਂ ਵਿੱਚੋ ਦਸਵੀ ਕਰਕੇ ਇੰਜਨੀਅਰਿੰਗ ਵਿੱਚ ਆਉਦੇ ਹਨ, ਆਉਂਦਿਆਂ ਹੀ ਬਹੁਤ ਕਠਿਨ ਡਰਾਇੰਗ (ਕਿਉਕੀ ਇਸਦੀ ਮੁੱਢਲੀ ਪੜਾਈ ਛੇਵੀਂ ਤੋ ਦਸਵੀ ਪੰਜ ਸਾਲ ਦੀ ਹੈ) ਨਾਲ ਵਾਹ ਪੈਦਾ ਹੈ ਤਾਂ ਪਹਿਲੀ ਸੱਟੇ ਬੱਚੇ ਇਸ ਥਿਊਰੀ ਪ੍ਰੈਕਟੀਕਲ ਤੋ ਵੀ ਅਹਿਮ ਵਿਸ਼ੇ ਵਿੱਚ ਮੂਧੇ ਮੂੰਹ ਜਾ ਪੈਂਦੇ ਹਨ। ਕਿਉਕੀ ਜਿੰਨੀ ਦੇਰ ਕੋਈ ਇੰਜਨੀਅਰ ਕਿਸੇ ਦੂਸਰੇ ਦਾ ਆਈਡਿਆ  ਨਾ ਸਮਝ ਸਕਦਾ ਹੈ ਤੇ ਨਾਂ ਹੀ ਆਪਣਾ ਸਮਝਾ ਸਕਦਾ ਹੈ, ਕਿਵੇਂ ਕਾਮਯਾਬ ਹੋ ਸਕਦਾ ਹੈ?

ਅੱਜ ਕੱਲ ਇੰਨਾਂ ਬੱਚਿਆ ਨੂੰ ਬੇਸਿਕ ਕੋਰਸਾਂ ਦੇ ਭੰਬਲਭੂਸੇ ਵਿੱਚ ਐਸਾ ਪਾਇਆ ਜਾਂਦਾ ਹੈ ਕਿਸੇ ਵੀ ਬੱਚੇ ਨੂੰ ਕਿਸੇ ਵੀ ਸਬਜੈਕਟ  ਵਾਰੇ ਪੁਛੀਏ ਤਾਂ ਇੱਕੋ ਜੁਮਲਾ ਸੁਣਨ ਨੂੰ ਮਿਲਦਾ ਹੈ ਜੀ ਬੇਸਿਕ ਕਰਵਾਇਆ ਹੈ ,ਜਾਂ ਜੀ ਇਹ ਤੇ ਸਾਨੂੰ ਕਿਸੇ ਨੇ ਕਰਵਾਇਆ ਨਹੀ। ਜਿਵੇਂ ਕਿ ਮੈ ਉਪਰ ਸ਼ੁਰੂ ਵਿੱਚ ਕਹਿ ਆਇਆ ਹਾਂ ਇੰਨਾਂ ਮੋਟੇ ਕਾਰਨਾਂ ਕਰਕੇ ਸਾਡੀ ਇਹ ਪੀੜੀ ਤਕਨੀਕੀ ਤੌਰ ਤੇ ਪਛੜ ਕੇ ਇੰਜੀਨੀਅਰ ਬਣਨ ਦੀ ਵਜਾਏ ਸਾਦੇ ਮਜਦੂਰਾਂ ਵਿੱਚ ਤਬਦੀਲ ਹੋ ਰਹੀ ਹੈ । ਨਵੀਆਂ ਕਾਢਾਂ ਕੱਢਣ ਦੀ ਵਜਾਏ ਵਿਦੇਸ਼ੀ ਇੰਜਨੀਅਰ ਦੀਆਂ ਕਠਪੁਤਲੀਆਂ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਹੁਣ ਜਦੋਂ ਵੀ ਕੋਈ ਮਸ਼ੀਨ ਵਿੱਚ ਨੁਕਸ ਪੈਦਾ ਹੈ ਸਿਰਫ ਕਾਰਡ ਬਦਲਣ ਜਾਂ ਆਨਲਾਈਨ  ਦੇ ਰੂਪ ਵਿੱਚ ਫੋਨ ਤੇ ਹੀ ਬਟਨ ਦੱਬ ਦੱਬ ਕੇ ਨੁਕਸ ਕੱਢਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਆਪਣੇ ਹੱਥ ਵੱਸ ਕੁੱਝ ਨਹੀ। ਸਾਡੇ ਬੱਚੇ ਬਜਾਏ ਇੰਜਨੀਅਰ ਬਣਨ ਦੇ ਮਹਿਜ਼ ਆਪਰੇਟਰ ਬਣ ਕੇ ਰਹਿ ਗਏ ਹਨ।

ਚੀਨ ਵਰਗੇ ਦੇਸ਼ਾਂ ਵਿੱਚ ਬੇਸ਼ੱਕ ਗਰੀਬੀ ਦੀ ਘਾਟ ਨਹੀਂ ਪਰ ਉਨਾਂ ਪਾਸ ਹੱਥ ਦੇ ਕਾਰੀਗਰਾਂ ਦੀ ਵੀ ਘਾਟ ਨਹੀ। ਤਕਨੀਕੀ ਮਜਦੂਰ ਆਮ ਹਨ, ਅੱਜ ਇਸ ਦੇਸ਼ ਨੇ ਚੰਗੇ ਚੰਗੇ ਦੇਸ਼ਾਂ ਨੂੰ ਵਖਤ ਪਾਇਆ ਹੋਇਆ ਹੈ। ਸਾਡੇ ਨਾਲ ਨੂੰ ਜਪਾਨ ਕਿੰਨੀ ਵਾਰ ਕੁਦਰਤੀ ਤੇ ਜੰਗਾਂ ਜੁੱਧਾਂ ਦੇ ਬਾਵਜੂਦ ਤਕਨੀਕੀ ਤੌਰ ਤੇ ਦੁਨੀਆਂ ਵਿੱਚ ਮੋਹਰੀ ਬਣਿਆ ਹੋਇਆ ਹੈ। ਸਾਡੇ ਦੇਸ਼ ਵਿੱਚ ਸਿਰਫ ਭਾਰ ਢੋਣ ਵਾਲੀਆਂ ਹੇੜਾਂ ਹੀ ਤੁਰੀਆਂ ਫਿਰਦੀਆਂ ਹਨ। ਜੋ ਵੀ ਨਵੀਂ ਤਕਨੀਕ ਆਉਂਦੀ ਹੈ ਅਖੇ ਜੀ ਇਹ ਤਾਂ ਪਹਿਲਾਂ ਤੋ ਹੀ ਸਾਡੇ ਪੁਰਾਤਨ ਗ੍ਰੰਥਾਂ ਵਿੱਚ ਹੈ। ਆਪਣੀ ਪਿੱਠ ਆਪ ਹੀ ਥਾਪੜੀ ਜਾਓ ਤੇ ਬਣੇ ਰਹੋ ਆਪਣੇ ਆਪ ਵਿੱਚ ਵਿਸ਼ਵਗੁਰੂ।

ਸਿੱਧੇ ਤੌਰ ਤੇ ਸਾਡੇ ਦੇਸ਼ ਦੀ ਅੱਧੀ ਨੌਜਵਾਨ ਤੇ ਕੰਮ ਕਰਨ ਦੇ ਕਾਬਿਲ ਅਬਾਦੀ ਜੋ ਕਿ ਲੜਕੀਆਂ ਦੇ ਰੂਪ ਵਿੱਚ ਹੈ ਇੰਜਨੀਅਰਿੰਗ ਤੋਂ ਮਹਿਰੂਮ ਹੈ, ਸਾਡੀ ਇਹ ਅਬਾਦੀ ਜਿਆਦਾਤਰ ਮਾਸਟਰਨੀਆਂ, ਰਿਸੈਪਸ਼ਨਾਂ, ਦਫਤਰਾਂ ਵਿੱਚ ਕਲੈਰੀਕਲ ਕੰਮਾਂ ਤੇ ਸ਼ੋ ਰੂਮਾਂ ਦੇ ਸ਼ੋ ਪੀਸਾਂ ਜਾਂ ਹਲਕੀ ਫੁਲਕੀ ਨੀਵੇਂ ਪੱਧਰ ਦੀ ਲੇਬਰ ਤੱਕ ਹੀ ਸੀਮਿਤ ਹੈ ਦਾ ਤਕਨੀਕੀ ਲਾਈਨਾਂ ਵਿੱਚ ਯੋਗਦਾਨ ਨਾਂ ਬਰਾਬਰ ਹੈ। ਲੜਕੀਆਂ ਦੀ ਜਿੰਨੀ ਗਿਣਤੀ ਇੰਜਨੀਅਰਿੰਗ ਕਾਲਜਾਂ ਵਿੱਚ ਹੈ ਉਸ ਵਿੱਚੋਂ ਦਸ ਹਜਾਰ ਵਿੱਚੋਂ ਇੱਕ ਵੀ ਲੜਕੀ ਤਕਨੀਕੀ ਲਾਈਨ ਵਿੱਚ ਨਹੀ ਹੈ। ਅਸੀ ਇੰਨਾਂ ਦੀ ਪੜਾਈ ਨੂੰ ਚੰਗਾਂ ਤੇ ਕਮਾਊ ਵਰ ਲੱਭਣ ਦੇ ਚੱਕਰ ਵਿੱਚ ਸਿੰਗਾਂ ਨੂੰ ਤੇਲ ਲਾਉਣ ਵਾਲੀ ਗੱਲ ਹੀ ਕਰ ਰਹੇ ਹਾਂ ਜਦੋਂ ਕਿ ਕਿਸੇ ਮਾਪਿਆਂ ਦੀ ,ਨਾਂ ਹੀ ਬੱਚਿਆਂ ਦੀ ਤੇ ਨਾਂ ਕਿਸੇ ਸਿਖਾਉਣ ਵਾਲੇ ਦੀ ਮਨਸ਼ਾ ਨਹੀ ਹੁੰਦੀ ਕਿ ਇਹ ਇੰਨਾਂ ਤਕਨੀਕੀ ਲਾਈਨਾਂ ਵਿੱਚ ਅੱਗੇ ਵੱਧਣ ਤੇ ਕੋਈ ਮਾਰਕਾ ਮਾਰਨ।

ਇੰਨਾਂ ਸਾਰੀਆਂ ਤਕਲੀਫਾਂ ਦੇ ਚਲਦੇ ਕਈ ਬੁੱਧੀਜੀਵੀ ਲੋਕਾਂ ਨਾਲ ਗੱਲ ਹੋਈ ਤਾਂ ਸਭ ਨੇ ਕਿਹਾ ਕਿ ਇਹ ਲੈਕਚਰ  ਦੇਣੇ ਬਹੁਤ ਸੁਖਾਲੇ ਹਨ ਪਰ ਇਸ ਦਾ ਇਲਾਜ ਵੀ ਕੋਈ ਨਹੀਂ ਤਾਂ ਇਸ ਚੈਲਿੰਜ  ਦੇ ਤੌਰ ਤੇ ਲੈਂਦੇ ਹੋਏ ਆਪਣੇ ਤੌਰ ਤੇ ਮੈਂ ਇੱਕ ਕੋਸ਼ਿਸ਼ ਕੀਤੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ।

ਵੈਸੇ ਤਾਂ ਮੇਰੇ ਲੰਬੇ ਸਫਰ ਦੇ ਦੌਰਾਨ ਬਹੁਤ ਸਾਰੇ ਬੱਚੇ ਮੇਰੇ ਕੋਲੋਂ ਕੰਮ ਸਿੱਖ ਕੇ ਜਾਂਦੇ ਰਹੇ ਹਨ ਅੱਜ ਵੀ ਸਿੱਖ ਰਹੇ ਹਨ, ਪਰ ਫਿਰ ਵੀ ਕੁੱਝ ਸਮੇਂ ਤੋਂ ਨਵੇਂ ਵਿਦਿਆਰਥੀਆਂ ਨਾਲੋ ਲਿੰਕ ਟੁੱਟ ਜਿਹਾ ਗਿਆ ਸੀ। ਕਈ ਵਾਰੀ ਲੱਗਦਾ ਸੀ ਕਿ ਪੁਰਾਣੇ ਵੈਦਾਂ ਦੀ ਤਰਾਂ ਇਹ ਹੁਨਰ ਨਾਲ ਲੈ ਕੇ ਹੀ ਮਰ ਜਾਵਾਂਗੇ ਫੇਰ ਇੱਕ ਬਜੁਰਗ ਰਿਟਾਇਰਡ ਪ੍ਰਿੰਸੀਪਲ ਸਾਹਿਬਾਨ ਦੀ ਪ੍ਰੇਰਣਾ ਨਾਲ ਫੈਕਟਰੀ ਦੀ ਦੂਜੀ ਮੰਜਿਲ ਤੇ ਇੱਕ 150 ਫੁੱਟ X  60 ਫੁੱਟ ਦਾ ਹਾਲ ਬਣਾਇਆ ਤੇ ਇੱਥੇ ਤਰਾਂ ਤਰਾਂ ਦੇ ਬਿਜਲੀ ਦੇ ਉਪਕਰਣ ਜਿੰਨਾਂ ਵਿੱਚ 66 ਕੇਵੀ  ਗਰਿਡਾਂ ਦੇ, 11 ਕੇਵੀ  ਲਾਈਨਾਂ ਦੇ ਉਪਕਰਣ , ਟਰਾਂਸਫਾਰਮਰ ਬਰੇਕਰ 415 V  ਦੇ ਉਪਕਰਣ ਮੋਟਰਾਂ, ਜੈਨਰੇਟਰ, ਆਟੋਮੇਸ਼ਨ, ਰੈਫਰੀਜਰੇਸ਼ਨ ਏਅਰ ਕੰਡੀਸ਼ਨ, ਆਟੋ ਇਲੈਕਟ੍ਰੀਸ਼ਨ , ਵੈਲਡਿੰਗ ਟੈਕਨਾਲਜੀ ਨਾਲ ਸਬੰਧਿਤ ਉਪਕਰਣ ਲਿਆਂਦੇ ਅਤੇ ਇੰਨਾਂ ਦੀਆਂ ਵੱਖਰੀਆਂ ਵੱਖਰੀਆਂ ਲੈਬ  ਬਣਾਈਆਂ ਹਨ।

ਲੜਕੀਆਂ ਲਈ ਸੁਰਖਿਅਤ ਤੇ ਖੁੱਲ੍ਹਾ ਹੋਸਟਲ ਤੇ ਦੂਰ ਦੇ ਲੜਕਿਆਂ ਲਈ ਵੀ ਰਹਿਣ ਦਾ ਇੰਤਜਾਮ ਕੀਤਾ ਹੈ।  ਮੈਂ ਸਮਝਦਾ ਹਾਂ ਕਿ ਇਥੇ ਅਨਪੜ ਤੋਂ ਲੈ ਕੇ ਘੱਟ ਪੜੇ ,ਅੱਗੇ ਨਾ ਪੜਨ ਤੋਂ ਅਸਮਰਥ ,ਆਈ.ਟੀ.ਆਈ , ਡਿਪਲੋਮਾਂ ਤੇ ਡਿਗਰੀ ਹੋਲਡਰ ਵਿਦਿਆਰਥੀ (ਲੜਕੇ ਤੇ ਲੜਕੀਆਂ) ਇੱਥੇ ਅੱਜ ਕੱਲ ਦੇ ਸਮੇਂ ਦੇ ਹਾਣ ਦੇ ਪ੍ਰੈਕਟੀਕਲਾਂ ਦੀ ਮੱਦਦ ਨਾਲ ਨੌਕਰੀ ਜਾਂ ਸਵੈ ਰੁਜਗਾਰ ਪ੍ਰਾਪਤ ਕਰ ਕੇ ਇੱਜਤ ਮਾਣ ਵਾਲੀ ਜਿੰਦਗੀ ਜਿਉਂ ਸਕਦੇ ਹਨ।

ਕੁੱਝ ਮਿੱਤਰਾਂ ਦਾ ਸਵਾਲ ਸੀ ਕਿ ਇੰਨਾਂ ਬੱਚਿਆਂ ਨੂੰ ਨੌਕਰੀਆਂ ਕਿਥੋਂ ਮਿਲਣਗੀਆਂ ? ਜਿਵੇਂ ਕਿ ਮੈਂ ਉਪਰ ਕਹਿ ਆਇਆ ਹਾਂ ਕਿ ਸਾਡੀਆਂ ਛੋਟੀਆਂ ਫੈਕਟਰੀਆਂ ਵੀ ਮਾਹਿਰ ਕਾਰੀਗਰਾਂ ਤੋਂ ਸੱਖਣੀਆਂ ਹਨ ਮਾਹਿਰ  ਕਾਰੀਗਰ ਇੰਜਨੀਅਰਾਂ ਦੀ ਉਨਾਂ ਨੂੰ ਵੀ ਜਰੂਰਤ ਹੈ। ਚੀਨ  ਵਰਗੇ ਦੇਸ਼ ਵਿੱਚ ਘਰ ਘਰ ਫੈਕਟਰੀ ਹੈ ਤੇ ਇੱਥੇ ਕਿਉਂ ਨਹੀ ਹੋ ਸਕਦੀ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਚੀਨ ਜਪਾਨ ਤੇ ਹੋਰ ਉੱਨਤ ਦੇਸ਼ਾਂ ਵਾਂਗ ਇੰਨਾਂ ਕੰਮਾਂ ਵਿੱਚ ਸਾਨੂੰ ਲੜਕਿਆਂ ਦੇ ਨਾਲ ਨਾਲ ਲੜਕੀਆਂ ਅਤੇ ਘਰੇਲੂ ਅਬਾਦੀ ਦੀ ਭਾਗੀਦਾਰੀ ਵੀ ਬਰਾਬਰ ਕਰਨ ਹੋਵੇਗੀ।

ਜੈਸਿੰਘ,
ਮਰਾਹੜ ਪਾਵਰ ਕੰਟਰੋਲ ਪ੍ਰਾਈਵੇਟ ਲਿਮਿਟਡ  ਕੱਕੜਵਾਲ ਧੂਰੀ
09815026985

 
 

 
86ਸਾਡੇ ਬੁੱਧੀਜੀਵੀ, ਸਿੱਖਿਆ ਰੁਜ਼ਗਾਰ ਨਾਲ ਜੁੜੇ ਲੋਕ, ਕਿਸਾਨ ਤੇ ਅਫਸਰ ਸਾਹਿਬਾਨ ਦੇ ਧਿਆਨ ਹਿੱਤ ਬਹੁਤ ਹੀ ਜਰੂਰੀ ਮਸਲਾ - ਜੈਸਿੰਘ ਕੱਕੜਵਾਲ 85ਨਰਿੰਦਰ ਮੋਦੀ ਦੇ ਇੱਕਪਾਸੜ ਐਲਾਨ ਤੋਂ ਖੁਸ਼ ਨਹੀਂ ਹਨ ਕਿਸਾਨ ਸੰਗਠਨ!
ਹਰਜਿੰਦਰ ਸਿੰਘ ਲਾਲ 
84ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ
ਉਜਾਗਰ ਸਿੰਘ, ਪਟਿਆਲਾ
83ਮੋਦੀ ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ 
82ਕਰਤਾਰਪੁਰ ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ 
81ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ 
80ਪੰਜਾਬ ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ
79ਕੂੜ ਫਿਰੇ ਪ੍ਰਧਾਨ ਵੇ ਲਾਲੋ
ਬੁੱਧ ਸਿੰਘ ਨੀਲੋਂ
78ਬੇਹੱਦ ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ
77ਕਾਂਗਰਸ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ
76ਭਾਜਪਾ ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ
75ਸੰਘੀ ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ
74ਲਖੀਮਪੁਰ ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ
73ਸ਼ਾਂਤਮਈ ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ
72ਪੰਜਾਬ ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ
71ਕੱਚੀ ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ
70ਚਰਨਜੀਤ ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ
ਉਜਾਗਰ ਸਿੰਘ, ਪਟਿਆਲਾ
69ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
68ਸਿੱਖਾਂ ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ ਆਉਂਦੇ?
ਉਜਾਗਰ ਸਿੰਘ, ਪਟਿਆਲਾ
67ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ
66ਇੰਡੋ ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ ਝੰਡੇ ਗੱਡ ਦਿੱਤੇ 
ਉਜਾਗਰ ਸਿੰਘ, ਪਟਿਆਲਾ
65ਕਾਂਗਰਸ ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ 
ਉਜਾਗਰ ਸਿੰਘ, ਪਟਿਆਲਾ 
64ਬੰਦਾ ਬਨਾਮ ਬਜ਼ਾਰ ਅਤੇ ਯਾਦਾਂ 
ਬੁੱਧ ਸਿੰਘ ਨੀਲੋਂ 
63ਬਾਤ ਸਹੇ ਦੀ ਨੀ - ਪਹੇ ਦੀ ਹੈ ! 
ਬੁੱਧ ਸਿੰਘ ਨੀਲੋਂ   
62'ਪੈਗਾਸਸ' ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ
61ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
60ਪੰਜਾਬ ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ 
59-4ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ
58ਇਤਿਹਾਸ ਨਾਲ ਛੇੜਛਾੜ ਠੀਕ ਨਹੀਂ 
ਹਰਜਿੰਦਰ ਸਿੰਘ ਲਾਲ 
57ਅਮਰੀਕਨ ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ
56ਕਰਨਾਲ ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ
55ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ
54ਵਿਧਾਨ ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ 
53ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ  
51ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ …. 
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ 
51ਪੰਜਾਬੀਆਂ ਦੀਆਂ ਲੋੜਾਂ ਕੌਣ ਪਛਾਣੇਗਾ?
ਡਾ. ਹਰਸ਼ਿੰਦਰ ਕੌਰ, ਪਟਿਆਲਾ
50ਪੰਜਾਬ ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ
49ਨਸ਼ਿਆਂ ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ  
48ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
47ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ
ਰਵੇਲ ਸਿੰਘ ਇਟਲੀ 
46ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ
45ਚੋਣ ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
 ਹਰਜਿੰਦਰ ਸਿੰਘ ਲਾਲ
44ਚਹੇਤੇ, ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ ਸਫ਼ਰ
ਮਨਦੀਪ ਖੁਰਮੀ ਹਿੰਮਤਪੁਰਾ
43ਵੇਲੇ ਦਾ ਰਾਗ
ਕੇਹਰ ਸ਼ਰੀਫ਼, ਜਰਮਨੀ   
42ਪ੍ਰਯਾਵਰਣ ਦੇ ਸ੍ਰੋਤ ਰੁੱਖ:  ਤੂਤ
ਰਵੇਲ ਸਿੰਘ ਇਟਲੀ
41ਕਿਸਾਨੀਅਤ ਦਾ ਰਿਸ਼ਤਾ
ਮਿੰਟੂ ਬਰਾੜ, ਆਸਟ੍ਰੇਲੀਆ    
401984-37 ਸਾਲਾਂ ਬਾਅਦ
ਡਾ. ਹਰਸ਼ਿੰਦਰ ਕੌਰ, ਪਟਿਆਲਾ
39ਸਿਆਸੀ ਪਾਰਟੀਆਂ ਪੰਜਾਬੀਆਂ/ ਸਿੱਖਾਂ  ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ 
38ਪੰਜਾਬ ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ
37ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ? /a>
ਉਜਾਗਰ ਸਿੰਘ, ਪਟਿਆਲਾ
36ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ
35ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com