ਪੰਜਾਬ
ਅੰਦਰ ਹੋਣ ਵਾਲੀਆਂ ਚੋਣਾਂ ਦਾ ਐਲਾਨ ਤਾਂ ਅਜੇ ਨਹੀਂ ਹੋਇਆ ਪਰ ਕਈ ਸਿਆਸੀ ਧਿਰਾਂ ਕਈ
ਚਿਰ ਤੋਂ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ। ਇਹ ਲੋਕ, ਜਮਹੂਰੀਅਤ ਦੇ ਜਾਪ ਕਰਨ
ਦਾ ਢੌਂਗ ਕਰਦੇ ਹਨ, ਜਦੋਂ ਇਹ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਉਮੀਦਵਾਰ
ਦਾ ਐਲਾਨ ਕਰਨ ਦੀ ਮੰਗ ਕਰਦੇ ਹਨ, ਇਹ ਕਰਮ ਗੈਰ-ਜਮਹੂਰੀ ਹੈ।
ਮੁੱਖ ਮੰਤਰੀ
ਚੁਣੇ ਹੋਏ ਵਿਧਾਨਕਾਰਾਂ ਨੇ ਚੁਣਨਾ ਹੁੰਦਾ ਹੈ। ਪਰ ਆਪਣੇ ਆਪ ਨੂੰ "ਸਿਆਣੇ" ਆਖਣ
ਵਾਲੇ ਵੀ ਇਹੋ ਰਟ ਦੁਹਰਾਈ ਜਾ ਰਹੇ ਹਨ। ਐਲਾਨ ਹੋ ਵੀ ਰਹੇ ਹਨ, ਸੁਖਬੀਰ ਸਿੰਘ ਬਾਦਲ
ਆਪ ਹੀ ਆਪਣੇ ਸਿਰ 'ਤੇ ਹੱਥ ਰੱਖਕੇ ਆਪਣੇ ਆਪ ਨੂੰ ਬਾਦਲ ਅਕਾਲੀ ਦਲ ਵਲੋਂ ਮੁੱਖ
ਮੰਤਰੀ ਦਾ ਚਿਹਰਾ ਆਖ ਰਿਹਾ ਹੈ, ਲੋਕਾਂ 'ਚ ਭੁਲੇਖਾ ਪਾਉਣ ਵਾਸਤੇ ਵੱਡੇ ਬਾਦਲ ਦਾ
ਨਾਂ ਵੀ ਲੈ ਦਿੰਦਾ। ਕਈ ਸਿਆਸੀ ਨੇਤਾ ਤਾਂ ਮਾਨਸਿਕ ਰੋਗੀਆਂ ਵਰਗਾ ਵਿਹਾਰ ਕਰ ਰਹੇ
ਹਨ। ਲੋਕ ਇਸ ਬਾਰੇ ਵੀ ਜ਼ਰੂਰ ਸੋਚਣ ।
ਸਿਆਸੀ ਸ਼ਰੀਕੇ ਦੀ
ਮੁਕਾਬਲੇਬਾਜ਼ੀ ਨੀਵਾਣਾਂ ਵੱਲ ਵਧਦੀ ਵੀ ਦੇਖੀ ਜਾ ਸਕਦੀ ਹੈ। ਕਿਸੇ ਨੂੰ ਕਾਲਾ
ਕਹਿਣਾ, ਕਿਸੇ ਨੂੰ ਰਿਸ਼ਤਾ ਕਰਨ ਦਾ ਮਿਹਣਾ ਮਾਰਨਾ ਬਦਮਗਜ਼ੀ ਪੈਦਾ ਕਰਨ ਵਾਲੀਆਂ
ਗੱਲਾਂ ਹਨ। ਹਰ ਪਾਰਟੀ ਵਿਚ ਕਿਸੇ ਦੂਸਰੀ ਪਾਰਟੀ ਦਾ ਕੰਡਮ ਹੋਇਆ ਮਾਲ "ਸ਼ਾਨੋ-ਸ਼ੌਕਤ"
ਨਾ ਆ ਰਿਹਾ। ਅਕਾਲੀ ਦਲ ਬਾਦਲ ਦਾ ਪ੍ਰਧਾਨ, 'ਸ਼੍ਰੋਮਣੀ ਗੱਪਾਂ' ਵਿਚ ਮਸਤ ਹੈ, ਦਾਲ
ਦੀ ਥਾਂ ਆਲੂ ਦੇਣ ਦੇ ਐਲਾਨ ਹੋ ਰਹੇ ਹਨ। "ਰੱਜੇ-ਪੁੱਜੇ ਲੀਡਰ" ਪੰਜਾਬੀਆਂ ਨੂੰ ਸਮਝ
ਕੀ ਰਹੇ ਹਨ ਭਲਾਂ ?
ਕਹੀ ਜਾਣ ਵਾਲੀ 'ਆਮ ਆਦਮੀ ਪਾਰਟੀ' ਦਾ ਖਾਸ ਬੰਦਾ
ਕੇਜਰੀਵਾਲ ਕਿੰਨਾ ਕੁ ਅਸੂਲ ਪ੍ਰਸਤ ਹੈ ਸਾਰੇ ਹੀ ਜਾਣਦੇ ਹਨ। ਪਿਛਲੀਆਂ ਚੋਣਾਂ ਦੇ
ਸਮੇਂ ਪਰਦੇਸੀ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਵਲੋਂ ਇਸ ਪਾਰਟੀ ਨੂੰ ਦਿੱਤੇ ਗਏ
ਦੱਸੇ ਜਾਂਦੇ ਹਜ਼ਾਰਾਂ ਕਰੋੜ ਰੁਪਏ ਦਾ ਅੱਜ ਤੱਕ ਕਿਸੇ ਨੂੰ ਹਿਸਾਬ ਹੀ ਨਹੀਂ
ਦਿੱਤਾ। ਉਹ ਪੈਸਾ ਕਿੱਥੇ ਗਿਆ? ਦੱਸਦੇ ਹੀ ਨਹੀਂ। ਪਰਦੇਸਾਂ ਅੰਦਰ ਡਾਲਰ ਇਕੱਠੇ ਕਰਨ
'ਆਮ ਆਦਮੀ ਪਾਰਟੀ' ਦੇ ਵਲੰਟੀਅਰ ਖੁਦ, ਪਰ ਜੇਲ੍ਹ ਜਾਵੇ ਸੁਖਪਾਲ ਖਹਿਰਾ, ਪਾਰਟੀ
ਆਪਣਾ ਪੱਲਾ ਹੀ ਝਾੜ ਲਵੇ, ਫੇਰ ਇਹ ਪੈਸਾ ਗਿਆ ਕਿੱਥੇ, ਇਹ ਵੀ ਨਹੀਂ ਦੱਸਦੇ। ਇਹ ਹਨ
ਅੱਜ ਦੇ "ਸੱਚ ਪੁੱਤਰ", ਜੋ ਵਾਰ ਵਾਰ ਝੂਠ ਬੋਲਕੇ ਸੱਚ ਸਾਬਤ ਕਰਨ ਵਾਸਤੇ
'ਗੋਇਬਲਜ਼' ਵਾਲੀ ਜੁਗਤ ਦੇ ਪੈਰੋਕਾਰ ਹਨ। ਇਸ ਪਾਰਟੀ ਦਾ ਸਰਵੇ-ਸਰਵਾ ਕੇਜਰੀਵਾਲ ਹੀ
ਹੈ, ਬਾਕੀ ਤਾਂ ਉਹਦੇ ਗੜਵਈ ਹੀ ਵਿਖਾਈ ਦਿੰਦੇ ਹਨ। ਨਿਰੇ ਅੰਧ-ਭਗਤ, ਪਿੱਛੇ ਤੁਰਨ
ਵਾਲੇ, ਸਤਿ-ਬਚਨ ਕਹਿ ਕੇ ਆਪਣੇ ਵਾਸਤੇ ਟਿਕਟ/ਅਹੁਦਾ ਭਾਲਣ ਵਾਲੇ। ਇਸ ਚੁਟਕਲੇ ਦਾ
ਦੂਜਾ ਪਾਸਾ ਇਹ ਹੈ ਕਿ ਆਪ ਵਾਲਿਆਂ ਵਲੋਂ ਵੀ "ਗਰੰਟੀਆਂ" ਦੇ ਰੂਪ 'ਚ ਨਾਅਰੇ ਪੰਜਾਬ
ਦਾ "ਭਲਾ" ਕਰਨ ਦੇ ਲੱਗ ਰਹੇ ਹਨ।
ਇੱਥੇ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ
ਭਗਵੰਤ ਮਾਨ ਜੋ ਪੰਜਾਬ 'ਚ 'ਆਮ ਆਦਮੀ ਪਾਰਟੀ' ਦਾ ਪ੍ਰਧਾਨ ਅਤੇ ਲੋਕ ਸਭਾ ਅੰਦਰ
ਪਾਰਟੀ ਦਾ ਇਕਲੌਤਾ ਪਾਰਲੀਮੈਂਟ ਮੈਂਬਰ ਹੈ, ਉਹ ਕਈ ਮਹੀਨਿਆਂ ਤੋਂ ਆਪਣੇ ਆਪ ਨੂੰ
ਮੁੱਖਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕੇਜਰੀਵਾਲ ਅੱਗੇ ਤਰਲੇ ਮਾਰ ਰਿਹਾ ਹੈ,
ਪਰ ਉਹਦੇ ਹਿੱਸੇ ਦੀਆਂ ਗਾਜਰਾਂ ਹੋਰ ਦੂਰ ਹੋਈ ਜਾ ਰਹੀਆਂ।
ਆਪ ਦੇ ਬਹੁਤ
ਸਾਰੇ ਕਾਰਕੁਨ ਵੀ ਭਗਵੰਤ ਨੂੰ ਉਮੀਦਵਾਰ ਐਲਾਨਣ ਦੀ ਮੰਗ ਕਰਦੇ ਹਨ। ਇਸ ਦਬਾਅ ਨੂੰ
ਬਣਾਈ ਰੱਖਣ ਵਾਸਤੇ ਕੇਜਰੀਵਾਲ ਦੇ ਇਕੱਠਾਂ ਵਿਚ ਭਗਵੰਤ ਮਾਨ ਦੇ ਹੱਕ 'ਚ ਨਾਅਰੇ
ਲਾਏ/ਲੁਆਏ ਜਾਂਦੇ ਹਨ। ਪਰ, ਸੂਤਰਾਂ ਦੇ ਜਾਣਕਾਰ ਦੱਸਦੇ ਹਨ ਕਿ ਕੇਜਰੀਵਾਲ ਖੁਦ ਇਸ
ਅਹੁਦੇ ਵਾਸਤੇ ਦਿਲਚਸਪੀ ਰੱਖਦਾ ਹੈ। ਪੰਜਾਬ ਅੰਦਰ ਦਿੱਲੀ ਵਲੋਂ ਥਾਪਿਆ "ਇੰਚਾਰਜ"
ਜਰਨੈਲ ਸਿੰਘ ਕਿਧਰੇ ਨਜ਼ਰ ਨਹੀਂ ਆਉਂਦਾ, ਉਹਦੇ ਥਾਂ 'ਰਾਘਵ ਚੱਢਾ' ਵਿਖਾਈ ਦਿੰਦਾ
ਹੈ । (ਕਈ ਸਿਆਸੀ ਟਿੱਪਣੀਕਾਰ ਇਸੇ ਨੂੰ ਦੁਰਗੇਸ਼ ਪਾਠਕ ਦਾ ਪੁੱਨਰ ਜਨਮ ਜਾਂ ਉਸਦੀ
ਘਸਮੈਲ਼ੀ ਜਹੀ ਕਾਰਬਨ ਕਾਪੀ ਆਖ ਰਹੇ ਹਨ) ਫੇਰ ਦਿੱਲੀ ਵਾਲੇ 'ਸਿਸੋਦੀਆ' ਤੇ
ਕੇਜਰੀਵਾਲ ਮਸਲੇ ਭਟਕਾਉਣ ਵਾਸਤੇ ਹਰ ਹਰਬਾ ਵਰਤ ਕੇ ਅਤਿ ਦਾ ਜ਼ੋਰ ਲਾ ਰਹੇ ਹਨ।
ਉਵੇਂ ਹੀ ਜਿਵੇਂ ਇਹ ਆਪਣੀਆਂ ਐਨਜੀਓਜ਼ ਚਲਾਉਂਦੇ ਰਹੇ ਹਨ, ਸ਼ਾਇਦ ਉਸੇ
ਤਰਜ਼ 'ਤੇ ਪੰਜਾਬ ਨੂੰ ਚਲਾਉਣ ਦੇ ਚਾਹਵਾਨ ਹਨ।
ਅੰਨ੍ਹੇ-ਵਾਹ ਸਕੀਮਾਂ ਦੇ
ਐਲਾਨ ਕਰ ਰਹੇ ਹਨ, ਮੁਫਤ ਬਿਜਲੀ, ਬਾਲਗ ਬੀਬੀਆਂ ਵਾਸਤੇ ਹਜ਼ਾਰ ਰੁਪਏ ਮਹੀਨਾਂ ਤੇ
ਹੋਰ ਕਈ ਕੁੱਝ – ਪਰ 'ਆਪ' ਦੀ ਸਰਕਾਰ ਵਲੋਂ ਦਿੱਲੀ ਅੰਦਰ ਵਸਦੀਆਂ ਕਿੰਨੀਆਂ ਬਾਲਗ
ਬੀਬੀਆਂ ਨੂੰ ਮਹੀਨੇ ਦੇ ਕਿੰਨੇ ਪੈਸੇ ਮਿਲਦੇ ਹਨ, ਕੋਈ ਨਹੀਂ ਦੱਸਦਾ।
ਪੰਜਾਬ ਵਿਧਾਨ ਸਭਾ ਅੰਦਰ 'ਆਮ ਆਦਮੀ ਪਾਰਟੀ' ਵਿਰੋਧੀ ਧਿਰ ਵਜੋਂ ਅਤਿ ਦੀ ਨਾਲਾਇਕ
ਸਾਬਤ ਹੋਈ ਹੈ। ਮੁੱਦੇ ਤਾਂ ਹੋਰ ਵੀ ਹਨ ਪਰ ਇਹ ਆਪਣੀ ਤੂਤੀ ਬੋਲਦੇ ਹਨ। ਸਿਆਸੀ ਲੋਕ
ਅਸਲ ਮੁੱਦਿਆਂ 'ਤੇ ਖੁੱਲ੍ਹ ਕੇ ਨਹੀਂ ਬੋਲ ਰਹੇ, ਲੋਕਾਂ ਨੂੰ ਭਟਕਾ ਰਹੇ ਹਨ। ਅਸਲ
ਮੁੱਦਿਆਂ ਨੂੰ ਭਟਕਾ ਦੇਣਾ ਲੋਕਾਂ ਨਾਲ ਧੋਖਾ ਹੁੰਦਾ ਹੈ।
ਇਸ ਦੇਸ਼ ਵਿਚ
ਬੇਗਾਨੇ ਮਾਡਲ ਦੀ ਬਹੁਤ ਗੱਲ ਹੁੰਦੀ ਹੈ। ਪਹਿਲਾਂ ਦੇਸ਼ ਅੰਦਰ ਖੋਖਲੇ
ਗੁਜਰਾਤ ਮਾਡਲ ਦਾ ਬਹੁਤ ਭਰਮ ਫੈਲਾਇਆ ਗਿਆ ਸੀ। ਪੰਜਾਬ ਅੰਦਰ 'ਆਮ ਆਦਮੀ
ਪਾਰਟੀ' ਵਲੋਂ ਦਿੱਲੀ ਮਾਡਲ ਦੀ ਵੀ ਚਰਚਾ ਹੈ। ਦਿੱਲੀਉਂ ਚੰਡੀਗੜ ਆਈ ਕਾਂਗਰਸ ਦੀ
ਸਾਬਕਾ ਵਿਧਾਇਕਾ ਅਲਕਾ ਲਾਂਬਾ ਨੇ ਦਿੱਲੀ ਮਾਡਲ ਦਾ ਹੀਜ-ਪਿਆਜ਼ ਨੰਗਾ ਕੀਤਾ। ਉਹਨੇ
ਪ੍ਰੈੱਸ ਵਾਰਤਾ ਵਿਚ ਕਿਹਾ ਕਿ ਦਿੱਲੀ ਅੰਦਰ ਬੇਰੁਜ਼ਗਾਰੀ ਦੀ ਦਰ ਬਹੁਤ ਜ਼ਿਆਦਾ ਹੈ,
ਵੱਡੀ ਗਿਣਤੀ ਵਿਚ ਵਿਧਇਕਾਂ 'ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ਼ ਹਨ, 'ਲੋਕ ਪਾਲ'
ਦਾ ਦਫਤਰ ਇਕ ਸਾਲ ਤੋਂ ਬੰਦ ਹੈ, ਬਿਜਲੀ 6.50 ਰੁਪਏ ਯੂਨਿਟ ਦੇ ਹਿਸਾਬ ਮਿਲ ਰਹੀ
ਹੈ, ਔਰਤਾਂ ਵੱਡੀ ਭਾਰੀ ਗਿਣਤੀ ਵਿਚ ਬੇ-ਰੁਜ਼ਗਾਰ ਹਨ ਆਦਿ।
ਅਜਿਹਾ ਮਾਡਲ
ਪੰਜਾਬ ਦਾ ਕੀ ਸਵਾਰੇਗਾ?
ਯਾਦ ਰਹੇ ਅੱਜ ਦੇ ਦਿਹਾੜੇ ਦਿੱਲੀ ਦੇ ਸਕੂਲਾਂ
ਦੇ ਅਧਿਆਪਕ ਆਪਣੀਆਂ ਤਨਖਾਹਾਂ ਲੈਣ ਲਈ ਧਰਨੇ ਮਾਰ ਰਹੇ ਹਨ। ਪੰਜਾਬ ਕਾਂਗਰਸ ਦਾ
ਪ੍ਰਧਾਨ ਉੱਥੋਂ ਦੇ ਅਧਿਆਪਕਾਂ ਦਾ ਸਾਥ ਦੇ ਰਿਹਾ, ਧਰਨੇ 'ਚ ਬੈਠ ਰਿਹਾ। ਕੇਜਰੀਵਾਲ
ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਵੇਚ ਰਿਹਾ। ਚੰਗਾ ਹੋਵੇ ਜੇ ਦੋਵੇਂ
ਨੇਤਾ ਆਪੋ-ਆਪਣੇ ਸੂਬੇ ਦੇ ਲੋਕਾਂ ਨੂੰ ਇਨਸਾਫ ਦੇਣ ਬਾਰੇ ਲੜਨ। ਬਿਨ ਮਤਲਬੀਆਂ
ਟਪੱਲਾਂ ਮਾਰਨ ਦੀ ਹੈ ਕੋਈ ਤੁਕ ?
ਕੇਜਰੀਵਾਲ ਗਰੰਟੀਆਂ "ਵੰਡ" ਰਿਹਾ ਹੈ ਪਰ
ਇਕ ਗਰੰਟੀ ਉਹ ਨਹੀਂ ਦੇ ਰਿਹਾ ਅਤੇ ਨਾ ਹੀ ਦੇ ਸਕਦਾ ਹੈ ਕਿ 'ਆਪ' ਦੇ ਜਿੱਤੇ
ਵਿਧਾਇਕ ਲੋਕ ਰਾਇ ਦਾ ਫੇਰ ਅਪਮਾਨ ਨਹੀਂ ਕਰਨਗੇ, ਜੇ ਜਿੱਤ ਜਾਣ ਤਾਂ ਜਿੱਤਣ ਤੋਂ
ਬਾਅਦ ਉਹ 'ਆਪ' ਨਾਲ ਹੀ ਰਹਿਣਗੇ, ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿਚ ਨਹੀਂ
ਜਾਣਗੇ।
'ਆਪ' ਵਾਲੇ ਇਸ ਵਾਰ ਜੇ ਪਹਿਲਾਂ ਜਿੰਨੀਆਂ ਸੀਟਾਂ ਲੈ ਜਾਣ ਤਾਂ
ਇਹ ਉਨ੍ਹਾਂ ਦੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ। ਇਸ ਪਾਰਟੀ ਦਾ "ਕੌਮੀ ਕਨਵੀਨਰ" ਸਵੈ
ਕੇਂਦਰੀਕਰਨ ਦੀ ਬੀਮਾਰੀ ਦਾ ਸ਼ਿਕਾਰ ਹੈ, ਪਾਰਟੀ ਦਾ ਹਰ ਬੰਦਾ ਉਹਦੇ ਸਾਹਮਣੇ ਬੌਨਾ
ਹੈ, ਪਾਰਟੀ ਨੂੰ ਚਾਰ ਐਮਪੀ (ਸਾਂਸਦ) ਦੇਣ ਵਾਲੇ ਪੰਜਾਬ ਦੇ
ਕਾਰਕੁਨ ਵੀ ਉਹਦੇ ਅੱਗੇ ਵਿਛੇ ਪਏ ਹਨ, ਕਿਹੜੀਆਂ ਗਰਜਾਂ ਦੇ ਮਾਰੇ ਹੋਏ ਆਪਣੇ ਆਪ
ਨੂੰ "ਅਣਖੀ“, "ਬਹਾਦਰ“, "ਇਮਾਨਦਾਰ" ਕਹਿਣ-ਦੱਸਣ ਵਾਲੇ ਇਹ ਕੌਣ ਲੋਕ ਹਨ? ਇਨ੍ਹਾਂ
"ਬਹਾਦਰਾਂ 'ਤੇ ਤਾਂ ਤਰਸ ਹੀ ਕੀਤਾ ਜਾ ਸਕਦਾ।
ਪੰਜਾਬ ਸਿਰ ਤਿੰਨ ਲੱਖ ਕਰੋੜ
ਰੁਪਏ ਦਾ ਕਰਜ਼ਾ ਹੈ, ਕਾਫੀ ਸਾਰੀਆਂ ਗਹਿਣੇ ਰੱਖੀਆਂ ਜਾਇਦਾਦਾਂ ਵੀ ਹਨ ਜਿਨ੍ਹਾਂ ਦਾ
ਅਸਾਸਾ ਦੋ ਲੱਖ ਕਰੋੜ ਰੁਪਏ ਦੱਸਿਆ ਜਾ ਰਿਹਾ, ਕਿਸਾਨਾਂ ਤੇ ਮਜ਼ਦੂਰਾਂ ਦੇ ਸਿਰ ਵੀ
ਕਾਫੀ ਕਰਜ਼ੇ ਹਨ, ਬੇਰੋਜ਼ਗਾਰੀ ਸਿਖਰਾਂ 'ਤੇ ਹੈ, ਕਿਵੇਂ ਅਤੇ ਕਿੱਥੇ ਨਵੇਂ ਕੰਮ
ਪੈਦਾ ਕਰਨੇ ਹਨ, ਸੱਭਿਅਚਾਰਕ ਤੇ ਭਾਸ਼ਾਈ ਮਸਲੇ ਹਨ, ਸਿਹਤ ਤੇ ਸਿੱਖਿਆ ਦੇ
ਖੇਤਰ ਧਿਆਨ ਮੰਗਦੇ ਹਨ, ਹੋਈਆਂ ਬੇ-ਅਦਬੀਆਂ ਦਾ ਇਨ੍ਹਾਂ ਕੋਲ ਕੀ ਹੱਲ ਹੈ?
2015 ਵਿਚ ਹੋਈਆਂ ਬੇ-ਅਦਬੀਆਂ 2021 ਵਿਚ ਵੀ ਲਟਕਦਾ ਮਸਲਾ ਹੈ, ਹਕੂਮਤਾਂ ਕਰਨ
ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮਹਿੰਗਾਈ ਅਸਮਾਨ ਛੂਹ ਰਹੀ ਹੈ, ਗਰੀਬ ਦਾ
ਜੀਊਣਾ ਔਖਾ ਹੋਇਆ ਪਿਆ। ਹੁਣ ਤੱਕ ਦੇ ਚੱਲ ਰਹੇ ਖੇਤੀ ਮਾਡਲ ਨੂੰ ਬਦਲਣ ਦਾ ਸਵਾਲ
ਹੈ, ਜ਼ਹਿਰ ਰਹਿਤ ਭਾਵ ਜੈਵਿਕ (ਕੁਦਰਤੀ) ਖੇਤੀ ਲਈ ਇਨ੍ਹਾਂ ਕੋਲ ਕੀ ਪਲੈਨ ਹੈ ?
ਇਨ੍ਹਾਂ ਸਭ ਗੱਲਾਂ 'ਤੇ ਸਿਆਸਤਦਾਨ ਨਹੀਂ ਬੋਲ ਰਹੇ। ਕਿਉਂ ਨਹੀਂ ਬੋਲ ਰਹੇ ?
ਕੈਪਟਨ ਨੇ ਬਾਦਲਾਂ ਵਾਲੀਆਂ ਨੀਤੀਆਂ ਚਾਲੂ ਰੱਖਕੇ ਸਾਢੇ ਚਾਰ ਸਾਲ ਪੰਜਾਬ ਨੂੰ
ਬਰਬਾਦ ਕੀਤਾ। ਹੁਣ, ਕੈਪਟਨ ਦੇ ਬੀਜੇ ਹੋਏ ਕੰਡੇ 'ਚੰਨੀ', 'ਪਰਗਟ' ਵਰਗਿਆਂ ਨੂੰ
ਚੁਗਣ ਵਾਸਤੇ ਕਿਹਾ ਜਾ ਰਿਹਾ । ਕੈਪਟਨ ਨੇ ਆਪਣੀ ਪਾਰਟੀ ਬਣਾ ਲਈ
ਹੈ। ਭਾਜਪਾ ਨਾਲ ਸਮਝੌਤਾ ਕਰਕੇ ਮੋਦੀ ਤੋਂ ਆਪਣੇ ਵਾਸਤੇ ਪ੍ਰਚਾਰ ਕਰਵਾਉਣ ਦਾ
ਚਾਹਵਾਨ ਹੈ। ਕੈਪਟਨ ਨੂੰ ਤਾਂ ਇੰਨਾ ਹੀ ਕਿਹਾ ਜਾ ਸਕਦਾ ਕਿ ਉਹ ਚੇਤੇ ਰੱਖੇ ਕਿ
ਮੋਦੀ ਨੇ ਅਮਰੀਕਾ ਜਾ ਕੇ ਟਰੰਪ ਲਈ ਵੀ ਪ੍ਰਚਾਰ ਕੀਤਾ ਸੀ, ਉਹਦਾ ਹਸ਼ਰ ਕੀ
ਹੋਇਆ, ਸਭ ਜਾਣਦੇ ਹਨ, ਕੈਪਟਨ ਆਪਣੇ ਨਾਲ ਵਾਲਿਆਂ ਤੋਂ ਹੀ ਪੁੱਛ ਲਵੇ।
ਅਜੇ
ਉਡੀਕ ਕਰਨੀ ਪਵੇਗੀ ਕਿ ਕਿਹੜੀਆਂ ਹੋਰ ਧਿਰਾਂ ਇਸ ਚੋਣ ਮੈਦਾਨ ਵਿਚ ਨਿੱਤਰਦੀਆਂ ਹਨ
ਤੇ ਉਹ ਕਿਹੜੇ ਮੁੱਦੇ ਵਿਚਾਰ ਅਧੀਨ ਲੈ ਕੇ ਆਉਂਦੇ ਹਨ। ਕਿਸਾਨਾਂ ਦਾ ਸੰਘਰਸ਼ ਜਿੱਤ
ਤੋਂ ਬਾਅਦ ਅਗਲੇ ਪੜਾਵਾਂ ਵੱਲ ਵਧੇਗਾ। ਉਹ ਵੀ ਧਿਰ ਬਣਨਗੇ ਜਾਂ ਫੇਰ ਵੱਖੋ-ਵੱਖ
ਧਿਰਾਂ ਨਾਲ ਜੁੜਨਗੇ। ਕਿਸਾਨ ਸੰਘਰਸ਼ ਦੀ ਹੋਈ ਜਿੱਤ ਨੇ ਪੰਜਾਬ ਦੇ ਭਵਿੱਖ ਨੂੰ ਰਾਹ
ਦੱਸਣਾ ਹੈ। ਜਿੱਤ ਵਿਚੋਂ ਜੋ ਰਾਹ ਦਿਸਦਾ ਹੈ ਉਹ ਹੈ ਲੋਕ ਪੱਖੀ ਧਿਰਾਂ ਦੀ ਸਿਰ
ਜੋੜਵੀਂ ਏਕਤਾ ਤੇ ਸੰਘਰਸ਼ ।
ਕਈ ਸਿਆਸੀ ਪਾਰਟੀਆਂ ਗੱਠਜੋੜਾਂ ਦੇ ਨਾਂ 'ਤੇ
ਡੀਲ ਕਰ ਰਹੀਆਂ ਹਨ। ਲੋਕਾਂ ਨੂੰ ਲਾਲਚੀ ਲੋਭੀ ਸਿਆਸੀ ਗਿਰਝਾਂ ਤੋਂ ਬਚਣ
ਵਾਸਤੇ ਸੁਚੇਤ ਰਹਿਣ ਦੀ ਲੋੜ ਹੈ। ਲੋਕ ਭਾਖਿਆ ਇਹ ਹੈ ਕਿ ਇਸ ਵਾਰ ਪੰਜਾਬ
ਅੰਦਰ ਕਿਸੇ ਵੀ ਦਲ ਨੂੰ ਸਰਕਾਰ ਬਨਾਉਣ ਜੋਗੀਆਂ ਸੀਟਾਂ ਨਹੀਂ ਆਉਣ ਲੱਗੀਆਂ। ਲਟਕਵੀਂ
ਅਸੰਬਲੀ ਦੀ ਆਸ ਹੈ। ਸਿਆਸੀ ਪਾਰਟੀਆਂ ਭਵਿੱਖ ਵਿਚ ਬਣਨ ਵਾਲੀ ਸਰਕਾਰ 'ਤੇ ਆਪਣੇ
ਵਲੋਂ ਕਬਜਾ ਕਰਨ ਲਈ ਹਰ ਹਰਬਾ ਵਰਤਣ ਵਿਚ ਵਿਅਸਥ ਹਨ।
ਸੰਪਰਕ : +491733546050
|
ਅਸੂਲੋਂ
ਸੱਖਣੀਆਂ ਲਾਲਸਾਵਾਂ ਦੀ ਡੰਗੀ ਸਿਆਸਤ
ਕੇਹਰ ਸ਼ਰੀਫ਼, ਜਰਮਨੀ |
ਕਿਸਾਨ
ਨੇਤਾਵਾਂ ਦੀ ਅਗਲੀ ਰਣਨੀਤੀ ਕੀ ਹੋਵੇ?
ਹਰਜਿੰਦਰ ਸਿੰਘ ਲਾਲ |
ਸਾਡੇ
ਬੁੱਧੀਜੀਵੀ, ਸਿੱਖਿਆ ਰੁਜ਼ਗਾਰ ਨਾਲ ਜੁੜੇ ਲੋਕ, ਕਿਸਾਨ ਤੇ ਅਫਸਰ ਸਾਹਿਬਾਨ
ਦੇ ਧਿਆਨ ਹਿੱਤ ਬਹੁਤ ਹੀ ਜਰੂਰੀ ਮਸਲਾ -
ਜੈਸਿੰਘ ਕੱਕੜਵਾਲ |
ਨਰਿੰਦਰ
ਮੋਦੀ ਦੇ ਇੱਕਪਾਸੜ ਐਲਾਨ ਤੋਂ ਖੁਸ਼ ਨਹੀਂ ਹਨ ਕਿਸਾਨ ਸੰਗਠਨ!
ਹਰਜਿੰਦਰ ਸਿੰਘ ਲਾਲ |
ਜਦੋਂ
ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ
ਉਜਾਗਰ ਸਿੰਘ, ਪਟਿਆਲਾ |
ਮੋਦੀ
ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ |
ਕਰਤਾਰਪੁਰ
ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ |
ਦੀਵੇ
ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ |
ਪੰਜਾਬ
ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ |
ਕੂੜ
ਫਿਰੇ ਪ੍ਰਧਾਨ ਵੇ ਲਾਲੋ ਬੁੱਧ ਸਿੰਘ
ਨੀਲੋਂ |
ਬੇਹੱਦ
ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ |
ਕਾਂਗਰਸ
ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ |
ਭਾਜਪਾ
ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ |
ਸੰਘੀ
ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ |
ਲਖੀਮਪੁਰ
ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ |
ਸ਼ਾਂਤਮਈ
ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ |
ਕੱਚੀ
ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ |
ਚਰਨਜੀਤ
ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ
ਪ੍ਰਤੀਨਿਧਤਾ ਉਜਾਗਰ ਸਿੰਘ,
ਪਟਿਆਲਾ |
ਰਾਜਨੀਤੀ
ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ |
ਸਿੱਖਾਂ
ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ
ਆਉਂਦੇ? ਉਜਾਗਰ ਸਿੰਘ, ਪਟਿਆਲਾ |
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|