|
ਵਿਧਾਨ ਸਭਾ ਚੋਣਾਂ-2022 ਪੰਜਾਬ ਦੀ ਰਾਜਸੀ
ਸਥਿਤੀ ਅਜੇ ਵੀ ਅਸਪਸ਼ਟ
ਹਰਜਿੰਦਰ ਸਿੰਘ ਲਾਲ
(20/08/2021) |
|
|
|
ਭਾਵੇਂ
ਅਜੇ ਵੀ ਪੰਜਾਬ ਦੀ ਰਾਜਨੀਤਕ ਸਥਿਤੀ ਸਪੱਸ਼ਟ ਨਹੀਂ ਹੈ ਪਰ ਇਕ ਗੱਲ ਸਪੱਸ਼ਟ ਹੈ ਕਿ
ਅਜੇ ਤੱਕ ਪੰਜਾਬ ਵਿਚ ਕੋਈ 'ਚੌਥਾ ਮੋਰਚਾ' ਮੁਕਾਬਲੇ ਵਿਚ ਆਉਂਦਾ ਨਹੀਂ ਦਿਸ ਰਿਹਾ।
ਇਸ ਵੇਲੇ ਮੁੱਖ ਮੁਕਾਬਲਾ ਕਾਂਗਰਸ,
ਆਪ ਅਤੇ ਅਕਾਲੀ-ਬਸਪਾ ਗੱਠਜੋੜ ਵਿਚਕਾਰ ਹੀ ਹੁੰਦਾ
ਦਿਖਾਈ ਦੇ ਰਿਹਾ ਹੈ। ਕਿਸਾਨ ਸੰਘਰਸ਼ ਦੀਆਂ ਧਿਰਾਂ ਵੀ ਅਜੇ ਤੱਕ ਕਿਸੇ ਰਾਜਨੀਤਕ
ਬਦਲ ਦਾ ਪ੍ਰਭਾਵ ਨਹੀਂ ਦੇ ਸਕੀਆਂ। 'ਅਕਾਲੀ ਦਲ ਸੰਯੁਕਤ' ਵੀ 'ਅਕਾਲੀ ਦਲ' ਦਾ ਬਦਲ
ਬਣਦਾ ਦਿਖਾਈ ਨਹੀਂ ਦੇ ਰਿਹਾ। ਪੰਜਾਬ ਵਿਚ ਭਾਜਪਾ ਦੀ ਹਾਲਤ ਤਾਂ ਹੋਰ ਵੀ ਪਤਲੀ
ਹੁੰਦੀ ਜਾ ਰਹੀ ਹੈ ਤੇ ਖਾਲਿਸਤਾਨੀ ਜਾਂ ਖਾੜਕੂ ਸਮਰਥਕ ਧਿਰਾਂ ਵੀ ਵੋਟ ਦੀ ਰਾਜਨੀਤੀ
ਵਿਚ ਬਹੁਤ ਪਿੱਛੇ ਹਨ। ਕਮਿਊਨਿਸਟ ਪਾਰਟੀਆਂ ਦੀ ਗੱਲ ਅਕਾਲੀ ਦਲ ਨਾਲ ਮੁੱਕਦੀ ਹੈ
ਜਾਂ ਨਹੀਂ, ਇਸ ਦਾ ਵੀ ਅਜੇ ਕੁਝ ਪਤਾ ਨਹੀਂ। ਇਸ ਦਰਮਿਆਨ 'ਅਕਾਲੀ ਦਲ ਸੰਯੁਕਤ' ਦੇ
ਤੇਜ਼-ਤਰਾਰ ਮੰਨੇ ਜਾਂਦੇ ਨੇਤਾ ਨਿਧੜਕ ਸਿੰਘ ਬਰਾੜ ਦਾ ਪਾਰਟੀ ਤੋਂ 3 ਮਹੀਨੇ ਦੀ
ਛੁੱਟੀ ਲੈਣਾ ਕਿਹੜੀ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ? ਇਹ ਵੀ ਅਜੇ ਸਪੱਸ਼ਟ ਨਹੀਂ
ਹੈ। ਪਰ ਇਕ ਗੱਲ ਸਾਫ਼ ਤੇ ਸਪੱਸ਼ਟ ਹੈ ਕਿ ਭਾਵੇਂ ਨਵਜੋਤ ਸਿੰਘ ਸਿੱਧੂ ਦੇ
ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸ ਵਿਚ ਉਤਸ਼ਾਹ ਤੇ ਸਰਗਰਮੀ ਵਧੀ ਹੈ ਪਰ
ਕਾਂਗਰਸ 4-5 ਮਹੀਨੇ ਪਹਿਲਾਂ ਵਾਂਗ ਜੇਤੂ ਸਥਿਤੀ ਵਿਚ ਦਿਖਾਈ ਨਹੀਂ ਦੇ ਰਹੀ। ਅਸਲ
ਵਿਚ ਪੰਜਾਬ ਕਾਂਗਰਸ ਇਸ ਵੇਲੇ ਪੂਰੀ ਤਰ੍ਹਾਂ ਦੋ ਖੇਮਿਆਂ ਵਿਚ ਵੰਡੀ ਦਿਖਾਈ ਦੇਣ
ਲੱਗ ਪਈ ਹੈ। ਸਿੱਧੂ ਸਮਰਥਕ ਕਈ ਮੰਤਰੀਆਂ ਨੂੰ ਹੁਣ ਇਹ ਸ਼ਿਕਾਇਤ ਹੋਰ ਵੀ ਵਧ ਗਈ ਹੈ
ਕਿ ਅਫ਼ਸਰ ਉਨ੍ਹਾਂ ਦੀ ਪ੍ਰਵਾਹ ਨਹੀਂ ਕਰਦੇ। 'ਆਮ ਆਦਮੀ ਪਾਰਟੀ' ਵੀ ਅਰਵਿੰਦ
ਕੇਜਰੀਵਾਲ ਦੀ ਪੰਜਾਬ ਫੇਰੀ ਤੋਂ ਬਾਅਦ ਚੋਣ ਪ੍ਰਚਾਰ ਵਿਚ ਕੁਝ ਢਿੱਲੀ ਪਈ ਨਜ਼ਰ ਆ
ਰਹੀ ਹੈ। ਅਸਲ ਵਿਚ ਆਪ ਵਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ
ਫ਼ੈਸਲਾ ਲਟਕਿਆ ਰਹਿਣਾ ਆਪ ਦੀ ਚੋਣ ਮੁਹਿੰਮ ਵਿਚ ਅੜਿੱਕਾ ਬਣ
ਰਿਹਾ ਹੈ ਜੋ ਕਿ ਲੀਡਰਸ਼ਿੱਪ ਦੀ ਕਮਜ਼ੋਰੀ ਹੀ ਸਮਝੀ ਜਾ ਸਕਦੀ ਹੈ। ਜਦੋਂ ਕਿ
'ਅਕਾਲੀ ਦਲ ਬਾਦਲ-ਬਸਪਾ' ਨਾਲ ਸਮਝੌਤੇ ਤੋਂ ਬਾਅਦ ਚੋਣ ਪ੍ਰਚਾਰ ਵਿਚ ਸਭ ਤੋਂ ਅੱਗੇ
ਨਜ਼ਰ ਆ ਰਿਹਾ ਹੈ। ਸੁਖਬੀਰ ਸਿੰਘ ਬਾਦਲ 2017 ਵਿਚ ਕਮਜ਼ੋਰ ਹੋ ਚੁੱਕੀ ਪਾਰਟੀ ਨੂੰ
ਮੁੜ ਸੁਰਜੀਤ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਬੇਸ਼ੱਕ ਪਾਰਟੀ ਬਹੁਤ ਸਾਰੇ
ਇਲਜ਼ਾਮਾਂ ਵਿਚ ਅਜੇ ਵੀ ਘਿਰੀ ਹੋਈ ਹੈ ਤੇ ਉਸ ਦੇ ਕਈ ਵੱਡੇ ਨੇਤਾ ਵੀ ਪਾਰਟੀ ਛੱਡ
ਗਏ ਹਨ ਪਰ ਇਕ ਗੱਲ ਪੱਕੀ ਹੈ ਕਿ ਅਕਾਲੀ ਦਲ ਬਾਦਲ ਦਾ ਕੇਡਰ ਬਿਖਰਿਆ ਨਹੀਂ। ਉਹ ਅਜੇ
ਵੀ ਪਾਰਟੀ ਨਾਲ ਖੜ੍ਹਾ ਹੈ। ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜਿਸ ਤੇਜ਼ੀ ਨਾਲ
ਸੁਖਬੀਰ ਬਾਦਲ ਨੇ ਚੋਣ ਮੁਹਿੰਮ ਸ਼ੁਰੂ ਕੀਤੀ ਹੈ, ਕੀ ਉਹ 6 ਮਹੀਨੇ ਦਾ ਲੰਮਾ ਸਮਾਂ
ਇਸ ਰਫ਼ਤਾਰ ਨੂੰ ਕਾਇਮ ਰੱਖ ਸਕਣਗੇ? ਇਸ ਦਰਮਿਆਨ ਦਿੱਲੀ ਗੁਰਦੁਆਰਾ ਕਮੇਟੀ ਦੀਆਂ
ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਕਾਰਗੁਜਾਰੀ ਵੀ ਪੰਜਾਬ ਵਿਧਾਨ ਸਭਾ ਚੋਣਾਂ 'ਤੇ
ਅਸਰਅੰਦਾਜ਼ ਜ਼ਰੂਰ ਹੋਵੇਗੀ।
ਦਿੱਲੀ ਗੁਰਦੁਆਰਾ ਚੋਣਾਂ
ਹਾਲਾਂ ਕਿ ਦਿੱਲੀ ਗੁਰਦੁਆਰਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ
ਸਾਰੇ ਪ੍ਰਮੁੱਖ ਨੇਤਾ ਚੋਣ ਪ੍ਰਚਾਰ ਤੋਂ ਦੂਰ ਹਨ ਸਿਰਫ ਡਾ. ਦਲਜੀਤ ਸਿੰਘ ਚੀਮਾ
ਪਿੱਛੇ ਰਹਿ ਕੇ ਪੰਜਾਬ ਤੋਂ ਬੁਲਾਏ ਕੁਝ ਦਰਜਨ ਦੂਜੀ ਤੇ ਤੀਜੀ ਕਤਾਰ ਦੇ ਅਕਾਲੀ
ਨੇਤਾਵਾਂ ਨਾਲ ਮਨਜਿੰਦਰ ਸਿੰਘ ਸਿਰਸਾ ਦੀ ਮਦਦ ਕਰ ਰਹੇ ਹਨ। ਪਰ ਮੁੱਖ ਤੌਰ 'ਤੇ
ਅਕਾਲੀ ਦਲ ਇਹ ਚੋਣ ਮਨਜਿੰਦਰ ਸਿੰਘ ਸਿਰਸਾ ਦੇ ਚਿਹਰੇ ਅਤੇ ਉਨ੍ਹਾਂ ਵਲੋਂ ਕੋਰੋਨਾ
ਕਾਲ ਤੋਂ ਲੈ ਕੇ ਅਫ਼ਗਾਨਿਸਤਾਨ ਵਿਚ ਫਸੇ ਸਿੱਖਾਂ ਤੇ ਹਿੰਦੂਆਂ ਲਈ ਕੀਤੇ ਕੰਮਾਂ
ਅਤੇ ਉਨ੍ਹਾਂ ਕੰਮਾਂ ਦੇ ਜ਼ੋਰਦਾਰ ਪ੍ਰਚਾਰ ਦੇ ਆਸਰੇ ਹੀ ਲੜ ਰਿਹਾ ਹੈ। ਇਸ ਵਾਰ
ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਵਿਚ ਉਸੇ ਸਥਿਤੀ ਵਿਚ ਹਨ ਜਿਸ ਵਿਚ ਪਿਛਲੀਆਂ
ਚੋਣਾਂ ਵਿਚ ਮਨਜੀਤ ਸਿੰਘ ਜੀ.ਕੇ. ਸਨ। ਇਸ ਵਾਰ ਦਿੱਲੀ ਗੁਰਦੁਆਰਾ ਚੋਣਾਂ ਵਿਚ ਮੁੱਖ
ਮੁਕਾਬਲਾ 'ਸਰਨਾ ਭਰਾਵਾਂ' ਦੇ 'ਦਿੱਲੀ ਅਕਾਲੀ ਦਲ' ਅਤੇ 'ਅਕਾਲੀ ਦਲ ਬਾਦਲ' ਵਿਚਕਾਰ
ਹੀ ਨਜ਼ਰ ਆਉਂਦਾ ਹੈ। 'ਸਰਨਾ' ਅਤੇ 'ਸਿਰਸਾ' ਦੋਵੇਂ ਹੀ ਆਪੋ-ਆਪਣੀ ਜਿੱਤ ਦਾ ਦਾਅਵਾ
ਕਰ ਰਹੇ ਹਨ। 'ਸਰਨਾ' ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ
ਸਿੰਘ ਦੋਵੇਂ 'ਸਿਰਸਾ' ਖਿਲਾਫ਼ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਾ ਰਹੇ ਹਨ। ਉਂਜ
'ਮਨਜੀਤ ਸਿੰਘ ਜੀ.ਕੇ.' ਦੀ ਜਾਗੋ ਪਾਰਟੀ ਅਤੇ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦਾ
ਸਿੱਖ ਸਦਭਾਵਨਾ ਦਲ ਵੀ ਪੂਰੇ ਜ਼ੋਰ ਨਾਲ ਇਹ ਚੋਣਾਂ ਲੜ ਰਿਹਾ ਹੈ।
ਸਿੱਖ ਅਫ਼ਗਾਨ ਸ਼ਰਨਾਰਥੀ, ਕੈਨੇਡਾ ਤੇ ਯੂ.ਕੇ.
ਜ਼ਿੰਦਗੀ ਮੌਤ ਕੀ ਪਨਾਹ ਮੇਂ ਹੈ। ਯੇ ਹਕੀਕਤ ਮੇਰੀ ਨਿਗਾਹ ਮੇਂ ਹੈ।
ਬੇਸ਼ੱਕ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਵਿਚ ਰਹਿ ਗਏ ਸਿੱਖਾਂ ਤੇ ਹਿੰਦੂਆਂ ਨੂੰ
ਭਾਰਤ ਲਿਆਉਣ ਦੀ ਹਾਮੀ ਭਰੀ ਹੈ ਪਰ ਭਾਰਤ ਵਿਚ ਪਹਿਲਾਂ ਹੀ ਰਹਿ ਰਹੇ ਸਿੱਖ ਅਫ਼ਗਾਨੀ
ਬਹੁਤੇ ਸੰਤੁਸ਼ਟ ਨਹੀਂ ਜਾਪਦੇ। ਬੀਤੇ ਦਿਨ ਦਿੱਲੀ ਦੇ ਕੈਨੇਡੀਅਨ ਦੂਤਘਰ ਅੱਗੇ
ਅਫ਼ਗਾਨ ਸ਼ਰਨਾਰਥੀਆਂ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਕੈਨੇਡਾ ਵਿਚ ਪਨਾਹ ਦੇਣ ਦੀ
ਮੰਗ ਕੀਤੀ ਸੀ। ਅਸਲ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫਿਊਜੀ
ਤੇ ਸਿਟੀਜ਼ਨਸ਼ਿਪ ਮੰਤਰੀ 'ਮਾਰਕੋ ਮੈਂਡੀਸੀਕੋ' ਨੇ ਕਿਹਾ ਹੈ ਕਿ
ਕੈਨੇਡਾ 20 ਹਜ਼ਾਰ ਤੋਂ ਵਧੇਰੇ ਕਮਜ਼ੋਰ ਅਫ਼ਗਾਨੀਆਂ ਦਾ ਸਵਾਗਤ ਕਰੇਗਾ। ਬਰਤਾਨੀਆ
ਦੀ ਸਰਕਾਰ ਨੇ ਵੀ ਪਹਿਲੇ ਸਾਲ 5 ਹਜ਼ਾਰ ਅਫ਼ਗਾਨ ਸ਼ਰਨਾਰਥੀਆਂ ਦਾ ਮੁੜ ਵਸੇਬਾ ਕਰਨ
ਦੀ ਇੱਛਾ ਜਤਾਈ ਹੈ ਜੋ ਬਾਅਦ ਵਿਚ 20 ਹਜ਼ਾਰ ਤੱਕ ਪਹੁੰਚ ਸਕਦੀ ਹੈ। ਬਰਤਾਨੀਆ ਦੀ
ਗ੍ਰਹਿ ਸਕੱਤਰ 'ਪ੍ਰੀਤੀ ਪਟੇਲ' ਨੇ ਇਸ ਪ੍ਰੋਗਰਾਮ ਦੀ ਹਮਾਇਤ ਹੀ ਨਹੀਂ ਕੀਤੀ, ਸਗੋਂ
ਬਰਤਾਨੀਆ ਦੇ ਸਾਥੀ ਦੇਸ਼ਾਂ ਨੂੰ ਵੀ ਅਫ਼ਗਾਨ ਰਿਫਿਊਜੀਆਂ ਦੇ ਮੁੜ
ਵਸੇਬੇ ਵਿਚ ਪ੍ਰਭਾਵੀ ਰੋਲ ਅਦਾ ਕਰਨ ਲਈ ਕਿਹਾ ਹੈ। ਇਥੇ ਗ਼ੌਰਤਲਬ ਹੈ ਕਿ ਭਾਰਤ ਦੇ
ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ 'ਤਰਲੋਚਨ ਸਿੰਘ' ਨੇ ਇਸ ਆਧਾਰ 'ਤੇ
ਕੈਨੇਡਾ ਅਤੇ ਬਰਤਾਨੀਆ ਵਿਚ ਵਸਦੇ ਪ੍ਰਭਾਵਸ਼ਾਲੀ ਸਿੱਖ ਨੇਤਾਵਾਂ ਨੂੰ ਵੀ ਮੇਲ
ਰਾਹੀਂ ਇਨ੍ਹਾਂ ਦੋਵਾਂ ਸਰਕਾਰਾਂ 'ਤੇ ਆਪਣਾ ਅਸਰ ਰਸੂਖ ਵਰਤਣ ਲਈ ਕਿਹਾ ਹੈ। ਕਿਉਂਕਿ
ਅਫ਼ਗਾਨਿਸਤਾਨ ਵਿਚ ਇਸ ਵੇਲੇ ਤਾਂ ਸਿਰਫ ਸਵਾ, ਡੇਢ ਸੌ ਸਿੱਖ ਹੀ ਰਹਿ ਗਏ ਹਨ ਪਰ
ਭਾਰਤ ਵਿਚ ਅਫ਼ਗਾਨ ਸਿੱਖ ਸ਼ਰਨਾਰਥੀਆਂ ਦੀ ਗਿਣਤੀ ਕਰੀਬ 30 ਹਜ਼ਾਰ ਹੈ, ਜਿਨ੍ਹਾਂ
ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਪਰ ਉਹ ਸਾਰੇ ਤਾਲਿਬਾਨ ਦੇ ਜ਼ੁਲਮ ਕਰਕੇ ਹੀ
ਅਫ਼ਗਾਨਿਸਤਾਨ ਛੱਡਣ ਲਈ ਮਜਬੂਰ ਹੋਏ ਸਨ। ਉਨ੍ਹਾਂ ਨੇ ਕੈਨੇਡਾ ਤੇ ਯੂ.ਕੇ. ਦੇ
ਪ੍ਰਭਾਵਸ਼ਾਲੀ ਸਿੱਖਾਂ ਨੂੰ ਆਪਣੀਆਂ ਸਰਕਾਰਾਂ 'ਤੇ ਇਹ ਦਬਾਅ ਬਣਾਉਣ ਲਈ ਕਿਹਾ ਹੈ
ਕਿ ਕੈਨੇਡਾ ਤੇ ਬਰਤਾਨੀਆ ਦੀਆਂ ਸਰਕਾਰਾਂ ਨੂੰ ਮਨਾਇਆ ਜਾਵੇ ਕਿ ਅਫ਼ਗਾਨ ਪਨਾਹਗੀਰਾਂ
ਲਈ ਪ੍ਰਵਾਨਿਤ ਸੂਚੀ ਵਿਚ ਉਹ ਅਫ਼ਗਾਨੀ ਸਿੱਖ, ਹਿੰਦੂ ਵੀ ਸ਼ਾਮਿਲ ਕਰਨ ਜੋ
ਅਫ਼ਗਾਨਿਸਤਾਨ ਛੱਡ ਕੇ ਭਾਰਤ ਆ ਚੁੱਕੇ ਹਨ। ਕਿਸਾਨ ਅੰਦੋਲਨ 'ਤੇ
ਸਰਕਾਰ ਚੁੱਪ ਨਜ਼ਰ-ਅੰਦਾਜ਼ ਐਸੇ ਕਰ ਗਯਾ ਵੋ, ਕਿ ਸ਼ੀਸ਼ਾ
ਜੈਸੇ ਅੰਧਾ ਹੋ ਗਯਾ ਹੋ। ਕਿਸਾਨ ਅੰਦੋਲਨ ਵਿਚ ਸ਼ਾਮਿਲ ਕਿਸਾਨ
ਜਥੇਬੰਦੀਆਂ ਨਾਲ ਸਮਝੌਤਾ ਕਰਨ ਲਈ ਸ਼ੁਰੂ ਵਿਚ ਤਾਂ ਰਾਜਨੀਤਕ ਪੱਧਰ 'ਤੇ ਵੱਡੇ ਯਤਨ
ਕੀਤੇ ਗਏ, ਜੋ ਸਫਲ ਨਹੀਂ ਹੋਏ ਫਿਰ ਚਰਚਾ ਅਨੁਸਾਰ ਗ੍ਰਹਿ ਮੰਤਰੀ 'ਅਮਿਤ ਸ਼ਾਹ' ਦੇ
ਪੱਧਰ 'ਤੇ ਆਈ.ਬੀ. ਮੁਖੀ ਦੀ ਕਿਸਾਨ ਨੇਤਾਵਾਂ ਨਾਲ ਗ਼ੈਰ-ਰਸਮੀ
ਗੱਲਬਾਤ ਇਕ ਵਾਰ ਤਾਂ ਸਿਰੇ ਚੜ੍ਹਦੀ ਜਾਪੀ ਪਰ ਕਿਸਾਨ ਨੇਤਾਵਾਂ ਦੀ ਤਿੰਨੇ ਕਾਨੂੰਨ
ਰੱਦ ਕਰਨ ਦੀ ਅੜੀ 'ਤੇ ਟੁੱਟ ਗਈ। ਇਸ ਵੇਲੇ ਚਰਚਾ ਸੀ ਕਿ ਸਰਕਾਰ ਦੋ ਕਾਨੂੰਨ ਰੱਦ
ਕਰਨ ਲਈ ਤਿਆਰ ਸੀ ਪਰ ਹੁਣ ਤਾਜ਼ਾ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਕਿਸਾਨ
ਅੰਦੋਲਨ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਹੀ ਕਰ ਦਿੱਤਾ ਹੈ। ਹਾਲਾਂਕਿ ਇਹ ਚਰਚਾ ਵੀ
ਸੁਣਾਈ ਦਿੱਤੀ ਸੀ ਕਿ ਇਕ ਰਾਅ ਅਧਿਕਾਰੀ ਦੇ ਪੱਧਰ 'ਤੇ ਵੀ ਸਰਕਾਰ ਨਾਲ
ਕੋਈ ਗ਼ੈਰ-ਰਸਮੀ ਗੱਲਬਾਤ ਚੱਲੀ ਸੀ ਪਰ ਇਸ ਵੇਲੇ ਕਿਸਾਨਾਂ ਤੇ ਸਰਕਾਰ ਦਰਮਿਆਨ ਰਸਮੀ
ਜਾਂ ਗ਼ੈਰ-ਰਸਮੀ ਪੱਧਰ 'ਤੇ ਕੋਈ ਗੱਲਬਾਤ ਨਹੀਂ ਚੱਲ ਰਹੀ।
ਹਾਲਾਂਕਿ ਕਿਸਾਨ
ਨੇਤਾਵਾਂ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਸਰਕਾਰ ਦੀ ਅੰਦੋਲਨ ਪ੍ਰਤੀ ਉਦਾਸੀਨਤਾ ਤੋਂ
ਪ੍ਰੇਸ਼ਾਨ ਨਹੀਂ ਹਾਂ ਤੇ ਮੋਰਚਾ ਅੰਤਿਮ ਨਤੀਜੇ ਤੱਕ ਜਾਰੀ ਰਹੇਗਾ। ਕਿਸਾਨ ਸਰਕਾਰ
ਤੇ ਇਸ ਅਣਗੌਲੇਪਣ ਨੂੰ ਖ਼ਤਮ ਕਰਨ ਲਈ ਦਬਾਅ ਬਣਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ
ਰਹੇ ਹਨ। ਕਿਸਾਨਾਂ ਦੀ ਤਾਜ਼ਾ ਕੋਸ਼ਿਸ਼ ਕਿਸਾਨ ਸੰਸਦ ਅਤੇ ਲੋਕ ਵਿਪ੍ਹ
ਜਾਰੀ ਕਰਨਾ ਸੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਪ੍ਰਵਾਹ ਨਹੀਂ ਕਰ ਰਹੀ। ਹੁਣ ਕਿਸਾਨ
ਨੇਤਾਵਾਂ ਦਾ ਸਾਰਾ ਜ਼ੋਰ 'ਮਿਸ਼ਨ ਯੂ.ਪੀ. ਤੇ ਉੱਤਰਾਖੰਡ' 'ਤੇ ਲੱਗਾ ਹੋਇਆ ਹੈ ਤੇ
ਕਿਸਾਨ ਸੋਚਦੇ ਹਨ ਕਿ ਭਾਜਪਾ ਵਿਚ ਯੂ.ਪੀ. ਤੇ ਉੱਤਰਾਖੰਡ ਦੀਆਂ ਚੋਣਾਂ ਵਿਚ ਪੱਛਮੀ
ਬੰਗਾਲ ਵਾਂਗ ਭਾਜਪਾ ਦੇ ਹਾਰਨ ਦਾ ਡਰ ਪੈਦਾ ਕਰਕੇ ਕਾਨੂੰਨ ਰੱਦ ਕਰਵਾਏ ਜਾਣ।
ਭਰੋਸੇਯੋਗ ਜਾਣਕਾਰੀ ਅਨੁਸਾਰ ਸਾਰੇ ਪ੍ਰਮੁੱਖ ਕਿਸਾਨ ਨੇਤਾ ਹੁਣ ਸਾਰਾ ਜ਼ੋਰ 5
ਸਤੰਬਰ ਨੂੰ ਮੁਜ਼ੱਫਰਨਗਰ ਵਿਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਕਿਸਾਨ ਰੈਲੀ ਨੂੰ ਏਨਾ
ਵੱਡਾ ਕਰਨ ਲਈ ਲਾ ਰਹੇ ਹਨ ਕਿ ਕਿਸਾਨਾਂ ਦੀ ਤਾਕਤ ਵੇਖ ਕੇ ਭਾਜਪਾ ਵਿਚ ਹਾਰ ਦਾ
ਫ਼ਿਕਰ ਪੈਦਾ ਹੋ ਜਾਵੇ ਤੇ ਸਰਕਾਰ ਕਿਸਾਨਾਂ ਨਾਲ ਉਨ੍ਹਾਂ ਦੀਆਂ ਸ਼ਰਤਾਂ 'ਤੇ ਗੱਲ
ਕਰਨ ਲਈ ਮਜਬੂਰ ਹੋ ਜਾਵੇ। ਉਨ੍ਹਾਂ ਦੀ ਇਹ ਰਣਨੀਤੀ ਹੈ ਤਾਂ ਚੰਗਾ ਕਦਮ ਪਰ ਸਫਲਤਾ
ਕਿੱਥੋਂ ਤੱਕ ਮਿਲ਼ੇ ਇਸ ਬਾਰੇ ਕੁੱਝ ਵੀ ਕਹਿਣਾ ਫ਼ਿਲਹਾਲ ਅਸੰਭਵ ਹੈ। ਸਾਡੀ
ਜਾਣਕਾਰੀ ਅਨੁਸਾਰ ਜੇਕਰ ਇਸ ਰੈਲੀ ਤੋਂ ਬਾਅਦ ਜਾਂ ਪਹਿਲਾਂ ਗੱਲ ਸ਼ੁਰੂ ਨਾ ਹੋਈ ਤਾਂ
ਕਿਸਾਨ ਅਗਲੇ ਕਦਮ ਵਜੋਂ ਯੂ.ਪੀ. ਤੇ ਉੱਤਰਾਖੰਡ ਵਿਚ ਪ੍ਰਚਾਰ ਕਰਨਗੇ ਕਿ ਲੋਕ ਭਾਜਪਾ
ਨੂੰ ਛੱਡ ਕਿਸੇ ਵੀ ਪਾਰਟੀ ਦੇ ਜਿੱਤ ਸਕਣ ਵਾਲੇ ਉਮੀਦਵਾਰ ਨੂੰ ਵੋਟ ਪਾਈ ਜਾਵੇ।
ਫੋਨ : 92168-60000 E.
mail : hslall@ymail.com
|
|
|
|
|
|
ਵਿਧਾਨ
ਸਭਾ ਚੋਣਾਂ-2022
ਪੰਜਾਬ ਦੀ ਰਾਜਸੀ ਸਥਿਤੀ ਅਜੇ
ਵੀ ਅਸਪਸ਼ਟ ਹਰਜਿੰਦਰ ਸਿੰਘ ਲਾਲ |
ਵਿਧਾਨ
ਸਭਾ ਹਲਕਾ ਦੀਨਾਨਗਰ ਵਿੱਚ ਲੋਕ ਅਧਿਕਾਰ ਲਹਿਰ ਦਾ ਲੋਕ ਚੇਤਨਾ ਦਾ ਆਗਾਜ਼
ਡਾ. ਗੁਰਇਕਬਾਲ ਸਿੰਘ ਕਾਹਲੋਂ |
ਨਵਜੋਤ
ਸਿੰਘ ਸਿੱਧੂ ਦੇ ਪ੍ਰਧਾਨ ਬਣਨ ਉਪ੍ਰੰਤ ….
ਪੰਜਾਬ ਕਾਂਗਰਸ ਦੀ
ਸੂਰਤ-ਏ-ਹਾਲ ਹਰਜਿੰਦਰ ਸਿੰਘ ਲਾਲ |
ਪੰਜਾਬੀਆਂ
ਦੀਆਂ ਲੋੜਾਂ ਕੌਣ ਪਛਾਣੇਗਾ? ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਪੰਜਾਬ
ਨੂੰ ਲੱਗੀ ਨਾ-ਮੁਰਾਦ ਸਿਉਂਕ: ਮੁਫ਼ਤਖ਼ੋਰੀ
ਹਰਜਿੰਦਰ ਸਿੰਘ ਲਾਲ |
ਨਸ਼ਿਆਂ
ਦੇ ਕਾਰੋਬਾਰੀਆਂ ਨੇ ਕੈਨੇਡਾ ਵਿੱਚ ਪੰਜਾਬੀਆਂ ਦਾ ਅਕਸ ਖ਼ਰਾਬ ਕੀਤਾ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਕਾਂਗਰਸ ਦੀ ਰੱਸਾਕਸ਼ੀ ਜਾਰੀ
ਹਰਜਿੰਦਰ ਸਿੰਘ ਲਾਲ |
ਪ੍ਰਯਾਵਰਣ
ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ ਰਵੇਲ
ਸਿੰਘ ਇਟਲੀ |
ਨਵਜੋਤ
ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਹੋਵੇਗਾ
ਉਜਾਗਰ ਸਿੰਘ, ਪਟਿਆਲਾ |
ਚੋਣ
ਚਰਚਾ ਵਿਚੋਂ ਗਾਇਬ ਪੰਜਾਬ ਦੇ ਅਸਲੀ ਮੁੱਦੇ
ਹਰਜਿੰਦਰ ਸਿੰਘ ਲਾਲ |
ਚਹੇਤੇ,
ਚਾਹੁਣ ਵਾਲਿਆਂ ਤੋਂ ਭੇਡਾਂ, ਲੀਰਾਂ, ਸਾਲਿਆਂ, ਪ੍ਰਾਹੁਣਿਆਂ ਤੱਕ ਦਾ
ਸਫ਼ਰ ਮਨਦੀਪ ਖੁਰਮੀ ਹਿੰਮਤਪੁਰਾ |
ਵੇਲੇ
ਦਾ ਰਾਗ ਕੇਹਰ ਸ਼ਰੀਫ਼, ਜਰਮਨੀ
|
ਪ੍ਰਯਾਵਰਣ
ਦੇ ਸ੍ਰੋਤ ਰੁੱਖ: ਤੂਤ ਰਵੇਲ
ਸਿੰਘ ਇਟਲੀ |
ਕਿਸਾਨੀਅਤ
ਦਾ ਰਿਸ਼ਤਾ ਮਿੰਟੂ ਬਰਾੜ,
ਆਸਟ੍ਰੇਲੀਆ |
1984-37
ਸਾਲਾਂ ਬਾਅਦ ਡਾ. ਹਰਸ਼ਿੰਦਰ ਕੌਰ,
ਪਟਿਆਲਾ |
ਸਿਆਸੀ
ਪਾਰਟੀਆਂ ਪੰਜਾਬੀਆਂ/ ਸਿੱਖਾਂ ਨੂੰ ਮੁਫ਼ਤਖ਼ੋਰੇ ਬਣਾਉਣ ‘ਤੇ ਤੁਲੀਆਂ
ਉਜਾਗਰ ਸਿੰਘ, ਪਟਿਆਲਾ |
ਪੰਜਾਬ
ਦਾ ਭਵਿੱਖ ਤੇ ਵੋਟ ਬਟੋਰੂ ਰਾਜਨੀਤੀ
ਹਰਜਿੰਦਰ ਸਿੰਘ ਲਾਲ |
ਕੀ
ਕੁੰਵਰ ਵਿਜੈ ਪ੍ਰਤਾਪ ਸਿੰਘ/ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ ਹੈ?
/a> ਉਜਾਗਰ ਸਿੰਘ, ਪਟਿਆਲਾ |
ਸੰਸਾਰ
ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਮੌਤ ਅੱਗੇ ਹਾਰ ਗਏ
ਉਜਾਗਰ ਸਿੰਘ, ਪਟਿਆਲਾ |
ਸ਼੍ਰੋਮਣੀ
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ |
ਪ੍ਰਯਾਵਰਣ
ਦੇ ਸ੍ਰੋਤ ਸਾਡੇ ਰੁੱਖ /span>
ਕਿੱਕਰ
ਰਵੇਲ ਸਿੰਘ ਇਟਲੀ |
ਕੀ
ਨਰਿੰਦਰ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ
ਸਾਜ਼ਸ਼ ਹੈ? ਉਜਾਗਰ ਸਿੰਘ, ਪਟਿਆਲਾ |
ਮਿਰਤਕ
ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼?
ਮਿੰਟੂ ਬਰਾੜ ਅਸਟਰੇਲੀਆ |
ਪੰਜਾਬ
ਦੇ ਕਾਂਗਰਸੀਆਂ ਦੀ ਲੜਾਈ : ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ |
ਭਟਕਦੀਆਂ
ਰੂਹਾਂ - ਜਾਗਦੇ ਸੁੱਤੇ ਲੋਕ !
ਬੁੱਧ ਸਿੰਘ ਨੀਲੋਂ |
400ਵੇਂ
ਪ੍ਰਕਾਸ਼ ਦੀ ਰੌਸ਼ਨੀ ਵਿੱਚ
ਸ਼ਿੰਦਰਪਾਲ ਸਿੰਘ |
ਭਾਰਤ
ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ
ਉਜਾਗਰ ਸਿੰਘ, ਪਟਿਆਲਾ |
ਜਾਗੋ
ਲੋਕੋ - ਨਾਇਕ ਬਣੋ ! ਬੁੱਧ ਸਿੰਘ
ਨੀਲੋਂ |
ਕਿਰਤੀਆਂ
ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ |
ਸਕਾਟਿਸ਼
ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ
ਦੇ ਸੰਕੇਤ ਮਨਦੀਪ ਖੁਰਮੀ
ਹਿੰਮਤਪੁਰਾ, ਗਲਾਸਗੋ, ਸਕਾਟਲੈਂਡ |
ਸਿਆਸਤਦਾਨਾ
ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ |
ਕੋਟਕਪੂਰਾ
ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ |
ਲੋਕਤੰਤਰ
ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ |
ਮਸਲਾ-ਏ-ਕਲਮ: ਕਲਮਾਂ
ਦੀ ਸੁੱਕੀ ਸਿਆਹੀ ਬੁੱਧ ਸਿੰਘ
ਨੀਲ਼ੋਂ |
ਮੇਰਾ
ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ
ਸ਼ਿੰਦਰਪਾਲ ਸਿੰਘ, ਯੂ ਕੇ |
ਬ੍ਰਤਾਨਵੀ
ਜਨਗਣਨਾ ਦੇ ਕੁੱਝ ਰੌਚਕ ਤੱਥ
ਸ਼ਿੰਦਰਪਾਲ ਸਿੰਘ, ਯੂ ਕੇ |
ਮਾਵਾਂ
ਠੰਡੀਆਂ ਛਾਵਾਂ ਦਾ ਦਿਹਾੜਾ 2021
ਸੁਰਿੰਦਰ ਕੌਰ ਜਗਪਾਲ, ਜੇ ਪੀ ਯੂ ਕੇ |
ਮੇਰਾ
ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ
ਰਵੇਲ ਸਿੰਘ, ਇਟਲੀ |
ਬ੍ਰਤਾਨਵੀ
ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ |
ਸ਼ਹੀਦ
ਭਗਤ ਸਿੰਘ ਅਤੇ ਅਸੀਂ ਸੰਜੀਵਨ
ਸਿੰਘ, ਮੁਹਾਲੀ |
ਕੈਪਟਨ
ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ
ਉਜਾਗਰ ਸਿੰਘ, ਪਟਿਆਲਾ |
ਸਿਆਣਿਆਂ
ਦਾ ਕਿਹਾ ਸਿਰ ਮੱਥੇ ਰਵੇਲ ਸਿੰਘ
ਇਟਲੀ |
ਪੰਜਾਬ
ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ
ਉਜਾਗਰ ਸਿੰਘਰ, ਪਟਿਆਲਾ |
ਮਰਣੈ
ਤੇ ਜਗਤੁ ਡਰੈ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਕਿਸਾਨ
ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ |
ਕੇਂਦਰ
ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ |
ਕਿਸਾਨ
ਮੋਰਚਾ: ਪਲ ਪਲ ਬਦਲਦੀ ਸਥਿਤੀ
ਹਰਜਿੰਦਰ ਸਿੰਘ ਲਾਲ, ਖੰਨਾ |
ਭਾਰਤੀ
ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ |
ਕੇਂਦਰ
ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ |
ਕਿਰਤੀਆਂ
ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ |
ਕਦੇ
ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ |
ਬੇਟਾ
ਪੜ੍ਹਾਓ - ਬੇਟੀ ਬਚਾਓ! ਡਾ.
ਹਰਸ਼ਿੰਦਰ ਕੌਰ, ਪਟਿਆਲਾ |
ਕਿਸਾਨ
ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ |
23
ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ
ਕਰਨ ਦੀ ਸੌੜੀ ਸੋਚ! ਗੋਬਿੰਦਰ ਸਿੰਘ
ਢੀਂਡਸਾ |
ਪ੍ਰਚੰਡ
ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ |
ਕਿਸਾਨ
ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ |
|
|
|
|
|
|
|