|
ਪੰਜਾਬ ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ
(30/07/2021) |
|
|
|
ਹਾਂ
ਦੋਸਤੀ ਭੀ ਜਹਾਂ ਦੁਸ਼ਮਣੀ ਮੇਂ ਬਦਲ ਜਾਤੀ ਹੈ, ਦਸਤੂਰ-ਏ-ਜ਼ਿੰਦਗੀ ਤੋ ਨਹੀਂ ਯੇ
ਰਾਜਨੀਤੀ ਹੈ।
(ਲਾਲ ਫ਼ਿਰੋਜ਼ਪੁਰੀ)
ਰਾਜਨੀਤੀ ਦੇ
ਰੰਗ ਵੀ ਬੜੇ ਅਜੀਬ ਹਨ। ਇਥੇ ਨਾ ਕੋਈ ਪੱਕਾ ਦੋਸਤ ਹੈ ਤੇ ਨਾ ਹੀ ਪੱਕਾ ਦੁਸ਼ਮਣ।
ਕੱਲ੍ਹ ਦੇ ਦੋਸਤ ਦੁਸ਼ਮਣ ਬਣ ਜਾਂਦੇ ਹਨ ਤੇ ਦੁਸ਼ਮਣ ਦੋਸਤ। ਇਸ ਵੇਲੇ ਇਹ ਗੱਲ
ਪੰਜਾਬ ਕਾਂਗਰਸ ਦੀ ਰਾਜਨੀਤੀ ਵਿਚ ਪੂਰੀ ਪਾਰਦਰਸ਼ ਹੈ। ਲਗਾਤਾਰ 4 ਸਾਲ ਕੈਪਟਨ
ਅਮਰਿੰਦਰ ਸਿੰਘ ਦਾ ਕਦਮ-ਕਦਮ ਤੇ ਵਿਰੋਧ ਕਰਨ ਵਾਲੇ ਪ੍ਰਤਾਪ ਸਿੰਘ ਬਾਜਵਾ ਨੂੰ
ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਬਚਾਅ ਅਤੇ ਸਿੱਧੂ ਨੂੰ ਪ੍ਰਧਾਨ ਬਣਨੋਂ ਰੋਕਣ ਲਈ,
ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਕਮਾਨ ਸੰਭਾਲਣ ਲਈ ਅੱਗੇ ਕਰਨਾ ਪਿਆ। ਦੂਜੇ
ਪਾਸੇ ਨਵਜੋਤ ਸਿੰਘ ਸਿੱਧੂ ਨਾਲ ਸਟੇਜ 'ਤੇ ਇੱਟ ਖੜੱਕਾ ਕਰਨ ਵਾਲੇ ਸੁਖਜਿੰਦਰ ਸਿੰਘ
ਰੰਧਾਵਾ ਸਿੱਧੂ ਨੂੰ ਨਾਂਹ-ਨਾਂਹ ਕਹਿੰਦੇ ਹੋਏ ਵੀ ਸਿੱਧੂ ਦੇ ਸਭ ਤੋਂ ਨੇੜਲੇ ਸਾਥੀ
ਬਣ ਗਏ ਹਨ। ਕੈਪਟਨ ਦੀ ਰਣਨੀਤੀ ਨੂੰ ਸੰਭਾਲਣ ਵਾਲੇ ਮੰਨੇ ਜਾਂਦੇ ਤ੍ਰਿਪਤ ਰਾਜਿੰਦਰ
ਸਿੰਘ ਬਾਜਵਾ ਵੀ ਅੱਜਕਲ੍ਹ ਸਿੱਧੂ ਦੀ ਰਣਨੀਤੀ ਦੀ ਕਮਾਨ ਸੰਭਾਲਦੇ ਨਜ਼ਰ ਆ ਰਹੇ ਹਨ।
ਭਾਵੇਂ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ
ਵਿਚ ਰੱਸਾਕਸ਼ੀ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਧੜੇਬੰਦ ਤੀਬਰਤਾ
ਹੋਰ ਤੇਜ਼ ਹੁੰਦੀ ਜਾ ਰਹੀ ਹੈ। ਲਗਦਾ ਹੈ ਕਿ ਕੈਪਟਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ
ਦਾ ਪ੍ਰਧਾਨ ਬਣਨ ਤੋਂ ਰੋਕਣ ਵਿਚ ਅਸਫ਼ਲ ਰਹਿਣ ਤੋਂ ਬਾਅਦ, ਸਿੱਧੂ ਨਾਲ ਗਏ
ਵਿਧਾਇਕਾਂ ਨੂੰ ਵਾਪਸ ਆਪਣੇ ਖੇਮੇ ਵਿਚ ਲਿਆਉਣ ਲਈ 'ਸਾਮ-ਦਾਮ-ਦੰਡ-ਭੇਦ' ਦੀ ਨੀਤੀ
'ਤੇ ਚੱਲਣ ਦਾ ਮਨ ਬਣਾ ਲਿਆ ਹੈ। ਕੁਝ ਵਿਧਾਇਕਾਂ ਦੇ ਖਿਲਾਫ਼ ਫਾਈਲਾਂ ਖੁੱਲ੍ਹਣ ਦੇ
ਅਤੇ ਕੁਝ ਮੰਤਰੀਆਂ ਦੀ ਛੁੱਟੀ ਦੇ ਚਰਚੇ ਜ਼ੋਰਾਂ 'ਤੇ ਹਨ। ਚਰਚਾ ਹੈ ਕਿ ਸਿੱਧੂ
ਪੱਖੀ ਵਜ਼ੀਰਾਂ ਤੋਂ ਕੁਰਸੀਆਂ ਖੋਹਣ ਦੇ ਚਰਚਿਆਂ ਨੇ ਸਿੱਧੂ ਧੜੇ ਨੂੰ ਵੀ ਪਲਟ ਵਾਰ
ਕਰਨ ਲਈ ਮਜਬੂਰ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ,
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਇਸੇ ਲਈ ਹੀ ਦਿੱਲੀ
ਗਏ ਸਨ, ਜਿਥੇ ਉਨ੍ਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਅਤੇ ਅੰਬਿਕਾ ਸੋਨੀ ਤੋਂ ਇਲਾਵਾ
ਕੁਝ ਹੋਰ ਪ੍ਰਮੁੱਖ ਕਾਂਗਰਸੀ ਨੇਤਾਵਾਂ ਨਾਲ ਹੋਣ ਦੀ ਵੀ ਚਰਚਾ ਹੈ। ਇਹ ਵੀ ਪਤਾ
ਲੱਗਾ ਹੈ ਕਿ ਇਹ ਤਿੱਕੜੀ ਕਾਂਗਰਸ ਹਾਈ ਕਮਾਨ ਨੂੰ ਇਹ ਅਹਿਸਾਸ
ਕਰਵਾਉਣਾ ਚਾਹੁੰਦੀ ਹੈ ਕਿ ਜੇਕਰ ਕੈਪਟਨ ਹੁਣ ਵੀ ਮੁੱਖ ਮੰਤਰੀ ਰਹੇ ਤਾਂ ਉਹ
ਜਾਣ-ਬੁੱਝ ਕੇ ਵੀ ਸਿੱਧੂ ਪੱਖੀ ਉਮੀਦਵਾਰਾਂ ਦਾ ਨੁਕਸਾਨ ਕਰ ਸਕਦੇ ਹਨ। ਇਸ ਲਈ
ਕੈਪਟਨ ਦੀ ਮਰਜ਼ੀ ਵਿਰੁੱਧ ਸ਼ਮਸ਼ੇਰ ਸਿੰਘ ਦੂਲੋ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ
ਬਣਾਏ ਜਾਣ ਵੇਲੇ ਦੀ ਉਦਾਹਰਨ ਵੀ ਦਿੱਤੀ ਜਾ ਰਹੀ ਹੈ। ਉਸ ਵੇਲੇ ਜ਼ੋਰਦਾਰ ਚਰਚਾ ਸੀ
ਕਿ ਸ਼ਮਸ਼ੇਰ ਸਿੰਘ ਦੂਲੋ ਆਪਣੇ 27 ਸਮਰਥਕਾਂ ਨੂੰ ਵਿਧਾਨ ਸਭਾ ਟਿਕਟ ਦਿਵਾਉਣ ਵਿਚ
ਸਫਲ ਰਹੇ ਸਨ। ਪਰ ਉਨ੍ਹਾਂ ਵਿਚੋਂ 26 'ਹਰਾ ਦਿੱਤੇ ਗਏ' ਜਾਂ ਹਾਰ ਗਏ ਸਨ। ਨਤੀਜੇ
ਵਜੋਂ ਅਕਾਲੀ ਸਰਕਾਰ ਬਣ ਗਈ ਸੀ। ਪਤਾ ਲੱਗਾ ਹੈ ਕਿ ਇਹ ਦਲੀਲ ਵੀ ਦਿੱਤੀ
ਜਾ ਰਹੀ ਹੈ ਕਿ ਜੇਕਰ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਤੋਂ ਬਿਨਾਂ ਹੀ ਲੜੀਆਂ
ਜਾਣ ਤਾਂ ਕਾਂਗਰਸ ਲਈ ਵਾਪਸੀ ਸੌਖੀ ਹੋਵੇਗੀ, ਕਿਉਂਕਿ ਇਸ ਨਾਲ ਸਾਰਾ ਸਥਾਪਤੀ
ਵਿਰੋਧੀ ਪ੍ਰਭਾਵ, ਸਾਰੀਆਂ ਨਾਕਾਮੀਆਂ ਤੇ ਵਾਅਦੇ ਪੂਰੇ ਨਾ ਕੀਤੇ ਜਾਣ ਦੇ ਦੋਸ਼ ਵੀ
ਕੈਪਟਨ ਦੀ ਕਾਰਗੁਜ਼ਾਰੀ ਦੇ ਸਿਰ ਪੈ ਜਾਣਗੇ ਤੇ ਕਾਂਗਰਸ ਕਿਸੇ ਹੱਦ ਤੱਕ
'ਬਰੀ-ਉਲ-ਜਿੰਮਾ' ਹੋ ਜਾਵੇਗੀ। ਫਿਰ ਇਹ ਵੀ ਸੱਚ ਹੈ ਕਿ ਇਸ ਵੇਲੇ ਵਿਧਾਇਕਾਂ ਦਾ
ਬਹੁਤ ਵੱਡਾ ਬਹੁਮਤ ਸਿੱਧੂ ਧੜੇ ਨਾਲ ਹੈ। ਇਹ ਵੀ ਚਰਚਾ ਹੈ ਕਿ ਇਸ ਵੇਲੇ ਸਿੱਧੂ ਧੜੇ
ਵਲੋਂ ਮੁੱਖ ਮੰਤਰੀ ਲਈ ਨਵਜੋਤ ਸਿੰਘ ਸਿੱਧੂ ਦਾ ਨਹੀਂ ਸਗੋਂ ਸੁਖਜਿੰਦਰ ਸਿੰਘ
ਰੰਧਾਵਾ ਦਾ ਨਾਂਅ ਅੱਗੇ ਕੀਤਾ ਜਾ ਸਕਦਾ ਹੈ। ਕਿਉਂਕਿ ਰੰਧਾਵਾ ਨੇ ਬੇਅਦਬੀਆਂ ਦੇ
ਦੋਸ਼ੀ ਨਾ ਫੜੇ ਜਾਣ ਵਿਰੁੱਧ ਅਸਤੀਫ਼ਾ ਦੇਣ ਦੀ ਹਿੰਮਤ ਕਰਕੇ ਆਪਣਾ ਕੱਦ ਕਾਫ਼ੀ
ਉੱਚਾ ਕਰ ਲਿਆ ਹੈ। ਦੂਸਰਾ ਉਹ ਟਕਸਾਲੀ ਕਾਂਗਰਸੀ ਹਨ ਤੇ ਉਨ੍ਹਾਂ ਦੇ ਨਾਂਅ 'ਤੇ
ਸਿੱਧੂ ਧੜੇ ਵਿਚ ਆਮ ਸਹਿਮਤੀ ਵੀ ਦੱਸੀ ਜਾਂਦੀ ਹੈ। ਪਰ ਕੁਝ ਹੋਰ ਹਲਕੇ ਮੁੱਖ ਮੰਤਰੀ
ਬਦਲਣ ਦੀਆਂ ਕੋਸ਼ਿਸ਼ਾਂ ਦੀ ਗੱਲ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ
ਸਿੱਧੂ ਤੇ ਸਾਥੀ ਦਿੱਲੀ ਸਿਰਫ਼ ਆਪਣੇ ਸਾਥੀ ਮੰਤਰੀਆਂ ਦੀਆਂ ਕੁਰਸੀਆਂ ਬਚਾਉਣ ਲਈ ਹੀ
ਗਏ ਸਨ। ਇਸ ਦਰਮਿਆਨ ਪਤਾ ਲੱਗਾ ਹੈ ਕਿ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਤਾਂ ਪੰਜਾਬ ਪਰਤ ਆਏ ਹਨ ਜਦੋਂ ਕਿ ਰੰਧਾਵਾ ਅਜੇ ਵੀ ਦਿੱਲੀ ਹੀ ਹਨ। ਇਥੇ ਇਹ ਵੀ
ਵਰਣਨਯੋਗ ਹੈ ਕਿ ਇਸ ਦਰਮਿਆਨ ਕੈਪਟਨ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਵਲੋਂ ਉਠਾਏ
ਪੰਜ ਨੁਕਾਤੀ ਪ੍ਰੋਗਰਾਮ 'ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਗ਼ੋ ਰਾਹਜ਼ਨ ਕਾ ਵਾਰ ਕੁਛ ਕਮ ਨਾ ਥਾ ਮਗਰ, ਜੋ ਵਾਰ ਕਾਰਗਰ ਹੂਆ ਵੋ
ਰਹਿਨੁਮਾ ਕਾ ਥਾ॥
ਭੰਵਰ ਫਸੀ ਹੈ ਕੈਪਟਨ ਦੀ ਬੇੜੀ
ਹਾਲਾਤ ਅਜਿਹੇ ਬਣਦੇ ਨਜ਼ਰ ਆ ਰਹੇ ਹਨ ਕਿ ਆਉਂਦੇ ਦਿਨਾਂ ਵਿਚ ਕੁਝ ਕੈਪਟਨ ਹਮਾਇਤੀ
ਮੰਤਰੀਆਂ ਲਈ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ ਜਿਸ ਨਾਲ ਮੰਤਰੀ ਮੰਡਲ
ਵਿਚ ਬਦਲਾਅ ਕਰਨਾ ਮਜਬੂਰੀ ਬਣ ਸਕਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਕੁੱਝ ਮਿੱਤਰ
ਮੰਤਰੀਆਂ ਦੀ ਛੁੱਟੀ ਵੀ ਕਰਨੀ ਪੈ ਸਕਦੀ ਹੈ। ਸੀ.ਬੀ.ਆਈ. ਵਲੋਂ
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦਾ
ਬਿਓਰਾ ਮੰਗ ਲੈਣਾ ਇਸ ਦੀ ਸ਼ੁਰੂਆਤ ਸਮਝੀ ਜਾ ਰਹੀ ਹੈ। ਜਦੋਂ ਕਿ ਸਾਬਕਾ ਪੰਜਾਬ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਰਾਣਾ ਗੁਰਮੀਤ ਸਿੰਘ ਸੋਢੀ 'ਤੇ ਹਮਲਾ ਆਪਣੀ
ਜਗ੍ਹਾ ਹੈ। ਇਸ ਦਰਮਿਆਨ ਚਰਚਾ ਹੈ ਕਿ ਇਕ ਹੋਰ ਕੈਪਟਨ ਸਮਰਥਕ ਮੰਤਰੀ ਦੀਆਂ
ਹਿੱਸੇਦਾਰੀਆਂ ਵਾਲੀਆਂ ਜਾਇਦਾਦਾਂ ਦਾ ਮਾਮਲਾ ਵੀ ਜਲਦੀ ਹੀ ਸਾਹਮਣੇ ਆਉਣ ਦੀ
ਸੰਭਾਵਨਾ ਹੈ। ਅਜਿਹੀ ਸਥਿਤੀ ਕੈਪਟਨ ਨੂੰ ਹੋਰ ਕਮਜ਼ੋਰ ਹੀ ਕਰੇਗੀ। ਇਹ ਵੀ ਵਰਣਨਯੋਗ
ਹੈ ਕਿ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦਾ ਦਾਅਵਾ ਹੈ ਕਿ ਧਰਮਸੋਤ ਬਾਰੇ
ਸੀ.ਬੀ.ਆਈ. ਜਾਂਚ ਸ਼ੁਰੂ ਕਰਵਾਉਣ ਵਿਚ ਉਨ੍ਹਾਂ ਦਾ ਮਹੱਤਵਪੂਰਨ ਰੋਲ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਰਾਜ ਸਭਾ ਵਿਚ ਜਾਂਚ ਦੀ ਯਕੀਨ ਦਹਾਨੀ
ਕਰਾਈ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਉਹ ਪੰਜਾਬ ‘ਚ ਫੜੀਆਂ ਗਈਆਂ ਨਕਲੀ ਸ਼ਰਾਬ
ਦੀਆਂ ਫੈਕਟਰੀਆਂ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਲਈ ਵੀ
ਵਿਸ਼ੇਸ਼ ਯਤਨ ਕਰ ਰਹੇ ਹਨ।
ਰਾਜ਼ਦਾਰ ਕਿੱਸਾ
ਨਵਜੋਤ ਸਿੰਘ ਸਿੱਧੂ ਪ੍ਰਧਾਨ ਕਿਵੇਂ ਬਣੇ? ਇਸ ਬਾਰੇ ਪਰਦੇ ਪਿੱਛੇ ਦੀ ਕਹਾਣੀ ਬਾਰੇ
ਮਾਧਿਅਮ ਵਿਚ ਬਹੁਤ ਕੁਝ ਆ ਚੁੱਕਾ ਹੈ। ਇਸ ਬਾਰੇ ਦੱਸਣ ਲਈ ਭਾਵੇਂ ਕੁੱਝ ਖ਼ਾਸ ਬਾਕੀ
ਨਹੀਂ ਹੈ ਫਿਰ ਵੀ ਇਕ ਗੱਲ ਪਾਠਕਾਂ ਲਈ ਜ਼ਰੂਰ ਦਿਲਚਸਪ ਹੋਵੇਗੀ ਕਿ ਸਿੱਧੂ ਨੂੰ
ਪ੍ਰਧਾਨ ਬਣਨ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਆਖ਼ਰੀ ਹਥਿਆਰ ਕਾਂਗਰਸ
ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਪਰਿਵਾਰਕ ਨੇੜਤਾ ਹੀ ਸੀ। ਕੈਪਟਨ, ਰਾਜੀਵ
ਗਾਂਧੀ ਦੇ ਬਹੁਤ ਕਰੀਬ ਰਹਿ ਚੁੱਕੇ ਹਨ। ਇਹ ਵੀ ਸਪੱਸ਼ਟ ਸੀ ਕਿ ਰਾਹੁਲ ਅਤੇ
ਪ੍ਰਿਅੰਕਾ ਗਾਂਧੀ ਪੂਰੇ ਸਿੱਧੂ ਦੇ ਹੱਕ ਵਿਚ ਸਨ। ਪਰ ਸੋਨੀਆ ਨੂੰ ਕੈਪਟਨ ਦੇ
ਖਿਲਾਫ਼ ਮਨਾਉਣਾ ਸੌਖਾ ਨਹੀਂ ਸੀ। ਭਰੋਸੇਯੋਗ ਜਾਣਕਾਰੀ ਅਨੁਸਾਰ ਇਸ ਵਿਚ ਰਾਜੀਵ
ਗਾਂਧੀ ਦੇ ਨਜ਼ਦੀਕੀ ਰਹੇ 'ਸੈਮ ਪਿਤਰੋਦਾ' ਦਾ ਵਿਸ਼ੇਸ਼ ਰੋਲ ਸੀ, ਜਿਸ ਤੋਂ ਕੈਪਟਨ
ਆਖ਼ਰੀ ਸਮੇਂ ਤੱਕ ਅਨਜਾਣ ਰਹੇ। ਉਂਝ ਸੋਨੀਆ ਲਈ ਸਿੱਧੂ ਦੇ ਪੱਖ ਵਿੱਚ ਮਨ ਬਣਾਉਣਾ
ਸੌਖਾ ਹੋ ਗਿਆ ਜਦੋਂ ਪੰਜਾਬ ਬਾਰੇ ਕਾਂਗਰਸ ਦੀ 3 ਮੈਂਬਰੀ ਕਮੇਟੀ ਨੇ ਇਹ ਰਿਪੋਰਟ ਦੇ
ਦਿੱਤੀ ਕਿ ਤਿੰਨ ਚੌਥਾਈ ਵਿਧਾਇਕ ਕੈਪਟਨ ਦੀ ਕਾਰਜਸ਼ੈਲੀ ਤੋਂ ਪ੍ਰੇਸ਼ਾਨ ਜਾਂ
ਨਾ-ਖ਼ੁਸ਼ ਹਨ। ਉਂਝ ਭਾਵੇਂ ਕੈਪਟਨ ਦੇ 'ਮੀਡੀਆ ਮੈਨੇਜਰਾਂ' ਨੇ ਅਜਿਹੇ ਸੰਕੇਤ
ਦਿੱਤੇ ਸਨ ਕਿ ਸਿੱਧੂ ਨਾਲ ਚਾਰ ਕਾਰਜਕਾਰੀ ਪ੍ਰਧਾਨ ਕੈਪਟਨ ਦੀ ਮਰਜ਼ੀ ਨਾਲ ਸਿੱਧੂ
'ਤੇ 'ਨਿਗਰਾਨੀ' ਰੱਖਣ ਲਈ ਲਾਏ ਗਏ ਹਨ। ਪਰ ਸੱਚਾਈ ਇਹ ਹੈ ਕਿ ਇਨ੍ਹਾਂ ਵਿਚੋਂ 2
ਕਾਂਗਰਸ ਹਾਈ ਕਮਾਨ ਨੇ ਆਪਣੀ ਮਰਜ਼ੀ ਨਾਲ ਅਤੇ 2 ਸਿੱਧੂ ਦੀ ਸਲਾਹ
ਨਾਲ ਹੀ ਲਾਏ ਹਨ ਜਿਸ ਤੋਂ ਸਿੱਧੂ ਦੀ ਮਜ਼ਬੂਤੀ ਹੋਰ ਵੀ ਸਪਸ਼ਟ ਹੋ ਜਾਂਦੀ ਹੈ।
ਦੋ ਹੰਢੇ ਖਿਡਾਰੀ: ਦੂਲੋ ਤੇ ਬਾਜਵਾ ਪੰਜਾਬ ਦੇ 7 ਰਾਜ
ਸਭਾ ਮੈਂਬਰਾਂ ਵਿਚੋਂ 5 ਮੈਂਬਰ, ਆਉਂਦੇ ਸਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਸੇਵਾ ਮੁਕਤ
ਹੋ ਰਹੇ ਹਨ। ਇਨ੍ਹਾਂ ਵਿਚ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਨਾਮ
ਜ਼ਿਕਰਯੋਗ ਹਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਦੀ ਧੜੇਬੰਦੀ ਵਿਚ ਦੂਲੋ ਅਤੇ
ਬਾਜਵਾ ਇਕੱਠੇ ਚਲਦੇ ਦਿਖਾਈ ਦੇ ਰਹੇ ਹਨ। ਪਰ ਹੁਣ ਜਾਪਦਾ ਹੈ ਕਿ ਦੋਵਾਂ ਦੇ ਰਸਤੇ
ਅਲੱਗ-ਅਲੱਗ ਵੀ ਹੋ ਸਕਦੇ ਹਨ, ਕਿਉਂਕਿ ਇਸ ਵੇਲੇ ਬਾਜਵਾ, ਕੈਪਟਨ ਦੇ ਨੇੜੇ ਹੋ ਗਏ
ਹਨ। ਪਰ ਦੂਲੋ ਇਸ ਲੜਾਈ ਵਿਚ ਅਜੇ ਤੱਕ ਵੀ ਕੈਪਟਨ ਨੂੰ ਨਹੀਂ ਮਿਲੇ, ਜਦੋਂ ਕਿ
ਨਵਜੋਤ ਸਿੰਘ ਸਿੱਧੂ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਵੀ ਗਏ। ਭਰੋਸੇਯੋਗ ਜਾਣਕਾਰੀ
ਅਨੁਸਾਰ ਦੋਵੇਂ ਹੀ ਵਿਧਾਨ ਸਭਾ ਚੋਣ ਲੜਨ ਦੇ ਚਾਹਵਾਨ ਹਨ। ਦੱਸਿਆ ਜਾ ਰਿਹਾ ਹੈ ਕਿ
ਬਾਜਵਾ ਬਟਾਲਾ ਹਲਕੇ ਤੋਂ ਅਤੇ ਦੂਲੋ ਬੰਗਾ ਹਲਕੇ ਤੋਂ ਚੋਣ ਲੜਨ ਦੇ ਇਛੁੱਕ ਹਨ।
ਦੂਲੋ ਦੀ ਦੂਸਰੀ ਪਸੰਦ 'ਪਾਇਲ' ਹੋ ਸਕਦੀ ਹੈ। ਉਂਝ ਪ੍ਰਤਾਪ ਸਿੰਘ ਬਾਜਵਾ ਦੇ ਕੈਪਟਨ
ਦੇ ਨੇੜੇ ਜਾਣ ਦੇ ਬਾਵਜੂਦ ਥਰਮਲ ਪਲਾਂਟਾਂ ਦੇ ਬਿਜਲੀ ਸਮਝੌਤਿਆਂ ਦੇ ਵੀ ਨਾਲ-ਨਾਲ
ਸੋਲਰ ਬਿਜਲੀ ਖਰੀਦ ਸਮਝੌਤਿਆਂ ਦੇ ਇਕਤਰਫ਼ਾ ਹੋਣ ਦੇ ਸਵਾਲ ਉਠਾਉਣੇ ਅਤੇ ਸੋਲਰ
ਬਿਜਲੀ ਸਮਝੌਤਿਆਂ ਨੂੰ ਮਾਫੀਆ ਕਹਿਣ ਦੇ ਵੀ ਆਪਣੇ ਡੂੰਘੇ ਰਾਜਨੀਤਕ ਅਰਥ ਹਨ, ਜੋ
ਅਗਲੇ ਕੁਝ ਦਿਨਾਂ ਵਿਚ ਸਪੱਸ਼ਟ ਹੋ ਜਾਣਗੇ। 92168-60000
hslall@ymail.com
|
|
|
|
|
|
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|