|
ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ
ਗਈਆ
ਉਜਾਗਰ ਸਿੰਘ, ਪਟਿਆਲਾ
(29/12/2020) |
|
|
|
ਦਿੱਲੀ ਦੀ ਸਰਹੱਦ ਉਪਰ ਚਲ ਰਿਹਾ ਕਿਸਾਨ ਅੰਦੋਲਨ ਅੱਜ ਕਲ੍ਹ ਸਮੁਚੇ
ਸੰਸਾਰ ਵਿਚ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ
ਅੰਦੋਲਨ ਕਿਸੇ ਸਿਆਸੀ ਪਾਰਟੀ ਦੀ ਅਗਵਾਈ ਤੋਂ ਬਿਨਾ ਹੀ ਬਿਹਤਰੀਨ ਅਤੇ ਸ਼ਾਂਤਮਈ ਢੰਗ
ਨਾਲ ਚਲ ਰਿਹਾ ਹੈ। ਜੇਕਰ ਇਸ ਅੰਦੋਲਨ ਦੀਆਂ ਵਿਲੱਖਣਤਾਵਾਂ ਦਾ ਜ਼ਿਕਰ ਕੀਤਾ ਜਾਵੇ
ਤਾਂ ਲੰਬੀ ਸੂਚੀ ਬਣ ਜਾਵੇਗੀ ਪ੍ਰੰਤੂ ਫਿਰ ਵੀ ਕੁਝ ਨਵੀਆਂ ਸਿਰਜਣਾਤਮਕ ਪਹਿਲਾਂ
ਹੋਈਆਂ ਹਨ, ਜਿਨ੍ਹਾਂ ਦੀ ਜਾਣਕਾਰੀ ਦਿੱਤੇ ਬਿਨਾ ਰਿਹਾ ਨਹੀਂ ਜਾ ਸਕਦਾ।
ਇਸ ਅੰਦੋਲਨ ਤੋਂ ਪਹਿਲਾਂ ਬਹੁਤ ਸਾਰੇ ਅੰਦੋਲਨ ਹੁੰਦੇ ਰਹੇ ਹਨ ਪ੍ਰੰਤੂ ਉਨ੍ਹਾਂ
ਅੰਦੋਲਨਾ ਵਿਚ ਇਸਤਰੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਅਰਥਾਤ ਆਟੇ ਵਿਚ ਲੂਣ ਦੀ
ਤਰ੍ਹਾਂ ਹੁੰਦੀ ਰਹੀ ਹੈ। ਇਸ ਅੰਦੋਲਨ ਦੀ ਵਿਲੱਖਣਤਾ ਇਹ ਹੈ ਕਿ ਇਸ ਵਿਚ ਇਸਤਰੀਆਂ
ਜੇ ਬਰਾਬਰ ਨਹੀਂ ਤਾਂ ਤੀਜਾ ਹਿੱਸਾ ਜ਼ਰੂਰ ਹਨ। ਇਹ ਸ਼ਮੂਲੀਅਤ ਸਿਰਫ ਹਾਜ਼ਰੀ ਤੱਕ ਹੀ
ਸੀਮਤ ਨਹੀਂ ਸਗੋਂ ਇਸਤਰੀਆਂ ਮੋਹਰੀ ਦੀ ਭੂਮਿਕਾ ਨਿਭਾ ਰਹੀਆਂ ਹਨ।
ਇਸ ਤੋਂ
ਪਹਿਲਾਂ ਜਨ ਸੰਖਿਆ ਦਾ ਅੱਧਾ ਹਿੱਸਾ ਇਸਤਰੀਆਂ ਕਿਸੇ ਅੰਦੋਲਨ ਵਿਚ ਦਿਲਚਸਪੀ ਨਾਲ
ਹਿੱਸਾ ਹੀ ਨਹੀਂ ਲੈਂਦੀਆਂ ਸਨ। ਇਸ ਅੰਦੋਲਨ ਲਈ ਸ਼ੁਭ ਸੰਕੇਤ ਹਨ, ਜਿਸ ਵਿਚ ਨੌਜਵਾਨ
ਅਤੇ ਬਜ਼ੁਰਗ ਇਸਤਰੀਆਂ ਬਰਾਬਰ ਦਾ ਯੋਗਦਾਨ ਪਾ ਰਹੀਆਂ ਹਨ। ਕਈ ਇਸਤਰੀਆਂ ਤਾਂ ਆਪੋ
ਆਪਣੇ ਪਿੰਡਾਂ ਤੋਂ ਟਰੈਕਟਰ, ਮੋਟਰ ਸਾਈਕਲ, ਕਾਰਾਂ, ਜੀਪਾਂ, ਸਕੂਟਰੀਆਂ ਅਤੇ ਹੋਰ
ਆਪੋ ਆਪਣੇ ਸਾਧਨਾ ਉਪਰ ਇਕੱਲੀਆਂ ਹੀ ਜਾਂ ਕਾਫਲਿਆਂ ਵਿਚ ਆ ਰਹੀਆਂ ਹਨ।
ਹੁਣ ਤੱਕ ਇਸਤਰੀ ਨੂੰ ਸੈਕੰਡ ਸੈਕਸ ਕਹਿਕੇ ਮਰਦ ਨਾਲੋਂ ਕਮਜ਼ੋਰ
ਕਿਹਾ ਜਾਂਦਾ ਰਿਹਾ ਹੈ। ਜੇਕਰ ਕਿਸਾਨ ਅੰਦੋਲਨ ਵਿਚ ਇਸਤਰੀਆਂ ਦੀ ਸਰਗਰਮੀ ਤੇ
ਯੋਗਦਾਨ ਨੂੰ ਵੇਖਿਆ ਜਾਵੇ ਤਾਂ ਸਾਰਾ ਕੁਝ ਝੂਠਾ ਜਾਪਦਾ ਹੈ। ਪਿਛਲੇ ਇਕ ਮਹੀਨੇ ਤੋਂ
ਇਹ ਇਸਤਰੀਆਂ ਲਗਾਤਾਰ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ। ਉਹ ਇਹ ਵੀ ਕਹਿ ਰਹੀਆਂ
ਹਨ ਕਿ ਹਰ ਹਾਲਤ ਵਿਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਜਾਵਾਂਗੀਆਂ।
ਭਾਵੇਂ ਸਾਨੂੰ ਵਰ੍ਹਿਆਂ ਬੱਧੀ ਬੈਠਣਾ ਪਵੇ। ਕੁਝ ਨੌਜਵਾਨ ਲੜਕੀਆਂ ਅੰਦੋਲਨਕਾਰੀਆਂ
ਵਿਸ਼ੇਸ ਤੌਰ ਤੇ ਇਸਤਰੀਆਂ ਵਿਚ ਤਿੰਨ ਖੇਤੀਬਾੜੀ ਕਾਨੂੰਨਾ ਬਾਰੇ ਜਾਗ੍ਰਤੀ ਪੈਦਾ ਕਰਨ
ਦਾ ਕੰਮ ਕਰ ਰਹੀਆਂ ਹਨ। ਇਹ ਪਹਿਲਾ ਅੰਦੋਲਨ ਹੈ, ਜਿਸ ਵਿਚ ਲੜਕੀਆਂ ਬੇਖੌਫ ਹੋ ਕੇ
ਘੁੰਮ ਫਿਰ ਅਤੇ ਸਟੇਜਾਂ ਤੇ ਭਾਸ਼ਣ ਵੀ ਕਰ ਰਹੀਆਂ ਹਨ।
ਪੰਜਾਬ ਦੇ ਹਰ ਵਰਗ
ਦੀਆਂ ਇਸਤਰੀਆਂ ਵੱਡੀ ਗਿਣਤੀ ਵਿਚ ਦਲੇਰੀ ਨਾਲ ਹਿੱਸਾ ਲੈਣ ਲਈ ਆ ਰਹੀਆਂ ਹਨ। ਹਰ
ਰੋਜ਼ ਨਵੇਂ ਕਾਫਲੇ ਆ ਰਹੇ ਹਨ। ਭਾਵੇਂ ਕਿ 'ਗੋਦੀ ਮੀਡੀਆ' ਵੱਲੋਂ ਕਿਸਾਨ ਅੰਦੋਲਨ
ਵਿਚ ਇਸਤਰੀਆਂ ਦੀ ਸੁਰੱਖਿਆ ਬਾਰੇ ਗ਼ਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਥੋਂ
ਤੱਕ ਕਿ ਪੰਜਾਬ, ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਉਤਰ ਪ੍ਰਦੇਸ਼, ਉਤਰਾਖੰਡ, ਮੱਧ
ਪ੍ਰਦੇਸ਼, ਬਿਹਾਰ ਅਤੇ ਦਿੱਲੀ ਤੋਂ ਇਸਤਰੀਆਂ ਵੀ ਆ ਰਹੀਆਂ ਹਨ। ਕੁਝ ਉਹ ਇਸਤਰੀਆਂ ਵੀ
ਆ ਰਹੀਆਂ ਹਨ, ਜਿਨ੍ਹਾਂ ਦੇ ਘਰ ਵਾਲੇ ਖੇਤੀਬਾੜੀ ਨਹੀਂ ਸਗੋਂ ਹੋਰ ਕਿੱਤੇ ਕਰ ਰਹੇ
ਹਨ। ਉਹ ਮੰਨਦੀਆਂ ਹਨ ਕਿ ਇਹ ਖੇਤੀ ਕਾਨੂੰਨ ਸਮੁਚੇ ਵਰਗ ਦੀ ਆਰਥਿਕ ਤਬਾਹੀ ਦਾ ਕੰਮ
ਕਰਨਗੇ।
ਮਹਾਰਾਸ਼ਟਰ ਤੋਂ ਨੌਜਵਾਨ ਅਜਿਹੀਆਂ ਲੜਕੀਆਂ ਵੀ ਆਈਆਂ ਹਨ ਜਿਹੜੀਆਂ
ਖੁਦ ਵੱਡੀਆਂ ਕੰਪਨੀਆਂ ਦੀ ਨੌਕਰੀ ਛੱਡਕੇ ਆਈਆਂ ਹਨ। ਹਿੰਦੂ, ਮੁਸਲਿਮ, ਸਿੱਖ, ਇਸਾਈ
ਇਕੱਠੇ ਇਨਸਾਨੀਅਤ ਦੇ ਵਗਦੇ ਦਰਿਆ ਦੀ ਤਰ੍ਹਾਂ ਵਿਚਰ ਰਹੇ ਹਨ। ਜਦੋਂ ਸੰਸਾਰ ਦੀ
ਜਨਨੀ ਮੈਦਾਨ ਵਿਚ ਉਤਰ ਆਵੇ ਤਾਂ ਸਫਲਤਾ ਨੂੰ ਕੋਈ ਰੋਕ ਨਹੀਂ ਸਕਦਾ। ਇਸ ਤੋਂ
ਪਹਿਲਾਂ ਵੀ ਸਾਡੇ ਦੇਸ ਦੇ ਇਤਿਹਾਸ ਵਿਚ ਪੰਜਾਬੀ ਇਸਤਰੀਆਂ ਦੇ ਯੋਗਦਾਨ ਦਾ
ਮਹੱਤਵਪੂਰਨ ਜ਼ਿਕਰ ਆਉਂਦਾ ਹੈ। ਉਹ ਭਾਵੇਂ ਦੇਸ ਦੀ ਆਜ਼ਾਦੀ ਦੀ ਲੜਾਈ ਹੋਵੇ ਜਾਂ
ਧਾਰਮਿਕ ਅਤੇ ਸਮਾਜਿਕ ਸਰਗਰਮੀ ਹੋਵੇ ਪ੍ਰੰਤੂ ਇਸ ਅੰਦੋਲਨ ਦੀ ਇਹ ਵਿਲੱਖਣਤਾ ਵੀ ਹੈ
ਕਿ ਇਸ ਵਿਚ ਇਕ ਵਰਗ ਦੀਆਂ ਇਸਤਰੀਆਂ ਹੀ ਨਹੀਂ ਸਗੋਂ ਹਰ ਵਰਗ ਅਤੇ ਧਰਮ ਦੀ
ਨੁਮਾਇੰਦਗੀ ਕਰਨ ਵਾਲੀਆਂ ਇਸਤਰੀਆਂ ਸਰਗਰਮੀ ਨਾਲ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ।
ਜਿਥੇ ਅੰਮ੍ਰਿਤਧਾਰੀ ਇਸਤਰੀਆਂ ਅੰਦੋਲਨ ਵਿਚ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ, ਉਥੇ
ਹੀ ਆਮ ਸਾਧਾਰਣ ਇਸਤਰੀਆਂ ਬਿਨਾ ਜ਼ਾਤ ਪਾਤ, ਰੰਗ, ਧਰਮ ਅਤੇ ਮਜ੍ਹਬ ਤੋਂ ਅੱਗੇ ਹੋ ਕੇ
ਕੰਮ ਕਰ ਰਹੀਆਂ ਹਨ।
ਪੜ੍ਹੀਆਂ ਲਿਖੀਆਂ ਇਸਤਰੀਆਂ ਤਾਂ ਕਈ ਖੇਤਰਾਂ ਵਿਚ
ਅੰਦੋਲਨ ਦੀ ਅਗਵਾਈ ਵੀ ਕਰ ਰਹੀਆਂ ਹਨ। ਇਹ ਅੰਦੋਲਨ ਜਨ ਅੰਦੋਲਨ ਬਣ ਗਿਆ ਹੈ।
ਵੈਸੇ ਤਾਂ ਇਤਨੀ ਵੱਡੀ ਮਾਤਰਾ ਵਿਚ ਇਸਤਰੀਆਂ ਆਈਆਂ ਹਨ, ਉਨ੍ਹਾਂ ਸਾਰੀਆਂ ਬਾਰੇ
ਲਿਖਣਾ ਅਸੰਭਵ ਹੈ ਪ੍ਰੰਤੂ ਉਦਾਹਰਣ ਲਈ ਕੁਝ ਕੁ ਇਸ ਤਰ੍ਹਾਂ ਹਨ- ਬੁੱਧੀਜੀਵੀ
ਵਰਗ ਵਿਚੋਂ ਕਵਿਤਰੀ ਸੁਖਵਿੰਦਰ ਕੌਰ ਅੰਮ੍ਰਿਤ, ਜਸਬੀਰ ਕੌਰ ਪੰਜਾਬ ਕਿਸਾਨ ਯੂਨੀਅਨ,
ਫਿਲਮ ਸਨਅਤ ਵਿਚੋਂ ਜੱਸੀ ਸੰਘਾ, ਖਾਲਸਾ ਏਡ ਵਿਚੋਂ ਨਾਜ਼ੀਆ ਧੰਜੂ, ਕਿਰਤੀਆਂ ਵਿਚੋਂ
ਮਲਕੀਤ ਕੌਰ ਮਾਨਸਾ (ਉਹ ਐਕਸੀਡੈਂਟ ਵਿਚ ਸ਼ਹੀਦ ਹੋ ਗਏ), ਡਾਕਟਰਾਂ ਵਿਚੋਂ ਡਾ
ਹਰਸ਼ਿੰਦਰ ਕੌਰ, ਵਿਦਿਆਰਥੀਆਂ ਵਿਚੋਂ ਕਨੂੰਪ੍ਰਿਆ, ਨੀਲ ਕਮਲ , ਕੰਵਲਜੀਤ ਕੌਰ,
ਕਿਸਾਨਾ ਵਿਚੋਂ ਮਹਿੰਦਰ ਕੌਰ ਕਿਸਾਨ ਸਭਾ, ਹਰਜਿੰਦਰ ਕੌਰ, ਮਹਿੰਦਰ ਕੌਰ, ਮਨਜੀਤ
ਕੌਰ, ਹਰਿੰਦਰ ਬਿੰਦੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਵਕੀਲਾਂ ਵਿਚੋਂ ਹਰਮੀਤ ਕੌਰ
ਬਰਾੜ ਅਤੇ ਚੰਡੀਗੜ੍ਹ ਤੋਂ ਇਕ ਲੜਕੀ ਵਕੀਲ ਜਿਹੜੇ ਸੀ ਆਰ ਪੀ ਐਫ ਦੀ
ਨੌਕਰੀ ਛੱਡ ਕੇ ਆਈ ਹੈ, ਕਲਾਕਾਰਾਂ ਵਿਚੋਂ ਸੁਖੀ ਬਰਾੜ, ਅਮਨਦੀਪ ਕੌਰ ਦਿਓਲ
ਜਾਗ੍ਰਤੀ ਏਕਤਾ ਮੰਚ, ਸਰਵਖੱਪ ਮਹਾਂ ਪੰਚਾਇਤ ਸੰਤੋਸ਼ ਦਾਹੀਆ ਹਰਿਆਣਾ, ਚੰਡੀਗੜ੍ਹ
ਤੋਂ ਕੰਵਲਜੀਤ ਕੌਰ ਅਤੇ ਜਸਪ੍ਰੀਤ ਕੌਰ ਅਖੰਡ ਕੀਰਤਨੀ ਜੱਥਾ ਅਤੇ ਮੁਕਤਸਰ ਤੋਂ ਇਕ
ਲੜਕੀ ਜਿਹੜੀ ਖੁਦ ਖੇਤੀ ਕਰਦੀ ਹੈ ਪਹਿਲੇ ਦਿਨ ਤੋਂ ਲਗਾਤਾਰ ਸਰਗਰਮੀ ਨਾਲ ਕੰਮ ਕਰ
ਰਹੀ ਹੈ ਜੋ ਕਿ ਬਾਕੀ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ।
ਇਸਤੋਂ ਇਲਾਵਾ
ਪਿੰਡਾਂ ਵਿਚ ਇਸਤਰੀਆਂ ਅੰਦੋਲਨ ਬਾਰੇ ਜਾਗ੍ਰਤੀ ਪੈਦਾ ਕਰਨ ਅਤੇ ਰਾਸ਼ਣ ਇਕੱਤਰ ਕਰਨ
ਲਈ ਕੰਮ ਕਰ ਰਹੀਆਂ ਹਨ। ਜਿਹੜੇ ਕਿਸਾਨ ਅੰਦੋਲਨ ਵਿਚ ਆਏ ਹੋਏ ਹਨ, ਉਨ੍ਹਾਂ ਦੀ
ਖੇਤੀਬਾੜੀ ਦਾ ਕੰਮ ਵੀ ਇਸਤਰੀਆਂ ਸੰਭਾਲ ਰਹੀਆਂ ਹਨ। ਜਿਹੜੀਆਂ ਇਸਤਰੀਆਂ ਅੰਦੋਲਨ
ਵਿਚ ਆਈਆਂ ਹੋਈਆਂ ਹਨ, ਉਨ੍ਹਾਂ ਵਿਚੋਂ ਕੁਝ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ
ਕੇ ਆਈਆਂ ਹਨ। ਇਸਤਰੀਆਂ ਦੀ ਅੰਦੋਲਨ ਵਿਚ ਦਿਲਚਸਪੀ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ
ਕਿ ਕਈ ਨਵੀਆਂ ਵਿਆਹੀਆਂ ਇਸਤਰੀਆ ਚੂੜੇ ਪਾ ਕੇ ਸ਼ਾਮਲ ਹੋ ਰਹੀਆਂ ਹਨ। ਲੰਗਰਾਂ ਦਾ
ਇੰਤਜ਼ਾਮ ਵੀ ਇਸਤਰੀਆਂ ਕਰ ਰਹੀਆਂ ਹਨ।
ਭਾਵੇਂ ਸਿਆਸਤਦਾਨਾ ਵਿਚੋਂ ਇਸਤਰੀਆਂ
ਆਈਆਂ ਹੋਈਆਂ ਹਨ ਪ੍ਰੰਤੂ ਉਨ੍ਹਾਂ ਦਾ ਜ਼ਿਕਰ ਕਰਨਾ ਠੀਕ ਨਹੀਂ ਕਿਉਂਕਿ ਇਹ ਅੰਦੋਲਨ
ਸਿਆਸੀ ਨਹੀਂ ਹੈ। ਸੁਪਰੀਮ ਕੋਰਟ ਦੀ ਇਕ ਸੀਨੀਅਰ ਵਕੀਲ ਆਪਣੀ ਲੜਕੀ ਨੂੰ ਲੈ ਕੇ
ਸ਼ਾਮਲ ਹੋਈ ਹੈ।
'ਗੋਦੀ ਮੀਡੀਆ' ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ
ਮੁਕਾਬਲਾ ਕਰਨ ਲਈ ਜੱਸੀ ਸੰਘਾ ਦੀ ਅਗਵਾਈ ਵਿਚ ਨੌਜਵਾਨ ਲੜਕੀਆਂ ‘‘ਟਰਾਲੀ ਟਾਈਮਜ਼’’
ਅਖ਼ਬਾਰ ਪ੍ਰਕਾਸ਼ਤ ਕਰਵਾਕੇ ਸਮੁੱਚੇ ਅੰਦੋਲਨ ਵਿਚ ਵੰਡ ਰਹੀਆਂ ਹਨ। ਇਹ ਅਖਬਾਰ ਪੰਜਾਬੀ
ਤੋਂ ਬਿਨਾ ਹਿੰਦੀ ਵਿਚ ਵੀ ਪ੍ਰਕਾਸ਼ਤ ਹੋ ਰਿਹਾ ਹੈ ਅਤੇ ਬਾਕੀ ਭਾਸ਼ਾਵਾਂ ਵਿਚ ਵੀ
ਜਲਦੀ ਹੀ ਪ੍ਰਕਾਸ਼ਤ ਕਰਨ ਦਾ ਪ੍ਰੋਗਰਾਮ ਹੈ। ਸਾਰੀਆਂ ਗ਼ਲਤ ਅਫਵਾਹਾਂ ਨੂੰ
ਲੜਕੀਆਂ ਦਾ ਇਹ ਗਰੁਪ ਕਾਊਂਟਰ ਕਰ ਰਿਹਾ ਹੈ।
ਸਮਾਜਿਕ,
ਸਾਹਿਤਕ, ਸਭਿਆਚਾਰਕ, ਬੁੱਧੀਜੀਵੀਆਂ ਅਤੇ ਹੋਰ ਸਵੈ ਇਛਤ ਸੰਸਥਾਵਾਂ ਵਿਚ ਕੰਮ ਕਰ
ਰਹੀਆਂ ਇਸਤਰੀਆਂ ਆਪਣੇ ਸੰਗਠਨਾ ਦੇ ਮੈਂਬਰਾਂ ਨੂੰ ਲੈ ਕੇ ਅੰਦੋਲਨ ਵਿਚ ਹਿੱਸਾ ਲੈ
ਰਹੀਆਂ ਹਨ। ਕੰਵਲਜੀਤ ਕੌਰ ਜੋ ਕਿ ਅੰਮ੍ਰਿਤਸਰ ਵਿਖੇ ਇਕ ਸਵੈ ਇਛਤ ਸੰਸਥਾ ਨਾਲ ਕੰਮ
ਕਰ ਰਹੀ ਹੈ, ਉਹ ਅੰਦੋਲਨ ਦੇ ਆਲੇ ਦੁਆਲੇ ਰਹਿਣ ਵਾਲੇ ਗਰੀਬ ਲੋਕਾਂ ਦੇ ਬੱਚਿਆਂ ਨੂੰ
ਪੜ੍ਹਾਉਣ ਦੀ ਜ਼ਿੰਮੇਵਾਰੀ ਨਿਭਾਅ ਰਹੀ ਹੈ ਕਿਉਂਕਿ ਕੋਵਿਡ ਕਰਕੇ ਸਕੂਲ ਬੰਦ ਹਨ।
ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਬੈਠੀਆਂ ਕਵਿਤਰੀਆਂ 'ਲੋਕ ਮਾਧਿਅਮ' ਉਪਰ
ਅੰਦੋਲਨ ਦੇ ਹੱਕ ਵਿਚ ਕਵਿਤਾਵਾਂ ਲਿਖਕੇ ਪਾ ਰਹੀਆਂ ਹਨ। 'ਲੋਕ ਮਾਧਿਅਮ' ਉਪਰ ਕੂੜ
ਪ੍ਰਚਾਰ ਨੂੰ ਕਾਊਂਟਰ ਕਰਨ ਲਈ ਇਸਤਰੀਆਂ ਸਭ ਤੋਂ ਵੱਡਾ ਯੋਗਦਾਨ
ਪਾ ਰਹੀਆਂ ਹਨ। ਕਲਾਕਾਰ ਇਸਤਰੀਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਪੇਂਟਿੰਗ
ਕਰਕੇ ਆਪਣਾ ਫਰਜ਼ ਨਿਭਾ ਰਹੀਆਂ ਹਨ।
ਸਮੁੱਚੇ ਤੌਰ ਤੇ ਨਤੀਜਾ ਭਾਵੇਂ ਅੰਦੋਲਨ
ਦਾ ਉਸਾਰੂ ਆਉਣ ਦੀ ਉਮੀਦ ਹੈ ਪ੍ਰੰਤੂ ਇਸਤਰੀਆਂ ਦੀ ਹਿੱਸੇਦਾਰੀ ਪੰਜਾਬ ਦਾ ਸੁਨਹਿਰਾ
ਭਵਿਖ ਬਣਾਉਣ ਵਿਚ ਸਾਰਥਿਕ ਸਾਬਤ ਹੋਵੇਗੀ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ 94178 13072
ujagarsingh48@yahoo.com
|
|
 |
|
 |
|
 |
|
 |
|
|
|
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
ਹੱਕ
ਸੱਚ ਦੀ ਜ਼ਮੀਨ ਤੇ ਜ਼ਮੀਰ ਦਾ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਅੰਦੋਲਨ ਅਨੇਕ ਨਵੇਂ ਕੀਰਤੀਮਾਨ ਸਿਰਜਕੇ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਿਆਂ
ਉਜਾਗਰ ਸਿੰਘ, ਪਟਿਆਲਾ
|
ਕਿਸਾਨ
ਸੰਘਰਸ਼ ਦੀਆਂ ਉਮੀਦਾਂ ਅਤੇ ਬੀਬੀ ਜਗੀਰ ਕੌਰ ਦੀਆਂ ਚੁਣੌਤੀਆਂ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਯੋਧਿਆਂ ਦੇ ਨਾਂਅ ਅਪੀਲ ਡਾ: ਗੁਰਇਕਬਾਲ
ਸਿੰਘ ਕਾਹਲੋਂ
|
ਕਿਸਾਨਾਂ
ਵਾਸਤੇ ਪਰਖ ਦੀ ਘੜੀ ਹਰਜਿੰਦਰ
ਸਿੰਘ ਲਾਲ, ਖੰਨਾ |
ਕੀ
ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ
|
ਹੁਣ
ਭਾਜਪਾ ਦੀ ਪੰਜਾਬ ਉੱਤੇ ਅੱਖ ਹੈ
ਹਰਜਿੰਦਰ ਸਿੰਘ ਲਾਲ, ਖੰਨਾ |
ਸ਼੍ਰੋ.
ਗੁ. ਪ. ਕਮੇਟੀ ਤੇ ਨਿਰਪੱਖ ਅੱਖ ਰੱਖਣ ਦੀ ਲੋੜ
ਹਰਜਿੰਦਰ ਸਿੰਘ ਲਾਲ, ਖੰਨਾ
|
ਅਮਰੀਕਨਾ
ਨੇ ਟਰੰਪ ਕਰਤਾ ਡੰਪ-ਜੋਅ ਬਾਇਡਨ ਅਮਰੀਕਾ ਦੇ ਬਣੇ ਰਾਸ਼ਟਰਪਤੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਪ੍ਰਤੀ ਕੇਂਦਰ ਦੀ ਨੀਅਤ ਸ਼ੱਕ ਦੇ ਘੇਰੇ ਵਿੱਚ
ਹਰਜਿੰਦਰ ਸਿੰਘ ਲਾਲ, ਖੰਨਾ
|
ਕੇਂਦਰੀ
ਕਿਸਾਨ ਸੰਘਰਸ਼ ਅਤੇ ਸਮਰਥਨ ਮੁੱਲ ਦਾ ਭਵਿੱਖ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰੀ
ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ ਵਿਰੋਧੀ ਚਿਤ
ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਦੀ ਧੌਂਸ ਬਨਾਮ ਕਿਸਾਨ ਸੰਘਰਸ਼
ਹਰਜਿੰਦਰ ਸਿੰਘ ਲਾਲ, ਖੰਨਾ |
ਮੋਦੀ
ਦੇ ਸਬਜ਼ਬਾਗ ਕਿਸਾਨਾਂ ਨੂੰ ਤਬਾਹੀ ਵੱਲ ਲੈ ਕੇ ਜਾਣਗੇ!
ਸ਼ਿਵਚਰਨ ਜੱਗੀ ਕੁੱਸਾ
|
ਅੱਜ
ਬਲਾਤਕਾਰ ਕਿਸ ਦਾ ਹੋਇਆ ਹੈ?
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਨੇ 'ਅਕਾਲੀ ਦਲ' ਨੂੰ 'ਭਾਜਪਾ' ਨਾਲੋਂ ਨਾਤਾ ਤੋੜਨ ਲਈ ਮਜ਼ਬੂਰ ਕੀਤਾ
ਉਜਾਗਰ ਸਿੰਘ, ਪਟਿਆਲਾ
|
ਜੇਲ੍ਹਾਂ
ਅੰਦਰ ਡੱਕੇ ਲੋਕ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕੱਚੀ
ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ
ਉਜਾਗਰ ਸਿੰਘ, ਪਟਿਆਲਾ
|
ਕਾਂਗਰਸ
ਦੇ ਨਵੇਂ ਅਹੁਦੇਦਾਰ: ਲੈਟਰ ਬੰਬ ਵਾਲਿਆਂ ਨੂੰ ਸੋਨੀਆਂ ਗਾਂਧੀ ਦਾ ਧੋਬੀ
ਪਟੜਾ ਉਜਾਗਰ ਸਿੰਘ, ਪਟਿਆਲਾ |
ਕੋਵਿਡ-19
ਬਾਰੇ ਅਫਵਾਹਾਂ ਫੈਲਾਉਣ ਵਾਲੇ ਪੰਜਾਬੀਆਂ ਦਾ ਨੁਕਸਾਨ ਕਰ ਰਹੇ ਹਨ
ਉਜਾਗਰ ਸਿੰਘ, ਪਟਿਆਲਾ
|
ਕੀ
ਵਿਰੋਧ ਪ੍ਰਗਟ ਕਰਨ ਲਈ ਧਰਨੇ, ਮੁਜ਼ਾਹਰੇ, ਜਲਸੇ ਅਤੇ ਜਲੂਸ ਜ਼ਾਇਜ਼ ਹਨ?
ਉਜਾਗਰ ਸਿੰਘ, ਪਟਿਆਲਾ |
ਟਿਕ-ਟਾਕ
ਤੋਂ ਹੈਰਿਸ ਪਾਰਕ ਦੇ ਜੂਤ-ਪਤਾਂਗ ਤੱਕ
ਮਿੰਟੂ ਬਰਾੜ, ਆਸਟ੍ਰੇਲੀਆ
|
ਤਰਖਾਣ
ਹਰਜੀਤ ਸਿੰਘ ਮਠਾੜੂ, ਲੀਡਸ
ਇੰਗਲੈਂਡ |
ਕਿਤਿਓਂ
ਰਾਵਣ ਨੂੰ ਹੀ ਲੱਭ ਲਿਆਓ ਡਾ.
ਹਰਸ਼ਿੰਦਰ ਕੌਰ, ਪਟਿਆਲਾ
|
ਆਜ਼ਾਦੀ
ਦਾ ਦੂਜਾ ਪੱਖ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਖਾੜੀ
ਯੁੱਧ ਦੇ 30 ਵਰ੍ਹੇ ਪੂਰੇ ਰਣਜੀਤ
'ਚੱਕ ਤਾਰੇ ਵਾਲਾ' ਆਸਟ੍ਰੇਲੀਆ
|
ਕੀ
ਰਾਜਸਥਾਨ ਸਰਕਾਰ ਵਿਚ ਬਗ਼ਾਬਤ ਦਾ ਪੰਜਾਬ ਸਰਕਾਰ ‘ਤੇ ਕੋਈ ਪ੍ਰਭਾਵ ਪੈ
ਸਕਦਾ? ਉਜਾਗਰ ਸਿੰਘ, ਪਟਿਆਲਾ |
ਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂਪ੍ਰਸਾਰ
ਮਾਧਿਅਮ ਤੋਂ ਬਾਅਦ ਨਿਆਂ ਪ੍ਰਣਾਲੀ ਨੂੰ ਖੂੰਜੇ ਲਾਉਣ ਦੀਆਂ ਤਿਆਰੀਆਂ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ
|
ਕਾਂਗਰਸ
ਪਾਰਟੀ ਦੀ ਸਿਆਸੀ ਲੰਕਾ ਘਰ ਦੇ ਭੇਤੀ ਢਾਹ ਰਹੇ ਹਨ
ਉਜਾਗਰ ਸਿੰਘ, ਪਟਿਆਲਾ |
ਅਜ਼ੀਜ਼
ਮਿੱਤਰ ਅਮੀਨ ਮਲਿਕ ਦੇ ਤੁਰ ਜਾਣ ਤੇ
ਕਿੱਸਾ ਅਮੀਨ ਮਲਿਕ
ਇੰਦਰਜੀਤ ਗੁਗਨਾਨੀ, ਯੂ ਕੇ
|
ਕੀ
ਸੁਖਦੇਵ ਸਿੰਘ ਢੀਂਡਸਾ ਬਾਦਲ ਦੀ ਲੰਕਾ ਢਾਹ ਸਕੇਗਾ?
ਉਜਾਗਰ ਸਿੰਘ, ਪਟਿਆਲਾ |
ਸਾਹਿੱਤ
ਦੇ ਸੁਸ਼ਾਂਤ ਸਿੰਘ ਰਾਜਪੂਤ ਡਾ:
ਨਿਸ਼ਾਨ ਸਿੰਘ, ਕੁਰੂਕਸ਼ੇਤਰ
|
ਚਿੱਟਾ
ਹਾਥੀ ਵੀ ਸੋਨੇ ਦੇ ਆਂਡੇ ਦੇ ਸਕਦਾ
ਮਿੰਟੂ ਬਰਾੜ, ਆਸਟ੍ਰੇਲੀਆ |
ਮਾਫ਼ੀਆ
ਕੋਈ ਵੀ ਹੋਵੇ, ਕਿਸੇ ਨਾ ਕਿਸੇ ਦੀ ਬਲੀ ਮੰਗਦਾ ਹੈ!
ਸ਼ਿਵਚਰਨ ਜੱਗੀ ਕੁੱਸਾ
|
ਜ਼ਿੰਮੇਵਾਰੀਆਂ
ਤੋਂ ਭੱਜਦਾ ਮਨੁੱਖ ਡਾ. ਨਿਸ਼ਾਨ
ਸਿੰਘ, ਕੁਰੂਕਸ਼ੇਤਰ |
ਕੁਦਰਤੀ
ਆਫਤਾਂ ਦੇ ਨੁਕਸਾਨ ਅਣਗਿਣਤ ਪ੍ਰੰਤੂ ਲਾਭਾਂ ਨੂੰ ਅਣਡਿਠ ਨਹੀਂ ਕੀਤਾ ਜਾ
ਸਕਦਾ ਉਜਾਗਰ ਸਿੰਘ, ਪਟਿਆਲਾ
|
ਸਿਲੇਬਸ
ਤੋਂ ਬਾਹਰ ਨਿਕਲਣ ਸਿੱਖਿਆ ਸੰਸਥਾਵਾਂ
ਡਾ. ਨਿਸ਼ਾਨ ਸਿੰਘ, ਕੁਰੂਕਸ਼ੇਤਰ |
"ਧੌਣ
ਤੇ ਗੋਡਾ ਰੱਖ ਦਿਆਂਗੇ" ਮਿੰਟੂ
ਬਰਾੜ, ਆਸਟ੍ਰੇਲੀਆ
|
ਹਾਕੀ
ਦਾ ਧਰੂ ਤਾਰਾ ਅਸਤ ਹੋ ਗਿਆ : ਯੁਗ ਪੁਰਸ਼ ਉਲੰਪੀਅਨ ਬਲਬੀਰ ਸਿੰਘ ਸੀਨੀਅਰ
ਉਜਾਗਰ ਸਿੰਘ, ਪਟਿਆਲਾ |
ਪਿੰਡ
ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ !
ਡਾ: ਨਿਸ਼ਾਨ ਸਿੰਘ ਰਾਠੌਰ
|
ਮੋਹ
ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
ਡਾ: ਨਿਸ਼ਾਨ ਸਿੰਘ ਰਾਠੌਰ |
|
ਕੌਮਾਂਤਰੀ
ਰੈੱਡ ਕਰਾਸ ਦਿਵਸ – 8 ਮਈ
ਗੋਬਿੰਦਰ ਸਿੰਘ ਢੀਂਡਸਾ |
ਕੋਰੋਨਾ
ਵਾਇਰਸ, ਇਕੱਲਾਪਣ ਅਤੇ ਮਾਨਸਿਕ ਰੋਗ : ਕਾਰਣ ਅਤੇ ਨਿਵਾਰਣ
ਡਾ: ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
"ਮਾਂ
ਬੋਲੀ ਨੂੰ ਮਾਂ ਤੋਂ ਖ਼ਤਰਾ"
ਮਿੰਟੂ ਬਰਾੜ, ਆਸਟ੍ਰੇਲੀਆ |
ਪੁਲਿਸ
ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ
ਮਿੰਟੂ ਬਰਾੜ, ਆਸਟ੍ਰੇਲੀਆ
|
ਕਰੋਨਾ
ਦਾ ਕਹਿਰ ਅਤੇ ਫ਼ਾਇਦੇ ਹਰਦੀਪ
ਸਿੰਘ ਮਾਨ, ਆਸਟਰੀਆ |
ਉਚਾ
ਬੋਲ ਨਾ ਬੋਲੀਏ, ਕਰਤਾਰੋਂ ਡਰੀਏ....
ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਗੁਰੂ
ਗੋਬਿੰਦ ਸਿੰਘ ਮਾਰਗ ਦੀ 47 ਸਾਲ ਬਾਅਦ ਹਾਲਤ ਤਰਸਯੋਗ
ਉਜਾਗਰ ਸਿੰਘ, ਪਟਿਆਲਾ |
ਅਸੀਂ
ਸੰਜੀਦਾ ਕਿਉਂ ਨਹੀਂ ਹੁੰਦੇ...? ਡਾ.
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਿਹੜੀਆਂ
ਕੰਦਰਾਂ 'ਚ ਜਾ ਲੁਕਦੇ ਨੇ ਭਵਿੱਖਬਾਣੀਆਂ ਕਰਨ ਵਾਲੇ ਬਾਬੇ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
“ਓਹ
ਲਾਟਰੀ ਕਿਵੇਂ ਨਿੱਕਲੇਗੀ, ਜਿਹੜੀ ਕਦੇ ਪਾਈ ਹੀ ਨਹੀਂ।“
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
|
ਕਰੋਨਾ
ਨੇ ਮਹਾਂ-ਸ਼ਕਤੀਆਂ ਨੂੰ ਦਿਖਾਈ ਉਨ੍ਹਾਂ ਦੀ ਔਕਾਤ
ਮਿੰਟੂ ਬਰਾੜ, ਆਸਟ੍ਰੇਲੀਆ |
'ਕੋਰੋਨਾ
ਵਾਇਰਸ' ਮਾਧਿਅਮ ਦਾ ਸਿਰਜਿਆ ਹਊਆ? ਇੱਕ ਦੂਜੇ ਨੂੰ ਠਿੱਬੀ? ਜਾਂ ਥੋਕ 'ਚ
ਵਪਾਰ? ਸ਼ਿਵਚਰਨ ਜੱਗੀ ਕੁੱਸਾ, ਲੰਡਨ
|
ਪੰਜਾਬ
ਵਿਚ ਖਾਦ ਪਦਾਰਥਾਂ ਵਿਚ ਮਿਲਾਵਟ ਵਿਰੁਧ ਮੁਹਿੰਮ ਸ਼ੁਭ ਸੰਕੇਤ ਪ੍ਰੰਤੂ
ਨਤੀਜੇ ਖੌਫਨਾਕ ਉਜਾਗਰ ਸਿੰਘ,
ਪਟਿਆਲਾ |
ਪੱਥਰ
ਪਾੜ ਕੇ ਉੱਗੀ ਕਰੂੰਬਲ 'ਸੰਨੀ ਹਿੰਦੁਸਤਾਨੀ'
ਮਿੰਟੂ ਬਰਾੜ, ਆਸਟ੍ਰੇਲੀਆ
|
ਪੰਜਾਬੀ
ਗੀਤਾਂ ਦਾ ਦਿਸ਼ਾਹੀਣ ਫਿਲਮਾਂਕਣ ਅਤੇ ਬਚਪਨ?
ਰਮਨਦੀਪ ਕੌਰ, ਸੰਗਰੂਰ |
ਡੁੱਲ੍ਹੇ
ਬੇਰ ਹਾਲੇ ਵੀ ਚੁੱਕਣ ਦੇ ਕਾਬਿਲ
ਮਿੰਟੂ ਬਰਾੜ, ਆਸਟ੍ਰੇਲੀਆ
|
ਦਲੀਪ
ਕੌਰ ਟਿਵਾਣਾ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਦੇ ਇੱਕ ਯੁਗ ਦਾ ਅੰਤ
ਉਜਾਗਰ ਸਿੰਘ, ਪਟਿਆਲਾ
|
ਨਾਗਰਿਕ
ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ
ਉਜਾਗਰ ਸਿੰਘ, ਪਟਿਆਲਾ
|
"ਨਾਮ
ਚੋਟੀ ਦੀਆਂ ਮੁਲਕਾਂ 'ਚ ਬੋਲਦਾ, ਤੇ ਘਰ ਲੱਗੀ ਅੱਗ ਨਾ ਬੁੱਝੇ।"
ਮਿੰਟੂ ਬਰਾੜ ਆਸਟ੍ਰੇਲੀਆ |
ਬਾਰਿ
ਪਰਾਇਐ ਬੈਸਣਾ... ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ
|
ਅੱਗ
ਦੀ ਮਾਰ ਅਤੇ ਆਸਟ੍ਰੇਲੀਆ ਦੇ ਨਵੇਂ ਵਰ੍ਹੇ ਦੇ ਜਸ਼ਨ
ਮਿੰਟੂ ਬਰਾੜ ਆਸਟ੍ਰੇਲੀਆ |
ਨਿੱਕੀਆਂ
ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
|
ਜਵਾਨੀ
ਜ਼ਿੰਦਾਬਾਦ ਡਾ. ਨਿਸ਼ਾਨ ਸਿੰਘ ਰਾਠੌਰ,
ਕੁਰੁਕਸ਼ੇਤਰ |
ਜ਼ਮੀਨ
ਦੀ ਗਿਰਦਾਵਰੀ ਕੀ ਹੈ ਰਵੇਲ ਸਿੰਘ
ਇਟਲੀ
|
|
 |
|
|
|
|
|