|
ਪੰਜਾਬੀ ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ
(13/09/2021) |
|
|
|
ਕਿਸੇ ਵੀ ਜ਼ੁਬਾਨ ਦੇ ਬਹੁ-ਪੱਖੀ ਵਿਕਾਸ ਵਾਸਤੇ ਵਿਧੀਵਤ ਵਿਗਿਆਨਕ ਤਰੀਕਿਆਂ ਦੀ ਲੋੜ
ਪੈਂਦੀ ਹੈ। ਸਮੇਂ ਦੇ ਅੱਗੇ ਤੁਰਨ ਨਾਲ ਉਨ੍ਹਾਂ ਦੀ ਸੋਧ-ਸੁਧਾਈ ਵੀ ਜ਼ਰੂਰੀ ਹੁੰਦੀ
ਰਹਿਣੀ ਚਾਹੀਦੀ ਹੈ। ਅੱਜ ਦਾ ਵਿਸ਼ਵਵਿਆਪੀ ਵਰਤਾਰਾ ਇਸ ਲੋੜ/ਮੰਗ ਨੂੰ ਹੋਰ ਵੀ
ਡੂੰਘਾਈ ਨਾਲ ਵੇਖਦਾ/ਪਰਖਦਾ ਹੈ। ਇਸ ਕਾਰਜ ਵਾਸਤੇ ਜ਼ੁਬਾਨ/ਭਾਸ਼ਾ ਦੇ ਮਾਹਿਰਾਂ ਨੂੰ
ਸਿਰ ਜੋੜ ਕੇ ਬੈਠਣਾ ਪੈਂਦਾ ਹੈ ਅਤੇ ਸਮੇਂ ਦੇ ਹਾਣ ਵਾਲੇ ਕਿਸੇ ਹਾਂਅ ਪੱਖੀ ਸਿੱਟੇ
’ਤੇ ਪਹੁੰਚਣ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ। ਇਸ ਵਾਸਤੇ ਸਿਰਫ ਭਾਸ਼ਾ ਮਾਹਿਰਾਂ
ਨੂੰ ਹੀ ਨਹੀਂ ਸਗੋਂ ਇਤਿਹਾਸ, ਮਿਥਿਹਾਸ, ਸਾਹਿਤ ਅਤੇ ਸਾਰੇ ਸਾਹਿਤਕ ਵਰਤਾਰਿਆਂ ਦੇ
ਜਾਣਕਾਰਾਂ, ਸਮਾਜ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਦੀ ਲੋੜ ਪੈਂਦੀ ਹੈ, ਜੋ ਕਿਸੇ
ਵੀ ਭਾਸ਼ਾ ਦੇ ਅੱਗੇ ਵਧਣ ਵਾਸਤੇ ਵਿਕਾਸ ਦੀਆਂ ਸੰਭਾਵਨਾਵਾਂ ਢੂੰਡ ਸਕਣ। ਉਨ੍ਹਾਂ ਦੀ
ਸਹੀ ਨਿਸ਼ਾਨਦਹੀ ਕਰਕੇ ਫੇਰ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਦੇ ਭਵਿੱਖ ਮੁਖੀ ਢੰਗ
ਤਰੀਕੇ ਦੱਸ ਸਕਣ ਵਾਲੀ ਸਰਗਰਮੀ ਵਿਚ ਸ਼ਾਮਲ ਹੋ ਸਕਣ। ਪੇਂਡੂ ਰਹਿਤਲ ਵਾਲੇ ਲੋਕ
ਸੱਭਿਆਚਾਰ ਦੇ ਜਾਣਕਾਰ/ਪਾਰਖੂ ਇਨ੍ਹਾਂ ਦੇ ਵੱਡੇ ਸਹਾਇਕ ਹੋ ਸਕਦੇ ਹਨ। ਇਸ ਕਾਰਜ
ਵਿਚ ਉਨ੍ਹਾਂ ਦੀ ਭਾਈਵਾਲੀ ਵੀ ਜਰੂਰੀ ਹੋਣੀ ਚਾਹੀਦੀ ਹੈ। ਆਰਥਿਕਤਾ ਤੇ ਵਿਗਿਆਨ ਨਾਲ
ਸਬੰਧਤ ਵਿਸ਼ਿਆਂ ਦੇ ਮਾਹਿਰਾਂ ਦੀ ਮੱਦਦ ਲਈ ਜਾਣੀ ਵੀ ਬਹੁਤ ਹੀ ਜ਼ਰੂਰੀ ਹੈ ਤਾਂ ਕਿ
ਤਕਨੀਕੀ ਸ਼ਬਦਾਂ ਨੂੰ ਵੀ ਸਮੇਂ ਅਨੁਸਾਰ ਢਾਲ਼ਿਆ ਜਾ ਸਕੇ ਜਿਨ੍ਹਾਂ ਦੀ ਘਾਟ ਇਸ ਸਮੇਂ
ਕਾਫੀ ਰੜਕਦੀ ਹੈ, ਹੋਰ ਜਤਨ ਹੋਣੇ ਜ਼ਰੂਰੀ ਹਨ।
ਸੋਧ-ਸੁਧਾਈ ਦਾ ਪਹਿਲਾ ਕਦਮ
ਉਸ ਭਾਸ਼ਾ ਦੇ ਸ਼ਬਦ-ਜੋੜ ਅਤੇ ਵਿਆਕਰਨ ਵਿਚ ਲੋੜ ਅਤੇ ਸਮੇਂ ਅਨੁਸਾਰ ਤਬਦੀਲੀ ਹੁੰਦੀ
ਹੈ। ਪੰਜਾਬੀ ਵੀ ਅਜਿਹੀ ਭਾਸ਼ਾ ਹੈ ਜਿਸ ਨੂੰ ਲਿਖਣ ਵਾਲੇ ਸਾਧਾਰਨ ਮਨੁੱਖ ਹੀ ਨਹੀਂ
ਸਗੋਂ ਅਕਾਦਮਿਕ ਖੇਤਰ ਵਿਚਲੇ ਅਧਿਆਪਕ, ਵਿਦਵਾਨ/ਲੇਖਕ, ਪੱਤਰਕਾਰ ਤੇ ਲੋਕ ਇਕ ਮੁੱਠ
ਤੇ ਇਕ ਜੁਟ ਨਹੀਂ। ਮਿਸਾਲ ਵਜੋਂ ਪੰਜਾਬੀ ਦੇ ਸ਼ਬਦ-ਜੋੜ ਦੇਖੇ ਜਾ ਸਕਦੇ ਹਨ। ਕਿਧਰੇ
ਵੀ ਨਹੀਂ ਦਿਸਦਾ ਕਿ ‘ਜਿਵੇਂ ਬੋਲੋ ਤਿਵੇਂ ਲਿਖੋ’ ਦਾ ਫਾਰਮੂਲਾ ਲਾਗੂ ਹੋਵੇ। ਕੀ ਇਸ ਬਾਰੇ ਸਾਰੇ
ਵਿਦਵਾਨ ਜਾਂ ਲੋਕ ਸਾਰੇ ਸਹਿਮਤ ਵੀ ਹਨ? ਕੀ ਇਹ ਢੰਗ ਕਾਰਗਰ ਵੀ ਹੈ? ਇਸਦੇ ਪ੍ਰਚਾਰਕ
ਤਾਂ ਹਨ ਪਰ ਅਮਲ ਬਹੁਤਾ ਨਹੀਂ। ਕਿਉਂ ਨਹੀਂ? ਇਸ ਦਾ ਜਵਾਬ ਤਾਂ ਭਾਸ਼ਾ ਦੇ ਮਾਹਰ ਹੀ
ਦੇ ਸਕਦੇ ਹਨ ਅਤੇ ਉਨ੍ਹਾ ਨੂੰ ਦੇਣਾ ਵੀ ਚਾਹੀਦਾ ਹੈ। ਹਰ ਕੋਈ ਆਪਣੀ ਮਰਜ਼ੀ ਨਾਲ ਹੀ
ਲਿਖੀ ਜਾ ਰਿਹਾ ਹੈ।
ਅਕਾਦਮਿਕ ਖੇਤਰ ਵਿਚ ਇਹ ਵਰਤਾਰਾ ਪੰਜਾਬੀ ਦਾ ਬਹੁਤ
ਵੱਡਾ ਨੁਕਸਾਨ ਜਾਂ ਕਹੋ ਸੱਤਿਆਨਾਸ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਹੀ
ਪੰਜਾਬੀ ਦੀ ਬੁਨਿਆਦ ਵਿਚਲਾ ਘੁਣ ਸਾਬਤ ਹੋਵੇਗਾ। ਪੰਜਾਬੀ ਸੰਚਾਰ ਮਾਧਿਅਮ
ਅਤੇ ਪੱਤਰਕਾਰੀ ਵਿਚ ਤਾਂ ਇਸਦਾ ਹਾਲ ਹੋਰ ਵੀ ਮਾੜਾ ਹੈ। ਰੋਜ਼ਾਨਾ ਪੰਜਾਬੀ ਅਖ਼ਬਾਰ,
ਸਾਹਿਤਕ ਮੈਗਜ਼ੀਨ, ਰਸਾਲੇ ਪੜ੍ਹ ਲਏ ਜਾਣ ਤਾਂ ਇਹ ਵਰਤਾਰਾ ਨਜ਼ਰੀਂ
ਪਵੇਗਾ। ਪੰਜਾਬੀ ਦੀਆਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੰਪਾਦਕੀਆਂ ਵਿਚ ਹੀ ਇਕੋ ਸ਼ਬਦ
ਨੂੰ ਦੋ-ਤਿੰਨ ਤਰ੍ਹਾਂ ਲਿਖਿਆ ਦੇਖਿਆ ਜਾ ਸਕਦਾ ਹੈ। ਇਲੈਕਟ੍ਰਾਨਿਕ
ਮਾਧਿਅਮ ’ਤੇ ਵੀ ਲੋਕ ਇਸ ਕੋਝ੍ਹ ਦੇ ਨਿੱਤ ‘ਦਰਸ਼ਣ’ ਹੁੰਦੇ ਹਨ। ਵਿਆਕਰਨ ਵਿਚ ਵੀ
ਇਹੋ ਜਹੀਆਂ ਸ਼ਰਾਰਤਾਂ ਹੋ ਰਹੀਆਂ ਹਨ। ਟੀ. ਵੀ ਦੇ ਪੇਸ਼ਕਾਰ (ਐਂਕਰ)
ਤਾਂ ਮਾਨਸਿਕ ਰੋਗਾਂ ਦੇ ਮਰੀਜ਼ ਜਾਪਦੇ ਹਨ। ਜਿਹੋ ਜਹੀ ਵਿਦਿਆ ਲੈ ਕੇ ਆਏ ਹਨ ਉਹੋ
ਜਹੀ ਰਲੀ ਮਿਲੀ ( ਹਿੰਜਾਬੀ - ਹਿੰਦੀ+ਪੰਜਾਬੀ ਜਾਂ ਫੇਰ "ਪੰਗਰੇਜ਼ੀ``,
ਪੰਜਾਬੀ+ਅੰਗਰੇਜ਼ੀ ਦਾ "ਖੂਬਸੂਰਤ`` ਚਰਬਾ ਬੇਸ਼ਰਮੀ ਭਰੇ "ਮਾਣ`` ਨਾਲ ਪੇਸ਼
ਕਰਦੇ ਹਨ। ਕੋਣ ਕਹੇ ਰਾਣੀਏਂ ਅੱਗਾ ਢਕ।
ਭਲਾਂ ਅਜਿਹਾ ਕਿਉਂ ਹੋ ਰਿਹਾ ਹੈ?
ਕਿਉਂਕਿ ਪੰਜਾਬੀ ਸ਼ਬਦ-ਜੋੜਾਂ ਦਾ ਵਿਗਿਆਨਕ ਅਧਾਰ ਵਾਲਾ ਸਰਵ ਪ੍ਰਵਾਨਤ ਮਿਆਰ ਅਜੇ
ਤੱਕ ਕਾਇਮ ਨਹੀਂ ਕੀਤਾ ਗਿਆ। ਵਿਕਸਤ ਭਾਸ਼ਾਵਾਂ ਵਾਲੇ ਖਾਸ ਕਰਕੇ ਉਨ੍ਹਾਂ ਦੇ
ਵਿਦਵਾਨ ਇਕੱਠੇ ਹੋ ਕੇ ਅਜਿਹੇ ਮਸਲੇ ਨਜਿੱਠਦੇ ਹਨ। ਹਰ ਜ਼ੁਬਾਨ ਦੇ ਲੇਖਕ ਇਸ ਵਿਚ
ਬਹੁਤ ਸਹਾਈ ਹੁੰਦੇ ਹਨ। ਦਰਅਸਲ ਪੰਜਾਬੀ ਵਿਚ ਅਜਿਹੇ ਮਸਲਿਆਂ ਪ੍ਰਤੀ ਹਮੇਸ਼ਾ ਹੀ
ਸੁਹਿਰਦਤਾ ਦੀ ਘਾਟ ਰਹੀ ਹੈ। ਪੰਜਾਬੀ ਦੇ ਇਸ ਖੇਤਰ ਵਿਚ ਜਿਹੜੇ ਅਜਿਹੇ ਜਤਨ ਹੁੰਦੇ
ਵੀ ਹਨ ਉਹ ਵਿੰਗੇ-ਟੇਢੇ ਕਿਸੇ ਦੀ ਹੳਮੈ ਦੇ ਸ਼ਿਕਾਰ ਹੋ ਜਾਂਦੇ ਹਨ। ਕੋਈ ਉੱਚੇ
ਅਹੁਦੇ ਵਾਲਾ ਕਿਸੇ ਬਹਾਨੇ ਵਿਦਵਾਨ ਜਾਂ ਵਿਦਵਾਨਾਂ ਵਲੋਂ ਕੀਤੇ ਅਜਿਹੇ ਕਿਸੇ
ਸਾਂਝੇ, ਮੁੱਲਵਾਨ ਕਾਰਜ ਨੂੰ ਨਕਾਰ ਦਿੰਦਾ ਹੈ। ਰੌਲ਼ਾ ‘ਵਿਦਵਤਾ’ ਅਤੇ ਵੱਡੇ ਅਹੁਦੇ
ਦੇ ਵਿਚਾਲੇ ਫਸ ਕੇ ਰਹਿ ਜਾਂਦਾ ਹੈ। ਵਿਚ-ਵਿਚਾਲੇ ਰੁਲਣ ਜੋਗੀ ਰਹਿ ਜਾਂਦੀ ਹੈ -
ਪੰਜਾਬੀ। ਹੁਣ ਤੱਕ ਤਾਂ ਅਜਿਹਾ ਹੀ ਹੋਇਆ ਸੁਣਨ ਵਿਚ ਆਉਂਦਾ ਹੈ। ਕਈ ਸਾਲ ਪਹਿਲਾਂ
ਵਿਆਕਰਨ ਦੇ ਮਾਹਰ ਡਾ. ਹਰਕੀਰਤ ਸਿੰਘ ਹੋਰਾਂ ਨਾਲ ਮੈਂ ਲੰਬੀ ਗੱਲਬਾਤ ਕੀਤੀ ਸੀ,
ਉਨ੍ਹਾਂ ਨੇ ਬਹੁਤ ਉਦਾਸ ਸੁਰ ਵਿਚ ਅਜਿਹੀਆਂ ਹੀ ਗੱਲਾਂ ਕੀਤੀਆਂ ਸਨ, ਉਨ੍ਹਾਂ ਵਲੋਂ
ਕਈ ਸਾਲ ਲਾ ਕੇ ਕੀਤੇ ਕਾਰਜ ਨੂੰ ਕਿਸੇ ਵੱਡੇ "ਵਿਦਵਾਨ" ਵਲੋਂ ਨਕਾਰ ਦਿੱਤਾ ਗਿਆ ਸੀ
- ਕਿਉਂਕਿ ਰੱਦ ਕਰਨ ਵਾਲਾ ਕਿਸੇ ਉੱਚੀ ਕੁਰਸੀ 'ਤੇ ਬੈਠਾ ਸੀ।
'ਭਾਸ਼ਾ
ਵਿਭਾਗ ਪੰਜਾਬ', ਪੰਜਾਬ ਦੀਆਂ ਯੂਨੀਵਰਸਿਟੀਆਂ, 'ਪੰਜਾਬੀ ਵਿਕਾਸ ਵਿਭਾਗ' ਅਤੇ
ਪੰਜਾਬੀ ਦੇ ਵਿਕਾਸ/ਭਲੇ ਵਾਸਤੇ ਕੰਮ ਕਰ ਰਹੀਆਂ ਹੋਰ ਸੰਸਥਾਵਾਂ ਅਜੇ ਤੱਕ ਇਸ ਗੰਭੀਰ
ਮਸਲੇ ਪ੍ਰਤੀ ਉਦਾਸੀਨਤਾ ਭਰੀ ਪਹੁੰਚ ਦੀਆਂ ਮਰੀਜ਼ ਹੀ ਚਲੀਆਂ ਆ ਰਹੀਆਂ ਹਨ। ਪੰਜਾਬੀ
ਵਿਚ ਥੋਕ ਦੇ ਭਾਅ “ਡਾਕਟਰੀਆਂ” ਕਰਨ ਵਾਲੇ ਇਸ ਪਾਸੇ ਦੀ ਖੋਜ ਵਲ ਮੂੰਹ ਹੀ ਨਹੀਂ
ਕਰਦੇ। ਉਹ ਸਿਰਫ ਅੱਕੀਂ–ਪਲਾਹੀਂ ਸੋਟੇ ਮਾਰਦੇ ਹਨ। ਕਿਸੇ ‘ਗਾਈਡ’(?) ਦੀ
ਮੱਦਦ/ਕਿਰਪਾ ਦੇ ਆਸਰੇ ਬਹੁਤ ਸਾਰੇ ਕਿਸੇ ਨਿਗੂਣੇ ਜਹੇ ‘ਵਿਸ਼ੇ’ ’ਤੇ ਆਪਣਾ
“ਥੀਸਜ਼” ਪਾਸ ਕਰਵਾਉਣ ਦਾ ‘ਗੇੜ’ (ਉਹ ਇਸਨੂੰ ਹੀ ਚੁਰਾਸੀ ਦਾ ਗੇੜ ਸਮਝੀ ਜਾਂਦੇ
ਹਨ) ਪੂਰਾ ਕਰਦੇ ਹਨ। ਅਜਿਹੇ “ਵਿਦਵਾਨ ਡਾਕਟਰਾਂ” ਦਾ ਮਕਸਦ ਨੌਕਰੀ ਦੀ ਸ਼ਰਤ ਪੂਰੀ
ਕਰਕੇ ‘ਨੌਕਰੀ’ ਦੀ ਪ੍ਰਾਪਤੀ ਤੋਂ ਵੱਧ ਹੋਰ ਕੁੱਝ ਵੀ ਨਹੀਂ। ਖੋਜ ਤਾਂ ਬਿਲਕੁੱਲ
ਨਹੀਂ। (ਇਹ ਆਪਣੀ ਨੌਕਰੀ ਦਾ ਗੇੜ ਪੂਰਾ ਕਰਨ ਵਾਸਤੇ ਪੰਜਾਬੀ ਦਾ ਬੇੜਾ ਗਰਕ ਕਿਉਂ
ਕਰੀ ਜਾਂਦੇ ਹਨ?) ਮਸਲਾ ਵਾੜ ਵਿਚ ਫਸੇ ਬਿੱਲੇ ਵਰਗਾ ਹੈ।
ਇੱਥੇ ਪੰਜਾਬੀ
ਅਖਬਾਰ ਦੇ ਇਕ ਵੱਡੇ ਸੰਪਾਦਕ ਦੀ ਇਹ ਗੱਲ ਯਾਦ ਆ ਰਹੀ ਹੈ ਕਿ ਸਾਡੇ ਵੱਡੇ ਵਿਦਵਾਨਾਂ
ਅਤੇ ਲੇਖਕਾਂ ਵਿਚੋਂ ਬਹੁਗਿਣਤੀ ਪੰਜਾਬੀ ਵੀ ਗਲਤ ਹੀ ਲਿਖੀ ਜਾ ਰਹੇ ਹਨ।
ਸ਼ਬਦ-ਜੋੜਾਂ ਦਾ ਹਾਲ ਹੋਰ ਵੀ ਮਾੜਾ ਹੈ। ਉਨ੍ਹਾਂ ਨੂੰ ਛਾਪਣ ਵਾਲੇ ਇਸ ਕਰਕੇ ਛਾਪੀ
ਜਾ ਰਹੇ ਹਨ ਕਿ ਵੱਡਾ ਲੇਖਕ ਜਾਂ ਵੱਡੀ ਕੁਰਸੀ ਵਿਚ ਫਸਿਆ, ਵੱਡੇ ਅਹੁਦੇ ’ਤੇ ਬੈਠਾ
ਲੇਖਕ ‘ਵਿਦਵਾਨ’ ਕਹਾਉਂਦਾ ਹੈ। ਲਿਖਣ ਵੇਲੇ ਗੱਲ ਬਿੰਦੀ, ਟਿੱਪੀ, ਅੱਧਕ ਜਾਂ
ਸਿਹਾਰੀ/ਬਿਹਾਰੀ ਦੀ ਹੀ ਨਹੀਂ ਸਗੋਂ ਪੈਰ ’ਚ ਪਾਏ ਜਾਣ ਵਾਲੇ ਅੱਧੇ ਅੱਖਰਾਂ ਦੀ ਵੀ
ਹੈ। ਇਸ ਪਾਸੇ ਹਿੰਦੀ ਦੀ ਰੀਸੇ ਪੰਜਾਬੀ ਵਿਚ ਵਿਗਾੜ ਪੈਦਾ ਕੀਤੇ ਜਾ ਰਹੇ ਹਨ। ਕਈ
ਸ਼ਬਦ ਹਨ ਜੋ ਤਿੰਨ ਤਰ੍ਹਾਂ ਲਿਖੇ ਜਾ ਰਹੇ ਹਨ, ਦੋ ਤਰ੍ਹਾਂ ਲਿਖੇ ਜਾਣ ਵਾਲੇ ਤਾਂ
ਬਹੁਤ ਸਾਰੇ ਹਨ। ਵੱਖੋ-ਵੱਖ ਥਾਵਾਂ ਤੋਂ ਇਕੱਠੇ ਕੀਤੇ ਕੁੱਝ ਸ਼ਬਦ ਹੇਠਾਂ ਦਿੱਤੇ ਜਾ
ਰਹੇ ਹਨ, ਜੋ ਅਸੀਂ ਹਰ-ਰੋਜ਼ ਹੀ ਕਿਧਰੇ ਨਾ ਕਿਧਰੇ ਪੜ੍ਹਦੇ ਹਾਂ, ਹੁਣ ਸੋਚੀਏ ਕਿ
ਸਾਡੀ ਭਾਸ਼ਾ ਦੇ ਸ਼ਬਦਜੋੜਾਂ ਨਾਲ ਹੋ ਕੀ ਰਿਹਾ ਹੈ, ਗਲਤ ਜਾਂ ਠੀਕ ਦਾ ਫੈਸਲਾ ਕੌਣ
ਕਰੇ ?
ਤਿੰਨ ਤਰ੍ਹਾਂ ਲਿਖੇ ਜਾਣ ਵਾਲੇ ਕੁੱਝ ਸ਼ਬਦ:
ਉਨ੍ਹਾਂ
ਉਹਨਾਂ
ਓਹਨਾਂ ਪ੍ਰੀਵਾਰ
ਪਰਵਾਰ ਪਰਿਵਾਰ ਦੁਪਿਹਰ
ਦੁਪੈਹਰ
ਦੁਪਹਿਰ ਪ੍ਰਕ੍ਰਿਆ
ਪ੍ਰਕਿਰਿਆ
ਪਰਕਿਰਿਆ ਦੋਵੇਂ
ਦੋਹਵੇਂ
ਦੋਵ੍ਹੇਂ ਮਾਸੂਮ
ਮਸੂਮ
ਮਾਸੂੰਮ ਜੁੰਮੇਵਾਰ
ਜ਼ਿੰਮੇਵਾਰ
ਜਿੰਮੇਦਾਰ ਮਾਅਨੇ ਮਾਇਨੇ
ਮਹਿਨੇ ਔੜ੍ਹਨਾਂ
ਔਹੜਨਾ
ਅਹੁੜਨਾ ਇਮਾਨਦਾਰੀ
ਈਮਾਨਦਾਰੀ ਅਮਾਨਦਾਰੀ
ਬਹੁਤ
ਸਾਰੇ ਸ਼ਬਦਾਂ ਵਿਚ ਔਂਕੜ, ਦੁਲੈਂਕੜ ਦਾ ਨਿਖੇੜ ਨਹੀਂ ਕੀਤਾ ਜਾਂਦਾ ਜਾਂ ਫੇਰ
ਬਿਹਾਰੀ, ਸਿਹਾਰੀ ਦੀ ਗੈਰ ਜ਼ਰੂਰੀ ਤੇ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਹੋੜੇ ਤੇ
ਕਨੌੜੇ ਨਾਲ ਵੀ ਇੰਝ ਹੀ ਬੀਤਦੀ ਹੈ। ਇਹ ਆਮ ਕਰਕੇ ਇਲੈਕਟ੍ਰਿਾਨਕ
ਮਾਧਿਅਮ ਵਿਚ ਦੇਖਿਆਂ/ਸੁਣਿਆ ਤੇ ਪੜ੍ਹਿਆ ਜਾ ਸਕਦਾ ਹੈ, ਜਿਵੇਂ :
ਚੌਧਰੀ ਨੂੰ ਚੋਧਰੀ ਚੌਲ਼ਾਂ
ਨੂੰ ਚੋਲਾਂ ਚੌਦਾਂ
ਨੂੰ ਚੋਦਾਂ ਦੌੜਾਂ
ਨੂੰ ਦੋੜਾਂ ( ਕ੍ਰਿਕਟ ਬਾਰੇ
ਦੱਸਦਿਆਂ ਆਮ ਕਰਕੇ)
'ਣ' ਤੇ 'ਨ' ਦਾ ਵੀ ਇਹ ਹੀ ਹਾਲ ਕੀਤਾ ਜਾਂਦਾ ਹੈ।
'ਪਾਣੀ' ਨੂੰ 'ਪਾਨੀ' ਤਾਂ ਬਹੁਤ ਸਾਰੇ ਬੋਲਦੇ ਸੁਣੇ (ਹਿੰਦੀ ਦੇ ਪ੍ਰਭਾਵ
ਕਰਕੇ) ਜਾ ਸਕਦੇ ਹਨ ਤੇ ਕਈ ਲਿਖਦੇ ਵੀ ਹਨ, ਇਸ ਵਿਚ ਕਈ ਗਾਇਕ ਵੀ ਸ਼ਾਮਲ ਹਨ,
ਉਨ੍ਹਾਂ ਦਾ ਬਹਾਨਾ ਅਖੇ ਜੀ ਇਹ "ਰਿਦਮ" ਅਨੁਸਾਰ ਹੈ।
ਦੋ ਤਰ੍ਹਾਂ ਲਿਖੇ
ਜਾਣ ਵਾਲੇ ਕੁੱਝ ਸ਼ਬਦ ਇਸ ਤਰ੍ਹਾਂ ਹਨ: ਗੁੰਗਾ
ਗੂੰਗਾ ਭਾਵਕਤਾ
ਭਾਵੁਕਤਾ ਸਮਾਜਕ
ਸਮਾਜਿਕ ਆਰਥਕ
ਆਰਥਿਕ ਨਾਜ਼ਕਤਾ
ਨਾਜ਼ੁਕਤਾ ਇੰਨੀਆਂ
ਏਨੀਆਂ ਸਿਰਜਣਾਤਮਕ ਸਿਰਜਣਾਤਮਿਕ ਖੋਲ੍ਹਣਾਂ
ਖੋਹਲਣਾਂ ਸ਼ਨਾਖ਼ਤ
ਸ਼ਿਨਾਖ਼ਤ ਇਖ਼ਲਾਕ
ਅਖ਼ਲਾਕ / ਅਖਲਾਕ ਨਤਾਣਾ
ਨਿਤਾਣਾ ਕਠਨ
ਕਠਿਨ ਸੁਹਣੀ
ਸੋਹਣੀ ਬ੍ਰਿਹਾ
ਬਿਰਹਾ ਨਸੀਅਤ
ਨਸੀਹਤ ਸੱਭਿਆਚਾਰ ਸਭਿਆਚਾਰ ਵਿਹਾਰ
ਵਿਵਹਾਰ ਸੁਗੰਧਤ
ਸੁਗੰਧਿਤ ਪ੍ਰਵਾਸੀ
ਪਰਵਾਸੀ ਆਲੋਚਨਾ ਅਲੋਚਨਾ
ਪ੍ਰਸੰਗਕਤਾ ਪ੍ਰਸੰਗਿਕਤਾ ਖਾਹਸ਼
ਖਾਹਿਸ਼ ਮੁਸ਼ਕਲ
ਮੁਸ਼ਕਿਲ ਪ੍ਰਤੀਕ੍ਰਮ
ਪ੍ਰਤੀਕਰਮ ਪ੍ਰਭਾਵਤ
ਪ੍ਰਭਾਵਿਤ ਉਲਾਦ
ਔਲਾਦ ਪ੍ਰਦੂਸ਼ਤ
ਪ੍ਰਦੂਸ਼ਿਤ ਜਤਨ
ਯਤਨ ਖਾਤਰ
ਖਾਤਿਰ ਜੋਤਸ਼ੀ
ਜੋਤਿਸ਼ੀ ਜੀਊਣ
ਜਿਉਣ ਵਪਾਰ
ਵਿਉਪਾਰ ਚੁਣੌਤੀ ਚਣੌਤੀ ਵਾਲ਼
ਵਾਲ ਡੂੰਘਾਈ
ਡੂੰਘਿਆਈ ਕਿੰਜ
ਕਿੰਝ ਲਾਅਨਤ
ਲਾਹਣਤ ਅੰਗਰੇਜ਼ੀ
ਅਗ੍ਰੇਜ਼ੀ ਪ੍ਰੇਰਤ
ਪ੍ਰੇਰਿਤ ਅਹਿਸਾਸ
ਇਹਸਾਸ ਵਿਆਕਰਨ
ਵਿਆਕਰਣ ਉੱਪਰ ਲਿਖੇ ਕੁੱਝ ਸ਼ਬਦ ਸਿਰਫ ਉਦਾਹਰਣ ਵਜੋਂ ਹਨ। ਇਨ੍ਹਾਂ ਤੋਂ
ਬਿਨਾਂ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੀ ਸਹੀ ਪਹਿਚਾਣ/ਮਿਆਰੀਕਰਨ ਦਾ
ਮਸਲਾ ਬਾਕੀ ਹੈ। ਹੁਣ ਫੈਸਲਾ ਇਹ ਕਰਨਾ ਚਾਹੀਦਾ ਹੈ ਕਿ ਠੀਕ ਸ਼ਬਦ-ਜੋੜ ਕਿਹੜੇ ਹਨ
ਅਤੇ ਕਿਹੜੇ ਗਲਤ ਹਨ। ਠੀਕ ਗਲਤ ਦਾ ਦਲੀਲ ਵਾਲਾ ਤਰਕ ਪੂਰਨ ਅਧਾਰ ਵੀ ਪੇਸ਼ ਕੀਤਾ
ਜਾਣਾ ਚਾਹੀਦਾ ਹੈ। ਜਿਹੜੇ ਠੀਕ ਹੋਣ ਉਨ੍ਹਾਂ ਨੂੰ ਹੀ ਵਰਤੋਂ ਵਿਚ ਲਿਆਇਆ ਜਾਣਾ
ਚਾਹੀਦਾ ਹੈ। ਹਿੰਦੀ-ਸੰਸਕ੍ਰਿਤ ਵਲੋਂ ਪ੍ਰੇਰਤ ਅੱਧੇ ਅੱਖਰਾਂ ਦੀ ਤੇ
ਸਿਹਾਰੀ/ਬਿਹਾਰੀ ਅਤੇ ਅਧਕ /ਬਿੰਦੀ ਦੀ ਵੱਧ (ਕਈ ਵਾਰ ਬੇਲੋੜੀ) ਵਰਤੋਂ ਕਰਦੇ ਦੇਖੇ
ਜਾ ਸਕਦੇ ਹਨ। ਉਰਦੂ ਦੇ ਜਾਣਕਾਰ 'ਜ' ਦੀ ਥਾਂ 'ਯ' ਦੀ ਵੱਧ ਵਰਤੋਂ ਕਰਦੇ ਹਨ।
ਪੰਜਾਬੀ ਲਿਖਦਿਆਂ 'ਙ' ਤੇ 'ਞ' ਦੀ ਵਰਤੋਂ ਦੀ ਘੱਟ ਕਰਕੇ ਹੌਲ਼ੀ ਹੌਲ਼ੀ ਇਨ੍ਹਾਂ ਨੂੰ
ਵਿਸਾਰਿਆ ਤੇ ਭੁਲਾਇਆ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਦੋਹਾਂ ਅੱਖਰਾਂ ਦੀ ਧੁਨੀ
ਹੋਰ ਕਿਸੇ ਵੀ ਅੱਖਰ ਨਾਲ ਪੈਦਾ ਨਹੀਂ ਕੀਤੀ ਜਾ ਸਕਦੀ। 'ਜ਼' (ਲੋੜ ਦੇ ਹੁੰਦੇ ਹੋਏ
ਵੀ ਜੱਜੇ ਪੈਰ ਬਿੰਦੀ ਲਾਉਣ ਨੂੰ ਕਸ਼ਟ ਹੀ ਸਮਝਿਆ ਜਾਂਦਾ ਹੈ) ਇਸੇ ਤਰ੍ਹਾਂ 'ਲ' ਤੇ
'ਲ਼' (ਲੱਲੇ ਪੈਰ ਬਿੰਦੀ) ਦਾ ਫਰਕ ਜਾਂ ਨਿਖੇੜ ਨਹੀਂ ਕੀਤਾ ਜਾਂਦਾ। ਲੋੜ ਅਨੁਸਾਰ
ਲੱਲੇ ਦੇ ਪੈਰ ਬਿੰਦੀ ਨਾ ਲਾਉਣ ਨਾਲ ਸ਼ਬਦ ਦੀ ਧੁਨੀ ਵਿਗੜਦੀ ਹੈ (ਯਾਦ ਰਹੇ ਬਹੁਤ
ਦੇਰ ਬਾਅਦ ਪੰਜਾਬੀ ਦੇ ਸੁਹਿਰਦ ਪੁੱਤਰ ਤੇ ਵੱਡੀ ਸੂਝ ਦੇ ਮਾਲਕ ਸੋਹਣ ਸਿੰਘ
ਜੋਸ਼ ਨੇ ਇਸ ਦੇ ਮਹੱਤਵ ਨੂੰ ਸਮਝਦਿਆਂ ਲੱਲੇ ਦੇ ਪੈਰ ਬਿੰਦੀ ਲਾਈ ਸੀ) ।
'ਪੰਜਾਬੀ ਯੂਨੀਵਰਸਿਟੀ ਪਟਿਆਲਾ' ਤਾਂ ਪੰਜਾਬੀ ਦੇ ਵਿਕਾਸ ਵਾਸਤੇ ਹੀ ਕਾਇਮ ਕੀਤੀ ਗਈ
ਸੀ, ਪੰਜਾਬੀ ਦੀ ਹਾਲਤ ਦੇਖਕੇ ਤਾਂ ਨਹੀਂ ਲਗਦਾ ਕਿ ਇਸ ਯੂਨੀਵਰਸਿਟੀ ਨੇ ਆਪਣਾ
ਫ਼ਰਜ਼ ਪੂਰਾ ਕੀਤਾ ਹੋਵੇ, ਕਾਰਨ ਕੋਈ ਵੀ ਹੋਣ ਨੁਕਸਾਨ ਤਾਂ ਪੰਜਾਬੀ ਦਾ ਹੋ ਰਿਹਾ
ਹੈ, ਸਵਾਲ ਤਾਂ ਇਹੀ ਹੈ ਨਾ ਕਿ ਪੰਜਾਬੀ ਦਾ ਬਾਲੀਵਾਰਸ ਹੈ ਕੌਣ ?
ਇਸ ਮਸਲੇ
ਨੂੰ ਪੰਜਾਬੀਅਤ ਦੇ ਅੱਜ ਵਾਲੇ ਸੰਦਰਭ ਵਿਚ ਵਿਸ਼ਵਵਿਆਪੀ ਵਰਤਾਰਿਆਂ ਨੂੰ ਧਿਆਨ ਵਿਚ
ਰੱਖ ਕੇ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ, ਕਿਉਂਕਿ ਮਸਲਾ ਕਾਫੀ ਗੰਭੀਰ
ਹੈ। ਪੰਜਾਬੀ ਨੂੰ ਪਿਆਰ ਕਰਨ ਵਾਲੇ ਸੂਝ-ਸਮਝ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ
ਪੰਜਾਬੀ ਦਾ ਮੂੰਹ-ਮੱਥਾ ਸਮੇਂ ਦੇ ਹਾਣ ਦਾ ਕਰਨ ਵਾਸਤੇ ਮੈਦਾਨੇ ਨਿੱਤਰਨ। ਆਪੋ-ਆਪਣੇ
ਸੁਝਾਅ ਪੇਸ਼ ਕਰਨ। ਵਿਦਵਾਨ ਲੋਕ ਅਜਿਹੇ ਸੁਝਾਵਾਂ ਦੇ ਆਸਰੇ ਕੋਈ ਠੋਸ ਅਧਾਰ ਤਿਆਰ
ਕਰਨ। ਸ਼ਬਦ-ਜੋੜਾਂ ਦਾ ਮਿਆਰੀਕਰਨ ਕਰਕੇ ਹੀ ਪੰਜਾਬੀ ਇਕਸਾਰ ਲਿਖੀ ਜਾ ਸਕਦੀ ਹੈ।
ਪੰਜਾਬੀ ਪਿਆਰਿਉ - ਆਉ! ਤੇ ਸੌ ਫੁੱਲ ਖਿੜਨ ਦਿਉ ਵਾਲੇ ਵਿਚਾਰ ਦਾ ਲੜ ਫੜਕੇ
ਕੁੱਝ ਕਰੋ। ਇਸ ਨਾਲ ਪੰਜਾਬੀ ਦੀ ਮਹਿਕ ਵਿਖਰੇਗੀ, ਪੰਜਾਬੀ ਦੀ ਸ਼ਾਨ ਨਿੱਖਰੇਗੀ।
ਸਮੇਂ ਦੇ ਹਾਣ ਦਾ ਹੋਣ ਵਾਸਤੇ ਇਹ ਹੀ ਸਹੀ ਰਾਹ ਹੈ।
ਸੰਪਰਕ : +
491733546050 Email : ksharif@gmx.de
|
|
|
|
|
|
|
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|