ਜਿਉਂ
ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵੱਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ
ਹੁੰਦੀ ਜਾਂਦੀ ਹੈ। ਇਸ ਪੰਡ ਵਿੱਚ ਚੰਗੀਆਂ-ਮਾੜੀਆਂ ਯਾਦਾਂ ਆਪਣੀ ਪਟਾਰੀ ਖੋਲ੍ਹ ਕੇ
ਆਪ ਮੁਹਾਰੇ ਬਹਿ ਜਾਂਦੀਆਂ ਹਨ।
ਇਹ ਯਾਦਾਂ ਤਾਂ ਆਪਣੀ ਪੋਟਲੀ ਖੋਲ੍ਹ
ਲੈਂਦੀਆਂ ਪਰ ਮਨੁੱਖ ਕੋਲ ਇਨ੍ਹਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ
ਹੁੰਦੀ। ਉਹ ਇੰਨ੍ਹਾਂ ਯਾਦਾਂ ਦੇ ਕੋਲੋਂ ਦੌੜਦਾ ਹੈ- ਪਰ ਦੌੜਦਾ ਦੌੜਦਾ ਇੱਕ ਦਿਨ
ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ ਜਿੱਥੇ ਸਿਰਫ਼ ਰਾਮ ਨਾਮ ਸੱਤ ਸੁਣਾਈ
ਦੇਂਦੇ ਹਨ। ਇਹ ਬੋਲ ਉਸ ਨੂੰ ਨਹੀਂ ਸਗੋਂ ਉਸ ਦੇ ਮਗਰ ਤੁਰੇ
ਆਉਂਦਿਆਂ ਨੂੰ ਉਚਾਰੇ ਜਾਂਦੇ ਹਨ। ਇਹ ਬੋਲ ਅੰਤਿਮ ਸੰਸਕਾਰ ਤੱਕ ਹੀ ਬੋਲੇ ਸੁਣੇ
ਜਾਂਦੇ ਹਨ, ਫ਼ਿਰ ਉਹੀ ਗੱਲਾਂ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ ਤੇ
ਦੁੱਖਾਂ ਦਰਦਾਂ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਨਾਂ ਕਥਾ ਕਹਾਣੀਆਂ ਵਿੱਚ ਰਸ ਨਹੀਂ ਹੁੰਦਾ। ਕੋਈ ਕਿਸੇ ਨੂੰ ਦਿਲਚਸਪੀ ਨਹੀਂ
ਹੁੰਦੀ। ਬਸ ਹਾਂ-ਹਾਂ ਦੀ ਅਵਾਜ਼ ਤੱਕ ਹੀ ਸੀਮਤ ਰਹਿੰਦੀਆਂ ਹਨ।
ਅੱਜ ਕੱਲ੍ਹ
ਜ਼ਿੰਦਗੀ ਸੀਮਤ ਨਹੀਂ ਰਹੀ ਬਹੁਤ ਵਿਸ਼ਾਲ ਹੋ ਗਈ ਹੈ। ਸੰਚਾਰ ਸਾਧਨਾਂ ਨੇ ਸਾਰੀ
ਧਰਤੀ ਇੱਕ ਥਾਂ, ਇੱਕ ਨਿੱਕੇ ਜਿਹੇ ਯੰਤਰ ਵਿੱਚ ਇਕੱਠੀ ਕਰ ਦਿੱਤੀ ਹੈ। ਇਸ ਯੰਤਰ ਨੇ
ਜ਼ਿੰਦਗੀ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਬਣਾ ਦਿੱਤਾ ਹੈ।
ਉਹ ਇਸ ਝੂਠ
ਦੇ ਵਪਾਰ ਵਿੱਚ ਕਾਲੇ ਬਲਦ ਵਾਂਗ ਸਿਰ ਸੁੱਟੀ ਤੁਰਿਆ ਜਾ ਰਿਹਾ ਹੈ। ਉਸ ਅੰਦਰ ਇੱਕ
ਲਾਲਸਾ ਤੇ ਲਲਕ ਏਨੀ ਵੱਧ ਗਈ ਹੈ ਕਿ ਉਹ ਸਭ ਕੁੱਝ ਭੁੱਲਦਾ ਜਾ ਰਿਹਾ ਹੈ। ਉਹ ਕੀ ਕੀ
ਭੁੱਲਦਾ ਜਾ ਰਿਹਾ ਹੈ ? ਇਸਦੀ ਉਸਨੂੰ ਵੀ ਸਮਝ ਨਹੀਂ। ਇਸ ਲਾਲਸਾ ਨੇ ਮਨੁੱਖ ਦੇ
ਅੰਦਰੋਂ ਸਮਝ ਕੱਢ ਲਈ ਹੈ। ਉਸ ਦੀ ਥਾਂ ਉਸਨੂੰ ਨਿਸ਼ਾਨਾਂ ਦੇ ਦਿੱਤਾ ਹੈ। ਇਹ
ਨਿਸ਼ਾਨਾ ਪੂਰਾ ਕਰਨ ਲਈ ਉਹ ਤਾਅ ਉਮਰ ਦੌੜਦਾ ਰਹਿੰਦਾ ਹੈ। ਪਰ ਉਸਦਾ ਇਹ ਟੀਚਾ ਪੂਰਾ
ਨਹੀਂ ਹੁੰਦਾ। ਇਹ ਉਹ ਨਿਸ਼ਾਨਾ ਨਹੀਂ ਜਿਸਦੇ ਉੱਤੇ ਨਿਸ਼ਾਨੇਬਾਜ਼
ਨਿਸ਼ਾਨਾ ਲਗਾਉਂਦੇ ਹਨ, ਸਗੋਂ ਅਜਿਹਾ ਹੈ, ਜਿਸਨੇ ਉਸ ਅੰਦਰੋਂ ਜ਼ਿੰਦਗੀ ਜਿਉਣ ਦੀ
ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ
ਜਿਹੜਾ ਸੁਣਾਈ ਨਹੀਂ ਦੇਂਦਾ। ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ
ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨੇਮੇ, ਘਰਾਂ,
ਕੈਫਿਆਂ, ਮੁਜ਼ਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿਧਰੇ ਵੀ ਪਲ ਭਰ ਦਾ ਸਕੂਨ ਨਹੀਂ
ਮਿਲਦਾ। ਉਹ ਉਥੋਂ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਉਸਨੂੰ ਖਰੀਦਦਾ ਹੈ। ਉਸਨੂੰ ਸਮਝ
ਨਹੀਂ ਲੱਗਦੀ ਉਸਨੇ ਕੁੱਝ ਖਰੀਦਿਆ ਹੈ ਜਾਂ ਵਿਕਿਆ ਹੈ। ਬਜ਼ਾਰ ਦੀ ਮਾਨਸਿਕਤਾ ਨੂੰ
ਕੋਈ ਨਹੀਂ ਸਮਝ ਸਕਦਾ ।
ਉਸਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਘਰ
ਆ ਕੇ ਵੇਖਦਾ ਹੈ ਕਿ ਉਸਦੇ ਹੱਥ ਨਹੀਂ, ਕੰਨ ਨਹੀਂ, ਜੀਭ ਨਹੀਂ, ਉਹ ਛੇਤੀ ਛੇਤੀ
ਪੈਰਾਂ ਵੱਲ ਝਾਤੀ ਮਾਰਦਾ ਹੈ ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਤਾਂ ਹਨ। ਇਹ ਪੈਰ
ਉਸਨੂੰ ਤੁਰਦਾ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ
ਜੀਭ ਤਾਂ ਗਹਿਣੇ ਧਰੀ ਗਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਕਦੇ ਵੀ ਵਾਪਸ ਨਹੀਂ
ਪਰਤਦੀ। ਗਹਿਣੇ ਪਈ ਜ਼ਿੰਦਗੀ ਤਾਂ ਕਿੱਥੋਂ ਵਾਪਸ ਪਰਤਦੀ ਹੈ। ਇਸੇ ਕਰਕੇ ਬਜ਼ਾਰ
ਸਾਨੂੰ ਗਹਿਣੇ ਰੱਖਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ
ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ
ਖੁਸ਼ੀ ਦੇਂਦਾ ਹੈ। ਇਹ ਬਜ਼ਾਰ ਹੀ ਹੈ ਜੋ ਸਾਨੂੰ ਦੱਸਦਾ ਹੈ, ਅਸੀਂ ਕਦੋਂ, ਕਿੱਥੇ,
ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ
ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜ਼ਿੰਦਗੀ ਨੇ
ਸਾਨੂੰ ਬਾਣੀਏ ਬਣਾ ਦਿੱਤਾ ਹੈ। ਉਝ ਬਾਣੀਆਂ ਕੋਈ ਜਾਤ ਨਹੀਂ ਹੁੰਦੀ ਬੰਦੇ ਦੀ
ਮਾਨਸਿਕਤਾ ਹੁੰਦੀ ਹੈ । ਹਰ ਬਾਣੀਆਂ ਵਪਾਰੀ ਨਹੀਂ ਹੁੰਦਾ ਹਰ ਵਪਾਰੀ ਬਾਣੀਆਂ
ਵੀ ਨਹੀਂ ਹੁੰਦਾ । ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ
ਅਸੀਂ ਸਭ ਕੁਝ ਹੀ ਦਾਅ ਉੱਤੇ ਲਾਉਂਦੇ ਹਾਂ। ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ
ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ
ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ
ਮਾਰੇ ਹੀ ਬਸ ਦੌੜ ਰਹੇ ਹਾਂ। ਸਾਡੇ ਅੰਦਰ ਗੁਆਚਣ ਦਾ ਡਰ ਹੈ.! ਇਹ ਉਹ ਡਰ ਜੋ
ਸਾਡੇ ਉਪਰ ਥੋਪਿਆ ਜਾਂਦਾ ਹੈ। ਨਾਮ ਨਾ ਜੱਪਿਆ ਤਾਂ ਨਰਕ ਵਿੱਚ ਜਾਵੇਗਾ ।
ਧਰਮ ਦਾ ਡਰ ਵੀ ਬਜ਼ਾਰ ਨੇ ਸਿਰਜਿਆ ਹੈ। ਧਰਮ ਵਪਾਰ ਹੈ। ਧਰਮ ਦੇ ਅਸਥਾਨ ਵਪਾਰ
ਹੀ ਕਰਦੇ ਹਨ। ਪੁਜਾਰੀ, ਵਪਾਰੀ, ਅਧਿਕਾਰੀ ਤੇ ਸੱਤਾ ਦੇ ਲਿਖਾਰੀ ਸਭ ਵਪਾਰ ਹੀ
ਤਾਂ ਕਰਦੇ ਹਨ। ਹਰ ਕੋਲ ਡਰ ਵੰਡਣ ਲਈ ਆਪੋ ਆਪਣਾ ਹਥਿਆਰ ਹੈ । ਇਹ ਹਥਿਆਰਬੰਦ
ਫੌਜ ਹੀ ਬਜ਼ਾਰ ਹੈ।
ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ
ਪਾਉਣਾ, ਕਿਹੋ ਜਿਹਾ ਪਾਉਣਾ ਹੈ, ਕਿੱਥੇ ਕਿੱਥੇ ਕੀ ਕੀ ਨਹੀਂ ਪਾਉਣਾ। ਇਸੇ ਲਈ ਅਸੀਂ
ਅਕਸਰ ਹੀ ਚੰਗੇ ਹੋਣ ਦਾ ਢੋਂਗ ਕਰਦੇ ਹਾਂ। ਅਸੀਂ ਚੰਗੀ ਜ਼ਿੰਦਗੀ
ਜਿਉਣ ਲਈ ਕੁੱਝ ਨਹੀਂ ਕਰਦੇ। ਉਝ ਕੰਮ ਬਹੁਤ ਕਰਦੇ ਹਾਂ । ਬਜ਼ਾਰ ਦਾ ਢਿੱਡ
ਭਰਨ ਲਈ ਪਰ ਖੁਦ ਭੁੱਖ ਨਾਲ ਜੂਝਦੇ ਹਾਂ । ਕੇਹਾ ਵਪਾਰ ਤੇ ਬਜ਼ਾਰ ਹੈ ? ਅਸੀਂ
ਬਜ਼ਾਰ ਦੇ ਲਈ ਉਹ ਕੁੱਝ ਕਰਦੇ ਹਾਂ ਜਿਹੜੀ ਕਦੇ-ਕਦੇ ਸਾਡੀ ਬਚੀ ਖੁਚੀ ਜ਼ਮੀਰ ਕਦੇ
ਕਦਾਈਂ ਸਾਨੂੰ ਰੋਕਦੀ ਹੈ ਟੋਕਦੀ ਹੈ। ਅਸੀਂ ਬੋਲੇ ਵਾਂਗ ਚੁੱਪ ਵੱਟਦੇ ਹਾਂ। ਸਾਡੀ
ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ। ਅਸੀਂ ਇਸ ਕਰਕੇ ਨਹੀਂ
ਬੋਲਦੇ, ਕਿ ਅਸੀਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਦੇ ਵਾਂਗ ਤੁਰੇ ਜਾ ਰਹੇ
ਹਾਂ। ਸਾਡੀਆਂ ਅੱਖਾਂ ਉੱਤੇ ਖੋਪੇ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਤੋਂ ਬਿਨਾਂ
ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਤਾਂ ਉਹ ਕੁੱਝ ਦੇਖਦੇ ਹਾਂ, ਜਿਸ ਵਿੱਚ ਮੁਨਾਫ਼ਾ
ਮਿਲੇ। ਉਂਝ ਅਸੀਂ ਮੁਨਾਫਾਖੋਰ ਨਾ ਬਨਣ ਲਈ ਚਿਹਰੇ ਉੱਤੇ ਮਖੌਟੇ ਲਾਉਂਦੇ ਹਾਂ। ਅਸੀਂ
ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮਖੌਟਾ ਲਾਉਂਦੇ ਹਾਂ।
ਇਸੇ ਕਰਕੇ ਸਾਡੇ ਚਿਹਰੇ ਨਹੀਂ ਪੜੇ ਜਾਂਦੇ। ਚਿਹਰਿਆਂ ਉੱਤੇ ਲੱਗੇ ਮਖੌਟੇ ਜਦੋਂ ਤੱਕ
ਸਾਨੂੰ ਪੜ੍ਹਨ ਦੀ ਜਾਂਚ ਆਉਂਦੀ ਹੈ। ਸਮਾਂ ਹੱਥੋਂ ਕਿਰ ਜਾਂਦਾ ਹੈ। ਸਮਾਂ ਹੱਥੋ
ਕਿਰਦਾ ਹੀ ਨਹੀਂ ਸਗੋਂ ਸਾਡੇ ਹੱਥ ਦੇ ਤੋਤੇ ਉਡਾ ਦਿੰਦਾ ਹੈ। ਫੇਰ ਟਰੈੰ ਟਰੈਂ
ਹੁੰਦੀ ਹੈ। ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤਦੇ। ਉਝ ਤੋਤਿਆਂ ਨੂੰ
ਬਾਗ਼ ਬਥੇਰੇ ਹੁੰਦੇ ਹਨ। ਪਰ ਹਰ ਵਾਰ ਅਸੀਂ ਲੁੱਟੇ ਜੁਆਰੀਏ ਵਾਂਗ ਹੱਥ ਮਲਦੇ ਰਹਿ
ਜਾਂਦੇ ਹਾਂ। ਉਦੋਂ ਸਾਡੇ ਕੋਲ ਕੋਈ ਮੋਢਾ ਵੀ ਨਹੀਂ ਹੁੰਦਾ। ਸਿਰ ਰੱਖ ਕੇ ਰੋਣ ਦੇ
ਲਈ ਸਗੋਂ ਝੋਰਾ ਹੁੰਦਾ ਹੈ ਪਛਤਾਵੇ ਲਈ ।ਜਿਸ ਮੋਢੇ ਜਾਂ ਗੋਡੇ ਦੇ ਉੱਪਰ ਸਿਰ
ਰੱਖ ਕੇ ਘੜੀ-ਪਲ ਰੋ ਸਕੀਏ। ਕਿਉਂਕਿ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ। ਹੱਸਣਾ
ਅਸੀਂ ਜਾਣਦੇ ਨਹੀਂ। ਜੇ ਅਸੀਂ ਹੱਸਾਂਗੇ ਤਾਂ ਸਵਾਲ ਖੜੇ ਹੋਣਗੇ। ਸਵਾਲਾਂ ਦੇ ਉੱਤਰ
ਦੇਣ ਲਈ ਮਖੌਟਿਆਂ ਦਾ ਸਹਾਰਾ ਲੈਣਾ ਪਵੇਗਾ। ਮਖੌਟੇਧਾਰੀਆਂ ਦੀ ਆਪਣੀ ਸੋਚ ਬਜ਼ਾਰ
ਵਰਗੀ ਹੁੰਦੀ ਹੈ। ਬਜ਼ਾਰ ਦਾ ਕਾਰੋਬਾਰ ਹੈ, ਵੰਡਣਾ, ਖਰੀਦਣਾ ਅਤੇ ਵੇਚਣਾ। ਮੁਨਾਫ਼ਾ
ਹਾਸਿਲ ਕਰਨਾ। ਕਦੇ ਇਹ ਮਖੌਟੇ ਧਰਮ, ਧਰਮ, ਨਸਲ, ਜਾਤ, ਰੰਗ-ਭੇਦ ਦਾ ਪਾਉਂਦੇ ਹਨ।
ਸਾਨੂੰ ਇੰਨ੍ਹਾਂ ਦੇ ਅਰਥ ਸਮਝਾਉਂਦੇ ਹਨ। ਹਰ ਵਾਰ ਮਖੌਟਾਧਾਰੀਆਂ ਨੂੰ ਅਜਿਹਾ ਹੀ
ਮਖੌਟਾ ਪਾ ਕੇ ਸਾਨੂੰ ਭੇਡਾਂ ਵਾਂਗ ਮਗਰ ਲਾਇਆ। ਭੇਡਾਂ ਦੀ ਕੋਈ ਸੋਚ ਸਮਝ ਨਹੀਂ
ਹੁੰਦੀ। ਉਹਨਾਂ ਦੀ ਇੱਕੋ ਇੱਕ ਮੰਜਿਲ ਹੁੰਦੀ ਹੈ, ਕਿ ਉਹਨਾਂ ਕਦੋਂ ਕਿਸੇ ਡਾਈਨਿੰਗ
ਟੇਬਲ ਤੇ ਪੁੱਜਣਾ ਹੈ। ਜਾਂ ਫ਼ਿਰ ਕਿਸੇ ਧਾਰਾ ਅਧੀਨ ਕਿਸੇ ਕਾਲ ਕੋਠੜੀ ਵਿੱਚ ਕਿੰਨੇ
ਦਿਨ ਗੁਜਾਰਨੇ ਹਨ ਤੇ ਕਦੋਂ ਕਾਲ ਕੋਠੜੀ ਤੋਂ ਫ਼ਾਂਸੀ ਦੇ ਤਖਤ ਤੱਕ ਪੁੱਜਣਾ ਹੈ।
ਇਹ ਉਹ ਫ਼ਾਂਸੀ ਦਾ ਤਖਤਾ ਨਹੀਂ, ਜਿਹੜਾ ਹਕੂਮਤਾਂ ਦੀਆਂ ਜੜ੍ਹਾਂ ਹਿਲਾਉਂਦਾ
ਹੈ। ਸਗੋਂ ਇਹ ਤਖਤਾਂ ਹੈ ਜਿਹੜਾ ਤਖਤ ਵਾਲਿਆਂ ਨੂੰ ਮਖੌਟੇਧਾਰੀ ਬਣੇ ਰਹਿਣ ਦਾ ਸਮਾਂ
ਦਿੰਦਾ ਹੈ। ਅਸੀਂ ਖਾਣਾ ਕੀ ਹੈ? ਪੀਣਾ ਕੀ ਹੈ? ਤੇ ਕਿਵੇਂ ਮਰਨਾ ਹੈ? ਅੱਜ ਕੱਲ੍ਹ
ਸਾਨੂੰ ਬਜ਼ਾਰ ਹੀ ਤਾਂ ਦੱਸਦਾ ਹੈ। ਅਸੀਂ ਜਿਊਂਦੇ ਤਾਂ ਹੈ ਨਹੀਂ ਸਿਰਫ਼ ਸਾਹ ਲੈਂਦੇ
ਹਾਂ। ਉਸ ਹਵਾ ਵਿੱਚੋਂ ਜਿਸ ਵਿੱਚ ਇਹਨਾਂ ਮਖੌਟੇਧਾਰੀਆਂ ਨੇ ਜ਼ਹਿਰ ਰਲਾ ਦਿੱਤੀ ਹੈ।
ਸਾਨੂੰ ਸਵਰਗ ਦੇ ਸੁਪਨਿਆਂ ਦੇ ਲੜ ਲਾ ਦਿੱਤਾ ਹੈ। ਅਸੀਂ ਸੁਪਨਿਆਂ ਵਿੱਚ
ਜਿਉਂਦੇ ਹਾਂ ਤੇ ਹਕੀਕਤ ਵਿੱਚ ਮਰਦੇ ਹਾਂ। ਇਸੇ ਕਰਕੇ ਅੱਜ ਕੱਲ੍ਹ ਮਾਰ ਦਿੱਤੇ
ਗਿਆਂ ਤੇ ਮਰ ਗਿਆਂ ਨੂੰ ਕੋਈ ਯਾਦ ਨਹੀਂ ਕਰਦਾ। ਕਿਉਂ ਕਿ ਉਨ੍ਹਾਂ ਨੂੰ ਤਾਂ ਕੋਈ
ਤਾਂ ਯਾਦ ਕਰੇਗਾ, ਜੇ ਕੋਈ ਭੁੱਲਿਆ ਹੋਵੇਗਾ। ਇਸ ਲਈ ਹੱਸਣ ਨਾਲੋਂ ਰੋਣਾ ਚੰਗਾ ਹੈ।
ਰੋਦਿਆਂ ਨੂੰ ਵੇਖ ਜੇ ਕੋਈ ਖੜ੍ਹ ਹੀ ਜਾਵੇ ਤਾਂ ਸਾਡੇ ਹੰਝੂ ਪੂੰਝ ਦੇਵੇ। ਇਸ ਲਈ
ਰਾਸ਼ਟਰਵਾਦ ਦੇ ਨਾਂ ਉੱਤੇ ਜਿੰਨਾਂ ਤੁਸੀਂ ਰੋਵੋਂਗੇ, ਓਨਾਂ ਹੀ ਤੁਹਾਡਾ ਕਥਾਰਥ
ਹੋਵੇਗਾ। ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਮੁਕਤੀ ਲੈਣ ਲਈ ਰੋਣਾ ਬਹੁਤ ਜ਼ਰੂਰੀ ਹੈ।
ਮੁਕਤੀ ਦਾ ਮਾਰਗ ਸੰਘਰਸ਼ ਕਰਨ ਨਾਲ ਨਹੀਂ ਮਿਲਦੀ, ਸਗੋਂ ਭੇਡਾਂ ਬਣਨ ਨਾਲ ਮਿਲਦੀ
ਹੈ।
ਉਹ ਭੇਡਾਂ ਜਿਹੜੀਆਂ ਸਿਰ ਸੁੱਟ ਕੇ ਸਿਰ ਇੱਕ ਦੂਜੀ ਪਿੱਛੇ ਛਾਲਾਂ
ਮਾਰਦੀਆਂ ਹਨ। ਇੱਕ ਦੂਜੇ ਦਾ ਢਿੱਡ ਤੇ ਸਿਰ ਪਾੜਦੀਆਂ ਹਨ। ਪਰ ਉਹਨਾਂ ਨੂੰ ਤੁਹਾਡੇ
ਭੇਡਾਂ ਬਣੇ ਰਹਿਣ ਵਿੱਚ ਹੀ ਕਾਮਯਾਬੀ ਹੈ। ਖੈਰ, ਗੱਲ ਤਾਂ ਯਾਦਾਂ ਦੀ ਪੰਡ
ਦੀ ਸੀ। ਯਾਦਾਂ ਤਾਂ ਹੁਣ ਬਹੁਤ ਬਣ ਗਈਆਂ ਹਨ। ਅਜੇ ਤਾਂ ਅਗਲਾ ਸਮਾਂ ਯਾਦਗਾਰ ਬਣਾਉਣ
ਤੱਕ ਪੁੱਜਣ ਵਾਲਾ ਹੈ। ਇਸ ਲਈ ਬਹੁਤੇ ਉਦਾਸ ਨਾ ਹੋਵੋ। ਉਦਾਸੀ ਕਿਸੇ ਮਸਲੇ ਦਾ ਹੱਲ
ਨਹੀਂ ਮਸਲਿਆਂ ਦੇ ਹੱਲ ਲਈ ਤੁਹਾਨੂੰ ਵੀ ਮਖੌਟੇਧਾਰੀ ਬਨਣਾ ਪਵੇਗਾ। ਉਨਾਂ ਨੂੰ ਆਪਣੀ
ਹੋਂਦ ਦਾ ਅਹਿਸਾਸ ਕਰਵਾਉਣਾ ਪਵੇਗਾ। ਡਰਿਆਂ, ਮਰਿਆਂ ਮੁਕਤੀ ਨਹੀਂ ਮਿਲਣੀ। ਮੁਕਤੀ
ਲਈ ਤਾਂ ਲੜਨਾ ਪੈਣਾ ਹੈ। ਇਸੇ ਲਈ ਤਾਂ ਅਸੀਂ ਉਨਾਂ ਦੇਸ਼ ਭਗਤਾਂ, ਸ਼ਹੀਦਾਂ ਅਤੇ
ਯੋਧਿਆਂ ਨੂੰ ਕਦੇ ਭੁੱਲੇ ਨਹੀਂ, ਜਿੰਨਾਂ ਨੇ ਸਾਨੂੰੰ ਅਣਖ ਦੇ ਨਾਲ ਜਿਊਣ ਦਾ ਸੁਪਨਾ
ਦਿੱਤਾ ਸੀ ਤੇ ਖੁਦ ਸ਼ਹੀਦ ਹੋ ਗਏ ਸਨ। ਪਰ ਅਸੀਂ ਕੀ ਕਰਦੇ ਹਾਂ। ਕਿਹੜੀ ਜੰਗ ਲੜ
ਰਹੇ ਹਾਂ? ਸਾਡੀ ਜੰਗ ਕਦੇ ਉਹਨਾਂ ਮਖੌਟੇਧਾਰੀਆਂ ਦੀਆਂ ਕਰਤੂਤਾਂ, ਨੀਤੀਆਂ,
ਬਦਨੀਤੀਆਂ ਦੇ ਵਿਰੁੱਧ ਵੀ ਹੋਵੇਗੀ? ਜੇ ਹੋਵੇਗੀ ਤਾਂ ਹੁਣ ਫ਼ੈਸਲਾਕੁੰਨ ਹੀ ਹੋਵੇ,
ਨਹੀਂ ਤਾਂ ਮਰਜਾ ਚਿੜੀਏ, ਜੀ ਪੈ ਚਿੜੀਏ ਵਰਗੀਆਂ ਬਹੁਤ ਜੰਗਾਂ ਹੋ ਗਈਆਂ।
ਹੁਣ ਤੇ ਆਰਪਾਰ ਦੀ ਜੰਗ ਦੀ ਲੋੜ ਹੈ। ਉਝ ਲੋੜ ਕਾਢ ਦੀ ਮਾਂ. ਹੁੰਦੀ ਹੈ.ਪਰ
ਸਾਨੂੰ ਗਊ ਨੂੰ ਮਾਂ ਆਖਣ ਲਾ ਦਿੱਤਾ । ਕਿਹਾ ਬਜ਼ਾਰਵਾਦ ਦਾ ਧੰਦਾ ਹੈ?
ਹੁਣ ਸਿਆਣੇ ਬਜ਼ੁਰਗਾਂ ਦੀ ਸੰਗਤ ਕਰਨ ਦੀ ਲੋੜ ਹੈ.. ਜਿਹਨਾਂ ਨੂੰ ਅਸੀਂ
ਭੁੱਲ ਗਏ ਹਾਂ ....! ਜਿਹਨਾਂ ਤੋਂ ਅਸੀਂ ਦੂਰ ਚਲੇ ਜਾਂ ਰਹੇ ਹਾਂ । ਅਖੇ
..ਤੈਨੂੰ ਯਾਦ ਤਾਂ ਕਰਾਂ ਜੇ ਮੈਂ ਭੁੱਲਿਆ ਹੋਵਾਂ....ਕਦੇ ਗੁਰਪਾਲ ਸਿੰਘ ਲਿੱਟ
ਦੀਆਂ ਕਹਾਣੀਆਂ ਰਿਸ਼ਤਿਆਂ ਆਰ ਪਾਰ ..ਜਬਾੜੇ...ਇਕ ਮਾਂ ਦਾ ਹਨੀਮੂਨ. ਤੇ ਹੋਰ
ਕਹਾਣੀਆਂ ਪੜ੍ਹ ਲਿਓ..! ਬਹੁਤ ਕੁੱਝ ਸਮਝ ਲੱਗ ਜਾਵੇਗਾ। ਇਹ ਰਿਸ਼ਤਿਆਂ ਦੇ
ਕਰੂਰ ਯਥਾਰਥਵਾਦ ਦੀਆਂ ਗੱਲਾਂ ਹਨ ਤੇ ਖਾਸ ਕਰਕੇ ਕਿਸਾਨੀ ਨਾਲ ਜੁੜਿਆ ਉਹ ਸੱਚ ਹੈ -
ਜੋ ਘਰ ਘਰ ਦਾ ਸੱਚ ਹੈ।
ਸੱਚ ਕੌੜਾ ਹੁੰਦਾ ਹੈ ਤੇ ਪੜ੍ਹਨਾ ਤੇ ਸੁਣਨਾ
ਮੁਸ਼ਕਿਲ ਹੁੰਦਾ ਹੈ। ਇਸੇ ਕਰਕੇ ਅਸੀਂ ਧਰਮ ਅਸਥਾਨਾਂ ਵੱਲ ਭੱਜ ਰਹੇ ਹਾਂ ।
ਖੈਰ ਗੱਲ ਤੇ ਪਿਆਰੇ ਦੀਆਂ ਯਾਦਾਂ ਦੀ ਕਰਦੇ ਸੀ ਪਰ ਵਿੱਚ ਬਜ਼ਾਰ ਪਤਾ ਕਿਥੋਂ
ਆ ਗਿਆ ? ਕਦੇ ਨਹੀਂ ਸੋਚਿਆ । ਯਾਦਾਂ ਦੇ ਕਾਫਲੇ ਆਉਦੇ ਹਨ ਤੇ ਯਾਦ ਅਸੀਂ ਭੁੱਲ
ਗਿਆ ਨੂੰ ਕਰਦੇ ਹਾਂ ਪਰ ਜਿਉਦਿਆਂ ਨੂੰ ਵਸਾਰਦੇ ਹਾਂ ਤੇ ਵਸਾਰ ਰਹੇ ਹਾਂ ।
ਇਸੇ ਕਰਕੇ ਖੁੰਭਾਂ ਵਾਂਗੂੰ ਬਿਰਧ ਆਸ਼ਰਮ ਉਗ ਰਹੇ ਹਨ। ਸਾਡੀ ਮਰ ਗਈ
ਸੰਵੇਦਨਸ਼ੀਲਤਾ ਦੇ ਇਹ ਮਹਿਲ ਹਨ। ਕੋਠੀਆਂ ਤੇ ਬੰਗਲੇ ਮਕਾਨ ਬਣ ਗਏ ਹਨ ।
ਮਕਾਨਾਂ ਵਿੱਚੋ ਘਰ ਗੁਆਚ ਰਿਹਾ ਹੈ ਤੇ ਘਰ ਬਜ਼ਾਰ ਦਾ ਗੋਦਾਮ ਬਣਗੇ ਹਨ। ਜਿਥੇ
ਹਰ ਵਸਤੂ ਮੌਜੂਦ ਹੈ..ਜੇ ਗਾਇਬ ਹੈ ਤਾਂ ਮੁਹੱਬਤ ਦਾ ਰਿਸ਼ਤਾ ਤੇ ਮੋਹ ਪਿਆਰ
ਦੇ ਬੋਲ। ਜਿਹੜੇ ਭੁੱਲੇ ਹੀ ਨਹੀਂ ਜਾ ਸਕਦੇ ਉਹ ਤੇ ਹਰ ਪਲ ਕੋਲ
ਕੋਲ ਹੁੰਦੇ ਹਨ..ਉਹਨਾਂ ਦੀਆਂ ਗੱਲਾਂ ਤੇ ਨਿੱਘ ਸਦਾ ਰਹਿੰਦਾ ਹੈ! ਆਓ ਆਪੋ
ਆਪਣੀਆਂ ਪੀੜ੍ਹੀਆਂ ਹੇਠਾਂ ਸੋਟੇ ਫੇਰੀਏ ਤੇ ਬਜ਼ਾਰ ਦੇ ਵਪਾਰੀਆਂ ਨੂੰ ਰਲਮਿਲ
ਕੇ ਘੇਰੀਏ। ਹੁਣ ਬਜ਼ਾਰ ਦਾ ਤੂਫਾਨ ਆ ਰਿਹਾ ਹੈ। ਆਓ ਇਸ ਤੂਫਾਨ ਦੇ ਅੱਗੇ
ਮਨੁੱਖਤਾ ਦੀ ਕੰਧ ਉਸਾਰੀਏ ਤੇ ਬਜ਼ਾਰ ਨੂੰ ਵਿਸਾਰੀਏ ! ਬੁੱਧ ਸਿੰਘ ਨੀਲੋਂ 94643 70823
|
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|