|
ਰੂੜ੍ਹੀਵਾਦੀ ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ
ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ!
ਕੇਹਰ ਸ਼ਰੀਫ਼, ਜਰਮਨੀ
(22/09/2021) |
|
|
|
ਪੰਜਾਬ
ਨੂੰ "ਰਾਜਾਸ਼ਾਹੀ ਮਾਨਸਿਕਤਾ ਦੀ ਵਿਅਕਤੀਵਾਦੀ ਵਲਗਣ" ਚੋਂ ਕੱਢ ਕੇ ਪੰਜਾਬ
ਅੰਦਰ ਹਕੂਮਤ ਕਰ ਰਹੀ ਪਾਰਟੀ ਨੇ ਗਰੀਬ ਪਰਵਾਰ ਵਿਚ ਜਨਮੇ ਕਿਰਤੀ ਵਰਗ ਦੇ ਪੜ੍ਹੇ
ਲਿਖੇ ਨੌਜਵਾਨ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ।
ਪਰ ਦੋ ਦਿਨ ਤੋਂ ਭੈਂਗੀ ਸਿਆਸਤ ਤੇ ਟੀਰੀ ਸੋਚ ਵਾਲੇ ਲੋਕ ਜਿਵੇਂ ਚੰਨੀ ਨਾਲ ਘਟੀਆ
ਜਹੇ ਵਿਸ਼ੇਸ਼ਣ ਜੋੜ ਕੇ ਹੀਣਤਾ ਭਰੇ ਸੰਬੋਧਨ ਕਰ ਰਹੇ ਹਨ, ਉਸਤੋਂ ਪਤਾ ਲਗਦਾ ਹੈ ਕਿ
ਸਾਡੇ ਸਮਾਜ ਅੰਦਰ ਬਹੁਤੇ ਲੋਕ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।" ਦੇ ਬਰਾਬਰੀ
ਭਰੇ ਹੋੱਕੇ ਦਾ ਪੱਲਾ ਨਹੀਂ ਫੜ ਸਕੇ। ਇਸ ਸੋਚ ਨੂੰ ਅਮਲ 'ਚ ਅਪਣਾ ਨਹੀਂ
ਸਕੇ। ਇਸ ਦੇ ਲੜ ਅਜੇ ਤੱਕ ਨਹੀਂ ਲੱਗ ਸਕੇ।
ਸੋਚਣ-ਸਮਝਣ ਤੋਂ ਅਸਮਰੱਥ
ਬਹੁਤੇ ਅਜੇ ਵੀ ਨਾ-ਬਰਾਬਰੀ ਵਾਲੀ ਮਨੂਵਾਦੀ ਵਰਣ ਵੰਡ / ਇਨਸਾਨਾਂ ਅੰਦਰ ਬਿਨਾਂ
ਕਿਸੇ ਕਾਰਨ ਵੱਡੇ, ਛੋਟੇ ਦਾ ਪਾੜਾ ਪਾਉਣ ਵਾਲੀ ਦੱਕਿਆਨੂਸੀ ਸੋਚ ਦੇ ਸ਼ਿਕਾਰ ਹਨ।
ਇਹ ਲੋਕ ਕਦੋਂ ਸੋਚਣਾ ਅਤੇ ਉਸ ਉੱਤੇ ਅਮਲ ਕਰਨਾ ਸ਼ੁਰੂ ਕਰਨਗੇ ਜੋ ਪੰਜਾਬ ਦੀ ਇਸ
ਧਰਤੀ ਨੂੰ "ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ " ਪ੍ਰਚਾਰਦੇ ਹਨ। ਕੀ ਗਰੀਬ
ਘਰ ਜੰਮ ਕੇ ਸਮਰੱਥਾਵਾਨ, ਗਿਆਨਵਾਨ ਹੋਣਾ ਸੌਖਾ ਹੁੰਦਾ ਹੈ ?
ਸ਼੍ਰੀ ਚੰਨੀ
ਪਿਛਲੇ ਮੁੱਖਮੰਤਰੀਆ ਅਤੇ ਡਿਪਟੀ ਮੁੱਖਮੰਤਰੀਆਂ ਤੋਂ ਵੱਧ ਪੜ੍ਹਿਆ-ਲਿਖਿਆ
ਸੂਝਵਾਨ ਇਨਸਾਨ ਹੈ। ਪਤਾ ਲੱਗ ਰਿਹਾ ਕਿ ਅਜੇ ਉਹ ਪੀ ਐਚ ਡੀ ਕਰ ਰਿਹਾ ਹੈ। ਇਹ ਬਹੁਤ
ਵੱਡੀ ਗੱਲ ਹੈ ਲਗਾਤਾਰ ਸਿੱਖਦੇ ਰਹਿਣਾ ਅਤੇ ਗਿਆਨ ਦੇ ਲੜ ਲੱਗੇ ਰਹਿਣਾ। ਇਹ ਤਾਂ
ਆਤਮ ਵਿਸ਼ਵਾਸ ਦਾ ਧਾਰਨੀ ਮਨੁੱਖ ਹੀ ਕਰ ਸਕਦਾ ਹੈ। ਪੰਜਾਬ ਤੋਂ ਬਾਹਰ
ਰਹਿਣ ਵਾਲੇ ਲੋਕ ਹੈਰਾਨ ਹਨ ਤੇ ਪੁੱਛਦੇ ਹਨ ਕੀ ਸਿੱਖਾਂ ਵਿਚ ਵੀ ਜਾਤ-ਪਾਤ
ਹੁੰਦੀ ਹੈ? ਸਿਆਣਿਆਂ ਦਾ ਜਵਾਬ ਹੁੰਦਾ ਹੈ ਸਿਧਾਂਤਕ ਪੱਖੋਂ ਤਾਂ ਨਹੀਂ ਪਰ ਅਮਲ ਵਿਚ
ਬਾਕੀ ਫਿਰਕਿਆਂ ਵਾਂਗ ਹੀ ਹੈ। ਫੇਰ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਦਾ ਕੀ ਬਣਿਆਂ
? ਕੀ ਅੰਧਵਿਸ਼ਵਾਸੀ, ਕਰਮਕਾਂਡੀ ਤੇ ਜਾਤ-ਪਾਤੀ ਲੋਕਾਂ ਨੂੰ ਸਿੱਖ ਮੰਨਿਆਂ ਜਾਣਾ
ਚਾਹੀਦਾ ਹੈ ? ਸਿੱਖ ਗੁਰੂ ਦੇ ਕਹਾਉਣਾ ਅਤੇ ਅਮਲ ਵਰਣਵੰਡ ਵਾਲੀ "ਵਿਚਾਰਧਾਰਾ" 'ਤੇ
ਕਰਨਾ, ਇਹ ਗਲਤ ਹੀ ਨਹੀਂ ਆਤਮਘਾਤੀ ਰਾਹ / ਕੁਰਾਹੇ ਪਾਉਣ ਵਾਲੀ ਜੀਵਨ ਜਾਚ ਹੈ ਜੋ
ਇਨਸਾਨ ਨੂੰ ਇਨਸਾਨ ਹੀ ਨਹੀਂ ਰਹਿਣ ਦਿੰਦੀ । ਇਹ ਜੀਵਨ ਜਾਚ ਦੁੱਧ ਵਿਚ ਕਾਂਜੀ ਘੋਲਣ
ਵਰਗੀ ਹੈ, ਜਿਸ ਤੋਂ ਬਾਅਦ ਦੁੱਧ, ਦੁੱਧ ਨਹੀਂ ਰਹਿੰਦਾ। ਆਪਣੇ ਆਪ ਨੂੰ ਸਿੱਖ ਸਕਾਲਰ
/ ਸਿੱਖ ਬੁੱਧੀਜੀਵੀ ਕਹਿਣ-ਕਹਾਉਣ ਵਾਲਿਆਂ ਵਲੋਂ ਇਹ ਸਵਾਲ ਉਭਾਰਿਆ ਜਾਣਾ ਚਾਹੀਦਾ
ਹੈ, ਜੇ ਉਹ ਸੱਚਮੁੱਚ ਬੁੱਧੀਜੀਵੀ ਹਨ ਫੇਰ ਇਸ ਸਵਾਲ ਦਾ ਜਵਾਬ ਵੀ ਦੇਣਾ
ਚਾਹੀਦਾ ਹੈ, ਤਾਂ ਜੋ ਜਾਣੇ-ਅਣਜਾਣੇ ਹਨੇਰੇ ਵਿਚ ਟੱਕਰਾਂ ਮਾਰ / ਵਿਚਰ ਰਹੇ ਲੋਕ
ਚਾਨਣ ਦੇ ਲੜ ਲੱਗ ਸਕਣ। ਆਪਣੇ ਆਪ ਨੂੰ ਮੱਲੋਮੱਲੀ "ਪੰਥ ਦੀ ਪਾਰਟੀ" ਕਹਿਣ
ਵਾਲੇ ਪਿਛਲੇ ਕਿੰਨੇ ਸਮੇਂ ਤੋਂ ਸਿਆਸੀ ਬਿਆਨਬਾਜ਼ੀ ਵਿਚ ਕਹਿੰਦੇ ਆ ਰਹੇ ਹਨ ਕਿ ਜੇ
ਚੋਣਾਂ ਵਿਚ ਅਸੀਂ ਜਿੱਤੇ ਤਾਂ ਅਸੀਂ "ਦਲਿੱਤ" (ਕਿਰਤੀ ਲੋਕ ਕਿਉਂ ਨਹੀਂ
ਕਹਿੰਦੇ), ਡਿਪਟੀ ਸੀ ਐਮ ਬਣਾਵਾਂਗੇ । ਭਲਾਂ ਆਪ ਇਹੋ ਕੌਣ ਹਨ ਜੋ ਜਗਤ ਪਾਲ ਕਿਰਤੀ
ਵਰਗ ਨੂੰ ਹੀਣੇ ਸਮਝ ਰਹੇ ਹਨ? ਕੀ ਇਨ੍ਹਾਂ ਸਿਆਸੀ ਧੰਦੇਬਾਜਾਂ ਨੂੰ ਪਤਾ ਹੈ
ਮਹਾਂਪੁਰਸ਼ ਕਬੀਰ ਜੀ ਨੇ ਬਰਾਬਰੀ ਨੂੰ ਕਿਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ ਹੈ, ਜੇ
ਨਹੀਂ ਜਾਣਦੇ ਤਾਂ ਸੁਣੋ ਕਬੀਰ ਜੀ ਨੇ ਕਿਹਾ ਸੀ " ਜੌ ਤੂੰ ਬ੍ਰਾਹਮਣੁ ਬ੍ਰਹਮਣੀ
ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥ ਹੁਣ ਤਾਂ ਦੂਜਿਆਂ ਨੂੰ ਆਪਣੇ ਆਪ ਤੋਂ
ਨੀਵੇਂ ਸਮਝਣ ਵਾਲਿਆਂ ਵਲੋਂ ਕਬੀਰ ਸਾਹਿਬ ਅੱਗੇ ਪੇਸ਼ ਹੋ ਕੇ ਦਲੀਲ ਨਾਲ
ਜਵਾਬ ਦੇਣਾ ਪਵੇਗਾ ਕਿ ਉਹ ਬਾਕੀ ਮਨੁੱਖੀ ਵਰਗ ਤੋਂ ਵੱਖਰੇ ਤੇ ਅਖੌਤੀ ਉੱਚੇ ਕਿਵੇ
ਤੇ ਕਿਉਂ ਹੋ ਗਏ ? ਉਹ ਕਿਹੜੇ ਵੱਖਰੇ ਰਾਹੋਂ ਆਏ ਹਨ? ਸਮਾਜ ਅੰਦਰ ਧਾਰਮਿਕ
ਰਹਿਬਰ ਬਣ ਕੇ ਵਿਚਰਨ ਵਾਲਿਆਂ ਦੀ ਕੋਈ ਜੁੰਮੇਵਾਰੀ/ਜਵਾਬਦੇਹੀ ਵੀ ਹੁੰਦੀ ਹੈ,
ਅਜਿਹੇ ਸਮੇਂ ਉਨ੍ਹਾ ਦਾ ਬੋਲਣਾ, ਸੱਚ ਉੱਤੇ ਪਹਿਰਾ ਦੇਣਾ ਵੀ ਜਰੂਰੀ ਹੁੰਦਾ ਹੈ।
ਚੁੱਪ ਰਹਿ ਕੇ ਉਹ ਆਪਣੇ ਫ਼ਰਜ਼ ਤੋਂ ਕੋਤਾਹੀ ਅਤੇ ਸਮੇਂ ਨੂੰ ਧੋਖਾ ਦੇਣ ਦਾ ਜਤਨ
ਕਰਦੇ ਹਨ। ਅੱਜ ਦਾ ਯੁੱਗ ਇਨ੍ਹਾਂ ਆਪਣੇ ਆਪ ਨੂੰ ਉੱਚੇ ਸਮਝਣ ਵਾਲਿਆਂ ਤੋਂ
ਜਵਾਬ ਮੰਗਦਾ ਹੈ ਕਿ ਬਾਬਾ ਨਾਨਕ ਤਾਂ ਆਪਣੇ ਆਪ ਨੂੰ "ਨੀਚਾਂ ਅੰਦਰ ਨੀਚ ਜਾਤ ਨੀਚੀ
ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗਿ ਸਾਥ ਵੱਡਿਆਂ ਸਿਉ ਕਿਆ ਰੀਸ" ਨੂੰ ਆਪਣੀ
ਪਹਿਚਾਣ ਬਣਾਉਂਦੇ ਹਨ। ਉਹ ਮਲਕ ਭਾਗੋ ਨੂੰ ਨਕਾਰ ਕੇ ਭਾਈ ਲਾਲੋ ਨੂੰ ਆਪਣਾ ਦੱਸਦੇ
ਹਨ। ਇਹ ਕੌਣ ਲੋਕ ਹਨ ਜੋ ਬਾਬੇ ਦੇ ਉਪਦੇਸ਼ਾਂ ਨੂੰ ਭੁੱਲ ਕੇ ਸਿਆਸੀ ਤਿਕੜਮਬਾਜ਼ੀਆਂ
ਕਰ ਰਹੇ ਹਨ, ਕਾਹਦੀ ਖਾਤਰ? ਇਸ ਤਰ੍ਹਾਂ ਪਦਾਰਥਾਂ ਦੇ ਢੇਰ ਤਾਂ ਤੁਸੀਂ ਲਾ ਲਵੋਗੇ,
ਪਰ ਬਾਬੇ ਨਾਲੋਂ ਤੁਹਾਡਾ ਰਿਸ਼ਤਾ ਟੁੱਟ ਜਾਵੇਗਾ। ਕਈ "ਸਿਆਸਤਦਾਨ" ਆਪਣੇ
ਆਪ ਨੂੰ ਆਪ ਹੀ ਗਰੀਬ-ਗੁਰਬੇ ਦੇ ਆਗੂ ਦੱਸਣ ਲੱਗ ਪੈਂਦੇ ਹਨ, ਪਰ ਸਿਆਸਤ ਨੂੰ ਧੰਦਾ
ਸਮਝ ਕੇ ਆਪੇ ਹੀ ਆਪਣੇ ਕਿਰਤੀ ਵਰਗ ਨੂੰ ਛੱਡ ਕੇ ਸਾਧਨ ਭਰਪੂਰ ਲੋਕਾਂ ਦੇ ਬਣ
ਬਹਿੰਦੇ ਹਨ ਅਤੇ ਆਰਥਿਕ ਮੁਫਾਦ ਖਾਤਰ ਜਾਤ ਅਭਿਮਾਨੀਆਂ ਦੀ ਰਾਖੀ ਦਾ ਚੀਕ-ਚਿਹਾੜਾ
ਪਾਉਣ ਲੱਗ ਪੈਂਦੇ ਹਨ। ਅਜਿਹੇ ਲੋਕਾਂ ਦੀ ਉਲਝੀ ਮਾਨਸਿਕ ਅਵਸਥਾ ਸਮਾਜ ਨੂੰ ਬੀਮਾਰ
ਸੋਚ ਤੋਂ ਬਿਨਾਂ ਕੁੱਝ ਨਹੀਂ ਦੇ ਸਕਦੀ। ਜੇ ਇਨਸਾਨ ਹੋ ਤਾਂ
ਇਨਸਾਨਾਂ ਵਾਲੀ ਗੱਲ ਕਰੋ, ਇਨਸਾਨੀਅਤ ਨੂੰ ਪਿਆਰ ਕਰੋ, ਨਫਰਤਾਂ ਵੰਡਣ ਵਾਲੇ ਹਮੇਸ਼ਾ
ਤ੍ਰਿਸਕਾਰ ਦੇ ਭਾਗੀ ਬਣਦੇ ਹਨ। ਜੰਮ ਜੰਮ ਸਿਆਸਤਾਂ ਕਰੋ, ਪਰ ਭੁੱਲੋ ਨਾ ਤੁਸੀਂ ਇਸ
ਸਮਾਜ ਦਾ ਅੰਗ ਹੋ। ਸਮਾਜ ਅੰਦਰ ਚੰਗੇ ਵਿਚਾਰਾਂ ਦਾ ਪ੍ਰਵਾਹ ਤੁਹਾਡੀ ਵੀ ਜੁੰਮੇਵਾਰੀ
ਹੈ । ਪਤਾ ਹੋਣ ਦੇ ਬਾਵਜੂਦ ਕੋਈ ਵੀ ਗਲਤ ਕੰਮ ਕਰਨ ਲੱਗਿਆਂ ਅਤੇ ਨਿੰਦਿਆਂ ਦੇ
ਵਿਹੜੇ ਬੈਠ, ਮੁਹੱਬਤਾਂ ਵੱਲ ਪਿੱਠ ਕਰਕੇ ਨਫਰਤ ਭਰੀ ਸੋਚ ਦੇ ਵੱਸ ਪੈ ਕੇ ਕਿਸੇ
ਭਲੇਪੁਰਸ਼ ਵੱਲ ਝੂਠੀ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵਲ ਨਿਗਾਹ ਮਾਰ ਲਿਉ, ਬਾਬਾ
ਫਰੀਦ ਜੀ ਦਾ ਕਿਹਾ ਆਪਣੇ ਚੇਤੇ ਵਿਚੋਂ ਨਾ ਭੁਲਾਇਉ । ਬਾਬਾ ਫਰੀਦ ਜੀ ਨੇ ਕਿਹਾ ਸੀ
– ਫਰੀਦਾ, ਜੇ ਤੂ ਅਕਲਿ ਲਤੀਫੁ ਕਾਲੇ ਲਿਖ ਨਾ ਲੇਖ ॥ ਆਪਨੜੈ
ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥
|
|
|
|
|
|
|
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|