|
ਭਾਜਪਾ ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ
ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ
(15/10/2021) |
|
|
|
ਸ੍ਰੀ
ਗੁਰੂ ਨਾਨਕ ਦੇਵ ਜੀ ਨੇ ਹੀ ਪੰਜਾਬੀਆਂ/ਸਿੱਖਾਂ ਨੂੰ ਪਰਵਾਸ ਦਾ ਸੰਕਲਪ ਦਿੱਤਾ ਸੀ,
ਜਦੋਂ ਉਦਾਸੀਆਂ ਦੇ ਮੌਕੇ ‘ਤੇ ਉਨ੍ਹਾਂ ਦੀ ਸੇਵਾ ਕਰਨ ਵਾਲੇ ਅਤੇ ਸੇਵਾ ਨਾ ਕਰਨ
ਵਾਲੇ ਲੋਕਾਂ ਨੂੰ ਉਜੜ ਜਾਓ ਅਤੇ ਵਸਦੇ ਰਹੋ ਦਾ ਆਸ਼ੀਰਵਾਦ ਦਿੱਤਾ ਸੀ। ਉਨ੍ਹਾਂ ਦੇ
ਇਸ ਹੁਕਮ ‘ਤੇ ਫੁਲ ਚੜ੍ਹਾਉਂਦਿਆਂ ਪੰਜਾਬੀਆਂ/ਸਿੱਖਾਂ ਨੇ ਦੇਸ਼ ਵਿਦੇਸ਼ ਵਿੱਚ ਪਰਵਾਸ
ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸਦੇ ਸਿੱਟੇ ਵਜੋਂ ਅੱਜ ਦਿਨ ਪੰਜਾਬੀ/ਸਿੱਖ ਦੇਸ਼ ਵਿਦੇਸ਼
ਵਿੱਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ ਪ੍ਰੰਤੂ ਕੁਝ ਲੋਕਾਂ ਨੂੰ ਪੰਜਾਬੀਆਂ/ਸਿੱਖਾਂ
ਦੀ ਖ਼ੁਸ਼ਹਾਲੀ ਰੜਕਦੀ ਹੈ। ਉਹ ਬਰਦਾਸ਼ਤ ਨਹੀਂ ਕਰ ਰਹੇ ਹਾਲਾਂ ਕਿ ਉਨ੍ਹਾਂ ਆਪਣੀ
ਹਿੰਮਤ, ਦ੍ਰਿੜ੍ਹਤਾ ਅਤੇ ਹੱਡ ਭੰਨਵੀਂ ਮਿਹਨਤ ਨਾਲ ਬੰਜ਼ਰ ਜੰਗਲੀ ਜ਼ਮੀਨ ਨੂੰ ਉਪਜਾਊ
ਬਣਾਕੇ ਖ਼ੁਸ਼ਹਾਲੀ ਪ੍ਰਾਪਤ ਕੀਤੀ ਹੈ।
ਉਹ ਜੰਗਲੀ ਜਾਨਵਰਾਂ ਅਤੇ ਸੱਪਾਂ
ਦੀਆਂ ਸਿਰੀਆਂ ਮਿਧ ਕੇ ਇਸ ਮੁਕਾਮ ‘ਤੇ ਪਹੁੰਚੇ ਹਨ। ਕੁਝ ਸਥਾਨਕ ਲੋਕ ਆਪ ਕੁਝ ਕਰਨ
ਜੋਗੇ ਨਹੀਂ ਪ੍ਰੰਤੂ ਉਨ੍ਹਾਂ ਦੀ ਫੋਕੀ ਹਓਮੈਂ ਦੇਸ਼ ਵਿਦੇਸ਼ ਵਿੱਚ ਪੰਜਾਬੀਆਂ/ਸਿੱਖਾਂ
ਨੂੰ ਉਥੋਂ ਖਦੇੜਨ ਲਈ ਹਰ ਹੱਥ ਕੰਡਾ ਵਰਤ ਰਹੀ ਹੈ।
ਲਖ਼ੀਮਪੁਰ ਖੀਰੀ ਕਤਲੇਆਮ ਦੇ ਅਣਮਨੁੱਖੀ ਜ਼ੁਲਮ ਨੇ ਹਓਮੈਂ ਦੇ ਸ਼ਿਕਾਰ ਲੋਕਾਂ ਦਾ
ਪਰਦਾ ਫ਼ਾਸ਼ ਕਰ ਦਿੱਤਾ ਹੈ। ਪਿਛਲੇ ਲਗਪਗ ਇਕ ਸਾਲ ਤੋਂ ਕਿਸਾਨ ਅੰਦੋਲਨ ਸ਼ਾਂਤਮਈ ਢੰਗ
ਨਾਲ ਚਲ ਰਿਹਾ ਹੈ। ਇਸ ਅੰਦੋਲਨ ਦੀ ਸਫ਼ਲਤਾ ਕਰਕੇ ਪਹਿਲਾਂ 26 ਜਨਵਰੀ 2021 ਦੀ ਘਟਨਾ
ਨੂੰ ਦਿੱਲੀ ਵਿਖੇ ਪੰਜਾਬੀਆਂ/ਸਿੱਖਾਂ ਦੇ ਗਲ ਮੜ੍ਹਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ
ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਸਕੇ। ਦੂਜੀ ਵਾਰ 3 ਅਕਤੂਬਰ 2021 ਨੂੰ
ਲਖੀਮਪੁਰ ਖੀਰੀ ਜਿਲ੍ਹੇ ਵਿੱਚ 'ਤਿਕੋਨੀਆਂ' ਵਿਖੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਕੇ
ਵਾਪਸ ਆ ਰਹੇ ਕਿਸਾਨਾ ਉਪਰ ਕੇਂਦਰੀ ਗ੍ਰਹਿ ਰਾਜ ਮੰਤਰੀ 'ਅਜੇ ਮਿਸ਼ਰਾ ਟੈਨੀ' ਦੇ
ਸਪੁੱਤਰ 'ਅਸ਼ੀਸ਼ ਮਿਸ਼ਰਾ ਟੈਨੀ' ਦੀ ਅਗਵਾਈ ਵਿੱਚ ਗੱਡੀਆਂ ਦਾ ਕਾਫਲਾ ਚੜ੍ਹਾਕੇ
4 ਕਿਸਾਨਾ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਝ ਕਰਨ ਦੇ ਦੋ ਕਾਰਨ ਸਨ।
ਪਹਿਲਾ
ਕਾਰਨ 'ਤਰਾਈ' ਦੇ ਇਲਾਕੇ ਵਿੱਚ ਪੰਜਾਬੀਆਂ/ਸਿੱਖਾਂ ਨੂੰ ਭਜਾਉਣਾ, ਜਿਸਦਾ
ਅਲਟੀਮੇਟਮ ਘਟਨਾ ਤੋਂ 3 ਦਿਨ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸਿਆਸੀ
ਤਾਕਤ ਦੇ ਨਸ਼ੇ ਵਿੱਚ ਸ਼ਰੇਆਮ ਕਿਸਾਨਾ ਨੂੰ ਵੰਗਾਰਦਿਆਂ ਇਕ ਜਲਸੇ ਵਿੱਚ ਉਤਰ ਪ੍ਰਦੇਸ਼
ਵਿੱਚੋਂ ਕਿਸਾਨਾ ਨੂੰ ਮਿੰਟਾਂ ਸਕਿੰਟਾਂ ਵਿੱਚ ਕੱਢਣ ਐਲਾਨ ਕਰ ਦਿੱਤਾ ਸੀ। ਦੂਜਾ,
ਫਰਵਰੀ 2022 ਵਿੱਚ ਹੋਣ ਵਾਲੀਆਂ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾ ਖਾਸ ਤੌਰ ‘ਤੇ
ਉਤਰ ਪ੍ਰਦੇਸ਼ ਦੀ ਚੋਣ ਜਿੱਤਣਾ 'ਭਾਰਤੀ ਜਨਤਾ ਪਾਰਟੀ' ਦੀ ਸਰਕਾਰ ਦੀ ਮੁੱਛ ਦਾ ਵਾਲ
ਹੋਣ ਕਰਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਸਮੁਦਾਇ ਵਿੱਚ ਮਜ੍ਹਬੀ ਦੁਫਾੜ ਪਾ
ਕੇ ਚੋਣਾ ਜਿੱਤਣਾ ਸੀ।
ਪੰਜਾਬੀਆਂ/ਸਿੱਖਾਂ ਦੀ ਖ਼ੁਸ਼ਕਿਸਮਤੀ ਰਹੀ ਕਿ ਲੋਕ
ਮਾਧਿਅਮ ਨੇ ਸੱਚ ਸਾਹਮਣੇ ਲਿਆਕੇ ਸਰਕਾਰ ਦੇ ਨਾਸੀਂ ਧੂੰਆਂ ਲਿਆ ਦਿੱਤਾ। ਸਰਕਾਰ ਦੀ
ਸ਼ਹਿ ‘ਤੇ ਗੋਦੀ ਮੀਡੀਆ ਅਜੇ ਤੱਕ ਵੀ ਇਸ ਕਤਲੇਆਮ ਨੂੰ ਸਿਆਸੀ ਸ਼ਹਿ ‘ਤੇ ਮਜ੍ਹਬੀ
ਰੰਗਤ ਦੇਣ ਦੀ ਵਾਹ ਲਾ ਰਿਹਾ ਹੈ। ਕੁਝ ਸਾਡੇ ਭਰਾਵਾਂ ਨੇ ਕਿਸਾਨ ਨੇਤਾ ਰਾਕੇਸ਼
ਟਿਕੈਤ ਵੱਲੋਂ ਕਰਵਾਏ ਸਮਝੌਤੇ ‘ਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ ਜੋ ਜ਼ਾਇਜ਼
ਨਹੀਂ ਹਨ। ਕਿਉਂਕਿ ਪੰਜਾਬੀ ਸਿੱਖ ਉਤਰ ਪ੍ਰਦੇਸ਼ ਵਿੱਚ ਘੱਟ ਗਿਣਤੀ ਵਿੱਚ ਹਨ। ਇਸ
ਸਮਝੌਤੇ ਨਾਲ ਸਰਕਾਰ ਦੀ ਸਿਆਸੀ ਚਾਲ ਸਿੱਖਾਂ ਦੇ 1984 ਵਿੱਚ ਹੋਏ ਕਤਲੇਆਮ ਦੀ
ਤਰ੍ਹਾਂ ਇਸ ਘਟਨਾ ਨੂੰ ਉਸੇ ਪ੍ਰਕਾਰ ਬਣਾਕੇ ਵਰਤਣ ‘ਤੇ ਰੋਕ ਲਗ ਗਈ ਹੈ। ਜੇਕਰ ਇੰਝ
ਸਮਝੌਤਾ ਨਾ ਹੁੰਦਾ ਤਾਂ ਹੱਲਾਸ਼ੇਰੀ ਦੇਣ ਵਾਲਿਆਂ ਨੇ ਤਾਂ 'ਅੱਗ ਲਾਈ ਡੱਬੂ ਕੰਧ'
‘ਤੇ ਦੀ ਕਹਾਵਤ ‘ਤੇ ਪੂਰਾ ਉਤਰਨਾ ਸੀ। ਪੰਜਾਬੀਆਂ/ਸਿੱਖਾਂ ਦਾ ਨੁਕਸਾਨ ਹੋ ਜਾਣਾ
ਸੀ।
ਕਿਸਾਨ ਅੰਦੋਲਨ ਵਿੱਚ ਸਾਰੀਆਂ ਪਾਰਟੀਆਂ ਦੇ ਕਿਸਾਨ, ਅੰਦੋਲਨ ਦੇ
ਝੰਡੇ ਹੇਠ ਆਪਣੇ ਵੈਰ ਵਿਰੋਧ ਖ਼ਤਮ ਕਰਕੇ ਆਪਸੀ ਸਦਭਾਵਨਾ ਨਾਲ ਕੰਮ ਕਰ ਰਹੇ ਹਨ।
ਸਿਆਸੀ ਪਾਰਟੀਆਂ ਭਾਵੇਂ ਸਿਆਸੀ ਲਾਹਾ ਲੈਣ ਦੀ ਆੜ ਵਿੱਚ ਲਖੀਮਪੁਰ ਖੀਰੀ ਪਹੁੰਚਕੇ
ਸਰਕਾਰ ‘ਤੇ ਦਬਾਅ ਬਣਾਉਣ ਵਿੱਚ ਸਫਲ ਹੋਈਆਂ ਹਨ ਪ੍ਰੰਤੂ ਸਰਕਾਰ ਇਨਸਾਫ਼ ਦਿਵਾਉਣ ਲਈ
ਤਿਆਰ ਹੀ ਨਹੀਂ।
ਸਭ ਤੋਂ ਪਹਿਲਾਂ ਘਟਨਾ ਵਾਲੀ ਰਾਤ ਨੂੰ ਹੀ ਪ੍ਰਿਅੰਕਾ
ਗਾਂਧੀ ਨੇ ਰਸਤੇ ਬਦਲਕੇ ਲਖੀਮਪੁਰ ਖੀਰੀ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ
ਰੋਕ ਕੇ ਨਜ਼ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੇ ਨਜ਼ਰਬੰਦ ਹੋਣ ਦੀ ਖ਼ਬਰ ਨੇ ਰਾਸ਼ਟਰੀ ਅਤੇ
ਅੰਤਰਾਸ਼ਟਰੀ ਮੀਡੀਆ ਦਾ ਧਿਆਨ ਖਿਚਿਆ, ਜਿਸ ਕਰਕੇ ਸਰਕਾਰ ਅੰਤਰਰਾਸ਼ਟਰੀ ਖੇਤਰ ਵਿੱਚ
ਬਦਨਾਮ ਹੋ ਗਈ।
ਇਸਤੋਂ ਪਹਿਲਾਂ ਕੌਮੀ ਮਾਧਿਅਮ ਇਕ ਫਿਰਕੇ ਦੇ ਵਿਰੁੱਧ ਹਿਰ
ਉਗਲ ਰਿਹਾ ਸੀ। ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਅਤੇ ਛਤੀਸਤਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲਾ ਵੀ ਲਖਨਊ ਪਹੁੰਚੇ ਪ੍ਰੰਤੂ ਉਨ੍ਹਾਂ
ਨੂੰ ਵੀ ਰੋਕ ਲਿਆ ਗਿਆ। ਅਖ਼ੀਰ ਸਰਕਾਰ ਨੂੰ ਝੁਕਣਾ ਪਿਆ।
ਸਾਰੀਆਂ ਪਾਰਟੀਆਂ
ਦੇ ਨੇਤਾਵਾਂ ਨੂੰ ਲਖੀਮਪੁਰ ਪ੍ਰਭਾਵਤ ਕਿਸਾਨਾ ਦੇ ਕੋਲ ਅਫਸੋਸ ਕਰਨ ਲਈ ਜਾਣ ਦਿੱਤਾ
ਗਿਆ। ਇਸ ਤੋਂ ਬਾਅਦ ਤਾਂ ਦੇਸ਼ ਦੇ ਵੱਖ-ਵੱਖ ਹਿਸਿਆਂ ਅਤੇ ਖਾਸ ਤੌਰ ਤੇ ਪੰਜਾਬ ਤੋਂ
ਲੋਕਾਂ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ। ਮਜ਼ਬੂਰ ਹੋ ਕੇ ਸਰਕਾਰ ਨੂੰ ਦੋਸ਼ੀ ਅਸ਼ੀਸ਼
ਮਿਸ਼ਰਾ ਟੈਨੀ ਨੂੰ ਗ੍ਰਿਫਤਾਰ ਕਰਨਾ ਪਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਜੇ ਤੱਕ
ਬਰਖ਼ਾਸਤ ਨਹੀਂ ਕੀਤਾ ਗਿਆ। ਸ਼ਹੀਦ ਹੋਏ ਕਿਸਾਨਾ ਦਾ ਭੋਗ ਸਮਾਗਮ 'ਤਿਕੋਨੀਆਂ' ਵਿਖੇ
12 ਅਕਤੂਬਰ ਨੂੰ ਸ਼ਾਂਤੀ ਨਾਲ ਸਿਰੇ ਚੜ੍ਹਨਾ ਸੰਯੁਕਤ ਕਿਸਾਨ ਮੋਰਚੇ ਦੀ ਨੀਤੀ ਦਾ
ਪ੍ਰਤੀਕ ਹੈ। ਇਸ ਭੋਗ ਸਮਾਗਮ ਵਿੱਚ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ
ਗਾਂਧੀ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ
ਕਿਸਾਨ ਪਹੁੰਚੇ ਸਨ। ਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਨੇ ਸਿਆਸੀ ਨੇਤਾਵਾਂ ਨੂੰ ਸਟੇਜ
‘ਤੇ ਬੈਠਣ ਦੀ ਇਜ਼ਾਜ਼ਤ ਨਹੀਂ ਦਿੱਤੀ।
ਪੰਡਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ
ਮੰਤਰੀ ਹੁੰਦਿਆਂ ਭਾਰਤ ਸਰਕਾਰ ਨੇ 1950 ਵਿੱਚ ਸਮੁੱਚੇ ਭਾਰਤ ਵਿਚ ਖਾਸ ਤੌਰ ‘ਤੇ
ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਅੰਡੇਮਾਨ, ਆਸਾਮ ਅਤੇ ਰਾਜਸਥਾਨ ਦੇ ਜੰਗਲਾਂ ਅਤੇ ਬੰਜ਼ਰ
ਜ਼ਮੀਨਾ ਨੂੰ ਅਨਾਜ ਦੀ ਲੋੜ ਪੂਰੀ ਕਰਨ ਲਈ ਪੰਜਾਬੀਆਂ/ਸਿੱਖਾਂ ਨੂੰ ਸੱਦਕੇ 25 ਸਾਲਾਂ
ਲਈ ਪਟੇ ਤੇ ਜ਼ਮੀਨਾ ਅਲਾਟ ਕੀਤੀਆਂ ਗਈਆਂ ਸਨ। ਸਾਂਝੇ ਪੰਜਾਬ ਦੇ ਉਦੋਂ ਦੇ ਪਛੜੇ
'ਪਿਹੋਵਾ' ਅਤੇ 'ਕੈਥਲ' ਦੇ ਇਲਾਕੇ ਦੀਆਂ ਬੰਜ਼ਰ ਜ਼ਮੀਨਾ ਵੀ ਪਟੇ ‘ਤੇ ਦਿੱਤੀਆਂ ਗਈਆਂ
ਸਨ। ਅਸਲ ਵਿੱਚ ਇਹ ਪੰਚਾਇਤਾਂ ਦੀਆਂ ਸ਼ਾਮਲਾਟ ਜ਼ਮੀਨਾ ਸਨ। ਇਸ ਤੋਂ ਬਾਅਦ ਵੀ ਇਹ
ਕਾਰਵਾਈ ਚਲਦੀ ਰਹੀ।
ਬਹੁਤ ਸਾਰੇ ਕਿਸਾਨਾ ਨੇ ਹੋਰ ਜ਼ਮੀਨਾ ਖਰੀਦਕੇ ਵੱਡੇ
ਖੇਤੀਬਾੜੀ ਫਾਰਮ ਬਣਾ ਲਏ। ਇਹ ਪਟੇ ਹਰ 25 ਸਾਲ ਬਾਅਦ ਵਧਦੇ ਰਹੇ। ਉਸ ਸਮੇਂ ਭਾਰਤ
ਨੂੰ ਅਨਾਜ ਦੀ ਘਾਟ ਪੂਰੀ ਕਰਨ ਲਈ ਅਮਰੀਕਾ ਤੋਂ ਪੀ ਐਲ ਓ ਸਕੀਮ ਅਧੀਨ
ਮੰਗਵਾਉਣਾ ਪੈਂਦਾ ਸੀ। ਲਾਲ ਰੰਗ ਦੀ ਕਣਕ ਹੁੰਦੀ ਸੀ। ਜਦੋਂ ਇਹ ਘਾਟ ਪੂਰੀ ਕਰਨ
ਬਾਰੇ ਸੋਚਿਆ ਤਾਂ ਪੰਜਾਬੀ/ਸਿੱਖ ਕਿਸਾਨ ਮਿਹਨਤੀ ਅਤੇ ਦਲੇਰ ਹੋਣ ਕਰਕੇ ਸਰਕਾਰ ਦੀ
ਨਿਗਾਹ ਚੜ੍ਹੇ। ਸਰਕਾਰ ਨੇ ਆਪ ਜ਼ਮੀਨਾ ਅਲਾਟ ਕੀਤੀਆਂ। ਕਿਸੇ ਕਿਸਾਨ ਨੇ ਭੀਖ ਨਹੀਂ
ਮੰਗੀ। ਸਗੋਂ ਉਨ੍ਹਾਂ ਦਿਨਾ ਵਿੱਚ ਬਿਜਲੀ, ਸਕੂਲ, ਹਸਪਤਾਲ, ਟੈਲੀਫੋਨ ਆਦਿ
ਕੋਈ ਸਹੂਲਤ ਨਹੀਂ ਸੀ ਤਾਂ ਵੀ ਕਿਸਾਨਾਂ ਨੇ ਅਨੇਕਾਂ ਮੁਸ਼ਕਲਾਂ ਦੇ ਹੁੰਦਿਆਂ ਦੇਸ਼ ਦੀ
ਅਨਾਜ ਦੀ ਲੋੜ ਪੂਰੀ ਕੀਤੀ।
ਹੁਣ ਕਿਸਾਨਾਂ ਨੇ ਕੀ ਗੁਨਾਹ ਕਰ ਦਿੱਤਾ ਕਿ
ਸਰਕਾਰ ਉਨ੍ਹਾਂ ਨੂੰ ਉਜਾੜਨ ਲਈ ਤਤਪਰ ਹੈ। ਪੰਜਾਬੀਆਂ/ਸਿੱਖਾਂ ਨੇ ਸਰਕਾਰ ਦੀ ਇਛਾ
ਦੀ ਪੂਰਤੀ ਕਰਦਿਆਂ ਬੰਜ਼ਰ ਅਤੇ ਜੰਗਲੀ ਜ਼ਮੀਨਾ ਪੱਧਰੀਆਂ ਕਰਕੇ ਅਨਾਜ ਦੀ ਮੰਗ ਪੂਰੀ
ਕੀਤੀ। ਭਾਰਤ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਕਰ ਦਿੱਤਾ। ਲਾਲ ਬਹਾਦਰ
ਸ਼ਾਸ਼ਤਰੀ ਪ੍ਰਧਾਨ ਮੰਤਰੀ ਨੇ ਤਾਂ ‘‘ਜੈ ਜਵਾਨ ਜੈ ਕਿਸਾਨ’’ ਦਾ ਨਾਅਰਾ ਵੀ ਦਿੱਤਾ
ਸੀ।
ਉਤਰ ਪ੍ਰਦੇਸ਼ ਦੇ ਦੋ ਮੁੱਖ ਮੰਤਰੀ ਕੇ ਸੀ ਪੰਤ ਅਤੇ
ਐਨ ਡੀ ਤਿਵਾੜੀ ਕਿਸਾਨਾ ਦੇ ਹਮਦਰਦ ਰਹੇ ਪ੍ਰੰਤੂ ਉਸ ਤੋਂ ਬਾਅਦ ਕਿਸਾਨਾ ਦੇ
ਪਟੇ ਵਧਾਉਣ ਵਿੱਚ ਹਰ ਮੁੱਖ ਮੰਤਰੀ ਆਨਾ ਕਾਨੀ ਕਰਨ ਲੱਗ ਪਿਆ। 1997 ਵਿੱਚ ਜਦੋਂ
'ਭਾਰਤੀ ਜਨਤਾ ਪਾਰਟੀ' ਅਤੇ 'ਬਹੁਜਨ ਸਮਾਜ ਪਾਰਟੀ' ਦੀ ਸਾਂਝੀ ਸਰਕਾਰ ਦੇ ਮੁੱਖ
ਮੰਤਰੀ ਬੀਬੀ ਮਾਇਆ ਵਤੀ ਸਨ ਤਾਂ ਉਨ੍ਹਾਂ ਕਿਸਾਨਾ ਨੂੰ ਉਤਰ ਪ੍ਰਦੇਸ਼ ਵਿੱਚੋਂ ਉਜਾੜਨ
ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਗੁਜਰਾਤ ਵਿੱਚ ਜਦੋਂ ਨਰਿੰਦਰ ਮੋਦੀ ਮੁੱਖ
ਮੰਤਰੀ ਸਨ ਤਾਂ ਉਨ੍ਹਾਂ ਨੇ ਵੀ ਕਿਸਾਨਾ ਨੂੰ ਉਜਾੜਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ
ਸੀ। ਕਿਸਾਨ ਹਾਈ ਕੋਰਟ ਵਿੱਚੋਂ ਕੇਸ ਜਿੱਤ ਗਏ ਸਨ ਤਾਂ ਸਰਕਾਰ ਨੇ ਸੁਪਰੀਮ ਕੋਰਟ
ਵਿੱਚ ਕੇਸ ਕਰ ਦਿੱਤਾ ਜਿਹੜਾ ਲੰਬਿਤ ਪਿਆ ਹੈ। ਸਿਆਸੀ ਪਾਰਟੀਆਂ ਦੀ ਸੀਨੀਅਰ
ਲੀਡਰਸ਼ਿਪ ਜਿਨ੍ਹਾਂ ਵਿੱਚ ਉਤਰ ਪ੍ਰਦੇਸ਼ ਦੇ ਮਰਹੂਮ ਕਿਸਾਨ ਲੀਡਰ ਅਜੀਤ ਸਿੰਘ
ਦਾ ਬੇਟਾ ਜੈਆਂਤ, ਸਮਾਜਵਾਦੀ ਪਾਰਟੀ, ਟੀ ਐਮ ਸੀ ਦੇ ਦੋ ਐਮ ਪੀ,
ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਹਰਸਿਮਰਤ ਕੌਰ ਬਾਦਲ ਆਦਿ ਨੇ ਵੀ ਲਖੀਮਪਰ
ਖੀਰੀ ਪਹੁੰਚਕੇ ਪ੍ਰਭਾਵਤ ਪਰਿਵਾਰਾਂ ਨੂੰ ਮਿਲੇ ਸਨ। ਸਿਆਸੀ ਪਾਰਟੀਆਂ ਦੀ ਭੂਮਿਕਾ
ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ।
ਸਾਬਕਾ
ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
|
|
|
ਭਾਜਪਾ
ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ |
ਸੰਘੀ
ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ |
ਲਖੀਮਪੁਰ
ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ |
ਸ਼ਾਂਤਮਈ
ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ |
ਕੱਚੀ
ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ |
ਚਰਨਜੀਤ
ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ
ਪ੍ਰਤੀਨਿਧਤਾ ਉਜਾਗਰ ਸਿੰਘ,
ਪਟਿਆਲਾ |
ਰਾਜਨੀਤੀ
ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ |
ਸਿੱਖਾਂ
ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ
ਆਉਂਦੇ? ਉਜਾਗਰ ਸਿੰਘ, ਪਟਿਆਲਾ |
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|