|
ਮੋਦੀ ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ
(22/11/2021) |
|
|
|
ਮਰਦੀ
ਨੇ ਅੱਕ ਚੱਬਿਆ..!
ਇਹ ਵੀ ਸੱਚ ਹੈ ਕਿ "ਥੁੱਕ ਕੇ ਚੱਟਣਾ ਤੇ ਕਿਸੇ ਦਾ ਘਰ
ਪੱਟਣਾ " ਬਹੁਤ ਮੁਸ਼ਕਿਲ ਹੁੰਦਾ ਹੈ । ਪਰ ਆਪਣੇ ਘਰ ਨੂੰ ਅੱਗ ਬੇਗਾਨੇ ਨਹੀਂ, ਸਗੋਂ
ਘਰਦਾ ਹੀ ਕੋਈ ਰਲ਼ ਕੇ ਲਵਾਉਦਾ ਹੁੰਦਾ ਹੈ। ਇਹ ਵੀ ਹਕੀਕਤ ਹੈ ਕਿ ਜਦ ਚੋਰ ਅਤੇ
ਕੁੱਤੀ ਰਲ ਜਾਂਦੇ ਹਨ ਤਾਂ ਘਰ ਅੰਦਰ ਡਾਕਾ ਪੈਣਾ ਲਾਜ਼ਮੀ ਹੁੰਦਾ ਹੈ। ਦਿਨ ਦਿਹਾੜੇ
ਡਾਕਾ ਕੋਈ ਡਾਕੂ ਹੀ ਮਾਰ ਸਕਦਾ ਹੁੰਦਾ। ਘਰ ਦਾ ਭੇਤੀ ਹੀ ਲੰਕਾ ਨੂੰ ਢਾਹ ਸਕਦਾ ਹੈ।
ਭਵੀਸ਼ਨ ਨੂੰ ਹੀ ਰਾਵਣ ਦੀ ਮੌਤ ਦਾ ਭੇਦ ਸੀ, ਨਹੀਂ ਉਹ ਕਦੇ ਵਿ ਨਾ ਮਰਦਾ। ਗੱਲ ਤੇ ਅੱਕ ਚੱਬਣ ਤੋਂ ਸ਼ੁਰੂ ਕੀਤੀ ਸੀ - ਜਦ ਘਰ ਵਾਲਾ
ਨਿਪੁੰਨਸਕ ਹੋਵੇ ਤਾਂ ਸ਼ਰੀਕੇ ਵਾਲੇ ਤਾਹਨੇ ਮਾਰਦੇ ਹਨ। ਸੱਸ ਸਾਹੁਰਾ ਪੋਤਾ ਦੇਖਣ
ਦੀ ਲਾਲਸਾ ਵਿੱਚ ਸੱਸ ਨਿੱਤ ਨੂੰਹ ਦੇ ਹੁੱਜਾਂ ਮਾਰਦੀ ਹੈ। ਫੇਰ ਨੂੰਹ ਨੂੰ ਅੱਕ
ਚੱਬਣਾ ਹੀ ਪੈਦਾ ਹੈ। ਹਾਰ ਕੇ ਜੇਠ ਨਾਲ ਲਾਉਣੀ ਸੌਖਾ ਕੰਮ ਨਹੀਂ ਹੁੰਦਾ। ਹੁਣ ਜਦ
ਥੁੱਕ ਕੇ ਚੱਟਣ ਦੀ ਨੌਬਤ ਆਵੇ ਤਾਂ ਸਿਆਣੇ ਕਹਿੰਦੇ ਨੇ ਕਿ ਲੋਕਾਂ ਦੇ ਦੇਖਣ ਤੋਂ
ਪਹਿਲਾਂ ਹੀ ਚੱਟ ਲੈਣਾ ਚਾਹੀਦਾ ਹੈ - ਸਭ ਤੋਂ ਅੱਖ ਬਚਾ ਕੇ। ਸਾਡੀ ਬੋਲੀ ਪੰਜਾਬੀ
ਵਿੱਚ ਸਿਆਣਿਆਂ ਨੇ ਕਹਾਵਤਾਂ ਵਿੱਚ ਹਕੀਕਤਾਂ ਦੇ ਨਗ ਜੜੇ ਹੋਏ ਹਨ। ਹੁਣ ਤਾਂ ਉਹ
ਕਹਾਵਤ ਸੱਚੀ ਹੋ ਹੋ ਗਈ "ਨਾਲੇ ਸੌ ਛਿੱਤਰ ਖਾ ਲੇ ਨਾਲੇ ਖਾ ਲੇ ਡੰਡੇ!" ਇੱਕ ਹੋਰ
ਵੀ ਹੈ: ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ !”
ਪਾਠਕਾਂ ਨੇ
ਆਜੜੀ ਤੇ ਸ਼ੇਰ ਦੀ ਕਥਾ ਤਾਂ ਪੜ੍ਹੀ ਸੁਣੀ ਹੀ ਹੋਵੇਗੀ। ਝੂਠੇ ਬੰਦੇ ਉਤੇ ਇਤਬਾਰ
ਕਰਨਾ ਸੌਖਾ ਨਹੀਂ ਹੁੰਦਾ। ਜਦ ਦੁਨੀਆ ਦਾ ਕੋਈ ਮਹਾਨ ਝੂਠਾ ਕੋਈ ਗੱਲ ਕਹੇ
ਸੌ ਵਾਰ ਸੋਚਣਾ ਪੈਦਾ ਹੈ। ਬਾਬਾ ਪੰਜਾਬ ਸਿਓ ਕਿਹਾ ਕਰਦਾ ਸੀ ਕਿ ਇਤਿਹਾਸ ਗਵਾਹ
ਕਿ ਪਹਾੜੀ ਰਾਜਿਆਂ ਨੇ ਸੈਕੜਿਆਂ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਆਟੇ ਦੀ
ਗਊ ਬਣਾ ਕੇ ਕਸਮਾਂ ਖਾ ਕੇ ਤੋੜੀਆਂ ਸਨ। ਉਹ ਵੇਲੇ ਤੇ ਇਹ ਵੇਲੇ ਬਿਲਕੁਲ ਓਹੀ
ਹਨ, ਕੋਈ ਫਰਕ ਨਹੀਂ। ਇਹ ਜੇ ਤੁਸੀਂ ਸਰੋਂ ਦੇ ਤੇਲ ਵਿੱਚ ਬਾਂਹ ਲਬੇੜ ਕੇ ਫੇਰ
ਤਿਲਾਂ ਵਿੱਚ ਪਾ ਕੇ ਉਸਨੂੰ ਲੱਗੇ ਤਿਲ ਗਿਣੋ ਜੇ ਇਹ ਏਨੀਆਂ ਕਸਮਾਂ ਖਾਣ ਤਾਂ ਵੀ
ਝੂਠਿਆਂ ਤੇ ਹੰਕਾਰੀਆਂ ਦਾ ਇਤਬਾਰ ਨਹੀਂ ਜੇ ਕਰਨਾ। ਹੁਣ ਦੇਸ਼ ਅੰਨ੍ਹੇ
ਖੂਹ ਵਿੱਚ ਸੁੱਟਣ ਵਾਲੇ ਸਭ ਤੋਂ ਵੱਡੇ ਚਾਲਬਾਜ਼ ਉਤੇ ਕੌਣ ਇਤਬਾਰ ਕਰੇ? ਉਹ ਵੀ
ਜਿਸ ਕੋਲ਼ ਡਿਗਰੀਆਂ ਵੀ ਜਾਅਲੀ ਨੇ! ਹੁਣ ਜਿਵੇਂ ਮੋਦੀ ਨੇ ਮੀਸਣਾ ਜਿਹਾ ਬਣ ਕੇ
ਮਹਾਨ ਗੁਰੂ ਦੇ ਗੁਰਪੁਰਬ ਦਾ ਦਿਨ ਹੀ ਚੁਣਿਆ। ਲਾਂਘਾ ਖੁੱਲ੍ਹਣ ਵੇਲੇ ਸੁਪਰੀਮ ਕੋਰਟ
ਨੂੰ ਆਪਣਾ ਅਹਿਮ ਫੈਸਲਾ ਏਸੇ ਦਿਨ ਹੀ ਸੁਣਾਉਣ ਲਈ ਕਿਹਾ ਸੀ। ਇਸ ਸਾਲ ਉਸਨੇ, ਸਾਨੂੰ
ਪਤਾ ਸੀ ਹੁਣ ਉਹਦੀ ਬਾਂਹ ਤਾਂ ਕੀ ਮੋਢਾ ਵੀ ਵੇਲਣੇ ਵਿੱਚ ਅੜਿਆ ਪਿਆ ਸੀ - ਬੱਸ ਸਿਰ
ਹੀ ਫਸਣ ਵਾਲ਼ਾ ਸੀ। ਆਖਰ ਭਾਰਤੀ ਹਿਟਲਰ ਨੇ ਸਿੱਖ ਕੌਮ ਨੂੰ ਸੰਬੋਧਨ ਕਰਨ ਦਾ ਮਨ
ਬਣਾ ਹੀ ਲਿਆ। ਉਸਦੇ ਬੋਲਾਂ ਦੇ ਵਿੱਚ ਨਿਮਰਤਾ ਨਹੀਂ ਸਗੋਂ ਹੰਕਾਰ ਦੀ ਸਿਰ ਅਤੇ
ਅੱਡੀਆਂ ਚੁੱਕ ਚੁੱਕ ਬੋਲ ਰਿਹਾ ਸੀ ਜਿਸ ਕਰਕੇ ਉਸਦੇ ਉਪਰ ਭਰੋਸਾ ਕਰਨਾ ਹਜ਼ਮ ਨਹੀਂ
ਹੋ ਰਿਹਾ। ਪੰਜਾਬੀ ਕੌਮ ਦਾ ਸੁਭਾਅ ਹੈ ਕਿ ਇਹਨਾਂ ਦੇ ਨਾਲ ਮਿੱਠਾ ਬੋਲਕੇ ਕੋਈ
ਕੁੱਝ ਵੀ ਕਰ ਜੇ ਪ੍ਰਵਾਹ ਨਹੀਂ, ਪਰ ਜੇ ਕੋਈ ਡਾਂਗ ਦੇ ਜੋਰ ਨਾਲ ਕੁੱਝ
ਕਰਵਾਉਣਾ ਚਾਹੇ ਤਾਂ ਕੋਈ ਕੁੱਝ ਵੀ ਨਹੀਂ ਕਰ ਸਕਦਾ। ਭਾਜਪਾ ਦਾ
ਵੱਕਾਰ ਦਿਨੋ ਦਿਨ ਡਿੱਗਦਾ ਜਾ ਰਿਹਾ ਹੈ। ਕਿਸਾਨ ਅੰਦੋਲਨ ਕੇਂਦਰ ਸਰਕਾਰ ਦੀ
ਗਲੇ ਦੀ ਹੱਡੀ ਬਣਿਆ ਹੋਇਆ ਹੈ। ਯੂਪੀ ਸਮੇਤ ਚਾਰ ਹੋਰ ਰਾਜਾਂ, ਪੰਜਾਬ,
ਉੱਤਰਾਖੰਡ, ਹਿਮਾਚਲ ਅਤੇ ਗੁਜਰਾਤ ਵਿੱਚ ਅਗਲੇ ਸਾਲ ਮਾਰਚ ਤੋਂ ਵਿਧਾਨ ਸਭਾ ਦੀਆਂ
ਚੋਣਾਂ ਅਰੰਭ ਹੋਣੀਆਂ ਹਨ। ਭਾਜਪਾ ਨੂੰ ਆਪਣੀ ਜਾ ਰਹੀ ਗੱਦੀ ਦਾ ਫਿਕਰ ਹੈ। ਇਸੇ
ਕਰਕੇ ਭਾਜਪਾ ਨੇ ਹੁਣ ਆਪਣਾ ਰੁਖ ਨਰਮ ਕੀਤਾ ਹੈ। ਭਾਜਪਾ ਵਾਲੇ ਛਲ ਤੇ ਵਲ ਨਾਲ
ਕਿਸਾਨ ਮੋਰਚਾ ਖੁਦੇੜਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਸਾਨ ਮੋਰਚੇ ਨੂੰ
ਬਦਨਾਮ ਕਰਨ ਦਾ ਹਰ ਹਰਬਾ ਵਰਤਿਆ ਪਰ ਗੱਲ ਨਹੀਂ ਬਣੀ। ਹੁਣ ਜਾਂਦੀ ਵਾਰੀ
ਉਹਨਾਂ ਨੇ ਇਹ ਹਥਿਆਰ ਵਰਤਿਆ ਹੈ ਕਿ ਖੇਤੀਬਾੜੀ ਦੇ ਤਿੰਨ ਕਾਨੂੰਨ ਚੋਣਾਂ ਤੱਕ
ਵਾਪਸ ਲਵੋ। ਮੋਰਚੇ ਨੂੰ ਚੁਕਣ ਦੇ ਲਈ ਇਸ ਤੋਂ ਵੱਡਾ ਕੋਈ ਹੋਰ ਹੁਣ ਹਥਿਆਰ
ਨਹੀਂ । ਉਹਨਾਂ ਨੇ ਇਹ ਹਥਿਆਰ ਹੁਣ ਵਰਤਿਆ ਹੈ। ਭਾਜਪਾ ਦੀ ਦਾਦੀ ਮਾਂ
'ਰਾਸੋਸ' ਹੈ ਜਿਹੜੀ ਕਿ ਦੇਸ਼ ਵਿੱਚ ਇਸਦੇ ਪਹਿਲੇ ਤੇ ਦੂਜੇ ਪ੍ਰਧਾਨ ਦੇ
ਭਾਸ਼ਨਾਂ ਨੂੰ ਦੇਸ਼ ਵਿੱਚ ਲਾਗੂ ਕਰ ਰਹੀ ਹੈ। ਉਹਨਾਂ ਦੇ ਲਈ ਸੰਵਿਧਾਨ ਕੋਈ
ਚੀਜ਼ ਨਹੀਂ ਸਗੋਂ ਦੇਸ਼ ਨੂੰ ਇਕ ਰਾਸ਼ਟਰ ਬਨਾਉਣ ਦੇ ਲਈ ਉਹ ਸਭ ਕੁੱਝ ਅੰਨ੍ਹੇ
ਤੇ ਪਾਗਲ ਘੋੜੇ ਵਾਂਗੂੰ ਕਰ ਰਹੀ ਹੈ। ਪੰਜਾਬ ਤੇ ਬੰਗਾਲ ਦੇਸ਼ ਦੀਆਂ ਅੱਖਾਂ
ਵਿੱਚ ਰੜਕਦੇ ਹਨ। ਹੁਣ ਭਾਵੇਂ ਆਜੜੀ ਨੇ ਇਹ ਕਿਹਾ ਕਿ ਕੇਂਦਰ
ਸਰਕਾਰ ਬਿੱਲ ਵਾਪਸ ਲਵੇਗੀ ਪਰ ਉਸਦਾ ਭਾਸ਼ਨ ਕਹਿ ਰਿਹਾ ਕਿ ਮੌਕਾ ਬਚਾਓ। "
ਕੁੱਝ ਕੁ ਕਿਸਾਨਾਂ " ਨੂੰ ਉਹ ਖੇਤੀਬਾੜੀ ਦੇ ਕਾਨੂੰਨ ਸਮਝਾ ਨਹੀ ਸਕੇ। ਕੀ
ਦਿੱਲੀ ਦੇ ਵਿੱਚ ਕੁੱਝ ਕੁ ਕਿਸਾਨ ਬੈਠੇ ਹਨ ? ਇਹ ਵੀ ਹੋ ਸਕਦਾ ਕਿ ਸੰਸਦ ਵਿੱਚ
ਬਿਲ ਵਾਪਸ ਲੈਣ ਤੇ ਬਾਅਦ ਵਿੱਚ ਇਨ੍ਹਾਂ ਦਾ ਕੀ ਭਰੋਸਾ ਹੈ। ਮੁੱਖ ਮਸਲਾ
ਤਾਂ ਕਿਸਾਨ ਅੰਦੋਲਨ ਬਣਿਆ ਹੋਇਆ ਹੈ ਜਿਸਨੂੰ ਚੱਕਣ ਦੇ ਲਈ ਸੰਘ ਹੁਣ ਕੁੱਝ
ਵੀ ਕਰਵਾ ਸਕਦਾ ਹੈ। ਸੰਘ ਹਰ ਵਾਰ ਨਵੇਂ ਤਜਰਬੇ ਕਰਕੇ ਵੇਖਦਾ ਹੈ। ਹੁਣ ਵੀ
ਦਸ ਦਿਨ ਪਹਿਲਾਂ ਇਹ ਤਜਰਬਾ ਹੀ ਕੀਤਾ ਹੈ, ਪੈਨਸਲੀਨ ਦੇ ਟੀਕੇ ਵਾਂਗੂੰ।
ਭਾਰਤ ਤੋਂ ਬਾਹਰ ਬ੍ਰਤਾਨੀਆ ਅਤੇ ਯੂਰਪ ਵਿੱਚ ਪੰਜਾਬ ਦੀ ਅਜ਼ਾਦੀ ਲਈ ਮਤਦਾਨ ਭਾਵ
ਰੈਫਰੰਡਮ ਹੋ ਰਹੇ ਹਨ। ਹੁਣ ਪੰਜਾਬ ਸਮੇਤ ਦੇਸ ਤੇ ਦੁਨੀਆਂ ਭਰ
ਦੀਆਂ ਰਿਪੋਰਟਾਂ ਲਈਆਂ ਜਾਣਗੀਆਂ ਕਿ ਇਸਦੇ ਨਾਲ ਭਾਜਪਾ ਦਾ ਗਰਾਫ ਵੱਧ ਦਾ ਹੈ ਕਿ
ਘਟਦਾ ਹੈ? ਪੰਜਾਬ ਦੇਸ਼ ਤੇ ਦੁਨੀਆਂ ਵਿੱਚ ਜਸ਼ਨ ਦਾ ਮਹੌਲ ਹੈ। ਲੋਕ ਇਸਨੂੰ
ਜਿੱਤ ਸਮਝ ਰਹੇ ਹਨ। ਅਸਲ ਵਿੱਚ ਇਹ ਜਿੱਤ ਨਹੀਂ ਸਗੋਂ ਇਹ ਜੰਗ ਦੇ ਮੈਦਾਨ ਦਾ
ਇਕ ਨਵਾਂ ਦਾਅ ਹੈ ਤੇ ਵਰਤ ਕੇ ਦੇਖਿਆ ਹੈ ਕਿ ਦੁਸ਼ਮਣ ਦੇ ਖੇਮੇ ਵਿੱਚ ਕੀ ਹਲਚਲ
ਹੁੰਦੀ ਹੈ।
ਮੋਰਚੇ ਦੇ ਆਗੂਆਂ ਤੇ ਕਿਸਾਨਾਂ ਨੂੰ ਬਹੁਤ ਸੋਚ ਸਮਝ
ਕੇ ਅਗਲੀ ਰਣਨੀਤੀ ਬਣਾਉਣ ਦੀ ਲੋੜ ਬਣ ਗਈ ਹੈ। ਹੁਣ ਮੋਰਚੇ ਦਾ ਇਕ ਇਕ ਕਦਮ ਸੋਚ
ਵਿਚਾਰ ਕਰਨ ਤੋਂ ਬਾਅਦ ਚੁੱਕਣ ਦਾ ਸਮਾਂ ਆ ਗਿਆ ਹੈ। ਹੁਣ ਮਸਲਾ ਇਕੱਲੇ
ਕਿਸਾਨਾਂ ਦਾ ਵੀ ਨਹੀਂ ਰਿਹਾ ਸਗੋਂ ਭਾਰਤੀ ਲੋਕਾਂ ਦਾ ਬਣ ਗਿਆ ਹੈ। ਇਹ ਜਨ
ਅੰਦੋਲਨ ਹੈ ਤੇ ਲੋਕਾਂ ਦੇ ਬਹੁਤ ਮਸਲੇ ਹਨ। ਦੇਸ਼ ਨੂੰ ਤਬਾਹ ਹੋਣ ਤੋਂ
ਰੋਕਣ ਦਾ ਵੀ ਹੈ। ਭਾਜਪਾ ਦੇਸ਼ ਦੇ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ
ਵੇਚ ਕੇ ਲੋਕਾਂ ਨੂੰ ਗੁਲਾਮੀ ਵੱਲ ਲੈ ਕੇ ਜਾ ਰਹੀ ਹੈ। ਉਸਨੂੰ ਰੋਕਣਾ ਲਾਜ਼ਮੀ
ਹੈ। ਭਾਰਤ ਦੇ ਹਾਲਾਤ ਬਹੁਤ ਨਾਜ਼ੁਕ ਮੋੜ ਤੇ ਹਨ। ਸੰਘ ਨੇ ਇਹ ਨਵਾਂ
ਪੈਤੜਾ ਵਰਤਿਆ ਹੈ। ਜਿਵੇਂ ਸ਼ਾਹੀਨ ਬਾਗ ਦਾ ਮੁਸਲਮਾਨ ਅੰਦੋਲਨ ਖਦੇੜਨ ਲਈ
ਅਚਾਨਕ ਕੋਵਿਡ ਦਾ ਪ੍ਰਚਾਰ ਵਧਾਇਆ ਤੇ ਬਚਾਓ ਦਾ ਡਰਾਮਾ ਰਚਿਆ। ਇਕ ਵਾਰ ਮੁਸਲਮਾਨ
ਅੰਦੋਲਨ ਚੁੱਕਿਆ ਗਿਆ ਫੇਰ ਸਭ ਕੁੱਝ ਮਨ ਆਇਆ ਕੀਤਾ ਗਿਆ ਤੇ ਉਸ ਵੇਲੇ ਤੱਕ
ਹੁੰਦਾ ਰਹੇਗਾ ਜਦ ਤੱਕ ਭਾਜਪਾ ਦੀ ਕੇਂਦਰ ਵਿੱਚ ਸਰਕਾਰ ਹੈ।
ਦੇਸ ਦਾ
ਸੰਘੀ ਢਾਂਚਾ ਤਬਾਹ ਕੀਤਾ ਜਾ ਰਿਹਾ ਹੈ ਤੇ ਸੰਘ ਦਾ ਸੰਵਿਧਾਨ ਲਾਗੂ ਕੀਤਾ ਜਾ
ਰਿਹਾ ਹੈ। ਹੁਣ ਚਾਹੀਦਾ ਇਹ ਕਿ ਮੋਰਚਾ ਪੱਕਾ ਹੀ ਰਹੇ ਜਦੋਂ ਤੱਕ ਭਾਰਤੀ
ਸੰਵਿਧਾਨ ਅਨੁਸਾਰ ਫੈਸਲੇ ਨਹੀਂ ਹੁੰਦੇ । ਹੁਣ ਹੋਰ ਵੀ ਵੱਡੇ ਮਸਲੇ ਹਨ।
ਖੇਤੀਬਾੜੀ ਕਾਲੇ ਕਾਨੂੰਨਾਂ ਦੇ ਨਾਲੋਂ ਹੋਰ ਬਹੁਤ ਕਾਲੇ ਤੇ ਖਤਰਨਾਕ ਕਾਨੂੰਨ
ਹਨ ਜਿਹੜੇ ਦੇਸ਼ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਖਤਰਾ ਹਨ। ਹੁਣ ਸੰਘ ਤੇ
ਭਾਜਪਾ ਨੂੰ ਪਾਸੇ ਕਿਵੇਂ ਕਰਨਾ ਹੈ ਇਸ ਵਾਰੇ ਸੋਚਣ ਤੇ ਵਿਚਾਰਨ ਦੀ ਜਰੂਰਤ
ਹੈ।
ਮਰਦੀ ਨੇ ਅੱਕ ਤਾਂ ਚੱਬ ਲਿਆ ਪਰ ਦਾਦੀ ਤੇ ਦਾ ਮੂੰਹ ਜਦ ਦੇਖੂਗੀ
ਤਾਂ ਹੀ ਪਤਾ ਲੱਗੂਗਾ ਕਿ ਪੋਤਾ ਹੋਇਆ ਹੈ। ਗੱਲ ਸਹੇ ਦੀ ਨਹੀਂ ਪਹੇ ਦੀ ਹੈ।
ਹੁਣ ਭਾਰਤੀ ਲੋਕਾਂ ਨੂੰ ਫੂਕ ਫੂਕ ਕੇ ਕਦਮ ਚੁੱਕਣ ਦੀ ਲੋੜ ਹੈ। ਜਸ਼ਨ ਮਨਾਓ
ਪਰ ਮੋਰਚਾ ਕਾਇਮ ਰੱਖੋ ਜਦ ਤੱਕ ਭਾਜਪਾ ਦਾ ਕੇਂਦਰ ਤੋਂ ਬੋਰੀਆ ਬਿਸਤਰਾ ਨਹੀਂ
ਚੁੱਕਿਆ ਜਾਂਦਾ । ਹੁਣ ਅਗਲਾ ਸਮਾਂ ਕੀ ਕਰਵਟ ਲੈਦਾ ਹੈ, ਭਾਜਪਾ ਅਤੇ
ਸੰਘ ਦੇ ਢਿੱਡ ਅਤੇ ਸੰਘ ਵਿੱਚ ਕੀ ਹੈ, ਇਹ ਦੇਖਣਾ ਬਾਕੀ ਹੈ। ਭਾਜਪਾ
ਅੱਜ ਢਿੱਡੋਂ ਨਹੀਂ ਸਗੋਂ ਮੂੰਹੋਂ ਹੀ ਬੋਲੀ ਹੈ ਅਤੇ ਜੋ ਬੋਲਿਆ ਹੈ ਉਸਨੂੰ
ਪੁੱਠਾ ਸਮਝਣ ਦੀ ਲੋੜ ਹੈ।
ਹੁਣ ਪਲ ਪਲ ਇਮਤਿਹਾਨ ਦਾ ਹੈ।
ਲੋਕ
ਵਿਰੋਧੀ ਤਾਕਤਾਂ ਦੀ ਸਿਰੀ ਨੱਪਣ ਲਈ ਸੰਭਲ਼ ਕੇ ਕਦਮ ਚੁੱਕਣ ਦੀ ਜਰੂਰਤ ਹੈ।
ਅੱਗੇ ਤੇਲ ਦੇਖੋ ਤੇਲ ਦੀ ਧਾਰ ਦੇਖੋ !! ਬੁੱਧ ਸਿੰਘ ਨੀਲੋਂ + 91
9464370823
|
|
|
|
|
|
|
ਮੋਦੀ
ਦਾ ਪੈਂਤੜਾ ਬਦਲ - ਭਾਜਪਾ ਦਾ ਭਵਿੱਖ
ਬੁੱਧ ਸਿੰਘ ਨੀਲੋਂ |
ਕਰਤਾਰਪੁਰ
ਦੇ ਲਾਂਘੇ ਤੋਂ ਅਗਾਂਹ ਦੀ ਸੋਚ ਦੀ ਲੋੜ
ਹਰਜਿੰਦਰ ਸਿੰਘ ਲਾਲ |
ਦੀਵੇ
ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ
ਸੰਜੀਵ ਝਾਂਜੀ, ਜਗਰਾਉਂ |
ਪੰਜਾਬ
ਕਾਂਗਰਸ ਅੰਦਰ ਹੋ ਰਹੀ ਨਵੀਂ ਕਤਾਰਬੰਦੀ
ਹਰਜਿੰਦਰ ਸਿੰਘ ਲਾਲ |
ਕੂੜ
ਫਿਰੇ ਪ੍ਰਧਾਨ ਵੇ ਲਾਲੋ ਬੁੱਧ ਸਿੰਘ
ਨੀਲੋਂ |
ਬੇਹੱਦ
ਗੁੰਝਲਦਾਰ ਪੰਜਾਬ ਦੀ ਅਜੋਕੀ ਰਾਜਸੀ ਸਥਿਤੀ
ਹਰਜਿੰਦਰ ਸਿੰਘ ਲਾਲ |
ਕਾਂਗਰਸ
ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ
ਉਜਾਗਰ ਸਿੰਘ, ਪਟਿਆਲਾ |
ਭਾਜਪਾ
ਦੇ ਲਖੀਮਪੁਰ ਖੀਰੀ ਕਤਲੇਆਮ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਅਸਫਲ
ਉਜਾਗਰ ਸਿੰਘ, ਪਟਿਆਲਾ |
ਸੰਘੀ
ਢਾਂਚੇ ਲਈ ਘਾਤਕ ਹੈ ਸਰਹੱਦੀ ਸੁਰੱਖਿਆ ਦਲ ਦੇ ਅਧਿਕਾਰ ਖੇਤਰ ਵਿਚ ਵਾਧਾ
ਹਰਜਿੰਦਰ ਸਿੰਘ ਲਾਲ |
ਲਖੀਮਪੁਰ
ਦਾ ਕਾਂਡ ਅਤੇ ਸਿੱਧੂ ਬਨਾਮ ਚੰਨੀ ਜੀ
ਹਰਜਿੰਦਰ ਸਿੰਘ ਲਾਲ |
ਸ਼ਾਂਤਮਈ
ਕਿਸਾਨਾ ‘ਤੇ ਗੱਡੀ ਚੜ੍ਹਾਕੇ ਸ਼ਹੀਦ ਕਰਨਾ: ਦਰਿੰਦਗੀ ਦੀ ਨਿਸ਼ਾਨੀ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦੀ ਰਾਜਨੀਤੀ: ਸਵਾਲ ਦਰ ਸਵਾਲ
ਹਰਜਿੰਦਰ ਸਿੰਘ ਲਾਲ |
ਕੱਚੀ
ਯਾਰੀ ਅੰਬੀਆਂ ਦੀ - ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ
ਉਜਾਗਰ ਸਿੰਘ, ਪਟਿਆਲਾ |
ਚਰਨਜੀਤ
ਸਿੰਘ ਚੰਨੀ ਦੀ ਵਜ਼ਾਰਤ ਵਿੱਚ ਨੌਜਵਾਨਾ ਅਤੇ ਬਜ਼ੁਰਗਾਂ ਨੂੰ ਬਰਾਬਰ ਦੀ
ਪ੍ਰਤੀਨਿਧਤਾ ਉਜਾਗਰ ਸਿੰਘ,
ਪਟਿਆਲਾ |
ਰਾਜਨੀਤੀ
ਉੱਪਰ ਜਾਤ-ਰਾਤ ਤੇ ਧਰਮ ਹਾਵੀ
ਹਰਜਿੰਦਰ ਸਿੰਘ ਲਾਲ |
ਸਿੱਖਾਂ
ਨੂੰ 'ਨੀਲਾ ਤਾਰਾ' ਸਾਕਾ ਸਮੇਂ ਅਸਤੀਫ਼ਾ ਦੇਣ ਵਾਲੇ ਕਿਉਂ ਯਾਦ ਨਹੀਂ
ਆਉਂਦੇ? ਉਜਾਗਰ ਸਿੰਘ, ਪਟਿਆਲਾ |
ਰੂੜ੍ਹੀਵਾਦੀ
ਮਾਨਸਿਕਤਾ ਬਨਾਮ ਪੰਜਾਬ ਦਾ ਨਵਾਂ ਮੁੱਖਮੰਤਰੀ - ਚਰਨਜੀਤ ਸਿੰਘ ਚੰਨੀ !
ਕੇਹਰ ਸ਼ਰੀਫ਼, ਜਰਮਨੀ |
ਇੰਡੋ
ਕੈਨੇਡੀਅਨ ਪੰਜਾਬੀਆਂ ਨੇ ਕੈਨੇਡਾ ਦੀਆਂ ਫੈਡਰਲ ਚੋਣਾ ਵਿੱਚ ਜਿੱਤ ਦੇ
ਝੰਡੇ ਗੱਡ ਦਿੱਤੇ ਉਜਾਗਰ ਸਿੰਘ,
ਪਟਿਆਲਾ |
ਕਾਂਗਰਸ
ਹਾਈ ਕਮਾਂਡ ਹਮੇਸ਼ਾ ਆਪਣੇ ਪੈਰਾਂ ਹੇਠ ਕੁਹਾੜਾ ਮਾਰਦੀ ਹੈ
ਉਜਾਗਰ ਸਿੰਘ, ਪਟਿਆਲਾ |
ਬੰਦਾ
ਬਨਾਮ ਬਜ਼ਾਰ ਅਤੇ ਯਾਦਾਂ ਬੁੱਧ
ਸਿੰਘ ਨੀਲੋਂ |
ਬਾਤ
ਸਹੇ ਦੀ ਨੀ - ਪਹੇ ਦੀ ਹੈ ! ਬੁੱਧ
ਸਿੰਘ ਨੀਲੋਂ |
'ਪੈਗਾਸਸ'
ਮਾਮਲੇ ਨੇ ਘੇਰ ਲਈ ਭਾਰਤ ਸਰਕਾਰ
ਹਰਜਿੰਦਰ ਸਿੰਘ ਲਾਲ |
ਪੰਜਾਬੀ
ਸ਼ਬਦ-ਜੋੜਾਂ ਦੇ ਮਿਆਰੀਕਰਨ ਦਾ ਮਸਲਾ
ਕੇਹਰ ਸ਼ਰੀਫ਼, ਜਰਮਨੀ |
ਪੰਜਾਬ
ਲਈ ਨਵੀਂ ਚੁਣੌਤੀ: ਅਗਵਾਈ ਸੰਕਟ
ਹਰਜਿੰਦਰ ਸਿੰਘ ਲਾਲ |
ਮੁਜ਼ੱਫ਼ਰਨਗਰ
ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ
ਉਜਾਗਰ ਸਿੰਘ, ਪਟਿਆਲਾ |
ਇਤਿਹਾਸ
ਨਾਲ ਛੇੜਛਾੜ ਠੀਕ ਨਹੀਂ ਹਰਜਿੰਦਰ
ਸਿੰਘ ਲਾਲ |
ਅਮਰੀਕਨ
ਫ਼ੌਜ ਅਫ਼ਗਾਨਿਸਤਾਨ ‘ਚੋਂ ਕਿਉਂ ਭੱਜੀ?
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਕਰਨਾਲ
ਕੋਲ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਜ਼ਾਲਮਾਨਾ ਹਮਲਾ
ਉਜਾਗਰ ਸਿੰਘ, ਪਟਿਆਲਾ |
ਕਾਂਗਰਸ
ਦੀ ਅੰਦਰੂਨੀ ਕਸ਼ਮਕਸ਼ ਥੰਮ੍ਹਣ ਦੀ ਅਜੇ ਸੰਭਾਵਨਾ ਨਹੀਂ
ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|