|
ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ ਸੂਰਤ-ਏ-ਹਾਲ
ਹਰਜਿੰਦਰ ਸਿੰਘ ਲਾਲ
(13/08/2021) |
|
|
|
“ਕਾਂਗਰਸੀ
ਵਰਕਰਾਂ ਵਿਚ ਉਤਸ਼ਾਹ ਪਰ ਪਾਰਟੀ 'ਚ ਧੜੇਬੰਦੀ ਬਰਕਰਾਰ !”
ਹਾਲਾਂ ਕਿ ਇਹ
ਖ਼ਬਰ ਬਹੁਤ ਗਰਮ ਹੈ ਕਿ ਪੰਜਾਬ ਵਜ਼ਾਰਤ ਵਿਚ ਰੱਦੋਬਦਲ ਕਿਸੇ ਵੇਲੇ ਵੀ ਸੰਭਵ ਹੈ,
ਵੱਖ-ਵੱਖ ਮੀਡੀਆ ਰਿਪੋਰਟਾਂ ਵਿਚ ਹਟਾਏ ਜਾਂ ਬਣਨ ਵਾਲੇ ਵਜ਼ੀਰਾਂ
ਦੇ ਨਾਵਾਂ ਸਬੰਧੀ ਇਸ਼ਾਰਿਆਂ ਦੇ ਨਾਲ-ਨਾਲ ਨਵੇਂ ਸੰਭਾਵਿਤ ਵਜ਼ੀਰਾਂ ਦੇ ਨਾਂਅ ਤੱਕ
ਛਪ ਰਹੇ ਹਨ। ਪਰ ਸਾਡੀ ਜਾਣਕਾਰੀ ਅਨੁਸਾਰ ਹਾਲ ਦੀ ਘੜੀ ਪੰਜਾਬ ਮੰਤਰੀ ਮੰਡਲ ਵਿਚ
ਫੇਰਬਦਲ ਦਾ ਮਸਲਾ ਲਟਕ ਗਿਆ ਹੈ।
ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਆਏ ਹਨ ਪਰ ਪਤਾ ਲੱਗਾ ਹੈ
ਕਿ ਪ੍ਰਿਅੰਕਾ ਗਾਂਧੀ ਦੇ ਬਾਹਰ ਹੋਣ ਅਤੇ ਰਾਹੁਲ ਗਾਂਧੀ ਦੇ ਉਪਲਬਧ ਨਾ ਹੋਣ ਕਾਰਨ
ਇਸ ਮਾਮਲੇ 'ਤੇ ਕੋਈ ਵਿਚਾਰ ਜਾਂ ਅੰਤਿਮ ਫ਼ੈਸਲਾ ਨਹੀਂ ਹੋ ਸਕਿਆ, ਜਿਸ ਕਾਰਨ ਮੰਤਰੀ
ਮੰਡਲ ਵਿਚ ਰੱਦੋਬਦਲ ਵਿਚ ਦੇਰੀ ਹੋਣੀ ਸੁਭਾਵਿਕ ਹੈ। ਉਂਜ ਹਾਲਤ ਇਹ ਹੈ ਕਿ ਪੰਜਾਬ
ਮੰਤਰੀ ਮੰਡਲ ਵਿਚ ਵੱਡਾ ਫੇਰਬਦਲ ਦੇਰ-ਸਵੇਰ ਜ਼ਰੂਰ ਹੋਵੇਗਾ ਕਿਉਂਕਿ ਕੈਪਟਨ, ਨਵਜੋਤ
ਸਿੰਘ ਸਿੱਧੂ ਅਤੇ ਕਾਂਗਰਸ ਹਾਈ ਕਮਾਨ ਤਿੰਨੇ ਹੀ ਆਪੋ-ਆਪਣੇ ਕਾਰਨਾਂ ਕਰਕੇ ਮੰਤਰੀ
ਮੰਡਲ ਵਿਚ ਆਪਣੀ ਮਰਜ਼ੀ ਦਾ ਫੇਰਬਦਲ ਚਾਹੁੰਦੇ ਹਨ।
ਕੈਪਟਨ ਕੁਝ ਨਵੇਂ ਬਣੇ
ਵਿਰੋਧੀਆਂ ਨੂੰ ਹਟਾਉਣਾ ਚਾਹੁੰਦੇ ਹਨ, ਨਵਜੋਤ ਸਿੰਘ ਸਿੱਧੂ ਕੁਝ ਅਜਿਹੇ ਮੰਤਰੀ
ਹਟਵਾਉਣਾ ਚਾਹੁੰਦੇ ਹਨ ਜਿਨ੍ਹਾਂ 'ਤੇ ਅੱਜਕਲ੍ਹ ਇਲਜ਼ਾਮਾਂ ਦੀਆਂ ਉਂਗਲਾਂ ਉੱਠ
ਰਹੀਆਂ ਹਨ ਤੇ ਉਹ ਆਪਣੇ ਕੁਝ ਹੋਰ ਸਮਰਥਕ ਵਿਧਾਇਕਾਂ ਨੂੰ ਵੀ ਮੰਤਰੀ ਮੰਡਲ ਵਿਚ ਥਾਂ
ਵੀ ਦਿਵਾਉਣਾ ਚਾਹੁੰਦੇ ਹਨ। ਜੋ ਉਸਨੂੰ ਨਵੀਂ ਮਿਲ਼ੀ ਪ੍ਰਧਾਨੀ ਦੀ ਤਰਜਮਾਨੀ ਵੀ ਅਤੇ
ਆਉਂਦੀਆਂ ਚੋਣਾਂ ਵਿੱਚ ਉਸ ਵਾਸਤੇ ਰਾਹ ਵੀ ਪੱਧਰਾ ਕਰ ਸਕਣ। ਜਦ ਕਿ ਕਾਂਗਰਸ ਹਾਈ
ਕਮਾਨ ਯਕੀਨੀ ਤੌਰ 'ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿਚ ਏਕਤਾ
ਚਾਹੁੰਦੀ ਹੋਵੇਗੀ ਅਤੇ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਅਤੇ ਸਥਾਪਤੀ ਵਿਰੋਧੀ
ਰੁਝਾਨ ਨੂੰ ਘਟਾਉਣ ਲਈ ਮੰਤਰੀ ਮੰਡਲ ਦੀ ਦਿੱਖ ਬਦਲਣੀ ਜ਼ਰੂਰੀ ਸਮਝਦੀ ਹੋਵੇਗੀ।
ਸਿੱਧੂ ਦੇ ਸਲਾਹਕਾਰ ਮੇਰੀ ਬਾਤੋਂ ਕੋ ਮੈਂ ਹੀ
ਸਮਝੂੰ ਬਸ, ਕੁਛ ਨਾ ਸਮਝੇ ਖ਼ੁਦਾ ਕਰੇ ਕੋਈ।
ਨਵਜੋਤ ਸਿੰਘ ਸਿੱਧੂ
ਬਿਲਕੁਲ ਵੱਖਰੀ ਤਰ੍ਹਾਂ ਦੀ ਰਾਜਨੀਤੀ ਕਰਦੇ ਹਨ, ਜਿਸ ਨੂੰ ਸਮਝਣਾ ਹੋਰਾਂ ਲਈ ਜੇ
ਅਸੰਭਵ ਨਹੀਂ ਤਾਂ ਸੌਖਾ ਵੀ ਨਹੀਂ। ਅਸਲ ਵਿਚ ਇਹੀ ਗੱਲ ਸਿੱਧੂ ਦੀ ਕਮਜ਼ੋਰੀ ਵੀ ਹੈ
ਤੇ ਤਾਕਤ ਵੀ। ਕਿਉਂਕਿ ਕਿਸੇ ਦੀ ਰਾਜਨੀਤੀ ਨੂੰ ਸਮਝੇ ਬਿਨਾਂ ਵਿਰੋਧੀ ਠੀਕ ਤਰ੍ਹਾਂ
ਜਵਾਬ ਦੇਣ ਦੇ ਸਮਰੱਥ ਨਹੀਂ ਹੋ ਸਕਦੇ ਅਤੇ ਜੇ ਕਿਤੇ ਤੁਸੀਂ ਆਪਣੀ ਗੱਲ ਸਮਝਾ ਨਾ
ਸਕੋ ਤਾਂ ਉਹ ਗੱਲ ਅਸਰ ਅੰਦਾਜ਼ ਹੀ ਨਹੀਂ ਹੁੰਦੀ।
ਖੈਰ ਸਿੱਧੂ ਵਲੋਂ
ਅਚਾਨਕ 4 ਸਲਾਹਕਾਰਾਂ ਦੀ ਨਿਯੁਕਤੀ ਦੀ ਗੱਲ ਵੀ ਕਿਸੇ ਨੂੰ ਘੱਟ ਹੀ ਸਮਝ ਆ ਰਹੀ ਹੈ।
ਇਸ ਨੇ ਕਾਂਗਰਸੀ ਹਲਕਿਆਂ ਵਿਚ ਹੈਰਾਨੀ ਹੀ ਨਹੀਂ ਪੈਦਾ ਕੀਤੀ ਸਗੋਂ ਇਕ ਬਹਿਸ ਵੀ
ਛੇੜ ਦਿੱਤੀ ਹੈ। ਸਿੱਧੂ ਨੇ ਇਨ੍ਹਾਂ ਨਿਯੁਕਤੀਆਂ ਲਈ ਕਿਸੇ ਨਾਲ ਸਲਾਹ ਨਹੀਂ ਕੀਤੀ
ਜਾਪਦੀ। ਭਰੋਸੇਯੋਗ ਜਾਣਕਾਰੀ ਅਨੁਸਾਰ ਨਿਯੁਕਤੀਆਂ ਹੋਣ ਤੋਂ ਪਹਿਲਾਂ ਇਸ ਬਾਰੇ
ਪੰਜਾਬ ਕਾਂਗਰਸ ਦੇ 4 ਕਾਰਜਕਾਰੀ ਪ੍ਰਧਾਨਾਂ ਤੱਕ ਨੂੰ ਵੀ ਪਤਾ ਨਹੀਂ ਸੀ।
ਹਾਲਾਂਕਿ ਸਿੱਧੂ ਵਲੋਂ ਨਿਯੁਕਤ 4 ਸਲਾਹਕਾਰਾਂ ਵਿਚੋਂ ਇਕ ਸਾਬਕਾ ਡੀ.ਜੀ.ਪੀ.
ਅਤੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਮੁਹੰਮਦ ਮੁਸਤਫਾ ਨੇ ਤਾਂ ਸਿੱਧੂ ਦਾ
ਸਲਾਹਕਾਰ ਬਣਨ ਤੋਂ ਟਾਲਾ ਹੀ ਵੱਟ ਲਿਆ। ਪਰ ਰਾਜਨੀਤਕ ਹਲਕਿਆਂ ਵਿਚ ਇਨ੍ਹਾਂ ਚਾਰਾਂ
ਹੀ ਵਿਅਕਤੀਆਂ ਦੀ ਚੋਣ ਪਿੱਛੇ ਸੰਭਾਵਿਤ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਪ੍ਰਮੁੱਖ ਪੰਜਾਬੀਅਤ ਪੱਖੀ ਪਰ ਗ਼ੈਰ-ਕਾਂਗਰਸੀ
ਸਲਾਹਕਾਰ ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਨੂੰ ਮਿਲੀਆਂ
ਨਿਯੁਕਤੀਆਂ ਪਿੱਛੇ ਨਿਰੋਲ ਤੌਰ 'ਤੇ ਉਨ੍ਹਾਂ ਦੀਆਂ ਲਿਖਤਾਂ ਦਾ ਹੀ ਹੱਥ ਹੈ।
ਮਾਲਵਿੰਦਰ ਸਿੰਘ ਮਾਲੀ ਪਹਿਲਾਂ 'ਪੰਜਾਬ ਸਟੂਡੈਂਟਸ ਯੂਨੀਅਨ' ਦੇ ਜਨਰਲ ਸਕੱਤਰ ਰਹੇ।
ਫਿਰ ਉਹ ਜਥੇਦਾਰ ਟੌਹੜਾ ਦੇ ਨਜ਼ਦੀਕੀ ਤੇ ਬਾਅਦ ਵਿਚ ਵੀ ਅਕਾਲੀ ਦਲ ਦੇ ਨੇੜੇ ਰਹੇ।
'ਮਾਲੀ' ਆਪਣੀਆਂ ਬੇਬਾਕ ਟਿੱਪਣੀਆਂ ਕਰਕੇ ਜਾਣੇ ਜਾਂਦੇ ਰਹੇ ਹਨ। ਭਰੋਸੇਯੋਗ ਸੂਤਰਾਂ
ਮੁਤਾਬਿਕ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਨ ਦੇ ਦਿਨਾਂ ਵਿਚ ਸਿੱਧੂ ਦੇ ਹੱਕ ਵਿਚ
ਉਨ੍ਹਾਂ ਵਲੋਂ ਸੋਸ਼ਲ ਮੀਡੀਆ 'ਤੇ ਲਿਖਣ ਦਰਮਿਆਨ ਹੀ ਉਹ ਸਿੱਧੂ
ਦੇ ਸੰਪਰਕ ਵਿਚ ਆਏ ਤੇ ਲਗਾਤਾਰ ਸਿੱਧੂ ਵਲੋਂ ਦਿੱਤੇ 'ਪੰਜਾਬ ਵਿਯਨ’ ਦੀ ਵਕਾਲਤ
ਕਰਦੇ ਰਹੇ। ਸ਼ਾਇਦ ਇਹੀ ਕਾਰਨ ਹੈ ਕਿ ਉਹ ਸਿੱਧੂ ਦੀ ਪਸੰਦ ਬਣ ਗਏ।
ਡਾ.
ਪਿਆਰੇ ਲਾਲ ਗਰਗ ਵੀ ਪੰਜਾਬੀ ਦੇ ਚੰਗੇ ਲੇਖਕ ਅਤੇ ਚਿੰਤਕ ਹਨ। ਬਾਬਾ ਫਰੀਦ
ਯੂਨੀਵਰਸਿਟੀ ਦੇ ਰਜਿਸਟਰਾਰ ਰਹਿਣ ਸਮੇਂ ਉਨ੍ਹਾਂ ਦਾ ਕੰਮ ਚਰਚਾ ਵਿਚ ਰਿਹਾ ਹੈ। ਉਹ
ਵੀ ਲਗਾਤਾਰ ਸਿੱਧੂ ਦੇ ਹੱਕ ਵਿਚ ਲਿਖਦੇ ਬੋਲਦੇ ਰਹੇ ਹਨ। ਜਦੋਂ ਕਿ ਐਮ.ਪੀ.
ਡਾ. ਅਮਰ ਸਿੰਘ ਨਾਲ ਸਿੱਧੂ ਦੀ ਨੇੜਤਾ ਪਹਿਲਾਂ ਹੀ ਸਭ ਨੂੰ ਪਤਾ ਹੈ। ਇਸ
ਪਿੱਛੇ ਜੋ ਚਰਚਾ ਹੈ, ਉਸ ਅਨੁਸਾਰ ਡਾ. ਅਮਰ ਸਿੰਘ ਕਾਂਗਰਸ ਦੇ ਪ੍ਰਮੁੱਖ ਨੇਤਾ
ਦਿਗਵਿਜੈ ਸਿੰਘ ਦੇ ਕਾਫੀ ਖ਼ਾਸਮ-ਖ਼ਾਸ ਹਨ, ਜੋ ਕਿ ਉਨ੍ਹਾਂ ਦਿਨਾਂ ਵਿਚ ਰਾਹੁਲ
ਗਾਂਧੀ ਦੇ ਸਭ ਤੋਂ ਵੱਧ ਨੇੜੇ ਮੰਨੇ ਜਾਂਦੇ ਸਨ, ਜਿਨ੍ਹਾਂ ਦਿਨਾਂ ਵਿਚ ਸਿੱਧੂ
ਕਾਂਗਰਸ ਵਿਚ ਸ਼ਾਮਿਲ ਹੋਏ।
ਭਾਵੇਂ ਸਾਬਕਾ ਡੀ.ਜੀ.ਪੀ. ਮੁਸਤਫਾ ਰਾਜਨੀਤਕ
ਮਜਬੂਰੀਆਂ ਕਾਰਨ ਸਿੱਧੂ ਦਾ ਸਲਾਹਕਾਰ ਪਦ ਨਹੀਂ ਸੰਭਾਲ਼ ਰਹੇ ਪਰ ਉਨ੍ਹਾਂ ਦੀ
ਨਿਯੁਕਤੀ ਜਾਂ ਚੋਣ ਪਿੱਛੇ ਸੰਗਰੂਰ ਜ਼ਿਲ੍ਹੇ ਦੀ ਅੰਦਰੂਨੀ ਸਿਆਸਤ ਦਾ ਵੱਡਾ ਹੱਥ
ਦੱਸਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਸਿੱਧੂ ਦੇ ਅੱਜਕਲ੍ਹ ਬਹੁਤ ਹੀ ਨਜ਼ਦੀਕੀ
ਨੌਜਵਾਨ ਜੋ ਇਕ ਸਾਬਕਾ ਵਿਧਾਇਕ ਦੇ ਸਪੁੱਤਰ ਹਨ, ਇਸ ਵਾਰ ਧੂਰੀ ਤੋਂ ਵਿਧਾਨ ਸਭਾ ਦੀ
ਚੋਣ ਲੜਨੀ ਚਾਹੁੰਦੇ ਹਨ। ਇਸ ਲਈ ਉਸ ਨੂੰ ਮੁਸਤਫਾ ਅਤੇ ਉਨ੍ਹਾਂ ਦੀ ਮੰਤਰੀ ਪਤਨੀ ਦੀ
ਮਦਦ ਦੀ ਬਹੁਤ ਲੋੜ ਹੈ। ਮੁਹੰਮਦ ਮੁਸਤਫਾ ਦੀ ਚੋਣ ਪਿੱਛੇ ਦੂਸਰਾ ਕਾਰਨ ਉਨ੍ਹਾਂ ਦਾ
ਅੱਜਕਲ੍ਹ ਕੈਪਟਨ ਵਿਰੋਧੀ ਹੋਣਾ ਵੀ ਮੰਨਿਆ ਜਾ ਰਿਹਾ ਹੈ।
ਸਿੱਧੂ-ਕੈਪਟਨ ਏਕਤਾ ਅਜੇ ਦੂਰ ਦੀ ਗੱਲ? ਬੇਸ਼ੱਕ ਇਸ ਵਿਚ ਕੋਈ ਸ਼ੱਕ
ਨਹੀਂ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ,
ਉਸ ਨਾਲ ਕੈਪਟਨ ਦੇ ਵਕਾਰ ਅਤੇ ਕਾਂਗਰਸ ਵਿਚ ਉਨ੍ਹਾਂ ਦੀ ਚੜ੍ਹਤ ਨੂੰ ਸੱਟ ਵੱਜੀ ਹੈ।
ਪਰ ਕੈਪਟਨ ਅਮਰਿੰਦਰ ਸਿੰਘ ਇਕ ਹੰਢੇ-ਵਰਤੇ ਸਿਆਸਤਦਾਨ ਹਨ। ਉਹ ਇਨ੍ਹਾਂ ਦਿਨਾਂ ਵਿਚ
ਸਿੱਧੂ ਨਾਲ ਸਬੰਧਾਂ ਬਾਰੇ ਕਾਫੀ ਘੱਟ ਬੋਲ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ
ਕਿ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੀ ਅੱਜਕਲ੍ਹ ਕਿਸੇ ਤਰ੍ਹਾਂ
ਦੀਆਂ ਰਾਜਨੀਤਕ ਖ਼ਬਰਾਂ ਲੀਕ ਕਰਨ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਕੈਪਟਨ
ਵਿਰੋਧੀ ਨੇਤਾਵਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਬੇਚੈਨੀ ਦੀ ਚਰਚਾ ਹੈ, ਕਿਉਂਕਿ ਉਹ ਇਹ
ਨਹੀਂ ਸਮਝ ਪਾ ਰਹੇ ਕਿ ਕੈਪਟਨ ਦੀ ਜਵਾਬੀ ਰਣਨੀਤੀ ਕੀ ਹੋਵੇਗੀ?
ਇਸ ਦਰਮਿਆਨ
ਕੈਪਟਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਵੀ ਕਈ ਤਰ੍ਹਾਂ
ਦੇ ਚਰਚੇ ਸੁਣਾਈ ਦੇ ਰਹੇ ਹਨ ਪਰ ਸਾਡੀ ਸਮਝ ਇਹ ਦੱਸ ਪਾ ਰਹੀ ਹੈ ਕਿ ਜਦੋਂ ਤੱਕ
ਕੈਪਟਨ ਦੀ ਮੁੱਖ ਮੰਤਰੀ ਦੀ ਕੁਰਸੀ ਨੂੰ ਕੋਈ ਸਿੱਧਾ ਖ਼ਤਰਾ ਨਜ਼ਰ ਨਹੀਂ ਆਉਂਦਾ, ਉਹ
ਕੋਈ ਵੀ ‘ਰਾਜਨੀਤਕ ਆਤਮਘਾਤ ਵਾਲਾ ਕਦਮ’ ਕਿਉਂ ਚੁੱਕਣਗੇ? ਪਰ ਹਾਂ ਇਸ ਗੱਲ ਵਿਚ ਕੋਈ
ਸ਼ੱਕ ਨਹੀਂ ਕਿ ਜੇਕਰ ਕੈਪਟਨ ਨੂੰ ਇਸ ਸਥਿਤੀ ਵਿਚੋਂ ਨਿਕਲਣ ਲਈ ਕੋਈ ਸਨਮਾਨਜਨਕ
ਰਸਤਾ ਨਾ ਮਿਲਿਆ ਤਾਂ ਉਹ ਇਸ ਸ਼ਿਅਰ,
ਜੋ ਡੂਬੇਗੀ ਕਸ਼ਤੀ ਤੋ ਡੂਬੇਂਗੇ
ਸਾਰੇ। ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ।
'ਤੇ ਅਮਲ ਵੀ ਅਵੱਸ਼ ਕਰ ਸਕਦੇ ਹਨ। ਪਰ ਸਿੱਧੂ ਦੇ ਪੰਜਾਬ ਕਾਂਗਰਸ
ਪ੍ਰਧਾਨ ਬਣਨ ਉਪਰੰਤ ਨਜ਼ਰ ਆ ਰਹੀ ਸਥਿਤੀ ਅਨੁਸਾਰ ਕਾਂਗਰਸ ਪਾਰਟੀ ਵਿੱਚ ਉਤਸ਼ਾਹ
ਜ਼ਰੂਰ ਵਧਿਆ ਹੈ। ਸਰਗਰਮੀ ਵੀ ਤੇਜ਼ ਹੋਈ ਹੈ ਪਰ ਪਾਰਟੀ ਵਿਚ ਧੜੇਬੰਦੀ ਖ਼ਤਮ ਹੋਣ
ਦੀ ਬਜਾਏ ਹੋਰ ਤਿੱਖੀ ਹੁੰਦੀ ਹੀ ਨਜ਼ਰ ਆ ਰਹੀ ਹੈ ਅਤੇ ਜਾਪਦਾ ਹੈ ਕਿ ਇਹ ਅਜੇ ਹੋਰ
ਸਮਾਂ ਚੱਲ ਸਕਦੀ ਹੈ।
ਜਥੇਬੰਦਕ ਢਾਂਚਾ ਸਤੰਬਰ ਵਿੱਚ?
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਉਪਰੰਤ ਪੰਜਾਬ ਕਾਂਗਰਸ ਦਾ
ਜਥੇਬੰਦਕ ਢਾਂਚਾ ਜਲਦੀ ਬਣਨ ਦੀ ਆਸ ਕੀਤੀ ਜਾ ਰਹੀ ਸੀ ਪਰ ਜਾਪਦਾ ਹੈ ਕਿ ਇਹ ਢਾਂਚਾ
ਸਤੰਬਰ ਤੱਕ ਹੀ ਬਣ ਸਕੇਗਾ। ਸਮਝਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਮੰਤਰੀ ਮੰਡਲ ਦੇ
ਰੱਦੋਬਦਲ ਦਾ ਮਾਮਲਾ ਨਿਬੇੜਿਆ ਜਾਵੇਗਾ। ਹਾਲਾਂ ਕਿ ਇਸ ਗੱਲ ਦੀ ਸੰਭਾਵਨਾ ਤੋਂ
ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿੱਧੂ ਕਿਸੇ ਵੇਲੇ ਵੀ ਪਾਰਟੀ ਦੇ ਕੁਝ ਜਨਰਲ
ਸਕੱਤਰ ਅਤੇ ਮੀਤ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਤਾਂ ਕਰ ਸਕਦੇ ਹਨ ਪਰ ਪੂਰਾ ਢਾਂਚਾ
ਸਤੰਬਰ ਦੇ ਅਖੀਰ ਤੱਕ ਹੀ ਬਣਨ ਦੇ ਆਸਾਰ ਨਜ਼ਰ ਆ ਰਹੇ ਹਨ ਜਿਸ ਵਿੱਚ ਹਾਈ ਕਮਾਂਡ ਦੀ
ਸਹਿਮਤੀ ਦੀ ਝਲਕ ਦਿਸਣ ਦੀ ਸੰਭਾਵਨਾ ਵੀ ਜ਼ਰੂਰ ਨਜ਼ਰ ਆਵੇਗੀ।
ਫੋਨ : 92168-60000 E.mail :
hslall@ymail.com
|
|
|
|
|
|
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|