WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ                (15/04/2021)

ਨੀਲੋਂ

21ਸੁਣਿਆ ਅਤੇ ਪੜ੍ਹਿਆ ਕਰਦੇ ਸਾਂ ਕਿ “ਕਲਮ ਦੀ ਧਾਰ, ਤਲਵਾਰ ਨਾਲੋਂ ਤਿੱਖੀ ਹੁੰਦੀ ਹੈ।” ਹੁਣ ਇਹ ਸ਼ਬਦ ਕੋਸ਼ਾਂ ਵਿੱਚ ਪੜ੍ਹਨ ਨੂੰ ਤਾਂ ਮਿਲਦਾ ਹੈ ਪ੍ਰੰਤੂ ਜ਼ਿੰਦਗੀ ਵਿੱਚੋਂ ਇਹ ਸਭ ਕੁਝ ਅਲੋਪ ਹੋ ਗਿਆ ਹੈ। ਨਾ ਹੁਣ ਉਹ ਕਲਮਾਂ ਰਹੀਆਂ ਹਨ ਅਤੇ ਨਾ ਹੀ ਤਲਵਾਰਾਂ। ਹੁਣ ਤਾਂ ਸਭ ਕੁਝ ਸ਼ੋਹਰਤ, ਪੈਸਾ ਤੇ ਹਵਸ ਬਣਕੇ ਹੀ ਰਹਿ ਗਿਆ ਹੈ। ਇਹ ਸਭ ਕੁਝ ਹਾਸਲ ਕਰਨ ਲਈ ਵਸਤਰ ਉਤਾਰਨੇ ਪੈਣ, ਭਾਵੇਂ ਜ਼ਮੀਰ ਮਾਰਨੀ ਪਵੇ, ਝੂਠ ਜਿਉਣਾ, ਝੂਠ ਬੋਲਣਾ ਪਵੇ -  ਪੈਸੇ ਲਈ ਸਭ ਕੁੱਝ ਚੱਲਦਾ ਹੈ। ਜ਼ਮੀਰ ਨੂੰ ਹੁਣ ਕੌਣ ਪੁੱਛਦੈ? 

ਅਖੇ “ਜਿਸ ਦੀ ਕੋਠੀ ਦਾਣੇ, ਉਸਦੇ ਕਮਲ਼ੇ ਵੀ ਸਿਆਣੇ"। ਸਿਆਣੀ ਗੱਲ ਉਸਦੀ ਹੀ ਸੁਣੀ ਜਾਂਦੀ ਹੈ, ਜਿਸ ਦੇ ਬੋਝੇ ਪੈਸਾ ਹੋਵੇ। ਜੇਬ੍ਹ ਭਰਨ ਲਈ ਹੁਣ ਦੌੜ ਲੱਗੀ ਹੈ। ਇਸ ਦੌੜ ਵਿੱਚ ਹਰ ਕੋਈ ਸ਼ਾਮਿਲ ਹੈ।

ਕਦੇ ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਤੇ ਉਨ੍ਹਾਂ ਦੇ ਪਰਿਵਾਰ  ਉਤੇ ਹੋਏ ਜ਼ੁਲਮਾਂ ਵਿਰੁੱਧ ਉਸ ਸਮੇਂ ਦੇ ਬਾਦਸ਼ਾਹ ਨੂੰ "ਇੱਕ ਪਾਤਸ਼ਾਹ" ਵੱਲੋਂ ਚਿੱਠੀ ਲਿਖੀ ਗਈ ਸੀ, ਜਿਸਨੂੰ 'ਜ਼ਫਰਨਾਮਾ' ਆਖਿਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਕਿ ਉਹ ਜ਼ਫਰਨਾਮਾ ਪੜ੍ਹ ਕੇ ਬਾਦਸ਼ਾਹ ਔਰੰਗਜ਼ੇਬ ਪਾਗਲ ਹੋ ਗਿਆ ਸੀ। ਉਸਦੇ ਅੰਦਰਲਾ ਮਨੁੱਖ ਉਸਨੂੰ ਫਿੱਟ ਲਾਹਨਤਾਂ ਪਾਉਣ ਲੱਗ ਪਿਆ ਸੀ। ਉਸ ਜ਼ਫਰਨਾਮੇ ਵਿੱਚ ਅਜਿਹੀ ਇੱਕ ਸ਼ਕਤੀ ਸੀ ਜਿਸਨੇ ਉਸ ਸਮੇਂ ਦੇ ਬਾਦਸ਼ਾਹ ਨੂੰ ਧੁਰ ਤੀਕ ਹਿਲਾ ਕੇ ਰੱਖ ਦਿੱਤਾ ਸੀ। ਇਹ ਸਭ ਪੜ੍ਹਦਿਆਂ ਮਨ ਉਸ ਸਮੇਂ ਦੇ ਮਾਹੌਲ ਵਿੱਚ ਚਲੇ ਜਾਂਦਾ ਹੈ। ਇਹ ਸਭ ਗੱਲਾਂ ਵੀ ਸਾਡੇ ਇਤਿਹਾਸ ਦੇ ਪੰਨਿਆਂ ਵਿੱਚ ਰਹਿ ਗਈਆਂ ਹਨ, ਕਿਉਂਕਿ ਹੁਣ ਹੱਕ ਤੇ ਸੱਚ ਦੀ ਕੋਈ ਆਵਾਜ਼ ਹੀ ਨਹੀਂ, ਜਿਹੜੀ ਸਮੇਂ ਦੀ ਹਕੂਮਤ ਨੂੰ ਆਖ ਸਕੇ। ਹੁਣ ਤਾਂ ਹਾਲਤ ਇਹ ਬਣ ਗਈ ਹੈ:

'ਕੌਣ ਰਾਣੀ ਨੂੰ ਆਖੇ ਕਿ ਅੱਗਾ ਢੱਕ' !!

ਕਿਉਂਕਿ ਹੁਣ ਸਾਹਿਬ ਦੇ ਮੂੰਹ ਉਤੇ ਗੱਲ ਕਰਨ ਵਾਲਾ ਨਹੀਂ ਰਿਹਾ, ਹੁਣ ਤਾਂ ਜ਼ੁਲਮ ਕਰਨ ਵਾਲਿਆਂ ਦੇ ਨਾਲ ਕਲਮਾਂ ਵੀ ਚੁੱਪ ਚਾਪ ਰਲ਼ ਗਈਆਂ ਹਨ। ਹੁਣ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਹੋ ਰਹੇ ਜ਼ੁਲਮ ਦੇ ਖਿਲਾਫ ਹਾਅ ਦਾ ਨਾਅਰਾ ਮਾਰਨ ਵਾਲਾ ਵੀ ਕੋਈ ਨਹੀਂ ਰਿਹਾ।, ਕਿਉਂਕਿ ਹੁਣ ਤਾਂ ਚਾਰੇ ਪਾਸੇ ਚੋਰ ਤੇ ਕੁੱਤੀ ਦੋਵੇਂ ਰਲੇ ਹੋਏ ਹਨ। ਹੁਣ ਕੋਈ ਖੇਤ ਨੂੰ ਬਚਾ ਨਹੀਂ ਸਕਦਾ ਕਿਉਂਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਫਿਰ ਤੁਸੀਂ ਫਸਲ ਦੇ ਬਚਾਅ ਦੀ ਆਸ ਕਿੱਥੋਂ ਕਰ ਸਕਦੇ ਹੋ? 

ਕਲਮਾਂ ਦਾ ਇੱਕ ਲੰਮਾ ਇਤਿਹਾਸ ਹੈ, ਕਿਉਂਕਿ ਕਲਮ ਨੂੰ ਪਹਿਲਾਂ ਆਪਣਾ ਸੀਸ ਕਟਾਉਣਾ ਪੈਂਦਾ ਹੈ, ਫਿਰ ਉਹ ਕਾਗਜ਼ ਦੀ ਹਿੱਕ ਉਤੇ ਸ਼ਬਦਾਂ ਨਾਲ ਆਪਣੀ ਜੰਗ ਲੜਦੀ ਹੈ। ਪਰ ਹੁਣ ਕਲਮ ਸੀਸ ਨਹੀਂ ਕਟਾਉਂਦੀ ਸਗੋਂ "ਸੀਸ ਭੇਟਾ" ਵਿੱਚ ਲੈਂਦੀ  ਤੇ ਦੇਂਦੀ ਹੈ। ਉਸਨੂੰ ਇਹ ਵੀ ਅਹਿਸਾਸ ਹੈ ਜੇ ਉਸਨੇ ਆਪਣੀ ਧੌਣ ਚੱਕ ਕੇ ਰੱਖੀ ਤਾਂ ਇੱਕ ਦਿਨ ਕੋਈ ਹੋਰ ਹੀ ਕੱਟ ਕੇ ਲੈ ਜਾਵੇਗਾ। ਇਸ ਲਈ ਕਲਮ ਹੁਣ ਆਪਣੀ ਧੌਣ ਆਪਣੇ ਸਦਾ ਬੋਝੇ ਵਿੱਚ ਹੀ ਪਾ ਕੇ ਰੱਖਦੀ ਹੈ।

ਜਦੋਂ ਚੋਣਾਂ ਦਾ ਦੌਰ ਹੁੰਦਾ  ਹੈ ਤਾਂ ਰਾਜਸੀ ਪਾਰਟੀਆਂ ਨੂੰ ਕਲਮਾਂ ਤੇ ਮੀਡੀਏ ਦੀ ਲੋੜ ਹੁੰਦੀ ਹੈ, ਜਿਹੜੀਆਂ ਉਨਾਂ ਦੇ ਸੋਹਿਲੇ ਗਾਉਣ। ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਢੱਕ ਕੇ ਰੱਖਣ ਤੇ ਉਨਾਂ ਦੇ ਗੁਣਗਾਨ ਕਰਨ। ਇਸੇ ਲਈ ਰਾਜਸੀ ਪਾਰਟੀਆਂ ਨੇ ਇਨਾਂ ਕਲਮਾਂ ਦਾ ਸ਼ਰੇਆਮ ਮੁੱਲ ਪਾਉਣਾ ਸ਼ੁਰੂ ਕਰ ਦਿੱਤਾ ਹੈ। ਜਿੰਨੀ ਵੱਡੀ ਕਲਮ ਉਨੀ ਵੱਡੀ ਕੀਮਤ। ਇਸ ਸਮੇਂ ਵੱਡੀਆਂ ਕਲਮਾਂ ਭਾਵੇਂ ਆਪਣੇ ਆਪ ਨੂੰ ਨਿਰਪੱਖ ਤੇ ਸੁਤੰਤਰ ਸੋਚ ਦੀ ਮੁਦਈ ਹੋਣ ਦਾ ਸਬੂਤ ਦੇਣ ਲਈ ਆਪਣੇ ਮੱਥੇ ਉਪਰ ਨੈਤਿਕ ਕਦਰਾਂ ਕੀਮਤਾਂ ਦਾ ਮਖੌਟਾ ਲਾਈ ਫਿਰਨ, ਪਰ ਰਾਜਸੀ ਆਗੂਆਂ ਨੂੰ ਉਨ੍ਹਾਂ ਦੇ ਮੁੱਲ ਦਾ ਪਤਾ ਹੈ। ਚੋਣਾਂ ਵੇਲੇ ਵਿਕ ਕੇ ਅਖਬਾਰਾਂ ਛਪਦੀਆਂ ਹਨ ਤੇ ਟੀਵੀ ਤੇ ਮੁੱਲ ਦੀਆਂ ਖਬਰਾਂ ਚੱਲਦੀਆਂ ਹਨ।

ਕਲਮਾਂ ਲਈ ਹਰ ਤਰਾਂ ਦੀਆਂ ਚੋਣਾਂ ਸਰਾਧ ਹੁੰਦੀਆਂ ਹਨ। ਉਹਨਾਂ ਦਿਨਾਂ ਦੌਰਾਨ ਅਖਬਾਰਾਂ ਤੇ ਕਲਮਕਾਰ ਆਪਣੀਆਂ ਤਜੋਰੀਆਂ ਭਰਦੇ ਹਨ। ਆਪਣੀ ਕੀਮਤ ਵਸੂਲ ਕਰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਨਾ ਤਾਂ ਕਲਮਾਂ ਨੂੰ ਤੇ ਨਾ ਹੀ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਫਿਕਰ ਹੁੰਦਾ ਹੈ, ਕਿ ਉਹ ਲੋਕਾਂ ਦੇ ਦੁੱਖਾਂ ਦੀ ਗੱਲ ਕਰਨ। ਉਨਾਂ ਨੂੰ ਗਰੀਬੀ ਦੀ ਦਲਦਲ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ। ਇਨਾਂ ਦਿਨਾਂ ਦੌਰਾਨ ਤਾਂ ਉਨ੍ਹਾਂ ਦੀ ਹਾਲਤ ਵੱਧ ਤੋਂ ਵੱਧ ਮਾਲ ਇਕੱਠਾ ਕਰਨ ਦੀ ਹੁੰਦੀ ਹੈ। ਚੋਣਾਂ ਤਾਂ ਕਲਮਾਂ ਲਈ ਮੇਲਾ ਹੀ ਹੁੰਦੀਆਂ ਹਨ। ਇਸੇ ਲਈ ਕਲਮਾਂ ਆਪਣਾ ਮੁੱਲ ਪਨਾਉਂਦੀਆਂ - ਬੋਲੀ ਲਗਦੀ ਹੈ। 

ਚੋਣਾਂ ਦੌਰਾਨ ਵੱਡੀਆਂ ਤੇ ਛੋਟੀਆਂ ਕਲਮਾਂ ਦੀ ਜਦੋਂ ਚੋਣ ਲੜ ਰਹੀਆਂ ਪਾਰਟੀਆਂ ਦੇ ਆਗੂਆਂ ਦੇ ਦਫਤਰਾਂ ਵਿੱਚ ਬੋਲੀ ਹੋਣ ਲੱਗਦੀ ਤਾਂ ਹਰ ਵੱਡੀ ਕਲਮ ਅਤੇ ਅਖਬਾਰ ਦਾ ਵੱਡਾ ਮੁੱਲ ਪੈਂਦਾ ਹੈ।

ਭਾਵੇਂ ਚੋਣਾਂ ਦੌਰਾਨ ਚੋਣ ਲੜ ਰਹੇ ਉਮੀਦਵਾਰ ਨੂੰ ਇੱਕ ਇੱਕ ਵੋਟ ਦੀ ਲੋੜ ਹੁੰਦੀ ਹੈ। ਇਹ ਵੋਟਾਂ ਕਿਵੇਂ ਪ੍ਰਾਪਤ ਕਰਨੀਆਂ ਹਨ? ਇਨਾਂ ਲਈ ਕੀ ਯੋਜਨਾ ਉਲੀਕਣੀ ਹੈ? ਕਿਹੜੇ ਕਿਹੜੇ ਸਬਜ਼ਬਾਗ ਵਿਖਾਉਣੇ ਹਨ? ਇਹ ਸਭ ਕਲਮਾਂ ਦੀ ਮਿਹਰਬਾਨੀ ਹੁੰਦੀ ਹੈ। ਇਸੇ ਲਈ ਹੁਣ ਕਲਮਾਂ ਸਿਰਫ਼ ਤੇ ਸਿਰਫ਼ ਉਨ੍ਹਾਂ ਰਾਜਸੀ ਆਗੂਆਂ ਦੇ ਹੀ ਗੀਤ ਗਾਉਂਦੀਆਂ ਹਨ। ਕਲਮਾਂ ਦੀ ਅੱਖ ਨੂੰ ਪੁਰਸਕਾਰ, ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਰੁਤਬੇ ਲੱਗਣ ਦੀ ਹੋੜ ਹੁੰਦੀ ਹੈ ਤੇ ਜਾਂ ਫਿਰ ਨਕਦ ਨਰੈਣ 'ਤੇ ਟਿਕੀ ਹੁੰਦੀ ਹੈ। ਇਨਾਂ ਕਲਮਾਂ ਦੀ ਜ਼ਮੀਰ ਕਦੋਂ ਜਾਗੇਗੀ? ਇਹ ਮਹਾਂ ਸਵਾਲ ਹੈ।

ਭਾਵੇਂ ਕਲਮਾਂ ਦਾ ਸ਼ਹਾਦਤਾਂ ਦੇਣ ਦਾ ਇੱਕ ਲੰਮਾ ਇਤਿਹਾਸ ਹੈ, ਹੁਣ ਇਸ ਇਤਿਹਾਸ ਨੂੰ ਕਲਮਾਂ ਕਿਵੇਂ ਕਲੰਕਿਤ ਕਰ ਰਹੀਆਂ ਹਨ? ਇਸ ਦੀ ਤਸਵੀਰ ਇਨਾਂ ਚੋਣਾਂ ਦੌਰਾਨ ਸਭ ਦੇ ਸਾਹਮਣੇ ਆ ਰਹੀ ਹੈ। ਜਦੋਂ ਵੀ ਕਿਸੇ ਵੱਡੇ ਇਨਾਮ ਜਾਂ ਅਹੁੱਦੇ ਲਈ ਸੱਤਾ ਕਿਸੇ ਕਲਮਕਾਰ ਦੀ ਭਾਲ ਕਰਦੀ ਹੈ ਤਾਂ ਉਹ ਉਸਦੀ ਸਾਹਿਤ ਵਿਚ ਕੀ ਦੇਣ ਹੈ ਇਹ ਨਹੀਂ ਵੇਖਦੀ ਸਗੋਂ ਇਹ ਵੇਖਦੀ ਹੈ ਕਿ ਇਸ ਦੇ ਨਾਂ 'ਤੇ ਭੀੜ ਕਿਵੇਂ ‘ਕੱਠੀ ਹੋ ਸਕਦੀ ਹੈ।  

ਹੁਣ ਇਸੇ ਹੀ ਤਰਾਂ ਇੱਕ ਸਰਕਾਰੀ ਅਦਾਰੇ ਵਲੋਂ ਰਲ ਮਿਲ ਕੇ ਰਿਓੜੀਆਂ ਖਾਧੀਆਂ ਜਾ ਰਹੀਆਂ ਹਨ।  ਇਹ ਸਭ ਆਮ ਪਾਠਕ ਦੇ ਨੱਕ ਦੇ ਥੱਲੇ ਹੋ ਰਿਹਾ ਹੈ ਪਰ ਕੋਈ ਇਹ ਪੁੱਛ ਕੇ ਰਾਜ਼ੀ ਨਹੀਂ ਕਿ ਇਹ ਕੀ ਹੋ ਰਿਹਾ ਹੈ। ਸਾਰੇ ਦੇ ਸਾਰੇ ਗਾਂਧੀ ਦੇ ਤਿੰਨ ਬਾਂਦਰ ਬਣੇ ਬੈਠੇ ਹਨ। ਸਰਕਾਰੀ, ਗੈਰ ਸਰਕਾਰੀ ਸਾਹਿਤਕ ਸੰਸਥਾਵਾਂ ਕੀ ਕਰ ਰਹੀਆਂ ? ਕਿਤਾਬਾਂ ਦੇ ਰਲੀਜ਼ ਸਮਾਗਮ ਕਰ ਕੇ ਆਖਦੀਆਂ ਨੇ ਕਲਮ ਦੇ ਨਾਲ ਇਨਕਲਾਬ ਲਿਆਂਵਾਗੇ! ਇਹਨਾਂ  ਦੇ ਚੌਧਰੀਆਂ ਦਾ ਆ ਗਿਆ ਅਤੇ ਬਾਕੀਆਂ ਨੂੰ  ਥਾਪੜਾ ਦੇ ਰਹੇ ਹਨ। 

ਵੋਟਾਂ ਬਣਾ ਰਹੇ ਨੇ ਪਰ ਇਹ ਨੀ ਦੱਸਦੇ ਕੀ, ਕਿਉਂ? ਕਿਸ ਲਈ, ਕਿਵੇਂ  ਲਿਖਣਾ ਤੇ ਕਿਹੋ ਜਿਹਾ ਲਿਖਣਾ ਹੈ? ਉਹ ਇਹ ਨਹੀਂ ਦੱਸਦੇ। ਇਸੇ ਕਰਕੇ ਘਰਾਂ ਵਿੱਚੋਂ  ਊੜਾ ਤੇ ਜੂੜਾ ਗਾਇਬ ਹੋ ਗਿਆ ਤੇ ਬੌਧਿਕ ਕੂੜਾ ਵੱਧ ਗਿਆ ਹੈ!  ਕੀ ਪੰਜਾਬ ਤੇਰਾ ਬੌਧਿਕ ਸਰਮਾਇਆ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਜਾਂ ਇਹ ਭਜਾਇਆ ਜਾ ਰਿਹਾ ਹੈ? ਇਸ ਦੇ ਨਾਲ ਅਗਲੇ ਸਮੇਂ ਵਿੱਚ ਪੰਜਾਬ ਨੂੰ ਛੇ ਭਾਗਾਂ ਵਿੱਚ ਮਲਟੀ ਕੰਪਨੀਆਂ  ਕੋਲ਼ ਵੇਚਣਾ ਦੀ ਪੂਰੀ ਤਿਆਰੀ ਹੈ, ਪਰ ਅਫ਼ਸੋਸ ਕਿ ਕਲਮਾਂ ਚੁੱਪ ਹਨ। ਕੀ ਤੁਸੀਂ  ਵੀ ਚੁਪ ਹੋ?

ਬੁੱਧ ਸਿੰਘ ਨੀਲੋਂ
(0091) 94643-70823

 
 
 

 
  21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com