|
ਕਰਤਾਰਪੁਰ ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ
ਲੋੜ
ਹਰਜਿੰਦਰ ਸਿੰਘ ਲਾਲ
(20/11/2021) |
|
|
|
ਬਾਤ
ਤੋ ਜਬ ਹੈ ਕਿ ਜਜ਼ਬੋਂ ਸੇ ਸਦਾਕਤ ਟੂਟੇ, ਯੂੰ ਤੋ ਦਾਅਵਾ ਹੈ ਹਰ ਸ਼ਖ਼ਸ ਕੋ
ਸਚਾਈ ਕਾ।
ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ
ਖੁੱਲ੍ਹ ਗਿਆ ਹੈ। ਇਸ ਦੀ ਸਮੁੱਚੇ ਸਿੱਖ ਜਗਤ ਨੂੰ ਹੀ ਨਹੀਂ, ਸਗੋਂ ਸਮੁੱਚੇ
ਭਾਰਤ-ਪਾਕਿਸਤਾਨ ਅਤੇ ਸਮੁੱਚੀ ਦੁਨੀਆ ਨੂੰ ਵਧਾਈ ਹੈ, ਕਿਉਂਕਿ ਇਕ ਤਾਂ ਇਹ ਦੁਨੀਆ
ਵਿਚ ਅਮਨ-ਓ-ਅਮਾਨ ਵੱਲ ਇਕ ਕਦਮ ਹੈ ਤੇ ਦੂਸਰਾ ਇਹ ਲਾਂਘਾ ਗੁਰੂ ਨਾਨਕ ਸਾਹਿਬ ਦੇ
ਸਰਬੱਤ ਦੇ ਭਲੇ ਦੇ ਨਾਲ-ਨਾਲ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ
'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥' ਨੂੰ ਦੁਨੀਆ ਵਿਚ
ਫੈਲਾਉਣ ਦਾ ਇਕ ਸਾਧਨ ਵੀ ਬਣੇਗਾ। ਜੋ ਅਸਲ ਵਿਚ ਮਨੁੱਖਤਾ ਦੀ ਪਹਿਲੀ ਸ਼ਰਤ ਹੈ। ਪਰ
ਹੈਰਾਨੀ ਦੀ ਗੱਲ ਨਹੀਂ ਕਿ ਇਸ ਲਾਂਘੇ ਨੂੰ ਮੁੜ ਖੋਲ੍ਹੇ ਜਾਣ ਨੂੰ ਲੈ ਕੇ ਰਾਜਨੀਤੀ
ਅਤੇ ਲਾਂਘਾ ਖੁੱਲ੍ਹਵਾਉਣ ਦਾ ਸਿਹਰਾ ਲੈਣ ਦੀ ਜੰਗ ਵੀ ਹੋ ਰਹੀ ਹੈ। ਚੋਣਾਂ ਸਿਰ 'ਤੇ
ਹਨ ਤੇ ਹਰ ਪਾਰਟੀ ਦਾ ਨਿਸ਼ਾਨਾ ਸਿਰਫ ਵੋਟਾਂ ਹੀ ਹਨ।
ਬੇਸ਼ੱਕ ਨਵਜੋਤ ਸਿੰਘ
ਸਿੱਧੂ ਨੇ ਇਸ ਵਾਰ ਫਿਰ ਪਹਿਲ ਕੀਤੀ ਤੇ ਲਾਂਘਾ ਖੋਲ੍ਹਣ ਦੀ ਮੰਗ ਕੀਤੀ। ਸ਼੍ਰੋਮਣੀ
ਕਮੇਟੀ ਤੇ ਕੁਝ ਹੋਰ ਧਿਰਾਂ ਨੇ ਵੀ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ। ਫਿਰ ਪੰਜਾਬ
'ਭਾਜਪਾ' ਦਾ ਇਕ ਵਫ਼ਦ, ਜਿਸ ਵਿਚ ਪੰਜਾਬ ਭਾਜਪਾ ਦੇ ਸਿੱਖ ਨੇਤਾਵਾਂ ਦੀ ਬਹੁਤਾਤ
ਸੀ, ਪਹਿਲਾਂ ਪ੍ਰਧਾਨ ਮੰਤਰੀ, ਫਿਰ ਰਾਸ਼ਟਰਪਤੀ ਅਤੇ ਫਿਰ ਗ੍ਰਹਿ ਮੰਤਰੀ ਨੂੰ ਮਿਲਦਾ
ਹੈ। ਅਗਲੇ ਹੀ ਦਿਨ ਉਹ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੰਦੇ ਹਨ।
ਦੂਜੇ
ਪਾਸੇ ਪਾਕਿਸਤਾਨ ਦੁਬਾਰਾ ਲਾਂਘਾ ਖੋਲ੍ਹਣ ਦਾ ਸਿਹਰਾ ਸਿੱਧੂ ਸਿਰ ਬੰਨ੍ਹ ਰਿਹਾ ਹੈ।
ਪਰ ਇਸ ਸਾਰੇ ਘਟਨਾਕ੍ਰਮ ਨੂੰ ਵਾਚਿਆਂ ਸਾਫ਼ ਪ੍ਰਭਾਵ ਬਣਦਾ ਹੈ ਕਿ ਸਭ ਧਿਰਾਂ ਸਿਰਫ
ਕ੍ਰੈਡਿਟ ਲੈਣ ਵਿਚ ਹੀ ਲੱਗੀਆਂ ਹੋਈਆਂ ਹਨ। ਇੰਜ ਲਗਦਾ ਹੈ ਕਿ ਇਸ ਵਾਰ
ਸਿੱਧੂ ਵੀ ਇਹ ਸੂਚਨਾ ਮਿਲਣ ਤੇ ਹੀ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਵਾਲਾ ਹੈ, ਤੋਂ
ਬਾਅਦ ਹੀ ਮੈਦਾਨ ਵਿਚ ਆਏ ਹੋਣਗੇ ਅਤੇ ਜਿਵੇਂ ਭਾਜਪਾ ਚੁਣ-ਚੁਣ ਕੇ ਆਪਣੇ ਸਿੱਖ
ਨੇਤਾਵਾਂ ਨੂੰ ਵਫ਼ਦ ਵਿਚ ਲੈ ਕੇ ਗਈ ਤੇ ਉਨ੍ਹਾਂ ਨੂੰ ਕੌਮੀ ਟੈਲੀਵਿਜ਼ਨ
'ਤੇ ਦਿਖਾਇਆ ਗਿਆ, ਉਹ ਵੀ ਸਾਫ਼ ਕਰਦਾ ਹੈ ਕਿ ਜਦੋਂ ਸਰਕਾਰ ਨੂੰ ਲੱਗਾ ਕਿ ਹੁਣ
ਲਾਂਘਾ ਤਾਂ ਖੋਲ੍ਹਣਾ ਹੀ ਹੈ, ਕਿਉਂ ਨਾ ਇਸ ਦਾ ਰਾਜਨੀਤਕ ਫਾਇਦਾ ਹੀ ਉਠਾ ਲਿਆ
ਜਾਵੇ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸਿੱਖ ਗਿਣਤੀ ਵਿਚ ਇਕ ਛੋਟੀ ਜਿਹੀ
ਕੌਮ ਹੈ ਪਰ ਫਿਰ ਵੀ ਵਿਸ਼ਵ ਭਰ ਵਿਚ ਇਸ ਦੀ ਇਕ ਵੱਖਰੀ ਪਛਾਣ ਹੈ ਅਤੇ ਬਹੁਤ ਸਾਰੇ
ਦੇਸ਼ਾਂ ਵਿਚ ਸਿੱਖ ਅਹਿਮ ਹੈਸੀਅਤ ਰੱਖਦੇ ਹਨ। ਇਸ ਕਾਰਨ ਵੀ ਭਾਜਪਾ ਜੋ ਵਰਤਾਓ
ਮੁਸਲਮਾਨਾਂ ਨਾਲ ਕਰਦੀ ਹੈ, ਉਹ ਸਿੱਖਾਂ ਨਾਲ ਨਹੀਂ ਕਰ ਸਕਦੀ। ਇਕ ਤਾਂ
ਰਾ:ਸ:ਸ: ਦੀ ਨੀਤੀ ਹੀ ਸਿੱਖਾਂ ਲਈ ਮੁਸਲਮਾਨਾਂ ਨਾਲੋਂ ਵੱਖਰੀ ਹੈ, ਉਹ
ਆਪਣਾ ਸਿੱਖ ਵਿੰਗ ਵੀ ਚਲਾਉਂਦਾ ਹੈ। ਫਿਰ ਕੋਈ ਵੀ ਸਰਕਾਰ ਦੇਸ਼ ਦੀਆਂ ਸਾਰੀਆਂ
ਘੱਟ-ਗਿਣਤੀਆਂ ਨੂੰ ਇੱਕੋ ਸਮੇਂ ਨਾਰਾਜ਼ ਨਹੀਂ ਕਰ ਸਕਦੀ। ਉਂਜ ਇਹ ਵੀ ਸਚਾਈ ਹੈ ਕਿ
ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਚਾਹੁੰਦੇ ਤਾਂ ਲਾਂਘਾ ਦੁਬਾਰਾ ਨਹੀਂ ਸੀ
ਖੁੱਲ੍ਹਣਾ। ਪਰ ਜੇਕਰ ਕੋਰੋਨਾ ਕਾਰਨ ਬੰਦ ਕੀਤਾ ਲਾਂਘਾ ਹੁਣ ਹੋਰ ਜ਼ਿਆਦਾ ਦੇਰ ਬੰਦ
ਰੱਖਿਆ ਜਾਂਦਾ ਤਾਂ ਇਹ ਸਰਕਾਰ ਦੀਆਂ ਘੱਟ-ਗਿਣਤੀਆਂ ਪ੍ਰਤੀ ਨੀਤੀਆਂ ਦੇ ਪੱਖ ਤੋਂ
ਆਲੋਚਨਾ ਦਾ ਵੱਡਾ ਕਾਰਨ ਵੀ ਬਣ ਸਕਦਾ ਸੀ।
ਪਰ ਭਾਰਤ ਅਤੇ ਖ਼ਾਸ ਕਰ ਪੰਜਾਬ
ਦੀ ਤਰੱਕੀ ਲਈ ਹੁਣ ਕਰਤਾਰਪੁਰ ਲਾਂਘੇ ਤੋਂ ਅੱਗੇ ਸੋਚਣ ਦੀ ਜ਼ਰੂਰਤ ਹੈ। ਅਸੀਂ ਆਸ
ਕਰਦੇ ਹਾਂ ਕਿ ਲਾਂਘਾ ਖੁੱਲ੍ਹਵਾਉਣ ਦਾ ਸਿਹਰਾ ਲੈਣ ਵਾਲੀਆਂ ਸਾਰੀਆਂ ਧਿਰਾਂ,
ਜਿਨ੍ਹਾਂ ਵਿਚ ਭਾਜਪਾ ਵੀ ਸ਼ਾਮਿਲ ਹੈ, ਹੁਣ ਇਸ ਤੋਂ ਅੱਗੇ ਵੀ ਵਧਣਗੀਆਂ, ਕਿਉਂਕਿ
ਹੁਣ ਜਿਹੜੇ ਲੋਕ 'ਬਰਲਿਨ' ਦੀ ਦੀਵਾਰ ਟੁੱਟਣ ਵਰਗੇ ਸੁਪਨੇ ਸਿਰਜ ਰਹੇ ਹਨ, ਉਹ ਵਕਤ
ਤੇ ਹਾਲਾਤ ਨੂੰ ਵੇਖਣ। ਇਸ ਸਚਾਈ ਨੂੰ ਮੰਨਦਿਆਂ ਕਿ ਭਾਰਤ ਅਤੇ ਬੰਗਲਾਦੇਸ਼ ਸਾਡੇ
ਗੁਆਂਢੀ ਹਨ ਤੇ ਸਾਨੂੰ ਬਰ-ਏ-ਸਗੀਰ (ਭਾਰਤੀ ਉਪ ਮਹਾਂਦੀਪ) ਦੇ ਸਾਰੇ ਦੇਸ਼ਾਂ ਨਾਲ
ਸੰਬੰਧ ਸੁਧਾਰਨ ਦੀ ਲੋੜ ਹੈ। ਬੇਸ਼ੱਕ ਇਹ ਕਰਦਿਆਂ ਪਾਕਿਸਤਾਨ ਵਿਚ ਬੈਠੇ
ਕੱਟੜਪੰਥੀਆਂ 'ਤੇ ਵੀ ਨਿਗਾਹ ਰੱਖਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਹਿੰਸਾ ਫੈਲਾਉਣ ਦੀ
ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਪਰ 'ਯੂਰਪੀ ਸੰਘ' ਦੀ ਉਦਾਹਰਨ ਸਾਡੇ
ਸਾਹਮਣੇ ਹੈ। 'ਜਰਮਨੀ' ਤੇ 'ਫਰਾਂਸ' ਵਿਚ ਸਿਰ-ਵੱਢਵਾਂ ਵੈਰ ਸੀ ਪਰ ਇਸ ਦੇ ਬਾਵਜੂਦ
ਉਹ ਦੋਸਤੀ ਦੇ ਵੱਡੇ ਫ਼ੈਸਲਿਆਂ 'ਤੇ ਪੁੱਜੇ। ਅੱਜ ਯੂਰਪ ਦੀ ਤਰੱਕੀ ਦੇ ਸਾਹਮਣੇ
ਭਾਰਤ ਤੇ ਪਾਕਿਸਤਾਨ ਕਿੱਥੇ ਖੜ੍ਹੇ ਹਨ, ਸਭ ਦੇ ਸਾਹਮਣੇ ਹੈ। ਫਿਰ ਇਹ ਵੀ ਸਚਾਈ ਹੈ
ਕਿ 'ਭਾਜਪਾ' ਦੀ ਸੋਚ ਵਾਲੀ ਸਰਕਾਰ ਖ਼ੁਦ ਕਿਸੇ ਕੀਮਤ 'ਤੇ ਕਿਸੇ ਮੁਸਲਿਮ ਦੇਸ਼ ਨੂੰ
ਭਾਰਤ ਵਿਚ ਮਿਲਾ ਕੇ ਮੁਸਲਿਮ ਵਸੋਂ ਨੂੰ ਵਧਾਉਣ ਲਈ ਕਿਸੇ ਵੀ ਕੀਮਤ 'ਤੇ ਸੋਚ ਤੱਕ
ਨਹੀਂ ਸਕਦੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਾਲਾ ਪੰਜਾਬ ਦੁਬਾਰਾ ਸਿਰਜਣ ਦੀ ਗੱਲ
ਕਰਨ ਵਾਲੇ ਵੀ ਦੇਖਣ ਕਿ ਇਹ ਗੱਲ ਸਮੇਂ ਅਤੇ ਹਕੀਕਤਾਂ ਦੇ ਅਨੁਰੂਪ ਨਹੀਂ ਹੈ। ਇਸ ਲਈ
ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਪਾਕਿਸਤਾਨ ਨਾਲ ਖੁੱਲ੍ਹਾ ਵਪਾਰ ਕਰਨ ਦੀ
ਮੰਗ ਕਰਨੀ ਚਾਹੀਦੀ ਹੈ ਜੋ ਦੋਵਾਂ ਪੰਜਾਬਾਂ ਦੇ ਵਾਸੀਆਂ ਦੀ ਕਿਸਮਤ ਬਦਲ ਸਕਦਾ ਹੈ।
ਸਾਡਾ ਸਾਂਝਾ ਸੱਭਿਆਚਾਰ ਦੋਵਾਂ ਪੰਜਾਬਾਂ ਦੀ ਹੀ ਨਹੀਂ, ਸਗੋਂ ਦੋਵਾਂ ਦੇਸ਼ਾਂ ਦੀ
ਦੋਸਤੀ ਤੇ ਅਮਨ ਦਾ ਜ਼ਾਮਨ ਬਣ ਸਕਦਾ ਹੈ। ਕਸ਼ਮੀਰ ਦਾ ਮਸਲਾ ਵੀ ਅਮਨ-ਸ਼ਾਂਤੀ ਤੇ
ਵਪਾਰ ਦੇ ਫਾਇਦਿਆਂ ਦੇ ਮੱਦੇਨਜ਼ਰ ਗੱਲਬਾਤ ਦੀ ਮੇਜ਼ 'ਤੇ ਨਜਿੱਠਿਆ ਜਾ ਸਕਦਾ ਹੈ।
ਚੰਗੀ ਗੱਲ ਹੋਵੇਗੀ ਕਿ ਇਹ ਮੰਗ ਉਠਾਉਣ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕਰਨ
ਤੇ ਇਸ ਬਾਰੇ ਇਕ ਖੋਜ ਪੱਤਰ ਤਿਆਰ ਕਰਵਾ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਦੀ
ਇਕ ਮੀਟਿੰਗ ਬੁਲਾਉਣ ਤਾਂ ਜੋ ਇਸ ਵਿਚ 'ਰਾਸ਼ਟਰਵਾਦ' ਵੀ ਨਜ਼ਰ ਆਏ।
ਚੰਨੀ ਲੜ ਸਕਦੇ ਨੇ ਦੋ ਹਲਕਿਆਂ ਤੋਂ? ਵਕਤ ਜਬ ਸਾਥ
ਦੇਤਾ ਹੈ ਤੋ ਹਸਰਤ ਬੜ੍ਹਤੀ ਜਾਤੀ ਹੈ, ਖ਼ੁਦਾ ਜਬ ਸਾਥ ਹੋਤਾ ਹੈ ਵਕਤ ਗ਼ੁਲਾਮ
ਲਗਤਾ ਹੈ।
ਬਹੁਤ ਚਰਚਾ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ
ਵਾਰ ਇਕ ਸੀਟ 'ਤੇ ਖ਼ੁਦ ਤੇ ਦੂਜੀ ਤੋਂ ਆਪਣੇ ਡਾਕਟਰ ਭਰਾ ਨੂੰ ਖੜ੍ਹਾ ਕਰਨਗੇ। ਪਰ
ਇਸ ਲਈ ਚੁਣੀ 'ਬੱਸੀ ਪਠਾਣਾ' ਸੀਟ 'ਤੇ ਪਹਿਲਾਂ ਹੀ ਕਾਂਗਰਸੀ ਵਿਧਾਇਕ ਹੈ ਜਿਸ ਦੀ
ਟਿਕਟ ਕੱਟਣੀ ਔਖੀ ਜਾਪਦੀ ਹੈ ਤੇ ਦੂਸਰਾ ਇਸ ਨਾਲ ਪਰਿਵਾਰਵਾਦ ਦਾ ਦੋਸ਼ ਲੱਗਣ ਦਾ ਡਰ
ਵੀ ਸੀ।
ਪਤਾ ਲੱਗਾ ਹੈ ਕਿ ਇਸ ਲਈ ਨਵਾਂ ਰਾਹ ਚੁਣਿਆ ਗਿਆ ਹੈ, ਜਿਸ ਦਾ
ਫਾਇਦਾ ਕਾਂਗਰਸ ਦੀ ਚੋਣ ਰਣਨੀਤੀ ਵਿਚ ਵੀ ਹੋਵੇਗਾ। 'ਬਸਪਾ', ਜੋ 'ਅਨੁਸੂਚਿਤ ਜਾਤੀ'
ਵੋਟਾਂ 'ਤੇ ਅਸਰਅੰਦਾਜ਼ ਹੈ ਤੇ ਇਸ ਵਾਰ 'ਅਕਾਲੀ ਦਲ' ਨਾਲ ਹੈ, ਦਾ ਬਹੁਤਾ ਪ੍ਰਭਾਵ
ਦੁਆਬੇ ਵਿਚ ਹੀ ਹੈ। ਚੰਨੀ ਦੇ ਮੁੱਖ ਮੰਤਰੀ ਬਣਨ ਨਾਲ 'ਅਨੁਸੂਚਿਤ ਜਾਤੀ' ਵੋਟਾਂ ਦਾ
ਝੁਕਾਅ ਕਾਂਗਰਸ ਵੱਲ ਵਧਿਆ ਹੈ। ਇਸ ਲਈ ਪਤਾ ਲੱਗਾ ਹੈ 'ਅਕਾਲੀ-ਬਸਪਾ' ਗੱਠਜੋੜ ਨੂੰ
ਵੱਡੀ ਸੱਟ ਮਾਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਚੰਨੀ ਇਸ ਵਾਰ ਆਪਣੀ ਸੀਟ ਚਮਕੌਰ
ਸਾਹਿਬ ਦੇ ਨਾਲ-ਨਾਲ ਦੁਆਬੇ ਦੀ ਕਿਸੇ ਸੀਟ ਤੋਂ ਵੀ ਚੋਣ ਲੜ ਸਕਦੇ ਹਨ। ਜ਼ਿਆਦਾ
ਚਰਚਾ ਆਦਮਪੁਰ ਸੀਟ ਦਾ ਹੈ। ਇਸ ਨਾਲ ਕਾਂਗਰਸ ਨੂੰ ਦੁਆਬੇ ਵਿਚ ਯਕੀਨੀ ਫਾਇਦਾ
ਹੋਵੇਗਾ ਪਰ ਇਸ ਤਰ੍ਹਾਂ ਚੰਨੀ ਦੇ ਦੋਵਾਂ ਹੱਥਾਂ ਵਿਚ ਲੱਡੂ ਹੋਣਗੇ। ਜੇਕਰ ਉਹ
ਦੋਵੇਂ ਸੀਟਾਂ ਜਿੱਤ ਜਾਂਦੇ ਹਨ ਤਾਂ ਸਮਝਿਆ ਜਾਂਦਾ ਹੈ ਕਿ ਉਹ ਆਪਣੀ ਸ੍ਰੀ ਚਮਕੌਰ
ਸਾਹਿਬ ਸੀਟ ਤੋਂ ਅਸਤੀਫ਼ਾ ਦੇ ਕੇ ਆਪਣੇ ਭਰਾ ਨੂੰ ਵਿਧਾਇਕ ਬਣਾਉਣ ਦਾ ਸੁਪਨਾ ਵੀ
ਪੂਰਾ ਕਰ ਲੈਣਗੇ।
ਸਰਕਾਰ ਫ਼ੈਸਲਿਆਂ ਨੂੰ ਲਾਗੂ ਵੀ ਕਰਵਾਏ
ਕਿਤਨੀ ਸਚਾਈ ਕਿਸ ਖ਼ਬਰ ਮੇ ਹੈ? ਯੇ ਬਾਤ ਦੁਨੀਆ ਕੀ ਨਜ਼ਰ ਮੇ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫ਼ੈਸਲਿਆਂ ਦੀ ਕਈ ਪਾਸਿਉਂ ਸ਼ਲਾਘਾ
ਹੋ ਰਹੀ ਹੈ ਤੇ ਉਨ੍ਹਾਂ ਦੀ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨ ਵਾਲੀ ਸਰਕਾਰ ਸਮਝਿਆ
ਜਾ ਰਿਹਾ ਹੈ। ਪਰ ਮੁੱਖ ਮੰਤਰੀ ਦਾ ਇਹ ਫ਼ਰਜ਼ ਵੀ ਹੈ ਕਿ ਉਹ ਇਹ ਵੀ ਵੇਖਣ ਕਿ
ਉਨ੍ਹਾਂ ਦੇ ਫ਼ੈਸਲੇ ਹੇਠਲੇ ਪੱਧਰ 'ਤੇ ਲਾਗੂ ਵੀ ਹੋ ਰਹੇ ਹਨ ਜਾਂ ਨਹੀਂ?
ਰੇਤਾ, ਬਿਜਲੀ, ਪਾਣੀ, ਪੀ.ਪੀ.ਏ. ਰੱਦ ਕਰਨ ਤੇ ਇੱਟਾਂ ਦੇ ਮੁੱਲ ਆਦਿ ਦੀ
ਚਰਚਾ ਤਾਂ ਬਹੁਤ ਹੈ। ਪਰ ਮੁੱਖ ਮੰਤਰੀ ਲਈ ਹੈਰਾਨੀ ਦੀ ਗੱਲ ਹੋਵੇਗੀ ਕਿ ਉਨ੍ਹਾਂ
ਵਲੋਂ ਦਰਿਆ 'ਤੇ ਸਾਢੇ 5 ਰੁਪਏ ਪ੍ਰਤੀ ਕਿਊਬਿਕ ਫੁੱਟ ਵੇਚਿਆ ਰੇਤਾ ਦਰਿਆ ਤੋਂ ਸਿਰਫ
20-25 ਕਿੱਲੋਮੀਟਰ ਦੀ ਦੂਰੀ 'ਤੇ ਹੀ ਹੁਣ 30 ਰੁਪਏ ਪ੍ਰਤੀ ਫੁੱਟ ਵਿਕ ਰਿਹਾ ਹੈ।
ਪਹਿਲਾਂ ਇਹ 27 ਕੁ ਰੁਪਏ ਸੀ। ਰੇਤਾ ਦੀ ਨਕਲੀ ਘਾਟ ਵੀ ਪੈਦਾ ਕਰ ਦਿੱਤੀ ਗਈ ਹੈ।
ਦੂਜੇ ਪਾਸੇ 2 ਕਿਲੋਵਾਟ ਤੋਂ ਘੱਟ ਬਿਜਲੀ ਕੁਨੈਕਸ਼ਨਾਂ ਲਈ
ਫਾਰਮ ਭਰਨ ਦਾ ਫ਼ੈਸਲਾ ਵੀ ਲੋਕਾਂ ਨੂੰ ਪ੍ਰੇਸ਼ਾਨ ਹੀ ਕਰ ਰਿਹਾ ਹੈ। ਜਦੋਂ
ਸਾਰਾ ਰਿਕਾਰਡ ਪਾਵਰਕਾਮ ਕੋਲ ਹੈ ਤਾਂ ਨਵੇਂ ਫਾਰਮ ਭਰਨ ਦੀ ਜ਼ਰੂਰਤ ਹੀ
ਕੀ ਹੈ? ਫਿਰ ਘਰੇਲੂ ਬਿਜਲੀ ਕੁਨੈਕਸ਼ਨ 'ਤੇ 7 ਕਿਲੋਵਾਟ ਤੱਕ ਤਾਂ ਬਿਜਲੀ
ਸਸਤੀ ਕੀਤੀ ਗਈ ਹੈ ਜਿਸ ਨਾਲ 82 ਫ਼ੀਸਦੀ ਖਪਤਕਾਰਾਂ ਨੂੰ ਫਾਇਦਾ ਹੁੰਦਾ ਹੈ, ਪਰ
ਬਾਕੀ 18 ਫ਼ੀਸਦੀ ਦਾ ਕੀ ਕਸੂਰ ਹੈ? ਕੀ ਉਨ੍ਹਾਂ ਨੂੰ ਇਮਾਨਦਾਰੀ ਦੀ ਸਜ਼ਾ ਦਿੱਤੀ
ਜਾ ਰਹੀ ਹੈ? ਹਾਲਾਂ ਕਿ ਜੇਕਰ ਆਮਦਨ ਦੀ ਕੋਈ ਸ਼ਰਤ ਲਾਈ ਹੁੰਦੀ ਤਾਂ ਜਾਇਜ਼ ਵੀ
ਮੰਨੀ ਜਾ ਸਕਦੀ ਸੀ। ਕਈ ਘਰਾਂ ਵਿਚ 3-3 ਜਾਂ 4-4 ਭਰਾਵਾਂ ਦੇ ਪਰਿਵਾਰ ਇਕੱਠੇ
ਰਹਿੰਦੇ ਹਨ ਤੇ ਇਕੋ ਮੀਟਰ ਹੈ, ਉਨ੍ਹਾਂ ਦਾ ਲੋਡ ਤੇ ਵੱਧ ਹੋਵੇਗਾ ਹੀ ਪਰ
ਉਹ ਮਹਿੰਗੀ ਬਿਜਲੀ ਲੈਣ ਲਈ ਮਜਬੂਰ ਕਿਉਂ ਕੀਤੇ ਜਾਣ? ਉਂਜ ਸਾਡੀ ਜਾਣਕਾਰੀ ਅਨੁਸਾਰ
ਕੁਝ ਸਮਾਜ ਸੇਵਕ ਜਥੇਬੰਦੀਆਂ ਇਸ ਮਾਮਲੇ ਨੂੰ ਅਦਾਲਤ ਵਿਚ ਚੁਣੌਤੀ ਵੀ ਦੇ ਰਹੀਆਂ
ਹਨ। ਪੀ.ਪੀ.ਈ. ਸਮਝੌਤੇ ਰੱਦ ਕਰਨ ਬਾਰੇ ਵੀ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਫੋਨ : 92168-60000 E. mail :
hslall@ymail.com
|
|
|
|
|
|
ਕਰਤਾਰਪੁਰ
ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ |
ਦੀਵੇ
ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ |
ਪੰਜਾਬ
ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ |
ਕੂੜ
ਫਿਰੇ ਪ੍ਰਧਾਨ ਵੇ ਲਾਲੋ ਬੁੱਧ ਸਿੰਘ
ਨੀਲੋਂ |
ਬੇਹੱਦ
ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ |
ਕਾਂਗਰਸ
ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ |
ਭਾਜਪਾ
ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ |
ਸੰਘੀ
ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ |
ਲਖੀਮਪੁਰ
ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ |
ਸ਼ਾਂਤਮਈ
ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ |
ਕੱਚੀ
ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ |
ਚਰਨਜੀਤ
ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ
ਪ੍ਰਤੀਨਿਧਤਾ ਉਜਾਗਰ ਸਿੰਘ,
ਪਟਿਆਲਾ |
ਰਾਜਨੀਤੀ
ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ |
ਸਿੱਖਾਂ
ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ
ਆਉਂਦੇ? ਉਜਾਗਰ ਸਿੰਘ, ਪਟਿਆਲਾ |
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|