WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ              (22/03/2021)

shinder

18-1ਬ੍ਰਤਾਨੀਆ ਦੀ ਮਰਦਮਸ਼ੁਮਾਰੀ ਦੇ ਚੱਲਦਿਆਂ ਜਦੋਂ ਇਸਦੀ ਹੋਰ ਖੋਜ ਕੀਤੀ ਗਈ ਤਾਂ ਬਹੁਤ ਹੀ ਰੌਚਕ ਤੱਥ ਸਾਹਮਣੇ ਆਏ। ਇਹ ਵੀ ਪਤਾ ਲੱਗਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬ੍ਰਤਾਨਵੀ ਸ਼ਿਲਾਲੇਖ ਵਿਭਾਗ ਨੇ ਆਪਣੇ ਦਸਤਾਵੇਜ਼ ਕਿੰਨੀ ਸੰਭਾਲ਼ ਨਾਲ਼ ਸਾਂਭ ਰੱਖੇ ਹਨ। ਬ੍ਰਤਾਨਵੀ ਪਾਰਲੀਮੈਂਟ ਵਿੱਚ ਪਹਿਲਾ ਸੈਂਸਸ  ਭਾਵ ਜਨਗਣਨਾ ਕਨੂੰਨ ਅੱਜ ਤੋਂ 221 ਸਾਲ ਪਹਿਲਾਂ ਭਾਵ 1800 ਵਿੱਚ ਪਾਸ ਕੀਤਾ ਗਿਆ ਜਿਸ ਦੇ ਤਹਿਤ ਦੇਸ਼ ਵਿੱਚ ਪਹਿਲੀ ਜਨਗਣਨਾ ਨਾਲ਼, 10 ਮਾਰਚ 1801 ਨੂੰ ਅਰੰਭਤਾ ਹੋਈ। ਅੱਜ ਇਹ ਬਹੁਤ ਸਾਰੇ ਦੇਸ਼ਾਂ ਦੀ ਰਾਜ ਪ੍ਰਬੰਧ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ ਜਿਸਤੋਂ ਦੇਸ਼ ਦੀ ਸਰਕਾਰ ਨੂੰ ਆਪਣੇ ਰਾਜ ਭਾਗ ਨੂੰ ਪੁਖ਼ਤਾ ਦੌਰ ਤੇ ਚਲਾਉਣ ਬਹੁਤ ਜਾਣਕਾਰੀ ਮਿਲ਼ਦੀ ਹੈ। ਭਾਵੇਂ ਇਸਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ ਇਸ ਲੇਖ ਵਿੱਚ ਆਪਣੇ ਪਾਠਕਾਂ ਵਾਸਤੇ ਬ੍ਰਤਾਨਵੀ ਜਨਗਣਨਾ ਦੇ ਇਤਹਾਸ ਨਾਲ਼ ਜੁੜੇ ਕੁੱਝ ਸੰਖੇਪ ਪਰ ਦਿਲਚਸਪ ਤੱਥ ਪੇਸ਼ ਕਰਾਂਗੇ ਜੋ ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਣ।
 
ਪਹਿਲਾ ਤੱਥ: ਫੌਜੀਆਂ ਦੀ ਭਾਲ਼: ਜਿਵੇਂ ਕਿ ਦੱਸਿਆ ਗਿਆ ਹੈ ਕਿ  ਬ੍ਰਤਾਨੀਆ ਵਿੱਚ ਪਹਿਲੀ ਮਰਦਮਸ਼ੁਮਾਰੀ 10 ਮਾਰਚ, 1801 ਈ. ਨੂੰ ਹੋਈ ਜਿਸ ਦੇ ਕਾਰਨਾਂ ਬਾਰੇ ਵੱਖ 2 ਰਾਵਾਂ ਹਨ ਹੈ। ਕਈ ਲੋਕਾਂ ਦਾ ਮੱਤ ਹੈ ਕਿ ਇਹ ਗਿਣਤੀ ਅਰੋਗ ਜਾਂ ਰਿਸ਼ਟ-ਪੁਸ਼ਟ ਜੁੱਸੇ ਵਾਲੇ ਲੋਕਾਂ ਬਾਰੇ ਪਤਾ ਕਰਨ ਲਈ ਸੀ ਜੋ ਕਿ ਨੈਪੋਲੀਅਨ ਜੰਗਾਂ ਵਿੱਚ ਲੜ ਸਕਣ। ਪਰ ਮੁੱਖ ਧਾਰਨਾ ਇਹ ਹੀ ਪ੍ਰਵਾਨ ਹੋਈ ਕਿ ਇਹ ਗਿਣਤੀ ਇੰਗਲੈਂਡ, ਵੇਲਜ਼ ਅਤੇ ਸਕੌਟਲੈਂਡ ਦੇ ਲੋਕਾਂ ਦੀ ਸਹੀ ਗਿਣਤੀ ਜਾਨਣ ਵਾਸਤੇ ਹੀ ਸੀ ਕਿ ਉਨ੍ਹਾਂ ਲਈ ਖਾਣਾ ਉਪਲਬਧ ਹੋਵੇ। ਇੱਥੇ ਯਾਦ ਰਹੇ ਕਿ ਉਸ ਸਮੇਂ ਦੇਸ਼ ਦੀ ਗਿਣਤੀ 88 ਲੱਖ 70 ਹਜ਼ਾਰ ਦਰਜ ਕੀਤੀ ਗਈ। ਉਸਤੋਂ ਬਾਅਦ ਇਹ ਜਨਗਣਨਾ ਹਰ ਸਾਲ ਹੋਣ ਲੱਗੀ।
 
ਦੂਜਾ ਤੱਥ: ਗਿਣਤੀ ਗਵਾਚੀ ਗਈ:  ਚੀਜ਼ਾਂ ਦੀ ਸੰਭਾਲ਼ ਲਈ ਅੱਜ ਅਤੇ ਪੁਰਾਣੇ ਜ਼ਮਾਨੇ ਦੀ ਸੰਭਾਲ਼ ਵਿੱਚ ਬਹੁਤ ਵੱਡਾ ਫਰਕ ਹੈ। ਇਹ ਵੀ ਇੱਕ ਰੌਚਕ ਤੱਥ ਹੈ ਕਿ ਐਤਵਾਰ 6 ਜੂਨ, 1841 ਦੀ ਮਰਦਮ-ਸ਼ੁਮਾਰੀ ਦਾ ਰਿਕਾਰਡ 'ਰੈਗ਼ਜ਼ਮ' ਸ਼ਹਿਰ ਤੋਂ ਗੁੰਮ ਗਿਆ ਸੀ ਤੇ ਬਾਅਦ ਵਿੱਚ ਇਹ ਕਿਤਾਬਾਂ ਦੀ ਦੁਕਾਨ ਤੋਂ ਲੱਭ ਗਿਆ ਸੀ। ਜਦ ਕਿ 1931 ਦੀ ਗਿਣਤੀ ਦਾ ਸਾਰਾ ਰਿਕਾਰਡ 'ਹੈਜ਼' ਵਿੱਚ ਰੱਖੀ ਗਈ ਇਮਾਰਤ ਨੂੰ ਅੱਗ ਨਾਲ਼ ਸੜ ਕੇ ਸਵਾਹ ਹੋ ਗਿਆ ਸੀ। ਸਰਕਾਰ ਨੂੰ 1921 ਦੀ ਗਿਣਤੀ ਤੋਂ ਅੰਦਾਜ਼ੇ ਨਾਲ਼ ਕੰਮ ਚਲਾਉਣਾ ਪਿਆ ਹੋਵੇਗਾ।
 
ਤੀਜਾ ਤੱਥ: 1911 ਦੀ ਦਿਲਚਸਪ ਘਟਨਾ: 1911 ਦੀ ਗਿਣਤੀ ਵਾਲ਼ੇ ਸਾਲ ਔਰਤਾਂ ਦਾ ਸੰਘਰਸ਼ ਜੋ 'ਸਫਰਜੈੱਟ' ਦਾ ਨਾਮ ਨਾਲ਼ ਮਸ਼ਹੂਰ ਹੈ, ਪੂਰੀ ਚੜ੍ਹਾਈ ਤੇ ਸੀ ਕਿਉਂਕਿ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਮਿਲ਼ ਰਿਹਾ ਸੀ। ਉਹ ਇਸ ਸੈਂਸਸ  ਦੇ ਵਿਰੁੱਧ ਡਟ ਗਈਆਂ। ਉਨ੍ਹਾਂ ਗਣਨਾ ਦਾ ਬਾਈਕਾਟ ਕਰ ਦਿੱਤਾ ਅਤੇ ਪਾਰਲੀਮੈਂਟ ਤੇ ਧਾਵਾ ਬੋਲ ਦਿੱਤਾ। ਸਾਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀ ਸਜ਼ਾ ਸੁਣਾਈ ਗਈ, ਜਦ ਕਿ ਇੰਗਲੈਂਡ ਦੀ ਵੱਡੀ ਗਿਣਤੀ ਨੇ ਇਹ ਗਿਣਤੀ ਪੂਰੀ ਕੀਤੀ।  ਇਸਦਾ ਰੌਚਕ ਤੱਥ ਇਹ ਸੀ ਕਿ ਔਰਤਾਂ ਦੇ ਹੱਕਾਂ ਦੀ ਮੰਗ ਕਰਨ ਵਾਲ਼ੀ ਸਰਗਰਮ ਕਾਰਜਕਰਤਾ 'ਐਮਲੀ ਡੇਵੀਸਨ' ਜੋ ਕਿ ਔਰਤਾਂ ਦੀ ਸੋਸ਼ਲ  ਅਤੇ ਪੁਲੀਟੀਕਲ ਯੂਨੀਅਨ  ਦੀ ਮੈਂਬਰ ਸੀ, ਨੇ ਆਪਣੇ ਆਪ ਨੂੰ ਪਾਰਲੀਮੈਂਟ ਦੀ ਇੱਕ ਸਫ਼ਾਈ ਕਰਨ ਵਾਲ਼ੇ ਝਾੜੂਆਂ ਦੀ ਅਲਮਾਰੀ ਵਿੱਚ ਬੰਦ ਕਰ ਲਿਆ ਸੀ ਜਿਸਦੇ ਨਾਮ ਦੀ ਬਾਅਦ ‘ਚ ਸੰਸਦ ਵਿੱਚ ਨਿੱਕੀ ਤਖ਼ਤੀ ਵੀ ਲਾਈ ਗਈ। ਯਾਦ ਰਹੇ ਕਿ 1841 ਵਿੱਚ 'ਜੋਸਫ਼ ਮੈਲੋਰਡ ਵਿਲੀਅਮ ਟਰਨਰ' ਨਾਮ ਦਾ ਚਿੱਤਰਕਾਰ ਆਪਣੀ 'ਡਿੰਗੀ' ਲੈ ਕੇ ਦਰਿਆ 'ਥੇਮਜ਼' ਵਿੱਚ ਜਾ ਵੜਿਆ ਸੀ ਤਾਂ ਕਿ ਉਸਦੀ ਕਿਸੇ ਵੀ ਇਮਾਰਤ ‘ਚ ਰਹਿਣ ਦੀ ਗਿਣਤੀ ਨਾ ਹੋ ਸਕੇ।

(ਸ਼ਾਇਦ ਕਈ ਪਾਠਕਾਂ ਵਿੱਚ ਜਗਿਆਸਾ ਹੋਵੇ ਕਿ ਆਖ਼ਰ ਔਰਤਾਂ ਨੂੰ ਵੋਟ ਦਾ ਅਧਿਕਾਰ ਕਦੋਂ ਹਾਸਿਲ ਹੋਇਆ। ਪਿਆਰੇ ਪਾਠਕ ਨੋਟ ਕਰ ਲੈਣ ਕਿ, ਪ੍ਰਾਪਤ ਜਾਣਕਾਰੀ ਮੁਤਾਬਿਕ,  ਦੁਨੀਆਂ ਦੇ ਜਿਨ੍ਹਾਂ ਮੁਲਕਾਂ ਵਿੱਚ ਔਰਤਾਂ ਨੇ ਵੱਡੇ ਸੰਘਰਸ਼ ਕੀਤੇ ਤੇ ਜਿੱਤ ਪ੍ਰਾਪਤ ਕੀਤੀ, ਉਹ ਇਸ ਤਰਾਂ ਹਨ: ਨਿਊਜ਼ੀਲੈਂਡ 1893, ਆਸਟ੍ਰੇਲੀਆ 1895, ਫਿੰਨਲੈਂਡ 1906, ਡੈਨਮਾਰਕ ਅਤੇ ਆਈਸਲੈਂਡ 1915, ਰੂਸ 1917, ਜਰਮਨੀ ਅਤੇ ਬ੍ਰਤਾਨੀਆ 1918, ਅਮਰੀਕਾ 1920, ਬ੍ਰਾਜ਼ੀਲ 1932, ਫ਼ਰਾਂਸ 1944, ਜਪਾਨ 1945, ਭਾਰਤ 1947, ਯੂਨਾਨ (ਗ੍ਰੀਸ) 1952, ਚੀਨ ਅਤੇ ਮੈਕਸੀਕੋ 1953, ਮਿਸਰ 1956, ਕਨੇਡਾ 1960, ਆਸਟ੍ਰੇਲੀਆ ‘ਚ ਅੰਗ੍ਰੇਜ਼ ਔਰਤਾਂ ਨੂੰ ਵੋਟ ਦਾ ਹੱਕ ਤਾਂ 1895 ‘ਚ ਹੀ ਮਿਲ਼ ਗਿਆ ਸੀ ਪਰ ਦੇਸ਼ ਦੀਆਂ ਆਦਿਵਾਸੀ ਔਰਤਾਂ ਨੂੰ ਇਹ ਹੱਕ 1962 ਵਿੱਚ ਮਿਲ਼ਿਆ, ਸਵਿਟਜ਼ਰਲੈਂਡ 1971, ਇਰਾਕ 1980, ਓਮਾਨ 1994 ਅਤੇ ਸਭ ਤੋਂ ਆਖ਼ਰ ਵਿੱਚ ਔਰਤਾਂ ਨੂੰ ਵੋਟ ਦਾ ਹੱਕ ਦੇਣ ਵਾਲ਼ਾ ਦੇਸ਼ ਸਾਊਦੀ ਅਰਬ ਬਣਿਆ, ਜਿਸਨੇ ਆਪਣੇ ਦੇਸ਼ ਦੀਆਂ ਔਰਤਾਂ ਨੂੰ ਵੋਟ ਪਾਉਣ ਦਾ ਹੱਕ 2015 ਵਿੱਚ ਦਿੱਤਾ।  ਯਾਦ ਰਹੇ ਬ੍ਰਤਾਨਵੀ ਔਰਤਾਂ ਵਾਸਤੇ 21 ਨਵੰਬਰ 1918 ਦਾ ਦਿਨ ਬਹੁਤ ਹੀ ਅਹਿਮ ਸੀ ਜਿਸ ਦਿਨ ਉਨ੍ਹਾਂ ਦੇ ਅਧਿਕਾਰ ਲਈ ਪਾਰਲੀਮੈਂਟ ਵਿੱਚ ਕਨੂੰਨ ਪਾਸ ਕਰ ਕੇ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ www.insider.com)

ਚੌਥਾ ਰੌਚਕ ਤੱਥ: 1841 ਵਿੱਚ ਪਹਿਲੀ ਵਾਰ ਲੋਕਾਂ ਦੇ ਨਾਮ, ਉਮਰ, ਔਰਤ ਕਿ ਮਰਦ, ਕੰਮ ਕਾਰ ਭਾਵ ਪੇਸ਼ਾ ਅਤੇ ਲੋਕਾਂ ਦੇ ਜਨਮ ਸਥਾਨ ਦਰਜ ਕੀਤੇ ਗਏ। ਤੀਹ ਸਾਲ ਬਾਦ ਸਰੀਰਕ ਘਾਟਾਂ ਭਾਵ ਨੇਤ੍ਰਹੀਣ, ਗੁੰਗਾ, ਬੋਲ਼ਾ, ਮੂਰਖ ਅਤੇ ਭੁਲੱਕੜ ਦਾ ਖਾਨਾ ਸ਼ਾਮਲ ਕੀਤਾ ਗਿਆ। ਪਰ 90ਵਿਆਂ ਵਿੱਚ ਇਸ ਵਿੱਚ ਵੀ ਤਬਦੀਲੀ ਕਰ ਦਿੱਤੀ ਗਈ। ਹਾਸੇ ਵਾਲ਼ੀ ਪਰ ਸੱਚੀ ਗੱਲ ਕਿ 1951 ਤੋਂ 1991 ਤੱਕ ਇਹ ਵੀ ਸਵਾਲ ਰਿਹਾ ਕਿ ਕਿੰਨੇ ਘਰਾਂ ਦਾ ਪਖ਼ਾਨਾ ਭਾਵ ਕਿ ਟੋਇਲਟ  ਘਰ ਤੋਂ ਬਾਹਰ ਸੀ। ਯਾਦ ਰਹੇ ਕਿ ਉਨ੍ਹਾਂ ਦਿਨਾਂ ਵਿੱਚ ਘਰਾਂ ਵਿੱਚ ਗੁਸਲਖਾਨਾ ਭਾਵ ਇਸ਼ਨਾਨ ਕਮਰਾ ਵੀ ਨਹੀਂ ਸੀ ਹੁੰਦਾ ਤੋ ਲੋਕ ਨਗਰ ਨਿਗਮ ਦੇ ਇਸ਼ਨਾਨ ਘਰਾਂ ਵਿੱਚ ਪੈਸੇ ਦੇ ਕੇ ਇਸ਼ਨਾਨ ਕਰਨ ਜਾਂਦੇ ਸਨ। ਪਾਠਕ ਸੋਚ ਕੇ ਸਹਿਜ ਸੁਭਾਅ ਅੰਦਾਜ਼ਾ ਲਗਾ ਸਕਦੇ ਹਨ ਕਿ ਬਰਫ਼ਬਾਰੀ ਦੇ ਦਿਨਾਂ ਦੌਰਾਨ ਕੀ ਹਾਲ ਹੁੰਦਾ ਹੋਵੇਗਾ?
 
ਪੰਜਵਾਂ ਤੱਥ: ਬ੍ਰਤਾਨਵੀ ਜਨਗਣਨਾ ਵਿੱਚ ਲੋਕਾਂ ਦਾ ਪੇਸ਼ਾ ਪੁੱਛਿਆ ਜਾਂਦਾ ਸੀ ਜਿਸਦਾ ਖ਼ਾਸ ਕਾਰਨ ਸ਼ਾਇਦ ਇਹ ਜਾਨਣਾ ਹੋਵੇਗਾ ਕਿ ਲੋਕ ਕਿਹੋ ਜਹੇ ਕੰਮ ਕਰਦੇ ਹਨ ਜਾਂ ਉਨ੍ਹਾਂ ਕੋਲ਼ ਕਿਹੋ ਜਿਹਾ ਹੁਨਰ ਹੈ।  ਪਾਠਕਾਂ ਲਈ ਇਹ ਵੀ ਰੌਚਕ ਤੱਥ ਹੈ ਕਿ ਸਾਲ 1911 ਦੀ ਜਨਗਣਨਾ ਦੌਰਾਨ ਲੋਕਾਂ ਨੂੰ ਪਹਿਲੀ ਵਾਰ ਹੱਥੀਂ ਫਾਰਮ ਭਰਨ ਦਾ ਮੌਕਾ ਮਿਲ਼ਿਆ। ਇਸਤੋਂ ਪਹਿਲਾਂ ਤਾਂ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਜਨਗਣਨਾ ਦੀ ਜਾਣਕਾਰੀ ਇਕੱਤਰ ਕਰਿਆ ਕਰਦੇ ਸਨ। ਬ੍ਰਤਾਨਵੀ ਲੋਕਾਂ ਦਾ ਘਰਾਂ ਵਿੱਚ ਪਾਲਤੂ ਜਾਨਵਰ ਰੱਖਣ ਦਾ ਸ਼ੌਕ ਬੜਾ ਪੁਰਾਣਾ ਹੈ।  ਇਸਦੇ ਸਬੂਤ ਸਾਨੂੰ ਸਾਲ 1911 ਦੀ ਗਿਣਤੀ ਤੋਂ ਮਿਲ਼ਦੇ ਹਨ। ਲੰਡਨ ਦੇ 'ਡਲਿਚ' ਇਲਾਕੇ ਦੇ ਇੱਕ ਘਰ ‘ਚੋਂ ਭਰੇ ਗਏ ਫਾਰਮ ਤੋਂ ਪਤਾ ਲਗਦਾ ਹੈ ਕਿ ਉਸ ਘਰ ਵਿੱਚ 'ਰੌਜਰ' ਨਾਮ ਦਾ ਕੁੱਤਾ ਸੀ ਜਿਸ ਦੀ ਜ਼ੁੰਮੇਵਾਰੀ ਸੀ ਘਰ ਦੀ ਰਾਖੀ ਕਰਨੀ। ਏਸੇ ਤਰਾਂ 'ਬਰਕਨਹੈੱਡ' ਦੇ ਇੱਕ ਘਰ ਵਿੱਚ 8 ਸਾਲ ਦੀ 'ਟੌਮ' ਨਾਮ ਦਾ ਬਿੱਲਾ ਸੀ ਜਿਸਦੀ ਡਿਊਟੀ ਚੂਹੇ ਨੱਪਣ ਦੀ ਸੀ।  ਇਹ ਅੰਦਾਜ਼ਾ ਵੀ ਅਸੀਂ ਨਾਮ ਤੋਂ ਹੀ ਲਾ ਸਕਦੇ ਹਾਂ ਕਿ ਅੰਗ੍ਰੇਜ਼ ਲੋਕਾਂ ਵਿੱਚ ਔਰਤਾਂ ਅਤੇ ਮਰਦਾਂ ਦੇ ਨਾਵਾਂ ਤੋਂ ਪਤਾ ਲੱਗ ਜਾਂਦਾ ਹੈ। ਪੰਜਾਬੀਆਂ ਵਾਂਗ ਉਨ੍ਹਾਂ ਦੇ ਨਾਮ ਰਲ਼ਗੱਡ ਨਹੀਂ ਹਨ ਕਿ ਕੌਰ ਸਿੰਘ ਜਾਂ ਲਾਲ, ਰਾਮ ਜਾਂ ਚੰਦ ਤੋਂ ਹੀ ਪਤਾ ਲਗਾਇਆ ਜਾ ਸਕੇ। ਸੋ ਆਪਾਂ 'ਟੌਮ' ਨਾਮ ਤੋਂ ਇਹ ਅੰਦਾਜ਼ਾ ਲਗਾ ਗਿਆ ਕਿ ਉਹ ‘ਕੈਟ’ ਜ਼ਰੂਰ ਬਿੱਲਾ ਹੀ ਹੋਵੇਗਾ, ਬਿੱਲੀ ਨਹੀਂ।  ਇਸ ਸਾਲ ਦੀ ਜਨਗਣਨਾ ਦਾ ਇੱਕ ਇਹ ਵੀ ਰੌਚਕ ਤੱਥ ਹੈ ਕਿ ਸੌ ਸਾਲਾਂ ਬਾਅਦ ਜਨਤਕ ਕੀਤੀ ਗਈ 1911 ਦੀ ਜਨਗਣਨਾ ਦੇ ਫਾਰਮਾਂ ਵਿੱਚ ਲੋਕ ਆਪਣੇ ਵਡੇਰਿਆਂ ਦੀ ਹੱਥ ਲਿਖਤ ਵੀ ਦੇਖ ਸਕਦੇ ਹਨ ਕਿ ਉਹ ਕਿਵੇਂ ਲਿਖਦੇ ਸਨ। ਪਰ ਜਨਗਣਨਾ ਦੇ ਦਸਤਾਵੇਜ਼ਾਂ ਨੂੰ ਦੇਖਣ ਦੀ ਸੌ ਸਾਲ ਵਾਲ਼ੀ ਪਿਰਤ ਪਹਿਲਾਂ ਨਹੀਂ ਹੁੰਦੀ ਸੀ। ਕਈ ਜਨਗਣਨਾਵਾਂ ਦੇ ਦਸਤਾਵੇਜ਼ 50 ਤੋਂ 80 ਸਾਲ ਵਿੱਚ ਵੀ ਜਨਤਕ ਕਰ ਦਿੱਤੇ ਗਏ ਸਨ।
 
ਛੇਵਾਂ ਤੱਥ: ਧਰਮ ਕਦੋਂ ਧਰਮ ਨਹੀਂ ਹੁੰਦਾ? ਹੈਰਾਨ ਹੋਵੇਗੇ ਕਿ 1851 ਵਿੱਚ ਪਹਿਲੀ ਵਾਰ ਘਰ ‘ਚ ਰਹਿਣ ਵਾਲ਼ੇ ਸਦੱਸਾਂ ਦੇ ਘਰ ਦੇ ਮੁਖੀ ਨਾਲ਼ ਰਿਸ਼ਤੇ ਪੁੱਛੇ ਗਏ ਅਤੇ ਨਾਲ਼ ਹੀ ਪੂਰੇ ਸਿਰਨਾਵੇਂ ਵੀ।  ਸਾਲ 1851 ਤੋਂ ਬਾਅਦ 2011 ਵਿੱਚ ਪਹਿਲੀ ਵਾਰ ਧਰਮ ਨੂੰ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ। ਹੋਰ ਵੀ ਅਚੰਭੇ ਦੀ ਗੱਲ ਹੈ ਕਿ ਅਧੁਨਿਕ ਵਿਗਿਆਨਕ ਯੁੱਗ ਵਿੱਚ ਕੰਪਿਊਟਰ ਬਾਬੇ ਰਾਹੀਂ ਲੋਕਾਂ ਨੂੰ ਨਵਾਂ ਧਰਮ ਅਪਨਾਉਣ ਲਈ ਹੱਲਾਸ਼ੇਰੀ ਦਿੱਤੀ ਗਈ। ਅੰਕੜਿਆਂ ਮੁਤਾਬਿਕ 3 ਲੱਖ 90 ਹਜ਼ਾਰ ਲੋਕਾਂ ਨੇ 'ਸਟਾਰ ਵਾਰਜ਼' ਤੋਂ ਪ੍ਰਭਵਿਤ ਹੋ ਕੇ 'ਯੈਡਾਈ' ਧਰਮ ਦਰਜ ਕੀਤਾ ਸੀ। ਏਸੇ ਤਰਾਂ 2001 ਵਿੱਚ ਵੀ ਈਮੇਲਾਂ ਦੇ ਪ੍ਰਭਾਵ ਕਾਰਨ 10 ਹਜ਼ਾਰ ਲੋਕਾਂ ਨੇ ਖ਼ੁਦ ਨੂੰ ਇਸ ਧਰਮ ਦੇ ਅਨੁਯਾਈ ਦੱਸਿਆ ਸੀ. 10 ਸਾਲ ਬਾਅਦ ਇਹ ਗਿਣਤੀ ਘਟ ਕੇ 1 ਲੱਖ 76 ਹਜ਼ਾਰ 632 ਰਹਿ ਗਈ ਤੇ ਹੁਣ ਇਹ ਯੂ.ਕੇ ਦਾ 7ਵਾਂ ਧਰਮ ਹੋ ਨਿੱਬੜਿਆ। ਯਾਦ ਰਹੇ ਕਿ ਇਸਾਈ ਮੱਤ ਨੂੰ ਮੰਨਣ ਵਾਲ਼ਿਆਂ ਦੀ ਗਿਣਤੀ 2001 ਦੇ 72% ਤੋਂ ਘਟ ਕੇ 2011 ‘ਚ 59% ਰਹਿ ਗਈ ਜਦ ਕਿ ਧਰਮ ਨੂੰ ਨਾ ਮੰਨਣ ਵਾਲ਼ਿਆਂ ਦੀ ਗਿਣਤੀ 15% ਤੋਂ ਵਧ ਕੇ 25% ਹੋ ਗਈ ਹੈ। ਪਰ 1851 ਦਾ ਇੱਕ ਅਹਿਮ ਰੌਚਕ ਤੱਥ ਕਿ 1 ਕ੍ਰੋੜ 79 ਲੱਖ ਦੀ ਅਬਾਦੀ ਵਿੱਚ ਇੱਕ ਕ੍ਰੋੜ 8 ਲੱਖ 96 ਹਜ਼ਾਰ 66 ਲੋਕ ਚਰਚ ਜਾਂਦੇ ਸਨ। ਜਿਨ੍ਹਾਂ ਵਿੱਚ 52 ਲੱਖ 92 ਹਜ਼ਾਰ 551 ਲੋਕ 'ਚਰਚ ਔਫ਼ ਇੰਗਲੈਂਗ' ਦੀ, 45 ਲੱਖ 36 ਹਜ਼ਾਰ 264 ਲੋਕ 'ਪ੍ਰੌਟੈਸਟੈਂਟ' ਅਤੇ 3 ਲੱਖ 83 ਹਜ਼ਾਰ 630 ਲੋਕ 'ਕੈਥੋਲਿਕ' ਚਰਚਾਂ ਦੀ ਸੰਗਤ ਕਰਿਆ ਕਰਦੇ ਸਨ। ਇਹ ਇੱਕ ਬਹੁਤ ਵੱਡਾ ਤਜਰਬਾ ਸੀ ਜੋ ਬਾਅਦ ਵਿੱਚ ਕਿਸੇ ਵੀ ਜਨਗਣਨਾ ਦੌਰਾਨ ਨਹੀਂ ਵਾਪਰਿਆ।
.
ਸੱਤਵਾਂ ਤੱਥ: ਜਨਗਣਨਾ ਦੌਰਾਨ ਲੋਕਾਂ ਦੇ ਪੇਸ਼ੇ ਬਾਰੇ ਪਤਾ ਕਰਨਾ ਵੀ ਬ੍ਰਤਾਨਵੀ ਗਣਨਾ ਦਾ ਅਹਿਮ ਹਿੱਸਾ ਰਿਹਾ ਹੈ। ਸਾਲ 1841 ਦੀ ਗਿਣਤੀ ਦੌਰਾਨ ਲੋਕਾਂ ਨੇ ਅਜੀਬੋ ਗਰੀਬ ਕਿੱਤੇ, ਪੇਸ਼ੇ ਦੱਸੇ ਸਨ। ਸਭ ਤੋਂ ਘੱਟ ਗਿਣਤੀ ਵਾਲ਼ੇ ਸ਼ਹਿਦ ਦੀਆਂ ਮੱਖੀਆਂ ਦਾ ਪਾਲਕ 'ਸਵਾ ਲੱਖ' ਹੀ ਸੀ। ਸ਼ਾਇਦ ਉਸਦਾ ਕੰਮ ਕਾਜ ਵਾਹਵਾ ਚੱਲਦਾ ਹੋਵੇਗਾ। ਜਦ ਕਿ ਪੂਰੇ ਦੇਸ਼ ਵਿੱਚ ਟੰਗਣ ਵਾਲ਼ੀਆਂ ਕਿੱਲੀਆਂ ਬਣਾਉਣ ਵਾਲ਼ਿਆਂ ਦੀ ਗਿਣਤੀ 20 ਸੀ। ਇਨ੍ਹਾਂ ਵੀਹਾਂ ਵਿੱਚ ਸਵਾ ਲੱਖ ਔਰਤ ਅਤੇ 19 ਮਰਦ ਸਨ। ਹੁਣ ਇਹ ਤਾਂ ਨਹੀਂ ਪਤਾ ਕਿ ਉਨ੍ਹਾਂ ਦਿਨਾਂ ਵਿੱਚ ਨਕਲੀ ਅੱਖਾਂ ਦੀ ਕਿੰਨੀ ਕੁ ਲੋੜ ਪੈਂਦੀ ਹੋਵੇਗੀ।  ਇਸ ਸਾਲ ਨਕਲੀ ਅੱਖਾਂ ਬਣਾਉਣ ਵਾਲ਼ੇ ਕੁੱਲ 9 ਹੀ ਸਨ, ਜਿਨ੍ਹਾਂ ਵਿੱਚ ਸਵਾ ਲੱਖ ਔਰਤਾਂ ਅਤੇ 8 ਬੰਦੇ ਸਨ। ਪਰ ਹੈਰਾਨ ਹੋਵੇਗੇ ਇਸ ਸਾਲ ਗਰਭਵਤੀ ਔਰਤਾਂ ਦੀ ਮੱਦਦ ਵਾਲ਼ੀਆਂ ਲਈ ਦਾਈਆਂ (ਮਿੱਡ ਵਾਈਵਜ਼)  ਦੀ ਗਿਣਤੀ 734 ਸੀ, ਜੋ ਸਭ ਔਰਤਾਂ ਸਨ।  ਹੈਰਾਨ ਹੋਵੋਗੇ ਜਾਣਕੇ, ਕਿ 170 ਸਾਲਾਂ ਬਾਅਦ, ਭਾਵ ਕਿ 2011 ਵਿੱਚ ਇਹ ਗਿਣਤੀ ਵਧਕੇ 31,255 ਹੋ ਗਈ, ਜਿਸ ਵਿੱਚ 30,925 ਔਰਤਾਂ ਅਤੇ 330 ਮਰਦਾਂ ਨੇ ਇਹ ਪੇਸ਼ਾ ਜਨਗਣਨਾ ਫਾਰਮ ਤੇ ਭਰਿਆ ਸੀ।
 
ਆਖ਼ਰੀ ਤੱਥ: ਅਖੀਰਲਾ ਰੌਚਕ ਤੱਥ ਕਿ ਤੁਸੀਂ ਆਪਣੇ ਪੁਰਖਿਆਂ ਦੀ ਹੱਥ ਲਿਖ਼ਤਾਂ ਵੀ ਪੜ੍ਹ ਸਕਦੇ ਹੋ। ਕੌਮੀ ਸ਼ਿਲਾਲੇਖ ਭਾਵ ਲੈਸ਼ਨਲ ਆਰਕਾਈਵ  ਦੀ ਕਰਮਚਾਰੀ 'ਜੈੱਸਮੀ ਕਾਰਲਸਨ' ਦਾ ਕਹਿਣਾ ਹੈ ਕਿ 100 ਸਾਲ ਬਾਅਦ ਜਨਕਤ ਕੀਤੀ ਜਾਂਦੀ ਸੈਂਸਸ  ‘ਚ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਜਾਣ ਸਕਦੇ ਹੋ। ਸਾਲ 1911 ਦੀ ਮਰਦਮਸ਼ੁਮਾਰੀ ਦੇ ਫਾਰਮ ਲੋਕਾਂ ਨੇ ਆਪ ਆਪਣੇ ਹੱਥੀਂ ਭਰੇ ਸਨ। ਆਮ ਤੌਰ ਤੇ ਇਹ ਘਰ ਦੇ ਮੁਖੀ ਵਲੋਂ ਹੀ ਭਰੇ ਜਾਂਦੇ ਸਨ। ਪਰ ਜਿਨ੍ਹਾਂ ਦੇ ਮਾਂ ਬਾਪ ਅਨਪੜ੍ਹ ਸਨ ਉਨ੍ਹਾਂ ਘਰਾਂ ਵਿੱਚ ਇਹ ਫਾਰਮ ਬੱਚਿਆਂ ਵਲੋਂ ਭਰੇ ਗਏ ਸਨ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਉਸ ਸਮੇਂ ਦੇ ਮਸ਼ਹੂਰ ਲੋਕ ਸੈਂਸਸ  ਵਾਲ਼ੀ ਰਾਤ ਕੀ ਕਰ ਰਹੇ ਸਨ ਜਿਵੇਂ ਕਿ ਕੌਣ ਕਿੱਥੇ ਵਾਂਢੇ ਗਿਆ ਹੋਇਆ ਸੀ, ਕੌਣ ਉਸ ਰਾਤ ਕਿਹੜੇ ਘਰ ਵਿੱਚ ਕਿਸਦਾ ਮਹਿਮਾਨ ਸੀ. ਜਾਂ ਮਿਸਾਲ ਦੇ ਦੌਰ ਤੇ 1911 ‘ਚ 'ਬਕਿੰਘਮ ਪੈਲੇਸ' ਵਿੱਚ ਕੌਣ ਕੰਮ ਕਰ ਰਿਹਾ ਸੀ ਅਤੇ ਸ਼ਾਹੀ ਪਰਿਵਾਰ ਤੋਂ ਇਲਾਵਾ ਕੌਣ ਕੌਣ ਮਹਿਮਾਨ ਸਨ। ਜਨਗਣਨਾ ਵਾਲ਼ੀ ਰਾਤ ਕਿਸੇ ਘਰ ਕੌਣ ਕੌਣ ਹੋਵੇਗਾ, ਇਹ ਭਰਨਾ ਲਾਜ਼ਮੀ ਹੁੰਦਾ ਹੈ।
 
ਉਪ੍ਰੋਕਤ, ਹੈਰਾਨ ਕਰਨ ਵਾਲ਼ੇ, ਤੱਥਾਂ ਤੋਂ ਇਲਾਵਾ ਕੁੱਝ ਹੋਰ ਜਾਣਕਾਰੀ ਪਾਠਕਾਂ ਦੇ ਗਿਆਤ ਲਈ ਸ਼ਾਮਲ ਕਰਨਾ ਸ਼ਾਇਦ ਲਾਹੇਬੰਦ ਹੋਵੇ।

ਪਿਛਲੀ ਜਨਗਣਨਾ ਭਾਵ ਸਾਲ 2011 ਵਿੱਚ ਇਹ ਗਿਣਤੀ 63.2 ਮਿ. ਭਾਵ ਕਿ 6 ਕ੍ਰੋੜ ਤੇ 32 ਲੱਖ ਹੋ ਗਈ ਸੀ। ਸੋ ਅਸੀਂ ਦੇਖ ਸਕਦੇ ਹਾਂ ਪਿਛਲੇ 200 ਸਾਲ ਦੇ ਕਰੀਬ ਅਰਸੇ ਵਿੱਚ, ਭਾਵ ਕਿ 1801 ਤੋਂ 2011 ਤੱਕ ਬ੍ਰਤਾਨੀਆ ਦੀ ਜਨਸੰਖਿਆ ਵਿੱਚ 7 ਗੁਣਾਂ ਤੋ ਵੀ ਵੱਧ ਦਾ ਵਾਧਾ ਹੋਇਆ ਹੈ।  ਇਨ੍ਹਾਂ ਸਤਰਾਂ ਦੇ ਲੇਖਕ ਦੇ ਕੱਚੇ ਜਹੇ ਅਨੁਮਾਨ ਮੁਤਾਬਿਕ ਐਸ ਸਾਲ, 2021, ਦੀ ਗਿਣਤੀ, ਯੂਰਪੀਅਨ ਲੋਕਾਂ ਦੇ ਯੂਕੇ ‘ਚ ਵੱਡੇ ਵਸੇਬੇ ਕਾਰਨ, 7 ਕਰੋੜ ਦੇ ਨੇੜੇ ਹੋਵੇਗੀ।

ਇਹ ਵੀ ਜ਼ਿਕਰਯੋਗ ਹੈ ਕਿ ਇਸ ਸਾਲ, ਭਾਵ ਕਿ 2021 ਦੀ ਜਨਗਣਨਾ ਵਾਸਤੇ ਸਰਕਾਰ ਵਲੋਂ 50 ਭਾਸ਼ਾਵਾਂ ਵਿੱਚ ਜਾਣਕਾਰੀ ਮੁਹੱਈਆ ਕਰਾਈ ਗਈ ਹੈ ਜਿਨ੍ਹਾਂ ਵਿੱਚ ਇਸ ਲੇਖ ਦੇ ਪਾਠਕਾਂ ਦੀ ਮਹਾਨ ਭਾਸ਼ਾ ਵੀ ਸ਼ਾਮਲ ਹੈ। ਇਹ ਵੀ ਕਈਆਂ ਲਈ ਸ਼ਾਇਦ ਯਾਦ ਰੱਖਣ ਵਾਲ਼ੀ ਗੱਲ ਹੈ ਕਿ ਪਿਛਲੀ, 2011 ਦੀ ਮਰਦਮਸ਼ੁਮਾਰੀ ਦੌਰਾਨ ਬ੍ਰਤਾਨੀਆ ਵਿੱਚ ਭਾਰਤੀ ਮੂਲ ਦੇ ਲੱਗਭੱਗ ਸਾਢੇ 14 ਲੱਖ ਤੋਂ ਵੱਧ ਅਤੇ ਪਾਕਿਸਤਾਨੀ ਮੂਲ ਦੇ ਪੌਣੇ 12 ਲੱਖ ਦੇ ਕਰੀਬ ਲੋਕ ਸਨ ਜੋ ਕਿ ਐਸ ਸਾਲ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕਰਾਉਣਗੇ।

ਵੱਖ ਵੱਖ ਧਰਮਾਂ ਨੂੰ ਮੰਨਣ ਵਾਲ਼ੇ ਲੋਕਾਂ ਦੀ ਗਿਣਤੀ ਜੇ ਦੇਖੀ ਜਾਵੇ ਤਾਂ 2011 ਦੇ ਪ੍ਰਾਪਤ ਅੰਕੜਿਆਂ ਮੁਤਾਬਿਕ ਈਸਾਈ ਧਰਮ ਤੋਂ ਬਾਅਦ ਸਭ ਤੋਂ ਵੱਧ ਗਿਣਤੀ ਇਸਲਾਮ ਧਰਮ ਦੇ ਅਨੁਯਾਈਆਂ ਦੀ ਸੀ ਜੋ ਕਿ 27 ਲੱਖ ਸੀ। ਜਦ ਕਿ ਇਹ 10 ਸਾਲ ਪਹਿਲਾਂ ਭਾਵ 2001 ਵਿੱਚ 15 ਲੱਖ ਸੀ। ਤੀਜੇ ਨੰਬਰ ਤੇ ਹਿੰਦੂ ਧਰਮ ਨੂੰ ਮੰਨਣ ਵਾਲ਼ੇ ਲੋਕਾਂ ਦੀ ਗਿਣਤੀ ਜੋ 2001 ਵਿੱਚ 5, 52,000 ਤੋਂ ਵਧ ਕੇ 8,17,000 ਹੋਈ ਅਤੇ ਚੌਥਾ ਨੰਬਰ ਸਿੱਖ ਭਾਈਚਾਰੇ ਦਾ ਹੈ, ਜਿਨ੍ਹਾਂ ਦੀ 2001 ਦੀ ਗਿਣਤੀ  3,29,000 ਤੋਂ ਵਧਕੇ 2011 ਵਿੱਚ 4,23,000 ਹੋ ਗਈ ਸੀ, ਪੰਜਵੇਂ ਤੇ ਛੇਵੇਂ ਨੰਬਰ ਤੇ ਕ੍ਰਮਵਾਰ ਯਹੂਦੀ ਅਤੇ ਬੋਧੀ ਧਰਮ ਆਉਂਦੇ ਹਨ।
 
ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਇਸ ਤਰਾਂ ਦੀ ਜਨਗਣਨਾ ਆਖ਼ਰੀ ਹੋਵੇਗੀ ਕਿਉਂਕਿ ਸਰਕਾਰ ਹੁਣ ਬਹੁਤ ਸਾਰੇ ਸੂਤਰਾਂ ਜਾਂ ਸ੍ਰੋਤਾਂ ਤੋਂ ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਇਕੱਠੀ ਕਰ ਸਕਦੀ ਹੈ।

khabarsaar@outlook.com
 

18-1
 
18-2
 
18-3
 
18-4
 
18-5
 
18-6
 
18-7
 
18-8
 
18-9
 
18-10
 

 
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com