|
ਕੀ ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
ਉਜਾਗਰ ਸਿੰਘ, ਪਟਿਆਲਾ
(02/07/2021) |
|
|
|
ਸਿਆਸਤ ਨੂੰ ਸ਼ਤਰੰਜ ਦੀ ਖੇਡ ਕਿਹਾ ਜਾਂਦਾ
ਹੈ, ਇਸ ਤੋਂ ਇਲਾਵਾ ਸਿਆਸਤ ਬਾਰੇ ਹੋਰ ਵੀ ਬਹੁਤ ਸਾਰੀਆਂ ਧਾਰਨਾਵਾਂ ਬਣੀਆਂ ਹੋਈਆਂ
ਹਨ। ਸਿਆਸਤ ਖਾਸ ਤੌਰ ਤੇ ਭਾਰਤ ਵਿੱਚ ਬਹੁਤ ਬਦਨਾਮ ਹੋ ਚੁੱਕੀ ਹੈ ਕਿਉਂਕਿ ਕੁੱਝ ਕੁ
ਸਿਆਸਤਦਾਨਾਂ ਨੇ ਪਰਜਾਤੰਤਰ ਦੀ ਪਵਿਤਰਤਾ ਅਤੇ ਮਰਿਆਦਾ ਨੂੰ ਮਿੱਟੀ ਵਿਚ ਮਿਲਾ ਦਿੱਤਾ
ਹੈ।
ਕੁਝ ਹੱਦ ਤੱਕ ਭਰਿਸ਼ਟਚਾਰ ਭਾਰੂ ਹੋ ਗਿਆ ਹੈ। ਕੁੱਝ ਕੁ ਗਿਣਵੀਂਆਂ ਚੁਣਵੀਆਂ
ਪਾਰਟੀਆਂ ਨੇ ਧਰਮ ਨੂੰ ਸਿਆਸਤ ਦਾ ਆਧਾਰ ਬਣਾ ਲਿਆ ਹੈ। ਹਾਲਾਂ ਕਿ ਧਰਮ ਤਾਂ ਅਤਿਅੰਤ
ਪਵਿਤਰ ਅਤੇ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਦਾ ਸਾਧਨ ਬਣਦਾ ਹੈ। ਸਿਆਸਤ ਧਰਮ ਦੇ
ਸਿਧਾਂਤਾਂ ‘ਤੇ ਪਹਿਰਾ ਦੇਣ ਤੋਂ ਗੁਰੇਜ਼ ਕਰਦੀ ਹੈ। ਅਜਿਹੇ ਹਾਲਾਤ ਵਿੱਚ ਜਦੋਂ
ਵਿਚਾਰਧਾਰਾ ਤੋਂ ਮੂੰਹ ਮੋੜਕੇ ਸਿਆਸਤ ਵਿੱਚ ਦੂਸ਼ਣਬਾਜ਼ੀ ਭਾਰੂ ਹੋਣ ਕਰਕੇ ਗੰਧਲੀ ਹੋ
ਗਈ ਹੈ।
ਕੀ ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ਼ ਹੈ? ਹੁਣ ਇਹ ਸਵਾਲ ਪੈਦਾ
ਹੁੰਦਾ ਹੈ ਕਿ ਕੀ ਅਧਿਕਾਰੀਆਂ ਦੀ ਸਾਰੀ ਨੌਕਰੀ ਦੌਰਾਨ ਨਿਰਪੱਖਤਾ ਸ਼ੱਕ ਦੇ ਘੇਰੇ
ਵਿੱਚ ਨਹੀਂ ਆ ਜਾਂਦੀ? ਜਦੋਂ ਇਨਸਾਫ਼ ਦੀ ਤਰਾਜੂ ਉਨ੍ਹਾਂ ਦੇ ਹੱਥ ਵਿੱਚ ਹੁੰਦੀ ਸੀ,
ਉਨ੍ਹਾਂ ਦੇ ਮਨਾ ਵਿੱਚ ਲੋਕਾਂ ਨੂੰ ਇਨਸਾਫ ਦੇਣ ਲੱਗਿਆਂ, ਜਿਸ ਪਾਰਟੀ ਵਲ ਉਨ੍ਹਾਂ
ਦਾ ਝੁਕਾਆ ਹੁੰਦਾ ਸੀ ਤਾਂ ਕੀ ਉਹ ਫ਼ੈਸਲੇ ਉਨ੍ਹਾਂ ਦੇ ਹੱਕ ਵਿੱਚ ਕਰਦੇ ਸਨ? ਫਿਰ
ਨਿਰਪੱਖਤਾ ਕਿਥੇ ਗਈ?
ਇਹ ਸੋਚਣ ਵਾਲੀ ਗੱਲ ਹੈ। ਵੈਸੇ ਉਨ੍ਹਾਂ ਕੋਲੋਂ ਨਿਰਪੱਖਤਾ
ਨਹੀਂ ਸੰਭਵ ਨਹੀਂ ਹੋ ਸਕਦੀ। ਉਹ ਸਾਰੇ ਫ਼ੈਸਲੇ ਉਸ ਪਾਰਟੀ ਵਲ ਝੁਕਾਆ ਵਾਲੇ ਕਰਦੇ
ਹੋਣਗੇ, ਫਿਰ ਉਨ੍ਹਾਂ ਕੋਲੋਂ ਸਿਆਸਤ ਵਿੱਚ ਆਉਣ ‘ਤੇ ਇਨਸਾਫ਼ ਕਿਵੇਂ ਮਿਲ ਸਕਦਾ ਹੈ?
ਪੰਜਾਬ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ
ਅਤੇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਵਿਧਾਨ ਸਭਾ ਦੀਆਂ ਚੋਣਾ
ਕਿਸੇ ਨਾ ਕਿਸੇ ਪਾਰਟੀ ਵੱਲੋਂ ਲੜੇ ਹਨ। ਜਸਟਿਸ ਨਿਰਮਲ ਸਿੰਘ ਤਾਂ ਵਿਧਾਨਕਾਰ ਬਣ ਵੀ
ਗਏ ਸਨ। ਇਨ੍ਹਾਂ ਤੋਂ ਇਲਾਵਾ ਮਨੋਹਰ ਸਿੰਘ ਗਿੱਲ ਵੀ ਆਈ ਏ ਐਸ ਅਧਿਕਾਰੀ ਸਨ, ਜੋ
ਪਰਕਾਸ਼ ਸਿੰਘ ਬਾਦਲ ਦੇ ਪਿ੍ਰੰਸੀਪਲ ਸਕੱਤਰ ਅਤੇ ਕੇਂਦਰ ਵਿਚ ਮੰਤਰੀ ਰਹੇ ਹਨ।
ਅਰਵਿੰਦ ਕੇਜਰੀਵਾਲ ਵੀ ਅਧਿਕਾਰੀ ਰਹੇ ਹਨ। ਕੇਂਦਰ ਅਤੇ ਸਮੁੱਚੇ ਦੇਸ਼ ਵਿੱਚ ਤਾਂ
ਅਣਗਿਣਤ ਅਧਿਕਾਰੀ ਸਿਆਸੀ ਪਾਰਟੀਆਂ ਦਾ ਸ਼ਿੰਗਾਰ ਬਣੇ ਹਨ। ਮੈਂ ਸੈਲੀਬਰੇਟੀਜ਼ ਦੀ ਗੱਲ
ਨਹੀਂ ਕਰ ਰਿਹਾ ਕਿਉਂਕਿ ਉਨ੍ਹਾਂ ਕੋਲ ਤਾਂ ਅਜਿਹਾ ਕੋਈ ਅਹੁਦਾ ਨਹੀਂ ਹੁੰਦਾ, ਜਿਸ
ਨਾਲ ਉਹ ਲੋਕਾਂ ਨੂੰ ਇਨਸਾਫ਼ ਦੇ ਸਕਣ।
ਹੁਣ ਤਾਜਾ ਘਟਨਾ
ਦੀ ਗੱਲ ਕਰਦੇ ਹਾਂ, ਜਿਸ ਅਨੁਸਾਰ ਪੰਜਾਬ ਕੇਡਰ ਦੇ ਬਹੁਤ ਚਰਚਿਤ ਸੇਵਾ ਮੁਕਤ
ਆਈ ਪੀ
ਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ, ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਹੋਏ ਹਨ।
ਸ੍ਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਕੁੰਵਰ ਵਿਜੈ ਪ੍ਰਤਾਪ ਸਿੰਘ
ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਅੰਮ੍ਰਿਤਸਰ ਆਏ ਹਨ। ਉਹ ਆਪਣੇ ਕੈਰੀਅਰ ਵਿਚ ਬਹੁਤ
ਹੀ ਇਮਾਨਦਾਰ ਅਤੇ ਕੁਸ਼ਲ ਅਧਿਕਾਰੀ ਗਿਣੇ ਜਾਂਦੇ ਸਨ। ਪ੍ਰੰਤੂ ਜਿਹੜੀ ਉਨ੍ਹਾਂ ਐਸ ਆਈ
ਟੀ ਦੇ ਮੁੱਖੀ ਹੁੰਦੇ ਹੋਏ ਬਹਿਬਲ ਕਲਾਂ ਅਤੇ ਕੋਟਕਪੂਰਾ ਘਟਨਾਵਾਂ ਦੀ ਜਾਂਚ ਕੀਤੀ
ਹੈ, ਉਸਦੇ ਪੰਜਾਬ ‘ਤੇ ਹਰਿਆਣਾ ਹਾਈ ਕੋਰਟ ਵਿਚੋਂ ਰੱਦ ਹੋ ਜਾਣ ਤੋਂ ਬਾਅਦ, ਉਨ੍ਹਾਂ
ਦੀ ਪੜਤਾਲ ‘ਤੇ ਕਿੰਤੂ ਪ੍ਰੰਤੂ ਹੋਏ ਹਨ।
ਸਿੱਖ ਭਾਵਨਾਵਾਂ ਵਿੱਚ ਜਲਦੀ ਵਹਿ ਜਾਂਦੇ
ਹਨ, ਇਸ ਲਈ ਸਿੱਖ ਜਗਤ ਨੇ ਤਾਂ ਉਨ੍ਹਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹਦਿਆਂ ਅਸਮਾਨ
‘ਤੇ ਚੜ੍ਹਾ ਦਿੱਤਾ। ਇਸ ਪੜਤਾਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਕਸ ਉਚਾ ਕੀਤਾ,
ਖਾਸ ਤੌਰ ਤੇ ਸਿੱਖਾਂ ਦੇ ਦਿਲਾਂ ‘ਤੇ ਤਾਂ ਉਹ ਰਾਜ ਕਰਨ ਲੱਗ ਪਏ ਸਨ। ਇਤਨੀ
ਪ੍ਰਸੰਸਾ ਆਮ ਸਾਧਾਰਨ ਇਨਸਾਨ ਨੂੰ ਪਚਾਉਣੀ ਔਖੀ ਹੋ ਜਾਂਦੀ ਹੈ। ਇਸ ਸ਼ਲਾਘਾ ਦਾ ਹੋ
ਸਕਦਾ ਥੋੜ੍ਹਾ ਬਹੁਤਾ ਅਸਰ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਵੀ ਪਿਆ ਹੋਵੇ। ਸ਼ਾਇਦ
ਇਸੇ ਕਰਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਸਿਆਸਤ ਅਤੇ ਅਫ਼ਸਰੀ ਕਰਨੀ ਇਹ
ਦੋਵੇਂ ਇਕ ਦੂਜੇ ਦੀ ਕਾਰਜ਼ਸ਼ੈਲੀ ਦੇ ਉਲਟ ਹਨ। ਸਿਆਸਤ ਵਿੱਚ ਲੋਕਾਂ ਅੱਗੇ ਹੱਥ ਅੱਡਣੇ
ਪੈਂਦੇ ਹਨ। ਅਫ਼ਸਰਾਂ ਕੋਲ ਲੋਕ ਹੱਥ ਅੱਡਦੇ ਹਨ।
ਸਾਰੀ ਉਮਰ ਸੀਨੀਅਰ ਅਧਿਕਾਰੀ, ਉਹ
ਵੀ ਪੁਲਿਸ ਵਿਭਾਗ ਦੇ, ਕੀ ਇਹ ਸੰਭਵ ਹੈ ਕਿ ਉਹ ਲੋਕਾਂ ਅੱਗੇ ਵੋਟਾਂ ਲਈ ਹੱਥ
ਅੱਡਣਗੇ?
ਹੁਣ ਵੇਖਣ ਵਾਲੀ ਗੱਲ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਲੋਕਾਂ ਦੀਆਂ
ਇਛਾਵਾਂ ‘ਤੇ ਖ਼ਰੇ ਉਤਰ ਸਕਣਗੇ। ਇਸ ਪੜਤਾਲ ਵਿਚ ਕਥਿਤ ਦੋਸ਼ੀਆਂ ਨੇ ਨਿੰਦਿਆ ਵੀ
ਕੀਤੀ।
ਪੜਤਾਲ ਵਿੱਚ ਖਾਮੀਆਂ ਅਤੇ ਨਿਰਪੱਖ ਨਾ ਹੋਣ ਦੇ ਦੋਸ਼ ਵੀ ਲਾਏ। ਪ੍ਰੰਤੂ ਜਦੋਂ
ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਦੀ ਪੜਤਾਲ ਜ਼ਰੂਰ ਸ਼ੱਕ ਦੇ
ਘੇਰੇ ਵਿੱਚ ਆ ਗਈ ਕਿਉਂਕਿ ਐਸ ਆਈ ਟੀ ਦੇ ਕਿਸੇ ਵੀ ਮੈਂਬਰ ਨੇ ਉਸ ਪੜਤਾਲ ‘ਤੇ
ਦਸਤਖ਼ਤ ਨਹੀਂ ਕੀਤੇ। ਇਸ ਬਾਰੇ ਕੁੰਵਰ ਸਾਹਿਬ ਕਹਿੰਦੇ ਹਨ ਕਿ ਚਲਾਣ ‘ਤੇ ਇਕ
ਅਧਿਕਾਰੀ ਦੇ ਹੀ ਦਸਤਖ਼ਤ ਹੁੰਦੇ ਹਨ, ਇਹ ਬਿਲਕੁਲ ਦਰੁਸਤ ਹੈ ਪ੍ਰੰਤੂ ਪੜਤਾਲ ਵਾਲੀ
ਫਾਈਲ ‘ਤੇ ਤਾਂ ਸਾਰੇ ਮੈਂਬਰਾਂ ਦੇ ਦਸਖ਼ਤ ਹੋਣੇ ਚਾਹੀਦੇ ਸਨ। ਉਸ ਪੜਤਾਲ ‘ਤੇ ਵੀ
ਕਿਸੇ ਅਧਿਕਾਰੀ ਨੇ ਦਸਤਖ਼ਤ ਨਹੀਂ ਕੀਤੇ। ਸਰਕਾਰ ਨੂੰ ਵੀ ਉਦੋਂ ਇਨ੍ਹਾਂ ਗੱਲਾਂ ਦਾ
ਧਿਆਨ ਰੱਖਣਾ ਬਣਦਾ ਸੀ।
ਇਕ ਗੱਲ ਉਹ ਇਹ ਕਹਿੰਦੇ ਹਨ ਕਿ ਐਡਵੋਕੇਟ ਜਨਰਲ ਦੇ
ਦਫ਼ਤਰ ਨੇ ਸਹਿਯੋਗ ਨਹੀਂ ਦਿੱਤਾ। ਆਪ ਹੀ ਕਹਿੰਦੇ ਹਨ ਕਿ ਸਰਕਾਰ ਨੇ ਮਹਿੰਗੇ ਤੋਂ
ਮਹਿੰਗੇ ਵਕੀਲ ਲਿਆਂਦੇ ਹਨ। ਫਿਰ ਸਰਕਾਰ ਜਾਂ ਐਡਵੋਕੇਟ ਜਨਰਲ ਦਾ ਕੀ ਕਸੂਰ ਹੈ? ਕੋਈ
ਵੀ ਸੀਨੀਅਰ ਵਕੀਲ ਆਪਣਾ ਕੇਸ ਹਾਰਨਾ ਨਹੀਂ ਚਾਹੁੰਦਾ ਕਿਉਂਕਿ ਉਸਦੀ ਵੀ ਬਦਨਾਮੀ
ਹੁੰਦੀ ਹੈ।
ਚਲੋ ਇਨ੍ਹਾਂ ਗੱਲਾਂ ਨੂੰ ਛੱਡੋ, ਕੁੰਵਰ ਵਿਜੈ ਪ੍ਰਤਾਪ ਸਿੰਘ ਜਦੋਂ ਆਮ
ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਕਹਿੰਦੇ ਹਨ ਕਿ ਉਹ ਦਿੱਲੀ ਦੀ ਤਰ੍ਹਾਂ ਪ੍ਰਣਾਲੀ
ਬਦਲ ਦੇਣਗੇ। ਬਹੁਤ ਵਧੀਆ ਗੱਲ ਹੈ। ਪੰਜਾਬ ਦੇ ਲੋਕ ਇਹੋ ਚਾਹੁੰਦੇ ਹਨ। ਪਹਿਲੀ ਗੱਲ
ਤਾਂ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਚੋਣ ਜਿਤੇਗੀ ਤਾਂ ਹੀ ਪ੍ਰਣਾਲੀ ਬਦਲੀ ਜਾ
ਸਕਦੀ ਹੈ। ਦੂਜੀ ਗੱਲ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਸਾਹਮਣੇ ਹੀ ਕਹਿ ਗਏ ਕਿ
ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇਗਾ, ਫਿਰ ਕੁੰਵਰ ਵਿਜੈ ਪ੍ਰਤਾਪ ਸਿੰਘ
ਪ੍ਰਣਾਲੀ ਕਿਵੇਂ ਬਦਲ ਦੇਣਗੇ। ਸਾਰਾ ਕੁਝ ਮੁੱਖ ਮੰਤਰੀ ਦੀ ਮਰਜੀ ਅਨੁਸਾਰ ਹੋਵੇਗਾ।
ਪੰਜਾਬ ਵਿਚ ਉਨ੍ਹਾਂ ਨੇ ਵੇਖ ਹੀ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ
ਨਵਜੋਤ ਸਿੰਘ ਸਿੱਧੂ ਮੰਤਰੀ ਸਨ। ਉਨ੍ਹਾਂ ਨੇ ਤਜ਼ਵੀਜਾਂ ਲਿਆਂਦੀਆਂ ਕੀ ਉਹ ਸਿਰੇ
ਚੜ੍ਹ ਗਈਆਂ?
ਪੰਜਾਬ ਦੇ ਲੋਕਾਂ ਨੂੰ ਇਤਨੇ ਅਣਜਾਣ ਨਾ ਸਮਝੋ। ਉਹ ਸਿਆਸਤਦਾਨਾ ਦੀਆਂ
ਸਾਰੀਆਂ ਚਾਲਾਂ ਨੂੰ ਸਮਝਦੇ ਹਨ। ਇਹ ਬਿਹਾਰ ਨਹੀਂ, ਪੰਜਾਬ ਹੈ। ਕੁੰਵਰ ਵਿਜੈ
ਪ੍ਰਤਾਪ ਸਿੰਘ ਨੇ ਵੇਖਿਆ ਹੀ ਹੈ ਕਿ ਜਦੋਂ ਉਹ ਅੰਮ੍ਰਿਤਸਰ ਨਿਯੁਕਤ ਸਨ ਤਾਂ ਉਨ੍ਹਾਂ
ਵਿਰੁਧ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਅਨਿਲ ਜੋਸ਼ੀ ਨੇ ਧਰਨਾ ਮਾਰਿਆ ਸੀ। ਮੁੱਖ
ਮੰਤਰੀ ਨੇ ਉਸਦੀ ਸੁਣੀ ਹੀ ਨਹੀਂ ਸੀ। ਕੀ ਵਿਸ਼ਵਾਸ਼ ਹੈ ਕਿ ਮੁੱਖ ਮੰਤਰੀ ਕੁੰਵਰ ਵਿਜੈ
ਪ੍ਰਤਾਪ ਸਿੰਘ ਦੀ ਸੁਣਨਗੇ। ਸਿਆਸਤਦਾਨ ਤਾਂ ਇਕ ਦੂਜੇ ਨੂੰ ਠਿੱਬੀ ਲਾਉਂਦੇ ਹਨ।
ਪ੍ਰਣਾਲੀ ਬਦਲਣ ਦੇ ਝਾਂਸੇ ਵਿਚ ਲੋਕ ਨਹੀਂ ਆਉਣਗੇ। ਨਾਲੇ ਸਿਆਸੀ ਪਾਰਟੀਆਂ ਤਾਂ
ਵਰਤਕੇ ਮੱਖਣ ਵਿਚੋਂ ਵਾਲ ਕੱਢਣ ਦੀ ਤਰ੍ਹਾਂ ਸੁੱਟ ਦਿੰਦੀਆਂ ਹਨ। ਤੁਹਾਡੇ ਸਾਹਮਣੇ
ਨਵਜੋਤ ਸਿੱਧੂ ਦੀ ਉਦਾਹਰਣ ਹੈ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਹਾਂ ਨੇ ਵਰਤ
ਲਿਆ। ਉਨ੍ਹਾਂ ਦਾ ਕੁਝ ਨਹੀਂ ਬਣਿਆਂ। ਇਉਂ ਲਗਦਾ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਇਹ
ਦਾਅ ਵੀ ਸਫਲ ਨਹੀਂ ਹੋਵੇਗਾ।
ਪੰਜਾਬ ਅਤੇ ਹਰਿਆਣਾ ਦੇ
ਹਿੱਤ ਇੱਕ ਦੂਜੇ ਦੇ ਵਿਰੁੱਧ ਹਨ।
ਅਰਵਿੰਦ ਕੇਜਰੀਵਾਲ ਹਰਿਆਣਾ ਦੇ ਵਿਰੁੱਧ ਜਾ ਹੀ
ਨਹੀਂ ਸਕਦੇ। ਹਾਂ ਉਹ ਉਨ੍ਹਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵਿਰੁੱਧ ਜਾ
ਸਕਦੇ ਹਨ, ਜਿਹੜੇ ਉਨ੍ਹਾਂ ਲਈ ਵੰਗਾਰ ਬਣ ਸਕਦੇ ਹਨ।
ਆਮ ਆਦਮੀ ਪਾਰਟੀ ਨੇ ਹੁਣ ਤੱਕ
ਸੁੱਚਾ ਸਿੰਘ ਛੋਟੇਪਰੁ, ਜਰਨੈਲ ਸਿੰਘ ਦਿੱਲੀ, ਹਰਵਿੰਦਰ ਸਿੰਘ ਫ਼ੂਲਕਾ, ਗੁਰਪ੍ਰੀਤ
ਸਿੰਘ ਘੁਗੀ, ਸੁਖ਼ਪਾਲ ਸਿੰਘ ਖ਼ਹਿਰਾ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ
ਅਤੇ ਹੋਰ ਅਨੇਕਾਂ ਨੇਤਵਾਂ ਦੀ ਬਲੀ ਦੇ ਦਿੱਤੀ ਹੈ ਕਿਉਂਕਿ ਉਹ ਆਪਣੇ ਤੋਂ ਵੱਡਾ
ਕਿਸੇ ਨੂੰ ਵੀ ਲੀਡਰ ਨਹੀਂ ਬਣਨ ਦੇਣਾ ਚਾਹੁੰਦੇ।
ਇਹ ਮੈਂ ਸਿਰਫ਼ ਪੰਜਾਬ ਦੇ ਨੇਤਾਵਾਂ
ਦੀ ਗੱਲ ਕੀਤੀ ਹੈ। ਦੇਸ਼ ਦੇ ਤਾਂ ਕਿਤਨੇ ਵੱਡੇ ਲੀਡਰ ਜਿਨ੍ਹਾਂ ਦਾ ਆਮ ਆਦਮੀ ਪਾਰਟੀ
ਦੇ ਉਭਾਰ ਅਤੇ ਪਾਰਟੀ ਦੀ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਸੀ, ਉਨ੍ਹਾਂ ਸਾਰਿਆਂ ਨੂੰ
ਬਾਹਰ ਦਾ ਰਸਤਾ ਵਿਖਾ ਦਿੱਤਾ। ਉਸ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਕਿਹੜੇ
ਬਾਗ ਦੀ ਮੂਲੀ ਹਨ।
ਕਾਹਲੀ ਵਿੱਚ ਲਿਆ ਫ਼ੈਸਲਾ ਹਮੇਸ਼ਾ ਗ਼ਲਤ ਹੁੰਦਾ ਹੈ। ਅਧਿਕਾਰੀਆਂ
ਦੇ ਸਿਆਸਤ ਵਿੱਚ ਆਉਣ ਲਈ ਭਾਰਤੀ ਚੋਣ ਕਮਿਸ਼ਨ ਨੂੰ ਕੋਈ ਸਾਰਥਿਕ ਨਿਯਮ ਬਣਾਉਣੇ
ਚਾਹੀਦੇ ਹਨ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਆਮ ਆਦਮੀ ਪਾਰਟੀ ਅਤੇ ਕੁੰਵਰ ਵਿਜੈ
ਪ੍ਰਤਾਪ ਸਿੰਘ ਦਾ ਊਂਟ ਕਿਸ ਕਰਵਟ ਵਿੱਚ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ ਮੋਬਾਈਲ-94178 13072 ujagarsingh48@yahoo.com
|
|
|
|
|
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|