WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ                 (02/05/2021)

shinder

29ਨੌਂਵੇਂ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦੇ ਢੋਲ ਢਮੱਕੇ ਅਤੇ ਵਾਜੇ ਬੜੇ ਜ਼ੋਰਾਂ ਸ਼ੋਰਾਂ ਨਾਲ਼ ਕੁੱਲ ਦੁਨੀਆਂ ਤੇ ਵੱਜ ਰਹੇ ਹਨ। ਗੁਰਾਂ ਦੀ ਧਰਤੀ ਪੰਜਾਬ, ਜੋ ਵੱਸਦਾ ਗੁਰਾਂ ਦੇ ਨਾਮ ਤੇ ਹੈ, ਉੱਤੇ ਸਿੱਖ ਧਰਮ ਦੀ ਅਖੌਤੀ ਠੇਕੇਦਾਰ ਧਿਰ ਲਈ ਇਹ 400ਸੌਵਾਂ ਪ੍ਰਕਾਸ਼ ਪੁਰਬ ਨਵੀਂਆਂ ਖੁਸ਼ੀਆਂ ਲੈ ਕੇ ਆਇਆ ਹੈ। ਇਸ ਧੜੇ ਦੀਆਂ ਵੱਖਰੀਆਂ ਹੀ ਖੁਸ਼ੀਆਂ ਹਨ, ਸੰਸਾਰ ਭਰ ਦੇ ਸਾਰੇ ਸਿੱਖ ਜਗਤ ਨਾਲ਼ੋਂ ਵੱਖਰੀਆਂ। 
 
ਲੱਗ ਰਿਹਾ ਹੈ ਕਿ ਜਸ਼ਨਾਂ ਦੇ ਇਸ ਰਾਮ ਰੌਲ਼ੇ ਵਿੱਚ ਗੁਰੂ ਦੀ ਘੱਟ ਅਤੇ ਸਿੱਖ ਘੱਟ ਪਰ ਰਾਜਨੀਤਕ ਵੱਧ ਦਿਸਦੇ ਆਗੂਆਂ ਦੀ ਵੱਧ ਸੁਣਵਾਈ ਹੈ। ਸਪਸ਼ਟ  ਜਾਪ ਰਿਹਾ ਹੈ ਕਿ ਨੌਵੇਂ ਗੁਰੂ ਜੀ ਦੇ ਵਾਰਿਸ, ਦਸਵੇਂ ਗੁਰੂ ਵੱਲੋਂ ਆਪਣੇ ਸਿੱਖਾਂ ਨੂੰ ਦਿੱਤਾ ਹੁਕਮ “ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸਬਦ ਮੈ ਲੇਹ” ਨੂੰ ਉਨ੍ਹਾਂ ਦੇ ਸਿੱਖਾਂ, ਖ਼ਾਸ ਕਰ ਅਖੌਤੀ ਠੇਕੇਦਾਰਾਂ ਨੇ ਹੀ ਮਿੱਟੀ ਵਿੱਚ ਰੋਲ਼ ਕੇ ਖੁਸ਼ੀ ਅਤੇ ਆਪਣੀ ਜਿੱਤ ਦੇ ਡੰਕੇ ਵਜਾ ਕੇ ਦੱਸ ਦਿੱਤਾ ਹੈ ਕਿ ਉਹ ਮੌਜੂਦਾ ਗੁਰੂ ਤੋਂ ਵੀ ਉੱਪਰ ਹਨ। ਕੋਈ ਵੀ ਉਨ੍ਹਾਂ ਦਾ ਕੁੱਝ ਵੀ ਵਿਗਾੜ ਨਹੀਂ ਸਕਦਾ। ਇਸ ਸਥਿਤੀ ਵਿੱਚ ਜੰਤਾ ਕੋਲ਼ ਆਪਣੇ ਨਿਤਾਣੇ ਹੋਣ ਅਤੇ ਆਪਣੇ ਗੁਰੂ ਦੀ ਘੋਰ ਬੇਅਦਬੀ ਹੋਣ ਉੱਤੇ ਗਹਿਰੇ ਦੁੱਖ ਦੇ ਹੰਝੂ ਵਹਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਕਿਸੇ ਠੀਕ ਹੀ ਕਿਹਾ ਹੈ ਕਿ “ਉਨ੍ਹਾਂ ਖ਼ਿਲਾਫ਼ ਸ਼ਕਾਇਤ ਕਰਨਾ ਵੀ ਕੋਈ ਮਾਅਨੇ ਨਹੀਂ ਰੱਖਦਾ, ਜਿਨ੍ਹਾਂ ਦੇ ਖ਼ਿਲਾਫ਼ ਸੁਣਵਾਈ ਹੋ ਹੀ ਨਹੀਂ ਸਕਦੀ - ਸਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ !”

ਹੁਣ ਤੱਕ ਪਾਠਕ ਅੱਖ ਤਾੜ ਗਈ ਤੇ ਭਾਂਪ ਗਈ ਹੋਵੇਗੀ ਕਿ ਇਸ ਪ੍ਰਕਾਸ਼ ਪੁਰਬ ਹੇਠ ਕਿਹੜੇ ਹਨੇਰੇ ਦੀ ਗੱਲ ਹੋ ਰਹੀ ਹੈ। ਅੰਗ੍ਰੇਜ਼ਾਂ ਤੋਂ ਪਹਿਲਾਂ ਅਬਦਾਲੀ ਵਰਗਿਆਂ ਅਤੇ ਅੰਗ੍ਰੇਜ਼ਾਂ ਵੇਲੇ ਮਹੰਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਕੀਤੇ ਜਾ ਰਹੇ ਅਪਮਾਨ ਨੂੰ ਤੱਕ ਕੇ ਉਸ ਵੇਲੇ ਦੇ ਨਿਤਾਣੇ ਸਿੱਖ ਛਾਤੀਆਂ ਤੇ ਪੱਥਰ ਰੱਖ ਕੇ ਅਤੇ ਦੰਦਾਂ ਹੇਠ ਜੀਭ ਦੇਣ ਦੀ ਬਜਾਇ ਸਿੱਧਾ ਜ਼ਾਲਮ ਨੂੰ ਜਾ ਲਲਕਾਰਦੇ ਸਨ। ਸ਼ਹੀਦੀਆਂ ਪ੍ਰਾਪਤ ਕਰਨ ਦੇ ਚਾਅ ਸਮੇਤ, ਸਿਰਾਂ ਤੇ ਮੌਤ ਦਾ ਖੱਫਣ ਬੰਨ੍ਹ ਕੇ ਟਾਕਰਾ ਕਰਦੇ ਤੇ ਸ਼ਹੀਦੀਆਂ ਜਾਮ ਪੀਂਦੇ, ਨਵੀਂਆਂ ਪਿਰਤਾਂ ਪਾਉਂਦੇ, ਨਵੇਂ ਇਤਿਹਾਸ ਸਿਰਜਦੇ ਸਨ। ਪਰ ਉਸ ਵੇਲੇ ਦੇ ਪਾਪੀਆਂ ਤੋਂ ਆਪਣੇ ਪਵਿੱਤਰ ਗੁਰਧਾਮ ਅਜ਼ਾਦ ਕਰਾਉਣ, ਆਪਣੀ ਬਹਾਦਰੀ ਅਤੇ ਗ਼ੈਰਤ ਦਾ ਝੰਡਾ ਸੰਸਾਰ ਸ਼ਕਤੀਆਂ ਵਿੱਚ ਝੁਲਾਉਣ ਦੇ 100 ਸਾਲ ਬਾਅਦ ਅੱਜ ਫੇਰ, ਮੁੜ ਕਿਵੇਂ ਨਿਤਾਣੇ ਬਣ ਗਏ?

ਇਹ ਸਵਾਲ ਹਰ ਸੱਚੇ ਸੁੱਚੇ ਸਿੱਖ ਦੇ ਮੱਥੇ ਤਾਂ ਬਰਛੇ ਵਾਂਗ ਗੱਡਿਆ ਹੀ ਪਿਆ ਹੈ, ਪਰ ਨਰੈਣੂੰ ਦੀ ਕੁੱਲ ਵਿੱਚੋਂ ਪੈਦਾ ਹੋਏ ਅਤੇ ਨੀਲੀ ਬੰਨ੍ਹ ਕੇ, ਭੇਖਧਾਰੀ ਸਿੱਖ ਨੂੰ ਇਸਦੀ ਕੋਈ ਪ੍ਰਵਾਹ ਨਹੀਂ। ਇਸਦੀ ਇੱਕ ਮੁੱਖ ਵਜਾਹ ਇਹ ਵੀ ਹੈ ਕਿ ਉਹ, ਆਪਣੀ 'ਚਾਣਕਿਆ' ਨੀਤੀ ਸਦਕਾ, ਸਮੁੱਚੇ ਸਿੱਖ ਪੰਥ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਸਿਰਮੌਰ ਸਿੱਖ ਆਗੂ ਬਣ ਬੈਠਾ। ਪਰ ਇੱਥੇ ਹੀ ਬੱਸ ਨਹੀਂ, ਉਹ ਆਪਣੇ ਚਾਪਲੂਸ ਲਾਣੇ ਦੀ ਬਦੌਲਤ “ਫ਼ਖ਼ਰ-ਏ-ਕੌਮ” ਵੀ ਬਣ ਬੈਠਾ।  ਉਸਨੇ ਆਪਣੀਆਂ ਘਾਗ ਨੀਤੀਆਂ, ਜੋ ਉਸਨੂੰ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲ਼ੀਆਂ, ਨੂੰ ਵਰਤ ਕੇ ਸਭ ਤੋਂ ਮੁੱਖ ਕਾਰਜ ਸਿੱਖਾਂ ਦੇ ਸ਼੍ਰੋਮਣੀ ਤਖਤ ਨੂੰ ਕਬਜ਼ੇ ਵਿੱਚ ਕਰਨ ਦਾ ਕੀਤਾ। ਜਿਸਦਾ ਨਤੀਜਾ ਇਹ ਹੋਇਆ ਕਿ ਉਸਨੇ ਆਪਣੇ ਚੋਬਦਾਰਾਂ ਸਮੇਤ ਸਿਆਸਤ ਵਿੱਚ ਅਤੇ ਪੰਜਾਬ ਦੀ ਭੋਲ਼ੀ ਭਾਲ਼ੀ ਜੰਤਾ ਦੀ ਅਤੇ 'ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ' (ਸ਼੍ਰੋਗੁਪਕ) ਰਾਹੀਂ ਸਿੱਖ ਕੌਮ ਦੇ ਸਰਮਾਏ ਦੀ, ਦੋਹੀਂ ਹੱਥੀਂ ਲੁੱਟ ਕੀਤੀ। ਧਰਮ ਨਾਲ਼ੋਂ ਧੜਾ ਪਿਆਰਾ ਦਾ ਸਿਧਾਂਤ ਏਸੇ ਇੱਕ ਧੜੇ ਨੇ ਪ੍ਰਚੱਲਤ ਅਤੇ ਸੱਚ ਕਰ ਦਿਖਾਇਆ ਹੈ। ਖ਼ੈਰ, ਇਹ ਇੱਕ ਵੱਖਰਾ ਅਤੇ ਵਸੀਹ ਵਿਸ਼ਾ ਹੈ। 
 
ਪਰ ਇਸ ਲੇਖ ਦਾ ਵਿਸ਼ਾ ਨੌਵੇਂ ਗੁਰੂ ਜੀ ਦੇ ਮੌਜੂਦਾ 400ਵੇਂ ਪ੍ਰਕਾਸ਼ ਪੁਰਬ ਦੇ ਸਿਲਸਿਲੇ ਵਿੱਚ, ਦੀਵੇ ਥੱਲੇ ਹਨੇਰੇ ਵਾਲ਼ੀ ਗੱਲ ਹੈ। ਸੋਚਿਆ ਜਾਵੇ ਕਿ ਸਿੱਖ ਧਰਮ ਵਿੱਚ ਕਿੰਨੇ ਪ੍ਰਕਾਸ਼ ਪੁਰਬ ਆਉਂਦੇ ਹਨ ਅਤੇ ਕਿੰਨੀਆਂ ਸਦੀਆਂ ਤੋਂ ਆ ਰਹੇ ਹਨ? ਹਰ ਸਾਲ ਹੀ ਘੱਟੋ ਘੱਟ ਦਰਜਨ ਕੁ ਤਾਂ ਲਾਜ਼ਮੀ ਹਨ। ਪਰ ਕੀ ਇਨ੍ਹਾਂ ਦੇ ਬਾਵਜੂਦ ਕੀ ਪੰਜਾਬ ਵਿੱਚੋਂ ਹਨੇਰਾ ਦੂਰ ਹੋਇਆ? ਕੀ ਪੰਜਾਬ, ਜੋ ਵੱਸਦਾ ਗੁਰਾਂ ਤੇ ਨਾਂਅ ਤੇ ਹੈ, ਵਿੱਚ ਗੁਰੂ ਆਸ਼ੇ ਅਨੁਸਾਰ ਭੋਲ਼ੀ ਭਾਲ਼ੀ ਜਨਤਾ, ਸਿੱਖਾਂ ਸਮੇਤ ਹਿੰਦੂ, ਮੁਸਲਿਮ, ਇਸਾਈ ਲੋਕਾਂ ਨੂੰ ਅਸਲ ਅਜ਼ਾਦੀ ਜਾਂ ਇਨਸਾਫ਼ ਮਿਲ਼ਿਆ? ਸਿਹਤ, ਵਿੱਦਿਅਕ ਸੇਵਾਵਾਂ ਤਾਂ ਬਹੁਤ ਦੂਰ ਦੀ ਗੱਲ ਹੈ। ਪੰਜਾਬ ਹਰਿਆਣਾ ਉੱਚ ਅਦਾਲਤ ਦੇ ਹਰ ਵਕੀਲ ਦੀ ਧਾਰਨਾ ਹੈ ਕਿ ਸਧਾਰਨ ਕੇਸ ਵਿੱਚ ਵੀ ਇਨਸਾਫ਼ ਲੈਣ ਲਈ ਚੱਪਾ ਸਦੀ ਲਾਜ਼ਮੀ ਹੈ। ਕਹਿਣ ਤੋਂ ਭਾਵ ਇਨਸਾਫ਼ ਲਈ ਜਵਾਨੀ ਬੁੱਢੀ ਜਾਣੀ ਸੁਭਾਵਿਕ ਹੈ।
 
ਇਸ ਨਰੈਣੂੰ ਧੜੇ ਦੇ ਮੋਹਰੀਆਂ ਨੇ ਸੱਠ ਸਾਲ ਤੋਂ ਧਰਮ ਵਿੱਚ ਸਿਆਸੀ ਮੋਘਾ ਕਰਕੇ ਪੂਰਾ ਲਾਭ ਉਠਾਇਆ। ਸਿੱਖ ਵਿਰੋਧੀ ਮਾਰੂ ਨੀਤੀਆਂ ਨਾਲ਼ ਇਸ ਧੜੇ ਨੇ ਬਹੁਤ ਹੀ ਗਿਣੀ ਮਿੱਟੀ ਸਾਜ਼ਿਸ਼ ਤਹਿਤ 'ਸ਼੍ਰੋਗੁਪਕ' ਰਾਹੀਂ ਅਕਾਲ ਤਖਤ ਤੇ ਕਬਜ਼ਾ ਕਰਕੇ, ਜਥੇਦਾਰਾਂ ਅਤੇ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਨਿਪੁੰਸਕ ਬਣਾ ਕੇ ਜੋ ਸਿੱਖ ਕੌਮ ਦਾ ਘਾਣ ਕੀਤਾ ਉਹ ਕਿਸੇ ਤੋਂ ਗੁੱਝਾ ਛੁਪਿਆ ਨਹੀਂ ਜੋ ਕਿ ਚਿੱਟੇ ਵਰਕਿਆਂ ਤੇ ਕਾਲ਼ੀ ਸਿਆਹੀ ਨਾਲ਼ ਲਿਖਿਆ ਪਿਆ ਹੈ। ਪਰ ਅਫ਼ਸੋਸ ਕਿ ਭਾਈ ਭਤੀਜਾ ਵਾਦ ਅਤੇ ਪੈਸੇ ਦੇ ਲੋਭ ਲਾਲਚ ਵਿੱਚ ਅੰਨ੍ਹੇ ਇਨ੍ਹਾਂ ਦੇ ਕਿਸੇ ਵੀ ਸ਼ਰਧਾਲੂ ਨੂੰ ਦਿਸਦਾ ਹੀ ਨਹੀਂ। ਦੂਜੇ ਪਾਸੇ ਇਨ੍ਹਾਂ ਦੀ ਹੀ ਪਾੜੂ ਨੀਤੀ, ਇਨ੍ਹਾਂ ਦੇ ਵਿਰੋਧੀਆਂ ਨੂੰ ਪਾੜਨ ਵਿੱਚ ਪੂਰੀ ਕਾਮਯਾਬ ਰਹੀ। ਰਾਮ ਰਹੀਮ ਵਾਂਗ ਇਸ ਧੜੇ ਨੇ ਵੀ ਆਪਣੇ ਹਰ ਅਨੁਯਾਈ ਨੂੰ ਸੱਤਾ ਹੀਣ ਕਰਨ ਬਾਅਦ ਚੰਮ ਦੀਆਂ ਚਲਾਈਆਂ, ਚਲਾ ਰਹੇ ਹਨ ਅਤੇ ਚਲਾਉਂਦੇ ਹੀ ਰਹਿਣਗੇ, ਜਿੰਨਾ ਸਿੱਖ ਕੌਮ ਦੇ ਸਾਰਥਿਕ ਸੋਚ ਰੱਖਣ ਵਾਲ਼ੇ ਸਾਰੇ ਧੜੇ ਇੱਕਜੁੱਟ ਨਹੀਂ ਹੁੰਦੇ। 
 
ਗੱਲ ਚੱਲ ਰਹੀ ਸੀ ਨੌਵੇਂ ਪਾਤਸ਼ਾਹ ਜੀ ਦੇ 400ਵੇਂ ਪ੍ਰਕਾਸ਼ ਪੁਰਬ ਹੇਠਲੇ ਹਨੇਰੇ ਦੀ, ਜਿਨ੍ਹਾਂ ਦੀ ਕੁਰਬਾਨੀ ਨੂੰ ਅੱਜ ਸੰਸਾਰ ਦੇ ਅਣਖੀ ਪਰ ਅਮਨ ਪਸੰਦ ਸਿੱਜਦਾ ਕਰਦੇ ਹਨ। ਜਿਨ੍ਹਾਂ ਕਿਹਾ ਸੀ, “ਭੈਅ ਕਾਹੂ ਕੋ ਨਹਿ ਨਹਿ ਭੈਅ ਮਾਨਤ ਆਨ॥” ਪਰ ਅੱਜ ਲਗਦਾ ਹੈ ਨਰੈਣੂੰ ਮਹੰਤਾਂ ਦੀ ਧਿਰ ਨੇ ਸਾਰਾ ਪੰਜਾਬ ਹੀ ਡਰਾ ਕੇ ਅੱਗੇ ਲਾਇਆ ਪਿਆ ਹੈ। ਇੱਥੋਂ ਤੱਕ ਕਿ ਲੋਕ ਰਖਵਾਲੀ ਦੀ ਵਾੜ ਕਹੀ ਤੇ ਸਮਝੀ ਜਾਂਦੀ ਪੁਲੀਸ ਅਤੇ ਲੋਕ ਹੱਕਾਂ ਦੀ ਰਾਖੀ ਲਈ ਕਿਲਾ ਬਣੀ ਹਰ ਅਦਾਲਤ, ਇੱਥੋਂ ਤੱਕ ਕਿ ਉੱਚ ਅਦਾਲਤ ਨੂੰ ਵੀ ਆਪਣੀ ਸੇਵਾ ਅਤੇ ਰਾਖੀ ਲਈ ਵਰਤਣ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ। ਇਹ ਧੜਾ ਸਿਰਫ ਪੰਜਾਬ ਵਿੱਚ ਹੀ ਸਰਗਰਮ ਨਹੀਂ ਬਲਕਿ ਇਸਦਾ ਪਾਸਾਰਾ ਕੌਮਾਂਤਰੀ ਹੈ। ਇਸ ਨੇ ਸਰਕਾਰੀ ਮਸ਼ੀਨਰੀ ਦਾ ਹਰ ਪੁਰਜ਼ਾ, ਛੋਟੇ ਤੋਂ ਵੱਡਾ ਮੁਲਾਜ਼ਮ, ਵੱਡੇ ਤੋਂ ਵੱਡਾ ਨਿਆਂ ਪਾਲਕ ਵੀ ਆਪਣੇ ਹੱਕ ਵਿੱਚ ਭੁਗਤਾਇਆ ਹੈ। ਸਰਕਾਰ ਭਾਵੇਂ ਵਿਰੋਧੀ ਧਿਰ ਦੀ ਹੀ ਹੋਵੇ, ਪਰ ਚੱਲਦੀ ਅੱਜ ਵੀ ਇਸ ਹੀ ਧੜੇ ਦੀ ਹੈ। ਇਸਦੀਆਂ ਜੜ੍ਹਾਂ ਬਹੁਤ ਲੰਮੀਆਂ ਅਤੇ ਡੂੰਘੀਆਂ ਹਨ। 
 
ਹੁਣ ਲੱਗਣ ਲੱਗ ਪਿਆ ਹੈ ਕਿ ਏਸੇ ਪ੍ਰਕਾਸ਼ ਵਿੱਚ, ਸਿੱਖਾਂ ਦੇ ਜਾਗਤ ਜੋਤ ਰਹਿਬਰ ਜਿਸ ਬਾਰੇ ਹੁਕਮ ਹੋਇਆ ਸੀ ਕਿ, “ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈ ਲੇਹ॥” ਨੂੰ ਉਪ੍ਰੋਕਤ ਧੜੇ ਨੇ ਪੂਰੀ ਤਰਾਂ ਮਿੱਟੀ ਵਿੱਚ ਰੋਲ਼ ਦਿੱਤਾ ਅਤੇ ਹੁਣ ਉਹ ਸ਼ਰੇਆਮ ਇਸ ਪ੍ਰਕਾਸ਼ ਪੁਰਬ ਦੀ ਆਮਦ ਦੀ ਖੁਸ਼ੀ ‘ਤੇ ਪਰ ਅੰਦਰੋਂ ਆਪਣੀ ਜਿੱਤ ਦੇ ਡੰਕੇ ਵਜਾ ਰਹੇ ਹਨ। ਹੋ ਸਕਦੈ ਕੁੱਝ ਪਾਠਕ ਇਨ੍ਹਾਂ ਗੱਲਾਂ ਨਾਲ਼ ਸਹਿਮਤ ਨਾ ਵੀ ਹੋਣ। ਪਰ ਜੇ ਪੰਜਾਬ ‘ਚ ਇਨਸਾਫ਼ ਨਾਮ ਦੀ ਕੋਈ ਚੀਜ਼ ਹੁੰਦੀ, ਤਾਂ ਕੀ ਵਜਾਹ ਸੀ ਕਿ ਪਹਿਲੀ ਜੂਨ 2015 ਤੋਂ ਸ਼ੁਰੂ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ, ਇੱਕ ਨਹੀਂ ਕਿੰਨੇ ਹੀ ਵਾਕਿਆ, ਅੱਜ ਛੇ ਸਾਲ਼ ਬਾਅਦ ਵੀ ਅੜਾਉਣੀ ਹੀ ਬਣੇ ਹੋਏ ਹਨ? ਕੀ ਕਿਸੇ ਸੋਚਿਆ ਕਿ ਇਸ ਉੱਤੇ ਲੋਕਾਂ, ਜੋ ਕਰ ਦਾਤੇ ਵੀ ਹਨ, ਕਿੰਨਾ ਪੈਸੇ ਰੇੜ੍ਹਿਆ ਗਿਆ? ਕੀ ਗੁੰਡਾ ਰਾਜ ਏਸੇ ਨੂੰ ਹੀ ਨਹੀਂ ਕਹਿੰਦੇ? ਕੀ ਪ੍ਰਸ਼ਾਸਕ ਦਾ ਧਰਮ ਲੋਕ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾ ਹੁੰਦਾ ਹੈ ਜਾਂ ਲੋਕਾਂ ਦੀਆਂ ਜਜ਼ਬਾਤੀ ਭਾਵਨਾ ਦਾ ਖਿਲਵਾੜ ਕਰਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ ਹੁੰਦਾ ਹੈ? ਇਸ ਦਾ ਸਹੀ ਨਿਰਣਾ ਪਾਠਕਾਂ ਤੇ ਛੱਡਿਆ ਜਾਂਦਾ ਹੈ। 
 
ਹੁਣ ਮੁੜ ਗੇਂਦ ਕੈਪਟਨ ਅਮਰਿੰਦਰ ਦੇ ਪਾਲ਼ੇ ਵਿੱਚ ਆ ਡਿੱਗੀ ਹੈ। ਦੇਖੀਏ ਹੁਣ ਉਹ ਆਪਣੇ ਬਾਕੀ ਬਚਦੇ ਰਾਜਸੀ ਜੀਵਨ ਕਾਲ, ਜੋ ਦੇਖਣ ਨੂੰ ਸਾਲ ਤੋ ਵੀ ਘੱਟ ਲਗਦਾ ਹੈ, ਵਿੱਚ ਕੋਈ ਮਾੱਅਰਕੇ ਦਾ ਜਾਂ ਆਪਣੇ ਕੀਤੇ ਵਾਅਦੇ ਨੂੰ ਪੁਗਾਉਣ ਦਾ ਸਫਲ ਯਤਨ ਕਰ ਗੁਜ਼ਰਨ ਦੀ ਸਮਰੱਥਾ ਰੱਖਦਾ ਹੈ? ਦੂਜੇ ਪਾਸੇ ਕੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਅਤੇ ਹੁਕਮ ਵਿੱਚ ਚੱਲਣ ਵਾਲ਼ੇ ਪੰਜਾਬ ਦੇ ਸਿੱਖ ਵੋਟਰ ਮੁੜ ਇਨ੍ਹਾਂ ਦੋਹਾਂ ਰਾਜਨੀਤਕ ਪਾਰਟੀਆਂ ਨੂੰ ਆਪਣਾ ਵੋਟ ਦੇਣ ਨਾਲ਼ ਆਪਣੇ ਵੋਟ ਦੇ ਹੱਕ ਨਾਲ਼ ਮੁੜ ਦਗ਼ਾ ਕਮਾ ਸਕਣ ਦਾ ਹੀਆ ਕਰ ਸਕਣਗੇ? ਜਿਸ ਨਾਲ਼ ਇਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਣਗੇ। ਇਹ ਦੇਖਣਾ ਅਜੇ ਬਾਕੀ ਹੈ। 

 
 
 

 
  29400ਵੇਂ ਪ੍ਰਕਾਸ਼ ਦੀ ਰੌਸ਼ਨੀ ਵਿੱਚ 
ਸ਼ਿੰਦਰਪਾਲ ਸਿੰਘ  
28ਭਾਰਤ ਦੀ ਕੋਵਿਡ ਦੀ ਦੂਜੀ ਲਹਿਰ: ਗਵਾਹ ਚੁਸਤ ਮੁਦਈ ਸੁਸਤ 
ਉਜਾਗਰ ਸਿੰਘ, ਪਟਿਆਲਾ 
27ਜਾਗੋ ਲੋਕੋ - ਨਾਇਕ  ਬਣੋ ! 
ਬੁੱਧ  ਸਿੰਘ  ਨੀਲੋਂ  
26ਕਿਰਤੀਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ - ਪਹਿਲੀ ਮਈ
ਕੇਹਰ ਸ਼ਰੀਫ਼, ਜਰਮਨੀ 
25ਸਕਾਟਿਸ਼ ਪਾਰਲੀਮੈਂਟ ਚੋਣਾਂ 2021: ਕਿਸੇ ਨੂੰ ਵੀ ਥਾਲੀ 'ਚ ਪਰੋਸੀ ਜਿੱਤ ਨਾ ਮਿਲਣ ਦੇ ਸੰਕੇਤ
ਮਨਦੀਪ ਖੁਰਮੀ ਹਿੰਮਤਪੁਰਾ,  ਗਲਾਸਗੋ, ਸਕਾਟਲੈਂਡ  
24ਸਿਆਸਤਦਾਨਾ ਨੇ ਸਦੀਆਂ ਪੁਰਾਣੀ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਦਰਕਿਨਾਰ ਕੀਤਾ
ਉਜਾਗਰ ਸਿੰਘ, ਪਟਿਆਲਾ
23ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ਼ ਗੁਆਚ ਗਿਆ
ਉਜਾਗਰ ਸਿੰਘ, ਪਟਿਆਲਾ 
22ਲੋਕਤੰਤਰ ਦਾ ਮਹੱਤਵ ਤੇ ਲੋਕਤੰਤਰ ਨੂੰ ਖਤਰੇ
ਕੇਹਰ ਸ਼ਰੀਫ਼, ਜਰਮਨੀ 
21ਮਸਲਾ-ਏ-ਕਲਮ: ਕਲਮਾਂ ਦੀ ਸੁੱਕੀ ਸਿਆਹੀ
ਬੁੱਧ ਸਿੰਘ ਨੀਲ਼ੋਂ   
20ਮੇਰਾ ਅਮਰੀਕਾ ਵਿਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ 
ਉਜਾਗਰ ਸਿੰਘ, ਪਟਿਆਲਾ
19ਅੱਖੀਂ ਡਿੱਠਾ ਸ਼ੌਕਤ ਅਲੀ ਸ਼ਿੰਦਰ ਮਾਹਲ  
ਸ਼ਿੰਦਰਪਾਲ ਸਿੰਘ,   ਯੂ ਕੇ   
18-1ਬ੍ਰਤਾਨਵੀ ਜਨਗਣਨਾ ਦੇ ਕੁੱਝ ਰੌਚਕ ਤੱਥ 
ਸ਼ਿੰਦਰਪਾਲ ਸਿੰਘ,   ਯੂ ਕੇ 
17ਮਾਵਾਂ ਠੰਡੀਆਂ ਛਾਵਾਂ ਦਾ ਦਿਹਾੜਾ 2021 
ਸੁਰਿੰਦਰ ਕੌਰ ਜਗਪਾਲ, ਜੇ ਪੀ   ਯੂ ਕੇ 
16ਮੇਰਾ ਫੱਟੀ ਤੋਂ ਯੂਨੀਕੋਡ ਤੱਕ ਦਾ ਸਫਰ 
ਰਵੇਲ ਸਿੰਘ, ਇਟਲੀ 
15ਬ੍ਰਤਾਨਵੀ ਮਰਦਮ-ਸ਼ੁਮਾਰੀ ਭਾਵ ਜਨਗਣਨਾ 2021
ਸ਼ਿੰਦਰ ਪਾਲ ਸਿੰਘ, ਯੂਕੇ 
14ਸ਼ਹੀਦ ਭਗਤ ਸਿੰਘ ਅਤੇ ਅਸੀਂ 
ਸੰਜੀਵਨ ਸਿੰਘ, ਮੁਹਾਲੀ    
13ਕੈਪਟਨ ਅਮਰਿੰਦਰ ਸਿੰਘ ਦੇ ਸੁਭਾਅ ਦੀਆਂ ਦੋ ਵਿਲੱਖਣ ਗੱਲਾਂ 
ਉਜਾਗਰ ਸਿੰਘ, ਪਟਿਆਲਾ 
12ਸਿਆਣਿਆਂ ਦਾ ਕਿਹਾ ਸਿਰ ਮੱਥੇ 
ਰਵੇਲ ਸਿੰਘ ਇਟਲੀ 
11ਪੰਜਾਬ ਦੇ ਸੰਸਦ ਮੈਂਬਰਾਂ ਦੀ ਖੇਤੀ ਕਾਨੂੰਨਾਂ ਸੰਬੰਧੀ ਕਾਰਗੁਜ਼ਾਰੀ ਦੀ ਪੜਚੋਲ  
ਉਜਾਗਰ ਸਿੰਘਰ, ਪਟਿਆਲਾ
10ਮਰਣੈ ਤੇ ਜਗਤੁ ਡਰੈ  
ਡਾ. ਹਰਸ਼ਿੰਦਰ ਕੌਰ, ਪਟਿਆਲਾ  
09ਕਿਸਾਨ ਅਤੇ ਸਰਕਾਰ : ਮੈਂ ਨਾ ਮਾਨੂੰ ਦੀ ਜ਼ਿਦ
ਹਰਜਿੰਦਰ ਸਿੰਘ ਲਾਲ, ਖੰਨਾ 
08ਕਿਸਾਨ ਤੇ ਸਰਕਾਰ: ਝੁਕਣ ਨੂੰ ਨਹੀਂ ਕੋਈ ਤਿਆਰ
ਹਰਜਿੰਦਰ ਸਿੰਘ ਲਾਲ, ਖੰਨਾ
07ਕੇਂਦਰ ਸਰਕਾਰ ਦੀ ਨੀਤੀ ਅਤੇ ਨੀਅਤ ਵਿਚ ਖੋਟ
ਉਜਾਗਰ ਸਿੰਘ, ਪਟਿਆਲਾ  
06ਕਿਸਾਨ ਮੋਰਚਾ: ਪਲ ਪਲ ਬਦਲਦੀ ਸਥਿਤੀ 
ਹਰਜਿੰਦਰ ਸਿੰਘ ਲਾਲ, ਖੰਨਾ
05ਭਾਰਤੀ ਮੂਲ ਦੀ ਅਮਰੀਕਾ ਦੀ ਪਹਿਲੀ ਇਸਤਰੀ ਉਪ ਰਾਸ਼ਟਰਪਤੀ : ਕਮਲਾ ਹੈਰਿਸ
ਉਜਾਗਰ ਸਿੰਘ, ਪਟਿਆਲਾ 
04ਕੇਂਦਰ ਸਰਕਾਰ ਕਿਸਾਨਾ ਨੂੰ 'ਸੁਪਰੀਮ ਕੋਰਟ' ਰਾਹੀਂ ਧੋਖਾ ਦੇਣ ਵਿਚ ਸਫਲ
ਉਜਾਗਰ ਸਿੰਘ, ਪਟਿਆਲਾ
03ਕਿਰਤੀਆਂ ਦਾ ਕਾਰਪੋਰੇਟ ਘਰਾਣਿਆਂ ਉੱਤੇ ਜਿੱਤ ਦਾ ਇਤਿਹਾਸ
ਡਾ. ਹਰਸ਼ਿੰਦਰ ਕੌਰ, ਪਟਿਆਲਾ 
02ਕਦੇ ਤਾਂ ਟੁੱਟੇਗਾ ਕੇਂਦਰ ਤੇ ਕਿਸਾਨਾਂ ਵਿਚਕਾਰ ਜਮੂਦ
ਹਰਜਿੰਦਰ ਸਿੰਘ ਲਾਲ, ਖੰਨਾ 
01ਬੇਟਾ ਪੜ੍ਹਾਓ - ਬੇਟੀ ਬਚਾਓ!
ਡਾ. ਹਰਸ਼ਿੰਦਰ ਕੌਰ,  ਪਟਿਆਲਾ
67ਕਿਸਾਨ ਅੰਦੋਲਨ ਵਿਚ ਧੀਆਂ ਭੈਣਾ ਮੈਦਾਨ ਵਿਚ ਆ ਗਈਆ
ਉਜਾਗਰ ਸਿੰਘ, ਪਟਿਆਲਾ 
6623 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ -ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!
ਗੋਬਿੰਦਰ ਸਿੰਘ ਢੀਂਡਸਾ 
65ਪ੍ਰਚੰਡ ਸੰਘਰਸ਼ ਪਰ ਬਜ਼ਿਦ ਮੋਦੀ ਸਰਕਾਰ
ਹਰਜਿੰਦਰ ਸਿੰਘ ਲਾਲ, ਖੰਨਾ 
64ਕਿਸਾਨ ਸੰਘਰਸ਼: ਮੁਕਾਬਲਾ ਅਤੇ ਭਵਿੱਖ
ਕਮਲਜੀਤ ਸਿੰਘ ਸ਼ਹੀਦਸਰ  

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2021, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2020, 5abi.com