WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ
ਕਿੱਕਰ 

ਰਵੇਲ ਸਿੰਘ ਇਟਲੀ                  (16/06/2021)

rewail

 34
ਜਿਵੇਂ ਪੰਜਾਬ ਦੀ ਧਰਤੀ ਇਸ ਵਿੱਚ ਵਹਿੰਦੇ ਪੰਜ ਦਰਿਆਵਾਂ ਕਰਕੇ ਇਹ ਪੰਜਾਬ ਦੇ ਨਾਂ ਨਾਲ ਜਾਣੀ ਜਾਂਦੀ ਹੈ, ਦੇਸ਼ ਦੀ ਵੰਡ ਕਰਕੇ ਹੁਣ ਦੋ ਹਿੱਸਿਆਂ ਵਾਲੇ ਢਾਈ ਢਾਈ ਦਰਿਆਵਾਂ ਵਿੱਚ ਵੰਡੀ ਜਾਣ  ਬਾਵਜੂਦ ਵੀ ਪੰਜਾਬ ਭਾਵ ਪੰਜ ਪਾਣੀਆਂ ਵਾਲੀ ਧਰਤੀ ਕਰਕੇ ਹੀ ਜਾਣੀ ਜਾਂਦੀ ਹੈ।

ਪੰਜਾਬ  ਪੰਜ  ਬਾਣੀਆਂ,  ਪੰਜ ਨਮਾਜ਼ਾਂ, ਪੰਜ ਪਿਆਰੇ, ਪੰਚਾਂ, ਸਰਪੰਚਾਂ, ਪੰਜਾਂ ਵਿੱਚ ਪ੍ਰਮੇਸ਼ਵਰ ਕਰਕੇ ਅਤੇ ਹੋਰ ਵੀ ਕਈ ਕਈ ਪੱਖੋਂ ਪੰਚ ਪ੍ਰਧਾਨੀ ਧਰਤੀ ਰਹੀ ਹੈ । ਵਾਤਾ ਵਰਣ ਪੱਖੋਂ ਮਾਲਾ ਮਾਲ ਇਸ ਖਿੱਤੇ ਵਿਚ, ਕਿੱਕਰ, ਟਾਹਲੀ, ਧਰੇਕ ਤੂਤ, ਅੰਬ, ਤਾਂ ਇਹ  ਪੰਜੇ  ਤਾਂ ਰੁੱਖਾਂ ਥਾਂ ਥਾਂ ਹੁੰਦੇ ਹਨ।

 ਬੇਸ਼ੱਕ ਇਨ੍ਹਾਂ ਰੁੱਖਾਂ ਦੇ ਇਲਾਵਾ ਹੋਰ ਵੀ ਵੱਡੇ ਛਾਂ ਦਾਰ ਪਿੱਪਲ ਬੋੜ੍ਹ ਤੇ ਹੋਰ ਕਈ ਅਣਗਿਣਤ ਧਾਰਮਕ ਇਤਹਾਸਕ ਰੁੱਖਾਂ ਨਾਲ ਪੰਜਾਬ ਦੀ ਸਰਸਬਜ਼ ਧਰਤੀ ਨੂੰ ਕੁਦਰਤ ਨੇ ਸ਼ਿੰਗਾਰਿਆ ਹੈ ਜਿਸ ਦੀ ਵਿਆਖਿਆ ਕਰਨ ਲਈ ਬਹੁਤ ਸਮਾ ਚਾਹੀਦਾ ਹੈ ਜਿਨ੍ਹਾਂ ਬਾਰੇ ਸਮੇਂ ਸਮੇਂ ਸਿਰ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦਾ ਯਤਨ ਕਰਦਾ ਰਹਾਂਗਾ।

ਹਾਲ ਦੀ ਘੜੀ ਸਭ ਤੋਂ ਪਹਿਲਾਂ ਅੱਜ "ਕਿੱਕਰ" ਦੇ ਰੁੱਖ ਬਾਰੇ ਕੁੱਝ ਤੁੱਛ ਜਿਹੀ ਜਾਣਕਾਰੀ ਦੀ ਗੱਲ ਕਰਾਂਗੇ।

ਕਿੱਕਰ ਦਾ ਰੁੱਖ ਭਾਂਵੇਂ ਬੜੀਆਂ ਤਿੱਖੀਆਂ ਸੂਲ਼ਾਂ ਵਾਲਾ ਛਾਂਦਾਰ ਰੁੱਖ ਹੈ, ਪਰ ਇਸ ਦੇ ਗੁਣਾਂ ਕਰਕੇ ਇਹ ਬਹੁਤ ਹੀ ਗੁਣ ਕਾਰੀ ਰੁੱਖ ਹੈ। ਗਰਮੀਆਂ ਦੀ ਰੁੱਤੇ ਜਦ ਇਹ ਰੁੱਖ ਰੇਸ਼ਮੀ ਸ਼ਨੀਲ ਵਰਗੇ ਪੀਲੇ ਬਸੰਤੀ ਗੋਲ ਗੋਲ ਫੁੱਲਾਂ ਨਾਲ ਲੱਦਿਆ ਹੁੰਦਾ ਹੈ ਤਾਂ ਇਸ ਦੀ ਸੁੰਦਰਤਾ ਤੇ ਬਹਾਰ ਵੇਖਣ ਵਾਲੀ ਹੁੰਦੀ ਹੈ। ਇਹ ਆਮ ਤੌਰ ਤੇ ਰੇਤਲੀ ਜਾਂ ਮੈਰਾ ਜ਼ਮੀਨ ਵਿੱਚ ਆਮ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਇਸ ਦੀ ਗਿਣਤੀ ਧਰੇਕ ਦੇ ਤੂਤ ਵਾਂਗੋਂ ਪਿੰਡਾਂ ਥਾਂਵਾਂ ਵਿੱਚ ਬਹੁਤ ਹੁੰਦੀ ਸੀ। ਪਿੰਡਾਂ ਦੁਆਲੇ ਪਾਣੀ ਦੇ ਛੱਪੜਾਂ ਕੰਡੇ ਕੱਚੇ ਰਾਹਵਾਂ ਅਤੇ ਖੇਤਾਂ ਦੀਆਂ ਵੱਟਾਂ ਅਤੇ ਖੂਹਾਂ ਤੇ ਇਹ ਆਮ ਵੀ ਵੇਖਣ ਨੂੰ ਮਿਲਦਾ ਸੀ। ਪਰ ਇਸ ਦੀ ਘਾਟ ਹੁਣ ਦਿਨੋਂ ਹੁੰਦੀ ਜਾ ਰਹੀ ਹੈ।

ਇਸ ਦੇ ਛੋਟੇ ਛੋਟੇ ਨੁਕੀਲੇ ਪੱਤਿਆਂ ਨੂੰ 'ਲੁੰਗ' ਕਿਹਾ ਜਾਂਦਾ ਸੀ ਜੋ ਭੇਡਾਂ ਬੱਕਰੀਆਂ ਦੀ ਮਨ ਭਾਂਉਦੀ ਖੁਰਾਕ ਹੈ ਆਜੜੀ ਲੋਕ ਢਾਂਗੀਆਂ ਨਾਲ ਇਸ ਦੀਆਂ ਟਹਿਣੀਆਂ ਕੱਟ ਕੇ ਹੇਠਾਂ ਉਲਾਰ ਕੇ  ਇਨ੍ਹਾਂ ਨੂੰ ਆਪਣੇ ਇੱਜੜਾਂ ਨੂੰ ਖੁਆਉਂਦੇ ਸਨ। ਸੁੱਕੀਆਂ ਕੰਡਿਆਲੀਆਂ ਢੀਂਗਰੀਆਂ ਖੇਤਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਵਾੜ ਦੇਣ ਦੇ ਕੰਮ ਵੀ ਆਉਂਦੀਆਂ ਹਨ।

 ਕਿੱਕਰ ਦੀ ਹਰੀਆਂ ਟਹਿਣੀਆਂ ਦੀ ਦਾਤਨ ਦੰਦਾ ਨੂੰ ਸਾਫ ਅਤੇ ਪੀਡੇ ਰੱਖਣ ਲਈ ਜਾਣੀ ਜਾਂਦੀ ਸੀ। ਇੱਕ ਗੱਲ ਦਾਤਨ ਕਰਨ ਬਾਰੇ ਕਰਦਿਆਂ ਯਾਦ ਆ ਗਈ  ਜੋ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹਵਾਂ ਗਾ। ਅੰਗ੍ਰੇਜ਼ ਰਾਜ ਵੇਲੇ ਜਦੋਂ ਇਕ ਪੰਜਾਬੀ ਫੌਜੀ ਰੈਜਮੈਂਟ ਬਾਹਰ ਕਿਸੇ ਮੁਲਕ ਵਿੱਚ ਗਈ ਤਾਂ  ਫੌਜੀਆਂ ਨੂੰ ਲੋਕ  ਦਰਖਤਾਂ ਦੇ ਰੁੱਖਾਂ ਦੀਆਂ ਟਾਹਣੀਆਂ ਦੰਦਾਂ ਨਾਲ ਚਿੱਥਦੇ  ਵੇਖਦੇ ਲੋਕ  ਹੈਰਾਨ ਹੀ ਨਹੀਂ ਸਗੋਂ ਡਰ ਵੀ ਗਏ ਕਿ ਇਹ ਫੌਜੀ ਤਾਂ ਬੜੇ ਖਤਰਨਾਕ ਤੇ ਬਹਾਦਰ ਹਨ, ਜੋ ਲੱਕੜੀ ਨੂੰ ਵੀ ਖਾ ਜਾਂਦੇ ਹਨ, ਇਨ੍ਹਾਂ ਕੋਲੋਂ ਬਚਣ ਦੀ ਲੋੜ ਹੈ।

 ਕਿੱਕਰ ਦੀ ਗੂੰਦ ਅਤੇ ਲੱਕੜ ਬਹੁਤ ਕਾਰਾਮਦ ਚੀਜ਼ ਹੈ ਜੋ ਕਈ ਤਾਕਤ ਦੀਆਂ ਦੁਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਪਹਿਲੇ ਸਮੇਂ ਵਿੱਚ ਕਾਲੀ ਸਿਆਹੀ ਚਮਕਦਾਰ ਬਣਾਉਣ ਲਈ ਵੀ  ਕੰਮ ਆਉਂਦੀ ਸੀ। ਦੇਸੀ ਸ਼ਰਾਬ ਬਣਾਉਣ ਲਈ ਤੇ ਚਮੜਾ ਰੰਗਣ ਦੇ ਕੰਮ ਵੀ ਇਸ ਦੇ ਸੱਕ ਅਤੇ ਛਾਲ ਕੰਮ ਆਉਂਦੇ ਸਨ। ਇਵੇਂ ਹੀ ਇੱਕ ਸੁਹਾਗਾ ਜੋ ਕਿ ਚਿੱਟੇ ਰੰਗ ਦਾ ਠੋਸ ਪਦਾਰਥ ਹੁੰਦਾ ਹੈ ਜਿਸ ਨੂੰ ਸੁਨਿਆਰੇ ਕਾਰੀਗਰ ਸੋਨਾ ਸਾਫ ਕਰਨ ਲਈ ਵਰਤਦੇ ਹਨ, ਪਰ ਦੂਸਰਾ ਕਿੱਕਰ ਦੀ ਲੱਕੜ ਦਾ  ਲੰਮਾ ਭਾਰਾ ਫੱਟੇ ਵਰਗੀ ਸ਼ਕਲ ਦਾ ਟੋਟਾ ਵੀ ਜਿਸ ਨੂੰ ਸੁਹਾਗਾ ਕਿਹਾ ਜਾਂਦਾ ਹੈ ਪੱਕਾ ਭਾਰੀ ਹੋਣ ਕਰੇ ਕਿਸਾਨ ਇਸ ਨੂੰ ਵਾਹੀ ਜ਼ਮੀਨ ਨੂੰ ਪੱਧਰ ਕਰਨ ਲਈ ਅਜੇ ਵੀ ਵਰਤਦੇ ਹਨ।

ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ,ਤੇ ਹੋਰ ਕਈ ਘਰ ਦੀ ਚੀਜ਼ਾਂ ਵਸਤਾਂ, ਮੰਜੇ ਦੀਆਂ ਬਾਹੀਆਂ ਅਲਮਾਰੀਆਂ ਆਦ ਬਣਦੀਆਂ ਸਨ। ਕਿੱਕਰ ਗਾੜ੍ਹੇ ਕਾਲੇ ਰਘ ਦੀ ਪੱਕੀ ਬਹੁਤੀ ਹੰਢਣ ਸਾਰ ਹੁੰਦੀ ਹੈ।

ਇਸ ਦੇ ਰੁੱਖ ਨੂੰ ਫ਼ਲੀਆਂ ਵਰਗੇ ਫ਼ਲ ਲਗਦੇ ਹਨ ਇਨ੍ਹਾਂ ਨੂੰ 'ਤੁਕਲੇ' ਜਾਂ 'ਤੁੱਕੇ'  ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਕੱਚੇ ਕੂਲੇ ਫਲਾਂ ਦਾ ਆਚਾਰ ਵੀ ਬਣਾਇਆ ਜਾਂਦਾ ਹੈ। ਕਿੱਕਰ ਦਾ ਰੁਖ ਕੰਡੇ ਦਾਰ ਹੋਣ ਤੇ ਵੀ ਠੰਡੀ ਛਾਂ ਦੇਣ ਵਾਲਾ ਰੁੱਖ  ਹੈ। ਇਸ ਦੇ ਬੀਜ ਨਿਕੇ ਨਿਕੇ ਗੋਲ ਗੋਲ ਸਖਤ ਅਤੇ ਅੱਖਾਂ ਵਰਗੇ ਕਾਲੇ ਅਤੇ ਕੌੜੇ ਸੁਆਦ ਦੇ ਹੁੰਦੇ ਹਨ। ਤਾਂਹੀਉਂ ਤਾਂ ਅਸੀਂ ਨਿੱਕੇ ਹੁੰਦੇ ਕਿਸੇ ਨੂੰ ਕੋਈ ਗੱਲ ਸਮਝ ਨਾ ਆਉਂਦੀ “ਕੀ” ਕਹਿਣ ਤੇ ਉਸ ਨੂੰ ਹਾਸੇ ਨਾਲ ਕਹਿੰਦਾ ਕਿੱਕਰਾਂ ਦੇ ਬੀਅ ਕੌੜੇ ਲੱਗਣ ਮਿੱਠੇ ਲਗਣ ਮੇਰੇ ਵੱਸ ਕੀ।

ਪੁਰਾਣੀਆਂ ਗੱਲਾਂ ਪੁਰਾਣੇ ਕਿੱਸੇ ਪੁਰਾਣੇ ਬੰਦੇ ਪੁਰਾਣੇ ਰਿਸ਼ਤੇ, ਪੁਰਾਣੀਆਂ ਸਾਂਝਾਂ ਪੁਰਾਣੇ ਗੀਤ, ਪੁਰਾਣੀਆਂ ਫਸਲਾਂ, ਪੁਰਾਣੇ ਫਲ਼, ਪੁਰਾਣਾ ਸੱਭਿਆ ਚਾਰ।  ਹੌਲੀ ਹੌਲੀ ਹੁਣ ਪੁਰਾਣੀਆਂ ਯਾਦਾਂ ਬਣਦਾ ਜਾ ਰਿਹਾ ਹੈ ਜਿਸ ਦੀ ਸਾਂਭ  ਸੰਭਾਲ ਦੇ ਉਪਰਾਲੇ ਤਾਂ ਕੀਤੇ ਜਾ ਰਹੇ ਹਨ ਪਰ ਸਮੇਂ ਦੀ ਇਸ ਤੇਜ਼ ਰਫਤਾਰੀ ਨੂੰ ਕੌਣ ਰੋਕ ਸਕਦਾ ਹੈ।

ਪੁਰਾਣੇ ਰੁਖਾਂ ਦੀ ਥਾਂ ਹੁਣ ਸਫੈਦੇ ,ਪਾਪੂਲਰ ਦੇ ਕਮਰਸ਼ੀਅਲ  ਵਿਦੇਸ਼ ਰੁੱਖਾਂ ਨੇ ਲੈ ਲਈ ਹੈ। ਜੋ ਹੌਲੀ ਹੌਲੀ ਸਮੇਂ ਦੀ ਜ਼ਰੂਰਤ ਤੇ ਮਜਬੂਰੀ  ਵੀ ਬਣਦਾ ਜਾ ਰਿਹਾ ਹੈ ਜਿਸ ਦਾ ਅਸਰ ਕਿਸੇ ਇੱਕ ਦੇਸ਼ ਜਾਂ ਥਾਂ ਨਹੀਂ ਸਗੋਂ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ।

ਇਹ ਲੇਖ ਲਿਖਦਿਆਂ ਪਦਮ ਭੂਸ਼ਣ ਭਾਈ ਸਾਹਿਬ ਭਾਰੀ ਵੀਰ ਸਿੰਘ ਜੀ ਦੀਆਂ ਲਿੱਖੀ ਕਵਿਤਾ ਦੀਆਂ ਇਹ ਸੱਤਰਾਂ ਨਾਲ ਲੇਖ ਦੀ ਸਮਾਪਤੀ ਕਰਦਾ ਹਾਂ।

‘ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ,
ਜਿਉਂ ਜਿਉਂ ਫੜਿਆ ਘੁੱਟ ਸਮੇਂ ਖਿਸਕਾਈ ਕੰਨੀ’।

ਅਤੇ ਕਿੱਕਰਾਂ ਦੇ ਸੁਹਣੇ ਫੁੱਲਾਂ ਵਰਗਾ ਗਾਇਆ ਪ੍ਰਸਿੱਧ ਗਾਇਕਾ ਸਵ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਗਾਇਆ ਅਤਿ ਸੁੰਦਰ ਗੀਤ ਦੀਆਂ ਕੁੱਝ ਸਤਰਾਂ :

‘ਮੇਰਿਆਂ ਵੇ ਮਾਹੀਆ  ਫ਼ੁੱਲ ਕਿੱਕਰਾਂ ਦੇ,
ਕਿੱਕਰਾਂ ਲਾਈ ਬਹਾਰ ਮੇਲੇ ਮਿਤਰਾਂ ਦੇ।‘

ਰਵੇਲ ਸਿੰਘ ਇਟਲੀ  


 
34ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ
ਕਿੱਕਰ 
ਰਵੇਲ ਸਿੰਘ ਇਟਲੀ  
33ਕੀ ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ   
32ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31ਪੰਜਾਬ ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ 
ਉਜਾਗਰ ਸਿੰਘ, ਪੰਜਾਬ
30ਭਟਕਦੀਆਂ ਰੂਹਾਂ - ਜਾਗਦੇ ਸੁੱਤੇ ਲੋਕ ! 
ਬੁੱਧ ਸਿੰਘ ਨੀਲੋਂ   
29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com