|
ਰਾਜਨੀਤੀ ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ
(26/09/2021) |
|
|
|
ਕਾਗਜ਼
ਪੇ ਹੂਏ ਮੇਰੇ ਵਤਨ ਕੇ ਕਈ ਟੁਕੜੇ, ਪੰਜਾਬ ਕੀ ਬਾਹੋਂ ਕੋ ਕਟਾ ਦੇਖ ਰਹਾ ਹੂੰ।
ਸ਼ਾਇਰ ਸਾਬਿਰ ਦੱਤ ਨੇ ਸ਼ਾਇਦ ਇਹ ਸ਼ਿਅਰ ਹਿੰਦੁਸਤਾਨ
ਪਾਕਿਸਤਾਨ ਦੀ ਵੰਡ ਬਾਰੇ ਲਿਖਿਆ ਹੋਵੇਗਾ ਪਰ ਉਸ ਤੋਂ ਬਾਅਦ ਵੀ ਪੰਜਾਬ ਦੇ ਹੋਰ
ਟੁਕੜੇ ਹੋਏ ਤੇ ਅਖ਼ੀਰ ਪੰਜਾਬੀ ਜ਼ਬਾਨ ਦੇ ਆਧਾਰ 'ਤੇ ਇਕ ਛੋਟਾ ਜਿਹਾ ਇਲਾਕਾ
'ਪੰਜਾਬ' ਦੇ ਨਾਂਅ 'ਤੇ ਰਹਿ ਗਿਆ। ਕਦੇ ਪ੍ਰੋ: ਪੂਰਨ ਸਿੰਘ ਨੇ ਲਿਖਿਆ ਸੀ 'ਪੰਜਾਬ
ਵਸਦਾ ਗੁਰਾਂ ਦੇ ਨਾਮ 'ਤੇ' ਪਰ ਅਫ਼ਸੋਸ ਕਿ ਅੱਜ ਏਨੇ ਹਿੱਸੇ ਗੁਆ ਕੇ ਵੀ ਬਾਕੀ
ਬਚਿਆ ਪੰਜਾਬ ਗੁਰਾਂ ਦੇ ਨਾਂਅ 'ਤੇ ਨਹੀਂ ਵਸਦਾ। ਹੁਣ ਸਿੱਖ, ਹਿੰਦੂ ਤੇ ਮੁਸਲਮਾਨ
ਜਾਂ ਸਿੱਖ ਤੇ ਹਿੰਦੂ ਦਾ ਹੀ ਝਗੜਾ ਨਹੀਂ ਰਿਹਾ, ਸਗੋਂ ਪੰਜਾਬ ਜਾਤ ਬਰਾਦਰੀਆਂ ਦੇ
ਆਧਾਰ 'ਤੇ ਵੀ ਵੰਡਿਆ ਜਾ ਰਿਹਾ ਹੈ।
ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਦੀ
ਚੋਣ ਵੇਲੇ ਰਾਜਨੀਤੀ ਵਿਚ ਜਾਤ-ਪਾਤ ਤੇ ਧਰਮ ਦੇ ਨਾਂਅ ਦਾ ਜੋ ਤਮਾਸ਼ਾ ਹੋਇਆ, ਉਹ
ਸਾਫ਼ ਦਿਖਾ ਰਿਹਾ ਹੈ ਕਿ ਹੁਣ ਪੰਜਾਬੀ ਬਿਲਕੁਲ ਹੀ ਪੰਜਾਬੀ ਨਹੀਂ ਰਹੇ, ਉਹ ਹਿੰਦੂ
ਹਨ, ਸਿੱਖ ਹਨ ਬਲਕਿ ਉਸ ਤੋਂ ਵੀ ਅੱਗੇ ਜਾ ਕੇ ਉਹ ਜੱਟ ਹਨ, ਖ਼ੱਤਰੀ ਹਨ, ਰਵੀਦਾਸੀਏ
ਹਨ, ਪੰਡਿਤ ਹਨ, ਰਾਮਗੜ੍ਹੀਏ ਹਨ, ਅਰੋੜੇ ਹਨ, ਬਾਲਮੀਕੀ ਹਨ, ਬਾਣੀਏ ਹਨ, ਮਜ਼੍ਹਬੀ
ਸਿੱਖ ਹਨ ਅਤੇ ਹੋਰ ਪਤਾ ਨਹੀਂ ਕੀ ਕੀ ਹਨ, ਪਰ ਪੰਜਾਬੀ ਨਹੀਂ ਹਨ। ਅਸਲ ਵਿਚ ਹੁਣ
ਖ਼ਾਸ ਕਰ ਰਾਜਨੀਤੀ ਵਿਚ ਕਬੀਲਾਵਾਦ, ਜਾਤ-ਪਾਤ ਸਿਰਫ ਕਿਸੇ ਇਕ ਸਮੂਹ ਨੂੰ ਨਿੱਜੀ
ਲਾਭ ਲਈ ਵਰਤਣ ਦਾ ਪੈਂਤੜਾ ਬਣ ਕੇ ਰਹਿ ਗਏ ਹਨ। ਇਹੀ ਕਾਰਨ ਹੈ ਕਿ 1977 ਤੋਂ ਬਾਅਦ
ਪਹਿਲੀ ਵਾਰ ਕੋਈ ਗ਼ੈਰ-ਜੱਟ ਸਿੱਖ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ। ਇਸ ਗ਼ੈਰ-ਜੱਟ
ਦਾ 'ਦਾਅ' ਵੀ ਜੱਟ ਸਿੱਖਾਂ ਦੀ ਆਪਸੀ ਲੜਾਈ ਕਾਰਨ ਹੀ ਲੱਗਾ ਹੈ ਅਤੇ ਇਹ ਸਾਬਤ ਕਰਦਾ
ਹੈ ਕਿ ਜਿਹੜੇ ਲੋਕ ਬਰਾਦਰੀਵਾਦ ਨੂੰ ਉਭਾਰਦੇ ਹਨ, ਉਹ ਆਪਣੇ ਨਿੱਜੀ ਲਾਭ ਲਈ ਹੀ
ਉਭਾਰਦੇ ਹਨ। ਉਂਜ ਪੰਜਾਬੀ ਸੂਬਾ ਬਣਨ ਤੋਂ ਬਾਅਦ ਇਕ ਵਾਰ ਇਕ ਗ਼ੈਰ-ਜੱਟ ਗਿਆਨੀ
ਜ਼ੈਲ ਸਿੰਘ ਵੀ ਮੁੱਖ ਮੰਤਰੀ ਬਣੇ ਸਨ।
ਚੰਨੀ ਦੇ ਮੁੱਖ ਮੰਤਰੀ
ਬਣਨ ਦੀ ਕਹਾਣੀ ਰਹਿਮਤ ਕਾ ਤੇਰੀ ਕਿਸ ਕੋ ਪਤਾ ਕਬ ਕਯਾ ਹੋਗਾ,
ਰੁਸਤਮ ਵਹੀ ਨਿਕਲਾ ਜੋ 'ਫਸਾਨੇ ਮੇਂ ਨਹੀ ਥਾ।
ਚਰਨਜੀਤ ਸਿੰਘ ਚੰਨੀ
ਪੰਜਾਬ ਦੇ ਮੁੱਖ ਮੰਤਰੀ ਕਿਵੇਂ ਬਣੇ? ਪਰਦੇ ਪਿੱਛੇ ਦੀ ਕਹਾਣੀ ਬੜੀ ਰੌਚਕ ਹੈ।
ਛਣ-ਛਣ ਕੇ ਬਾਹਰ ਆਈਆਂ ਖ਼ਬਰਾਂ ਅਨੁਸਾਰ ਪਹਿਲਾਂ ਨਵਜੋਤ ਸਿੰਘ ਸਿੱਧੂ ਤੇ ਬਾਕੀ
ਕੈਪਟਨ ਵਿਰੋਧੀਆਂ ਵਿਚ ਬੈਠ ਕੇ ਫ਼ੈਸਲਾ ਹੋ ਗਿਆ ਕਿ ਹਾਈਕਮਾਨ ਨੂੰ ਕਿਹਾ ਜਾਵੇ ਕਿ
ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾ ਅਤੇ ਨਵਜੋਤ ਸਿੰਘ ਸਿੱਧੂ ਵਿਚੋਂ ਕਿਸੇ ਨੂੰ
ਵੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਪਤਾ ਲੱਗਾ ਹੈ ਕਿ ਇਸ ਦੀ ਸੂਚਨਾ ਦੇਣ ਲਈ
ਸਿੱਧੂ ਨੂੰ ਹੀ ਕਿਹਾ ਗਿਆ। ਕਾਂਗਰਸ ਹਾਈਕਮਾਨ ਦੇ ਨੁਮਾਇੰਦਿਆਂ ਵਲੋਂ ਪਹਿਲਾਂ
ਸੁਨੀਲ ਜਾਖੜ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੀ ਸਲਾਹ ਕਰ ਲਈ ਗਈ ਦੱਸੀ ਜਾਂਦੀ
ਹੈ। ਪਰ ਇਸ ਦਰਮਿਆਨ ਚਰਚਾ ਹੈ ਕਿ ਖ਼ੁਦ ਸਿੱਧੂ ਨੇ ਹੀ ਕਿਸੇ ਗ਼ੈਰ-ਜੱਟ ਸਿੱਖ ਨੂੰ
ਮੁੱਖ ਮੰਤਰੀ ਬਣਾਉਣ ਦਾ ਵਿਰੋਧ ਕੀਤਾ। ਇਸ 'ਤੇ 5 ਸਿਤਾਰਾ ਹੋਟਲ ਵਿਚ ਬੈਠੇ ਕਾਂਗਰਸ
ਹਾਈਕਮਾਨ ਦੇ ਨੁਮਾਇੰਦਿਆਂ ਵਲੋਂ 40-50 ਵਿਧਾਇਕਾਂ ਨੂੰ ਫੋਨ ਕਰਕੇ ਪੁੱਛੇ ਜਾਣ ਦੀ
ਗੱਲ ਕਹੀ ਗਈ ਸੀ। ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਰੰਧਾਵਾ ਦੇ ਹੱਕ ਵਿਚ
ਸਨ। ਦੂਸਰੇ ਨੰਬਰ 'ਤੇ ਸੁਨੀਲ ਜਾਖੜ ਸਨ। ਇਸ 'ਤੇ ਰੰਧਾਵਾ ਦੇ ਹੱਕ ਵਿਚ ਫ਼ੈਸਲਾ ਹੋ
ਗਿਆ। ਪਰ ਸਿੱਧੂ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਲਈ ਦੱਸਿਆ ਜਾ ਰਿਹਾ ਹੈ ਕਿ ਸਿੱਧੂ
ਨਾਰਾਜ਼ ਹੋ ਕੇ ਹੋਟਲ ਵਿਚੋਂ ਚਲੇ ਗਏ।
ਇਸ ਦਰਮਿਆਨ ਮਨਪ੍ਰੀਤ ਸਿੰਘ ਬਾਦਲ
ਅਤੇ ਸਾਬਕਾ ਡੀ.ਜੀ.ਪੀ. ਤੇ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਸ਼ਾਮਿਲ ਹੋ ਗਏ।
ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦੇ ਨਾਂਅ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਪੰਜਾਬ
ਵਿਚ ਅਨੁਸੂਚਿਤ ਜਾਤੀਆਂ ਦੀ ਵੱਡੀ ਗਿਣਤੀ ਹੈ ਤੇ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ
ਪੰਜਾਬ ਵਿਚ ਕਾਂਗਰਸ ਲਈ 'ਮਾਸਟਰ ਸਟ੍ਰੋਕ' ਹੋ ਸਕਦਾ ਹੈ ਅਤੇ ਜਾਖੜ-ਰੰਧਾਵਾ ਅਤੇ
ਸਿੱਧੂ ਦੀ ਆਪਸੀ ਲੜਾਈ ਵੀ ਰੋਕੀ ਜਾ ਸਕਦੀ ਹੈ।
ਪਤਾ ਲੱਗਾ ਹੈ ਕਿ ਪੰਜਾਬ
ਦੀ ਸਥਿਤੀ ਤੋਂ ਫ਼ਿਕਰਮੰਦ ਰਾਹੁਲ ਗਾਂਧੀ ਨੇ ਅੰਬਿਕਾ ਸੋਨੀ ਨੂੰ ਸਲਾਹ ਲਈ ਆਪਣੇ ਘਰ
ਬੁਲਾਇਆ। ਸੋਨੀ ਨੇ ਕਿਹਾ ਕਿ ਕਿਸੇ ਸਿੱਖ ਨੂੰ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ
ਜਾਵੇ। ਇਸ ਦਰਮਿਆਨ ਚੰਨੀ ਦੇ ਨਾਂਅ ਦੀ ਚਰਚਾ ਚੱਲ ਚੁੱਕੀ ਸੀ ਅਤੇ ਚੰਨੀ ਅਤੇ
ਅੰਬਿਕਾ ਸੋਨੀ ਦੀ ਨੇੜਤਾ ਕਿਸੇ ਤੋਂ ਛਿਪੀ ਹੋਈ ਨਹੀਂ। ਕਿਉਂਕਿ 2015 ਵਿਚ ਜਦੋਂ
ਚੰਨੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣੇ ਸਨ ਤਾਂ ਉਸ ਵੇਲੇ ਵੀ
ਅੰਬਿਕਾ ਸੋਨੀ ਦਾ ਮੁੱਖ ਰੋਲ ਦੱਸਿਆ ਜਾਂਦਾ ਸੀ। ਹਾਲਾਂਕਿ ਪਹਿਲਾਂ ਵਿਰੋਧੀ ਧਿਰ ਦੇ
ਨੇਤਾ ਲਈ ਸਾਬਕ ਮੰਤਰੀ ਲਾਲ ਸਿੰਘ ਦੇ ਨਾਂਅ 'ਤੇ ਫ਼ੈਸਲਾ ਹੋਣ ਦੀ ਚਰਚਾ ਸਿਖ਼ਰ 'ਤੇ
ਚੱਲ ਰਹੀ ਸੀ।
'ਸਰਗੋਸ਼ੀਆਂ' ਹਨ ਕਿ ਇਸ ਦਰਮਿਆਨ ਕਾਂਗਰਸ ਹਾਈਕਮਾਨ ਨੇ
ਸਿੱਧੂ ਨਾਲ ਸੰਪਰਕ ਕਰਕੇ ਰੰਧਾਵਾ ਦੀ ਥਾਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ
ਕਹੀ ਤਾਂ ਉਹ ਵੀ ਮੰਨ ਗਏ।
ਵਕਤ ਨੇ ਯੇ ਕਹਾ ਹੈ ਰੁਕ ਰੁਕ ਕਰ, ਆਜ
ਕੇ ਦੋਸਤ ਕਲ੍ਹ ਕੇ ਬੇਗਾਨੇ।
ਇਸ ਦਰਮਿਆਨ ਰੰਧਾਵਾ ਨੂੰ ਉਪ ਮੁੱਖ
ਮੰਤਰੀ ਬਣਨ ਲਈ ਮਨਾ ਲਿਆ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਫਿਰ ਸਿੱਧੂ ਬ੍ਰਹਮ
ਮਹਿੰਦਰਾ ਨੂੰ ਉਪ ਮੁੱਖ ਮੰਤਰੀ ਨਾ ਬਣਨ ਦੇਣ ਲਈ ਅੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ
ਓ.ਪੀ. ਸੋਨੀ ਦੇ ਨਾਂਅ ਦੀ ਸਿਫ਼ਾਰਸ਼ ਵੀ ਅੰਬਿਕਾ ਸੋਨੀ ਅਤੇ ਹਰੀਸ਼ ਰਾਵਤ ਨੇ ਕੀਤੀ
ਸੀ। ਕੀ ਹੋਵੇਗਾ ਸਾਲ 2022 ਵਿੱਚ?
ਹੁਣ ਸਭ ਤੋਂ ਵੱਡਾ ਅਤੇ ਅਹਿਮ ਮੁੱਦਾ ਇਹ ਹੈ ਕਿ ਸਿੱਧੂ ਖ਼ੁਦ ਮੁੱਖ ਮੰਤਰੀ ਨਹੀਂ
ਬਣ ਸਕੇ, ਪਰ ਉਨ੍ਹਾਂ ਨੇ 2022 ਵਿਚ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ
ਚੰਨੀ ਨੂੰ ਹੀ ਪ੍ਰਵਾਨ ਕਰ ਲਿਆ ਹੈ। ਕਿਉਂਕਿ ਸਮਝਿਆ ਜਾਂਦਾ ਹੈ ਕਿ ਅਗਲੀਆਂ ਚੋਣਾਂ
ਵਿਚ ਫਿਰ ਕਿਸੇ ਜੱਟ ਸਿੱਖ ਨੂੰ ਅੱਗੇ ਕੀਤਾ ਜਾਵੇਗਾ ਅਤੇ ਚੰਨੀ, ਜਾਖੜ ਵਾਂਗ,
ਸਿੱਧੂ ਤੋਂ ਤਜਰਬੇ ਵਿੱਚ ਵੱਡੇ ਵੀ ਨਹੀਂ ਹਨ। ਪਰ ਸਿੱਧੂ ਇਸ ਵੇਲੇ ਇਕ ਉੱਚ ਕੋਟੀ
ਦੇ ਮੁੱਖ ਮੰਤਰੀ ਵਜੋਂ ਵਿਚਰ ਰਹੇ ਜਾਪਦੇ ਹਨ। ਸ਼ਾਇਦ ਜਾਖੜ ਜਾਂ ਰੰਧਾਵਾ ਦੇ ਮੁੱਖ
ਮੰਤਰੀ ਬਣਨ 'ਤੇ ਉਹ ਅਜਿਹਾ ਨਾ ਕਰ ਸਕਦੇ। ਪਰ ਸਾਡੀ ਸਮਝ ਮੁਤਾਬਿਕ ਬੇਸ਼ੱਕ ਇਸ
ਵੇਲੇ ਚੰਨੀ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਸਿੱਧੂ ਚੰਨੀ ਉੱਪਰ ਹਾਵੀ ਜ਼ਰੂਰ
ਦਿਸਦੇ ਹਨ, ਪਰ ਸਮਾਂ ਪੈਣ ਨਾਲ ਚੰਨੀ ਦੀ ਸਥਿਤੀ ਮਜ਼ਬੂਤ ਹੋਵੇਗੀ। ਇਥੇ ਨੋਟ ਕਰਨ
ਵਾਲੀ ਗੱਲ ਇਹ ਵੀ ਕਿ ਸਿੱਧੂ ਤਾਂ ਸਿਰਫ ਚੇਅਰਮੈਨ ਬਦਲਵਾਉਣ ਵਰਗੇ ਮਾਮੂਲੀ ਕੰਮਾਂ
ਵੱਲ ਧਿਆਨ ਦੇ ਰਹੇ ਹਨ, ਜਦੋਂ ਕਿ ਸਾਰੀਆਂ ਮੁੱਖ ਅਸਾਮੀਆਂ 'ਤੇ ਚੰਨੀ ਜਾਂ ਮਨਪ੍ਰੀਤ
ਸਿੰਘ ਬਾਦਲ ਦੇ ਨਜ਼ਦੀਕੀ ਅਫ਼ਸਰ ਲਾਏ ਜਾ ਰਹੇ ਦਿਖਾਈ ਦੇ ਰਹੇ ਹਨ। ਅਜਿਹੀ ਸਥਿਤੀ
ਵਿਚ 2022 ਦੀਆਂ ਚੋਣਾਂ ਵਿਚ ਸਿੱਧੂ ਲਈ ਚੰਨੀ ਨੂੰ ਪਿੱਛੇ ਕਰਕੇ ਕਾਂਗਰਸ ਵਲੋਂ
ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਬਣਨਾ ਓਨਾ ਸੌਖਾ ਨਹੀਂ ਹੋਵੇਗਾ, ਜਿੰਨਾ
ਸੌਖਾ ਜਾਖੜ ਜਾਂ ਰੰਧਾਵਾ ਨੂੰ ਪਿੱਛੇ ਕਰਨਾ ਹੋਣਾ ਸੀ। ਕਿਉਂਕਿ ਇਕ ਜੱਟ ਜਾਂ ਜਾਟ
ਨੂੰ ਹਟਾ ਕੇ ਦੂਸਰੇ ਜੱਟ ਦੇ ਮੁੱਖ ਮੰਤਰੀ ਦਾ ਚਿਹਰਾ ਬਣਨ ਨਾਲ ਕਾਂਗਰਸ ਦਾ ਕੋਈ
ਰਾਜਨੀਤਕ ਸਮੀਕਰਨ ਖ਼ਰਾਬ ਨਹੀਂ ਸੀ ਹੋ ਸਕਣਾ। ਪਰ ਪੰਜਾਬ ਵਿਚ 34 ਫ਼ੀਸਦੀ
ਅਨੁਸੂਚਿਤ ਜਾਤੀ ਵੋਟਾਂ ਹੋਣ ਕਾਰਨ ਚੰਨੀ ਨੂੰ ਪਿੱਛੇ ਕਰਨਾ ਹੁਣ ਕਾਂਗਰਸ ਲਈ
ਮਹਿੰਗਾ ਪੈ ਸਕਦਾ ਹੈ। ਫਿਰ ਚੰਨੀ ਕੋਈ ਅਨਜਾਣ ਸਿਆਸਤਦਾਨ ਨਹੀਂ ਹਨ। ਜੇਕਰ ਕਿਸੇ
ਜੱਟ ਸਿੱਖ ਨੂੰ ਹਟਾ ਕੇ ਦੂਸਰੇ ਜੱਟ ਸਿੱਖ ਨੂੰ ਅੱਗੇ ਕੀਤਾ ਜਾਂਦਾ ਤਾਂ ਇਸ ਦਾ
ਪੰਜਾਬ ਤੋਂ ਬਾਹਰ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ ਸੀ ਹੋ ਸਕਦਾ। ਪਰ ਜਦੋਂ ਇਕ
ਅਨੁਸੂਚਿਤ ਜਾਤੀ ਦੇ ਮੁੱਖ ਮੰਤਰੀ ਨੂੰ ਪਿੱਛੇ ਕੀਤਾ ਜਾਵੇਗਾ ਤਾਂ ਕਾਂਗਰਸ ਵਿਰੋਧੀ
ਪਾਰਟੀਆਂ ਖ਼ਾਸ ਕਰਕੇ ਭਾਜਪਾ ਦੇਸ਼ ਭਰ ਵਿਚ ਅਨੁਸੂਚਿਤ ਜਾਤੀਆਂ ਵਿਚ ਇਸ ਨੂੰ
ਕਾਂਗਰਸ ਵਿਰੁੱਧ ਵਰਤੇਗੀ। ਸੋ, ਸਾਡੀ ਦੂਰ-ਦ੍ਰਿਸ਼ਟੀ ਦੀ ਸੋਅ ਹੈ ਕਿ ਕਿ ਸਮਾਂ ਪੈਣ
ਨਾਲ਼ ਇਹ ਖੇਡ ਸਿੱਧੂ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਭਾਵ ਉਸਦੀ ਬਾਜ਼ੀ ਉਲ਼ਟ ਪੈ
ਸਕਦੀ ਹੈ।
ਪੰਜਾਬ ਯੂਨੀਵਰਸਿਟੀ ਦੀਆਂ ਨਿਯੁਕਤੀਆਂ
ਕਿਤਨੇ ਚਿਹਰੇ ਲਗੇ ਹੈਂ ਚਿਹਰੋਂ ਪਰ, ਕਯਾ ਹਕੀਕਤ ਹੈ ਔਰ ਸਿਆਸਤ ਕਯਾ?
ਪੰਜਾਬ ਯੂਨੀਵਰਸਿਟੀ ਜੋ ਹੁਣ ਮੁੱਖ ਤੌਰ 'ਤੇ ਪੰਜਾਬ ਅਤੇ ਚੰਡੀਗੜ੍ਹ ਨਾਲ ਹੀ
ਜੁੜੀ ਹੋਈ ਹੈ, ਦਾ ਪੰਜਾਬੀ ਸਰੂਪ ਵਿਗਾੜਨ ਦਾ ਖਦਸ਼ਾ ਹੋਰ ਵੀ ਵਧ ਗਿਆ ਹੈ। ਇਕ
ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦਾ ਵੱਡਾ ਦੋਸਤ ਸਾਬਤ ਕਰਨ ਲਈ
ਕਿਤਾਬਚੇ ਵੰਡੇ ਜਾ ਰਹੇ ਹਨ, ਦੂਜੇ ਪਾਸੇ ਭਾਜਪਾ ਦੇ ਸਾਬਕਾ ਨੇਤਾ ਤੇ ਹੁਣ ਭਾਰਤ ਤੇ
ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਵਲੋਂ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਸੈਨੇਟ
ਵਿਚ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ, ਉਹ ਸਿੱਖ ਹਲਕਿਆਂ ਵਿਚ ਰੋਸ ਪੈਦਾ ਕਰ
ਰਹੀਆਂ ਹਨ। ਚਾਂਸਲਰ ਵਲੋਂ ਨਾਮਜ਼ਦ 36 ਸੈਨੇਟ ਮੈਂਬਰਾਂ ਵਿਚ ਸਿੱਖ ਸਿਰਫ 8 ਹਨ। ਇਕ
ਮੁਸਲਮਾਨ ਵੀ ਹੈ।
ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕ ਚੇਅਰਮੈਨ ਤਰਲੋਚਨ
ਸਿੰਘ ਨੇ ਇਸ ਦੇ ਵਿਰੋਧ ਵਿਚ ਉਪ ਰਾਸ਼ਟਰਪਤੀ ਨੂੰ ਚਿੱਠੀ ਵੀ ਲਿਖੀ ਹੈ। ਇਹ ਸੂਚੀ
ਵੇਖ ਕੇ ਜਾਣਕਾਰ ਹਲਕਿਆਂ ਨੂੰ ਇੰਜ ਲਗਦਾ ਹੈ ਕਿ ਜਿਵੇਂ ਇਹ ਸੂਚੀ ਵਾਈਸ ਚਾਂਸਲਰ ਨੇ
ਖ਼ੁਦ ਬਣਾਈ ਹੋਵੇ ਤੇ ਉਪ ਰਾਸ਼ਟਰਪਤੀ ਨੇ ਸਿਰਫ ਦਸਤਖ਼ਤ ਹੀ ਕੀਤੇ ਹੋਣ। ਕਿਉਂਕਿ
ਇਨ੍ਹਾਂ ਵਿਚ ਬਹੁਤੇ ਜਾਂ ਤਾਂ ਭਾਜਪਾ ਨਾਲ ਸਿੱਧੇ ਰੂਪ ਨਾਲ ਸੰਬੰਧਿਤ ਦੱਸੇ ਜਾਂਦੇ
ਹਨ ਜਾਂ ਵਾਈਸ ਚਾਂਸਲਰ ਦੇ ਖ਼ਾਸਮਖ਼ਾਸ ਹਨ। ਉਂਜ ਇਸ ਵੇਲੇ ਵੀ ਭਾਵੇਂ ਭਾਜਪਾ ਨੇਤਾ
ਹੀ ਸਹੀ ਪਰ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਖ਼ੁਦ
ਵੀ ਇਕ ਸਿੱਖ ਹਨ। ਇਸ ਲਈ ਕੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਪੰਜਾਬ ਵਿਚ ਸਿੱਖਾਂ ਦੀ
ਆਬਾਦੀ 60 ਫ਼ੀਸਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪ੍ਰਤੀਨਿਧਤਾ ਕਰੀਬ 22 ਫ਼ੀਸਦੀ
ਹੀ ਮਿਲਦੀ ਹੈ ਤਾਂ ਕੀ ਉਹ ਇਸ ਮਾਮਲੇ ਨੂੰ ਆਪਣੇ ਤੌਰ 'ਤੇ ਉਠਾਉਣ ਦਾ ਜੋਖ਼ਮ
ਲੈਣਗੇ?
ਫੋਨ : 92168-60000 E. mail :
hslall@ymail.com
|
|
|
|
|
|
|
ਰਾਜਨੀਤੀ
ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ |
ਸਿੱਖਾਂ
ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ
ਆਉਂਦੇ? ਉਜਾਗਰ ਸਿੰਘ, ਪਟਿਆਲਾ |
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|